ਬਿਲਾਵਲੁ ॥
bilaaval |
Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal
ਰਾਖਿ ਲੇਹੁ; ਹਮ ਤੇ ਬਿਗਰੀ ॥
raakh lehu; ham te bigaree |
Sant Singh KhalsaSave me! I have disobeyed You.
Manmohan SinghPreserve me, O Lord, though I have disobeyed Thee.
Manmohan Singh (Punjabi)ਮੇਰੀ ਰੱਖਿਆ ਕਰ, ਹੇ ਸਾਈਂ! ਭਾਵੇਂ ਮੈਂ ਤੇਰੀ ਅਵੱਗਿਆ ਕੀਤੀ ਹੈ।
Fareedkot Teekaਯਦਪਿ ਹਮਾਰੇ ਤੇ ਬਿਗਰੀ ਹੈ ਤਦਪਿ ਹੇ ਸੁਆਮੀ! ਹਮ ਕੋ ਜਨਮ ਮਰਨ ਸੇ ਰਾਖ ਲੇਵੋ॥
Prof. Sahib Singhਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ,ਪਦ ਅਰਥ ਹਮ ਤੇ = ਅਸਾਂ ਜੀਵਾਂ ਤੋਂ, ਮੈਥੋਂ। ਬਿਗਰੀ = ਵਿਗੜੀ ਹੈ, ਵਿਗਾੜ ਹੋਇਆ ਹੈ, ਮਾੜਾ ਕੰਮ ਹੋਇਆ ਹੈ।
SikhNet (Spanish)Sálvame, oh Dios, sálvame, pues he errado en Tu contra;
ਸੀਲੁ ਧਰਮੁ ਜਪੁ ਭਗਤਿ. ਨ ਕੀਨੀ; ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
seel dharam jap bhagat. na keenee; hau abhimaan ttedt pagaree |1| rahaau |
Sant Singh KhalsaI have not practiced humility, righteousness or devotional worship; I am proud and egotistical, and I have taken a crooked path. ||1||Pause||
Manmohan SinghI have not practised humility, Faith, worship and devotional service. I am proud and am holding fast to crookedness. Pause.
Manmohan Singh (Punjabi)ਮੈਂ ਨਿਮਰਤਾ, ਈਮਾਨ, ਉਪਾਸ਼ਨਾ ਅਤ ਪ੍ਰੇਮ-ਮਈ ਸੇਵਾ ਦੀ ਕਮਾਈ ਨਹੀਂ ਕੀਤੀ। ਮੈਂ ਹੰਕਾਰੀ ਹਾਂ ਅਤੇ ਮੈਂ ਟੇਖਤਾ ਪਕੜੀ ਹੋਈ ਹੈ। ਠਹਿਰਾਉ।
Fareedkot Teeka(ਸੀਲੁ) ਸਾਂਤਿ ਸੁਭਾਵ ਹੋ ਕਰ ਧਰਮ ਔ ਜਪ ਰੂਪੁ ਭਗਤੀ ਭੀ ਮੈਨੇ ਨਹੀਂ ਕਰੀ ਹੈ, ਔਰ ਮਮ ਕੇ ਅਭਿਮਾਨ ਕਰ ਟੇਢਤਾ ਹੀ ਪਕੜੀ ਹੈ॥੧॥ ਰਹਾਉ ॥
Prof. Sahib Singhਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ) ॥੧॥ ਰਹਾਉ ॥ਪਦ ਅਰਥ ਸੀਲੁ = ਚੰਗਾ ਸੁਭਾਉ। ਧਰਮੁ = ਜ਼ਿੰਦਗੀ ਦਾ ਫ਼ਰਜ਼। ਜਪੁ = ਬੰਦਗੀ। ਹਉ = ਮੈਂ। ਟੇਢ = ਵਿੰਗੀ। ਪਗਰੀ = ਪਕੜੀ, ਫੜੀ ॥੧॥ ਰਹਾਉ ॥
SikhNet (Spanish)no he practicado la Religión de la Rectitud, no he meditado en Ti, y como ególatra, prefiero el sendero de la tortura, el sendero del ego. (1-Pausa)
ਅਮਰ ਜਾਨਿ ਸੰਚੀ ਇਹ ਕਾਇਆ; ਇਹ ਮਿਥਿਆ ਕਾਚੀ ਗਗਰੀ ॥
amar jaan sanchee ih kaaeaa; ih mithiaa kaachee gagaree |
Sant Singh KhalsaBelieving this body to be immortal, I pampered it, but it is a fragile and perishable vessel.
Manmohan SinghBelieving this body as immortal, I have pampered it, but it is a perishable and frail vessel.
Manmohan Singh (Punjabi)ਇਹ ਦੇਹ ਨੂੰ ਅਬਿਨਾਸੀ ਮੰਨ ਕੇ, ਮੈਂ ਇਸ ਦੀ ਪਾਲਣਾ ਪੋਸਣਾ ਕੀਤੀ ਹੈ, ਪਰ ਇਹ ਨਾਸਵੰਤ ਤੇ ਕੱਚਾ ਬਰਤਨ ਹੈ।
Fareedkot Teekaਮਰਨੇ ਤੇ ਰਹਤ ਜਾਨ ਕਰ ਪਦਾਰਥੋਂ ਰੂਪ ਜਲ ਸਾਥ ਇਹ (ਕਾਇਆ) ਦੇਹੀ ਪਾਲੀ ਹੈ। ਪਰੰਤੂ ਇਹੁ ਦੇਹੀ ਕਾਚੀ ਗਾਗਰ ਵਤ ਝੂਠੀ ਹੈ, ਭਾਵ ਯਹਿ ਨਾਸ ਹੋ ਜਾਣ ਵਾਲੀ ਹੈ॥
Prof. Sahib Singhਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ।ਪਦ ਅਰਥ ਅਮਰ = {ਅ-ਮਰ} ਨਾਹ ਮਰਨ ਵਾਲੀ, ਨਾਸ ਨਾਹ ਹੋਣ ਵਾਲੀ। ਜਾਨਿ = ਸਮਝ ਕੇ। ਸੰਚੀ = ਸਾਂਭ ਕੇ ਰੱਖੀ, ਪਾਲਦਾ ਰਿਹਾ। ਕਾਇਆ = ਸਰੀਰ। ਮਿਥਿਆ = ਨਾਸਵੰਤ। ਗਗਰੀ = ਘੜਾ।
SikhNet (Spanish)Alimento mi cuerpo tratando de volverlo eterno, pero mira, en realidad se volvió como una vasija de barro, una pura ilusión.
ਜਿਨਹਿ ਨਿਵਾਜਿ ਸਾਜਿ. ਹਮ ਕੀਏ; ਤਿਸਹਿ ਬਿਸਾਰਿ. ਅਵਰ ਲਗਰੀ ॥੧॥
jineh nivaaj saaj. ham kee; tiseh bisaar. avar lagaree |1|
Sant Singh KhalsaForgetting the Lord who formed, fashioned and embellished me, I have become attached to another. ||1||
Manmohan Singhhe, who has fashioned, created and embellished me, forgetting Him I am attached to another.
Manmohan Singh (Punjabi)ਜਿਸ ਨੇ ਮੈਨੂੰ ਘੜਿਆ, ਰਚਿਆ ਅਤੇ ਸ਼ਸ਼ੋਭਤ ਕੀਤਾ ਹੈ; ਉਸ ਨੂੰ ਭੁਲਾ ਕੇ ਮੈਂ ਹੋਰਸ ਨਾਲ ਜੁੜ ਗਿਆ ਹਾਂ।
Fareedkot Teekaਜਿਸ ਤੈਨੇ ਪੰਚ ਤਤੋਂ ਕੋ (ਸਾਜ) ਰਚਕੇ ਹਮਾਰੇ ਸਰੀਰ ਕੀਏ ਔਰ (ਨਿਵਾਜਿ) ਵਡਿਆਏ ਹੈਂ, ਤਿਸ ਤੇਰੇ ਨਾਮ ਕੋ ਵਿਸਾਰ ਕਰ ਹਮ ਜੀਵੋਂ ਕੀ ਬੁਧੀ ਔਰ ਪਦਾਰਥੋਂ ਮੇਂ ਲਾਗ ਰਹੀ ਹੈ॥੧॥
Prof. Sahib Singhਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ ॥੧॥ਪਦ ਅਰਥ ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜਿ = ਆਦਰ ਦੇ ਕੇ, ਮਿਹਰ ਕਰ ਕੇ। ਸਾਜਿ = ਪੈਦਾ ਕਰ ਕੇ। ਹਮ = ਸਾਨੂੰ, ਮੈਨੂੰ। ਅਵਰ = ਹੋਰਨੀਂ ਪਾਸੀਂ ॥੧॥
SikhNet (Spanish)Me olvidé de mi Creador, de Aquél que me embelleció y me aferré al otro, a la dualidad. (1)
ਸੰਧਿਕ ਤੋਹਿ. ਸਾਧ, ਨਹੀ ਕਹੀਅਉ; ਸਰਨਿ ਪਰੇ ਤੁਮਰੀ ਪਗਰੀ ॥
sandhik tohi. saadh, nahee kaheeo; saran pare tumaree pagaree |
Sant Singh KhalsaI am Your thief; I cannot be called holy. I have fallen at Your feet, seeking Your Sanctuary.
Manmohan SinghI am Thy thief and cannot be called Thy saint, I have fallen at Thine feet for protection.
Manmohan Singh (Punjabi)ਮੈਂ ਚੋਰ ਹਾਂ ਅਤੇ ਤੇਰਾ ਸੰਤ ਨਹੀਂ ਆਖਿਆ ਜਾ ਸਕਦਾ। ਰੱਖਿਆ ਵਾਸਤੇ ਮੈਂ ਮੇਰੇ ਚਰਨਾਂ ਤੇ ਆ ਡਿੱਗਿਆ ਹਾਂ।
Fareedkot Teekaਤਾਂ ਤੇ ਹੇ ਪ੍ਰਭੂ! ਹਮ ਤੇਰੇ (ਸੰਧਿਕ) ਚੋਰ ਹੈਂ ਸਾਧ ਨਹੀਂ ਕਹੀਤੇ ਹੈਂ। ਪਰੰਤੂ ਅਬ ਤੇਰੀ ਸਰਨ ਪਰੇ ਹੈਂ ਅਰੁ ਮਨ ਕਰ ਭੀ ਤੇਰੀ ਹੀ ਟੇਕ ਮੈਨੇ (ਪਗਰੀ) ਪਕੜੀ ਹੈ॥
Prof. Sahib Singh(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ;ਪਦ ਅਰਥ ਸੰਧਿਕ = ਚੋਰ। ਤੋਹਿ = ਤੇਰਾ। ਕਹੀਅਉ = ਮੈਂ ਅਖਵਾ ਸਕਦਾ ਹਾਂ। ਤੁਮਰੀ ਪਗਰੀ = ਤੇਰੇ ਚਰਨਾਂ ਦੀ।
SikhNet (Spanish)Somos Tus ladrones, no Tus Santos, oh Señor, pero nos hemos postrado a Tus Pies.
ਕਹਿ ਕਬੀਰ. ਇਹ ਬਿਨਤੀ ਸੁਨੀਅਹੁ; ਮਤ ਘਾਲਹੁ ਜਮ ਕੀ ਖਬਰੀ ॥੨॥੬॥
keh kabeer. ih binatee suneeahu; mat ghaalahu jam kee khabaree |2|6|
Sant Singh KhalsaSays Kabeer, please listen to this prayer of mine, O Lord; please do not send me sommons of the Messenger of Death. ||2||6||
Manmohan SinghSays Kabir, hear Thou this prayer, O Lord, Send me not the tiding of the Death's courier.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਇਹ ਬੇਨਤੀ ਸੁਣ, ਹੇ ਸੁਆਮੀ! ਮੈਨੂੰ ਮੌਤ ਦੇ ਦੂਤ ਦੀ ਕਨਸੋਂ ਨਾਂ ਘੋਲਣੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਅਬ ਮੇਰੀ ਏਹੁ ਬੇਨਤੀ ਸ੍ਰਵਨ ਕਰੀਏ ਮਤ ਹਮਾਰੇ ਗਲ ਮੇਂ ਜਮ ਕੀ (ਖਬਰੀ) ਖਬੜ ਅਰਥਾਤ ਫਾਸੀ ਵ ਜਮ ਕੀ ਖਬਰ ਹੀ ਨਾ ਮੁਝ ਕੋ ਭੇਜੀਏ, ਭਾਵ ਯਹਿ ਮੁਝ ਕੋ ਜਮ ਕੇ ਭੈ ਸੇ ਰਹਿਤ ਕਰੀਏ॥੨॥੬॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- (ਹੇ ਪ੍ਰਭੂ!) ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ) ॥੨॥੬॥ਪਦ ਅਰਥ ਮਤ ਘਾਲਹੁ = ਭੇਜੀਂ। ਖਬਰੀ = ਖ਼ਬਰੀ, ਸੋਇ ॥੨॥੬॥
SikhNet (Spanish)Dice Kabir, oh Dios, escucha mi oración y no me mandes al mensajero de la muerte. (2-6)