ਡਖਣਾ ॥
ddakhanaa |
Sant Singh KhalsaDakhanaa:
Manmohan SinghCouplet.
Manmohan Singh (Punjabi)ਦੋ ਤੁਕਾ।
SikhNet (Spanish)Dakhna.
ਸੋਹੰਦੜੋ ਹਭ ਠਾਇ; ਕੋਇ. ਨ ਦਿਸੈ ਡੂਜੜੋ ॥
sohandarro habh tthaae; koe. na disai ddoojarro |
Sant Singh KhalsaHe is Beautiful in all places; I do not see any other at all.
Manmohan SinghBeauteous looks the Lord at all places. I see not any other.
Manmohan Singh (Punjabi)ਸੁੰਦਰ ਦਿਸਦਾ ਹੇ ਸੁਆਮੀ ਸਾਰੀਆਂ ਥਾਵਾਂ ਤੇ। ਮੈਨੂੰ ਹੋਰ ਕੋਈ ਨਿਗ੍ਹਾਂ ਨਹੀਂ ਆਉਂਦਾ।
Fareedkot Teekaਹੇ ਪਰਮੇਸ੍ਵਰ! ਤੂੰ ਸੋਭਨੀਕ ਹੋ ਰਹਾ ਹੈਂ, (ਹਭ ਠਾਇ) ਸਰਬ ਸਥਾਨੋਂ ਮੇਂ ਤੇਰੇ ਬਿਨਾ ਦੂਸਰਾ ਕੋਈ ਨਹੀਂ ਦ੍ਰਿਸ੍ਟੀ ਆਵਤਾ ਹੈ॥☬ਸੋ ਦ੍ਰਿਸ੍ਟੀ ਕਬ ਪ੍ਰਾਪਤਿ ਭਈ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਗੁਰੂ ਨੂੰ ਮਿਲਿਆਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ) ਹਰੇਕ ਥਾਂ ਵਿਚ (ਵੱਸ ਰਿਹਾ ਹੈ ਤੇ) ਸੋਭ ਰਿਹਾ ਹੈ, ਕੋਈ ਭੀ ਜੀਵ ਐਸਾ ਨਹੀਂ ਦਿੱਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ।
ਪਦ ਅਰਥ ਹਭ ਠਾਇ = ਹਰੇਕ ਥਾਂ ਵਿਚ। ਡੂਜੜੋ = ਦੂਜਾ, ਪਰਮਾਤਮਾ ਤੋਂ ਵੱਖਰਾ ਕੋਈ ਹੋਰ।
SikhNet (Spanish)Él, el Señor, resplandece por todas partes. Yo no veo a nadie más.
ਖੁਲੑੜੇ ਕਪਾਟ; ਨਾਨਕ ਸਤਿਗੁਰ ਭੇਟਤੇ ॥੧॥
khularre kapaatt; naanak satigur bhettate |1|
Sant Singh KhalsaMeeting with the True Guru, O Nanak, the doors are opened wide. ||1||
Manmohan SinghBy meeting the True Guru the shutters are opened, O Nanak!
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਕਿਵਾੜ ਖੁਲ੍ਹ ਗਹੈ ਹਨ, ਹੈ ਨਾਨਕ!
Fareedkot Teekaਜਬ (ਕਪਾਟ) ਭ੍ਰਮ ਰੂਪੀ ਕਿਵਾੜ ਖੁਲੇ ਹੈ।☬ਪ੍ਰਸ਼ਨ: ਕਿਵਾੜ ਕਬ ਖੁੱਲੇ ਹੈਂ?☬ਉੱਤਰੁ: ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਕੇ ਮਿਲਨ ਸਾਰ ਹੀ ਖੁੱਲ ਗਏ ਹੈਂ॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲਿਆਂ (ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁੱਧੀ ਦੇ ਬੰਦ ਹੋਏ) ਕਵਾੜ ਖੁਲ੍ਹ ਜਾਂਦੇ ਹਨ ॥੧॥
ਪਦ ਅਰਥ ਕਪਾਟ = ਕਵਾੜ, ਭਿੱਤ। ਸਤਿਗੁਰ ਭੇਟਤੇ = ਸਤਿਗੁਰੂ ਨੂੰ ਮਿਲਿਆਂ ॥੧॥
SikhNet (Spanish)Todas las puertas nos son abiertas, dice Nanak, cuando vemos a Dios. (1)