ੴ

ਸਿੱਖਬਾਣੀ · SikhBani

ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥

tere bachan anoop apaar santan aadhaar baanee beechaareeai...
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 80 · 7 lines
Translations

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
SikhNet (Spanish)Chhant.

ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ; ਬਾਣੀ ਬੀਚਾਰੀਐ ਜੀਉ ॥

tere bachan anoop apaar, santan aadhaar; baanee beechaareeai jeeo |

Sant Singh KhalsaYour Word is Incomparable and Infinite. I contemplate the Word of Your Bani, the Support of the Saints.
Manmohan SinghO Lord! incomparable and infinite are Thy words. They are the mainstay of Thy saint. Reflect on Gurbani, O Man!
Manmohan Singh (Punjabi)ਹੇ ਸਾਈਂ! ਅਦੁੱਤੀ ਤੇ ਅਨੰਤ ਹਨ ਤੇਰੇ ਬੋਲ ਇਹ ਤੇਰੇ ਸਾਧੂਆਂ ਦਾ ਆਸਰਾ ਹਨ। ਹੈ ਬੰਦੇ! ਗੁਰਬਾਣੀ ਦਾ ਚਿੰਤਨ ਕਰ।
Fareedkot Teekaਹੇ ਅਕਾਲ ਪੁਰਖੁ! ਤੇਰੇ ਬੇਦ ਬਚਨ ਅਨੂਪ ਹੈਂ ਔਰ ਬ੍ਯੰਤ ਹੈਂ, ਔਰ ਸੰਤੋਂ ਕੇ ਅਧਾਰ ਹੈਂ, ਇਸ ਸੇ ਪਰੰਤੂ ਤੇਰੀ ਬੇਦ ਰੂਪ ਬਾਣੀ ਕੋ ਸੰਤ ਬਿਚਾਰਤੇ ਹੈਂ, ਜੀਉ ਪਦ ਸੰਬੋਧਨ ਹੈ॥
Prof. Sahib Singhਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ।)

ਪਦ ਅਰਥ ਅਨੂਪ = ਹੇ ਅਨੂਪ ਪ੍ਰਭੂ! {ਅਨੂਪ = ਅਨ-ਊਪ, ਜਿਸ ਵਰਗਾ ਕੋਈ ਹੋਰ ਨਹੀਂ} ਹੇ ਸੁੰਦਰ ਪ੍ਰਭੂ! ਅਪਾਰ = ਹੇ ਬੇਅੰਤ ਪ੍ਰਭੂ! ਸੰਤਨ ਆਧਾਰ = ਹੇ ਸੰਤਾਂ ਦੇ ਆਸਰੇ ਪ੍ਰਭੂ! ਬੀਚਾਰੀਐ = (ਸੰਤਾਂ ਨੇ) ਵਿਚਾਰੀ ਹੈ।

SikhNet (Spanish)Tu Palabra es Indescriptible, Indispensable para los Santos, medita, oh mi mente, en Él, a través de la Palabra.

ਸਿਮਰਤ ਸਾਸ ਗਿਰਾਸ. ਪੂਰਨ ਬਿਸੁਆਸ; ਕਿਉ. ਮਨਹੁ ਬਿਸਾਰੀਐ ਜੀਉ ॥

simarat saas giraas. pooran bisuaas; kiau. manahu bisaareeai jeeo |

Sant Singh KhalsaI remember Him in meditation with every breath and morsel of food, with perfect faith. How could I forget Him from my mind?
Manmohan SinghWith perfect faith, at every breath and morsel of mine, I meditate on the Lord. How can I forget Him in my mind?
Manmohan Singh (Punjabi)ਪੂਰੇ ਯਕੀਨ ਨਾਲ ਤੇ ਆਪਦੇ ਹਰ ਸੁਆਸ ਤੇ ਬੁਰਕੀ ਨਾਲ ਮੈਂ ਸੁਆਮੀ ਦਾ ਅਰਾਧਨ ਕਰਦਾ ਹਾਂ। ਮੈਂ ਉਸ ਨੂੰ ਆਪਦੇ ਚਿਤੋ ਕਿਸ ਤਰ੍ਹਾਂ ਭੁਲਾ ਸਕਦਾ ਹਾਂ?
Fareedkot Teekaਔਰ ਜੋ ਤੁਝ ਕੋ ਸਾਸ ਸਾਸ ਗਿਰਾਸ ਗਿਰਾਸ ਸਿਮਰਨ ਕਰਤੇ ਹੈਂ ਪੂਰਨ ਬਿਸ੍ਵਾਸ ਕਰ ਕੇ, ਤਿਨ ਕੋ ਕ੍ਯੋਂ ਮਨ ਤੇ (ਬਿਸਾਰੀਐ) ਬਿਸਾਰਤੇ ਹੋ, ਭਾਵ ਯਹਿ ਕਿ ਆਪ ਨਹੀਂ ਬਿਸਾਰਤੇ॥ ਵਾ ਓਹੁ ਸੰਤ ਐਸੇ ਕਹਤੇ ਹੈਂ:
Prof. Sahib Singhਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਪਦ ਅਰਥ ਸਾਸ ਗਿਰਾਸ = ਸਾਹ ਲੈਂਦਿਆਂ ਗਿਰਾਹੀਆਂ ਖਾਂਦਿਆਂ, ਸੁਆਸ ਸੁਆਸ। ਬਿਸੁਆਸੁ = ਸਰਧਾ, ਨਿਸ਼ਚਾ। ਮਨਹੁ = ਮਨ ਤੋਂ। ਬੇਸਾਰੀਐ = ਬਿਸਾਰੀਐ।

SikhNet (Spanish)Con cada respiración y a cada bocado, Recuérdalo en tu mente con toda tu Fe.

ਕਿਉ ਮਨਹੁ ਬੇਸਾਰੀਐ. ਨਿਮਖ ਨਹੀ ਟਾਰੀਐ; ਗੁਣਵੰਤ. ਪ੍ਰਾਨ ਹਮਾਰੇ ॥

kiau manahu besaareeai. nimakh nahee ttaareeai; gunavant. praan hamaare |

Sant Singh KhalsaHow could I forget Him from my mind, even for an instant? He is the Most Worthy; He is my very life!
Manmohan SinghWhy should I mentally forget and put off even for a moment the meritorious Master who is my very life?
Manmohan Singh (Punjabi)ਮੈਂ ਕਿਉਂ ਮਾਨਸਕ ਤੌਰ ਤੇ ਇਕ ਮੁਹਤ ਭਰ ਲਈ ਭੀ ੳਬਤਕ੍ਰਿਸ਼ਟਤ ਮਾਲਕ ਨੂੰ ਭੁਲਾਵਾਂ ਤੇ ਪਰੇ ਹਟਾਵਾ, ਜੋ ਮੇਰੀ ਜਿੰਦ ਜਾਨ ਹੈ?
Fareedkot Teekaਹੇ ਸ੍ਵਾਮੀ ਹੇ ਗੁਣਵੰਤ ਹੇ ਹਮਾਰੇ ਪ੍ਰਾਣ! ਇਕ ਨਿਮਖ ਮਾਤ੍ਰ ਭੀ ਮਨ ਤੇ ਨਹੀਂ ਹਟਾਵਤੇ ਹੋ, ਵਾ ਕੇ ਪਰਮੇਸ੍ਵਰ ਕੋ ਮਨ ਤੇ ਕਿਉਂ ਬਿਸਾਰੀਏ, ਓਹ ਸੰਤ ਕਿਉਂ ਟਾਰਤੇ ਹੈਂ, ਓਹ ਤੋ ਕਹਤੇ ਹੈਂ ਹਰੀ ਹੀ ਪ੍ਰਾਣੋਂ ਕਾ ਅਧਾਰ ਹੈ॥
Prof. Sahib Singhਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਟਾਰੀਐ = ਟਾਲਿਆ ਜਾ ਸਕਦਾ, ਹਟਾਇਆ ਜਾ ਸਕਦਾ। ਗੁਣਵੰਤ = ਹੇ ਗੁਣਾਂ ਦੇ ਮਾਲਕ-ਪ੍ਰਭੂ! ਪ੍ਰਾਨ ਹਮਾਰੇ = ਹੇ ਸਾਡੀ ਜਿੰਦ-ਜਾਨ-ਪ੍ਰਭੂ!

SikhNet (Spanish)¿Por qué olvidarte de Él, aunque sea por un instante, cuando es la Virtud y la Vida de nuestra vida?

ਮਨ ਬਾਂਛਤ ਫਲ ਦੇਤ ਹੈ ਸੁਆਮੀ; ਜੀਅ ਕੀ ਬਿਰਥਾ ਸਾਰੇ ॥

man baanchhat fal det hai suaamee; jeea kee birathaa saare |

Sant Singh KhalsaMy Lord and Master is the Giver of the fruits of the mind's desires. He knows all the useless vanities and pains of the soul.
Manmohan SinghThe Lord gives the heart desired fruits and knows the entire condition of the mind.
Manmohan Singh (Punjabi)ਸਾਹਿਬ ਦਿਲ ਚਾਹੁੰਦੇ ਮੇਵੇ ਦਿੰਦਾ ਹੈ ਅਤੇ ਚਿੱਤ ਦੀ ਸਾਰੀ ਹਾਲਤ ਨੂੰ ਜਾਣਦਾ ਹੈ।
Fareedkot Teekaਪੁਨ: ਕੈਸੇ ਹੋ? ਮਨ ਬਾਂਛਤ ਫਲ ਕੋ ਦੇਤੇ ਹੋ ਔਰ ਇਸ ਜੀਉ ਕੀ ਜੋ (ਬਿਰਥਾ) ਪੀੜਾ ਹੈ ਤਿਸ ਕੋ (ਸਾਰੇ) ਸੰਭਾਲਤੇ ਹੋ। ਪੁਨਃ ਕੈਸੇ ਹੋ?
Prof. Sahib Singh(ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ।

ਪਦ ਅਰਥ ਬਾਂਛਤ = ਇੱਛਿਤ। ਜੀਅ ਕੀ = (ਹਰੇਕ ਦੀ) ਜਿੰਦ ਦੀ। ਬਿਰਥਾ = {व्यथा} ਪੀੜਾ। ਸਾਰੇ = ਸੰਭਾਲਦਾ ਹੈ, ਸਾਰ ਲੈਂਦਾ ਹੈ।

SikhNet (Spanish)Él, Quien cumple nuestros deseos y conoce el sufrimiento en nuestro corazón.

ਅਨਾਥ ਕੇ ਨਾਥੇ. ਸ੍ਰਬ ਕੈ ਸਾਥੇ; ਜਪਿ. ਜੂਐ ਜਨਮੁ ਨ ਹਾਰੀਐ ॥

anaath ke naathe. srab kai saathe; jap. jooai janam na haareeai |

Sant Singh KhalsaMeditating on the Patron of lost souls, the Companion of all, your life shall not be lost in the gamble.
Manmohan SinghBy meditating on the Patron of the patron-less and the Comrade of all the life is not wasted away in gamble.
Manmohan Singh (Punjabi)ਨਿਖਸਮਿਆਂ ਦੇ ਖਸਮ ਅਤੇ ਸਾਰਿਆਂ ਦੇ ਸਾਥੀ ਦਾ ਸਿਮਰਨ ਕਰਨ ਦੁਆਰਾ, ਜੀਵਨ ਜੂਲੇ ਵਿੱਚ ਵੰਞਾਇਆ ਨਹੀਂ ਜਾਂਦਾ।
Fareedkot Teekaਅਨਾਥ ਕੇ ਅਨਾਥ ਹੋ ਕਹੀਂ ਦੂਰ ਨਹੀਂ ਸਰਬ ਕੇ ਸਾਥ ਹੀ ਹੋ, ਹੇ ਸ੍ਵਾਮੀ! ਆਪ ਕੋ ਜਪ ਕਰ ਸੰਸਾਰ ਕੇ ਵਿਸੈ ਰੂਪ ਜੂਏ ਮੇਂ ਜਨਮ ਕੋ ਨਹੀਂ ਹਾਰੀਤਾ॥
Prof. Sahib Singhਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ।

ਪਦ ਅਰਥ ਜਪਿ = ਜਪ ਕੇ। ਜੂਐ = ਜੂਏ ਵਿਚ।

SikhNet (Spanish)Él, Quien es el Soporte del desahuciado y el Amigo de todos, en Él medita para que no Lo pierdas en el juego de azar

ਨਾਨਕ ਕੀ ਬੇਨੰਤੀ ਪ੍ਰਭ ਪਹਿ; ਕ੍ਰਿਪਾ ਕਰਿ. ਭਵਜਲੁ ਤਾਰੀਐ ॥੨॥

naanak kee benantee prabh peh; kripaa kar. bhavajal taareeai |2|

Sant Singh KhalsaNanak offers this prayer to God: Please shower me with Your Mercy, and carry me across the terrifying world-ocean. ||2||
Manmohan SinghNanak, supplicates unto the Master to mercifully make him swim across the dreadful world-ocean.
Manmohan Singh (Punjabi)ਨਾਨਕ ਮਾਲਕ ਪਾਸ ਪ੍ਰਾਰਥਨਾ ਕਰਦਾ ਹੈ ਕਿ ਮਿਹਰ ਧਾਰ ਕੇ ਉਸ ਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੱਤਾ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਅਕਾਲ ਪੁਰਖ! ਤੇਰੇ ਪਾਸ ਮੇਰੀ ਯਹੀ ਬੇਨਤੀ ਹੈ ਕਿ ਮੇਰੇ ਕੋ ਕ੍ਰਿਪਾ ਕਰ ਕੇ ਸੰਸਾਰ ਸਮੁੰਦ੍ਰ ਸੇ (ਤਾਰੀਐ) ਪਾਰ ਕਰੀਐ॥੨॥
Prof. Sahib Singhਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ-ਹੇ ਪ੍ਰਭੂ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ॥੨॥

ਪਦ ਅਰਥ ਪਹਿ = ਪਾਸ, ਕੋਲ। ਭਵਜਲੁ = ਸੰਸਾਰ-ਸਮੁੰਦਰ। ਤਾਰੀਐ = ਪਾਰ ਲੰਘਾ ॥੨॥

SikhNet (Spanish)Reza Nanak, oh Señor, ten Misericordia y hazme nadar a través del mar de las existencias. (2)
Answers quote the Granth verbatim with Ang citations. AI commentary is not Gurbani and not a religious ruling.