ਡਖਣੇ ਮਃ ੫ ॥
ddakhane mahalaa 5 |
Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.
ਜਾ ਛੁਟੇ ਤਾ ਖਾਕੁ; ਤੂ ਸੁੰਞੀ. ਕੰਤੁ, ਨ ਜਾਣਹੀ ॥
jaa chhutte taa khaak; too sunyee. kant, na jaanahee |
Sant Singh KhalsaWhen the soul leaves, you shall become dust, O vacant body; why do you not realize your Husband Lord?
Manmohan SinghWhen the soul leaves thee, then thou are but dust, O vacant body. Why realise thou not thy Spouse?
Manmohan Singh (Punjabi)ਜਦ ਆਤਮਾ ਤੈਨੂੰ ਛੱਡ ਜਾਂਦੀ ਹੈ, ਤਦ ਤੂੰ ਨਿਰੀਪੁਰੀ ਮਿੱਟੀ ਹੀ ਹੈਂ, ਹੇ ਸੁੰਨੀਏ ਦੇਹ! ਤੂੰ ਆਪਣੇ ਪਤੀ ਨੂੰ ਕਿਉਂ ਨਹੀਂ ਜਾਣਦੀ ਕਰਦੀ।
Fareedkot Teekaਹੇ ਸੁੰਞੀ ਦੇਹ! ਤੂੰ ਜੋ ਅਪਨੇ ਕੰਤ ਕੋ ਨਹੀਂ ਜਾਨਤੀ, ਜਬ ਤੂੰ ਤਿਸ ਕੀ ਸੰਗ ਤੇ ਛੁਟੇਂਗੀ, ਭਾਵ ਜਬ ਪ੍ਰਾਣਾਂ ਕਾ ਵਿਯੋਗ ਹੋ ਜਾਵੇਗਾ ਤੌ ਤੂੰ ਖਾਕ ਹੋ ਜਾਇਗੀ, ਭਾਵ ਤੂੰ ਤਿਸ ਕੇ ਸਬੰਧ ਸੇ ਤਿਸ ਕੀ ਗ੍ਯਾਤ ਕਰ ਲੈ॥
Prof. Sahib Singh(ਹੇ ਮੇਰੀ ਕਾਇਆ!) ਜਦੋਂ (ਤੇਰਾ ਤੇ ਇਸ ਜਿੰਦ ਦਾ ਸੰਬੰਧ) ਮੁੱਕ ਜਾਇਗਾ, ਤਦੋਂ ਤੂੰ ਮਿੱਟੀ ਹੋ ਜਾਇਂਗੀ, (ਉਸ ਵੇਲੇ) ਜਿੰਦ ਤੋਂ ਸੱਖਣੀ ਤੂੰ ਖਸਮ-ਪ੍ਰਭੂ ਨਾਲ ਸਾਂਝ ਨਹੀਂ ਪਾ ਸਕੇਂਗੀ।
ਪਦ ਅਰਥ ਜਾ = ਜਦੋਂ। ਛੁਟੇ = (ਤੇਰਾ ਤੇ ਜਿੰਦ ਦਾ ਸੰਬੰਧ) ਮੁੱਕ ਜਾਇਗਾ। ਸੁੰਞੀ = ਜਿੰਦ ਤੋਂ ਸੱਖਣੀ। ਨ ਜਾਣਹੀ = ਨਹੀਂ ਜਾਣ ਸਕੇਂਗੀ।
SikhNet (Spanish)Oh cuerpo vacante, cuando te rompes eres sólo polvo, pues no conoces a Dios,
ਦੁਰਜਨ ਸੇਤੀ ਨੇਹੁ; ਤੂ ਕੈ ਗੁਣਿ. ਹਰਿ ਰੰਗੁ ਮਾਣਹੀ ॥੧॥
durajan setee nehu; too kai gun. har rang maanahee |1|
Sant Singh KhalsaYou are in love with evil people; by what virtues will you enjoy the Lord's Love? ||1||
Manmohan SinghThou bear love to the evil persons. Say, by what virtues shall thou enjoy thy God's love?
Manmohan Singh (Punjabi)ਤੂੰ ਖੋਟਿਆਂ ਪੁਰਸ਼ਾਂ ਨਾਲ ਪਿਆਰ ਕਰਦੀ ਹੈਂ। ਦਸ, ਤੂੰ ਕਿਹੜੀਆਂ ਨੇਕੀਆਂ ਕਰਕੇ ਆਪਣੇ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲਵੇਂਗੀ?
Fareedkot Teekaਖੋਟੇ ਜਨ ਜੋ ਕਾਮਾਦਿ ਬਿਕਾਰ ਹੈ ਤਿਨੋਂ ਕੇ ਸਾਥ ਨੇਹ ਕਰਤੀ ਹੈਂ, ਤੂੰ ਕਿਸ ਗੁਣ ਕਰ ਕੇ ਹਰੀ ਕੇ ਅਨੰਦ ਕੋ ਮਾਣੇਗੀ॥੧॥
Prof. Sahib Singh(ਹੁਣ) ਤੇਰਾ ਪਿਆਰ ਵਿਕਾਰਾਂ ਨਾਲ ਹੈ, (ਦੱਸ!) ਤੂੰ ਕਿਸ ਗੁਣ ਦੀ ਬਰਕਤਿ ਨਾਲ ਹਰੀ (ਦੇ ਮਿਲਾਪ) ਦਾ ਆਨੰਦ ਮਾਣ ਸਕਦੀ ਹੈਂ? ॥੧॥
ਪਦ ਅਰਥ ਦੁਰਜਨ ਸੇਤੀ = ਭੈੜਿਆਂ ਨਾਲ, ਵਿਕਾਰਾਂ ਨਾਲ। ਕੈ ਗੁਣਿ = ਕਿਸ ਗੁਣ ਦੀ ਰਾਹੀਂ? ॥੧॥
SikhNet (Spanish)amas la maldad, ¿cómo entonces puedes disfrutar del Amor del Señor? (1)