ਜੈਤਸਰੀ ਮਹਲਾ ੯ ॥
jaitasaree mahalaa 9 |
Sant Singh KhalsaJaitsree, Ninth Mehl:
Manmohan SinghJaitsri 9th Guru.
Manmohan Singh (Punjabi)ਜੈਤਸਰੀ ਨੌਵੀ ਪਾਤਿਸ਼ਾਹੀ।
SikhNet (Spanish)Yaitsri, Mejl Guru Teg Bajadur, Noveno Canal Divino.
ਹਰਿ ਜੂ; ਰਾਖਿ ਲੇਹੁ ਪਤਿ ਮੇਰੀ ॥
har joo; raakh lehu pat meree |
Sant Singh KhalsaO Dear Lord, please, save my honor!
Manmohan SinghO adorable God, preserve Thou my honour.
Manmohan Singh (Punjabi)ਹੇ ਪੂਜਨੀਯ ਵਾਹਿਗੁਰੂ! ਤੂੰ ਮੇਰੀ ਪਤਿ ਰੱਖ।
Fareedkot Teekaਹੇ ਹਰੀ ਜੀ! ਮੇਰੀ ਪਤ ਰਾਖ ਲੀਜੀਏ॥
Prof. Sahib Singhਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।ਪਦ ਅਰਥ ਹਰਿ ਜੂ = ਹੇ ਪ੍ਰਭੂ ਜੀ! ਪਤਿ = ਇੱਜ਼ਤ।
SikhNet (Spanish)Oh Dios, salva mi Honor; me aterroriza la muerte en mi corazón.
ਜਮ ਕੋ ਤ੍ਰਾਸ. ਭਇਓ ਉਰ ਅੰਤਰਿ; ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥
jam ko traas. bheo ur antar; saran gahee kirapaa nidh teree |1| rahaau |
Sant Singh KhalsaThe fear of death has entered my heart; I cling to the Protection of Your Sanctuary, O Lord, ocean of mercy. ||1||Pause||
Manmohan SinghThe fear of death has entered my mind and I have clung to Thine asylum, O Ocean of mercy. Pause.
Manmohan Singh (Punjabi)ਮੇਰੇ ਹਿਰਦੇ ਨੂੰ ਮੌਤ ਦਾ ਡਰ ਪੈ ਗਿਆ ਹੈ ਅਤੇ ਮੈਂ ਤੈਡੀ ਪਨਾਹ ਪਕੜੀ ਹੈ, ਹੇ ਰਹਿਮਤ ਦੇ ਸਮੁੰਦਰ ਠਹਿਰਾਉ।
Fareedkot Teekaਕਿਉਂਕਿ ਮੇਰੇ ਰਿਦੇ ਮੇਂ ਜਮ ਕਾ ਭੈ ਹੂਆ ਹੈ, ਇਸੀ ਹੇਤ ਹੇ ਕ੍ਰਿਪਾਨਿਧਿ! ਤੇਰੀ ਸਰਨ ਗ੍ਰਹਣ ਕਰੀ ਹੈ॥੧॥ ਰਹਾਉ ॥
Prof. Sahib Singhਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ ॥ਪਦ ਅਰਥ ਜਮ ਕੋ ਤ੍ਰਾਸ = ਮੌਤ ਦਾ ਡਰ। ਉਰ = {उरस} ਹਿਰਦਾ। ਗਹੀ = ਫੜੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ॥੧॥ ਰਹਾਉ ॥
SikhNet (Spanish)Oh Ser Compasivo, he buscado Tu Refugio. (1‑Pausa)
ਮਹਾ ਪਤਿਤ ਮੁਗਧ ਲੋਭੀ ਫੁਨਿ; ਕਰਤ ਪਾਪ ਅਬ ਹਾਰਾ ॥
mahaa patit mugadh lobhee fun; karat paap ab haaraa |
Sant Singh KhalsaI am a great sinner, foolish and greedy; but now, at last, I have grown weary of committing sins.
Manmohan SinghI am a great sinner, stupid and greedy and I have now grown weary of committing sins.
Manmohan Singh (Punjabi)ਮੈਂ ਪਰਮ ਗੁਨਹਗਾਰ, ਮੂਰਖ ਅਤੇ ਲਾਲਚੀ ਹਾਂ, ਅਤੇ ਹੁਣ ਮੈਂ ਗੁਨਾਹ ਕਰਦਾ ਕਰਦਾ ਹੰਭ ਗਿਆ ਹਾਂ।
Fareedkot Teekaਮੈਂ ਮਹਾਂ (ਪਤਿਤ) ਪਾਪੀ ਔ ਮੂਰਖ ਔ ਲੋਭੀ ਹੂੰ, ਪਾਪੋਂ ਕੌ ਕਰਤਾ ਹੂਆ ਅਬ ਹਾਰ ਗਿਆ ਹੂੰ॥
Prof. Sahib Singhਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ, ਪਾਪੀ। ਮੁਗਧ = ਮੂਰਖ। ਫੁਨਿ = ਅਤੇ {पुन: }, ਫਿਰ, ਭੀ। ਹਾਰਾ = ਥੱਕ ਗਿਆ।
SikhNet (Spanish)Soy un gran malvado, avaro y tonto; he cometido errores, pero ahora entrego mi ser a Ti.
ਭੈ ਮਰਬੇ ਕੋ ਬਿਸਰਤ ਨਾਹਿਨ; ਤਿਹ ਚਿੰਤਾ ਤਨੁ ਜਾਰਾ ॥੧॥
bhai marabe ko bisarat naahin; tih chintaa tan jaaraa |1|
Sant Singh KhalsaI cannot forget the fear of dying; this anxiety is consuming my body. ||1||
Manmohan SinghThe fear of death, I forget not and that anxiety has ruined my body.
Manmohan Singh (Punjabi)ਮੌਤ ਦਾ ਡਰ ਮੈਨੂੰ ਭੁਲਦਾ ਨਹੀਂ। ਉਸ ਫਿਕਰ ਨੇ ਮੇਰਾ ਸਰੀਰ ਸਾੜ ਸੁੱਟਿਆ ਹੈ।
Fareedkot Teekaਮਰਨੇ ਕਾ ਭੈ ਮੇਰੇ ਕੋ ਬਿਸਰਤਾ ਨਹੀਂ ਹੈ, ਤਿਸੀ ਚਿੰਤਾ ਨੇ ਤਨ ਕੋ (ਜਾਰਾ) ਜਲਾਯਾ ਹੈ ॥੧॥
Prof. Sahib Singhਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਡਰ। ਕੋ = ਦਾ। ਤਿਹ = ਉਸ ਦੀ। ਜਾਰਾ = ਸਾੜ ਦਿੱਤਾ ਹੈ ॥੧॥
SikhNet (Spanish)El miedo a la muerte me acompaña siempre, y esa ansiedad consume mi ser. (1)
ਕੀਏ ਉਪਾਵ. ਮੁਕਤਿ ਕੇ ਕਾਰਨਿ; ਦਹ ਦਿਸਿ ਕਉ ਉਠਿ ਧਾਇਆ ॥
kee upaav. mukat ke kaaran; deh dis kau utth dhaaeaa |
Sant Singh KhalsaI have been trying to liberate myself, running around in the ten directions.
Manmohan SinghI have been running about in ten directions, making efforts for my emancipation.
Manmohan Singh (Punjabi)ਮੈਂ ਆਪਣੀ ਕਲਿਆਣ ਵਾਸਤੇ ਉਪਰਾਲੇ ਕਰਦਾ ਹੋਇਆ, ਦਸੀਂ ਪਾਸੀ ਭੱਜਿਆ ਫਿਰਿਆ ਹਾਂ।
Fareedkot Teekaਅਨੇਕ ਉਪਾਵ ਮੁਕਤੀ ਕੇ ਕਾਰਨ ਮੈਨੇਂ ਕੀਏ ਹੈਂ, ਦਸੋਂ ਦਿਸਾ ਮੇਂ ਉਠ ਕਰ ਧਾਯਾ ਹੂੰ॥
Prof. Sahib Singhਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।ਪਦ ਅਰਥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਮੁਕਤਿ = (ਡਰ ਤੋਂ) ਖ਼ਲਾਸੀ। ਕੇ ਕਾਰਨਿ = ਦੇ ਵਾਸਤੇ। ਦਹ ਦਿਸਿ = ਦਸੀਂ ਪਾਸੀਂ। ਉਠਿ = ਉੱਠ ਕੇ।
SikhNet (Spanish)Me he esforzado por emancipar mi ser, he vagado en todas direcciones y aun así,
ਘਟ ਹੀ ਭੀਤਰਿ ਬਸੈ ਨਿਰੰਜਨੁ; ਤਾ ਕੋ ਮਰਮੁ. ਨ ਪਾਇਆ ॥੨॥
ghatt hee bheetar basai niranjan; taa ko maram. na paaeaa |2|
Sant Singh KhalsaThe pure, immaculate Lord abides deep within my heart, but I do not understand the secret of His mystery. ||2||
Manmohan SinghThe Pure Lord abides within my mind, but I know not His secret.
Manmohan Singh (Punjabi)ਪਵਿੱਤਰ ਪ੍ਰਭੂ ਮੇਰੇ ਹਿਰਦੇ ਅੰਦਰ ਨਿਵਾਸ ਰਖਦਾ ਹੈ, ਪ੍ਰੰਤੂ ਮੈਂ ਉਸ ਦੇ ਭੇਤ ਨੂੰ ਨਹੀਂ ਜਾਣਦਾ।
Fareedkot Teekaਪਰੰਤੂ ਹੇ ਨਿਰੰਜਨ! ਤੂੰ ਜੋ ਮੇਰੇ ਘਟ ਭੀਤਰ ਵਸ ਰਹਾ ਹੈਂ, ਤਿਸ ਤੇਰੇ ਸਰੂਪ ਕਾ ਗ੍ਯਾਨ ਨਹੀਂ ਪਾਯਾ ਹੈ ॥੨॥
Prof. Sahib Singh(ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਤਾ ਕੋ = ਉਸ ਦਾ। ਮਰਮੁ = ਭੇਦ ॥੨॥
SikhNet (Spanish)no conozco el Misterio del Señor Inmaculado que vive en mí. (2)
ਨਾਹਿਨ ਗੁਨੁ. ਨਾਹਿਨ ਕਛੁ ਜਪੁ ਤਪੁ; ਕਉਨੁ ਕਰਮੁ ਅਬ ਕੀਜੈ ॥
naahin gun. naahin kachh jap tap; kaun karam ab keejai |
Sant Singh KhalsaI have no merit, and I know nothing about meditation or austerities; what should I do now?
Manmohan SinghI have no merit, nor any contemplation and austerity. What deed should I, now, do to please Thee O my Lord?
Manmohan Singh (Punjabi)ਮੇਰੇ ਪੱਲੇ ਨੇਕੀ ਨਹੀਂ ਨਾਂ ਹੀ ਕੋਈ ਸਿਮਰਨ ਤੇ ਤਪੱਸਿਆ ਹੈ। ਤੈਨੂੰ ਖੁਸ਼ ਕਰਨ ਲਈ, ਹੁਦ, ਮੈਂ ਕਿਹੜਾ ਕੰਮ ਕਰਾਂ, ਹੇ ਮੇਰੇ ਸੁਆਮੀ?
Fareedkot Teekaਨਾ ਮੇਰੇ ਮੇਂ ਕੋਈ ਗੁਣ ਹੀ ਹੈ ਔਰ ਨਾ ਕੋਈ ਜਪ ਤਪ ਹੈ ਅਬ ਕੌਨ ਕਰਮ ਕਰੋਂ?
Prof. Sahib Singh(ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?ਪਦ ਅਰਥ ਅਬ = ਹੁਣ। ਕੀਜੈ = ਕੀਤਾ ਜਾਏ।
SikhNet (Spanish)No tengo méritos, no he hecho austeridades, ni tampoco medito.
ਨਾਨਕ. ਹਾਰਿ ਪਰਿਓ ਸਰਨਾਗਤਿ; ਅਭੈ ਦਾਨੁ ਪ੍ਰਭ ਦੀਜੈ ॥੩॥੨॥
naanak. haar pario saranaagat; abhai daan prabh deejai |3|2|
Sant Singh KhalsaO Nanak, I am exhausted; I seek the shelter of Your Sanctuary; O God, please bless me with the gift of fearlessness. ||3||2||
Manmohan SinghNanak, I have grown weary and have sought Thy protection. O Lord, bless me with the gift of fearlessness.
Manmohan Singh (Punjabi)ਨਾਨਕ, ਮੈਂ ਥੱਕ ਗਿਆ ਹਾਂ ਅਤੇ ਮੈਂ ਤੇਰੀ ਪਨਾਹ ਲਈ ਹੈ। ਹੇ ਸਾਹਿਬ! ਮੈਨੂੰ ਲਿਰਭੈਤਾਂ ਦੀ ਦਾਤ ਬਖ਼ਸ਼।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਮੇਂ ਹਾਰ ਕਰ ਆਪ ਕੀ ਸਰਣਾਗਤਿ ਪੜਾ ਹੂੰ। ਹੇ ਪ੍ਰਭੂ! ਮੇਰੇ ਕੋ ਅਭੈ ਦਾਨ ਦੀਜੀਏ॥੩॥੨॥☬ਉਪਦੇਸ਼ ਹੈ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥ਪਦ ਅਰਥ ਸਰਨਾਗਤਿ = ਸਰਨ ਆਇਆ ਹਾਂ। ਅਭੈ ਦਾਨੁ = ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ। ਪ੍ਰਭ = ਹੇ ਪ੍ਰਭੂ! ਦੀਜੈ = ਦੇਹ ॥੩॥੨॥
SikhNet (Spanish)¿Qué puedo hacer para complacerte, oh Dios? He abandonado mi ser bajo Tu Amparo; bendíceme para que viva sin miedos y temores. (3‑2)