ੴ

ਸਿੱਖਬਾਣੀ · SikhBani

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥

gun govind gaavahu sabh har jan raag ratan rasanaa aalaap
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 821 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਰਾਖਿ ਲੀਏ; ਅਪਨੇ ਜਨ ਆਪ ॥

raakh lee; apane jan aap |

Sant Singh KhalsaHe Himself has saved His humble servant.
Manmohan SinghThe Lord has Himself saved His slave.
Manmohan Singh (Punjabi)ਸਾਹਿਬ ਨੇ ਖੁਦ ਹੀ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ।
Fareedkot Teekaਵਾਹਿਗੁਰੂ ਨੇ ਅਪਨੇ ਜਨ ਆਪ ਹੀ ਰਾਖਿ ਲੀਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ।

ਪਦ ਅਰਥ ਰਾਖਿ ਲੀਏ = (ਸਦਾ) ਰੱਖਿਆ ਕੀਤੀ ਹੈ। ਜਨ = ਸੇਵਕ।

SikhNet (Spanish)El Señor Mismo ha salvado a Su Humilde Sirviente;

ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ; ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥

kar kirapaa har har naam deeno; binas ge sabh sog santaap |1| rahaau |

Sant Singh KhalsaIn His Mercy, the Lord, Har, Har, has blessed me with His Name, and all my pains and afflictions have been dispelled. ||1||Pause||
Manmohan SinghThe Lord Master has mercifully blessed me with His Name and my agonies and anguishes are all annihilated. Pause.
Manmohan Singh (Punjabi)ਸੁਆਮੀ ਮਾਲਕ ਨੇ ਮਿਹਰ ਧਾਰ ਕੇ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਮੇਰੇ ਦੁੱਖ ਤੇ ਤਸੀਹੇ ਸਾਰੇ ਕੱਟੇ ਗਏ ਹਨ। ਠਹਿਰਾਉ।
Fareedkot Teekaਜਿਨ ਕੋ ਕ੍ਰਿਪਾ ਕਰ ਕੇ ਅਪਨਾ ਹਰਿ ਹਰਿ ਨਾਮ ਦੀਆ ਹੈ, ਤਿਸੀ ਤੇ ਤਿਨ ਜਨੋਂ ਕੇ ਸੋਕ ਸੰਤਾਪ ਸਭੀ ਨਾਸ, ਭਾਵ ਦੂਰ ਹੋ ਗਏ ਹੈਂ॥੧॥ ਰਹਾਉ ॥
Prof. Sahib Singhਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਦੀਨੋ = ਦਿੱਤਾ ਹੈ। ਸੋਗ = ਚਿੰਤਾ, ਗ਼ਮ। ਸੰਤਾਪ = ਦੁੱਖ-ਕਲੇਸ਼ ॥੧॥ ਰਹਾਉ ॥

SikhNet (Spanish)en Su Misericordia, el Señor Jar, Jar, me ha bendecido con Su Nombre y ahora todas mis aflicciones se han desvanecido.(1-Pausa)

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ; ਰਾਗ ਰਤਨ ਰਸਨਾ ਆਲਾਪ ॥

gun govind gaavahu sabh har jan; raag ratan rasanaa aalaap |

Sant Singh KhalsaSing the Glorious Praises of the Lord of the Universe, all you humble servants of the Lord; chant the jewels, the songs of the Lord with your tongue.
Manmohan SinghO God's people, sing ye all, the World-Lord praise and with your tongue utter the priceless melody of the Lord.
Manmohan Singh (Punjabi)ਹੇ ਰੱਬ ਦੇ ਬੰਦਿਓ! ਤੁਸੀਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰੋ ਅਤੇ ਆਪਣੀ ਜੀਭ੍ਹਾ ਨਾਲ ਸੁਆਮੀ ਦੇ ਅਣਮੁੱਲੇ ਕੀਰਤਨ ਦਾ ਉਚਾਰਨ ਕਰੋ।
Fareedkot Teekaਰਤਨ ਰੂਪ ਜੋ ਰਾਗ ਹੈ ਤਿਸ ਕੋ ਰਸਨਾ ਸੇ ਅਲਾਪ ਕਰ। ਹੇ ਹਰੀ ਕੇ ਦਾਸੋ! ਤੁਮ ਸਭ ਗੁਬਿੰਦ ਕੇ ਗੁਣ ਗਾਇਨ ਕਰੋ॥
Prof. Sahib Singhਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ।

ਪਦ ਅਰਥ ਗੁਣ ਗੋਵਿੰਦ = ਗੋਵਿੰਦ ਦੇ ਗੁਣ। ਸਭਿ = ਸਾਰੇ (ਰਲ ਕੇ)। ਹਰਿ ਜਨ = ਹੇ ਸੰਤ ਜਨੋ! ਰਤਨ ਰਾਗ = ਸੋਹਣੇ ਰਾਗਾਂ ਦੀ ਰਾਹੀਂ। ਰਸਨਾ = ਜੀਭ (ਨਾਲ)। ਆਲਾਪ = ਉਚਾਰਨ ਕਰੋ।

SikhNet (Spanish)Canten las Gloriosas Alabanzas del Señor del Universo, reciten con sus labios la Melodía Preciosa de Dios. Oh Humildes Devotos del Señor, canten las Joyas, las Melodías con su lengua.

ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ; ਰਸਾਇਣਿ ਆਤਮ ਧ੍ਰਾਪ ॥੧॥

kott janam kee trisanaa nivaree raam; rasaaein aatam dhraap |1|

Sant Singh KhalsaThe desires of millions of incarnations shall be quenched, and your soul shall be satisfied with the sweet, sublime essence of the Lord. ||1||
Manmohan SinghYour desires of millions of births shall be stilled of births shall be stilled and your soul shalt be satiated with the Lord's elixir.
Manmohan Singh (Punjabi)ਤੁਹਾਡੀਆਂ ਕ੍ਰੋੜਾਂ ਜਨਮਾਂ ਦੀਆਂ ਖਾਹਿਸ਼ਾਂ ਦੂਰ ਹੋ ਜਾਣਗੀਆਂ ਅਤੇ ਪ੍ਰਭੂ ਦੇ ਅੰਮ੍ਰਿਤ ਨਾਲ ਤੁਹਾਡੀ ਜਿੰਦੜੀ ਰੱਜ ਜਾਏਗੀ।
Fareedkot Teekaਤਿਨ ਕੀ ਕੋਟਾਨਕੋਟ ਜਨਮੋ ਕੀ ਤ੍ਰਿਸਨਾ ਤਿਸ ਹਰਿ ਜਾਪ ਸੇ ਨਿਵਰੀ ਹੈ। ਔ ਰਾਮ ਕਾ ਨਾਮ ਜੋ (ਰਸਾਇਣਿ) ਅੰਮ੍ਰਿਤੁ ਰਸੋਂ ਕਾ ਘਰੁ ਹੈ, ਤਿਸ ਕੋ ਜਪਨੇ ਸੇ ਤਿਨੋਂ ਕਾ (ਆਤਮ) ਮਨ ਤ੍ਰਿਪਤਿ ਹੂਆ ਹੈ॥੧॥
Prof. Sahib Singh(ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਨਿਵਰੀ = ਦੂਰ ਹੋ ਜਾਂਦੀ ਹੈ। ਰਸਾਇਣਿ = ਰਸਾਇਣ ਨਾਲ। ਰਸਾਇਣ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੀ ਹੈ ॥੧॥

SikhNet (Spanish)Los deseos de miles de encarnaciones serán sofocados y su Alma será saciada con el Dulce y Sublime Elixir del Señor. (1)

ਚਰਣ ਗਹੇ. ਸਰਣਿ ਸੁਖਦਾਤੇ; ਗੁਰ ਕੈ ਬਚਨਿ ਜਪੇ ਹਰਿ ਜਾਪ ॥

charan gahe. saran sukhadaate; gur kai bachan jape har jaap |

Sant Singh KhalsaI have grasped the Sanctuary of the Lord's Feet; He is the Giver of peace; through the Word of the Guru's Teachings, I meditate and chant the Chant of the Lord.
Manmohan SinghI have grasped the feet and the refuge of God, the peace-Giver, and by Guru's instruction meditate on the Lord's Name.
Manmohan Singh (Punjabi)ਮੈਂ ਆਰਾਮ ਬਖਸ਼ਣਹਾਰ ਵਾਹਿਗੁਰੂ ਦੇ ਪੈਰ ਅਤੇ ਪਨਾਹ ਪਕੜੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਲਾਂਮ ਦਾ ਸਿਮਰਨ ਕਰਦਾ ਹਾਂ।
Fareedkot Teekaਤਾਂ ਤੇ ਹਮ ਨੇ ਭੀ ਤਿਸ ਸਰਣ ਸੁਖ ਦਾਤੇ ਵਾਹਿਗੁਰੂ ਕੇ ਚਰਣ ਗ੍ਰਹਣ ਕਰੇ ਹੈਂ, ਔ ਗੁਰੋਂ ਕੇ (ਬਚਨਿ) ਉਪਦੇਸ ਦ੍ਵਾਰਾ ਹਰਿ ਨਾਮੋਂ ਕੇ ਜਾਪ ਜਪੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ,

ਪਦ ਅਰਥ ਗਹੇ = ਫੜੇ। ਕੈ ਬਚਨਿ = ਦੇ ਬਚਨ ਦੀ ਰਾਹੀਂ।

SikhNet (Spanish)Me he aferrado al Santuario de los Pies de mi Señor, Él es el Dador de Paz, a través de las Enseñanzas del Guru, entono la Melodía del Señor. (2-5-85)

ਸਾਗਰ ਤਰੇ. ਭਰਮ ਭੈ ਬਿਨਸੇ; ਕਹੁ ਨਾਨਕ. ਠਾਕੁਰ ਪਰਤਾਪ ॥੨॥੫॥੮੫॥

saagar tare. bharam bhai binase; kahu naanak. tthaakur parataap |2|5|85|

Sant Singh KhalsaI have crossed over the world-ocean, and my doubt and fear are dispelled, says Nanak, through the glorious granduer of our Lord and Master. ||2||5||85||
Manmohan SinghSays Nanak, through the Lord's glory, I have crossed the world-ocean and my doubt and dread are dispelled.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੇ ਤਪ-ਤੇਜ ਰਾਹੀਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ।
Fareedkot Teekaਤਿਸੀ ਤੇ ਸੰਸਾਰ ਸਾਗਰ ਕੇ ਦੁਖੋਂ ਤੇ ਤਰੇ ਹੈਂ ਔ ਭ੍ਰਮ ਭੈ ਸਭ ਨਸਟ ਹੋ ਗਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਠਾਕੁਰ ਕਾ ਐਸਾ ਪ੍ਰਤਾਪੁ ਹੈ॥੨॥੫॥੮੫॥☬ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਕੇ ਤਾਪ ਨਿਵਰਤ ਹੋਏ ਤੇ ਉਚਾਰਨ ਕਰਤੇ ਹੈਂ:
Prof. Sahib Singhਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਨਾਨਕ ਆਖਦਾ ਹੈ- ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ॥੨॥੫॥੮੫॥

ਪਦ ਅਰਥ ਸਾਗਰ = (ਸੰਸਾਰ-) ਸਮੁੰਦਰ। ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਠਾਕੁਰ ਪਰਤਾਪ = ਮਾਲਕ-ਪ੍ਰਭੂ ਦੀ ਵਡਿਆਈ ॥੨॥੫॥੮੫॥

SikhNet (Spanish)He cruzado el Océano del Mundo, mis dudas y miedos se han sublimado, a través de la Gloriosa Grandeza de nuestro Señor y Maestro, oh, dice Nanak.
Answers quote the Granth verbatim with Ang citations. AI commentary is not Gurbani and not a religious ruling.