ਬਿਲਾਵਲੁ ਮਹਲਾ ੫ ॥
bilaaval mahalaa 5 | Ang 820
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਸੰਤਨ ਕੈ ਸੁਨੀਅਤ; ਪ੍ਰਭ ਕੀ ਬਾਤ ॥
santan kai suneeat; prabh kee baat | Ang 820
Sant Singh KhalsaI listen to God's Teachings from the Saints.
Manmohan SinghFrom the saints, I hear the Lord's discourse.
Manmohan Singh (Punjabi)ਸਾਧੂਆਂ ਪਾਸੋਂ ਮੈਂ ਸਾਹਿਬ ਦੀ ਕਥਾ-ਵਾਰਤਾ ਸੁਣਦਾ ਹਾਂ।
Fareedkot Teekaਹੇ ਪ੍ਰਭ ਜੀ! ਤੇਰੇ ਜਸ ਕੀ ਬਾਤ ਸੰਤੋਂ ਕੇ ਸੰਗ ਮੇਂ ਸੁਣੀਤੀ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸੁਣੀ ਜਾਂਦੀ ਹੈ।ਪਦ ਅਰਥ ਸੰਤਨ ਕੈ = ਸੰਤਾਂ ਦੇ ਘਰ ਵਿਚ, ਸੰਤਾਂ ਦੀ ਸੰਗਤਿ ਵਿਚ, ਸਾਧ ਸੰਗਤਿ ਵਿਚ। ਬਾਤ = ਕਥਾ-ਵਾਰਤਾ। ਸੁਨੀਅਤ = ਸੁਣੀ ਜਾਂਦੀ ਹੈ।
SikhNet (Spanish)Escucho Tu Palabra a través de los Santos, oh Señor,
ਕਥਾ ਕੀਰਤਨੁ, ਆਨੰਦ ਮੰਗਲ ਧੁਨਿ; ਪੂਰਿ ਰਹੀ. ਦਿਨਸੁ ਅਰੁ ਰਾਤਿ ॥੧॥ ਰਹਾਉ ॥
kathaa keeratan, aanand mangal dhun; poor rahee. dinas ar raat |1| rahaau | Ang 820
Sant Singh KhalsaThe Lord's Sermon, the Kirtan of His Praises and the songs of bliss perfectly resonate, day and night. ||1||Pause||
Manmohan SinghThe jubilant bliss of Divine gospel and praise is perfectly echoing there day and night. Pause.
Manmohan Singh (Punjabi)ਈਸ਼ਵਰੀ ਵਾਰਤਾ ਅਤੇ ਕੀਰਤੀ ਦੀ ਉਮਾਹ-ਪਰੀ ਖੁਸ਼ੀ, ਦਿਨ ਤੇ ਰਾਤ ਉਤੇ ਪੂਰੀ ਤਰ੍ਹਾਂ ਗੂੰਜ ਰਹੀ ਹੈ। ਠਰਿਹਾਉ।
Fareedkot Teekaਜਿਸ ਸਤਸੰਗ ਮੇਂ ਆਨੰਦ ਮੰਗਲ ਰੂਪ ਤੇਰੀ ਕਥਾ ਅਰ ਕੀਰਤਨ ਕੀ ਧੁਨੀ ਦਿਨੇ ਰਾਤ੍ਰ ਪੂਰਨ ਹੋਇ ਰਹੀ ਹੈ॥੧॥ ਰਹਾਉ ॥
Prof. Sahib Singhਉਥੇ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ-ਕਹਾਣੀਆਂ ਹੁੰਦੀਆਂ ਹਨ, ਕੀਰਤਨ ਹੁੰਦਾ ਹੈ, ਆਤਮਕ ਆਨੰਦ-ਹੁਲਾਰਾ ਪੈਦਾ ਕਰਨ ਵਾਲੀ ਰੌ ਸਦਾ ਚਲੀ ਰਹਿੰਦੀ ਹੈ ॥੧॥ ਰਹਾਉ ॥ਪਦ ਅਰਥ ਧੁਨਿ = ਰੌ। ਪੂਰਿ ਰਹੀ = ਭਰੀ ਰਹਿੰਦੀ ਹੈ। ਦਿਨਸੁ = ਦਿਨ। ਅਰੁ = ਅਤੇ ॥੧॥ ਰਹਾਉ ॥
SikhNet (Spanish)pues ellos hacen eco de Tu Alabanza y están llenos de Tu Canción Divina y de Éxtasis. (1-Pausa)
ਕਰਿ ਕਿਰਪਾ ਅਪਨੇ ਪ੍ਰਭਿ ਕੀਨੇ; ਨਾਮ ਅਪੁਨੇ ਕੀ ਕੀਨੀ ਦਾਤਿ ॥
kar kirapaa apane prabh keene; naam apune kee keenee daat | Ang 820
Sant Singh KhalsaIn His Mercy, God has made them His own, and blessed them with the gift of His Name.
Manmohan SinghIn His mercy, the Lord has made them His own and has blessed them with the gift of His
Manmohan Singh (Punjabi)ਮਿਹਰ ਧਾਰ ਕੇ, ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਮ ਦਾ ਦਾਨ ਪਰਦਾਨ ਕੀਤਾ ਹੈ।
Fareedkot Teekaਹੇ ਪ੍ਰਭੂ! ਤੈਂਨੇ ਕ੍ਰਿਪਾ ਕਰ ਸੋ ਸੰਤ ਅਪਨੇ ਸਾਸ ਕੀਨੇ ਹੈਂ, ਕਿਉਂਕਿ ਤਿਨ ਕੋ ਅਪਨੇ ਨਾਮ ਕੀ ਤੈਨੇ ਦਾਤ ਕੀਨੀ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ੀ ਹੁੰਦੀ ਹੈ।ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ।
SikhNet (Spanish)Oh Señor, en Tu Misericordia nos tomas como Tuyos y nos bendices con el Regalo de Tu Nombre,
ਆਠ ਪਹਰ ਗੁਨ ਗਾਵਤ ਪ੍ਰਭ ਕੇ; ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥
aatth pehar gun gaavat prabh ke; kaam krodh is tan te jaat |1| Ang 820
Sant Singh KhalsaTwenty-four hours a day, I sing the Glorious Praises of God. Sexual desire and anger have left this body. ||1||
Manmohan SinghName Singing the Lord's praises through out the eight watches of the day, lust and wrath flee from this body.
Manmohan Singh (Punjabi)ਸੁਆਮੀ ਦੀਆਂ ਸਿਫਤਾਂ, ਦਿਨ ਦੇ ਅੱਠੇ ਪਹਿਰ ਗਾਇਨ ਕਰਨ ਦੁਆਰਾ ਭੋਗ-ਬਿਲਾਸ ਅਤੇ ਗੁੱਸਾ ਇਸ ਦੇਹ ਪਾਸੋਂ ਦੌੜ ਜਾਂਦੇ ਹਨ।
Fareedkot Teekaਪੁਨਾ ਹੇ ਪ੍ਰਭ ਜੀ! ਆਠੋ ਪਹਰ ਵਹੁ ਆਪ ਕੇ ਗੁਣ ਗਾਵਤੇ ਹੈਂ, ਜਿਨ ਕੇ ਸ੍ਰਵਨ ਕਰਨੇ ਤੇ ਇਸ ਤਨ ਤੇ ਕਾਮ, ਕ੍ਰੋਧ ਆਦੀ ਵਿਕਾਰ ਚਲੇ ਜਾਤੇ ਹੈਂ॥੧॥
Prof. Sahib Singhਅੱਠੇ ਪਹਿਰ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਉਹਨਾਂ ਦੇ) ਇਸ ਸਰੀਰ ਵਿਚੋਂ ਕਾਮ ਕ੍ਰੋਧ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ ॥੧॥ਪਦ ਅਰਥ ਤਨ ਤੇ = ਸਰੀਰ ਤੋਂ। ਜਾਤ = ਦੂਰ ਹੋ ਜਾਂਦੇ ਹਨ ॥੧॥
SikhNet (Spanish)veinticuatro horas del día cantamos las Gloriosas Alabanzas del Señor, y la lujuria, el enojo y las pasiones se han ido. (1)
ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ; ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥
tripat aghaae pekh prabh darasan; amrit har ras bhojan khaat | Ang 821
Sant Singh KhalsaI am satisfied and satiated, gazing upon the Blessed Vision of God's Darshan. I eat the Ambrosial Nectar of the Lord's sublime food.
Manmohan SinghSeeing the sight of the Lord I am sated and satiated and partake of the immortalising food of God's elixir.
Manmohan Singh (Punjabi)ਸੁਆਮੀ ਦਾ ਦੀਦਾਰ ਵੇਖਣ ਦੁਆਰਾ ਮੈਂ ਰਜ ਅਤੇ ਧ੍ਰਾਮ ਗਿਆ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਦਾ ਮੈਂ ਅਮਰ ਕਰ ਦੇਣ ਵਾਲਾ ਪ੍ਰਸ਼ਾਦ ਛਕਦਾ ਹਾਂ।
Fareedkot Teekaਹੇ ਪ੍ਰਭ ਜੀ! ਤੇਰਾ ਦਰਸਨੁ ਦੇਖ ਕਰ ਸੋ ਸੰਤ ਜਨ ਮਨ, ਤਨ ਤ੍ਰਿਪਤਿ ਹੋ ਗਏ ਹੈਂ। ਔਰੁ ਵਹੁ ਸਰਬ ਸਮੇਂ ਤੇਰੇ ਹਰਿ ਹਰਿ ਨਾਮ ਰੂਪੀ ਅੰਮ੍ਰਿਤ ਰਸ ਭੋਜਨੁ ਕੋ ਖਾਤੇ ਹੈਂ॥
Prof. Sahib Singhਹੇ ਭਾਈ! ਸੰਤ ਜਨ ਪ੍ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੍ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ।ਪਦ ਅਰਥ ਤ੍ਰਿਪਤਿ = ਰਜੇਵਾਂ। ਅਘਾਏ = ਰੱਜ ਗਏ। ਪੇਖਿ = ਵੇਖ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
SikhNet (Spanish)Teniendo la Bendita Visión de Tu Darshan, vivimos saciados y nos alimentamos
ਚਰਨ ਸਰਨ ਨਾਨਕ ਪ੍ਰਭ ਤੇਰੀ; ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥
charan saran naanak prabh teree; kar kirapaa santasang milaat |2|4|84| Ang 821
Sant Singh KhalsaNanak seeks the Sanctuary of Your Feet, O God; in Your Mercy, unite him with the Society of the Saints. ||2||4||84||
Manmohan SinghO Lord, Nanak has sought the protection of Thine lotus feet. In Thy mercy unite him with the saints' congregation.
Manmohan Singh (Punjabi)ਹੇ ਸੁਆਮੀ! ਨਾਨਕ ਨੇ ਤੇਰੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਉਸ ਨੂੰ ਸਾਧ-ਸੰਗਤ ਨਾਲ ਮਿਲਾ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਹਮ ਨੇ ਭੀ ਤੇਰੇ ਚਰਨਾਂ ਕੀ ਸਰਣ ਗ੍ਰਹਣ ਕਰੀ ਹੈ, ਤਾਂ ਤੇ ਹਮਾਰੇ ਪਰ ਕਿਰਪਾ ਕਰ ਕੇ ਤਿਸ ਸੰਤੋਂ ਕੇ ਸੰਗ ਮੇਂ ਮਿਲਾਵਣਾ ਕਰੁ। ਵਾ ਤੂੰ ਕੈਸਾ ਹੈਂ? ਕ੍ਰਿਪਾ ਕਰ ਕੇ ਸਤਿਸੰਗ ਮੇਂ ਮਿਲਾਵਤਾ ਹੈਂ॥੨॥੪॥੮੪॥☬ਵਾਹਿਗੁਰੂ ਕਾ ਪ੍ਰਤਾਪ ਔ ਅਪਨਾ ਲਾਭ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ ॥੨॥੪॥੮੪॥ਪਦ ਅਰਥ ਪ੍ਰਭ = ਹੇ ਪ੍ਰਭੂ! ਸੰਗਿ = ਸੰਗਤਿ ਵਿਚ ॥੨॥੪॥੮੪॥
SikhNet (Spanish)del Néctar Ambrosial de la Comida del Sublime Señor. Nanak busca el Santuario de Tus Pies, oh Dios, en Tu Misericordia, únelo a la Saad Sangat, la Sociedad de los Santos. (2-4-84)