ੴ

ਸਿੱਖਬਾਣੀ · SikhBani

ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥

sanch bikhiaa le graahaj keenee amrit man te ddaaran
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 820 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਸੁਨੀਅਤ; ਪ੍ਰਭ ਤਉ ਸਗਲ ਉਧਾਰਨ ॥

suneeat; prabh tau sagal udhaaran |

Sant Singh KhalsaI have heard that God is the Savior of all.
Manmohan SinghI hear that the Lord is the Saviour of one and all.
Manmohan Singh (Punjabi)ਮੈਂ ਸੁਣਦਾ ਹਾਂ ਕਿ ਸੁਆਮੀ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਹੇ ਪ੍ਰਭ! ਸਾਸਤ੍ਰੋਂ ਦ੍ਵਾਰੇ ਤੁਝ ਕੋ ਐਸੇ ਸੁਣੀਤਾ ਹੈ, ਜੋ ਤੂੰ ਸਭ ਕੇ ਉਧਾਰ ਕਰਨਹਾਰਾ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਬਾਬਤ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈਂ,

ਪਦ ਅਰਥ ਸੁਨੀਅਤ = ਸੁਣੀਦਾ ਹੈ। ਪ੍ਰਭ = ਹੇ ਪ੍ਰਭੂ! ਤਉ = ਤੇਰੀ (ਬਾਬਤ)। ਸਗਲ = ਸਾਰੇ ਜੀਵਾਂ ਨੂੰ। ਉਧਾਰਨ = (ਵਿਕਾਰਾਂ ਤੋਂ) ਬਚਾਣ ਵਾਲਾ।

SikhNet (Spanish)He escuchado, oh Señor, que Tú emancipas a todos, sin embargo,

ਮੋਹ ਮਗਨ ਪਤਿਤ ਸੰਗਿ ਪ੍ਰਾਨੀ; ਐਸੇ ਮਨਹਿ ਬਿਸਾਰਨ ॥੧॥ ਰਹਾਉ ॥

moh magan patit sang praanee; aise maneh bisaaran |1| rahaau |

Sant Singh KhalsaIntoxicated by attachment, in the company of sinners, the mortal has forgotten such a Lord from his mind. ||1||Pause||
Manmohan SinghIntoxicated in worldly love and the society of the sinners, the mortal, in his mind, has mind, has forgotten such Lord. Pause.
Manmohan Singh (Punjabi)ਸੰਸਾਰੀ ਮਮਤਾ ਅਤੇ ਪਾਪੀਆਂ ਦੀ ਸੰਗਤ ਅੰਦਰ ਮਤਵਾਲਾ ਹੋ, ਫਾਨੀ ਬੰਦੇ ਨੇ ਆਪਣੇ ਚਿੱਤ ਅੰਦਰੋਂ ਇਹੋ ਜਿਹੇ ਸੁਆਮੀ ਨੂੰ ਭੁਲਾ ਛੱਡਿਆ ਹੈ। ਠਹਿਰਾਉ।
Fareedkot Teekaਮੋਹਿ ਕਰ ਗ੍ਰਸਤ (ਪਤਿਤ) ਜੋ ਇਹੁ ਪ੍ਰਾਣੀ ਹੈ ਵਿਖ੍ਯੋਂ ਕੇ ਸੰਗਿ ਮਿਲ ਕੇ (ਮਗਨ) ਮਸਤ ਹੋਇ ਰਹਿਆ ਹੈ, ਔ ਐਸੇ ਜੋ ਤੁਮ ਉਧਾਰਨ ਵਾਲੇ ਹੋ ਤੁਮ ਕੋ ਇਸ ਨੇ ਅਪਨੇ ਮਨ ਤੇ ਵਿਸਾਰਨਾ ਕੀਆ ਹੈ॥੧॥ ਰਹਾਉ ॥
Prof. Sahib Singh(ਤੂੰ ਉਹਨਾਂ ਨੂੰ ਭੀ ਬਚਾ ਲੈਂਦਾ ਹੈਂ, ਜੇਹੜੇ) ਮੋਹ ਵਿਚ ਡੁੱਬੇ ਹੋਏ ਵਿਕਾਰਾਂ ਵਿਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਣ-ਖਲੋਣ ਰੱਖਦੇ ਹਨ ਅਤੇ ਬੜੀ ਬੇ-ਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ ॥੧॥ ਰਹਾਉ ॥

ਪਦ ਅਰਥ ਮਗਨ = ਡੁੱਬੇ ਹੋਏ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਸੰਗਿ ਪ੍ਰਾਨੀ = ਪ੍ਰਾਣੀਆਂ ਨਾਲ। ਐਸੇ = ਇਉਂ, ਬੇ-ਪਰਵਾਹੀ ਨਾਲ। ਮਨਹਿ = ਮਨ ਤੋਂ ॥੧॥ ਰਹਾਉ ॥

SikhNet (Spanish)Te he abandonado y me he vuelto amigo de los apóstatas y de aquéllos intoxicados con sus deseos.(1-Pausa)

ਸੰਚਿ ਬਿਖਿਆ ਲੇ, ਗ੍ਰਾਹਜੁ ਕੀਨੀ; ਅੰਮ੍ਰਿਤੁ ਮਨ ਤੇ ਡਾਰਨ ॥

sanch bikhiaa le, graahaj keenee; amrit man te ddaaran |

Sant Singh KhalsaHe has collected poison, and grasped it firmly. But he has cast out the Ambrosial Nectar from his mind.
Manmohan SinghHe has amassed poison and firmly grasped it, The Name Nectar he has cast out of his mind,
Manmohan Singh (Punjabi)ਉਸ ਨੇ ਜ਼ਹਿਰ ਇਕੱਤਰ ਕੀਤੀ ਹੈ ਅਤੇ ਇਸ ਨੂੰ ਘੁੱਟ ਕੇ ਫੜਿਆ ਹੈ। ਨਾਮ ਸੁਧਾਰਸ ਨੂੰ ਉਸ ਨੇ ਆਪਣੇ ਰਿਦੇ ਤੋਂ ਪਰੇ ਸੁੱਟ ਪਾਇਆ ਹੈ।
Fareedkot Teekaਵਿਖ੍ਯੋਂ ਰੂਪੀ ਜ਼ਹਰ ਇਸ ਜੀਵ ਨੇ (ਸੰਚਿ) ਇਕਤ੍ਰ ਕਰ ਕੇ (ਗ੍ਰਾਹਜੁ) ਗ੍ਰਹਨ ਕਰ ਲੀਨੀ ਹੈ, ਭਾਵ ਯਹਿ ਤਿਨ ਵਿਖ੍ਯੋਂ ਕੋ ਕਦਾਚਿਤ ਤਿਆਗਤਾ ਨਹੀਂ ਹੈ। ਔ ਅੰਮ੍ਰਿਤਰੂਪੀ ਨਾਮ ਮਨ ਤੇ ਡਾਰਨਾ ਕੀਆ ਹੈ, ਭਾਵ ਨਾਮ ਕੀ ਪ੍ਰੀਤ ਤਿਆਗਨੀ ਕਰੀ ਹੈ॥
Prof. Sahib Singhਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ) ਮਾਇਆ ਇਕੱਠੀ ਕਰ ਕੇ ਹੀ ਇਸ ਨੂੰ ਗ੍ਰਹਿਣ ਕਰਨ-ਜੋਗ ਬਣਾਂਦੇ ਹਨ, ਪਰ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਜਲ ਆਪਣੇ ਮਨ ਤੋਂ ਪਰੇ ਸੁੱਟ ਦੇਂਦੇ ਹਨ।

ਪਦ ਅਰਥ ਸੰਚਿ = ਇਕੱਠੀ ਕਰ ਕੇ। ਬਿਖਿਆ = ਮਾਇਆ। ਗ੍ਰਾਹਜੁ = {ग्राह्य} ਗ੍ਰਹਿਣ ਕਰਨ-ਯੋਗ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ। ਡਾਰਨ = ਸੁੱਟ ਦਿੱਤਾ।

SikhNet (Spanish)He recolectado el veneno y he quitado el Néctar de mi mente;

ਕਾਮ ਕ੍ਰੋਧ ਲੋਭ ਰਤੁ ਨਿੰਦਾ; ਸਤੁ ਸੰਤੋਖੁ ਬਿਦਾਰਨ ॥੧॥

kaam krodh lobh rat nindaa; sat santokh bidaaran |1|

Sant Singh KhalsaHe is imbued with sexual desire, anger, greed and slander; he has abandoned truth and contentment. ||1||
Manmohan SinghHe is imbued with lust, wrath avarice and slander, and has abandoned truth and contentment.
Manmohan Singh (Punjabi)ਉਹ ਵਿਸ਼ੇ ਭੋਗ, ਗੁੱਲੇ, ਲਾਲਚ ਅਤੇ ਚੁੱਗਲੀ ਬਖੀਲੀ ਨਾਲ ਰੰਗਿਆ ਹੋਇਆ ਹੈ ਅਤੇ ਉਸ ਨੇ ਸੱਚ ਤੇ ਸੰਤੁਸ਼ਟਤਾ ਨੂੰ ਤਿਆਗ ਦਿੱਤਾ ਹੈ।
Fareedkot Teekaਕਾਮ, ਕ੍ਰੋਧ, ਲੋਭ, ਨਿੰਦਾ ਮੇਂ (ਰਤ) ਪ੍ਰੀਤੀ ਕਰੀ ਹੈ, ਪੁਨਾ ਇਸ ਜੀਵ ਨੇ ਸਤ, ਸੰਤੋਖ ਕੋ (ਬਿਦਾਰਨ) ਨਸ਼ਟ ਕੀਆ ਹੈ॥
Prof. Sahib Singhਜੀਵ ਕਾਮ ਕ੍ਰੋਧ ਲੋਭ ਨਿੰਦਾ (ਆਦਿਕ ਵਿਕਾਰਾਂ) ਵਿਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਿਕ ਗੁਣਾਂ ਨੂੰ ਲੀਰ-ਲੀਰ ਕਰ ਰਹੇ ਹਨ (ਮੇਹਰ ਕਰ, ਇਹਨਾਂ ਨੂੰ ਵਿਕਾਰਾਂ ਤੋਂ ਬਚਾ ਲੈ) ॥੧॥

ਪਦ ਅਰਥ ਰਤੁ = ਰੱਤਾ ਹੋਇਆ, ਮਸਤ। ਸਤੁ = ਦਾਨ। ਬਿਦਾਰਨ = ਚੀਰ ਪਾੜ ਦਿੱਤਾ, ਲੀਰ ਲੀਰ ਕਰ ਦਿੱਤਾ ॥੧॥

SikhNet (Spanish)estoy envuelto en la lujuria, el enojo, la avaricia, la calumnia y he desterrado de mí a la Verdad y al Contentamiento. (1)

ਇਨ ਤੇ. ਕਾਢਿ ਲੇਹੁ ਮੇਰੇ ਸੁਆਮੀ; ਹਾਰਿ ਪਰੇ ਤੁਮੑ ਸਾਰਨ ॥

ein te. kaadt lehu mere suaamee; haar pare tuma saaran |

Sant Singh KhalsaLift me up, and pull me out of these, O my Lord and Master. I have entered Your Sanctuary.
Manmohan SinghPull me out of these, O my Lord, growing weary, I have entered Thy sanctuary.
Manmohan Singh (Punjabi)ਮੈਨੂੰ ਇਨਾਂ ਵਿਚੋਂ ਬਾਹਰ ਧੂ ਲੈ, ਹੇ ਪ੍ਰਭੂ! ਹਾਰ ਹੁਟ ਕੇ ਮੈਂ ਤੇਰੀ ਪਨਾਹ ਲਈ ਹੈ।
Fareedkot Teekaਤਾਂ ਤੇ ਹੇ ਮੇਰੇ ਸੁਆਮੀ! ਇਨ ਪੂਰਬੋਕਤ ਵਿਕਾਰੋਂ ਤੇ ਮੁਝ ਕੋ ਕਾਢ ਲੀਜੀਏ। ਕਿਉਂਕਿ ਹਮ ਹਾਰ ਕਰ ਤੁਮਾਰੀ ਸਰਨ ਮੇਂ ਆਇ ਪਰੇ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈ (ਸਾਡੀ ਇਹਨਾਂ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ) ਹਾਰ ਕੇ ਤੇਰੀ ਸਰਨ ਆ ਪਏ ਹਾਂ।

ਪਦ ਅਰਥ ਇਨ ਤੇ = ਇਹਨਾਂ ਤੋਂ। ਸੁਆਮੀ = ਹੇ ਨਾਨਕ! ਹਾਰਿ = ਹਾਰ ਕੇ, ਥੱਕ ਕੇ। ਸਾਰਨ = ਸਰਨ।

SikhNet (Spanish)Oh Señor, busco Tu Refugio, sácame de ese pantano,

ਨਾਨਕ ਕੀ ਬੇਨੰਤੀ ਪ੍ਰਭ ਪਹਿ; ਸਾਧਸੰਗਿ ਰੰਕ ਤਾਰਨ ॥੨॥੩॥੮੩॥

naanak kee benantee prabh peh; saadhasang rank taaran |2|3|83|

Sant Singh KhalsaNanak prays to God: I am a poor beggar; carry me across, in the Saadh Sangat, the Company of the Holy. ||2||3||83||
Manmohan SinghNanak prays to Thee, "O Lord, save Thou me, the pauper, through the society of the saints".
Manmohan Singh (Punjabi)ਨਾਨਕ ਤੇਰੇ ਕੋਲ ਜੋਦੜੀ ਕਰਦਾ ਹੈ, "ਹੇ ਸੁਆਮੀ! ਸਤਿ ਸੰਗਤ ਦੇ ਰਾਹੀਂ ਤੂੰ ਮੈ, ਕੰਜੂਸ ਦਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੀ ਹੇ ਪ੍ਰਭੂ! ਤੇਰੇ ਪਾਸ ਇਹੀ ਬਿਨਤੀ ਹੈ ਸਾਧ ਸੰਗਿ ਕਰ ਮੈਂ ਰੰਕ ਕੋ ਤਾਰਨਾ ਕਰੋ॥੨॥੩॥੮੩॥☬ਸਤਸੰਗ ਕੀ ਮਹਿਮਾਂ ਜਨਾਇ ਕਰ ਸੰਤਾਂ ਕੀ ਸੰਗਤ ਕਾ ਦਾਨ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਤੇਰੇ ਦਰ ਦੇ ਸੇਵਕ) ਨਾਨਕ ਦੀ (ਤੇਰੇ ਅੱਗੇ) ਅਰਜ਼ੋਈ ਹੈ ਕਿ ਤੂੰ ਆਤਮਕ ਜੀਵਨ ਤੋਂ ਉੱਕੇ ਸੱਖਣੇ ਬੰਦਿਆਂ ਨੂੰ ਭੀ ਸਾਧ ਸੰਗਤਿ ਵਿਚ ਲਿਆ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ ॥੨॥੩॥੮੩॥

ਪਦ ਅਰਥ ਪਹਿ = ਪਾਸ। ਸੰਗਿ = ਸੰਗਤਿ ਵਿਚ। ਰੰਕ = ਕੰਗਾਲ, ਆਤਕਮ ਜੀਵਨ ਤੋਂ ਸੱਖਣੇ ॥੨॥੩॥੮੩॥

SikhNet (Spanish)Te lo ruego, oh Dios, salva mi pobre Alma a través de Tus Santos.(2-3-83)
Answers quote the Granth verbatim with Ang citations. AI commentary is not Gurbani and not a religious ruling.