ੴ

ਸਿੱਖਬਾਣੀ · SikhBani

ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥

gur sevaa te har paaeeai jaa kau nadar karee
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 850 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਰ ਸੇਵਾ ਤੇ ਹਰਿ ਪਾਈਐ; ਜਾ ਕਉ ਨਦਰਿ ਕਰੇਇ ॥

gur sevaa te har paaeeai; jaa kau nadar karee |

Sant Singh KhalsaServing the Guru, one finds the Lord, when the Lord blesses him with His Glance of Grace.
Manmohan SinghThey, on whom is God's grace, obtain Him by performing the Guru's service.
Manmohan Singh (Punjabi)ਜਿਨ੍ਹਾਂ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਗੁਰਾਂ ਦੀ ਘਾਲ ਕਮਾਉਣ ਦੁਆਰਾ ਉਸ ਨੂੰ ਪਾ ਲੈਂਦੇ ਹਨ।
Fareedkot Teekaਗੁਰੋਂ ਕੀ ਸੇਵਾ ਕਰਨੇ ਤੇ ਹਰੀ ਪਾਈਤਾ ਹੈ। ਪਰੰਤੂ ਜਿਸ ਪਰ ਵਾਹਿਗੁਰੂ ਕ੍ਰਿਪਾ ਦ੍ਰਿਸਟੀ ਕਰੇ ਤਿਸ ਕੋ ਗੁਰ ਸੇਵਾ ਮਿਲਤੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਦੱਸੀ ਕਾਰ ਕੀਤਿਆਂ ਪਰਮਾਤਮਾ ਮਿਲ ਪੈਂਦਾ ਹੈ (ਪਰ ਮਿਲਦਾ ਉਸ ਨੂੰ ਹੈ) ਜਿਸ ਉਤੇ (ਪਰਮਾਤਮਾ) ਮਿਹਰ ਕਰਦਾ ਹੈ।

ਪਦ ਅਰਥ ਗੁਰ ਸੇਵਾ ਤੇ = ਗੁਰੂ ਦੀ ਦੱਸੀ ਕਾਰ ਕੀਤਿਆਂ। ਜਾ ਕਉ = ਜਿਸ ਉਤੇ। ਤੇ = ਤੋਂ।

SikhNet (Spanish)Logramos encontrar a Dios sirviendo al Guru, si la Gracia de Dios se ha posado sobre nosotros.

ਮਾਨਸ ਤੇ ਦੇਵਤੇ ਭਏ; ਸਚੀ ਭਗਤਿ ਜਿਸੁ ਦੇਇ ॥

maanas te devate bhe; sachee bhagat jis dee |

Sant Singh KhalsaHuman beings become angels, when the Lord blesses them with true devotional worship.
Manmohan SinghThey, whom the Lord blesses with His true devotion; from men they become angels.
Manmohan Singh (Punjabi)ਜਿਨ੍ਹਾਂ ਨੂੰ ਸਾਹਿਬ ਆਪਣੀ ਸੱਚੀ ਸ਼ਰਧਾ ਦੀ ਪ੍ਰੀਤ ਬਖਸ਼ਦਾ ਹੈ; ਆਦਮੀਆਂ ਤੋਂ ਉਹ ਫਰੇਸ਼ਤੇ ਬਣ ਜਾਂਦੇ ਹਨ।
Fareedkot Teekaਵਹੁ ਮਾਨਸੋਂ ਤੇ ਦੇਵਤੇ, ਭਾਵ ਸਤੋ ਪਰਧਾਨ ਹੋ ਗਏ ਹੈਂ, ਜਿਸ ਕੋ ਸਚੀ ਭਗਤੀ ਹਰੀ ਨੇ ਦੇ ਦਈ ਹੈ॥
Prof. Sahib Singh(ਗੁਰੂ ਦੀ ਦੱਸੀ ਕਾਰ ਕੀਤਿਆਂ) ਮਨੁੱਖਾਂ ਤੋਂ ਦੇਵਤੇ ਬਣ ਜਾਂਦੇ ਹਨ (ਪਰ ਉਹ ਮਨੁੱਖ ਦੇਵਤਾ ਬਣਦਾ ਹੈ) ਜਿਸ ਨੂੰ ਪ੍ਰਭੂ ਸਦਾ ਕਾਇਮ ਰਹਿਣ ਵਾਲੀ ਭਗਤੀ (ਦੀ ਦਾਤਿ) ਦੇਂਦਾ ਹੈ।

ਪਦ ਅਰਥ ਸਚੀ ਭਗਤਿ = ਸਦਾ ਕਾਇਮ ਰਹਿਣ ਵਾਲੀ ਭਗਤੀ। ਦੇਇ = ਦੇਂਦਾ ਹੈ।

SikhNet (Spanish)Entonces logramos el Verdadero estado humano con la Luz en la mente y somos bendecidos con la Verdadera Devoción.

ਹਉਮੈ ਮਾਰਿ ਮਿਲਾਇਅਨੁ; ਗੁਰ ਕੈ ਸਬਦਿ ਸੁਚੇਇ ॥

haumai maar milaaeian; gur kai sabad suchee |

Sant Singh KhalsaConquering egotism, they are blended with the Lord; through the Word of the Guru's Shabad, they are purified.
Manmohan SinghStilling their ego, God blends them with Himself and through Guru's word, they become pure.
Manmohan Singh (Punjabi)ਉਨ੍ਹਾਂ ਦੀ ਹੰਗਤਾ ਨੂੰ ਨਾਸ ਕਰ ਕੇ ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚੇ ਸੁੱਚੇ ਹੋ ਜਾਂਦੇ ਹਨ।
Fareedkot Teekaਗੁਰੋਂ ਕੇ ਉਪਦੇਸ਼ ਕਰ ਜੋ (ਸੁਚੇਇ) ਪਵਿਤ੍ਰ ਭਏ ਹੈਂ, ਤਿਨ ਕੀ ਹਉਮੈ ਮਾਰਿ ਕਰ ਅਪਨੇ ਸਰੂਪ ਮੇਂ ਹਰੀ ਨੇ ਮਿਲਾਇ ਲਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਜਿਹੜੇ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ, ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲਿਆ।

ਪਦ ਅਰਥ ਮਾਰਿ = ਮਾਰ ਕੇ। ਮਿਲਾਇਅਨੁ = ਮਿਲਾ ਲਏ ਹਨ ਉਸ (ਪ੍ਰਭੂ) ਨੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਚੇਇ = ਪਵਿੱਤਰ ਜੀਵਨ ਵਾਲੇ।

SikhNet (Spanish)Nos liberamos de nuestro ego y a través de la Palabra del Shabd del Guru, nos volvemos inmaculados.

ਨਾਨਕ. ਸਹਜੇ ਮਿਲਿ ਰਹੇ; ਨਾਮੁ ਵਡਿਆਈ ਦੇਇ ॥੨॥

naanak. sahaje mil rahe; naam vaddiaaee dee |2|

Sant Singh KhalsaO Nanak, they remain merged with the Lord; they are blessed with the glorious greatness of the Naam. ||2||
Manmohan SinghThe Guru blesses them with the glory of the Name and, O Nanak, they remain merged in the Lord.
Manmohan Singh (Punjabi)ਗੁਰੂ ਜੀ ਉਨ੍ਹਾਂ ਨੂੰ ਨਾਮ ਦੀ ਪ੍ਰਭਤਾ ਪਰਦਾਨ ਕਰਦੇ ਹਨ ਅਤੇ ਹੇ ਨਾਨਕ! ਉਹ ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ (ਸਹਜੇ) ਸੁਭਾਵਕ ਹੀ ਤਿਸ ਹਰੀ ਮੇਂ ਮਿਲ ਰਹੇ ਹੈਂ ਜਿਨ ਕੋ ਤਿਸ ਨੇ ਨਾਮ ਜਪਨ ਕੀ ਵਡਿਆਈ ਦਈ ਹੈ॥੨॥
Prof. Sahib Singhਹੇ ਨਾਨਕ! (ਆਖ-ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ) ਨਾਮ (ਜਪਣ ਦਾ) ਗੁਣ ਬਖ਼ਸ਼ਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੨॥

ਪਦ ਅਰਥ ਸਹਜੇ = ਸਹਿਜ, ਆਤਮਕ ਅਡੋਲਤਾ ਵਿਚ (ਟਿਕ ਕੇ)। ਵਡਿਆਈ = ਗੁਣ ॥੨॥

SikhNet (Spanish)Dice Nanak, bendecidos con la Gloria del Nombre del Señor, encontramos a nuestro Dios de manera espontánea. (2)
Answers quote the Granth verbatim with Ang citations. AI commentary is not Gurbani and not a religious ruling.