ੴ

ਸਿੱਖਬਾਣੀ · SikhBani

ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥

anik sookh chakavee nahee chaahat anad pooran pekh denh
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 702 · 7 lines
Translations

ਜੈਤਸਰੀ ਮਹਲਾ ੫ ॥

jaitasaree mahalaa 5 |

Sant Singh KhalsaJaitsree, Fifth Mehl:
Manmohan SinghJaitsri 5th Guru.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Yaitsri, Mejl Guru Aryan, Quinto Canal Divino.

ਚਾਤ੍ਰਿਕ ਚਿਤਵਤ. ਬਰਸਤ ਮੇਂਹ ॥

chaatrik chitavat. barasat menh |

Sant Singh KhalsaThe rainbird longs for the rain to fall.
Manmohan SinghThe pied-cuckoo wishes the rain to fall,
Manmohan Singh (Punjabi)ਪਪੀਹਾ ਮੀਂਹ ਪੈਣਾ ਬੋਲਦਾ ਹੈ,
Fareedkot Teekaਹੇ ਵਾਹਿਗੁਰੂ! ਜੈਸੇ ਚਾਤ੍ਰਿਕ ਮੇਘ ਕਾ ਬਰਸਨਾ ਚਿਤਵਤਾ ਹੈ ਕਿ ਕਦ ਬਰਸੇਗਾ॥
Prof. Sahib Singhਜਿਵੇਂ ਪਪੀਹਾ (ਹਰ ਵੇਲੇ) ਮੀਂਹ ਦਾ ਵੱਸਣਾ ਚਿਤਵਦਾ ਰਹਿੰਦਾ ਹੈ (ਵਰਖਾ ਚਾਹੁੰਦਾ ਹੈ),

ਪਦ ਅਰਥ ਚਾਤ੍ਰਿਕ = ਪਪੀਹਾ। ਚਿਤਵਤ = ਚਿਤਾਰਦਾ ਰਹਿੰਦਾ ਹੈ। ਬਰਸਤ ਮੇਂਹ = (ਕਿ) ਮੀਂਹ ਵਰ੍ਹੇ, ਮੀਂਹ ਦਾ ਵਰ੍ਹਨਾ।

SikhNet (Spanish)El pajarillo Cuclillo añora la lluvia y ésta llega.

ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ; ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥

kripaa sindh karunaa prabh dhaarahu; har prem bhagat ko nenh |1| rahaau |

Sant Singh KhalsaO God, ocean of mercy, shower Your mercy on me, that I may yearn for loving devotional worship of the Lord. ||1||Pause||
Manmohan SinghO Lord, the Ocean of compassion, show mercy unto me, that I may enshrine affection for Thine loving adoration. Pause.
Manmohan Singh (Punjabi)ਹੇ ਰਹਿਮਤ ਦੇ ਸਮੁੰਦਰ ਸੁਆਮੀ! ਮੇਰੇ ਉਤੇ ਰਹਿਮ ਕਰ ਤਾਂ ਜੋ ਤੇਰੀ ਪਿਆਰੀ ਉਪਾਸ਼ਨਾ ਨਾਲ ਮੇਰੀ ਪ੍ਰੀਤ ਪੈ ਜਾਵੇ। ਠਹਿਰਾਉ।
Fareedkot Teekaਤੈਸੇ ਹੇ ਹਰਿ ਪ੍ਰਭੂ! ਕਿਰਪਾ ਕੇ ਸਮੁੰਦਰ ਮੇਰੇ ਪਰ ਕਿਰਪਾ ਧਾਰ ਕੇ ਅਪਨੀ ਪ੍ਰੇਮਾ ਭਗਤੀ ਕਾ ਨੇਹ ਦੇਵੋ॥੧॥ ਰਹਾਉ ॥
Prof. Sahib Singhਤਿਵੇਂ, ਹੇ ਕਿਰਪਾ ਦੇ ਸਮੁੰਦਰ! ਹੇ ਪ੍ਰਭੂ! (ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਉੱਤੇ) ਤਰਸ ਕਰੋ, ਮੈਨੂੰ ਆਪਣੀ ਪਿਆਰ-ਭਰੀ ਭਗਤੀ ਦੀ ਲਗਨ ਬਖ਼ਸ਼ੋ ॥੧॥ ਰਹਾਉ ॥

ਪਦ ਅਰਥ ਸਿੰਧੁ = ਸਮੁੰਦਰ। ਕ੍ਰਿਪਾ ਸਿੰਧੁ = ਹੇ ਕਿਰਪਾ ਦੇ ਸਮੁੰਦਰ! ਕਰੁਣਾ = ਤਰਸ, ਦਇਆ। ਕੌ = ਦਾ। ਨੇਂਹ = ਪ੍ਰੇਮ, ਲਗਨ, ਸ਼ੌਕ ॥੧॥ ਰਹਾਉ ॥

SikhNet (Spanish)De la misma manera, ten Misericordia de mí, oh Océano de Compasión, para que pueda añorar nada más que Tu Adoración Amorosa. (1-Pausa)

ਅਨਿਕ ਸੂਖ ਚਕਵੀ. ਨਹੀ ਚਾਹਤ; ਅਨਦ ਪੂਰਨ ਪੇਖਿ ਦੇਂਹ ॥

anik sookh chakavee. nahee chaahat; anad pooran pekh denh |

Sant Singh KhalsaThe chakvi duck does not desire many comforts, but it is filled with bliss upon seeing the dawn.
Manmohan SinghThe shelduck desires not many other comforts, but is filled with bliss on seeing the day.
Manmohan Singh (Punjabi)ਸੁਰਖਾਵਨੀ ਹੋਰ ਘਣੇਰੇ ਆਰਾਮ ਨਹੀਂ ਲੋੜਦੀ, ਪ੍ਰੰਤੂ ਦਿਨ ਨੂੰ ਦੇਖ ਕੇ ਖੁਸ਼ੀ ਨਾਲ ਭਰ ਜਾਂਦੀ ਹੈ।
Fareedkot Teekaਪੁਨਾ ਜੈਸੇ ਔਰ ਅਨੇਕ ਸੁਖੋਂ ਕੋ ਚਕਵੀ ਨਹੀਂ ਚਾਹਤੀ ਹੈ, (ਦੇਹ) ਸੂਰਜ ਕੌ ਦੇਖ ਕਰ ਕੇ ਪੂਰਨ ਅਨੰਦ ਕੋ ਪ੍ਰਾਪਤਿ ਹੋਤੀ ਹੈ॥
Prof. Sahib Singhਹੇ ਭਾਈ! ਚਕਵੀ (ਹੋਰ) ਅਨੇਕਾਂ ਸੁਖ (ਭੀ) ਨਹੀਂ ਮੰਗਦੀ, ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ।

ਪਦ ਅਰਥ ਚਾਹਤ = ਚਾਹੁੰਦੀ। ਅਨਦ = ਆਨੰਦ, ਸੁਖ। ਪੇਖਿ = ਵੇਖ ਕੇ। ਦੇਂਹ = ਦਿਨ।

SikhNet (Spanish)El Chakvi no se complace con nada y lo único que lo pone en éxtasis es ver el amanecer;

ਆਨ ਉਪਾਵ. ਨ ਜੀਵਤ ਮੀਨਾ; ਬਿਨੁ ਜਲ. ਮਰਨਾ ਤੇਂਹ ॥੧॥

aan upaav. na jeevat meenaa; bin jal. maranaa tenh |1|

Sant Singh KhalsaThe fish cannot survive any other way - without water, it dies. ||1||
Manmohan SinghBy no other means can a fish survive, She dies without water.
Manmohan Singh (Punjabi)ਕਿਸੇ ਹੋਰ ਤਰੀਕੇ ਨਾਲ ਮੱਛੀ ਜੀਉਂਦੀ ਨਹੀਂ ਰਹਿ ਸਕਦੀ। ਪਾਣੀ ਦੇ ਬਗੈਰ ਉਹ ਮਰ ਜਾਂਦੀ ਹੈ।
Fareedkot Teekaਜੈਸੇ ਔਰ ਉਪਾਵੋਂ ਕਰ ਕੇ ਮਛੀ ਜੀਵਤੀ ਨਹੀਂ ਹੈ, ਬਿਨਾਂ ਜਲ ਤੇ ਤਿਸ ਕਾ ਮਰਨਾ ਹੋ ਜਾਤਾ ਹੈ॥੧॥
Prof. Sahib Singh(ਪਾਣੀ ਤੋਂ ਬਿਨਾ) ਹੋਰ ਹੋਰ ਅਨੇਕਾਂ ਉਪਾਵਾਂ ਨਾਲ ਭੀ ਮੱਛੀ ਜੀਊਂਦੀ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ ॥੧॥

ਪਦ ਅਰਥ ਆਨ = {अन्य} ਹੋਰ ਹੋਰ। ਮੀਨਾ = ਮੱਛੀ। ਤੇਂਹ = ਉਸ ਦਾ। ਮਰਨਾ = ਮੌਤ ॥੧॥

SikhNet (Spanish)el pez no vive sin agua. (1)

ਹਮ ਅਨਾਥ. ਨਾਥ ਹਰਿ ਸਰਣੀ; ਅਪੁਨੀ ਕ੍ਰਿਪਾ ਕਰੇਂਹ ॥

ham anaath. naath har saranee; apunee kripaa karenh |

Sant Singh KhalsaI am a helpless orphan - I seek Your Sanctuary, O My Lord and Master; please bless me with Your mercy.
Manmohan SinghI am an orphan and seek Thy protection, O God, My Master. Show Thy mercy unto me.
Manmohan Singh (Punjabi)ਮੈਂ ਯਤੀਮ ਹਾਂ ਅਤੇ ਤੇਰੀ ਪਨਾਹ ਲੋੜਦਾ ਹਾਂ। ਹੇ, ਵਾਹਿਗੁਰੂ, ਮੇਰੇ ਮਾਲਕ! ਤੂੰ ਮੇਰੇ ਤੇ ਮਿਹਰ ਧਾਰ।
Fareedkot Teekaਤੈਸੇ ਹੇ ਹਰੀ! ਸਰਬ ਕੇ ਨਾਥ ਹਮ ਅਨਾਥ ਆਪ ਕੀ ਸ਼ਰਣੀ ਆਏ ਹੈਂ, ਹਮ ਪਰ ਅਪਨੀ ਕਿਰਪਾ ਕਰੋ॥
Prof. Sahib Singhਹੇ ਨਾਥ! (ਤੈਥੋਂ ਬਿਨਾ) ਅਸੀਂ ਨਿਆਸਰੇ ਸਾਂ। ਆਪਣੀ ਮੇਹਰ ਕਰ, ਤੇ, ਸਾਨੂੰ ਆਪਣੀ ਸਰਨ ਵਿਚ ਰੱਖ।

ਪਦ ਅਰਥ ਨਾਥ = ਹੇ ਨਾਥ! ਕਰੇਂਹ = ਕਰ।

SikhNet (Spanish)Nosotros, criaturas desvalidas, buscamos Tu Refugio, oh Dios.

ਚਰਣ ਕਮਲ ਨਾਨਕੁ ਆਰਾਧੈ; ਤਿਸੁ ਬਿਨੁ ਆਨ. ਨ ਕੇਂਹ ॥੨॥੬॥੧੦॥

charan kamal naanak aaraadhai; tis bin aan. na kenh |2|6|10|

Sant Singh KhalsaNanak worships and adores the Lord's lotus feet; without Him, there is no other at all. ||2||6||10||
Manmohan SinghNanak remembers only the Lord's lotus feet and without Him, he recognises not any other.
Manmohan Singh (Punjabi)ਨਾਨਕ ਕੇਵਲ ਸੁਆਮੀ ਦੇ ਕੰਵਲ ਚਰਨਾਂ ਦਾ ਸਿਮਰਨ ਕਰਦਾ ਹੈ। ਉਸ ਦੇ ਬਾਝੋਂ ਉਹ ਹੋਰ ਕਿਸੇ ਨੂੰ ਨਹੀਂ ਪਛਾਣਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੋ ਆਪ ਕੇ ਹੀ ਚਰਨ ਕਮਲ ਅਰਾਧਤੇ ਹੈਂ, ਤਿਸ ਤੇਰੇ ਚਰਨ ਕਮਲੋਂ ਬਿਨਾਂ ਹਮ ਕੋ ਔਰ ਕੋਈ ਪਿਆਰਾ ਵਾ ਰਖਕ ਨਹੀਂ ਹੈ, ਭਾਵ ਸੇ ਤੇਰੇ ਬਿਨਾਂ ਨਹੀਂ ਰਹ ਸਕਤੇ॥੨॥੬॥੧੦॥☬ਪੁਨਾ ਵਹੀ ਪ੍ਰੀਤੀ ਜਨਾਵਤੇ ਹੈਂ:
Prof. Sahib Singh(ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਆਰਾਧਨਾ ਕਰਦਾ ਰਹੇ, ਸਿਮਰਨ ਤੋਂ ਬਿਨਾ (ਨਾਨਕ ਨੂੰ) ਹੋਰ ਕੁਝ ਭੀ ਚੰਗਾ ਨਹੀਂ ਲੱਗਦਾ ॥੨॥੬॥੧੦॥

ਪਦ ਅਰਥ ਨਾਨਕੁ ਆਰਾਧੈ = ਨਾਨਕ ਆਰਾਧਦਾ ਰਹੇ। ਤਿਸੁ ਬਿਨੁ = ਉਸ (ਆਰਾਧਨ) ਤੋਂ ਬਿਨਾ। ਆਨ = ਹੋਰ। ਕੇਂਹ = ਕੁਝ ਭੀ ॥੨॥੬॥੧੦॥

SikhNet (Spanish)Ten Compasión de nosotros para que alabemos sólo Tus Pies de Loto y no busquemos nada más. (2‑6‑10)
Answers quote the Granth verbatim with Ang citations. AI commentary is not Gurbani and not a religious ruling.