ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 | Ang 184
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਗੁਰ ਪਰਸਾਦਿ; ਨਾਮਿ ਮਨੁ ਲਾਗਾ ॥
gur parasaad; naam man laagaa | Ang 184
Sant Singh KhalsaBy Guru's Grace, my mind is attached to the Naam, the Name of the Lord.
Manmohan SinghBy Guru's grace my mind is attached with God's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਕਰ ਕੇ ਨਾਮ ਜਪਨੇ ਮੇਂ ਮਨ ਲਾਗਾ॥
Prof. Sahib Singhਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,ਪਦ ਅਰਥ ਪਰਸਾਦਿ = ਕਿਰਪਾ ਨਾਲ। ਨਾਮਿ = ਨਾਮ ਵਿਚ।
SikhNet (Spanish)Por la gracia del Guru, mi mente adjunta al Naam, el Nombre de Dios.
ਜਨਮ ਜਨਮ ਕਾ; ਸੋਇਆ ਜਾਗਾ ॥
janam janam kaa; soeaa jaagaa | Ang 184
Sant Singh KhalsaAsleep for so many incarnations, it is now awakened.
Manmohan SinghAsleep for many births it has now awakened.
Manmohan Singh (Punjabi)ਅਨੇਕਾ ਜਨਮਾ ਦਾ ਸੁੱਤਾ ਹੋਇਆ ਇਹ ਹੁਣ ਜਾਗ ਪਿਆ ਹੈ।
Fareedkot Teekaਤਬ ਅਵਿਦਿਆ ਨਿੰਦ੍ਰਾ ਮੇਂ ਜਨਮ ਜਨਮ ਕਾ ਸੋਇਆ ਹੂਆ ਮਨ ਜਾਗਤਾ ਭਇਆ॥
Prof. Sahib Singhਉਹ ਜਨਮਾਂ ਜਨਮਾਂਤਰਾਂ ਦਾ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ।ਪਦ ਅਰਥ ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ।
SikhNet (Spanish)Dormido por tantas encarnaciones, ahora despierto.
ਅੰਮ੍ਰਿਤ ਗੁਣ; ਉਚਰੈ ਪ੍ਰਭ ਬਾਣੀ ॥
amrit gun; ucharai prabh baanee | Ang 184
Sant Singh KhalsaI chant the Ambrosial Bani, the Glorious Praises of God.
Manmohan SinghThrough the Nectareal hymns of the Guru, the mind now utters Lord's praises.
Manmohan Singh (Punjabi)ਗੁਰਾਂ ਦੇ ਅੰਮ੍ਰਿਤਮਈ ਕਲਾਮ ਦੇ ਜਰੀਏ, ਮਨ ਸੁਆਮੀ ਦਾ ਜੱਸ ਉਚਾਰਨ ਕਰਦਾ ਹੈ।
Fareedkot Teekaਔਰ ਬਾਣੀ ਕਰ ਕੇ ਪ੍ਰਭੂ ਕੇ ਅੰਮ੍ਰਿਤ ਗੁਣ ਉਚਾਰਨ ਕਰਤੇ ਹੈਂ॥☬ਪ੍ਰਸ਼ਨ: ਗੁਣ ਕਬ ਸੇ ਉਚਾਰਤੇ ਹੈਂ?☬ਉੱਤ੍ਰ:
Prof. Sahib Singh(ਉਹ ਮਨੁੱਖ) ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ, ਪ੍ਰਭੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਉਚਾਰਦਾ ਹੈ,ਪਦ ਅਰਥ ਉਚਰੈ = ਉਚਾਰਦਾ ਹੈ।
SikhNet (Spanish)Canto al Bani Ambrosial, Las alabanzas de Dios.
ਪੂਰੇ ਗੁਰ ਕੀ; ਸੁਮਤਿ ਪਰਾਣੀ ॥੧॥
poore gur kee; sumat paraanee |1| Ang 184
Sant Singh KhalsaThe Pure Teachings of the Perfect Guru have been revealed to me. ||1||
Manmohan SinghThe perfect Guru's sublime instruction has been revealed unto me.
Manmohan Singh (Punjabi)ਪੂਰਨ ਗੁਰਾਂ ਦੀ ਸਰੇਸ਼ਟ ਸਿਖ-ਮਤ ਮੇਰੇ ਤੇ ਪਰਗਟ ਹੋ ਆਈ ਹੈ।
Fareedkot Teekaਜਬ ਸੇ ਪੂਰੇ ਗੁਰ ਕੀ ਸ੍ਰੇਸ਼ਟ ਸਿਖ੍ਯਾ (ਪਰਾਣੀ) ਪਛਾਨੀ ਹੈ॥੧॥
Prof. Sahib Singhਜਿਸ ਪ੍ਰਾਣੀ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੁੰਦੀ ਹੈ ॥੧॥ਪਦ ਅਰਥ ਸੁਮਤਿ = ਸ੍ਰੇਸ਼ਟ ਮਤਿ। ਪਰਾਣੀ = ਪ੍ਰਾਣੀ, (ਜਿਸ) ਮਨੁੱਖ (ਨੂੰ) ॥੧॥
SikhNet (Spanish)La enseñanza pura del perfecto Guru me ha sido enseñada.(1)
ਪ੍ਰਭ ਸਿਮਰਤ; ਕੁਸਲ ਸਭਿ ਪਾਏ ॥
prabh simarat; kusal sabh paae | Ang 184
Sant Singh KhalsaMeditating in remembrance on God, I have found total peace.
Manmohan SinghBy dwelling on the Lord, I have obtained all the beatitudes.
Manmohan Singh (Punjabi)ਸਾਹਿਬ ਦਾ ਭਜਨ ਕਰਨ ਦੁਆਰਾ ਮੈਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ।
Fareedkot Teekaਪ੍ਰਭੂ ਕੋ ਸਿਮਰ ਕਰ ਸਭ ਸੁਖ ਪਾਏ ਹੈਂ॥
Prof. Sahib Singh(ਜੇਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ,ਪਦ ਅਰਥ ਕੁਸਲ = ਸੁਖ। ਸਭਿ = ਸਾਰੇ।
SikhNet (Spanish)Meditando en la memoria de Dios, he encontrado paz absoluta.
ਘਰਿ ਬਾਹਰਿ; ਸੁਖ ਸਹਜ ਸਬਾਏ ॥੧॥ ਰਹਾਉ ॥
ghar baahar; sukh sehaj sabaae |1| rahaau | Ang 184
Sant Singh KhalsaWithin my home, and outside as well, there is peace and poise all around. ||1||Pause||
Manmohan SinghWithin and without home, I have easily, acquired all peace. Pause.
Manmohan Singh (Punjabi)ਗ੍ਰਹਿ ਦੇ ਅੰਦਰ ਤੇ ਬਾਹਰ ਮੈਨੂੰ ਸੋਖੇ ਹੀ ਸਮੂਹ ਆਰਾਮ ਪ੍ਰਾਪਤ ਹੋ ਗਿਆ ਹੈ। ਠਹਿਰਾਉ।
Fareedkot Teeka(ਸਬਾਏ) ਸੰਪੂਰਨ ਸੁਖ ਸੁਭਾਵਕ ਹੀ ਘਰ ਬਾਹਰ ਹੂਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਹਿਰਦੇ ਵਿਚ (ਭੀ) ਆਤਮਕ ਅਡੋਲਤਾ ਦੇ ਸਾਰੇ ਅਨੰਦ, ਜਗਤ ਨਾਲ ਵਰਤਦਿਆਂ ਭੀ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਆਨੰਦ (ਪ੍ਰਾਪਤ ਹੋ ਜਾਂਦੇ ਹਨ।) ॥੧॥ ਰਹਾਉ ॥ਪਦ ਅਰਥ ਘਰਿ = ਘਰ ਵਿਚ, ਹਿਰਦੇ ਵਿਚ। ਬਾਹਰਿ = ਜਗਤ ਨਾਲ ਵਰਤਦਿਆਂ। ਸਹਜ = ਆਤਮਕ ਅਡੋਲਤਾ। ਸਬਾਏ = ਸਾਰੇ ॥੧॥ ਰਹਾਉ ॥
SikhNet (Spanish)Afuera, como en mi hogar hay paz y serenidad por donde vaya.(1-pausa)
ਸੋਈ ਪਛਾਤਾ; ਜਿਨਹਿ ਉਪਾਇਆ ॥
soee pachhaataa; jineh upaaeaa | Ang 184
Sant Singh KhalsaI have recognized the One who created me.
Manmohan SinghI have recognised Him who created me.
Manmohan Singh (Punjabi)ਮੈਂ ਉਸ ਨੂੰ ਸਿੰਞਾਣ ਲਿਆ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।
Fareedkot Teekaਔਰ ਜਿਸ ਨੇ ਜੀਵੋਂ ਕੋ ਉਤਪਤਿ ਕੀਆ ਹੈ, ਸੋ ਵਾਹਿਗੁਰੂ ਪਛਾਣਿਆ ਹੈ॥
Prof. Sahib Singhਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ।ਪਦ ਅਰਥ ਜਿਨਹਿ = ਜਿਸ (ਪਰਮਾਤਮਾ) ਨੇ। ਉਪਾਇਆ = ਪੈਦਾ ਕੀਤਾ।
SikhNet (Spanish)He reconocido a mi Creador.
ਕਰਿ ਕਿਰਪਾ; ਪ੍ਰਭਿ ਆਪਿ ਮਿਲਾਇਆ ॥
kar kirapaa; prabh aap milaaeaa | Ang 184
Sant Singh KhalsaShowing His Mercy, God has blended me with Himself.
Manmohan SinghBy showing His mercy the Lord has blended me with Himself.
Manmohan Singh (Punjabi)ਮਿਹਰ ਧਾਰ ਕੇ, ਸਾਹਿਬ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਪਰੰਤੂ ਕਿਰਪਾ ਕਰ ਕੇ ਪ੍ਰਭੂ ਨੇ ਸਾਥ ਮਿਲਾਇ ਲੀਆ ਹੂੰ॥
Prof. Sahib Singhਪ੍ਰਭੂ ਨੇ ਮਿਹਰ ਕਰ ਕੇ ਉਸ ਮਨੁੱਖ ਨੂੰ ਆਪ (ਆਪਣੇ ਚਰਨਾਂ ਵਿਚ) ਜੋੜ ਲਿਆ।ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)Por su misericordia Dios me ha unido a El.
ਬਾਹ ਪਕਰਿ; ਲੀਨੋ ਕਰਿ ਅਪਨਾ ॥
baah pakar; leeno kar apanaa | Ang 184
Sant Singh KhalsaTaking me by the arm, He has made me His Own.
Manmohan SinghHolding me by the arm the Master has made me His own.
Manmohan Singh (Punjabi)ਬਾਂਹ ਤੋਂ ਪਕੜ ਕੇ ਮਾਲਕ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਔਰ ਬਾਂਹ ਪਕੜ ਆਪਨਾ ਦਾਸ ਕਰ ਲੀਆ ਹੂੰ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ,ਪਦ ਅਰਥ ਪਕਰਿ = ਫੜ ਕੇ। ਕਰਿ = ਕਰ ਕੇ, ਬਣਾ ਕੇ।
SikhNet (Spanish)Llevandome de la mano, me ha hecho suyo.
ਹਰਿ ਹਰਿ ਕਥਾ; ਸਦਾ ਜਪੁ ਜਪਨਾ ॥੨॥
har har kathaa; sadaa jap japanaa |2| Ang 184
Sant Singh KhalsaI continually chant and meditate on the Sermon of the Lord, Har, Har. ||2||
Manmohan SinghLord God's discourse and Name I do ever repeat.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਵਾਰਤਾ ਅਤੇ ਨਾਮ ਦਾ ਮੈਂ ਹਮੇਸ਼ਾਂ ਉਚਾਰਨ ਕਰਦਾ ਹਾਂ।
Fareedkot Teekaਯਾਂ ਤੇ ਹਰੀ ਕੀ ਕਥਾ ਕਹਤਾ ਸੁਨਤਾ ਹੂੰ ਔਰ ਹਰੀ ਕੇ ਜਾਪ ਕਾ ਜਪਨਾ ਕੀਆ ਹੈ॥੨॥
Prof. Sahib Singhਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ। ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ॥੨॥
SikhNet (Spanish)Continuamente recito y medito el Sermón del Señor, Har, Har
ਮੰਤ੍ਰੁ ਤੰਤ੍ਰੁ; ਅਉਖਧੁ ਪੁਨਹਚਾਰੁ ॥
mantru tantru; aaukhadh punahachaar | Ang 184
Sant Singh KhalsaMantras, tantras, all-curing medicines and acts of atonement,
Manmohan SinghThe magic incantations, medicine and expiation acts,
Manmohan Singh (Punjabi)ਜਾਦੂ ਟੂਣੇ ਟਾਮਣ, ਦੁਆਈ ਅਤੇ ਪ੍ਰਾਸਚਿਤ ਕਰਮ,
Fareedkot Teekaਮੰਤ੍ਰ ਤਥਾ ਤੰਤ੍ਰ ਔਰ ਰੋਗ ਨਿਵਿਰਤਕ ਦਵਾਈ ਪੁਨਹ ਚਰਣ, ਅਰਥਾਤ ਪਾਪ ਨਿਵਿਰਤੀ ਕਾ ਉਪਾਇ ਵਿਸੇਸ ਗੰਗਾ ਸਨਾਨ ਆਦਿ ਪ੍ਰਾਸਚਿਤ ਸੋ ਸਭ ਏਹੀ ਕੀਏ ਹੈਂ॥
Prof. Sahib Singh(ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ,ਪਦ ਅਰਥ ਤੰਤ੍ਰੁ = ਟੂਣਾ, ਜਾਦੂ। ਅਉਖਧੁ = ਦਵਾਈ। ਪੁਨਹ = ਮੁੜ, ਪਿਛੋਂ। ਪੁਨਹਚਾਰੁ = ਪਾਪ ਦੀ ਨਵਿਰਤੀ ਵਾਸਤੇ ਪਾਪ ਕਰਨ ਤੋਂ ਪਿਛੋਂ ਕੀਤਾ ਹੋਇਆ ਧਾਰਮਿਕ ਕਰਮ, ਪ੍ਰਾਸਚਿਤ।
SikhNet (Spanish)Mantras, Tantras, todas son medicinas curativas y actos de expiación,
ਹਰਿ ਹਰਿ ਨਾਮੁ; ਜੀਅ ਪ੍ਰਾਨ ਅਧਾਰੁ ॥
har har naam; jeea praan adhaar | Ang 185
Sant Singh Khalsaare all in the Name of the Lord, Har, Har, the Support of the soul and the breath of life.
Manmohan Singhare all in Lord God's Name which is the prop of my soul and very life.
Manmohan Singh (Punjabi)ਸਮੂਹ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਹਨ, ਜੋ ਮੇਰੀ ਆਤਮਾ ਤੇ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਜੋ ਹਰਿ ਹਰਿ ਨਾਮ ਰਿਦੇ ਮੇਂ ਪ੍ਰਾਣੋਂ ਕਾ ਆਸਰਾ ਕੀਆ ਹੈ॥
Prof. Sahib Singhਹਰੀ ਦਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ।ਪਦ ਅਰਥ ਜੀਅ ਅਧਾਰੁ = ਜਿੰਦ ਦਾ ਆਸਰਾ।
SikhNet (Spanish)todas son en nombre del Señor, Har, Har, El sostén del alma y el aliento de vida.
ਸਾਚਾ ਧਨੁ; ਪਾਇਓ ਹਰਿ ਰੰਗਿ ॥
saachaa dhan; paaeo har rang | Ang 185
Sant Singh KhalsaI have obtained the true wealth of the Lord's Love.
Manmohan SinghI have obtained the True Wealth of God's love.
Manmohan Singh (Punjabi)ਮੈਂ ਵਾਹਿਗੁਰੂ ਦੀ ਪ੍ਰੀਤ ਦੀ ਸੱਚੀ ਦੌਲਤ ਹਾਸਲ ਕੀਤੀ ਹੈ।
Fareedkot Teekaਸਚਾ ਧਨ ਜੋ ਗਿਆਨ ਹੈ, ਸੋ ਹਰੀ ਮੇਂ ਪ੍ਰੇਮ ਕਰ ਕੇ ਪਾਇਆ ਹੈ॥
Prof. Sahib Singhਉਹ ਮਨੁੱਖ ਹਰੀ ਦੇ ਪ੍ਰੇਮ-ਰੰਗ ਵਿਚ (ਮਸਤ ਹੋ ਕੇ) ਸਦਾ ਨਾਲ ਨਿਭਣ ਵਾਲਾ ਨਾਮ-ਧਨ ਹਾਸਲ ਕਰ ਲੈਂਦਾ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਰੰਗਿ = ਪ੍ਰੇਮ ਵਿਚ।
SikhNet (Spanish)He obtenido las riquezas verdaderas del amor de Dios.
ਦੁਤਰੁ ਤਰੇ; ਸਾਧ ਕੈ ਸੰਗਿ ॥੩॥
dutar tare; saadh kai sang |3| Ang 185
Sant Singh KhalsaI have crossed over the treacherous world-ocean in the Saadh Sangat, the Company of the Holy. ||3||
Manmohan SinghBy the society of Saints the formidable world-ocean is crossed.
Manmohan Singh (Punjabi)ਸਤਿਸੰਗਤ ਦੁਆਰਾ ਕਠਨ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
Fareedkot Teekaਔਰ ਜਿਸ ਸੰਸਾਰ ਕਾ ਤਰਨਾ ਗਿਆਨ ਸੇ ਬਿਨਾਂ ਕਠਨ ਹੈ, ਸੋ ਸਾਧੂਓਂ ਕੇ ਸੰਗ ਸੇ ਤਰੇ ਹਾਂ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ, ਉਹ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥ਪਦ ਅਰਥ ਦੁਤਰੁ = {दुस्तर} ਜਿਸ ਨੂੰ ਤਰਨਾ ਕਠਨ ਹੈ ॥੩॥
SikhNet (Spanish)He cruzado sobre los océanos traicioneros del mundo con su compañía, Su compañía.(3)
ਸੁਖਿ ਬੈਸਹੁ; ਸੰਤ ਸਜਨ ਪਰਵਾਰੁ ॥
sukh baisahu; sant sajan paravaar | Ang 185
Sant Singh KhalsaSit in peace, O Saints, with the family of friends.
Manmohan SinghO Saints sit in peace with the family of friends.
Manmohan Singh (Punjabi)ਹੇ ਸਾਧੂਓ! ਮ੍ਰਿਤਾਂ ਦੇ ਸਮੁਦਾਇ ਸਣੇ ਆਰਾਮ ਵਿੱਚ ਬੈਠੋ।
Fareedkot Teekaਔਰ ਸੰਤ ਜੋ ਸਜਨ ਹੈਂ ਤਿਨ ਕੇ ਸਾਥ ਮਿਲ ਕਰ ਪਰਵਾਰ ਕੇ ਸਹਤ ਸੁਖ ਮੇਂ ਬੈਠੇ ਹਾਂ, ਅਰਥਾਤ ਸੁਖ ਮੇਂ ਇਸਥਿਤ ਹੂਏ ਹਾਂ॥
Prof. Sahib Singhਹੇ ਸੰਤ ਜਨੋ! ਪਰਵਾਰ ਬਣ ਕੇ (ਮੇਰ-ਤੇਰ ਦੂਰ ਕਰ ਕੇ, ਪੂਰਨ ਪ੍ਰੇਮ ਨਾਲ) ਆਤਮਕ ਆਨੰਦ ਵਿਚ ਮਿਲ ਬੈਠੋ।ਪਦ ਅਰਥ ਸੁਖਿ = ਸੁਖ ਵਿਚ। ਸੰਤ ਸਜਨ = ਹੇ ਸੰਤ ਸਜਨ!
SikhNet (Spanish)Siéntense en paz, Oh Santos, en compañía familiar y amistosa.
ਹਰਿ ਧਨੁ ਖਟਿਓ; ਜਾ ਕਾ. ਨਾਹਿ ਸੁਮਾਰੁ ॥
har dhan khattio; jaa kaa. naeh sumaar | Ang 185
Sant Singh KhalsaEarn the wealth of the Lord, which is beyond estimation.
Manmohan SinghI have earned the wealth of God's Name which is beyond reckoning.
Manmohan Singh (Punjabi)ਮੈਂ ਹਰੀ ਨਾਮ ਦੀ ਦੌਲਤ ਕਮਾਈ ਹੈ ਜਿਹੜੀ ਗਿਣਤੀ ਤੋਂ ਬਾਹਰ ਹੈ।
Fareedkot Teekaਕਿਉਂਕਿ ਜਿਸ ਕਾ ਅੰਤ ਨਹੀਂ ਸੋ ਹਰੀ ਧਨ ਖਟਿਆ ਹੈ॥
Prof. Sahib Singh(ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਬੈਠਦਾ ਹੈ ਉਸ ਨੇ) ਉਹ ਹਰਿ-ਨਾਮ ਧਨ ਕਮਾ ਲਿਆ ਜਿਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ।ਪਦ ਅਰਥ ਖਟਿਓ = ਖੱਟਿਆ, ਖੱਟ ਲਿਆ। ਜਾ ਕਾ = ਜਿਸ (ਧਨ) ਦਾ। ਸੁਮਾਰੁ = ਅੰਦਾਜ਼ਾ, ਮਾਪ।
SikhNet (Spanish)Obtenga las riquezas de Dios, que son mas de las que podamos contar.
ਜਿਸਹਿ ਪਰਾਪਤਿ; ਤਿਸੁ ਗੁਰੁ ਦੇਇ ॥
jiseh paraapat; tis gur dee | Ang 185
Sant Singh KhalsaHe alone obtains it, unto whom the Guru has bestowed it.
Manmohan SinghThe Guru gives this wealth to him who is ordained to receive it.
Manmohan Singh (Punjabi)ਗੁਰੂ ਜੀ ਉਸ ਨੂੰ ਇਹ ਦੋਲਤ ਦਿੰਦੇ ਹਨ, ਜਿਸ ਨੂੰ ਇਸਦਾ ਮਿਲਣਾ ਨਿਯਤ ਹੋਇਆ ਹੋਇਆ ਹੈ।
Fareedkot Teekaਪਰੰਤੂ ਜਿਸ ਕੋ ਪਰਾਪਤਿ ਹੋਣੇ ਕਾ ਲੇਖ ਲਿਖਾ ਹੈ ਤਿਸ ਕੋ ਹਰੀ ਨਾਮ ਧਨ ਗੁਰੂ ਦੇਤੇ ਹੈਂ॥
Prof. Sahib Singh(ਪ੍ਰਭੂ ਦੀ ਮਿਹਰ ਨਾਲ) ਜਿਸ ਦੇ ਭਾਗਾਂ ਵਿਚ (ਨਾਮ-ਧਨ) ਲਿਖਿਆ ਹੋਇਆ ਹੈ, ਉਸ ਨੂੰ ਗੁਰੂ (ਨਾਮ-ਧਨ) ਦੇਂਦਾ ਹੈ।ਪਦ ਅਰਥ ਪਰਾਪਤਿ = ਭਾਗਾਂ ਵਿਚ ਲਿਖਿਆ ਹੋਇਆ।
SikhNet (Spanish)Las recibe aquel, A las que el Guru a otorgado.
ਨਾਨਕ; ਬਿਰਥਾ ਕੋਇ. ਨ ਹੇਇ ॥੪॥੨੭॥੯੬॥
naanak; birathaa koe. na hee |4|27|96| Ang 185
Sant Singh KhalsaO Nanak, no one shall go away empty-handed. ||4||27||96||
Manmohan SinghNanak, from the Guru's door none goes empty handed.
Manmohan Singh (Punjabi)ਨਾਨਕ, ਗੁਰਾਂ ਦੇ ਦੁਆਰੇ ਉਤੋਂ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਕੇ ਦ੍ਵਾਰੇ ਸੇ ਖਾਲੀ ਕੋਈ ਨਹੀ ਜਾਤਾ ਹੈ, ਜੈਸਾ ਅਧਕਾਰੀ ਦੇਖਤੇ ਹੈ ਤੈਸਾ ਉਪਦੇਸ਼ ਦੇਤੇ ਹੈਂ॥੪॥੨੭॥੯੬॥
Prof. Sahib Singhਹੇ ਨਾਨਕ! (ਗੁਰੂ ਦੇ ਦਰ ਤੇ ਆ ਕੇ) ਕੋਈ ਮਨੁੱਖ ਖ਼ਾਲੀ ਨਹੀਂ ਰਹਿ ਜਾਂਦਾ ॥੪॥੨੭॥੯੬॥ਪਦ ਅਰਥ ਬਿਰਥਾ = ਖ਼ਾਲੀ। ਹੇਇ = ਹੈ ॥੪॥
SikhNet (Spanish)Oh Nanak, nadie sale con manos vacías (4-27-96)