ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਜੀਅ ਜੁਗਤਿ; ਜਾ ਕੈ ਹੈ ਹਾਥ ॥
jeea jugat; jaa kai hai haath |
Sant Singh KhalsaOur way of life is in His Hands;
Manmohan SinghIn whose hand is the life's department,
Manmohan Singh (Punjabi)ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,
Fareedkot Teekaਜਿਸ ਕੇ ਹਾਥ ਮੇਂ ਜੀਵੋਂ ਕੀ ਜੁਗਤੀ ਹੈ॥
Prof. Sahib Singh(ਹੇ ਭਾਈ!) ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ,ਪਦ ਅਰਥ ਜੀਅ ਜੁਗਤਿ = ਸਾਰੇ ਜੀਵਾਂ ਦੀ ਜੀਵਨ-ਮਰਯਾਦਾ।
SikhNet (Spanish)Él, en Cuyas Manos está la llave de nuestra vida,
ਸੋ ਸਿਮਰਹੁ; ਅਨਾਥ ਕੋ ਨਾਥੁ ॥
so simarahu; anaath ko naath |
Sant Singh Khalsaremember Him, the Master of the masterless.
Manmohan SinghO man remember that Lord, the Master of the masterless.
Manmohan Singh (Punjabi)ਤੂੰ ਹੇ ਬੰਦੇ! ਨਿਖਸਮਿਆ ਦੇ ਖਸਮ, ਉਸ ਸਾਹਿਬ ਦਾ ਆਰਾਧਨ ਕਰ।
Fareedkot Teekaਸੋ ਅਨਾਥੋਂ ਕਾ ਨਾਥ ਜੋ ਵਾਹਿਗੁਰੂ ਹੈ ਤਿਸ ਕੋ ਸਿਮਰੋ॥
Prof. Sahib Singhਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ।ਪਦ ਅਰਥ ਨਾਥੁ = ਖਸਮ।
SikhNet (Spanish)habita en Él, el Soporte de los débiles.
ਪ੍ਰਭ ਚਿਤਿ ਆਏ; ਸਭੁ ਦੁਖੁ ਜਾਇ ॥
prabh chit aae; sabh dukh jaae |
Sant Singh KhalsaWhen God comes to mind, all pains depart.
Manmohan SinghBy contemplating over the Lord, all the woes depart.
Manmohan Singh (Punjabi)ਪਾਰਬ੍ਰਹਮ ਦਾ ਚਿੰਤਨ ਕਰਨ ਦੁਆਰਾ, ਸਾਰੇ ਗ਼ਮ ਦੂਰ ਹੋ ਜਾਂਦੇ ਹਨ।
Fareedkot Teekaਤਿਸ ਪ੍ਰਭੂ ਕੇ ਚਿਤ ਆਉਣੇ ਅਰਥਾਤ ਸਿਮਰਨੇ ਸੇ ਸਰਬ ਦੁਖ ਜਾਤੇ ਰਹਤੇ ਹੈਂ॥
Prof. Sahib Singh(ਹੇ ਭਾਈ!) ਜੇ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਪਏ ਤਾਂ (ਉਸ ਦਾ) ਹਰੇਕ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਚਿਤਿ = ਚਿੱਤ ਵਿਚ।
SikhNet (Spanish)Conservándolo en tu mente, todas tus aflicciones se van,
ਭੈ ਸਭ ਬਿਨਸਹਿ; ਹਰਿ ਕੈ ਨਾਇ ॥੧॥
bhai sabh binaseh; har kai naae |1|
Sant Singh KhalsaAll fears are dispelled through the Name of the Lord. ||1||
Manmohan SinghThrough God, s Name all the fears are wiped off.
Manmohan Singh (Punjabi)ਭਗਵਾਨ ਦੇ ਨਾਮ ਦੁਆਰਾ ਸਮੂਹ ਡਰ ਨਾਸ ਹੋ ਜਾਂਦੇ ਹਨ।
Fareedkot Teekaਔਰ ਹਰੀ ਕਾ ਨਾਮ ਸਿਮਰਨੇ ਸੇ ਸੰਪੂਰਨ ਭੈ ਬਿਨਸ ਜਾਤੇ ਹੈਂ॥੧॥
Prof. Sahib Singhਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ ॥੧॥ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਾਇ = ਨਾਮ ਦੀ ਰਾਹੀਂ ॥੧॥
SikhNet (Spanish)y a través de Su Nombre nos deshacemos de nuestros miedos. (1)
ਬਿਨੁ ਹਰਿ; ਭਉ ਕਾਹੇ ਕਾ ਮਾਨਹਿ ॥
bin har; bhau kaahe kaa maaneh |
Sant Singh KhalsaWhy do you fear any other than the Lord?
Manmohan SinghWithout God, why feelest thou another's fear?
Manmohan Singh (Punjabi)ਵਾਹਿਗੁਰੂ ਦੇ ਬਾਝੋਂ ਤੂੰ ਹੋਰਸ ਦਾ ਡਰ ਕਿਉਂ ਮਹਿਸੂਸ ਕਰਦਾ ਹੈ?
Fareedkot Teekaਹੇ ਭਾਈ! ਹਰੀ ਸੇ ਬਿਨ ਕਿਸ ਕਾ ਭੈ ਮਾਨਤਾ ਹੈ॥
Prof. Sahib Singh(ਹੇ ਭਾਈ!) ਤੂੰ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈਂ?ਪਦ ਅਰਥ ਕਾਹੇ ਕਾ = ਕਿਸ ਕਾ? ਮਾਨਹਿ = ਤੂੰ ਮੰਨਦਾ ਹੈਂ।
SikhNet (Spanish)Sin el Señor, no hay nadie más por quien tener reverencia,
ਹਰਿ ਬਿਸਰਤ; ਕਾਹੇ ਸੁਖੁ ਜਾਨਹਿ ॥੧॥ ਰਹਾਉ ॥
har bisarat; kaahe sukh jaaneh |1| rahaau |
Sant Singh KhalsaForgetting the Lord, why do you pretend to be at peace? ||1||Pause||
Manmohan SinghIf thou forget God why deemest thou thyself to be in peace? Pause.
Manmohan Singh (Punjabi)ਜੇਕਰ ਤੂੰ ਰੱਬ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਤੂੰ ਆਪਣੇ ਆਪ ਨੂੰ ਆਰਾਮ ਵਿੱਚ ਕਿਉਂ ਸਮਝਦਾ ਹੈ? ਠਹਿਰਾਉ।
Fareedkot Teekaਹਰੀ ਕੇ ਬਿਸਰਨੇ ਸੇ ਕਿਉਂ ਸੁਖ ਜਾਨਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨੂੰ ਭੁਲਾ ਕੇ ਹੋਰ ਕੇਹੜਾ ਸੁਖ ਸਮਝਦਾ ਹੈਂ? ॥੧॥ ਰਹਾਉ ॥ਪਦ ਅਰਥ ਕਾਹੇ = ਕੇਹੜਾ? ॥੧॥ ਰਹਾਉ ॥
SikhNet (Spanish)y aquél que Lo olvida, ¿dónde está la Paz para él? (1 -pausa)
ਜਿਨਿ ਧਾਰੇ; ਬਹੁ ਧਰਣਿ ਅਗਾਸ ॥
jin dhaare; bahu dharan agaas |
Sant Singh KhalsaHe established the many worlds and skies.
Manmohan SinghHe who has established, many earths and skies,
Manmohan Singh (Punjabi)ਜਿਸ ਨੇ ਕਈ ਧਰਤੀਆਂ ਅਤੇ ਅਕਾਸ਼ ਕਾਇਮ ਕੀਤੇ ਹਨ,
Fareedkot Teekaਜਿਸ ਨੇ ਬਹੁਤ ਧਰਤੀ ਅਕਾਸ ਧਾਰਨ ਕੀਏ ਹੈਂ॥
Prof. Sahib Singh(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਸਿਮਰ, ਜਿਸ ਨੇ ਅਨੇਕਾਂ ਧਰਤੀਆਂ ਅਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ,ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਧਰਣਿ = ਧਰਤੀ। ਅਗਾਸ = ਅਕਾਸ਼।
SikhNet (Spanish)El creo los muchos mundos y cielos existentes.
ਜਾ ਕੀ ਜੋਤਿ; ਜੀਅ ਪਰਗਾਸ ॥
jaa kee jot; jeea paragaas |
Sant Singh KhalsaThe soul is illumined with His Light;
Manmohan Singhwith whose light the soul is illumined,
Manmohan Singh (Punjabi)ਜਿਸ ਦੇ ਨੂਰ ਨਾਲ ਆਤਮ ਪਰਕਾਸ਼ ਹੁੰਦੀ ਹੈ,
Fareedkot Teekaਜਿਸ ਕੀ ਸਤਾ ਕਾ ਜੀਵੋਂ ਮੇਂ ਚਾਂਦਨਾ ਹੋ ਰਹਾ ਹੈ, ਭਾਵ ਏਹ ਕਿ ਸਰਬ ਇੰਦ੍ਰੇ ਸ੍ਵੈ ਸ੍ਵੈ ਵਿਖੇ ਕੋ ਗ੍ਰਹਣ ਕਰਤੇ ਹੈਂ॥
Prof. Sahib Singhਜਿਸ ਦੀ ਜੋਤਿ ਸਾਰੇ ਜੀਵਾਂ ਵਿਚ ਚਾਨਣ ਕਰ ਰਹੀ ਹੈ।ਪਦ ਅਰਥ ਜੀਅ = ਸਭ ਜੀਵਾਂ ਵਿਚ। ਪਰਗਾਸ = ਚਾਨਣ।
SikhNet (Spanish)El alma es iluminada con su resplandor.
ਜਾ ਕੀ ਬਖਸ; ਨ ਮੇਟੈ ਕੋਇ ॥
jaa kee bakhas; na mettai koe |
Sant Singh Khalsano one can revoke His Blessing.
Manmohan Singhand whose benediction none can rescind,
Manmohan Singh (Punjabi)ਜਿਸ ਦੀ ਦਾਤਿ ਕੋਈ ਭੀ ਰਦ ਨਹੀਂ ਕਰ ਸਕਦਾ,
Fareedkot Teekaਔਰ ਜਿਸ ਕੀ ਬਖਸ ਕੋਈ ਮੇਟ ਨਹੀਂ ਸਕਤਾ॥
Prof. Sahib Singhਤੇ ਜਿਸ ਦੀ (ਕੀਤੀ ਹੋਈ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ) (ਕੋਈ ਰੋਕ ਨਹੀਂ ਸਕਦਾ)।ਪਦ ਅਰਥ ਬਖਸ = ਬਖ਼ਸ਼ਸ਼।
SikhNet (Spanish)Nadie puede remover sus bendiciones.
ਸਿਮਰਿ ਸਿਮਰਿ ਪ੍ਰਭੁ; ਨਿਰਭਉ ਹੋਇ ॥੨॥
simar simar prabh; nirbhau hoe |2|
Sant Singh KhalsaMeditate, meditate in remembrance on God, and become fearless. ||2||
Manmohan Singhreflect and ponder on that Lord, O man and thus be without fear.
Manmohan Singh (Punjabi)ਉਸ ਸਾਹਿਬ ਦਾ ਆਰਾਧਨ ਤੇ ਚਿੰਤਨ ਕਰ ਹੇ ਬੰਦੇ ਅਤੇ ਇਸ ਤਰ੍ਹਾਂ ਡਰ-ਰਹਿਤ ਹੋ ਜਾ।
Fareedkot Teekaਤਿਸ ਪ੍ਰਭੂ ਕੋ ਮਨ ਬਾਣੀ ਕਰ ਸਿਮਰਨੇ ਸੇ ਨਿਰਭਉ ਹੋਈਤਾ ਹੈ॥੨॥
Prof. Sahib Singh(ਜੇਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥
SikhNet (Spanish)Medita, Medita la memoria de Dios, y no tengas miedo. (2)
ਆਠ ਪਹਰ ਸਿਮਰਹੁ; ਪ੍ਰਭ ਨਾਮੁ ॥
aatth pehar simarahu; prabh naam |
Sant Singh KhalsaTwenty-four hours a day, meditate in remembrance on God's Name.
Manmohan SinghThroughout the eight watches of the day, meditate thou on Lord's Name.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।
Fareedkot Teekaਤਾਂ ਤੇ ਪ੍ਰਭੂ ਕਾ ਨਾਮ ਆਠ ਪਹਰ ਸਿਮਰੋ॥
Prof. Sahib Singh(ਹੇ ਭਾਈ!) ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ।
SikhNet (Spanish)veinte y cuatro horas al día medita el nombre de Dios.
ਅਨਿਕ ਤੀਰਥ; ਮਜਨੁ ਇਸਨਾਨੁ ॥
anik teerath; majan isanaan |
Sant Singh KhalsaIn it are the many sacred shrines of pilgrimage and cleansing baths.
Manmohan SinghIf includes baths and ablutions at many places of pilgrimage.
Manmohan Singh (Punjabi)ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।
Fareedkot Teekaਅਨੇਕ ਤੀਰਥੋਂ ਕੇ ਪੂਰਬੋਂ ਕੇ ਇਸਨਾਨ ਕਾ ਫਲ੍ਹ ਹੋਵੇਗਾ॥
Prof. Sahib Singh(ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ।ਪਦ ਅਰਥ ਮਜਨੁ = {मज्जन = dip} ਚੁੱਭੀ, ਇਸ਼ਨਾਨ।
SikhNet (Spanish)En su nombre están todos los santuarios sagrados de peregrinaje y aguas de purificación.
ਪਾਰਬ੍ਰਹਮ ਕੀ, ਸਰਣੀ ਪਾਹਿ ॥
paarabraham kee, saranee paeh |
Sant Singh KhalsaSeek the Sanctuary of the Supreme Lord God.
Manmohan SinghSeek thou the sanctuary of the Lofty Lord, O man.
Manmohan Singh (Punjabi)ਤੂੰ ਉੱਚੇ ਸੁਆਮੀ ਦੀ ਸ਼ਰਣਾਗਤਿ ਸੰਭਾਲ, ਹੇ ਬੰਦੇ!
Fareedkot Teekaਜੋ ਪਾਰਬ੍ਰਹਮ ਕੀ ਸਰਣ ਮੇਂ ਪੜੇ ਹੈਂ॥
Prof. Sahib Singhਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ,ਪਦ ਅਰਥ ਪਾਹਿ = ਜੇ ਤੂੰ ਪੈ ਜਾਏਂ।
SikhNet (Spanish)Busca el santuario del Dio Supremo Todopoderoso.
ਕੋਟਿ ਕਲੰਕ; ਖਿਨ ਮਹਿ ਮਿਟਿ ਜਾਹਿ ॥੩॥
kott kalank; khin meh mitt jaeh |3|
Sant Singh KhalsaMillions of mistakes shall be erased in an instant. ||3||
Manmohan SinghMillions of Thine notorieties shall be obliterated in an instant
Manmohan Singh (Punjabi)ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।
Fareedkot Teekaਤਿਨ ਕੇ ਕ੍ਰੋੜਾਂ ਹੀ ਕਲੰਕ ਖਿਨ ਮੇਂ ਮਿਟ ਜਾਤੇ ਹੈਂ॥੩॥
Prof. Sahib Singhਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ ॥੩॥ਪਦ ਅਰਥ ਕਲੰਕ = ਬਦਨਾਮੀ ॥੩॥
SikhNet (Spanish)Millones de errores serán borrados al instante. (3)
ਬੇਮੁਹਤਾਜੁ; ਪੂਰਾ ਪਾਤਿਸਾਹੁ ॥
bemuhataaj; pooraa paatisaahu |
Sant Singh KhalsaThe Perfect King is self-sufficient.
Manmohan SinghHe is the unconcerned Perfect King.
Manmohan Singh (Punjabi)ਉਹ ਮੁਛੰਦਗੀ-ਰਹਿਤ ਪੂਰਨ ਬਾਦਸ਼ਾਹ ਹੈ।
Fareedkot Teekaਵਹੁ ਪੂਰਾ ਪਾਤਸ਼ਾਹ ਬੇ ਮੁਹਤਾਜ ਹੈ॥
Prof. Sahib Singhਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਿਸ਼ਾਹ ਹੈ।
SikhNet (Spanish)El perfecto Rey es autosuficiente.
ਪ੍ਰਭ ਸੇਵਕ ਸਾਚਾ ਵੇਸਾਹੁ ॥
prabh sevak saachaa vesaahu |
Sant Singh KhalsaGod's servant has true faith in Him.
Manmohan SinghThe Lord's slave has true faith in Him.
Manmohan Singh (Punjabi)ਸਾਹਿਬ ਦੇ ਗੋਲੇ ਦਾ ਉਸ ਅੰਦਰ ਸੱਚਾ ਭਰੋਸਾ ਹੈ।
Fareedkot Teekaਪ੍ਰਭੂ ਕੇ ਸੇਵਕੋਂ ਕੋ ਸਚਾ ਭਰੋਸਾ ਹੈ॥
Prof. Sahib Singhਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਅਟੱਲ ਭਰੋਸਾ ਰਹਿੰਦਾ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਵੇਸਾਹੁ = ਭਰੋਸਾ।
SikhNet (Spanish)El sirviente de Dios tiene verdadera fe en El.
ਗੁਰਿ ਪੂਰੈ; ਰਾਖੇ ਦੇ ਹਾਥ ॥
gur poorai; raakhe de haath |
Sant Singh KhalsaGiving him His Hand, the Perfect Guru protects him.
Manmohan SinghBy giving His hand the Perfect Guru protects Him.
Manmohan Singh (Punjabi)ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।
Fareedkot Teekaਗੁਰ ਪੂਰੇ ਨੇ ਹਾਥ ਦੇ ਕਰ ਰਾਖੇ ਹੈਂ ਅਰਥਾਤ ਪ੍ਰਾਪਤਿ ਕਰੇ ਹਾਂ॥☬ਜੇ ਕਹੇ ਕਿਸਮੈਂ ਪ੍ਰਾਪਤਿ ਕਰੇ ਹਾਂ?
Prof. Sahib Singh(ਹੇ ਭਾਈ!) ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ।ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।
SikhNet (Spanish)Con su mano, el perfecto Guru lo protege.
ਨਾਨਕ; ਪਾਰਬ੍ਰਹਮ ਸਮਰਾਥ ॥੪॥੨੬॥੯੫॥
naanak; paarabraham samaraath |4|26|95|
Sant Singh KhalsaO Nanak, the Supreme Lord God is All-powerful. ||4||26||95||
Manmohan SinghNanak all powerful is the Exalted Lord.
Manmohan Singh (Punjabi)ਨਾਨਕ, ਸਰਬ ਸ਼ਕਤੀਵਾਨ ਹੇ ਉੱਚਾ ਪ੍ਰਭੂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਾਰਬ੍ਰਹਮ ਸਰਬ ਸਕਤੀ ਸੰਪੰਨ ਹੋਤੇ ਹੈਂ ਤਿਸ ਮੇਂ ॥੪॥੨੬॥੯੫॥
Prof. Sahib Singhਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ॥੪॥੨੬॥੯੫॥ਪਦ ਅਰਥ ਸਮਰਾਥ = ਸਭ ਤਾਕਤਾਂ ਦਾ ਮਾਲਕ ॥੪॥
* ਨੋਟ: ਇਥੇ ਵੱਡਾ ਜੋੜ ੯੬ ਬਣਦਾ ਹੈ। ਪਿਛੇ ਵੇਖ ਚੁਕੇ ਹਾਂ ਕਿ ਜੋੜ ਵਿਚ ਇੱਕ ਦੀ ਗਿਣਤੀ ਘਟ ਚਲੀ ਆ ਰਹੀ ਹੈ।
SikhNet (Spanish)Oh Nanak , El supremo Señor Dios es Todopoderoso (4-26-95)