ੴ

ਸਿੱਖਬਾਣੀ · SikhBani

Ang 184

Sri Guru Granth Sahib · Raag Gauree · 4 shabads, 57 lines
Translations
Shabad Guru Arjan Dev Ji Raag Gauree continued from Ang 183

ਜਨ ਕੀ ਟੇਕ; ਏਕ ਗੋਪਾਲ ॥

jan kee ttek; ek gopaal |

Sant Singh KhalsaThe One Lord of the Universe is the Support of His humble servants.
Manmohan SinghOne Lord, the world cherisher is the support of His serf.
Manmohan Singh (Punjabi)ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।
Fareedkot Teekaਤਿਸ ਪੁਰਸ ਨੇ ਏਕ ਗੋਪਾਲ ਕੀ ਟੇਕ ਰਖੀ ਹੈ॥
Prof. Sahib Singhਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।

ਪਦ ਅਰਥ ਟੇਕ = ਆਸਰਾ। ਗੋਪਾਲ = ਧਰਤੀ ਦਾ ਰਾਖਾ ਪ੍ਰਭੂ।

SikhNet (Spanish)El Señor del Universo es el Soporte de Sus humildes Sirvientes,

ਏਕਾ ਲਿਵ; ਏਕੋ ਮਨਿ ਭਾਉ ॥

ekaa liv; eko man bhaau |

Sant Singh KhalsaThey love the One Lord; their minds are filled with love for the Lord.
Manmohan SinghHe bears love to One God and One God's affection is in his mind.
Manmohan Singh (Punjabi)ਉਸ ਦੀ ਇਕ ਹਰੀ ਨਾਲ ਪ੍ਰੀਤ ਹੈ ਅਤੇ ਇਕ ਹਰੀ ਦੀ ਪਿਰਹੜੀ ਹੀ ਉਸ ਦੇ ਚਿੱਤ ਵਿੱਚ ਹੈ।
Fareedkot Teekaਔਰ ਏਕ ਹੀ ਮੇਂ ਬ੍ਰਿਤੀ ਲਗਾਈ ਔਰ ਏਕ ਵਾਹਿਗੁਰੂ ਕਾ ਹੀ ਮਨ ਮੇਂ ਨਿਰਮਲ (ਭਾਉ) ਪ੍ਰੇਮ ਹੈ॥
Prof. Sahib Singh(ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ)।

ਪਦ ਅਰਥ ਲਿਵ = ਲਗਨ। ਮਨਿ = ਮਨ ਵਿਚ। ਭਾਉ = ਪਿਆਰ।

SikhNet (Spanish)ellos aman a Su Señor y sus mentes están llenas del Amor de Su Señor.

ਸਰਬ ਨਿਧਾਨ; ਜਨ ਕੈ ਹਰਿ ਨਾਉ ॥੩॥

sarab nidhaan; jan kai har naau |3|

Sant Singh KhalsaThe Name of the Lord is all treasures for them. ||3||
Manmohan SinghGod's Name is all the treasure of His servant.
Manmohan Singh (Punjabi)ਰੱਬ ਦਾ ਨਾਮ ਹੀ ਉਸ ਦੇ ਨੌਕਰ ਦੇ ਸਾਰੇ ਖਜਾਨੇ ਹਨ।
Fareedkot Teekaਪੁਨਾ ਤਿਸ ਜਨ ਕੇ ਰਿਦੇ ਮੇਂ ਸਰਬ ਨਿਧੋਂ ਕਾ ਘਰ ਹਰੀ ਨਾਮ ਹੀ ਹੈ॥੩॥
Prof. Sahib Singhਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ ॥੩॥

ਪਦ ਅਰਥ ਜਨ ਕੈ = ਸੇਵਕ ਦੇ ਵਾਸਤੇ, ਸੇਵਕ ਦੇ ਹਿਰਦੇ ਵਿਚ ॥੩॥

SikhNet (Spanish)Sí, él guarda al Señor en su corazón como su más grande Tesoro. (3)

ਪਾਰਬ੍ਰਹਮ ਸਿਉ; ਲਾਗੀ ਪ੍ਰੀਤਿ ॥

paarabraham siau; laagee preet |

Sant Singh KhalsaThey are in love with the Supreme Lord God;
Manmohan SinghHe, who bears love with the lofty Lord,
Manmohan Singh (Punjabi)ਜੋ ਉਚੇ ਪ੍ਰਭੂ ਨਾਲ ਪਿਆਰ ਕਰਦਾ ਹੈ,
Fareedkot Teekaਜਿਨ ਕੀ ਪ੍ਰੀਤੀ ਪਾਰਬ੍ਰਹਮ ਸੇ ਲਗੀ ਹੈ॥
Prof. Sahib Singhਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ,

ਪਦ ਅਰਥ ਸਿਉ = ਨਾਲ।

SikhNet (Spanish)Aquél que está enamorado del Ser Supremo

ਨਿਰਮਲ ਕਰਣੀ; ਸਾਚੀ ਰੀਤਿ ॥

niramal karanee; saachee reet |

Sant Singh Khalsatheir actions are pure, and their lifestyle is true.
Manmohan Singhhas pure deeds and the true way of life.
Manmohan Singh (Punjabi)ਉਸ ਦੇ ਅਮਲ ਪਵਿੱਤ੍ਰ ਹਨ ਅਤੇ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ।
Fareedkot Teekaਤਿਨ ਕੀ ਜਪ ਤਪ ਰੂਪ ਕਰਨੀ ਭੀ ਨਿਰਮਲ ਹੈ ਔਰ ਬਿਉਹਾਰ ਕੀ (ਰੀਤਿ) ਮਰਯਾਦਾ ਸਾਚੀ ਹੈ॥
Prof. Sahib Singhਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ,

ਪਦ ਅਰਥ ਕਰਣੀ = ਆਚਰਨ। ਰੀਤਿ = ਜੀਵਨ-ਮਰਯਾਦਾ। ਸਾਚੀ = ਅਟੱਲ, ਅਡੋਲ, ਕਦੇ ਨਾਹ ਡੋਲਣ ਵਾਲੀ।

SikhNet (Spanish)actúa en la Pureza y sagrado es su modo de vida;

ਗੁਰਿ ਪੂਰੈ; ਮੇਟਿਆ ਅੰਧਿਆਰਾ ॥

gur poorai; mettiaa andhiaaraa |

Sant Singh KhalsaThe Perfect Guru has dispelled the darkness.
Manmohan SinghThe Perfect Guru has dispelled the darkness.
Manmohan Singh (Punjabi)ਪੂਰਨ ਗੁਰਾਂ ਨੇ ਅਨ੍ਹੇਰਾ ਨਵਿਰਤ ਕਰ ਦਿੱਤਾ ਹੈ।
Fareedkot Teekaਗੁਰੂ ਪੂਰੇ ਨੇ ਜਿਨ ਕਾ ਅਗਿਆਨ ਅੰਧਕਾਰ ਮੇਟਿਆ ਹੈ॥
Prof. Sahib Singh(ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ ਹੈ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)su ceguera ha sido disipada por el Perfecto Guru.

ਨਾਨਕ ਕਾ ਪ੍ਰਭੁ; ਅਪਰ ਅਪਾਰਾ ॥੪॥੨੪॥੯੩॥

naanak kaa prabh; apar apaaraa |4|24|93|

Sant Singh KhalsaNanak's God is Incomparable and Infinite. ||4||24||93||
Manmohan SinghThe Lord of Nanak is Illimitable and Infinite.
Manmohan Singh (Punjabi)ਨਾਨਕ ਦਾ ਸੁਆਮੀ ਹੰਦਬੰਨਾ ਰਹਿਤ ਅਤੇ ਅਨੰਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਮੇਰਾ ਪ੍ਰਭੂ ਜੋ ਬ੍ਰਹਮਾਦਿਕੋਂ ਸੇ ਪਰੇ ਹੈਂ, ਸੋ ਜਾਣਿਆ ਹੈ॥੪॥੨੪॥੯੩॥
Prof. Sahib Singh(ਹੇ ਭਾਈ! ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ॥੪॥੨੪॥੯੩॥

ਪਦ ਅਰਥ ਅਪਰ = {नास्ति परो यस्मात्} ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ ॥੪॥

SikhNet (Spanish)Dice el Bienamado Nanak, Inefable e Infinito es nuestro Señor.(4-24-93)

Open this shabad (19 lines, Angs 183-184) →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਜਿਸੁ ਮਨਿ ਵਸੈ; ਤਰੈ ਜਨੁ ਸੋਇ ॥

jis man vasai; tarai jan soe |

Sant Singh KhalsaThose whose minds are filled with the Lord, swim across.
Manmohan SinghThe person within whose mind the Lord dwells, swims across (the world -ocean).
Manmohan Singh (Punjabi)ਜਿਸ ਪੁਰਸ਼ ਦੇ ਚਿੱਤ ਅੰਦਰ ਸਾਹਿਬ ਵਸਦਾ ਹੈ, ਉਹ (ਸੰਸਾਰ ਸਮੁੰਦਰੋਂ) ਪਾਰ ਉਤਰ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਵਸਤਾ ਹੈ, ਸੋ ਜਨੁ ਤਰ ਜਾਤਾ ਹੈ॥
Prof. Sahib Singhਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ ਉਹ (ਦੁੱਖਾਂ ਰੋਗਾਂ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Si el Señor habita en la mente, uno nada a través del mar de las existencias.

ਜਾ ਕੈ; ਕਰਮਿ ਪਰਾਪਤਿ ਹੋਇ ॥

jaa kai; karam paraapat hoe |

Sant Singh KhalsaThose who have the blessing of good karma, meet with the Lord.
Manmohan SinghHe, who has good fortune receives the Lord,
Manmohan Singh (Punjabi)ਜਿਸ ਦੇ ਚੰਗੇ ਭਾਗ ਹਨ, ਉਹ ਸਾਹਿਬ ਨੂੰ ਪਾ ਲੈਂਦਾ ਹੈ।
Fareedkot Teekaਅਰ ਤਿਸ ਕੇ ਮਨ ਮੇਂ ਵਸਤਾ ਹੈ ਜਿਸ ਕੇ ਮਸਤਕ ਪਰ ਪੂਰਬ ਜਨਮ ਵਿਖੇ ਪ੍ਰਾਪਤ ਹੋਣੇ ਕਾ ਪੁੰਨ ਕਰਮ ਹੋਵੇ॥☬ਪ੍ਰਸ਼ਨ: ਮਨ ਮੇਂ ਵਸਣੇ ਕਾ ਕਿਆ ਫਲ ਹੈ?☬ਉੱਤਰੁ:
Prof. Sahib Singhਜਿਸ (ਪਰਮਾਤਮਾ) ਦੀ ਬਖ਼ਸ਼ਸ਼ ਨਾਲ (ਜਦੋਂ ਉਸ ਦੇ ਨਾਮ ਦੀ) ਪ੍ਰਾਪਤੀ ਹੁੰਦੀ ਹੈ,

ਪਦ ਅਰਥ ਜਾ ਕੈ ਕਰਮਿ = ਜਿਸ (ਪ੍ਰਭੂ) ਦੀ ਬਖ਼ਸ਼ਸ਼ ਨਾਲ।

SikhNet (Spanish)Si uno lo tiene así inscrito en su Destino, recibirá al Señor.

ਦੂਖੁ ਰੋਗੁ ਕਛੁ ਭਉ; ਨ ਬਿਆਪੈ ॥

dookh rog kachh bhau; na biaapai |

Sant Singh KhalsaPain, disease and fear do not affect them at all.
Manmohan SinghThe pain, disease and fear do not even slightly affect him,
Manmohan Singh (Punjabi)ਦਰਦ, ਬਿਮਾਰੀ ਤੇ ਡਰ ਉਸ ਨੂੰ ਭੋਰਾ ਭਰ ਭੀ ਅਸਰ ਨਹੀਂ ਕਰਦੇ,
Fareedkot Teekaਦੁਖ ਔਰ ਰੋਗੁ ਪੁਨਃ ਭੈ ਕੁਛ ਨਹੀਂ ਬਿਆਪਤਾ॥
Prof. Sahib Singhਤਾਂ (ਸੰਸਾਰ ਦਾ) ਕੋਈ ਦੁੱਖ ਕੋਈ ਰੋਗ ਕੋਈ ਡਰ ਮਨੁੱਖ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ,

ਪਦ ਅਰਥ ਬਿਆਪੈ = ਜ਼ੋਰ ਪਾ ਲੈਂਦਾ ਹੈ।

SikhNet (Spanish)Si el Naam Ambrosial habita en el corazón,

ਅੰਮ੍ਰਿਤ ਨਾਮੁ; ਰਿਦੈ ਹਰਿ ਜਾਪੈ ॥੧॥

amrit naam; ridai har jaapai |1|

Sant Singh KhalsaThey meditate on the Ambrosial Name of the Lord within their hearts. ||1||
Manmohan Singhwho in his mind, remembers the ambrosial Name of God.
Manmohan Singh (Punjabi)ਜੋ ਆਪਣੇ ਮਨ ਵਿੱਚ ਵਾਹਿਗੁਰੂ ਦੇ ਆਬਿ-ਹਿਯਾਤੀ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਾਂ ਤੇ ਅੰਮ੍ਰਿਤ ਨਾਮ ਹਰੀ ਕਾ ਰਿਦੇ ਮੇਂ ਪੁਰਸ ਜਪੈ॥੧॥
Prof. Sahib Singh(ਕਿਉਂਕਿ) ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ ॥੧॥

ਪਦ ਅਰਥ ਰਿਦੈ = ਹਿਰਦੇ ਵਿਚ ॥੧॥

SikhNet (Spanish)uno no será afectado por los miedos y las penas y la enfermedad de la vida.(1)

ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥

paarabraham paramesur dhiaaeeai |

Sant Singh KhalsaMeditate on the Supreme Lord God, the Transcendent Lord.
Manmohan SinghMediate Thou, O man on the Supreme Lord, the Exalted Master.
Manmohan Singh (Punjabi)ਹੇ ਬੰਦੇ! ਤੂੰ ਸ਼੍ਰੋਮਣੀ ਸਾਹਿਬ, ਉਚੇ ਮਾਲਕ ਦਾ ਆਰਾਧਨ ਕਰ।
Fareedkot Teekaਪਾਰਬ੍ਰਹਮ ਪਰਮੇਸ੍ਵਰ ਕਾ ਧਿਆਨ ਕਰੀਏ॥
Prof. Sahib Singh(ਹੇ ਭਾਈ!) ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ।
SikhNet (Spanish)Habita en Dios, el Señor Supremo del Universo;

ਗੁਰ ਪੂਰੇ ਤੇ; ਇਹ ਮਤਿ ਪਾਈਐ ॥੧॥ ਰਹਾਉ ॥

gur poore te; ih mat paaeeai |1| rahaau |

Sant Singh KhalsaFrom the Perfect Guru, this understanding is obtained. ||1||Pause||
Manmohan SinghFrom the perfect Guru, this understanding is obtained. Pause.
Manmohan Singh (Punjabi)ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਪਰੰਤੂ ਇਹ ਸਿਖਿਆ ਪੂਰੇ ਗੁਰੋਂ ਸੇ ਪਾਈਤੀ ਹੈ॥੧॥ ਰਹਾਉ ॥
Prof. Sahib Singh(ਸਿਮਰਨ ਦੀ) ਇਹ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਮਤਿ = ਅਕਲ, ਸੂਝ ॥੧॥ ਰਹਾਉ ॥

SikhNet (Spanish)este conocimiento uno lo recibe del Perfecto Guru. (1-Pausa)

ਕਰਣ ਕਰਾਵਨਹਾਰ; ਦਇਆਲ ॥

karan karaavanahaar; deaal |

Sant Singh KhalsaThe Merciful Lord is the Doer, the Cause of causes.
Manmohan SinghThe Doer and Prompter is the Kind Lord.
Manmohan Singh (Punjabi)ਕਰਤਾ ਅਤੇ ਪ੍ਰੇਰਕ ਹੈ ਮਿਹਰਵਾਨ ਪ੍ਰਭੂ।
Fareedkot Teekaਸੋ ਦਿਆਲੁ ਪਰਮੇਸ੍ਵਰ ਕਰਨੇ ਕਰਾਵਨੇ ਵਾਲਾ ਹੈ॥
Prof. Sahib Singhਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਜੀਵਾਂ ਪਾਸੋਂ ਸਭ ਕੁਝ ਕਰਾਣ ਦੀ ਤਾਕਤ ਰੱਖਦਾ ਹੈ, ਜੋ ਦਇਆ ਦਾ ਘਰ ਹੈ,
SikhNet (Spanish)Él, tu Bondadoso Señor, Él sólo es el Hacedor y la Causa,

ਜੀਅ ਜੰਤ; ਸਗਲੇ ਪ੍ਰਤਿਪਾਲ ॥

jeea jant; sagale pratipaal |

Sant Singh KhalsaHe cherishes and nurtures all beings and creatures.
Manmohan SinghHe nourishes all men and other sentient beings.
Manmohan Singh (Punjabi)ਉਹ ਸਾਰਿਆਂ ਇਨਸਾਨਾਂ ਤੇ ਹੋਰ ਪ੍ਰਾਣਧਾਰੀਆਂ, ਦੀ ਪਰਵਰਸ਼ ਕਰਦਾ ਹੈ।
Fareedkot Teekaਔਰ ਸਰਬ ਜੀਵ ਜੰਤ ਕੀ ਪ੍ਰਤਿਪਾਲਾ ਕਰਨੇ ਵਾਲਾ ਹੈ॥
Prof. Sahib Singhਜੋ ਸਾਰੇ ਜੀਵ ਜੰਤਾਂ ਦੀ ਪਾਲਣਾ ਕਰਦਾ ਹੈ,

ਪਦ ਅਰਥ ਸਗਲੇ = ਸਾਰੇ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।

SikhNet (Spanish)y Él sostiene Su Creación por todas partes.

ਅਗਮ ਅਗੋਚਰ; ਸਦਾ ਬੇਅੰਤਾ ॥

agam agochar; sadaa beantaa |

Sant Singh KhalsaHe is Inaccessible, Incomprehensible, Eternal and Infinite.
Manmohan SinghThe Lord is ever Inaccessible Incomprehensible and Illimitable Meditate on Him.
Manmohan Singh (Punjabi)ਪ੍ਰਭੂ ਸਦੀਵ ਹੀ ਪਹੁੰਚ ਤੋਂ ਪਰੇ ਸਾਡੀ ਸੋਚ ਸਮਝ ਤੋਂ ਉਚੇਰਾ ਅਤੇ ਹੱਦਬੰਨਾ-ਰਹਿਤ ਹੈ।
Fareedkot Teekaਪੁਨਾ ਮਨ ਕੀ ਬਾਣੀ ਕਾ ਅਵਿਸੇ ਹੈ ਨਿਤ ਰੂਪ ਹੈ ਬੇਅੰਤ ਹੈ॥
Prof. Sahib Singhਜੋ ਅਪਹੁੰਚ ਹੈ, ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪੈ ਸਕਦਾ,

ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਮੰਤਾ = ਉਪਦੇਸ਼।

SikhNet (Spanish)Él es Insondable, más Allá del más allá, Infinito.

ਸਿਮਰਿ ਮਨਾ; ਪੂਰੇ ਗੁਰ ਮੰਤਾ ॥੨॥

simar manaa; poore gur mantaa |2|

Sant Singh KhalsaMeditate on Him, O my mind, through the Teachings of the Perfect Guru. ||2||
Manmohan SinghO my soul under the Perfect Guru's instruction.
Manmohan Singh (Punjabi)ਮੇਰੀ ਜਿੰਦੜੀਏ! ਪੂਰਨ ਗੁਰਾਂ ਦੇ ਉਪਦੇਸ਼ ਤਾਬੇ ਉਸ ਦਾ ਆਰਾਧਨ ਕਰ।
Fareedkot Teekaਐਸੇ ਵਾਹਿਗੁਰੂ ਕੋ ਹੇ ਮਨ! ਪੂਰੇ ਗੁਰੋਂ ਕੇ ਉਪਦੇਸ਼ ਕਰ ਸਿਮਰ॥੨॥
Prof. Sahib Singhਹੇ (ਮੇਰੇ) ਮਨ! ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ (ਪਰਮਾਤਮਾ) ਨੂੰ ਸਿਮਰ ॥੨॥
SikhNet (Spanish)Habita en Él, oh mi mente, a través de la Palabra del Shabd del Guru. (2)

ਜਾ ਕੀ ਸੇਵਾ; ਸਰਬ ਨਿਧਾਨੁ ॥

jaa kee sevaa; sarab nidhaan |

Sant Singh KhalsaServing Him, all treasures are obtained.
Manmohan SinghServe Him, in whose service are all the treasures.
Manmohan Singh (Punjabi)ਉਸ ਦੀ ਟਹਿਲ ਕਮਾ, ਜਿਸ ਦੀ ਚਾਕਰੀ ਵਿੱਚ ਸਾਰੇ ਖਜਾਨੇ ਹਨ।
Fareedkot Teekaਜਿਸ ਕੀ ਭਗਤੀ ਸਰਬ ਨਿਧੀ ਰੂਪ ਹੈ॥
Prof. Sahib Singhਜਿਸ ਦੀ ਸੇਵਾ-ਭਗਤੀ ਵਿਚ ਹੀ (ਜਗਤ ਦੇ) ਸਾਰੇ ਖ਼ਜ਼ਾਨੇ ਹਨ,

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)Él, que sirviéndolo te trae todos los Tesoros;

ਪ੍ਰਭ ਕੀ ਪੂਜਾ; ਪਾਈਐ ਮਾਨੁ ॥

prabh kee poojaa; paaeeai maan |

Sant Singh KhalsaWorshipping God, honor is obtained.
Manmohan SinghBy Lord's adoration honour is obtained.
Manmohan Singh (Punjabi)ਸਾਈਂ ਦੀ ਉਪਾਸਨਾ ਦੁਆਰਾ ਇੱਜਤ ਪਾਈ ਦੀ ਹੈ।
Fareedkot Teekaਔਰ ਜਿਸ ਪ੍ਰਭੂ ਕੀ ਪੂਜਾ ਕਰਨੇ ਸੇ ਮਾਨ ਪਾਈਤਾ ਹੈ॥
Prof. Sahib Singhਜਿਸ ਹਰੀ ਦੀ ਪੂਜਾ ਕੀਤਿਆਂ (ਹਰ ਥਾਂ) ਆਦਰ-ਮਾਣ ਮਿਲਦਾ ਹੈ,
SikhNet (Spanish)Él, que Alabándolo, te trae toda Gloria.

ਜਾ ਕੀ ਟਹਲ; ਨ ਬਿਰਥੀ ਜਾਇ ॥

jaa kee ttehal; na birathee jaae |

Sant Singh KhalsaWorking for Him is never in vain;
Manmohan SinghWhose service goes not in vain,
Manmohan Singh (Punjabi)ਜਿਸ ਦੀ ਸੇਵਾ ਵਿਅਰਥ ਨਹੀਂ ਜਾਂਦੀ,
Fareedkot Teekaਪੁਨਾ ਜਿਸ ਕੀ ਸੇਵਾ ਕਰੀ ਹੂਈ ਨਿਸਫਲ ਨਹੀਂ ਜਾਤੀ॥
Prof. Sahib Singhਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਂਦੀ

ਪਦ ਅਰਥ ਬਿਰਥੀ = ਵਿਅਰਥ, ਨਿਸਫਲ।

SikhNet (Spanish)Él, Cuyo Servicio no se desperdicia;

ਸਦਾ ਸਦਾ; ਹਰਿ ਕੇ ਗੁਣ ਗਾਇ ॥੩॥

sadaa sadaa; har ke gun gaae |3|

Sant Singh Khalsaforever and ever, sing the Glorious Praises of the Lord. ||3||
Manmohan SinghFor ever sing thou the praises of everlasting God.
Manmohan Singh (Punjabi)ਉਸ ਸਦੀਵੀ ਵਾਹਿਗੁਰੂ ਦੀ ਮਹਿਮਾ ਗਾਇਨ ਕਰ।
Fareedkot Teekaਐਸੇ ਹਰੀ ਕੇ ਗੁਣ ਸਦਾ ਸਦਾ ਅਰਥਾਤ ਨਿਤੰਪ੍ਰਤਿ ਗਾਇਨ ਕਰ॥੩॥☬ਪ੍ਰਸ਼ਨ: ਕੈਸੇ ਜਪੇ?☬ਉੱਤ੍ਰ: ਐਸੇ ਬੇਨਤੀ ਕਰੇ:
Prof. Sahib Singh(ਹੇ ਭਾਈ!) ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਂਦਾ ਰਹੁ ॥੩॥
SikhNet (Spanish)habita en Su Alabanza por siempre y para siempre. (3)

ਕਰਿ ਕਿਰਪਾ; ਪ੍ਰਭ ਅੰਤਰਜਾਮੀ ॥

kar kirapaa; prabh antarajaamee |

Sant Singh KhalsaShow Mercy to me, O God, O Searcher of hearts.
Manmohan SinghMy Master the Knower of hearts show mercy unto me.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪ੍ਰਭੂ ਅੰਤਰਜਾਮੀ! ਕਿਰਪਾ ਕਰ॥
Prof. Sahib Singhਹੇ ਅੰਤਰਜਾਮੀ ਪ੍ਰਭੂ! ਮਿਹਰ ਕਰ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Tú, Maestro Insondable,

ਸੁਖ ਨਿਧਾਨ; ਹਰਿ ਅਲਖ ਸੁਆਮੀ ॥

sukh nidhaan; har alakh suaamee |

Sant Singh KhalsaThe Unseen Lord and Master is the Treasure of Peace.
Manmohan SinghThe invisible Lord God is the treasure of peace.
Manmohan Singh (Punjabi)ਅਦ੍ਰਿਸ਼ਟ ਵਾਹਿਗੁਰੂ ਮਾਲਕ ਆਰਾਮ ਦਾ ਖਜਾਨਾ ਹੈ।
Fareedkot Teekaਹੇ ਹਰੀ ਅਲਖ ਸੁਖ ਕੀ ਨਿਧੀ! ਹੇ ਸ੍ਵਾਮੀ!॥
Prof. Sahib Singhਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਅਦ੍ਰਿਸ਼ਟ ਸੁਆਮੀ!

ਪਦ ਅਰਥ ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਅਲਖ = ਹੇ ਅਦ੍ਰਿਸ਼ਟ!

SikhNet (Spanish)Tesoro de Paz,

ਜੀਅ ਜੰਤ; ਤੇਰੀ ਸਰਣਾਈ ॥

jeea jant; teree saranaaee |

Sant Singh KhalsaAll beings and creatures seek Your Sanctuary;
Manmohan SinghThe men and other beings seek thine shelter,
Manmohan Singh (Punjabi)ਬੰਦੇ ਤੇ ਹੋਰ ਜੀਵ ਤੇਰੀ ਪਨਾਹ ਲੋੜਦੇ ਹਨ ਹੇ ਵਾਹਿਗੁਰੂ!
Fareedkot Teekaਸੰਪੂਰਨ ਜੀਅ ਜੰਤ ਤੇਰੀ ਸਰਨ ਹੈਂ॥
Prof. Sahib Singhਸਾਰੇ ਜੀਅ ਜੰਤ ਤੇਰੀ ਸਰਣ ਹਨ (ਤੇਰੇ ਹੀ ਆਸਰੇ ਹਨ, ਮੈਂ ਭੀ ਤੇਰੀ ਸਰਨ ਆਇਆ ਹਾਂ) ਮਿਹਰ ਕਰ।
SikhNet (Spanish)toda Tu Creación busca Tu Refugio.

ਨਾਨਕ; ਨਾਮੁ ਮਿਲੈ ਵਡਿਆਈ ॥੪॥੨੫॥੯੪॥

naanak; naam milai vaddiaaee |4|25|94|

Sant Singh KhalsaNanak is blessed to receive the greatness of the Naam, the Name of the Lord. ||4||25||94||
Manmohan SinghO God, Nanak may acquire the greatness of Lord's Name.
Manmohan Singh (Punjabi)ਨਾਨਕ ਨੂੰ ਸਾਹਿਬ ਦੇ ਨਾਮ ਦੀ ਮਹਾਨਤਾ ਪ੍ਰਾਪਤ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਨਾਮ ਕੀ ਵਡਿਆਈ ਮਿਲੇ॥੪॥੨੫॥੯੫॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਮੈਨੂੰ ਤੇਰਾ ਨਾਮ ਮਿਲ ਜਾਏ (ਤੇਰਾ ਨਾਮ ਹੀ ਮੇਰਾ ਵਾਸਤੇ) ਵਡਿਆਈ ਹੈ ॥੪॥੨੫॥੯੪॥
SikhNet (Spanish)Bendice a Nanak también con la Gloria de Tu Nombre.(4-25-94)

Open this shabad →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਜੀਅ ਜੁਗਤਿ; ਜਾ ਕੈ ਹੈ ਹਾਥ ॥

jeea jugat; jaa kai hai haath |

Sant Singh KhalsaOur way of life is in His Hands;
Manmohan SinghIn whose hand is the life's department,
Manmohan Singh (Punjabi)ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,
Fareedkot Teekaਜਿਸ ਕੇ ਹਾਥ ਮੇਂ ਜੀਵੋਂ ਕੀ ਜੁਗਤੀ ਹੈ॥
Prof. Sahib Singh(ਹੇ ਭਾਈ!) ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ,

ਪਦ ਅਰਥ ਜੀਅ ਜੁਗਤਿ = ਸਾਰੇ ਜੀਵਾਂ ਦੀ ਜੀਵਨ-ਮਰਯਾਦਾ।

SikhNet (Spanish)Él, en Cuyas Manos está la llave de nuestra vida,

ਸੋ ਸਿਮਰਹੁ; ਅਨਾਥ ਕੋ ਨਾਥੁ ॥

so simarahu; anaath ko naath |

Sant Singh Khalsaremember Him, the Master of the masterless.
Manmohan SinghO man remember that Lord, the Master of the masterless.
Manmohan Singh (Punjabi)ਤੂੰ ਹੇ ਬੰਦੇ! ਨਿਖਸਮਿਆ ਦੇ ਖਸਮ, ਉਸ ਸਾਹਿਬ ਦਾ ਆਰਾਧਨ ਕਰ।
Fareedkot Teekaਸੋ ਅਨਾਥੋਂ ਕਾ ਨਾਥ ਜੋ ਵਾਹਿਗੁਰੂ ਹੈ ਤਿਸ ਕੋ ਸਿਮਰੋ॥
Prof. Sahib Singhਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ।

ਪਦ ਅਰਥ ਨਾਥੁ = ਖਸਮ।

SikhNet (Spanish)habita en Él, el Soporte de los débiles.

ਪ੍ਰਭ ਚਿਤਿ ਆਏ; ਸਭੁ ਦੁਖੁ ਜਾਇ ॥

prabh chit aae; sabh dukh jaae |

Sant Singh KhalsaWhen God comes to mind, all pains depart.
Manmohan SinghBy contemplating over the Lord, all the woes depart.
Manmohan Singh (Punjabi)ਪਾਰਬ੍ਰਹਮ ਦਾ ਚਿੰਤਨ ਕਰਨ ਦੁਆਰਾ, ਸਾਰੇ ਗ਼ਮ ਦੂਰ ਹੋ ਜਾਂਦੇ ਹਨ।
Fareedkot Teekaਤਿਸ ਪ੍ਰਭੂ ਕੇ ਚਿਤ ਆਉਣੇ ਅਰਥਾਤ ਸਿਮਰਨੇ ਸੇ ਸਰਬ ਦੁਖ ਜਾਤੇ ਰਹਤੇ ਹੈਂ॥
Prof. Sahib Singh(ਹੇ ਭਾਈ!) ਜੇ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਪਏ ਤਾਂ (ਉਸ ਦਾ) ਹਰੇਕ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਚਿਤਿ = ਚਿੱਤ ਵਿਚ।

SikhNet (Spanish)Conservándolo en tu mente, todas tus aflicciones se van,

ਭੈ ਸਭ ਬਿਨਸਹਿ; ਹਰਿ ਕੈ ਨਾਇ ॥੧॥

bhai sabh binaseh; har kai naae |1|

Sant Singh KhalsaAll fears are dispelled through the Name of the Lord. ||1||
Manmohan SinghThrough God, s Name all the fears are wiped off.
Manmohan Singh (Punjabi)ਭਗਵਾਨ ਦੇ ਨਾਮ ਦੁਆਰਾ ਸਮੂਹ ਡਰ ਨਾਸ ਹੋ ਜਾਂਦੇ ਹਨ।
Fareedkot Teekaਔਰ ਹਰੀ ਕਾ ਨਾਮ ਸਿਮਰਨੇ ਸੇ ਸੰਪੂਰਨ ਭੈ ਬਿਨਸ ਜਾਤੇ ਹੈਂ॥੧॥
Prof. Sahib Singhਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਾਇ = ਨਾਮ ਦੀ ਰਾਹੀਂ ॥੧॥

SikhNet (Spanish)y a través de Su Nombre nos deshacemos de nuestros miedos. (1)

ਬਿਨੁ ਹਰਿ; ਭਉ ਕਾਹੇ ਕਾ ਮਾਨਹਿ ॥

bin har; bhau kaahe kaa maaneh |

Sant Singh KhalsaWhy do you fear any other than the Lord?
Manmohan SinghWithout God, why feelest thou another's fear?
Manmohan Singh (Punjabi)ਵਾਹਿਗੁਰੂ ਦੇ ਬਾਝੋਂ ਤੂੰ ਹੋਰਸ ਦਾ ਡਰ ਕਿਉਂ ਮਹਿਸੂਸ ਕਰਦਾ ਹੈ?
Fareedkot Teekaਹੇ ਭਾਈ! ਹਰੀ ਸੇ ਬਿਨ ਕਿਸ ਕਾ ਭੈ ਮਾਨਤਾ ਹੈ॥
Prof. Sahib Singh(ਹੇ ਭਾਈ!) ਤੂੰ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈਂ?

ਪਦ ਅਰਥ ਕਾਹੇ ਕਾ = ਕਿਸ ਕਾ? ਮਾਨਹਿ = ਤੂੰ ਮੰਨਦਾ ਹੈਂ।

SikhNet (Spanish)Sin el Señor, no hay nadie más por quien tener reverencia,

ਹਰਿ ਬਿਸਰਤ; ਕਾਹੇ ਸੁਖੁ ਜਾਨਹਿ ॥੧॥ ਰਹਾਉ ॥

har bisarat; kaahe sukh jaaneh |1| rahaau |

Sant Singh KhalsaForgetting the Lord, why do you pretend to be at peace? ||1||Pause||
Manmohan SinghIf thou forget God why deemest thou thyself to be in peace? Pause.
Manmohan Singh (Punjabi)ਜੇਕਰ ਤੂੰ ਰੱਬ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਤੂੰ ਆਪਣੇ ਆਪ ਨੂੰ ਆਰਾਮ ਵਿੱਚ ਕਿਉਂ ਸਮਝਦਾ ਹੈ? ਠਹਿਰਾਉ।
Fareedkot Teekaਹਰੀ ਕੇ ਬਿਸਰਨੇ ਸੇ ਕਿਉਂ ਸੁਖ ਜਾਨਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨੂੰ ਭੁਲਾ ਕੇ ਹੋਰ ਕੇਹੜਾ ਸੁਖ ਸਮਝਦਾ ਹੈਂ? ॥੧॥ ਰਹਾਉ ॥

ਪਦ ਅਰਥ ਕਾਹੇ = ਕੇਹੜਾ? ॥੧॥ ਰਹਾਉ ॥

SikhNet (Spanish)y aquél que Lo olvida, ¿dónde está la Paz para él? (1 -pausa)

ਜਿਨਿ ਧਾਰੇ; ਬਹੁ ਧਰਣਿ ਅਗਾਸ ॥

jin dhaare; bahu dharan agaas |

Sant Singh KhalsaHe established the many worlds and skies.
Manmohan SinghHe who has established, many earths and skies,
Manmohan Singh (Punjabi)ਜਿਸ ਨੇ ਕਈ ਧਰਤੀਆਂ ਅਤੇ ਅਕਾਸ਼ ਕਾਇਮ ਕੀਤੇ ਹਨ,
Fareedkot Teekaਜਿਸ ਨੇ ਬਹੁਤ ਧਰਤੀ ਅਕਾਸ ਧਾਰਨ ਕੀਏ ਹੈਂ॥
Prof. Sahib Singh(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਸਿਮਰ, ਜਿਸ ਨੇ ਅਨੇਕਾਂ ਧਰਤੀਆਂ ਅਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ,

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਧਰਣਿ = ਧਰਤੀ। ਅਗਾਸ = ਅਕਾਸ਼।

SikhNet (Spanish)El creo los muchos mundos y cielos existentes.

ਜਾ ਕੀ ਜੋਤਿ; ਜੀਅ ਪਰਗਾਸ ॥

jaa kee jot; jeea paragaas |

Sant Singh KhalsaThe soul is illumined with His Light;
Manmohan Singhwith whose light the soul is illumined,
Manmohan Singh (Punjabi)ਜਿਸ ਦੇ ਨੂਰ ਨਾਲ ਆਤਮ ਪਰਕਾਸ਼ ਹੁੰਦੀ ਹੈ,
Fareedkot Teekaਜਿਸ ਕੀ ਸਤਾ ਕਾ ਜੀਵੋਂ ਮੇਂ ਚਾਂਦਨਾ ਹੋ ਰਹਾ ਹੈ, ਭਾਵ ਏਹ ਕਿ ਸਰਬ ਇੰਦ੍ਰੇ ਸ੍ਵੈ ਸ੍ਵੈ ਵਿਖੇ ਕੋ ਗ੍ਰਹਣ ਕਰਤੇ ਹੈਂ॥
Prof. Sahib Singhਜਿਸ ਦੀ ਜੋਤਿ ਸਾਰੇ ਜੀਵਾਂ ਵਿਚ ਚਾਨਣ ਕਰ ਰਹੀ ਹੈ।

ਪਦ ਅਰਥ ਜੀਅ = ਸਭ ਜੀਵਾਂ ਵਿਚ। ਪਰਗਾਸ = ਚਾਨਣ।

SikhNet (Spanish)El alma es iluminada con su resplandor.

ਜਾ ਕੀ ਬਖਸ; ਨ ਮੇਟੈ ਕੋਇ ॥

jaa kee bakhas; na mettai koe |

Sant Singh Khalsano one can revoke His Blessing.
Manmohan Singhand whose benediction none can rescind,
Manmohan Singh (Punjabi)ਜਿਸ ਦੀ ਦਾਤਿ ਕੋਈ ਭੀ ਰਦ ਨਹੀਂ ਕਰ ਸਕਦਾ,
Fareedkot Teekaਔਰ ਜਿਸ ਕੀ ਬਖਸ ਕੋਈ ਮੇਟ ਨਹੀਂ ਸਕਤਾ॥
Prof. Sahib Singhਤੇ ਜਿਸ ਦੀ (ਕੀਤੀ ਹੋਈ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ) (ਕੋਈ ਰੋਕ ਨਹੀਂ ਸਕਦਾ)।

ਪਦ ਅਰਥ ਬਖਸ = ਬਖ਼ਸ਼ਸ਼।

SikhNet (Spanish)Nadie puede remover sus bendiciones.

ਸਿਮਰਿ ਸਿਮਰਿ ਪ੍ਰਭੁ; ਨਿਰਭਉ ਹੋਇ ॥੨॥

simar simar prabh; nirbhau hoe |2|

Sant Singh KhalsaMeditate, meditate in remembrance on God, and become fearless. ||2||
Manmohan Singhreflect and ponder on that Lord, O man and thus be without fear.
Manmohan Singh (Punjabi)ਉਸ ਸਾਹਿਬ ਦਾ ਆਰਾਧਨ ਤੇ ਚਿੰਤਨ ਕਰ ਹੇ ਬੰਦੇ ਅਤੇ ਇਸ ਤਰ੍ਹਾਂ ਡਰ-ਰਹਿਤ ਹੋ ਜਾ।
Fareedkot Teekaਤਿਸ ਪ੍ਰਭੂ ਕੋ ਮਨ ਬਾਣੀ ਕਰ ਸਿਮਰਨੇ ਸੇ ਨਿਰਭਉ ਹੋਈਤਾ ਹੈ॥੨॥
Prof. Sahib Singh(ਜੇਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥
SikhNet (Spanish)Medita, Medita la memoria de Dios, y no tengas miedo. (2)

ਆਠ ਪਹਰ ਸਿਮਰਹੁ; ਪ੍ਰਭ ਨਾਮੁ ॥

aatth pehar simarahu; prabh naam |

Sant Singh KhalsaTwenty-four hours a day, meditate in remembrance on God's Name.
Manmohan SinghThroughout the eight watches of the day, meditate thou on Lord's Name.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।
Fareedkot Teekaਤਾਂ ਤੇ ਪ੍ਰਭੂ ਕਾ ਨਾਮ ਆਠ ਪਹਰ ਸਿਮਰੋ॥
Prof. Sahib Singh(ਹੇ ਭਾਈ!) ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ।
SikhNet (Spanish)veinte y cuatro horas al día medita el nombre de Dios.

ਅਨਿਕ ਤੀਰਥ; ਮਜਨੁ ਇਸਨਾਨੁ ॥

anik teerath; majan isanaan |

Sant Singh KhalsaIn it are the many sacred shrines of pilgrimage and cleansing baths.
Manmohan SinghIf includes baths and ablutions at many places of pilgrimage.
Manmohan Singh (Punjabi)ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।
Fareedkot Teekaਅਨੇਕ ਤੀਰਥੋਂ ਕੇ ਪੂਰਬੋਂ ਕੇ ਇਸਨਾਨ ਕਾ ਫਲ੍ਹ ਹੋਵੇਗਾ॥
Prof. Sahib Singh(ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ।

ਪਦ ਅਰਥ ਮਜਨੁ = {मज्जन = dip} ਚੁੱਭੀ, ਇਸ਼ਨਾਨ।

SikhNet (Spanish)En su nombre están todos los santuarios sagrados de peregrinaje y aguas de purificación.

ਪਾਰਬ੍ਰਹਮ ਕੀ, ਸਰਣੀ ਪਾਹਿ ॥

paarabraham kee, saranee paeh |

Sant Singh KhalsaSeek the Sanctuary of the Supreme Lord God.
Manmohan SinghSeek thou the sanctuary of the Lofty Lord, O man.
Manmohan Singh (Punjabi)ਤੂੰ ਉੱਚੇ ਸੁਆਮੀ ਦੀ ਸ਼ਰਣਾਗਤਿ ਸੰਭਾਲ, ਹੇ ਬੰਦੇ!
Fareedkot Teekaਜੋ ਪਾਰਬ੍ਰਹਮ ਕੀ ਸਰਣ ਮੇਂ ਪੜੇ ਹੈਂ॥
Prof. Sahib Singhਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ,

ਪਦ ਅਰਥ ਪਾਹਿ = ਜੇ ਤੂੰ ਪੈ ਜਾਏਂ।

SikhNet (Spanish)Busca el santuario del Dio Supremo Todopoderoso.

ਕੋਟਿ ਕਲੰਕ; ਖਿਨ ਮਹਿ ਮਿਟਿ ਜਾਹਿ ॥੩॥

kott kalank; khin meh mitt jaeh |3|

Sant Singh KhalsaMillions of mistakes shall be erased in an instant. ||3||
Manmohan SinghMillions of Thine notorieties shall be obliterated in an instant
Manmohan Singh (Punjabi)ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।
Fareedkot Teekaਤਿਨ ਕੇ ਕ੍ਰੋੜਾਂ ਹੀ ਕਲੰਕ ਖਿਨ ਮੇਂ ਮਿਟ ਜਾਤੇ ਹੈਂ॥੩॥
Prof. Sahib Singhਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ ॥੩॥

ਪਦ ਅਰਥ ਕਲੰਕ = ਬਦਨਾਮੀ ॥੩॥

SikhNet (Spanish)Millones de errores serán borrados al instante. (3)

ਬੇਮੁਹਤਾਜੁ; ਪੂਰਾ ਪਾਤਿਸਾਹੁ ॥

bemuhataaj; pooraa paatisaahu |

Sant Singh KhalsaThe Perfect King is self-sufficient.
Manmohan SinghHe is the unconcerned Perfect King.
Manmohan Singh (Punjabi)ਉਹ ਮੁਛੰਦਗੀ-ਰਹਿਤ ਪੂਰਨ ਬਾਦਸ਼ਾਹ ਹੈ।
Fareedkot Teekaਵਹੁ ਪੂਰਾ ਪਾਤਸ਼ਾਹ ਬੇ ਮੁਹਤਾਜ ਹੈ॥
Prof. Sahib Singhਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਿਸ਼ਾਹ ਹੈ।
SikhNet (Spanish)El perfecto Rey es autosuficiente.

ਪ੍ਰਭ ਸੇਵਕ ਸਾਚਾ ਵੇਸਾਹੁ ॥

prabh sevak saachaa vesaahu |

Sant Singh KhalsaGod's servant has true faith in Him.
Manmohan SinghThe Lord's slave has true faith in Him.
Manmohan Singh (Punjabi)ਸਾਹਿਬ ਦੇ ਗੋਲੇ ਦਾ ਉਸ ਅੰਦਰ ਸੱਚਾ ਭਰੋਸਾ ਹੈ।
Fareedkot Teekaਪ੍ਰਭੂ ਕੇ ਸੇਵਕੋਂ ਕੋ ਸਚਾ ਭਰੋਸਾ ਹੈ॥
Prof. Sahib Singhਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਅਟੱਲ ਭਰੋਸਾ ਰਹਿੰਦਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਵੇਸਾਹੁ = ਭਰੋਸਾ।

SikhNet (Spanish)El sirviente de Dios tiene verdadera fe en El.

ਗੁਰਿ ਪੂਰੈ; ਰਾਖੇ ਦੇ ਹਾਥ ॥

gur poorai; raakhe de haath |

Sant Singh KhalsaGiving him His Hand, the Perfect Guru protects him.
Manmohan SinghBy giving His hand the Perfect Guru protects Him.
Manmohan Singh (Punjabi)ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।
Fareedkot Teekaਗੁਰ ਪੂਰੇ ਨੇ ਹਾਥ ਦੇ ਕਰ ਰਾਖੇ ਹੈਂ ਅਰਥਾਤ ਪ੍ਰਾਪਤਿ ਕਰੇ ਹਾਂ॥☬ਜੇ ਕਹੇ ਕਿਸਮੈਂ ਪ੍ਰਾਪਤਿ ਕਰੇ ਹਾਂ?
Prof. Sahib Singh(ਹੇ ਭਾਈ!) ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।

SikhNet (Spanish)Con su mano, el perfecto Guru lo protege.

ਨਾਨਕ; ਪਾਰਬ੍ਰਹਮ ਸਮਰਾਥ ॥੪॥੨੬॥੯੫॥

naanak; paarabraham samaraath |4|26|95|

Sant Singh KhalsaO Nanak, the Supreme Lord God is All-powerful. ||4||26||95||
Manmohan SinghNanak all powerful is the Exalted Lord.
Manmohan Singh (Punjabi)ਨਾਨਕ, ਸਰਬ ਸ਼ਕਤੀਵਾਨ ਹੇ ਉੱਚਾ ਪ੍ਰਭੂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਾਰਬ੍ਰਹਮ ਸਰਬ ਸਕਤੀ ਸੰਪੰਨ ਹੋਤੇ ਹੈਂ ਤਿਸ ਮੇਂ ॥੪॥੨੬॥੯੫॥
Prof. Sahib Singhਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ॥੪॥੨੬॥੯੫॥

ਪਦ ਅਰਥ ਸਮਰਾਥ = ਸਭ ਤਾਕਤਾਂ ਦਾ ਮਾਲਕ ॥੪॥

* ਨੋਟ: ਇਥੇ ਵੱਡਾ ਜੋੜ ੯੬ ਬਣਦਾ ਹੈ। ਪਿਛੇ ਵੇਖ ਚੁਕੇ ਹਾਂ ਕਿ ਜੋੜ ਵਿਚ ਇੱਕ ਦੀ ਗਿਣਤੀ ਘਟ ਚਲੀ ਆ ਰਹੀ ਹੈ।

SikhNet (Spanish)Oh Nanak , El supremo Señor Dios es Todopoderoso (4-26-95)

Open this shabad →

Shabad Guru Arjan Dev Ji Raag Gauree continues on Ang 185

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਗੁਰ ਪਰਸਾਦਿ; ਨਾਮਿ ਮਨੁ ਲਾਗਾ ॥

gur parasaad; naam man laagaa |

Sant Singh KhalsaBy Guru's Grace, my mind is attached to the Naam, the Name of the Lord.
Manmohan SinghBy Guru's grace my mind is attached with God's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਕਰ ਕੇ ਨਾਮ ਜਪਨੇ ਮੇਂ ਮਨ ਲਾਗਾ॥
Prof. Sahib Singhਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,

ਪਦ ਅਰਥ ਪਰਸਾਦਿ = ਕਿਰਪਾ ਨਾਲ। ਨਾਮਿ = ਨਾਮ ਵਿਚ।

SikhNet (Spanish)Por la gracia del Guru, mi mente adjunta al Naam, el Nombre de Dios.

ਜਨਮ ਜਨਮ ਕਾ; ਸੋਇਆ ਜਾਗਾ ॥

janam janam kaa; soeaa jaagaa |

Sant Singh KhalsaAsleep for so many incarnations, it is now awakened.
Manmohan SinghAsleep for many births it has now awakened.
Manmohan Singh (Punjabi)ਅਨੇਕਾ ਜਨਮਾ ਦਾ ਸੁੱਤਾ ਹੋਇਆ ਇਹ ਹੁਣ ਜਾਗ ਪਿਆ ਹੈ।
Fareedkot Teekaਤਬ ਅਵਿਦਿਆ ਨਿੰਦ੍ਰਾ ਮੇਂ ਜਨਮ ਜਨਮ ਕਾ ਸੋਇਆ ਹੂਆ ਮਨ ਜਾਗਤਾ ਭਇਆ॥
Prof. Sahib Singhਉਹ ਜਨਮਾਂ ਜਨਮਾਂਤਰਾਂ ਦਾ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ।

ਪਦ ਅਰਥ ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ।

SikhNet (Spanish)Dormido por tantas encarnaciones, ahora despierto.

ਅੰਮ੍ਰਿਤ ਗੁਣ; ਉਚਰੈ ਪ੍ਰਭ ਬਾਣੀ ॥

amrit gun; ucharai prabh baanee |

Sant Singh KhalsaI chant the Ambrosial Bani, the Glorious Praises of God.
Manmohan SinghThrough the Nectareal hymns of the Guru, the mind now utters Lord's praises.
Manmohan Singh (Punjabi)ਗੁਰਾਂ ਦੇ ਅੰਮ੍ਰਿਤਮਈ ਕਲਾਮ ਦੇ ਜਰੀਏ, ਮਨ ਸੁਆਮੀ ਦਾ ਜੱਸ ਉਚਾਰਨ ਕਰਦਾ ਹੈ।
Fareedkot Teekaਔਰ ਬਾਣੀ ਕਰ ਕੇ ਪ੍ਰਭੂ ਕੇ ਅੰਮ੍ਰਿਤ ਗੁਣ ਉਚਾਰਨ ਕਰਤੇ ਹੈਂ॥☬ਪ੍ਰਸ਼ਨ: ਗੁਣ ਕਬ ਸੇ ਉਚਾਰਤੇ ਹੈਂ?☬ਉੱਤ੍ਰ:
Prof. Sahib Singh(ਉਹ ਮਨੁੱਖ) ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ, ਪ੍ਰਭੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਉਚਾਰਦਾ ਹੈ,

ਪਦ ਅਰਥ ਉਚਰੈ = ਉਚਾਰਦਾ ਹੈ।

SikhNet (Spanish)Canto al Bani Ambrosial, Las alabanzas de Dios.

ਪੂਰੇ ਗੁਰ ਕੀ; ਸੁਮਤਿ ਪਰਾਣੀ ॥੧॥

poore gur kee; sumat paraanee |1|

Sant Singh KhalsaThe Pure Teachings of the Perfect Guru have been revealed to me. ||1||
Manmohan SinghThe perfect Guru's sublime instruction has been revealed unto me.
Manmohan Singh (Punjabi)ਪੂਰਨ ਗੁਰਾਂ ਦੀ ਸਰੇਸ਼ਟ ਸਿਖ-ਮਤ ਮੇਰੇ ਤੇ ਪਰਗਟ ਹੋ ਆਈ ਹੈ।
Fareedkot Teekaਜਬ ਸੇ ਪੂਰੇ ਗੁਰ ਕੀ ਸ੍ਰੇਸ਼ਟ ਸਿਖ੍ਯਾ (ਪਰਾਣੀ) ਪਛਾਨੀ ਹੈ॥੧॥
Prof. Sahib Singhਜਿਸ ਪ੍ਰਾਣੀ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੁੰਦੀ ਹੈ ॥੧॥

ਪਦ ਅਰਥ ਸੁਮਤਿ = ਸ੍ਰੇਸ਼ਟ ਮਤਿ। ਪਰਾਣੀ = ਪ੍ਰਾਣੀ, (ਜਿਸ) ਮਨੁੱਖ (ਨੂੰ) ॥੧॥

SikhNet (Spanish)La enseñanza pura del perfecto Guru me ha sido enseñada.(1)

ਪ੍ਰਭ ਸਿਮਰਤ; ਕੁਸਲ ਸਭਿ ਪਾਏ ॥

prabh simarat; kusal sabh paae |

Sant Singh KhalsaMeditating in remembrance on God, I have found total peace.
Manmohan SinghBy dwelling on the Lord, I have obtained all the beatitudes.
Manmohan Singh (Punjabi)ਸਾਹਿਬ ਦਾ ਭਜਨ ਕਰਨ ਦੁਆਰਾ ਮੈਨੂੰ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ।
Fareedkot Teekaਪ੍ਰਭੂ ਕੋ ਸਿਮਰ ਕਰ ਸਭ ਸੁਖ ਪਾਏ ਹੈਂ॥
Prof. Sahib Singh(ਜੇਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ,

ਪਦ ਅਰਥ ਕੁਸਲ = ਸੁਖ। ਸਭਿ = ਸਾਰੇ।

SikhNet (Spanish)Meditando en la memoria de Dios, he encontrado paz absoluta.

ਘਰਿ ਬਾਹਰਿ; ਸੁਖ ਸਹਜ ਸਬਾਏ ॥੧॥ ਰਹਾਉ ॥

ghar baahar; sukh sehaj sabaae |1| rahaau |

Sant Singh KhalsaWithin my home, and outside as well, there is peace and poise all around. ||1||Pause||
Manmohan SinghWithin and without home, I have easily, acquired all peace. Pause.
Manmohan Singh (Punjabi)ਗ੍ਰਹਿ ਦੇ ਅੰਦਰ ਤੇ ਬਾਹਰ ਮੈਨੂੰ ਸੋਖੇ ਹੀ ਸਮੂਹ ਆਰਾਮ ਪ੍ਰਾਪਤ ਹੋ ਗਿਆ ਹੈ। ਠਹਿਰਾਉ।
Fareedkot Teeka(ਸਬਾਏ) ਸੰਪੂਰਨ ਸੁਖ ਸੁਭਾਵਕ ਹੀ ਘਰ ਬਾਹਰ ਹੂਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਹਿਰਦੇ ਵਿਚ (ਭੀ) ਆਤਮਕ ਅਡੋਲਤਾ ਦੇ ਸਾਰੇ ਅਨੰਦ, ਜਗਤ ਨਾਲ ਵਰਤਦਿਆਂ ਭੀ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਆਨੰਦ (ਪ੍ਰਾਪਤ ਹੋ ਜਾਂਦੇ ਹਨ।) ॥੧॥ ਰਹਾਉ ॥

ਪਦ ਅਰਥ ਘਰਿ = ਘਰ ਵਿਚ, ਹਿਰਦੇ ਵਿਚ। ਬਾਹਰਿ = ਜਗਤ ਨਾਲ ਵਰਤਦਿਆਂ। ਸਹਜ = ਆਤਮਕ ਅਡੋਲਤਾ। ਸਬਾਏ = ਸਾਰੇ ॥੧॥ ਰਹਾਉ ॥

SikhNet (Spanish)Afuera, como en mi hogar hay paz y serenidad por donde vaya.(1-pausa)

ਸੋਈ ਪਛਾਤਾ; ਜਿਨਹਿ ਉਪਾਇਆ ॥

soee pachhaataa; jineh upaaeaa |

Sant Singh KhalsaI have recognized the One who created me.
Manmohan SinghI have recognised Him who created me.
Manmohan Singh (Punjabi)ਮੈਂ ਉਸ ਨੂੰ ਸਿੰਞਾਣ ਲਿਆ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।
Fareedkot Teekaਔਰ ਜਿਸ ਨੇ ਜੀਵੋਂ ਕੋ ਉਤਪਤਿ ਕੀਆ ਹੈ, ਸੋ ਵਾਹਿਗੁਰੂ ਪਛਾਣਿਆ ਹੈ॥
Prof. Sahib Singhਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ।

ਪਦ ਅਰਥ ਜਿਨਹਿ = ਜਿਸ (ਪਰਮਾਤਮਾ) ਨੇ। ਉਪਾਇਆ = ਪੈਦਾ ਕੀਤਾ।

SikhNet (Spanish)He reconocido a mi Creador.

ਕਰਿ ਕਿਰਪਾ; ਪ੍ਰਭਿ ਆਪਿ ਮਿਲਾਇਆ ॥

kar kirapaa; prabh aap milaaeaa |

Sant Singh KhalsaShowing His Mercy, God has blended me with Himself.
Manmohan SinghBy showing His mercy the Lord has blended me with Himself.
Manmohan Singh (Punjabi)ਮਿਹਰ ਧਾਰ ਕੇ, ਸਾਹਿਬ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਪਰੰਤੂ ਕਿਰਪਾ ਕਰ ਕੇ ਪ੍ਰਭੂ ਨੇ ਸਾਥ ਮਿਲਾਇ ਲੀਆ ਹੂੰ॥
Prof. Sahib Singhਪ੍ਰਭੂ ਨੇ ਮਿਹਰ ਕਰ ਕੇ ਉਸ ਮਨੁੱਖ ਨੂੰ ਆਪ (ਆਪਣੇ ਚਰਨਾਂ ਵਿਚ) ਜੋੜ ਲਿਆ।

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Por su misericordia Dios me ha unido a El.

ਬਾਹ ਪਕਰਿ; ਲੀਨੋ ਕਰਿ ਅਪਨਾ ॥

baah pakar; leeno kar apanaa |

Sant Singh KhalsaTaking me by the arm, He has made me His Own.
Manmohan SinghHolding me by the arm the Master has made me His own.
Manmohan Singh (Punjabi)ਬਾਂਹ ਤੋਂ ਪਕੜ ਕੇ ਮਾਲਕ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਔਰ ਬਾਂਹ ਪਕੜ ਆਪਨਾ ਦਾਸ ਕਰ ਲੀਆ ਹੂੰ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ,

ਪਦ ਅਰਥ ਪਕਰਿ = ਫੜ ਕੇ। ਕਰਿ = ਕਰ ਕੇ, ਬਣਾ ਕੇ।

SikhNet (Spanish)Llevandome de la mano, me ha hecho suyo.

ਹਰਿ ਹਰਿ ਕਥਾ; ਸਦਾ ਜਪੁ ਜਪਨਾ ॥੨॥

har har kathaa; sadaa jap japanaa |2|

Sant Singh KhalsaI continually chant and meditate on the Sermon of the Lord, Har, Har. ||2||
Manmohan SinghLord God's discourse and Name I do ever repeat.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਵਾਰਤਾ ਅਤੇ ਨਾਮ ਦਾ ਮੈਂ ਹਮੇਸ਼ਾਂ ਉਚਾਰਨ ਕਰਦਾ ਹਾਂ।
Fareedkot Teekaਯਾਂ ਤੇ ਹਰੀ ਕੀ ਕਥਾ ਕਹਤਾ ਸੁਨਤਾ ਹੂੰ ਔਰ ਹਰੀ ਕੇ ਜਾਪ ਕਾ ਜਪਨਾ ਕੀਆ ਹੈ॥੨॥
Prof. Sahib Singhਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ। ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ॥੨॥
SikhNet (Spanish)Continuamente recito y medito el Sermón del Señor, Har, Har

ਮੰਤ੍ਰੁ ਤੰਤ੍ਰੁ; ਅਉਖਧੁ ਪੁਨਹਚਾਰੁ ॥

mantru tantru; aaukhadh punahachaar |

Sant Singh KhalsaMantras, tantras, all-curing medicines and acts of atonement,
Manmohan SinghThe magic incantations, medicine and expiation acts,
Manmohan Singh (Punjabi)ਜਾਦੂ ਟੂਣੇ ਟਾਮਣ, ਦੁਆਈ ਅਤੇ ਪ੍ਰਾਸਚਿਤ ਕਰਮ,
Fareedkot Teekaਮੰਤ੍ਰ ਤਥਾ ਤੰਤ੍ਰ ਔਰ ਰੋਗ ਨਿਵਿਰਤਕ ਦਵਾਈ ਪੁਨਹ ਚਰਣ, ਅਰਥਾਤ ਪਾਪ ਨਿਵਿਰਤੀ ਕਾ ਉਪਾਇ ਵਿਸੇਸ ਗੰਗਾ ਸਨਾਨ ਆਦਿ ਪ੍ਰਾਸਚਿਤ ਸੋ ਸਭ ਏਹੀ ਕੀਏ ਹੈਂ॥
Prof. Sahib Singh(ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ,

ਪਦ ਅਰਥ ਤੰਤ੍ਰੁ = ਟੂਣਾ, ਜਾਦੂ। ਅਉਖਧੁ = ਦਵਾਈ। ਪੁਨਹ = ਮੁੜ, ਪਿਛੋਂ। ਪੁਨਹਚਾਰੁ = ਪਾਪ ਦੀ ਨਵਿਰਤੀ ਵਾਸਤੇ ਪਾਪ ਕਰਨ ਤੋਂ ਪਿਛੋਂ ਕੀਤਾ ਹੋਇਆ ਧਾਰਮਿਕ ਕਰਮ, ਪ੍ਰਾਸਚਿਤ।

SikhNet (Spanish)Mantras, Tantras, todas son medicinas curativas y actos de expiación,

Open this shabad (19 lines, Angs 184-185) →

Ang 184 of 1430