ੴ

ਸਿੱਖਬਾਣੀ · SikhBani

ਨ ਸੂਰ ਸਸਿ ਮੰਡਲੋ ॥

n soor sas manddalo
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 144 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਨ ਸੂਰ ਸਸਿ; ਮੰਡਲੋ ॥

n soor sas; manddalo |

Sant Singh KhalsaNeither the sun, nor the moon, nor the planets,
Manmohan SinghNeither the solar and lunar regions,
Manmohan Singh (Punjabi)ਨਾਂ ਸੂਰਜ ਅਤੇ ਚੰਦਰਮਾ ਦੀਆਂ ਪੁਰੀਆਂ,
Fareedkot Teekaਨ ਸੂਰਜ ਔਰ ਚੰਦ੍ਰਮਾ ਕੇ (ਮੰਡਲੋ) ਅਸਥਾਨ
Prof. Sahib Singhਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼,

ਪਦ ਅਰਥ ਸੂਰ = ਸੂਰਜ। ਸਸਿ = ਚੰਦ੍ਰਮਾ। ਮੰਡਲੋ = ਦਿੱਸਦਾ ਆਕਾਸ਼।

SikhNet (Spanish)Ni el sol, ni la luna ni las estrellas;

ਨ ਸਪਤ ਦੀਪ; ਨਹ ਜਲੋ ॥

n sapat deep; neh jalo |

Sant Singh KhalsaNor the seven continents, nor the oceans,
Manmohan Singhnor seven continents, nor the ocean,
Manmohan Singh (Punjabi)ਨਾਂ ਹੀ ਸਤ ਬਰਿ-ਆਜਮ, ਨਾਂ ਹੀ ਸਮੁੰਦਰ,
Fareedkot Teekaਨ ਸਾਤੋਂ ਦੀਪ ਨ ਜਲ
Prof. Sahib Singhਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ,

ਪਦ ਅਰਥ ਦੀਪ = ਦ੍ਵੀਪ, ਪੁਰਾਣੇ ਸਮੇਂ ਤੋਂ ਇਸ ਧਰਤੀ ਦੇ ਸੱਤ ਹਿੱਸੇ ਮਿੱਥੇ ਗਏ ਹਨ, ਹਰੇਕ ਨੂੰ 'ਦੀਪ' ਕਿਹਾ ਗਿਆ ਹੈ। ਕੇਂਦਰੀ ਦੀਪ ਦਾ ਨਾਮ 'ਜੰਬੂ ਦੀਪ' ਹੈ ਜਿਸ ਵਿਚ ਹਿੰਦੁਸਤਾਨ ਦੇਸ ਹੈ।

SikhNet (Spanish)ni las siete islas, ni los siete mares;

ਅੰਨ ਪਉਣ; ਥਿਰੁ ਨ ਕੁਈ ॥

an paun; thir na kuee |

Sant Singh KhalsaNor food, nor the wind-nothing is permanent.
Manmohan Singhnor the corn or the wind; nothing is stable.
Manmohan Singh (Punjabi)ਅਨਾਜ ਅਤੇ ਹਵਾ ਦੇ ਸਣੇ, ਕੋਈ ਵੀ ਸਥਿਰ ਨਹੀਂ।
Fareedkot Teekaਪੁਨਾ ਅੰਨ ਪੌਣ ਇਸਥਿਰ ਕੋਈ ਨਹੀਂ ਹੈ
Prof. Sahib Singhਨ ਅੰਨ, ਨਾਹ ਹਵਾ-ਕੋਈ ਭੀ ਥਿਰ ਰਹਿਣ ਵਾਲਾ ਨਹੀਂ।

ਪਦ ਅਰਥ ਪਉਣ = ਹਵਾ।

SikhNet (Spanish)ni comida ni aire, son no eternos.

ਏਕੁ ਤੁਈ. ਏਕੁ ਤੁਈ ॥੪॥

ek tuee. ek tuee |4|

Sant Singh KhalsaYou alone, Lord, You alone. ||4||
Manmohan SinghThou alone art, O Lord! Thou alone art.
Manmohan Singh (Punjabi)ਕੇਵਲ ਤੂੰ ਹੀ ਹੈਂ, ਹੇ ਸੁਆਮੀ! ਕੇਵਲ ਤੂੰ ਹੀ ਹੈਂ।
Fareedkot Teekaਤੀਨੋ ਕਾਲ ਮੇਂ ਏਕ ਤੂੰਹੀ ਹੈਂ॥੪॥
Prof. Sahib Singh(ਸਦਾ ਰਹਿਣ ਵਾਲਾ, ਹੇ ਪ੍ਰਭੂ!) ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੪॥
SikhNet (Spanish)Él Es, sí, Él, el Uno. (4)
Answers quote the Granth verbatim with Ang citations. AI commentary is not Gurbani and not a religious ruling.