ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.
ਮਨਸਾ ਮਨਹਿ ਸਮਾਇਲੇ; ਭਉਜਲੁ ਸਚਿ ਤਰਣਾ ॥
manasaa maneh samaaeile; bhaujal sach taranaa |
Sant Singh KhalsaStilling the desires of the mind, the mortal truly crosses over the terrifying world-ocean.
Manmohan SinghNipping the desires in the very mind, the man assuredly crosses the terrible ocean.
Manmohan Singh (Punjabi)ਖਾਹਿਸ਼ਾਂ ਨੂੰ ਚਿੱਤ ਅੰਦਰ ਹੀ ਮਾਰ ਕੇ ਪ੍ਰਾਣੀ ਨਿਸਚਿਤ ਹੀ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਮੇਰੀ (ਮਨਸਾ) ਬਾਸਨਾ ਕੋ (ਮਨਹਿ) ਨਿਵਰਤ ਕਰ ਕੇ ਅਪਨੇ ਸ੍ਵਰੂਪ ਮੇਂ ਸਮਾਇ ਲੇ, ਜਸਿ ਕਰ ਕੇ ਸੰਸਾਰ ਸਮੁੰਦਰ ਸੇ ਮੇਰਾ ਤਰਣਾ ਹੋਵੇ॥
Prof. Sahib Singhਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।ਪਦ ਅਰਥ ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ। ਮਨਹਿ = ਮਨਿ ਹੀ, ਮਨ ਵਿਚ ਹੀ। ਸਮਾਇਲੇ = ਲੀਨ ਕਰ ਦੇ। ਭਉਜਲੁ = ਸੰਸਾਰ-ਸਮੁੰਦਰ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)।
SikhNet (Spanish)Calmando los deseos de la mente, el mortal cruza verdaderamente el aterrador océano del mundo.
ਆਦਿ ਜੁਗਾਦਿ ਦਇਆਲੁ ਤੂ; ਠਾਕੁਰ ਤੇਰੀ ਸਰਣਾ ॥੧॥
aad jugaad deaal too; tthaakur teree saranaa |1|
Sant Singh KhalsaIn the very beginning, and throughout the ages, You have been the Merciful Lord and Master; I seek Your Sanctuary. ||1||
Manmohan SinghThou, O merciful Lord, wert in the beginning and in the primal age. I have entered Thine asylum.
Manmohan Singh (Punjabi)ਤੂੰ ਹੇ ਸਾਹਿਬ! ਅਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੈ। ਤੂੰ ਮਿਹਰਬਾਨ ਹੈ, ਮੈਂ ਤੇਰੀ ਓਟ ਲਈ ਹੈ।
Fareedkot Teekaਹੇ ਮਹਾਰਾਜ! ਤੂੰ ਆਦ ਜੁਗਾਦ ਦਿਆਲ (ਸਚਿ) ਸਤ੍ਯ ਸਰੂਪ ਠਾਕੁਰ ਹੈ, ਮੈਂ ਤੇਰੀ ਸਰਣਾਗਤ ਹੂੰ॥੧॥
Prof. Sahib Singhਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਮੈਂ ਤੇਰੀ ਸਰਨ ਆਇਆ ਹਾਂ! ॥੧॥ਪਦ ਅਰਥ ਠਾਕੁਰ = ਹੇ ਠਾਕੁਰ! ॥੧॥
SikhNet (Spanish)Desde el principio y a través de las épocas, Tú has sido el Señor Misericordioso y el Maestro, yo busco Tu Santuario. (1)
ਤੂ ਦਾਤੌ. ਹਮ ਜਾਚਿਕਾ; ਹਰਿ ਦਰਸਨੁ ਦੀਜੈ ॥
too daatau. ham jaachikaa; har darasan deejai |
Sant Singh KhalsaYou are the Giver, and I am a mere beggar. Lord, please grant me the Blessed Vision of Your Darshan.
Manmohan SinghThou art the Giver, I am a beggar of Thine. My God, grant me a sight of Thee.
Manmohan Singh (Punjabi)ਤੂੰ ਦਾਤਾਰ ਹੈ, ਮੈਂ ਤੇਰਾ ਮੰਗਤਾ ਹਾਂ। ਮੇਰੇ ਵਾਹਿਗੁਰੂ ਮੇਨੂੰ ਆਪਣਾ ਦੀਦਾਰ ਬਖਸ਼।
Fareedkot Teekaਹੇ ਹਰਿ! ਤੂੰ ਦਾਤਾ ਹੈਂ ਅਰ ਹਮ ਆਪ ਕੇ ਜਾਚਕ ਹੈਂ, ਹਮ ਕੋ ਅਪਨੇ ਦਰਸ਼ਨ ਰੂਪ ਭਿਖਿਆ ਦੀਜੀਏ॥
Prof. Sahib Singhਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ।ਪਦ ਅਰਥ ਦਾਤੌ = ਦਾਤਾ। ਜਾਚਿਕ = ਮੰਗਤੇ। ਹਰਿ = ਹੇ ਹਰੀ!
SikhNet (Spanish)Eres el Dador y yo un simple pordiosero, Señor, por favor concédeme la Bendita Visión de Tu Darshan.
ਗੁਰਮੁਖਿ ਨਾਮੁ ਧਿਆਈਐ; ਮਨ ਮੰਦਰੁ ਭੀਜੈ ॥੧॥ ਰਹਾਉ ॥
guramukh naam dhiaaeeai; man mandar bheejai |1| rahaau |
Sant Singh KhalsaThe Gurmukh meditates on the Naam; the temple of his mind resounds with joy. ||1||Pause||
Manmohan SinghBy meditating on the Name, through the Guru, the mind mansion rings with joy. Pause.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਅਰਾਧਨ ਕਰਨ ਦੁਆਰਾ ਮਨੂਆ-ਮਹਿਲ ਖੁਸ਼ੀ ਨਾਲ ਗੂੰਜਦਾ ਹੈ। ਠਹਿਰਾਉ।
Fareedkot Teekaਗੁਰ ਦ੍ਵਾਰੇ ਤੇਰੇ ਨਾਮ ਕੋ ਹਮ ਧਿਆਵਨਾ ਕਰੈਂ ਜਿਸ ਕਰਕੇ, ਹੇ (ਮੰਦਰੁ) ਅਧਾਰ ਰੂਪ ਪਰਮਾਤਮਾ! ਤੇਰੇ ਪ੍ਰੇਮ ਮੇਂ ਮੇਰਾ ਮਨ ਭੀਜ ਜਾਇ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥
SikhNet (Spanish)El Gurmukh medita en el Naam, el Templo de su mente resuena de Dicha. (1-Pausa)
ਕੂੜਾ ਲਾਲਚੁ ਛੋਡੀਐ; ਤਉ ਸਾਚੁ ਪਛਾਣੈ ॥
koorraa laalach chhoddeeai; tau saach pachhaanai |
Sant Singh KhalsaRenouncing false greed, one comes to realize the Truth.
Manmohan SinghWhen one renounces the false greed, then does one come to realise the truth.
Manmohan Singh (Punjabi)ਜਦ ਆਦਮੀ ਝੂਠੇ ਲੋਭ ਨੂੰ ਤਿਆਗ ਦਿੰਦਾ ਹੈ, ਤਾਂ ਉਹ ਸੱਚ ਨੂੰ ਅਨੁਭਵ ਕਰ ਲੈਦਾ ਹੈ।
Fareedkot Teekaਝੂਠੇ ਲਾਲਚਾਂ ਕੋ ਛੋਡ ਦੇਈਏ ਤਬ ਸਚ ਕੋ ਜੀਵ ਪਹਿਚਾਨੀਤਾ ਹੈ॥
Prof. Sahib Singhਭੈੜਾ ਲਾਲਚ ਛੱਡਣ ਨਾਲ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪੈਂਦੀ ਹੈ।ਪਦ ਅਰਥ ਛੋਡੀਐ = ਛੱਡ ਦੇਣਾ ਚਾਹੀਦਾ ਹੈ। ਤਉ = ਤਦੋਂ।
SikhNet (Spanish)Renunciando a la falsa avaricia, uno toma Conciencia de la Verdad.
ਗੁਰ ਕੈ ਸਬਦਿ ਸਮਾਈਐ; ਪਰਮਾਰਥੁ ਜਾਣੈ ॥੨॥
gur kai sabad samaaeeai; paramaarath jaanai |2|
Sant Singh KhalsaSo let yourself be absorbed in the Word of the Guru's Shabad, and know this supreme realization. ||2||
Manmohan SinghBe absorbed in Guru's instruction and thou shalt know the Excellent Thing.
Manmohan Singh (Punjabi)ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋ ਜਾ, ਅਤੇ ਤੂੰ ਅਤਿ ਸ਼੍ਰੇਸ਼ਟ ਸ਼ੈ ਨੂੰ ਜਾਣ ਲਵੇਗਾ।
Fareedkot Teekaਜਬ ਗੁਰੋਂ ਕੇ ਸਬਦ ਮੇਂ ਸਮਾਇ ਜਾਈਏ ਤਬ ਪਰਮਾਰਥ ਕੋ ਜਾਨੀਤਾ ਹੈ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਕੇ ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲਈਦਾ ਹੈ ॥੨॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਮਾਈਐ = ਲੀਨ ਹੋ ਸਕੀਦਾ ਹੈ। ਪਰਮਾਰਥੁ = ਪਰਮ ਅਰਥ, ਸਭ ਤੋਂ ਉੱਚਾ ਧਨ ॥੨॥
SikhNet (Spanish)Deja entonces que tu ser se absorba en la Palabra del Shabd del Guru y toma Conciencia de éste conocimiento. (2)
ਇਹੁ ਮਨੁ ਰਾਜਾ ਲੋਭੀਆ; ਲੁਭਤਉ ਲੋਭਾਈ ॥
eihu man raajaa lobheea; lubhtau lobhaaee |
Sant Singh KhalsaThis mind is a greedy king, engrossed in greed.
Manmohan SinghThis mind is a greedy King and is enamoured of avarice.
Manmohan Singh (Punjabi)ਇਹ ਮਨੂਆ ਲਾਲਚੀ ਪਾਤਸ਼ਾਹ ਹੈ ਅਤੇ ਤਮ੍ਹਾਂ ਉਤੇ ਲੱਟੂ ਹੋਇਆ ਹੋਇਆ ਹੈ।
Fareedkot Teekaਇਹ ਮਨ ਲੋਭੀਓਂ ਕਾ ਰਾਜਾ ਹੈ, (ਲੁਭਤਉ) ਲੋਭ ਵਾਲਾ ਹੋ ਕਰ ਔਰੋਂ ਕੋ ਭੀ ਲਲਚਾਉਤਾ ਹੈ॥
Prof. Sahib Singhਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ।ਪਦ ਅਰਥ ਰਾਜਾ = ਬਲੀ। ਲੁਭਤਉ = ਲੋਭ ਵਿਚ ਫਸਿਆ ਹੋਇਆ। ਲੋਭਾਈ = ਲੋਭ ਕਰ ਰਿਹਾ ਹੈ।
SikhNet (Spanish)La mente es un rey lleno de avaricia.
ਗੁਰਮੁਖਿ. ਲੋਭੁ ਨਿਵਾਰੀਐ; ਹਰਿ ਸਿਉ ਬਣਿ ਆਈ ॥੩॥
guramukh. lobh nivaareeai; har siau ban aaee |3|
Sant Singh KhalsaThe Gurmukh eliminates his greed, and comes to an understanding with the Lord. ||3||
Manmohan SinghUnder Guru's instruction, greed is removed, and man arrives at an understanding with God.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਤਾਬੇ, ਲਾਲਚ ਦੂਰ ਹੋ ਜਾਂਦਾ ਹੈ, ਅਤੇ ਬੰਦੇ ਦੀ ਵਾਹਿਗੁਰੂ ਨਾਲ ਠੀਕ ਬੈਠ ਜਾਂਦੀ ਹੈ।
Fareedkot Teekaਤਾਂ ਤੇ ਗੁਰਮੁਖ ਹੋ ਕਰ ਲੋਭ ਕੋ ਨਵਿਰਤ ਕਰੀਏ, ਜਿਸ ਨੇ ਨਵਿਰਤ ਕੀਆ ਹੈ ਤਿਸ ਕੀ ਹਰਿ ਸੇ ਪ੍ਰੀਤੀ ਬਨ ਆਈ ਹੈ॥੩॥
Prof. Sahib Singhਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ॥੩॥ਪਦ ਅਰਥ ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ ॥੩॥
SikhNet (Spanish)A pesar de estar envuelto en lo mismo, el Gurmukh elimina su avaricia y llega a un entendimiento con el Señor. (3)
ਕਲਰਿ ਖੇਤੀ ਬੀਜੀਐ; ਕਿਉ ਲਾਹਾ ਪਾਵੈ ॥
kalar khetee beejeeai; kiau laahaa paavai |
Sant Singh KhalsaPlanting the seeds in the rocky soil, how can one reap a profit?
Manmohan SinghBy sowing crop in the calcareous soil, how can one obtain profit?
Manmohan Singh (Punjabi)ਸ਼ੋਰੇ ਵਾਲੀ ਧਰਤੀ ਵਿੱਚ ਫਸਲ ਬੀਜ ਕੇ, ਆਦਮੀ ਕਿਸ ਤਰ੍ਹਾਂ ਲਾਭ ਉਠਾ ਸਕਦਾ ਹੈ।
Fareedkot Teekaਜੇ ਕਰ ਕਲਰ ਮੇਂ ਖੇਤੀ ਬੀਜੀਏ ਤੌ ਪੁਰਸ ਲਾਹਾ ਕੈਸੇ ਪਾਵੈਗਾ?
Prof. Sahib Singhਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ।ਪਦ ਅਰਥ ਕਲਰਿ = ਕੱਲਰ ਵਿਚ। ਲਾਹਾ = ਲਾਭ।
SikhNet (Spanish)Si uno siembra en tierra mala, ¿qué va a cosechar?
ਮਨਮੁਖੁ. ਸਚਿ ਨ ਭੀਜਈ; ਕੂੜੁ ਕੂੜਿ ਗਡਾਵੈ ॥੪॥
manamukh. sach na bheejee; koorr koorr gaddaavai |4|
Sant Singh KhalsaThe self-willed manmukh is not pleased with Truth; the false are buried in falsehood. ||4||
Manmohan SinghThe perverse person is not pleased with truth. The liar is buried in falsehood.
Manmohan Singh (Punjabi)ਪ੍ਰਤੀਕੂਲ ਪੁਰਸ਼ ਸੱਚ ਨਾਲ ਪ੍ਰਸੰਨ ਨਹੀਂ ਹੁੰਦਾ। ਝੂਠਾ ਆਦਮੀ ਝੂਠ ਵਿੱਚ ਦੱਬਿਆ ਹੋਇਆ ਹੈ।
Fareedkot Teekaਜੋ ਮਨਮੁਖ ਸਚ ਮੇਂ ਨਹੀਂ ਭੀਜਤੇ ਹੈਂ ਵਹੁ (ਕੂੜੁ) ਝੂਠੇ ਹੈਂ ਔਰ ਝੂਠੇ ਕਰਮੋਂ ਮੇਂ ਮਨ ਕੋ (ਗਡਾਵੈ) ਲਗਾਉਤੇ ਹੈਂ॥੪॥
Prof. Sahib Singhਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ ਤੇ ਝੂਠ ਝੂਠ ਵਿਚ ਹੀ ਰਲਦਾ ਹੈ ॥੪॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਕੂੜਿ = ਕੂੜ ਵਿਚ। ਗਡਾਵੈ = ਰਲ ਜਾਂਦਾ ਹੈ ॥੪॥
SikhNet (Spanish)El soberbio Manmukh no está complacido con la Verdad, los falsos están enterrados en la falsedad. (4)
ਲਾਲਚੁ ਛੋਡਹੁ ਅੰਧਿਹੋ; ਲਾਲਚਿ ਦੁਖੁ ਭਾਰੀ ॥
laalach chhoddahu andhiho; laalach dukh bhaaree |
Sant Singh KhalsaSo renounce greed - you are blind! Greed only brings pain.
Manmohan SinghRenounce avarice, O ye blind, for greed brings great anguish.
Manmohan Singh (Punjabi)ਹੇ ਅੰਨ੍ਹਿਓ! ਤੁਸੀਂ ਲੋਭ ਨੂੰ ਤਿਆਗ ਦਿਓ, ਤਮ੍ਹਾਂ ਵੱਡਾ ਦੁਖੜਾ ਹੈ।
Fareedkot Teekaਹੇ ਅੰਧੇ ਅਗ੍ਯਾਨੀਓਂ! ਪਦਾਰਥੋਂ ਕਾ ਲਾਲਚ ਤ੍ਯਾਗੋ, ਲਾਲਚ ਮੇਂ ਭਾਰੀ, ਭਾਵ ਬਡਾ ਦੁਖ ਹੈ॥
Prof. Sahib Singhਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ! ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ।ਪਦ ਅਰਥ ਅੰਧਿਹੋ = ਹੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵੋ! ਲਾਲਚਿ = ਲਾਲਚ ਵਿਚ (ਫਸਿਆ)।
SikhNet (Spanish)Abandona tu avaricia, oh ciego, pues la avaricia trae inmenso dolor.
ਸਾਚੌ ਸਾਹਿਬੁ ਮਨਿ ਵਸੈ; ਹਉਮੈ ਬਿਖੁ ਮਾਰੀ ॥੫॥
saachau saahib man vasai; haumai bikh maaree |5|
Sant Singh KhalsaWhen the True Lord dwells within the mind, the poisonous ego is conquered. ||5||
Manmohan SinghIf the True Lord abides within the mind, the poison of ego is removed.
Manmohan Singh (Punjabi)ਜੇਕਰ ਸੱਚਾ ਸੁਆਮੀ ਹਿਰਦੇ ਅੰਦਰ ਟਿਕ ਜਾਵੇ ਤਾਂ ਹੰਕਾਰ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ।
Fareedkot Teekaਜਬ ਸਾਚਾ ਸਾਹਿਬੁ ਤੁਮਾਰੇ ਮਨ ਮੇਂ ਬਸੇਗਾ ਤਬ ਹੰਤਾ ਮਮਤਾ ਰੂਪ ਬਿਖੁ ਮਾਰੀ ਜਾਇਗੀ ਅਰਥਾਤ ਸੁਖੀ ਹੋ ਜਾਵੋਗੋ॥੫॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ॥੫॥ਪਦ ਅਰਥ ਮਨਿ = ਮਨ ਵਿਚ। ਬਿਖੁ = ਜ਼ਹਰ ॥੫॥
SikhNet (Spanish)Si el Señor toma lugar en tu mente, tu ego es canalizado. (5)
ਦੁਬਿਧਾ ਛੋਡਿ ਕੁਵਾਟੜੀ; ਮੂਸਹੁਗੇ ਭਾਈ ॥
dubidhaa chhodd kuvaattarree; moosahuge bhaaee |
Sant Singh KhalsaRenounce the evil way of duality, or you shall be plundered, O Siblings of Destiny.
Manmohan SinghLeave aside the evil way of worldliness, my brethren, or ye shall be plundered.
Manmohan Singh (Punjabi)ਦੁਨੀਆਦਾਰੀ ਦੇ ਖੋਟੇ ਰਸਤੇ ਨੂੰ ਤਿਆਗ ਦਿਓ, ਮੇਰੇ ਭਰਾਓ! ਨਹੀਂ ਤਾਂ ਤੁਸੀਂ ਲੁੱਟੇ ਜਾਉਗੇ।
Fareedkot Teekaਹੇ ਭਾਈ! ਦ੍ਵੈਤ ਵਾਲੀ ਖੋਟੀ ਡੰਡੀ ਛੋੜ ਦੇਹੁ ਨਹੀਂ ਤੋ (ਮੂਸਹੁਗੇ) ਲੁਟੇ ਜਾਉਗੇ॥
Prof. Sahib Singhਦੁਬਿਧਾ ਛੱਡ ਦੇਵਹੁ, ਇਹ ਗ਼ਲਤ ਰਸਤੇ ਤੇ ਪੈ ਕੇ ਲੁੱਟੇ ਜਾਵੋਗੇ!ਪਦ ਅਰਥ ਕੁਵਾਟੜੀ = ਭੈੜੀ ਵਾਟ, ਮਾੜਾ ਰਸਤਾ। ਮੂਸਹੁਗੇ = ਲੁੱਟੇ ਜਾਵੋਗੇ।
SikhNet (Spanish)Olvídate de la dualidad, pues es la forma equivocada y dentro de los parámetros de la dualidad, siempre estarás confundido.
ਅਹਿਨਿਸਿ ਨਾਮੁ ਸਲਾਹੀਐ; ਸਤਿਗੁਰ ਸਰਣਾਈ ॥੬॥
ahinis naam salaaheeai; satigur saranaaee |6|
Sant Singh KhalsaDay and night, praise the Naam, in the Sanctuary of the True Guru's protection. ||6||
Manmohan SinghDay and night praise the Name under the Guru's protection.
Manmohan Singh (Punjabi)ਦਿਹੁੰ ਰੈਣ, ਗੁਰਾਂ ਦੀ ਪਨਾਹ ਹੇਠਾਂ, ਨਾਮ ਦੀ ਪਰਸੰਸਾ ਕਰ।
Fareedkot Teekaਸਤਗੁਰੋਂ ਕੀ ਸਰਣ ਗ੍ਰਹਣ ਕਰ ਕੇ ਰਾਤਿ ਦਿਨ ਨਾਮ ਕੀ ਉਪਮਾ ਕਰੀਏ ਤਬ ਬਚੀਤਾ ਹੈ॥੬॥
Prof. Sahib Singhਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੬॥ਪਦ ਅਰਥ ਅਹਿ = ਦਿਨ। ਨਿਸਿ = ਰਾਤ ॥੬॥
SikhNet (Spanish)Busca el Refugio del Verdadero Guru, y alaba siempre el Naam, el Nombre del Señor. (6)
ਮਨਮੁਖ ਪਥਰੁ ਸੈਲੁ ਹੈ; ਧ੍ਰਿਗੁ ਜੀਵਣੁ ਫੀਕਾ ॥
manamukh pathar sail hai; dhrig jeevan feekaa |
Sant Singh KhalsaThe self-willed manmukh is a rock, a stone. His life is cursed and useless.
Manmohan SinghAn apostate is stone and a rock. Accursed and insipid is his life.
Manmohan Singh (Punjabi)ਅਧਰਮੀ ਇੱਕ ਪਾਹਨ ਅਤੇ ਚਟਾਨ ਹੈ। ਲਾਣ੍ਹਤ ਮਾਰੀ ਅਤੇ ਙਿੱਕੀ ਹੈ ਉਸ ਦੀ ਜਿੰਦਗੀ।
Fareedkot Teekaਮਨਮੁਖ ਪੁਰਸ ਖੁਸ਼ਕ ਪਥਰ ਕੀ ਸਮ ਕਠੋਰ ਹੈ। ਉਸ ਕੇ ਜੀਵਨ ਪਰ ਧਿਕਾਰ ਹੈ ਅਰਥਾਤ ਬ੍ਯਰਥ ਜੀਵਤਾ ਹੈ ਅਰ ਬਿਰਸ ਬੋਲਤਾ ਹੈ॥
Prof. Sahib Singhਮਨ ਦਾ ਮੁਰੀਦ ਮਨੁੱਖ ਪੱਥਰ ਦੀ ਚਟਾਨ ਹੈ (ਚਟਾਨ ਪੱਥਰ ਵਾਂਗ ਕੁਰਖ਼ਤ ਹੈ), ਜਿਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਤੇ ਫਿਟਕਾਰ-ਜੋਗ ਹੈ।ਪਦ ਅਰਥ ਸੈਲੁ = ਚਟਾਨ। ਧ੍ਰਿਗੁ = ਫਿਟਕਾਰ-ਯੋਗ। ਫੀਕਾ = ਬੇ-ਰਸਾ।
SikhNet (Spanish)Maldita es la vida del Manmukj ególatra de corazón duro, pues no tiene sabor,
ਜਲ ਮਹਿ ਕੇਤਾ ਰਾਖੀਐ; ਅਭ ਅੰਤਰਿ ਸੂਕਾ ॥੭॥
jal meh ketaa raakheeai; abh antar sookaa |7|
Sant Singh KhalsaNo matter now long a stone is kept under water, it still remains dry at its core. ||7||
Manmohan SinghHowsoever much the stone be kept under Water, it remains dry at the core.
Manmohan Singh (Punjabi)ਜਿਨਾ ਚਿਰ ਮਰਜ਼ੀ ਏ, ਇਸ ਨੂੰ ਪਾਣੀ ਵਿੱਚ ਰੱਖ ਛੱਡੋ, ਇਹ ਹਿਰਦੇ ਅੰਦਰੋਂ ਸੁੱਕਾ ਰਹਿੰਦਾ ਹੈ।
Fareedkot Teekaਵਹੁ ਪਥਰ ਕਿਤਨਾ ਹੀ ਕਾਲ ਜਲ ਮੇਂ ਰਖੀਏ ਪਰੰਤੂ ਉਸ ਕਾ ਅੰਤਰ ਸੂਕਾ ਰਹਤਾ ਹੈ, ਤਿਸੀ ਪ੍ਰਕਾਰ ਮਨਮੁਖ ਸਤਸੰਗ ਮੇਂ ਭੀ ਰਹੈ ਪਰੰਤੂ ਉਸ ਕਾ ਹ੍ਰਿਦ੍ਯ ਪ੍ਰੇਮ ਸੇ ਭੀਜਤਾ ਨਹੀਂ ਹੈ॥੭॥
Prof. Sahib Singhਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ ॥੭॥ਪਦ ਅਰਥ ਅਭ ਅੰਤਰਿ = ਅੰਦਰੋਂ ॥੭॥
SikhNet (Spanish)y como la piedra -que aunque se mantiene en el agua por mucho tiempo no la absorbe-, el corazón del Manmukj se quedará seco también. (7)
ਹਰਿ ਕਾ ਨਾਮੁ ਨਿਧਾਨੁ ਹੈ; ਪੂਰੈ ਗੁਰਿ ਦੀਆ ॥
har kaa naam nidhaan hai; poorai gur deea |
Sant Singh KhalsaThe Name of the Lord is the treasure; the Perfect Guru has given it to me.
Manmohan SinghGod's Name is wealth and the Perfect Guru has given it to me.
Manmohan Singh (Punjabi)ਵਾਹਿਗੁਰੂ ਦਾ ਨਾਮ ਮਾਲ ਦੋਲਤ ਹੈ। ਪੂਰਨ ਗੁਰਾਂ ਨੇ ਇਹ ਮੈਨੂੰ ਦਿੱਤੀ ਹੈ।
Fareedkot Teekaਹਰੀ ਕਾ ਨਾਮ ਰੂਪੀ ਜੋ ਖਜਾਨਾ ਹੈ, ਸੋ ਮੇਰੇ ਕੋ ਪੂਰਨ ਸਤਿਗੁਰੋਂ ਨੇ ਦੀਆ ਹੈ॥
Prof. Sahib Singhਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ,ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ।
SikhNet (Spanish)El Naam, es el Tesoro con el cual el Perfecto Guru me ha bendecido, y quien sea que lo practica con persistencia,
ਨਾਨਕ. ਨਾਮੁ ਨ ਵੀਸਰੈ; ਮਥਿ ਅੰਮ੍ਰਿਤੁ ਪੀਆ ॥੮॥੧੫॥
naanak. naam na veesarai; math amrit peea |8|15|
Sant Singh KhalsaO Nanak, one who does not forget the Naam, churns and drinks in the Ambrosial Nectar. ||8||15||
Manmohan SinghHe, who forgets not the Name, churns and drinks the Nectar, O Nanak.
Manmohan Singh (Punjabi)ਹੇ ਨਾਨਕ! ਜੋ ਨਾਮ ਨੂੰ ਨਹੀਂ ਭੁਲਾਉਂਦਾ, ਉਹ ਆਬਿ ਹਿਯਾਤ ਨੂੰ ਰਿੜਕਦਾ ਅਤੇ ਪਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮ ਮੇਰੇ ਕੋ ਬਿਸਰਤਾ ਨਹੀਂ ਹੈ, ਤਿਸ ਕੋ ਵੀਚਾਰ ਕਰ ਆਤਮਾ ਆਨੰਦ ਰੂਪੀ ਅੰਮ੍ਰਿਤ ਹਮ ਨੇ ਪੀਆ ਹੈ॥੮॥੩॥੧੫॥
Prof. Sahib Singhਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ॥੮॥੧੫॥ਪਦ ਅਰਥ ਮਥਿ = ਰਿੜਕ ਕੇ ॥੮॥੧੫॥
SikhNet (Spanish)obtendrá el Néctar, así como cuando se bate la crema, siempre se produce mantequilla, así Nanak recuerda siempre el Naam, el Nombre del Señor, Jar, Jar. (8‑15)