ੴ

ਸਿੱਖਬਾਣੀ · SikhBani

Ang 419

Sri Guru Granth Sahib · Raag Aasaa · 3 shabads, 42 lines
Translations
Shabad Guru Nanak Dev Ji Raag Aasaa continued from Ang 418

ਜੋਗੀ ਭੋਗੀ ਕਾਪੜੀ; ਕਿਆ ਭਵਹਿ ਦਿਸੰਤਰ ॥

jogee bhogee kaaparree; kiaa bhaveh disantar |

Sant Singh KhalsaWhy do the Yogis, the revellers, and the beggars wander in foreign lands?
Manmohan SinghWhat for do the renunciators, revellers and mendicants in tatters roam in foreign land?
Manmohan Singh (Punjabi)ਤਿਆਗੀ, ਮੌਜਾਂ ਮਾਨਣ ਵਾਲੇ ਅਤੇ ਗੋਦੜੀ ਵਾਲੇ ਫਕੀਰ, ਕਿਸ ਲਈ ਪਰਦੇਸਾਂ ਅੰਦਰ ਭੋਦੇ ਫਿਰਦੇ ਹਨ?
Fareedkot Teekaਬਾਰਾਂ ਭੇਖ ਜੋਗੀਓਂ ਕੇ, (ਭੋਗੀ) ਠਾਕਰੋਂ ਕੋ ਭੋਗ ਲਗਾਇ ਕਰ ਖਾਨੇ ਵਾਲੇ, (ਕਾਪੜੀ) ਯਹ ਭੀ ਏਕ ਭੇਖ ਦ੍ਵਾਰਕਾ ਕੇ ਸਮੀਪ ਹੈ ਭਰਮਣ ਕਰਨੇ ਹਾਰੇ ਕਿਆ ਤੁਛ ਹੈਂ॥
Prof. Sahib Singhਜੋਗੀ ਤੇ ਲੀਰਾਂ ਪਹਿਨਣ ਵਾਲੇ ਫ਼ਕੀਰ ਵਿਅਰਥ ਹੀ ਦੇਸ ਦੇਸ ਦਾ ਰਟਨ ਕਰਦੇ ਹਨ।

ਪਦ ਅਰਥ ਭੋਗੀ = ਭੋਗਾਂ ਵਿਚ ਪਰਵਿਰਤ ਰਹਿਣ ਵਾਲੇ। ਕਾਪੜੀ = ਲੀਰਾਂ ਦੇ ਬਸਤ੍ਰ ਪਹਿਨਣ ਵਾਲੇ ਫ਼ਕੀਰ। ਕਿਆ = ਕਾਹਦੇ ਲਈ, ਵਿਅਰਥ। ਦਿਸੰਤਰ = ਹੋਰ ਹੋਰ ਦੇਸ਼ਾਂ ਵਿਚ।

SikhNet (Spanish)¿Por qué los Yoguis, los rebeldes, los mendigos y los harapientos vagan en tierras lejanas?

ਗੁਰ ਕਾ ਸਬਦੁ. ਨ ਚੀਨੑਹੀ; ਤਤੁ ਸਾਰੁ ਨਿਰੰਤਰ ॥੩॥

gur kaa sabad. na cheenahee; tat saar nirantar |3|

Sant Singh KhalsaThey do not understand the Word of the Guru's Shabad, and the essence of excellence within them. ||3||
Manmohan SinghThey understand not Guru's instruction and the excellent reality within them.
Manmohan Singh (Punjabi)ਉਹ ਗੁਰਾਂ ਦੇ ਉਪਦੇਸ਼ ਅਤੇ ਆਪਣੇ ਅੰਦਰ ਦੀ ਪਰਮ ਸ਼੍ਰੇਸ਼ਟ ਅਸਲੀਅਤ ਨੂੰ ਨਹੀਂ ਸਮਝਦੇ।
Fareedkot Teekaਕਿਉਂਕਿ ਨਿਰੰਤਰਿ ਬਿਵਧਾਨ ਸੇ ਰਹਿਤ ਜੋ ਗੁਰੂ ਕਾ ਉਪਦੇਸ਼ ਤਤ ਸਾਰ ਹੈ ਤਿਸ ਕੋ ਨਹੀਂ ਜਾਨਤੇ ਹੈਂ॥੩॥
Prof. Sahib Singhਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ, ਉਹ ਇਕ-ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ॥੩॥

ਪਦ ਅਰਥ ਨ ਚੀਨਹੀ = ਨ ਚੀਨਹਿ, ਨਹੀਂ ਖੋਜਦੇ। ਨਿਰੰਤਰ = {ਨਿਰ-ਅੰਤਰ} ਵਿੱਥ ਤੋਂ ਬਿਨਾ, ਇਕ-ਰਸ ॥੩॥

SikhNet (Spanish)No entienden la Palabra del Shabd Guru y la Esencia de Excelencia en su interior. (3)

ਪੰਡਿਤ ਪਾਧੇ ਜੋਇਸੀ; ਨਿਤ ਪੜ੍ਹਹਿ ਪੁਰਾਣਾ ॥

panddit paadhe joeisee; nit parrheh puraanaa |

Sant Singh KhalsaThe Pandits, the religious scholars, the teachers and astrologers, and those who endlessly read the Puraanas,
Manmohan SinghThe scholars, teachers and astrologers, ever, read the mythological books.
Manmohan Singh (Punjabi)ਵਿਦਵਾਨ, ਪ੍ਰਚਾਰਕ ਅਤੇ ਜੋਤਸ਼ੀ ਸਦਾ, ਵਾਰਤਕ ਗ੍ਰੰਥਾਂ ਨੂੰ ਵਾਚਦੇ ਹਨ।
Fareedkot Teekaਪੰਡਤ ਲੋਗ ਔਰ (ਪਾਧੇ) ਸਾਂਤਿ ਆਦਿ ਕਰਮ ਕਰਾਉਨੇ ਹਾਰੇ (ਜੋਇਸੀ) ਗ੍ਰਹ ਸੋਧਨ ਹਾਰੇ ਔਰ ਜੋ ਨਿਤ ਪੁਰਾਣੋਂ ਕੋ ਪੜਤੇ ਹੈਂ॥
Prof. Sahib Singhਪੰਡਿਤ ਪਾਂਧੇ ਤੇ ਜੋਤਸ਼ੀ ਨਿੱਤ ਪੁਰਾਣ ਆਦਿਕ ਪੁਸਤਕਾਂ ਹੀ ਪੜ੍ਹਦੇ ਰਹਿੰਦੇ ਹਨ।

ਪਦ ਅਰਥ ਪਾਧੇ = ਪੜ੍ਹਾਣ ਵਾਲੇ। ਜੋਇਸੀ = ਜੋਤਿਸ਼ੀ।

SikhNet (Spanish)Los Pandits, los teólogos, los maestro y los astrólogos y los que siempre leen los Puranas

ਅੰਤਰਿ ਵਸਤੁ. ਨ ਜਾਣਨੑੀ; ਘਟਿ ਬ੍ਰਹਮੁ ਲੁਕਾਣਾ ॥੪॥

antar vasat. na jaananaee; ghatt braham lukaanaa |4|

Sant Singh Khalsado not know what is within; God is hidden deep within them. ||4||
Manmohan SinghThey know not the Thine within The Supreme Lord is concealed in the heart.
Manmohan Singh (Punjabi)ਉਹ ਅੰਦਰਲੀ ਚੀਜ਼ ਨੂੰ ਨਹੀਂ ਪਛਾਣਦੇ। ਸ਼੍ਰੋਮਣੀ ਸਾਹਿਬ ਦਿਲ ਅੰਦਰ ਛੁੱਪਿਆ ਹੋਇਆ ਹੈ।
Fareedkot Teekaਗੁਰੂ ਕੀ ਕ੍ਰਿਪਾ ਸੇ ਬਿਨਾਂ ਜੋ ਘਟ ਕੇ ਅੰਤ੍ਰ ਬ੍ਰਹਮ ਰੂਪ (ਵਸਤੁ), ਭਾਵ ਪਦਾਰਥ ਲੁਕਾ ਹੂਆ ਹੈ ਤਿਸ ਕੋ ਨਹੀਂ ਜਾਨਤੇ॥੪॥
Prof. Sahib Singhਪਰਮਾਤਮਾ ਹਿਰਦੇ ਵਿਚ ਲੁਕਿਆ ਪਿਆ ਹੈ, ਇਹ ਲੋਕ ਅੰਦਰ-ਵੱਸਦੀ ਨਾਮ-ਵਸਤੂ ਨੂੰ ਨਹੀਂ ਪਛਾਣਦੇ ॥੪॥

ਪਦ ਅਰਥ ਘਟਿ = ਘਟ ਵਿਚ, ਹਿਰਦੇ ਵਿਚ। ਬ੍ਰਹਮੁ = ਪਰਮਾਤਮਾ ॥੪॥

SikhNet (Spanish)no saben lo que hay en su interior, Dios está escondido en lo profundo de su ser. (4)

ਇਕਿ ਤਪਸੀ. ਬਨ ਮਹਿ ਤਪੁ ਕਰਹਿ; ਨਿਤ ਤੀਰਥ ਵਾਸਾ ॥

eik tapasee. ban meh tap kareh; nit teerath vaasaa |

Sant Singh KhalsaSome penitents perform penance in the forests, and some dwell forever at sacred shrines.
Manmohan SinghSome penitents perform penitence in the woods and some, ever dwell at the pilgrim places.
Manmohan Singh (Punjabi)ਕਈ ਤਪੱਸਵੀ ਜੰਗਲਾਂ ਵਿੱਚ ਤਪੱਸਿਆਂ ਕਰਦੇ ਹਨ ਅਤੇ ਕਈ, ਸਦਾ ਧਰਮ ਅਸਥਾਨਾ ਉਤੇ ਰਹਿੰਦੇ ਹਨ।
Fareedkot Teekaਇਕ ਤਪਸੀ ਬਨ ਮੇਂ ਬੈਠ ਕਰ ਤਪਸਿਆ ਕਰਤੇ ਹੈਂ, ਏਕ ਤੀਰਥੋਂ ਹੀ ਮੇਂ ਸਦਾ ਨਿਵਾਸ ਕਰਤੇ ਹੈਂ॥
Prof. Sahib Singhਅਨੇਕਾਂ ਬੰਦੇ ਤਪੀ ਬਣੇ ਹੋਏ ਹਨ, ਜੰਗਲਾਂ ਵਿਚ (ਜਾ ਕੇ) ਤਪ ਸਾਧ ਰਹੇ ਹਨ, ਤੇ ਸਦਾ ਤੀਰਥਾਂ ਉਤੇ ਨਿਵਾਸ ਰੱਖਦੇ ਹਨ।

ਪਦ ਅਰਥ ਇਕਿ = ਕਈ {ਨੋਟ: ਲਫ਼ਜ਼ 'ਇਕ' ਤੋਂ ਬਹੁ-ਵਚਨ}। ਤੀਰਥ = ਤੀਰਥਾਂ ਉਤੇ।

SikhNet (Spanish)El devoto practica austeridades en el bosque, y vive en los diferentes lugares de peregrinaje;

ਆਪੁ. ਨ ਚੀਨਹਿ ਤਾਮਸੀ; ਕਾਹੇ ਭਏ ਉਦਾਸਾ ॥੫॥

aap. na cheeneh taamasee; kaahe bhe udaasaa |5|

Sant Singh KhalsaThe unenlightened people do not understand themselves - why have they become renunciates? ||5||
Manmohan SinghThou unenlightened people understand not themselves, and they have become ascetic for nothing.
Manmohan Singh (Punjabi)ਉਹ ਪ੍ਰਕਾਸ਼-ਹੀਣ ਪੁਰਸ਼ ਆਪਣੇ ਆਪ ਨੂੰ ਨਹੀਂ ਸਮਝਦੇ। ਉਹ ਕਾਹਦੇ ਲਈ ਵਿਰਕਤ ਹੋਏ ਹਨ?
Fareedkot Teekaਪਰੰਤੂ ਜਬ ਤਕ ਤਮੋ ਗੁਣੀ ਅਪਨੇ ਆਪ ਕੋ ਨਹੀਂ ਪਹਚਾਨਤੇ ਹੈਂ ਕਿ ਮੈਂ ਕਿਆ ਬਸਤ ਹੂੰ ਤਬ ਤਕ ਓਹ ਉਦਾਸੀ ਭਏ ਹੈਂ, ਭਾਵ ਤਿਨ ਕੀ ਉਦਾਸੀਨਤਾ ਦਿਖਾਉਨੀ ਬਿਅਰਥ ਹੈ॥੫॥
Prof. Sahib Singh(ਤਪਾਂ ਦੇ ਕਾਰਨ ਉਹ) ਕ੍ਰੋਧ ਨਾਲ ਭਰੇ ਰਹਿੰਦੇ ਹਨ, ਆਪਣੇ ਆਤਮਕ ਜੀਵਨ ਨੂੰ ਨਹੀਂ ਖੋਜਦੇ ਤੇ ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੫॥

ਪਦ ਅਰਥ ਆਪੁ = ਆਪਣੇ ਆਪ ਨੂੰ। ਤਾਮਸੀ = ਕ੍ਰਧੀ। ਤਮਸ = ਹਨੇਰਾ, ਤਮੋਗੁਣ। ਉਦਾਸਾ = ਤਿਆਗੀ ॥੫॥

SikhNet (Spanish)sí, los fanáticos toman medidas extraordinarios y no buscan en su propio ser, si no es así, ¿por qué se han vuelto renunciantes? (5)

ਇਕਿ. ਬਿੰਦੁ ਜਤਨ ਕਰਿ ਰਾਖਦੇ; ਸੇ ਜਤੀ ਕਹਾਵਹਿ ॥

eik. bind jatan kar raakhade; se jatee kahaaveh |

Sant Singh KhalsaSome control their sexual energy, and are known as celibates.
Manmohan SinghPutting in a effort, some control their semen and call themselves as celibates.
Manmohan Singh (Punjabi)ਕਈ ਉਪਰਾਲਾ ਕਰਕੇ ਆਪਣੇ ਵੀਰਜ ਨੂੰ ਰੋਕਦੇ ਹਨ। ਉਹ ਬ੍ਰਹਮਚਾਰੀ ਆਖੇ ਜਾਂਦੇ ਹਨ।
Fareedkot Teekaਏਕ ਬੀਰਜ ਕੋ ਜਤਨ ਕਰ ਕੇ ਰਾਖਤੇ ਹੈਂ ਔਰ ਵਹੁ ਅਪਨੇ ਕਉ ਜਤੀ ਕਹਾਉਤੇ ਹੈਂ॥
Prof. Sahib Singhਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ।

ਪਦ ਅਰਥ ਬਿੰਦੁ = ਵੀਰਜ। ਰਾਖਦੇ = ਸਾਂਭਦੇ, ਰੋਕਦੇ। ਸੇ = ਉਹ ਬੰਦੇ।

SikhNet (Spanish)Algunos hombres controlan su energía sexual llamándose célibes,

ਬਿਨੁ ਗੁਰਸਬਦ. ਨ ਛੂਟਹੀ; ਭ੍ਰਮਿ ਆਵਹਿ ਜਾਵਹਿ ॥੬॥

bin gurasabad. na chhoottahee; bhram aaveh jaaveh |6|

Sant Singh KhalsaBut without the Guru's Word, they are not saved, and they wander in reincarnation. ||6||
Manmohan SinghWithout the Guru's word they are not saved and they wander in transmigration.
Manmohan Singh (Punjabi)ਗੁਰਾਂ ਦੀ ਬਾਣੀ ਦੇ ਬਾਝੋਂ ਉਨ੍ਹਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਅਤੇ ਉਹ ਆਵਾਗਉਣ ਵਿੱਚ ਭਟਕਦੇ ਹਨ।
Fareedkot Teekaਬਿਨਾਂ ਗੁਰ ਉਪਦੇਸ ਕੇ ਉਹ ਛੂਟਤੇ ਨਹੀਂ, ਭਰਮ ਕਰ ਜਨਮਤੇ ਮਰਤੇ ਹੈਂ॥੬॥
Prof. Sahib Singhਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਭੀ (ਕ੍ਰੋਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ ਤੇ (ਜਤੀ ਹੋਣ ਦੀ ਹੀ) ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੬॥

ਪਦ ਅਰਥ ਛੂਟਹੀ = ਛੂਟਹਿ, ਖ਼ਲਾਸੀ ਪਾਂਦੇ। ਭ੍ਰਮਿ = ਭਟਕਣਾ ਵਿਚ ਪੈ ਕੇ ॥੬॥

SikhNet (Spanish)pero sin la Palabra del Guru no son liberados, y siguen vagando en el ciclo de las reencarnaciones. (6)

ਇਕਿ ਗਿਰਹੀ ਸੇਵਕ ਸਾਧਿਕਾ; ਗੁਰਮਤੀ ਲਾਗੇ ॥

eik girahee sevak saadhikaa; guramatee laage |

Sant Singh KhalsaSome are householders, servants, and seekers, attached to the Guru's Teachings.
Manmohan SinghSome are householders, Lord's slaves and strivers after truth and are attached to Guru's instruction.
Manmohan Singh (Punjabi)ਕਈ ਘਰ ਬਾਰੀ, ਸਾਹਿਬ ਦੇ ਗੋਲੇ ਅਤੇ ਸੱਚ ਦੇ ਅਭਿਆਸੀ ਹਨ ਅਤੇ ਉਹ ਗੁਰਾਂ ਦੇ ਉਪਦੇਸ਼ ਨਾਲ ਜੁੜੇ ਹੋਏ ਹਨ।
Fareedkot Teekaਜੋ ਏਕ ਗ੍ਰਿਹਸਤੀ ਹਰਿ ਕੇ ਸੇਵਕ ਸੁਭ ਸਾਧਨੋਂ ਕੇ ਸਾਧਨੇ ਹਾਰੇ ਗੁਰੋਂ ਕੀ ਮਤ ਮੇਂ ਲਾਗੇ ਹੈਂ॥
Prof. Sahib Singh(ਪਰ) ਅਨੇਕਾਂ ਗ੍ਰਿਹਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ, ਤੇ ਗੁਰੂ ਦੀ ਦਿੱਤੀ ਮਤਿ ਉਤੇ ਤੁਰਦੇ ਹਨ।

ਪਦ ਅਰਥ ਗਿਰਹੀ = ਗ੍ਰਿਹਸਤੀ। ਸਾਧਿਕਾ = (ਸੇਵਾ ਦੇ) ਸਾਧਨ ਕਰਨ ਵਾਲੇ।

SikhNet (Spanish)Algunos sostienen su hogar, son sirvientes y buscadores, apegados a las Enseñanzas del Guru,

ਨਾਮੁ ਦਾਨੁ ਇਸਨਾਨੁ ਦ੍ਰਿੜੁ; ਹਰਿ ਭਗਤਿ ਸੁ ਜਾਗੇ ॥੭॥

naam daan isanaan drirr; har bhagat su jaage |7|

Sant Singh KhalsaThey hold fast to the Naam, to charity, to cleansing and purification; they remain awake in devotion to the Lord. ||7||
Manmohan SinghThey hold fast the Name, charity and ablution and remain awake in God's meditation.
Manmohan Singh (Punjabi)ਉਹ ਨਾਮ, ਪੁੰਨ ਦਾਨ ਅਤੇ ਮੱਜਨ ਨੂੰ ਪੱਕੀ ਤਰ੍ਹਾ ਗ੍ਰਹਿਣ ਕਰਦੇ ਹਨ ਅਤੇ ਵਾਹਿਗੁਰੂ ਦੀ ਬੰਦਗੀ ਅੰਦਰ ਜਾਗਦੇ ਰਹਿੰਦੇ ਹਨ।
Fareedkot Teekaਜਿਨੋਂ ਨੇ ਨਾਮ ਦਾਨ ਇਸਨਾਨ ਕੋ ਦ੍ਰਿਢ ਕੀਆ ਹੈ, ਸੋ ਹਰਿ ਕੀ ਭਗਤਿ ਮੇਂ ਜਾਗੇ ਹੈਂ॥੭॥
Prof. Sahib Singhਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿਤ੍ਰ ਰੱਖਦੇ ਹਨ ਤੇ ਉਹ ਪਰਮਾਤਮਾ ਦੀ ਭਗਤੀ ਵਿਚ ਆਪਣੇ ਆਪ ਨੂੰ ਦ੍ਰਿੜ੍ਹ ਕਰ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੭॥

ਪਦ ਅਰਥ ਦਾਨੁ = ਸੇਵਾ, ਦੂਜਿਆਂ ਨੂੰ ਨਾਮ ਜਪਣ ਲਈ ਪ੍ਰੇਰਨਾ। ਇਸਨਾਨੁ = ਪਵਿਤ੍ਰਤਾ, ਸੁੱਚਾ ਆਚਰਨ ॥੭॥

SikhNet (Spanish)ellos se aferran al Naam, a la caridad y a las abluciones y purificaciones, permanecen despiertos en la Devoción enfocada en el Señor.(7)

ਗੁਰ ਤੇ ਦਰੁ ਘਰੁ ਜਾਣੀਐ; ਸੋ ਜਾਇ ਸਿਞਾਣੈ ॥

gur te dar ghar jaaneeai; so jaae siyaanai |

Sant Singh KhalsaThrough the Guru, the Gate of the Lord's Home is found, and that place is recognized.
Manmohan SinghThrough the Guru, the gate of Lord mansion is known and the man recognises that place.
Manmohan Singh (Punjabi)ਗੁਰਾਂ ਦੇ ਰਾਹੀਂ ਮਾਲਕ ਦੇ ਮੰਦਰ ਦਾ ਬੂਹਾ ਜਾਣਿਆ ਜਾਂਦਾ ਹੈ ਅਤੇ ਆਦਮੀ ਉਸ ਥਾਂ ਨੂੰ ਪਛਾਣ ਲੈਦਾ ਹੈ।
Fareedkot Teekaਗੁਰੋਂ ਸੇ ਗਿਆਨ ਰੂਪ ਦ੍ਵਾਰਾ ਪਾਇ ਕਰ ਘਰ ਜੋ ਸਰੀਰ ਹੈ ਤਿਸਮੈਂ ਅਪਨੇ ਸਰੂਪ ਕੌ ਜਾਨਤਾ ਹੈ॥☬ਜੇ ਕਹੇ ਕਉਨ ਜਾਨਤਾ ਹੈ?☬ਤਿਸ ਪਰ ਕਹੇ ਹੈਂ:☬ਜੋ ਪ੍ਰਥਮ ਸਤਸੰਗ ਕੀ (ਜਾਇ) ਜਗਹ ਕੋ ਪਹਚਾਨਤਾ ਹੈ ਅਰਥਾਤ ਸਤਸੰਗ ਕਰਤਾ ਹੈ॥
Prof. Sahib Singhਜੋ ਗੁਰੂ ਦੇ ਪਾਸ ਜਾਂਦਾ ਹੈ ਉਹ ਹੀ ਪਰਮਾਤਮਾ ਦਾ ਦਰ ਘਰ ਗੁਰੂ ਪਾਸੋਂ (ਗੁਰੂ ਦੀ ਸਰਨ ਪਿਆਂ) ਪਛਾਣਦਾ ਹੈ।

ਪਦ ਅਰਥ ਤੇ = ਤੋਂ। ਜਾਣੀਐ = ਪਛਾਣੀਦਾ ਹੈ। ਸੋ ਸਿਞਾਣੈ = ਉਹ ਮਨੁੱਖ ਪਛਾਣਦਾ ਹੈ। ਜਾਇ = (ਜੋ ਗੁਰੂ ਪਾਸ) ਜਾਂਦਾ ਹੈ।

SikhNet (Spanish)Mediante el Guru, la Puerta del Hogar del Señor es encontrada y ese lugar es reconocido.

ਨਾਨਕ. ਨਾਮੁ ਨ ਵੀਸਰੈ; ਸਾਚੇ ਮਨੁ ਮਾਨੈ ॥੮॥੧੪॥

naanak. naam na veesarai; saache man maanai |8|14|

Sant Singh KhalsaNanak does not forget the Naam; his mind has surrendered to the True Lord. ||8||14||
Manmohan SinghNanak never forgets the Name and his mind is reconciled to the True One.
Manmohan Singh (Punjabi)ਨਾਨਕ ਕਦੇ ਭੀ ਨਾਮ ਨੂੰ ਨਹੀਂ ਭੁਲਾਉਂਦਾ ਅਤੇ ਉਸ ਦਾ ਚਿੱਤ ਸਤਿਪੁਰਖ ਨਾਲ ਮਿਲ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਨਾਮ ਵਿਸਰਤਾ ਨਹੀਂ ਸੋ ਸਾਚੇ ਕੇ ਮਨ ਮੇਂ ਅਛੇ ਲਗੇ ਹੈਂ॥੮॥੧੪॥
Prof. Sahib Singhਹੇ ਨਾਨਕ! ਐਸਾ ਮਨੁਖ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਤੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ ॥੮॥੧੪॥

ਪਦ ਅਰਥ ਸਾਚੇ = ਸੱਚ ਵਿਚ ਹੀ, ਸਦਾ-ਥਿਰ ਪ੍ਰਭੂ ਵਿਚ ਹੀ। ਮਾਨੈ = ਗਿੱਝ ਜਾਂਦਾ ਹੈ ॥੮॥੧੪॥

SikhNet (Spanish)Nanak no se olvida del Naam, su mente se ha entregado al Señor. (8-14)

Open this shabad (19 lines, Angs 418-419) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.

ਮਨਸਾ ਮਨਹਿ ਸਮਾਇਲੇ; ਭਉਜਲੁ ਸਚਿ ਤਰਣਾ ॥

manasaa maneh samaaeile; bhaujal sach taranaa |

Sant Singh KhalsaStilling the desires of the mind, the mortal truly crosses over the terrifying world-ocean.
Manmohan SinghNipping the desires in the very mind, the man assuredly crosses the terrible ocean.
Manmohan Singh (Punjabi)ਖਾਹਿਸ਼ਾਂ ਨੂੰ ਚਿੱਤ ਅੰਦਰ ਹੀ ਮਾਰ ਕੇ ਪ੍ਰਾਣੀ ਨਿਸਚਿਤ ਹੀ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਮੇਰੀ (ਮਨਸਾ) ਬਾਸਨਾ ਕੋ (ਮਨਹਿ) ਨਿਵਰਤ ਕਰ ਕੇ ਅਪਨੇ ਸ੍ਵਰੂਪ ਮੇਂ ਸਮਾਇ ਲੇ, ਜਸਿ ਕਰ ਕੇ ਸੰਸਾਰ ਸਮੁੰਦਰ ਸੇ ਮੇਰਾ ਤਰਣਾ ਹੋਵੇ॥
Prof. Sahib Singhਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।

ਪਦ ਅਰਥ ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ। ਮਨਹਿ = ਮਨਿ ਹੀ, ਮਨ ਵਿਚ ਹੀ। ਸਮਾਇਲੇ = ਲੀਨ ਕਰ ਦੇ। ਭਉਜਲੁ = ਸੰਸਾਰ-ਸਮੁੰਦਰ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)।

SikhNet (Spanish)Calmando los deseos de la mente, el mortal cruza verdaderamente el aterrador océano del mundo.

ਆਦਿ ਜੁਗਾਦਿ ਦਇਆਲੁ ਤੂ; ਠਾਕੁਰ ਤੇਰੀ ਸਰਣਾ ॥੧॥

aad jugaad deaal too; tthaakur teree saranaa |1|

Sant Singh KhalsaIn the very beginning, and throughout the ages, You have been the Merciful Lord and Master; I seek Your Sanctuary. ||1||
Manmohan SinghThou, O merciful Lord, wert in the beginning and in the primal age. I have entered Thine asylum.
Manmohan Singh (Punjabi)ਤੂੰ ਹੇ ਸਾਹਿਬ! ਅਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੈ। ਤੂੰ ਮਿਹਰਬਾਨ ਹੈ, ਮੈਂ ਤੇਰੀ ਓਟ ਲਈ ਹੈ।
Fareedkot Teekaਹੇ ਮਹਾਰਾਜ! ਤੂੰ ਆਦ ਜੁਗਾਦ ਦਿਆਲ (ਸਚਿ) ਸਤ੍ਯ ਸਰੂਪ ਠਾਕੁਰ ਹੈ, ਮੈਂ ਤੇਰੀ ਸਰਣਾਗਤ ਹੂੰ॥੧॥
Prof. Sahib Singhਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਮੈਂ ਤੇਰੀ ਸਰਨ ਆਇਆ ਹਾਂ! ॥੧॥

ਪਦ ਅਰਥ ਠਾਕੁਰ = ਹੇ ਠਾਕੁਰ! ॥੧॥

SikhNet (Spanish)Desde el principio y a través de las épocas, Tú has sido el Señor Misericordioso y el Maestro, yo busco Tu Santuario. (1)

ਤੂ ਦਾਤੌ. ਹਮ ਜਾਚਿਕਾ; ਹਰਿ ਦਰਸਨੁ ਦੀਜੈ ॥

too daatau. ham jaachikaa; har darasan deejai |

Sant Singh KhalsaYou are the Giver, and I am a mere beggar. Lord, please grant me the Blessed Vision of Your Darshan.
Manmohan SinghThou art the Giver, I am a beggar of Thine. My God, grant me a sight of Thee.
Manmohan Singh (Punjabi)ਤੂੰ ਦਾਤਾਰ ਹੈ, ਮੈਂ ਤੇਰਾ ਮੰਗਤਾ ਹਾਂ। ਮੇਰੇ ਵਾਹਿਗੁਰੂ ਮੇਨੂੰ ਆਪਣਾ ਦੀਦਾਰ ਬਖਸ਼।
Fareedkot Teekaਹੇ ਹਰਿ! ਤੂੰ ਦਾਤਾ ਹੈਂ ਅਰ ਹਮ ਆਪ ਕੇ ਜਾਚਕ ਹੈਂ, ਹਮ ਕੋ ਅਪਨੇ ਦਰਸ਼ਨ ਰੂਪ ਭਿਖਿਆ ਦੀਜੀਏ॥
Prof. Sahib Singhਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ।

ਪਦ ਅਰਥ ਦਾਤੌ = ਦਾਤਾ। ਜਾਚਿਕ = ਮੰਗਤੇ। ਹਰਿ = ਹੇ ਹਰੀ!

SikhNet (Spanish)Eres el Dador y yo un simple pordiosero, Señor, por favor concédeme la Bendita Visión de Tu Darshan.

ਗੁਰਮੁਖਿ ਨਾਮੁ ਧਿਆਈਐ; ਮਨ ਮੰਦਰੁ ਭੀਜੈ ॥੧॥ ਰਹਾਉ ॥

guramukh naam dhiaaeeai; man mandar bheejai |1| rahaau |

Sant Singh KhalsaThe Gurmukh meditates on the Naam; the temple of his mind resounds with joy. ||1||Pause||
Manmohan SinghBy meditating on the Name, through the Guru, the mind mansion rings with joy. Pause.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਅਰਾਧਨ ਕਰਨ ਦੁਆਰਾ ਮਨੂਆ-ਮਹਿਲ ਖੁਸ਼ੀ ਨਾਲ ਗੂੰਜਦਾ ਹੈ। ਠਹਿਰਾਉ।
Fareedkot Teekaਗੁਰ ਦ੍ਵਾਰੇ ਤੇਰੇ ਨਾਮ ਕੋ ਹਮ ਧਿਆਵਨਾ ਕਰੈਂ ਜਿਸ ਕਰਕੇ, ਹੇ (ਮੰਦਰੁ) ਅਧਾਰ ਰੂਪ ਪਰਮਾਤਮਾ! ਤੇਰੇ ਪ੍ਰੇਮ ਮੇਂ ਮੇਰਾ ਮਨ ਭੀਜ ਜਾਇ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥

SikhNet (Spanish)El Gurmukh medita en el Naam, el Templo de su mente resuena de Dicha. (1-Pausa)

ਕੂੜਾ ਲਾਲਚੁ ਛੋਡੀਐ; ਤਉ ਸਾਚੁ ਪਛਾਣੈ ॥

koorraa laalach chhoddeeai; tau saach pachhaanai |

Sant Singh KhalsaRenouncing false greed, one comes to realize the Truth.
Manmohan SinghWhen one renounces the false greed, then does one come to realise the truth.
Manmohan Singh (Punjabi)ਜਦ ਆਦਮੀ ਝੂਠੇ ਲੋਭ ਨੂੰ ਤਿਆਗ ਦਿੰਦਾ ਹੈ, ਤਾਂ ਉਹ ਸੱਚ ਨੂੰ ਅਨੁਭਵ ਕਰ ਲੈਦਾ ਹੈ।
Fareedkot Teekaਝੂਠੇ ਲਾਲਚਾਂ ਕੋ ਛੋਡ ਦੇਈਏ ਤਬ ਸਚ ਕੋ ਜੀਵ ਪਹਿਚਾਨੀਤਾ ਹੈ॥
Prof. Sahib Singhਭੈੜਾ ਲਾਲਚ ਛੱਡਣ ਨਾਲ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪੈਂਦੀ ਹੈ।

ਪਦ ਅਰਥ ਛੋਡੀਐ = ਛੱਡ ਦੇਣਾ ਚਾਹੀਦਾ ਹੈ। ਤਉ = ਤਦੋਂ।

SikhNet (Spanish)Renunciando a la falsa avaricia, uno toma Conciencia de la Verdad.

ਗੁਰ ਕੈ ਸਬਦਿ ਸਮਾਈਐ; ਪਰਮਾਰਥੁ ਜਾਣੈ ॥੨॥

gur kai sabad samaaeeai; paramaarath jaanai |2|

Sant Singh KhalsaSo let yourself be absorbed in the Word of the Guru's Shabad, and know this supreme realization. ||2||
Manmohan SinghBe absorbed in Guru's instruction and thou shalt know the Excellent Thing.
Manmohan Singh (Punjabi)ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋ ਜਾ, ਅਤੇ ਤੂੰ ਅਤਿ ਸ਼੍ਰੇਸ਼ਟ ਸ਼ੈ ਨੂੰ ਜਾਣ ਲਵੇਗਾ।
Fareedkot Teekaਜਬ ਗੁਰੋਂ ਕੇ ਸਬਦ ਮੇਂ ਸਮਾਇ ਜਾਈਏ ਤਬ ਪਰਮਾਰਥ ਕੋ ਜਾਨੀਤਾ ਹੈ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਕੇ ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲਈਦਾ ਹੈ ॥੨॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਮਾਈਐ = ਲੀਨ ਹੋ ਸਕੀਦਾ ਹੈ। ਪਰਮਾਰਥੁ = ਪਰਮ ਅਰਥ, ਸਭ ਤੋਂ ਉੱਚਾ ਧਨ ॥੨॥

SikhNet (Spanish)Deja entonces que tu ser se absorba en la Palabra del Shabd del Guru y toma Conciencia de éste conocimiento. (2)

ਇਹੁ ਮਨੁ ਰਾਜਾ ਲੋਭੀਆ; ਲੁਭਤਉ ਲੋਭਾਈ ॥

eihu man raajaa lobheea; lubhtau lobhaaee |

Sant Singh KhalsaThis mind is a greedy king, engrossed in greed.
Manmohan SinghThis mind is a greedy King and is enamoured of avarice.
Manmohan Singh (Punjabi)ਇਹ ਮਨੂਆ ਲਾਲਚੀ ਪਾਤਸ਼ਾਹ ਹੈ ਅਤੇ ਤਮ੍ਹਾਂ ਉਤੇ ਲੱਟੂ ਹੋਇਆ ਹੋਇਆ ਹੈ।
Fareedkot Teekaਇਹ ਮਨ ਲੋਭੀਓਂ ਕਾ ਰਾਜਾ ਹੈ, (ਲੁਭਤਉ) ਲੋਭ ਵਾਲਾ ਹੋ ਕਰ ਔਰੋਂ ਕੋ ਭੀ ਲਲਚਾਉਤਾ ਹੈ॥
Prof. Sahib Singhਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ।

ਪਦ ਅਰਥ ਰਾਜਾ = ਬਲੀ। ਲੁਭਤਉ = ਲੋਭ ਵਿਚ ਫਸਿਆ ਹੋਇਆ। ਲੋਭਾਈ = ਲੋਭ ਕਰ ਰਿਹਾ ਹੈ।

SikhNet (Spanish)La mente es un rey lleno de avaricia.

ਗੁਰਮੁਖਿ. ਲੋਭੁ ਨਿਵਾਰੀਐ; ਹਰਿ ਸਿਉ ਬਣਿ ਆਈ ॥੩॥

guramukh. lobh nivaareeai; har siau ban aaee |3|

Sant Singh KhalsaThe Gurmukh eliminates his greed, and comes to an understanding with the Lord. ||3||
Manmohan SinghUnder Guru's instruction, greed is removed, and man arrives at an understanding with God.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਤਾਬੇ, ਲਾਲਚ ਦੂਰ ਹੋ ਜਾਂਦਾ ਹੈ, ਅਤੇ ਬੰਦੇ ਦੀ ਵਾਹਿਗੁਰੂ ਨਾਲ ਠੀਕ ਬੈਠ ਜਾਂਦੀ ਹੈ।
Fareedkot Teekaਤਾਂ ਤੇ ਗੁਰਮੁਖ ਹੋ ਕਰ ਲੋਭ ਕੋ ਨਵਿਰਤ ਕਰੀਏ, ਜਿਸ ਨੇ ਨਵਿਰਤ ਕੀਆ ਹੈ ਤਿਸ ਕੀ ਹਰਿ ਸੇ ਪ੍ਰੀਤੀ ਬਨ ਆਈ ਹੈ॥੩॥
Prof. Sahib Singhਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ॥੩॥

ਪਦ ਅਰਥ ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ ॥੩॥

SikhNet (Spanish)A pesar de estar envuelto en lo mismo, el Gurmukh elimina su avaricia y llega a un entendimiento con el Señor. (3)

ਕਲਰਿ ਖੇਤੀ ਬੀਜੀਐ; ਕਿਉ ਲਾਹਾ ਪਾਵੈ ॥

kalar khetee beejeeai; kiau laahaa paavai |

Sant Singh KhalsaPlanting the seeds in the rocky soil, how can one reap a profit?
Manmohan SinghBy sowing crop in the calcareous soil, how can one obtain profit?
Manmohan Singh (Punjabi)ਸ਼ੋਰੇ ਵਾਲੀ ਧਰਤੀ ਵਿੱਚ ਫਸਲ ਬੀਜ ਕੇ, ਆਦਮੀ ਕਿਸ ਤਰ੍ਹਾਂ ਲਾਭ ਉਠਾ ਸਕਦਾ ਹੈ।
Fareedkot Teekaਜੇ ਕਰ ਕਲਰ ਮੇਂ ਖੇਤੀ ਬੀਜੀਏ ਤੌ ਪੁਰਸ ਲਾਹਾ ਕੈਸੇ ਪਾਵੈਗਾ?
Prof. Sahib Singhਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ।

ਪਦ ਅਰਥ ਕਲਰਿ = ਕੱਲਰ ਵਿਚ। ਲਾਹਾ = ਲਾਭ।

SikhNet (Spanish)Si uno siembra en tierra mala, ¿qué va a cosechar?

ਮਨਮੁਖੁ. ਸਚਿ ਨ ਭੀਜਈ; ਕੂੜੁ ਕੂੜਿ ਗਡਾਵੈ ॥੪॥

manamukh. sach na bheejee; koorr koorr gaddaavai |4|

Sant Singh KhalsaThe self-willed manmukh is not pleased with Truth; the false are buried in falsehood. ||4||
Manmohan SinghThe perverse person is not pleased with truth. The liar is buried in falsehood.
Manmohan Singh (Punjabi)ਪ੍ਰਤੀਕੂਲ ਪੁਰਸ਼ ਸੱਚ ਨਾਲ ਪ੍ਰਸੰਨ ਨਹੀਂ ਹੁੰਦਾ। ਝੂਠਾ ਆਦਮੀ ਝੂਠ ਵਿੱਚ ਦੱਬਿਆ ਹੋਇਆ ਹੈ।
Fareedkot Teekaਜੋ ਮਨਮੁਖ ਸਚ ਮੇਂ ਨਹੀਂ ਭੀਜਤੇ ਹੈਂ ਵਹੁ (ਕੂੜੁ) ਝੂਠੇ ਹੈਂ ਔਰ ਝੂਠੇ ਕਰਮੋਂ ਮੇਂ ਮਨ ਕੋ (ਗਡਾਵੈ) ਲਗਾਉਤੇ ਹੈਂ॥੪॥
Prof. Sahib Singhਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ ਤੇ ਝੂਠ ਝੂਠ ਵਿਚ ਹੀ ਰਲਦਾ ਹੈ ॥੪॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਕੂੜਿ = ਕੂੜ ਵਿਚ। ਗਡਾਵੈ = ਰਲ ਜਾਂਦਾ ਹੈ ॥੪॥

SikhNet (Spanish)El soberbio Manmukh no está complacido con la Verdad, los falsos están enterrados en la falsedad. (4)

ਲਾਲਚੁ ਛੋਡਹੁ ਅੰਧਿਹੋ; ਲਾਲਚਿ ਦੁਖੁ ਭਾਰੀ ॥

laalach chhoddahu andhiho; laalach dukh bhaaree |

Sant Singh KhalsaSo renounce greed - you are blind! Greed only brings pain.
Manmohan SinghRenounce avarice, O ye blind, for greed brings great anguish.
Manmohan Singh (Punjabi)ਹੇ ਅੰਨ੍ਹਿਓ! ਤੁਸੀਂ ਲੋਭ ਨੂੰ ਤਿਆਗ ਦਿਓ, ਤਮ੍ਹਾਂ ਵੱਡਾ ਦੁਖੜਾ ਹੈ।
Fareedkot Teekaਹੇ ਅੰਧੇ ਅਗ੍ਯਾਨੀਓਂ! ਪਦਾਰਥੋਂ ਕਾ ਲਾਲਚ ਤ੍ਯਾਗੋ, ਲਾਲਚ ਮੇਂ ਭਾਰੀ, ਭਾਵ ਬਡਾ ਦੁਖ ਹੈ॥
Prof. Sahib Singhਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ! ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ।

ਪਦ ਅਰਥ ਅੰਧਿਹੋ = ਹੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵੋ! ਲਾਲਚਿ = ਲਾਲਚ ਵਿਚ (ਫਸਿਆ)।

SikhNet (Spanish)Abandona tu avaricia, oh ciego, pues la avaricia trae inmenso dolor.

ਸਾਚੌ ਸਾਹਿਬੁ ਮਨਿ ਵਸੈ; ਹਉਮੈ ਬਿਖੁ ਮਾਰੀ ॥੫॥

saachau saahib man vasai; haumai bikh maaree |5|

Sant Singh KhalsaWhen the True Lord dwells within the mind, the poisonous ego is conquered. ||5||
Manmohan SinghIf the True Lord abides within the mind, the poison of ego is removed.
Manmohan Singh (Punjabi)ਜੇਕਰ ਸੱਚਾ ਸੁਆਮੀ ਹਿਰਦੇ ਅੰਦਰ ਟਿਕ ਜਾਵੇ ਤਾਂ ਹੰਕਾਰ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ।
Fareedkot Teekaਜਬ ਸਾਚਾ ਸਾਹਿਬੁ ਤੁਮਾਰੇ ਮਨ ਮੇਂ ਬਸੇਗਾ ਤਬ ਹੰਤਾ ਮਮਤਾ ਰੂਪ ਬਿਖੁ ਮਾਰੀ ਜਾਇਗੀ ਅਰਥਾਤ ਸੁਖੀ ਹੋ ਜਾਵੋਗੋ॥੫॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ॥੫॥

ਪਦ ਅਰਥ ਮਨਿ = ਮਨ ਵਿਚ। ਬਿਖੁ = ਜ਼ਹਰ ॥੫॥

SikhNet (Spanish)Si el Señor toma lugar en tu mente, tu ego es canalizado. (5)

ਦੁਬਿਧਾ ਛੋਡਿ ਕੁਵਾਟੜੀ; ਮੂਸਹੁਗੇ ਭਾਈ ॥

dubidhaa chhodd kuvaattarree; moosahuge bhaaee |

Sant Singh KhalsaRenounce the evil way of duality, or you shall be plundered, O Siblings of Destiny.
Manmohan SinghLeave aside the evil way of worldliness, my brethren, or ye shall be plundered.
Manmohan Singh (Punjabi)ਦੁਨੀਆਦਾਰੀ ਦੇ ਖੋਟੇ ਰਸਤੇ ਨੂੰ ਤਿਆਗ ਦਿਓ, ਮੇਰੇ ਭਰਾਓ! ਨਹੀਂ ਤਾਂ ਤੁਸੀਂ ਲੁੱਟੇ ਜਾਉਗੇ।
Fareedkot Teekaਹੇ ਭਾਈ! ਦ੍ਵੈਤ ਵਾਲੀ ਖੋਟੀ ਡੰਡੀ ਛੋੜ ਦੇਹੁ ਨਹੀਂ ਤੋ (ਮੂਸਹੁਗੇ) ਲੁਟੇ ਜਾਉਗੇ॥
Prof. Sahib Singhਦੁਬਿਧਾ ਛੱਡ ਦੇਵਹੁ, ਇਹ ਗ਼ਲਤ ਰਸਤੇ ਤੇ ਪੈ ਕੇ ਲੁੱਟੇ ਜਾਵੋਗੇ!

ਪਦ ਅਰਥ ਕੁਵਾਟੜੀ = ਭੈੜੀ ਵਾਟ, ਮਾੜਾ ਰਸਤਾ। ਮੂਸਹੁਗੇ = ਲੁੱਟੇ ਜਾਵੋਗੇ।

SikhNet (Spanish)Olvídate de la dualidad, pues es la forma equivocada y dentro de los parámetros de la dualidad, siempre estarás confundido.

ਅਹਿਨਿਸਿ ਨਾਮੁ ਸਲਾਹੀਐ; ਸਤਿਗੁਰ ਸਰਣਾਈ ॥੬॥

ahinis naam salaaheeai; satigur saranaaee |6|

Sant Singh KhalsaDay and night, praise the Naam, in the Sanctuary of the True Guru's protection. ||6||
Manmohan SinghDay and night praise the Name under the Guru's protection.
Manmohan Singh (Punjabi)ਦਿਹੁੰ ਰੈਣ, ਗੁਰਾਂ ਦੀ ਪਨਾਹ ਹੇਠਾਂ, ਨਾਮ ਦੀ ਪਰਸੰਸਾ ਕਰ।
Fareedkot Teekaਸਤਗੁਰੋਂ ਕੀ ਸਰਣ ਗ੍ਰਹਣ ਕਰ ਕੇ ਰਾਤਿ ਦਿਨ ਨਾਮ ਕੀ ਉਪਮਾ ਕਰੀਏ ਤਬ ਬਚੀਤਾ ਹੈ॥੬॥
Prof. Sahib Singhਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੬॥

ਪਦ ਅਰਥ ਅਹਿ = ਦਿਨ। ਨਿਸਿ = ਰਾਤ ॥੬॥

SikhNet (Spanish)Busca el Refugio del Verdadero Guru, y alaba siempre el Naam, el Nombre del Señor. (6)

ਮਨਮੁਖ ਪਥਰੁ ਸੈਲੁ ਹੈ; ਧ੍ਰਿਗੁ ਜੀਵਣੁ ਫੀਕਾ ॥

manamukh pathar sail hai; dhrig jeevan feekaa |

Sant Singh KhalsaThe self-willed manmukh is a rock, a stone. His life is cursed and useless.
Manmohan SinghAn apostate is stone and a rock. Accursed and insipid is his life.
Manmohan Singh (Punjabi)ਅਧਰਮੀ ਇੱਕ ਪਾਹਨ ਅਤੇ ਚਟਾਨ ਹੈ। ਲਾਣ੍ਹਤ ਮਾਰੀ ਅਤੇ ਙਿੱਕੀ ਹੈ ਉਸ ਦੀ ਜਿੰਦਗੀ।
Fareedkot Teekaਮਨਮੁਖ ਪੁਰਸ ਖੁਸ਼ਕ ਪਥਰ ਕੀ ਸਮ ਕਠੋਰ ਹੈ। ਉਸ ਕੇ ਜੀਵਨ ਪਰ ਧਿਕਾਰ ਹੈ ਅਰਥਾਤ ਬ੍ਯਰਥ ਜੀਵਤਾ ਹੈ ਅਰ ਬਿਰਸ ਬੋਲਤਾ ਹੈ॥
Prof. Sahib Singhਮਨ ਦਾ ਮੁਰੀਦ ਮਨੁੱਖ ਪੱਥਰ ਦੀ ਚਟਾਨ ਹੈ (ਚਟਾਨ ਪੱਥਰ ਵਾਂਗ ਕੁਰਖ਼ਤ ਹੈ), ਜਿਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਤੇ ਫਿਟਕਾਰ-ਜੋਗ ਹੈ।

ਪਦ ਅਰਥ ਸੈਲੁ = ਚਟਾਨ। ਧ੍ਰਿਗੁ = ਫਿਟਕਾਰ-ਯੋਗ। ਫੀਕਾ = ਬੇ-ਰਸਾ।

SikhNet (Spanish)Maldita es la vida del Manmukj ególatra de corazón duro, pues no tiene sabor,

ਜਲ ਮਹਿ ਕੇਤਾ ਰਾਖੀਐ; ਅਭ ਅੰਤਰਿ ਸੂਕਾ ॥੭॥

jal meh ketaa raakheeai; abh antar sookaa |7|

Sant Singh KhalsaNo matter now long a stone is kept under water, it still remains dry at its core. ||7||
Manmohan SinghHowsoever much the stone be kept under Water, it remains dry at the core.
Manmohan Singh (Punjabi)ਜਿਨਾ ਚਿਰ ਮਰਜ਼ੀ ਏ, ਇਸ ਨੂੰ ਪਾਣੀ ਵਿੱਚ ਰੱਖ ਛੱਡੋ, ਇਹ ਹਿਰਦੇ ਅੰਦਰੋਂ ਸੁੱਕਾ ਰਹਿੰਦਾ ਹੈ।
Fareedkot Teekaਵਹੁ ਪਥਰ ਕਿਤਨਾ ਹੀ ਕਾਲ ਜਲ ਮੇਂ ਰਖੀਏ ਪਰੰਤੂ ਉਸ ਕਾ ਅੰਤਰ ਸੂਕਾ ਰਹਤਾ ਹੈ, ਤਿਸੀ ਪ੍ਰਕਾਰ ਮਨਮੁਖ ਸਤਸੰਗ ਮੇਂ ਭੀ ਰਹੈ ਪਰੰਤੂ ਉਸ ਕਾ ਹ੍ਰਿਦ੍ਯ ਪ੍ਰੇਮ ਸੇ ਭੀਜਤਾ ਨਹੀਂ ਹੈ॥੭॥
Prof. Sahib Singhਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ ॥੭॥

ਪਦ ਅਰਥ ਅਭ ਅੰਤਰਿ = ਅੰਦਰੋਂ ॥੭॥

SikhNet (Spanish)y como la piedra -que aunque se mantiene en el agua por mucho tiempo no la absorbe-, el corazón del Manmukj se quedará seco también. (7)

ਹਰਿ ਕਾ ਨਾਮੁ ਨਿਧਾਨੁ ਹੈ; ਪੂਰੈ ਗੁਰਿ ਦੀਆ ॥

har kaa naam nidhaan hai; poorai gur deea |

Sant Singh KhalsaThe Name of the Lord is the treasure; the Perfect Guru has given it to me.
Manmohan SinghGod's Name is wealth and the Perfect Guru has given it to me.
Manmohan Singh (Punjabi)ਵਾਹਿਗੁਰੂ ਦਾ ਨਾਮ ਮਾਲ ਦੋਲਤ ਹੈ। ਪੂਰਨ ਗੁਰਾਂ ਨੇ ਇਹ ਮੈਨੂੰ ਦਿੱਤੀ ਹੈ।
Fareedkot Teekaਹਰੀ ਕਾ ਨਾਮ ਰੂਪੀ ਜੋ ਖਜਾਨਾ ਹੈ, ਸੋ ਮੇਰੇ ਕੋ ਪੂਰਨ ਸਤਿਗੁਰੋਂ ਨੇ ਦੀਆ ਹੈ॥
Prof. Sahib Singhਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ,

ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ।

SikhNet (Spanish)El Naam, es el Tesoro con el cual el Perfecto Guru me ha bendecido, y quien sea que lo practica con persistencia,

ਨਾਨਕ. ਨਾਮੁ ਨ ਵੀਸਰੈ; ਮਥਿ ਅੰਮ੍ਰਿਤੁ ਪੀਆ ॥੮॥੧੫॥

naanak. naam na veesarai; math amrit peea |8|15|

Sant Singh KhalsaO Nanak, one who does not forget the Naam, churns and drinks in the Ambrosial Nectar. ||8||15||
Manmohan SinghHe, who forgets not the Name, churns and drinks the Nectar, O Nanak.
Manmohan Singh (Punjabi)ਹੇ ਨਾਨਕ! ਜੋ ਨਾਮ ਨੂੰ ਨਹੀਂ ਭੁਲਾਉਂਦਾ, ਉਹ ਆਬਿ ਹਿਯਾਤ ਨੂੰ ਰਿੜਕਦਾ ਅਤੇ ਪਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮ ਮੇਰੇ ਕੋ ਬਿਸਰਤਾ ਨਹੀਂ ਹੈ, ਤਿਸ ਕੋ ਵੀਚਾਰ ਕਰ ਆਤਮਾ ਆਨੰਦ ਰੂਪੀ ਅੰਮ੍ਰਿਤ ਹਮ ਨੇ ਪੀਆ ਹੈ॥੮॥੩॥੧੫॥
Prof. Sahib Singhਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ॥੮॥੧੫॥

ਪਦ ਅਰਥ ਮਥਿ = ਰਿੜਕ ਕੇ ॥੮॥੧੫॥

SikhNet (Spanish)obtendrá el Néctar, así como cuando se bate la crema, siempre se produce mantequilla, así Nanak recuerda siempre el Naam, el Nombre del Señor, Jar, Jar. (8‑15)

Open this shabad →

Shabad Guru Nanak Dev Ji Raag Aasaa continues on Ang 420

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.

ਚਲੇ ਚਲਣਹਾਰ; ਵਾਟ ਵਟਾਇਆ ॥

chale chalanahaar; vaatt vattaaeaa |

Sant Singh KhalsaThe travellers travel from one road to another.
Manmohan SinghThe travelers depart via a different route.
Manmohan Singh (Punjabi)ਮੁਸਾਫਰ ਹੋਰਸ ਰਸਤੇ ਰਾਹੀਂ ਤੁਰ ਪੈਦੇ ਹਨ।
Fareedkot Teekaਜਿਨੋਂ ਨੇ (ਵਾਟ) ਅਕਾਲ ਪੁਰਖ ਕੀ ਪ੍ਰਾਪਤੀ ਕੇ ਰਸਤੇ ਕੋ (ਵਟਾਇਆ) ਬਦਲਿਆ ਹੈ, ਭਾਵ ਛੋਡਿਆ ਹੈ, ਸੋ ਜੀਵ (ਚਲਣਹਾਰ) ਨਾਸਵੰਤ ਨਰਕ ਸ੍ਵਰਗ ਕੋ ਕਰਮਾਨੁਸਾਰ ਚਲੇ ਜਾਤੇ ਹੈਂ। ਵਾ ਗੁਰਮੁਖ ਸੰਸਾਰ ਨੂੰ (ਚਲਣਹਾਰ) ਨਾਸ ਰੂਪੁ ਜਾਣਕੇ ਸੰਸਾਰਕ ਰਸਤੇ ਕੋ ਸਭ ਓਰ ਤੇ ਵਟਾਇ ਚਲੇ ਹੈਂ ਪਰਮੇਸ੍ਵਰ ਕੇ ਮਾਰਗ ਮੇਂ ਪ੍ਰਵਿਰਤੇ ਹੈਂ॥
Prof. Sahib Singhਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ,

ਪਦ ਅਰਥ ਚਲਣਹਾਰ = ਜਿਨ੍ਹਾਂ ਜ਼ਰੂਰ ਇਥੋਂ ਚਲੇ ਜਾਣਾ ਹੈ। ਵਾਟ = (ਜੀਵਨ ਦਾ ਸਹੀ) ਰਸਤਾ। ਵਟਾਇਆ = ਵਟਾਇ, ਵਟਾ ਕੇ, ਛੱਡ ਕੇ।

SikhNet (Spanish)El hombre, como un volantín, va de un lado al otro

ਧੰਧੁ ਪਿਟੇ ਸੰਸਾਰੁ; ਸਚੁ. ਨ ਭਾਇਆ ॥੧॥

dhandh pitte sansaar; sach. na bhaaeaa |1|

Sant Singh KhalsaThe world is engrossed in its entanglements, and does not appreciate the Truth. ||1||
Manmohan SinghThe world is engrossed in worldly affairs and loves not the truth.
Manmohan Singh (Punjabi)ਜਹਾਨ ਸੰਸਾਰੀ ਕੰਮਾਂ ਅੰਦਰ ਖੱਚਤ ਹੈ ਅਤੇ ਸੱਚ ਨੂੰ ਪਿਆਰ ਨਹੀਂ ਕਰਦਾ।
Fareedkot Teekaਔਰ ਸੰਸਾਰੀ ਜੀਵ ਸੰਸਾਰ ਹੀ ਕੇ ਧੰਧਿਓਂ ਕੋ ਪੀਟਤੇ ਹੈਂ, ਤਿਨ ਕੋ ਸਚੁ ਨਹੀਂ ਭਾਇਆ ਹੈ॥੧॥
Prof. Sahib Singhਉਹ ਕੰਮ ਔਖਾ ਹੋ ਹੋ ਕੇ ਗਲ ਵਿਚ ਮਾਇਆ ਦੇ ਜੰਜਾਲ ਪਾਈ ਰਖਦੇ ਹਨ ਤੇ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ॥੧॥

ਪਦ ਅਰਥ ਧੰਧੁ = ਧੰਧਾ, ਉਹ ਕੰਮ ਜੋ ਜੰਜਾਲ ਪਾਈ ਜਾਂਦਾ ਹੈ। ਪਿਟੇ = ਔਖਾ ਹੋ ਹੋ ਕੇ ਕਰਦਾ ਹੈ ॥੧॥

SikhNet (Spanish)involucrado en la lucha del mundo y no ama la Verdad. (1)

ਕਿਆ ਭਵੀਐ. ਕਿਆ ਢੂਢੀਐ; ਗੁਰ ਸਬਦਿ ਦਿਖਾਇਆ ॥

kiaa bhaveeai. kiaa dtoodteeai; gur sabad dikhaaeaa |

Sant Singh KhalsaWhy wander around, and why go searching, when the Guru's Shabad reveals Him to us?
Manmohan SinghWhy to wander about, and why to make a search, when Gurbani shows the Lord to us?
Manmohan Singh (Punjabi)ਕਿਉਂ ਭਟਕੀਏ ਤੇ ਕਿਉਂ ਖੋਜ-ਭਾਲ ਕਰੀਏ, ਜਦ ਗੁਰਬਾਣੀ ਸਾਨੂੰ ਸਾਹਿਬ ਦੇ ਦਰਸ਼ਨ ਕਰਾਉਂਦੀ ਹੈ?
Fareedkot Teekaਹੇ ਭਾਈ! ਅਬ ਹਮ ਤੀਰਥ ਆਦਿਕੋਂ ਮੇਂ ਕ੍ਯਾ ਭ੍ਰਮਣ ਕਰੈਂ ਔਰ ਕ੍ਯਾ ਬਸਤੁ ਢੂੰਢੈ, ਗੁਰ ਉਪਦੇਸ ਨੇ ਹਮ ਕੋ ਪਰਮਾਤਮਾ ਦਿਖਾਇ ਦੀਆ ਹੈ॥
Prof. Sahib Singhਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਵੇਖ ਲਿਆ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ।

ਪਦ ਅਰਥ ਕਿਆ ਭਵੀਐ = ਭਟਕਣ ਦੀ ਲੋੜ ਨਹੀਂ ਰਹਿ ਜਾਂਦੀ। ਕਿਆ ਢੂਢੀਐ = (ਸੁਖ) ਭਾਲਣ ਦੀ ਲੋੜ ਨਹੀਂ ਰਹਿੰਦੀ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)¿Por qué correr a todas partes buscando al Señor afuera cuando la Palabra del Guru nos Lo revela en nuestro interior?

ਮਮਤਾ ਮੋਹੁ ਵਿਸਰਜਿਆ; ਅਪਨੈ ਘਰਿ ਆਇਆ ॥੧॥ ਰਹਾਉ ॥

mamataa mohu visarajiaa; apanai ghar aaeaa |1| rahaau |

Sant Singh KhalsaLeaving behind egotism and attachment, I have arrived at my own home. ||1||Pause||
Manmohan SinghHaving renounced egoism and worldly attachment, I have arrived at my own Home. Pause.
Manmohan Singh (Punjabi)ਅਪਣੱਤ ਅਤੇ ਸੰਸਾਰੀ ਲਗਣ ਨੂੰ ਤਿਆਗ ਕੇ ਮੈਂ ਆਪਣੇ ਨਿਜ ਦੇ ਧਾਮ ਤੇ ਪੁੱਜ ਗਿਆ ਹਾਂ। ਠਹਿਰਾਉ।
Fareedkot Teekaਜਬ ਹਮਨੇ ਮਮਤਾ ਅਰੁ ਮੋਹ ਕੋ (ਵਿਸਰਜਿਆ) ਤਿਆਗਨ ਕੀਆ ਹੈ ਤਉ ਅਪਨੇ ਸਰੂਪ ਮੇਂ ਆਇਆ ਹੂੰ, ਭਾਵ ਪ੍ਰਾਪਤਿ ਹੂਆ ਹੂੰ॥੧॥ ਰਹਾਉ ॥
Prof. Sahib Singhਉਹ ਆਪਣੇ ਅੰਦਰੋਂ ਮਮਤਾ ਤੇ ਮਾਇਆ ਦੀ ਮੋਹ ਦੂਰ ਕਰ ਦੇਂਦਾ ਹੈ, ਤੇ ਉਹ ਆਪਣੇ ਅਸਲੀ ਘਰ (ਪ੍ਰਭੂ) ਵਿਚ ਸਦਾ ਲਈ ਟਿਕ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਵਿਸਰਜਿਆ = ਦੂਰ ਕੀਤਾ। ਘਰਿ = ਘਰ ਵਿਚ ॥੧॥ ਰਹਾਉ ॥

SikhNet (Spanish)Abandonando el apego arribamos a nuestro Hogar. (1‑Pausa)

ਸਚਿ ਮਿਲੈ ਸਚਿਆਰੁ; ਕੂੜਿ. ਨ ਪਾਈਐ ॥

sach milai sachiaar; koorr. na paaeeai |

Sant Singh KhalsaThrough Truth, one meets the True One; He is not obtained through falsehood.
Manmohan SinghThrough truth the True One is met. Through falsehood He is not obtained.
Manmohan Singh (Punjabi)ਸੱਚ ਦੇ ਰਾਹੀਂ ਸਤਿਪੁਰਖ ਮਿਲਦਾ ਹੈ। ਝੂਠ ਦੁਆਰਾ ਉਹ ਪਾਇਆ ਨਹੀਂ ਜਾਂਦਾ।
Fareedkot Teekaਸਚਾ ਲੋਗੁ ਹਰਿ ਸੇ ਸਤ ਨਾਮ ਕਰ ਕੇ ਮਿਲਤਾ ਹੈ ਝੂਠੁ ਕਰ ਕੇ ਸਚੁ ਨਹੀਂ ਪਾਈਤਾ॥
Prof. Sahib Singhਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਦੇ ਸਿਮਰਨ ਵਿਚ (ਜੁੜ ਕੇ)। ਸਚਿਆਰੁ = ਸੱਚ ਦਾ ਵਪਾਰੀ। ਕੂੜ = ਕੂੜ ਵਿਚ ਲੱਗ ਕੇ।

SikhNet (Spanish)Obtenemos al Uno Verdadero a través de la Verdad y no de la falsedad,

ਸਚੇ ਸਿਉ ਚਿਤੁ ਲਾਇ; ਬਹੁੜਿ. ਨ ਆਈਐ ॥੨॥

sache siau chit laae; bahurr. na aaeeai |2|

Sant Singh KhalsaCentering your consciousness on the True Lord, you shall not have to come into the world again. ||2||
Manmohan SinghFixing attention on the True Lord, man comes not into the world, again.
Manmohan Singh (Punjabi)ਸੱਚੇ ਸੁਆਮੀ ਨਾਲ ਬਿਰਤੀ ਜੋੜਨ ਦੁਆਰਾ ਬੰਦਾ ਮੁੜ ਕੇ ਸੰਸਾਰ ਵਿੱਚ ਨਹੀਂ ਆਉਂਦਾ।
Fareedkot Teekaਸਚੇ ਸੇ ਚਿਤ ਲਗਾਇ ਕਰ ਫਿਰ ਸੰਸਾਰ ਮੇਂ ਨਹੀਂ ਆਵੀਤਾ ਅਰਥਾਤ ਮੁਕਤ ਹੋ ਜਾਵੀਤਾ ਹੈ॥੨॥
Prof. Sahib Singhਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ॥੨॥

ਪਦ ਅਰਥ ਬਹੁੜਿ = ਮੁੜ, ਫਿਰ ॥੨॥

SikhNet (Spanish)y cuando uno está entonado en el Uno Verdadero, no vuelve a regresar al mundo del deseo. (2)

ਮੋਇਆ ਕਉ. ਕਿਆ ਰੋਵਹੁ; ਰੋਇ. ਨ ਜਾਣਹੂ ॥

moeaa kau. kiaa rovahu; roe. na jaanahoo |

Sant Singh KhalsaWhy do you weep for the dead? You do not know how to weep.
Manmohan SinghWhy doest thou weep for the dead? Thou knowest not how to weep.
Manmohan Singh (Punjabi)ਤੂੰ ਮਰਿਆ ਹੋਇਆ ਲਈ ਕਿਉਂ ਰੌਦਾ ਹੈ? ਤੂੰ ਰੌਣ ਜਾਣਦਾ ਹੀ ਨਹੀਂ।
Fareedkot Teekaਜੋ ਮਰ ਗਏ ਹੈਂ ਤਿਨ ਕੋ ਕਿਆ ਰੋਵਤੇ ਹੋ, ਤੁਮ ਰੋ ਨਹੀਂ ਜਾਨਤੇ ਹੋ॥
Prof. Sahib Singhਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ, ਅਸਲ ਵੈਰਾਗ ਵਿਚ ਆਉਣ ਦੀ ਤੁਹਾਨੂੰ ਜਾਚ ਨਹੀਂ।

ਪਦ ਅਰਥ ਰੋਇ ਨਾ ਜਾਣਹੂ = ਤੁਸੀ ਰੋਣਾ ਨਹੀਂ ਜਾਣਦੇ, ਤੁਸੀ ਵੈਰਾਗ ਵਿਚ ਆਉਣਾ ਨਹੀਂ ਜਾਣਦੇ।

SikhNet (Spanish)¿Por qué te lamentas por los muertos? No, tú no sabes lamentarte.

ਰੋਵਹੁ ਸਚੁ ਸਲਾਹਿ; ਹੁਕਮੁ ਪਛਾਣਹੂ ॥੩॥

rovahu sach salaeh; hukam pachhaanahoo |3|

Sant Singh KhalsaWeep by praising the True Lord, and recognize His Command. ||3||
Manmohan SinghWail in love while praising the True Lord, and recognise His command.
Manmohan Singh (Punjabi)ਸੱਚੇ ਸਾਈਂ ਦੀ ਸਿਫ਼ਤ ਕਰਦਾ ਹੋਇਆ ਪ੍ਰੇਮ ਵਿੱਚ ਰੋ ਅਤੇ ਉਸ ਦੇ ਫੁਰਮਾਨ ਨੂੰ ਸਿੰਆਣ।
Fareedkot Teekaਸਚੇ ਕੇ ਸਲਾਹਨੇ ਮੇਂ ਅਰੁ ਉਸ ਕੇ ਹੁਕਮ ਕੋ ਸਮਝਣੇ ਕੇ ਵਾਸਤੇ ਰੋਵੋ॥੩॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਵੈਰਾਗ ਵਿੱਚ ਆਵੋ ਤੇ ਸਮਝੋ ਕਿ ਇਹ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ ॥੩॥

ਪਦ ਅਰਥ ਰੋਵਹੁ = ਵੈਰਾਗ ਵਿਚ ਆਓ। ਸਲਾਹਿ = ਸਿਫ਼ਤ-ਸਾਲਾਹ ਕਰ ਕੇ ॥੩॥

SikhNet (Spanish)Laméntate alabando al Verdadero Señor y reconoce Su Mandato. (3)

ਹੁਕਮੀ. ਵਜਹੁ ਲਿਖਾਇ; ਆਇਆ ਜਾਣੀਐ ॥

hukamee. vajahu likhaae; aaeaa jaaneeai |

Sant Singh KhalsaBlessed is the birth of one who is destined to abide by the Lord's Command.
Manmohan SinghFruitful or Renowned is the advent of him, who is destined by the commander to receive the maintenance of the Name.
Manmohan Singh (Punjabi)ਸਫਲ ਜਾਂ ਪ੍ਰਸਿੱਧ ਹੋ ਵੰਞਦਾ ਹੈ ਉਸ ਦਾ ਆਗਮਨ, ਜਿਸ ਦੇ ਭਾਗਾਂ ਵਿੱਚ ਹਾਕਮ (ਪ੍ਰਭੂ) ਨੇ ਨਾਮ ਦੇ ਗੁਜਾਰੇ ਦੀ ਪਰਾਪਤੀ ਲਿਖੀ ਹੈ।
Fareedkot Teekaਸੰਸਾਰ ਕੇ ਜਿਤਨੇ ਸੁਖੁ ਦੁਖ ਹੈਂ ਯਹ ਤੋ (ਹੁਕਮੀ) ਅਕਾਲ ਪੁਰਖ ਸੇ ਕਰਮਾਨੁਸਾਰ (ਵਜਹੁ) ਦੁਮਾਹਾ ਜੀਵ ਲਿਖਾਇ ਆਇਆ ਜਾਣੀਤਾ ਹੈ॥
Prof. Sahib Singhਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ।

ਪਦ ਅਰਥ ਵਜਹੁ = ਤਨਖ਼ਾਹ, ਰੋਜ਼ੀਨਾ। ਜਾਣੀਐ = (ਇਹ ਗੱਲ) ਸਮਝਣੀ ਚਾਹੀਦੀ ਹੈ।

SikhNet (Spanish)Él obtiene Utilidad Verdadera tomando

ਲਾਹਾ ਪਲੈ ਪਾਇ; ਹੁਕਮੁ ਸਿਞਾਣੀਐ ॥੪॥

laahaa palai paae; hukam siyaaneeai |4|

Sant Singh KhalsaHe obtains the true profit, realizing the Lord's Command. ||4||
Manmohan SinghBy realising the Lord's will, the mortal obtains the profit.
Manmohan Singh (Punjabi)ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਪ੍ਰਾਣੀ ਨਫਾ ਪਰਾਪਤ ਕਰ ਲੈਦਾ ਹੈ।
Fareedkot Teekaਲਾਹਾ ਤਬ ਪਲੇ ਪੜੇਗਾ ਜਬ ਉਸ ਹੁਕਮ ਕੋ ਸਮਝੀਏਗਾ ਅਰਥਾਤ ਸੁਖ ਦੁਖ ਹਾਂਨ ਲਾਭ ਕੇ ਹੁਕਮ ਮੇਂ ਮੰਨ ਕਰ ਸਮਾਨ ਬ੍ਰਿਤਿ ਰਖੋਗੇ॥੪॥
Prof. Sahib Singhਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਜੀਵਨ ਲਾਭ ਮਿਲਦਾ ਹੈ ॥੪॥

ਪਦ ਅਰਥ ਪਲੈ ਪਾਇ = ਮਿਲਦਾ ਹੈ ॥੪॥

SikhNet (Spanish)Conciencia del Comando del Señor. (4)

Open this shabad (21 lines, Angs 419-420) →

Ang 419 of 1430