ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਜੇ. ਦੇਹੈ ਦੁਖੁ ਲਾਈਐ; ਪਾਪ ਗਰਹ ਦੁਇ ਰਾਹੁ ॥
je. dehai dukh laaeeai; paap garah due raahu |
Sant Singh KhalsaIf my body were afflicted with pain, under the evil influence of unlucky stars;
Manmohan SinghWere I to infest my body with pain by means of two sinful stars, Rahu and Ketu;
Manmohan Singh (Punjabi)ਜੇਕਰ ਮੈਂ ਆਪਣੇ ਸਰੀਰ ਨੂੰ ਦੋ ਪਾਪੀ ਤਾਰਿਆਂ ਰਾਹੂ ਤੇ ਕੇਤੂ ਦੇ ਜ਼ਰੀਏ ਦਰਦ ਚਮੋੜ ਲਵਾਂ।
Fareedkot Teekaਜੇ ਕਰ ਕਿਸੀ ਦੁਸ਼ਮਨ ਕੀ ਦੇਹ ਕੋ ਦੁਖ ਲਗਾਇਆ ਚਾਹੀਏ, ਤੌ ਪਾਪ ਰੂਪ ਜੋ ਦੋ ਗ੍ਰਹ ਹੈਂ ਰਾਹੁ ਅਰ ਕੇਤੁ ਸੋ ਉਸ ਨੂੰ ਲਗਾ ਦੇਈਏ॥
Prof. Sahib Singhਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ),ਪਦ ਅਰਥ ਦੇਹੈ = ਸਰੀਰ ਨੂੰ। ਰਾਹੁ = ਰਾਹੂ। ਦੁਇ = ਦੋਵੇਂ ਰਾਹੂ ਤੇ ਕੇਤੂ। ਪਾਪ ਗਰਹ = ਪਾਪਾਂ ਦੇ ਗ੍ਰਹ, ਮਨਹੂਸ ਤਾਰੇ।
SikhNet (Spanish)Si mi cuerpo se retorciera de dolor bajo el impacto de estrellas maléficas,
ਰਤੁ ਪੀਣੇ ਰਾਜੇ. ਸਿਰੈ ਉਪਰਿ ਰਖੀਅਹਿ; ਏਵੈ ਜਾਪੈ ਭਾਉ ॥
rat peene raaje. sirai upar rakheeeh; evai jaapai bhaau |
Sant Singh Khalsaand if the blood-sucking kings were to hold power over me
Manmohan SinghWere the blood sucking kings to sway over my head and like this hold may appear to be my condition;
Manmohan Singh (Punjabi)ਜੇਕਰ ਲਹੂ-ਚੂਸਣ ਵਾਲੇ ਪਾਤਸ਼ਾਹ ਮੇਰੇ ਸੀਸ ਵੁਤੇ ਹਕੂਮਤ ਰਖਦੇ ਹੋਣ ਅਤੇ ਮੇਰੀ ਹਾਲਤ ਐਸ ਤਰ੍ਹਾਂ ਦੀ ਦਿਸਦੀ ਹੋਵੇ।
Fareedkot Teekaਰਤੁ ਪੀਣੇ ਵਾਲੇ ਅਤਿ ਦੁਖਦਾਈ ਰਾਵਣਾਦਿ ਵਤ ਰਾਜੇ ਅਪਨੇ ਸਿਰ ਪਰ ਪਹਰੇ ਵਾਲੇ ਰਖੀਏ, ਵਾ ਉਨ ਕੇ ਸਿਰ ਪਰ ਅਪਨਾ ਹੁਕਮ ਰਖੀਏ, (ਏਵੈ) ਇਸ ਪ੍ਰਕਾਰ (ਭਾਉ) ਪ੍ਰਤਾਪ (ਜਾਪੈ) ਜਾਣੀਏ॥
Prof. Sahib Singhਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ,ਪਦ ਅਰਥ ਰਤੁ ਪੀਣੇ = ਜ਼ਾਲਮ। ਏਵੈ = ਇਹੋ ਜਿਹੀ। ਭਾਉ = ਪਿਆਰ। ਜਾਪੈ = ਪਰਗਟ ਹੋਵੇ। ਏਵੈ = ਇਸੇ ਤਰ੍ਹਾਂ {ਪੁਰਾਣਾਂ ਦੀ ਕਥਾ ਹੈ ਕਿ ਮੋਹਨੀ ਅਵਤਾਰ ਦੀ ਅਗਵਾਈ ਵਿਚ ਦੇਵਤਿਆਂ ਨੇ ਸਮੁੰਦਰ ਰਿੜਕ ਕੇ ੧੪ ਰਤਨ ਕੱਢੇ, ਉਹਨਾਂ ਵਿਚੋਂ ਇਕ ਸੀ 'ਅੰਮ੍ਰਿਤ' ਜਦੋਂ ਦੇਵਤੇ ਰਲ ਕੇ ਅੰਮ੍ਰਿਤ ਪੀਣ ਲੱਗੇ, ਤਾਂ 'ਰਾਹੂ' ਦੈਂਤ ਭੀ ਭੇਸ ਵਟਾ ਕੇ ਆ ਬੈਠਾ ਤੇ 'ਅੰਮ੍ਰਿਤ' ਪੀ ਗਿਆ। ਚੰਦਰਮਾ ਤੇ ਸੂਰਜ ਨੇ ਪਛਾਣ ਲਿਆ, ਉਹਨਾਂ ਮੋਹਨੀ ਅਵਤਾਰ ਨੂੰ ਦੱਸਿਆ ਜਿਸ ਨੇ ਸੁਦਰਸ਼ਨ ਚੱਕਰ ਨਾਲ ਇਸ ਦਾ ਸਿਰ ਕੱਟ ਦਿੱਤਾ। 'ਅੰਮ੍ਰਿਤ' ਪੀਣ ਕਰਕੇ ਇਹ ਮਰ ਨ ਸਕਿਆ ਹੁਣ ਤਕ ਵੈਰ ਲੈਣ ਲਈ ਕਦੇ ਕਦੇ ਚੰਦਰਮਾ ਤੇ ਸੂਰਜ ਨੂੰ ਆ ਗ੍ਰਸਦਾ ਹੈ, ਜਦੋਂ ਗ੍ਰਹਣ ਲੱਗ ਜਾਂਦਾ ਹੈ}
SikhNet (Spanish)Si mi cuerpo se retorciera de dolor bajo el impacto de estrellas maléficas,
ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੩॥
bhee toonhai saalaahanaa; aakhan. lahai na chaau |3|
Sant Singh Khalsa-even if this were my condition, I would still worship and adore You, and my longing to chant Your Praises would not decrease. ||3||
Manmohan SinghEven then I would admire Thee, O Lord! and my yearning to utter Thine praises shall not abate.
Manmohan Singh (Punjabi)ਤਾਂ ਭੀ ਮੈਂ ਤੇਰਾ ਜੱਸ ਹੀ ਕਰਾਂਗਾ, ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਣ ਦੀ ਮੇਰੀ ਉਮੰਗ ਮੁੱਕੇਗੀ ਨਹੀਂ।
Fareedkot Teekaਤੌ ਭੀ ਤੇਰਾ ਹੀ ਸਾਲਾਹੁਣਾ ਕਰਾਂ ਔਰ ਤੇਰੇ ਨਾਮ ਉਚਾਰਣੇ ਕਾ ਮੇਰਾ ਚਾਉ ਨ ਲਹੇ॥੩॥
Prof. Sahib Singhਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ ॥੩॥
SikhNet (Spanish)si tales fueran las condiciones, aun así, yo Te alabaría, oh Señor, y mi deseo por recitar Tu Alabanza no se acabaría jamás. (3)