ਸੋ ਅੰਤਰਿ; ਸੋ ਬਾਹਰਿ ਅਨੰਤ ॥
so antar; so baahar anant | Ang 293
Sant Singh KhalsaThe Infinite Lord is inside, and outside as well.
Manmohan SinghThe Infinite Lord is both within and without.
Manmohan Singh (Punjabi)ਉਹ ਬੇਅੰਤ ਸੁਆਮੀ ਅੰਦਰ ਵੀ ਹੈ ਤੇ ਬਾਹਰ ਵੀ ਹੈ।
Fareedkot Teekaਸੋਈ ਸੋ ਅਨੰਤ ਰੂਪ ਅੰਤਰ ਬਾਹਰ ਹੈ॥
Prof. Sahib Singhਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ)
SikhNet (Spanish)El Infinito se extiende tanto hacia afuera como hacia adentro de uno mismo.
ਘਟਿ ਘਟਿ ਬਿਆਪਿ ਰਹਿਆ; ਭਗਵੰਤ ॥
ghatt ghatt biaap rahiaa; bhagavant | Ang 293
Sant Singh KhalsaDeep within each and every heart, the Lord God is pervading.
Manmohan SinghThe Auspicious Master is contained in every heart.
Manmohan Singh (Punjabi)ਮੁਬਾਰਕ ਮਾਲਕ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਸੋ ਅਨੰਤ ਰੂਪ ਭਗਵੰਤ ਘਟੋਂ ਘਟੋਂ ਮੇਂ ਬਿਆਪ ਰਹਾ ਹੈ॥
Prof. Sahib Singhਹਰੇਕ ਸਰੀਰ ਵਿਚ ਮੌਜੂਦ ਹੈ।
SikhNet (Spanish)Cada corazón es colmado por nuestro Señor.
ਧਰਨਿ ਮਾਹਿ; ਆਕਾਸ ਪਇਆਲ ॥
dharan maeh; aakaas peaal | Ang 293
Sant Singh KhalsaIn the earth, in the Akaashic ethers, and in the nether regions of the underworld
Manmohan SinghHe is in earth sky and the under -world.
Manmohan Singh (Punjabi)ਉਹ ਧਰਤੀ, ਅਸਮਾਨ ਅਤੇ ਪਾਤਾਲ ਵਿੱਚ ਹੈ।
Fareedkot Teekaਧਰਤੀ ਔਰ ਅਕਾਸ, ਪਤਾਲ ਆਦੀ ਮੇਂ ਹੈ॥
Prof. Sahib Singhਧਰਤੀ ਅਕਾਸ਼ ਤੇ ਪਤਾਲ ਵਿਚ ਹੈ,ਪਦ ਅਰਥ ਧਰਨਿ = ਧਰਤੀ। ਪਇਆਲ = ਪਤਾਲ।
SikhNet (Spanish)Él se encuentra en el cielo, la tierra, en las regiones obscuras,
ਸਰਬ ਲੋਕ; ਪੂਰਨ ਪ੍ਰਤਿਪਾਲ ॥
sarab lok; pooran pratipaal | Ang 293
Sant Singh Khalsain all worlds, He is the Perfect Cherisher.
Manmohan SinghOf all the worlds he is the Perfect Cherisher.
Manmohan Singh (Punjabi)ਸਾਰਿਆਂ ਜਹਾਨਾਂ ਦਾ ਉਹ ਮੁਕੰਮਲ ਪਾਲਣਹਾਰ ਹੈ।
Fareedkot Teekaਸਰਬ ਲੋਕੋਂ ਬੀਚ ਪੂਰਨ ਹੋ ਕਰ ਸਭ ਕੀ ਪ੍ਰਤਿਪਾਲ ਕਰਤਾ ਹੈ॥
Prof. Sahib Singhਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ;ਪਦ ਅਰਥ ਸਰਬ ਲੋਕ = ਸਾਰੇ ਭਵਨਾਂ ਵਿਚ। ਬਨਿ = ਜੰਗਲ ਵਿਚ।
SikhNet (Spanish)colmando con Su Presencia el Universo entero.
ਬਨਿ ਤਿਨਿ; ਪਰਬਤਿ ਹੈ ਪਾਰਬ੍ਰਹਮੁ ॥
ban tin; parabat hai paarabraham | Ang 294
Sant Singh KhalsaIn the forests, fields and mountains, He is the Supreme Lord God.
Manmohan SinghIn forests, grass blades and mountains the Supreme Lord is contained.
Manmohan Singh (Punjabi)ਜੰਗਲਾਂ, ਘਾਹ ਦੀਆਂ ਤਿੜਾਂ ਅਤੇ ਪਹਾੜਾਂ ਅੰਦਰ ਸ਼੍ਰੋਮਣੀ ਸਾਹਿਬ ਵਿਆਪਕ ਹੈ।
Fareedkot Teekaਬਨੋਂ ਮੇਂ ਤ੍ਰਿਣੋਂ ਮੇਂ ਸਰਬ ਪਰਬਤੋਂ ਮੇਂ ਪਾਰਬ੍ਰਹਮ ਵਿਆਪਕ ਹੈ॥
Prof. Sahib Singhਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ;ਪਦ ਅਰਥ ਤਿਨਿ = ਤ੍ਰਿਣ ਵਿਚ, ਘਾਹ ਆਦਿਕ ਵਿਚ। ਪਰਬਤਿ = ਪਰਬਤ ਵਿਚ।
SikhNet (Spanish)Él sostiene la vegetación y las montañas,
ਜੈਸੀ ਆਗਿਆ; ਤੈਸਾ ਕਰਮੁ ॥
jaisee aagiaa; taisaa karam | Ang 294
Sant Singh KhalsaAs He orders, so do His creatures act.
Manmohan SinghAs is His will so are His creatures acts.
Manmohan Singh (Punjabi)ਜੇਹੋ ਜਿਹੀ ਉਸ ਦੀ ਰਜ਼ਾ ਹੈ, ਉਹੋ ਜਿਹੇ ਹਨ ਉਸ ਦੇ ਜੀਆਂ ਦੇ ਅਮਲ।
Fareedkot Teekaਜੈਸੀ ਜੈਸੀ ਤਿਸ ਕੀ ਆਗਿਆ ਹੋਤੀ ਹੈ, ਤੈਸੇ ਹੀ ਇਹ ਜੀਵ ਕਰਮ ਕਰਤਾ ਹੈ॥
Prof. Sahib Singhਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ;ਪਦ ਅਰਥ ਆਗਿਆ = ਹੁਕਮ। ਕਰਮੁ = ਕੰਮ।
SikhNet (Spanish)y cada acción nuestra se da de acuerdo a Su Voluntad.
ਪਉਣ ਪਾਣੀ; ਬੈਸੰਤਰ ਮਾਹਿ ॥
paun paanee; baisantar maeh | Ang 294
Sant Singh KhalsaHe permeates the winds and the waters.
Manmohan SinghThe Lord is in wind water and fire.
Manmohan Singh (Punjabi)ਸੁਆਮੀ ਹਵਾ, ਜਲ ਅਤੇ ਅੱਗ ਅੰਦਰ ਹੈ।
Fareedkot Teekaਪੌਣ, ਪਾਣੀ ਪੁਨਾ ਅਗਨੀ ਬੀਚ॥
Prof. Sahib Singhਪਉਣ ਵਿਚ, ਪਾਣੀ ਵਿਚ, ਅੱਗ ਵਿਚ,ਪਦ ਅਰਥ ਬੈਸੰਤਰ = ਅੱਗ।
SikhNet (Spanish)Él abarca el aire, el agua y el fuego,
ਚਾਰਿ ਕੁੰਟ; ਦਹ ਦਿਸੇ ਸਮਾਹਿ ॥
chaar kuntt; deh dise samaeh | Ang 294
Sant Singh KhalsaHe is pervading in the four corners and in the ten directions.
Manmohan SinghHe is permeating the four quarters and the ten directions.
Manmohan Singh (Punjabi)ਉਹ ਚਰੀ ਪਾਸੀ ਅਤੇ ਦਸੀ ਤਰਫੀ ਰਮਿਆ ਹੋਇਆ ਹੈ।
Fareedkot Teekaਅਰੁ ਚਾਰੋਂ ਕੁੰਟਾਂ ਤੇ ਆਦਿਕ ਦਸੋਂ ਦਿਸਾਂ ਮੇਂ ਸਮਾਇ ਰਹਾ ਹੈ॥
Prof. Sahib Singhਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ।ਪਦ ਅਰਥ ਕੁੰਟ = ਕੂਟ। ਦਿਸ = ਤਰਫ਼, ਪਾਸਾ।
SikhNet (Spanish)y también se extiende a cada región en las diez direcciones.
ਤਿਸ ਤੇ ਭਿੰਨ; ਨਹੀ ਕੋ ਠਾਉ ॥
tis te bhin; nahee ko tthaau | Ang 294
Sant Singh KhalsaWithout Him, there is no place at all.
Manmohan SinghThere is no place without Him.
Manmohan Singh (Punjabi)ਉਸ ਦੇ ਬਗੈਰ ਕੋਈ ਜਗ੍ਹਾਂ ਨਹੀਂ।
Fareedkot Teekaਤਿਸ ਤੇ ਭਿੰਨ ਕੋਈ ਅਸਥਾਨ ਨਹੀਂ ਹੈ॥
Prof. Sahib Singhਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ;ਪਦ ਅਰਥ ਭਿੰਨ = ਵੱਖਰਾ।
SikhNet (Spanish)No existe lugar alguno que no sea alcanzado por el Naam, el Nombre del Señor,
ਗੁਰ ਪ੍ਰਸਾਦਿ; ਨਾਨਕ. ਸੁਖੁ ਪਾਉ ॥੨॥
gur prasaad; naanak. sukh paau |2| Ang 294
Sant Singh KhalsaBy Guru's Grace, O Nanak, peace is obtained. ||2||
Manmohan SinghBy Guru's grace, Nanak has obtained peace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਆਰਾਮ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਕੀ ਕ੍ਰਿਪਾ ਸੇ ਤਿਸ ਸੁਖ ਸਰੂਪ ਕੋ ਪਾਇ ਲੇ ॥੨॥
Prof. Sahib Singh(ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥੨॥
SikhNet (Spanish)pero la Paz sólo se encuentra por Gracia del Guru.(2)