ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ ॥
raamakalee baanee bhagataa kee | kabeer jeeo | Ang 968
Sant Singh KhalsaRaamkalee, The Word Of The Devotees. Kabeer Jee:
Manmohan SinghRamkali hymns of the saints. Sire Kabir.
Manmohan Singh (Punjabi)ਰਾਮਕਲੀ ਭਗਤਾਂ ਦੀ ਬਾਣੀ। ਸ਼੍ਰੀ ਕਬੀਰ।
Prof. Sahib Singhਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਬਾਣੀ।
SikhNet (Spanish)Ramkali, palabras de los Devotos, Kabir-yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 968
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਕਾਇਆ ਕਲਾਲਨਿ ਲਾਹਨਿ ਮੇਲਉ; ਗੁਰ ਕਾ ਸਬਦੁ ਗੁੜੁ. ਕੀਨੁ ਰੇ ॥
kaaeaa kalaalan laahan melau; gur kaa sabad gurr. keen re | Ang 968
Sant Singh KhalsaMake your body the vat, and mix in the yeast. Let the Word of the Guru's Shabad be the molasses.
Manmohan SinghMake thou thy body the vat end, the Guru's instruction thy molasses,
Manmohan Singh (Punjabi)ਤੂੰ ਆਪਣੀ ਦੇਹ ਨੂੰ ਮੱਟ ਅਤੇ ਗੁਰਾਂ ਦੇ ਉਪਦੇਸ਼ ਨੂੰ ਆਪਣਾ ਗੁੜ ਬਣਾ,
Fareedkot Teekaਹੇ ਭਾਈ! ਜਿਸ ਨੇ ਦੇਹ ਰੂਪ (ਕਲਾਲਨਿ)⁽¹⁾ ਮਟੀ ਕਰੀ ਹੈ, ਤਿਸ ਮੇਂ ਗੁਰੋਂ ਕਾ ਸਬਦੁ ਗੁੜ ਕੀਆ ਹੈ, ਲਾਹਨਿ ਪੂਰ, ਭਾਵ ਮਦਰਾ ਕੀ ਸਕ ਆਦਿ ਸਮਗ੍ਰੀ ਮੇਲ ਉਪਾਇਆ ਹੈ, ਸੋਈ ਸਫੁਟ ਕਰਤੇ ਹੈਂ॥
Prof. Sahib Singhਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ-ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ,ਪਦ ਅਰਥ ਕਲਾਲਨਿ = ਉਹ ਮੱਟੀ ਜਿਸ ਵਿਚ ਗੁੜ ਸੱਕ ਆਦਿਕ ਚੀਜ਼ਾਂ ਪਾ ਕੇ ਸ਼ਰਾਬ ਕੱਢਣ ਲਈ ਖ਼ਮੀਰ ਤਿਆਰ ਕਰੀਦਾ ਹੈ। ਲਾਹਨਿ = ਖ਼ਮੀਰ ਲਈ ਸਮਗ੍ਰੀ। ਰੇ = ਹੇ ਭਾਈ! ਕੀਨੁ = ਮੈਂ ਬਣਾਇਆ ਹੈ।
SikhNet (Spanish)Haz de tu cuerpo, el mortero y mezcla la levadura,
ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ; ਕਾਟਿ ਕਾਟਿ ਕਸੁ ਦੀਨੁ ਰੇ ॥੧॥
trisanaa kaam krodh mad matasar; kaatt kaatt kas deen re |1| Ang 969
Sant Singh KhalsaCut up desire, sexuality, anger, pride and envy, and let them be the fermenting bark. ||1||
Manmohan Singhcutting up desire, lust, wrath, pride and envy, use thou them as thy bark of Acacia arabica, Thus mix thou thy yeast.
Manmohan Singh (Punjabi)ਖਾਹਿਸ਼ਾਂ, ਕਾਮ-ਚੇਸ਼ਟਾ, ਰੋਹ ਹੰਕਾਰ ਅਤੇ ਈਰਖਾ ਨੂੰ ਟੋਟੇ ਟੋਟੇ, ਕਰ ਤੂੰ ਇਸ ਨੂੰ ਆਪਣੇ ਕਿੱਕਰ ਦੇ ਸੱਕ ਵਜੋਂ ਇਸਤਿਮਾਲ ਕਰ, ਇਸ ਤਰ੍ਹਾਂ ਤੂੰ ਆਪਣੇ ਖਮੀਰ ਨੂੰ ਰਲਾ ਮਿਲਾ ਲੈ।
Fareedkot Teekaਹੇ ਭਾਈ! ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਔ ਈਰਖਾ, ਇਨਾਂ ਬਿਕਾਰੋਂ ਕਾ ਜੋ ਕਾਟਨਾ ਹੈ, ਸੋਈ (ਕਾਟਿ) ਕੁਤਰ ਕੇ (ਕਸੁ) ਸੱਕਮਟੀ ਬੀਚ ਦੀਆ ਹੈ॥੧॥
Prof. Sahib Singhਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥ਪਦ ਅਰਥ ਮਦ = ਹੰਕਾਰ। ਮਤਸਰ = ਈਰਖਾ। ਕਸੁ = ਸੱਕੇ ॥੧॥
SikhNet (Spanish)deja que la Palabra del Shabd del Guru sea la melaza.(1)
ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ; ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥
koee hai re sant sehaj sukh antar; jaa kau jap tap deo dalaalee re | Ang 969
Sant Singh KhalsaIs there any Saint, with intuitive peace and poise deep within, unto whom I might offer my meditation and austerities as payment?
Manmohan SinghIs there any such saint, in whose mind poise and peace abide, to whom I may offer my devotion for giving me such a wine?
Manmohan Singh (Punjabi)ਕੀ ਕੋਈ ਐਹੋ ਜੇਹਾ ਸਾਧੂ ਹੈ, ਜਿਸ ਦੇ ਹਿਰਦੇ ਅੰਦਰ ਅਡੋਲਤਾ ਅਤੇ ਆਰਾਮ ਵਸਦੇ ਹਨ, ਐਸੀ ਸ਼ਰਾਬ ਮੈਨੂੰ ਦੇਣ ਦੇ ਲਈ, ਜਿਸ ਨੂੰ ਮੈਂ ਆਪਣੀ ਸ਼ਰਧਾ ਅਤੇ ਤਪੱਸਿਆ ਦਸਤੂਰੀ ਵਜੋਂ ਭੇਟ ਕਰਾਂ?
Fareedkot Teekaਹੇ ਭਾਈ! ਐਸਾ ਕੋਈ ਸੰਤ ਹੈ, ਜੋ ਆਤਮ ਸੁਖ ਕੋ ਆਪਨੇ ਅੰਤਰ ਭੋਗ ਰਹਾ ਹੈ ਜਿਸ ਕੋ ਮੈਂ ਜਪ ਤਪ ਦਲਾਲੀ ਦੇ ਦੇਵਾਂ॥
Prof. Sahib Singhਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?ਪਦ ਅਰਥ ਰੇ = ਹੇ ਭਾਈ! ਸਹਜ ਅੰਤਰਿ = ਅਡੋਲ ਅਵਸਥਾ ਵਿਚ ਟਿਕਿਆ ਹੋਇਆ। ਦਲਾਲ = ਉਹ ਮਨੁੱਖ ਜੋ ਦੋ ਧਿਰਾਂ ਵਿਚ ਕਿਸੇ ਚੀਜ਼ ਦਾ ਸੌਦਾ ਕਰਾਉਂਦਾ ਹੈ ਤੇ ਉਸ ਦੇ ਇਵਜ਼ ਵਿਚ ਦੋਹਾਂ ਪਾਸਿਆਂ ਤੋਂ ਜਾਂ ਇੱਕ ਧਿਰ ਤੋਂ ਨੀਯਤ ਰਕਮ ਲੈਂਦਾ ਹੈ, ਉਸ ਰਕਮ ਨੂੰ 'ਦਲਾਲੀ' ਆਖਦੇ ਹਨ।
SikhNet (Spanish)Deja que el deseo, la lujuria y el enojo, el orgullo y la envidia sean desmenuzados y se vuelvan la corteza de fermento.
ਏਕ ਬੂੰਦ ਭਰਿ ਤਨੁ ਮਨੁ ਦੇਵਉ; ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥
ek boond bhar tan man devau; jo mad dee kalaalee re |1| rahaau | Ang 969
Sant Singh KhalsaI dedicate my body and mind to whoever gives me even a drop of this wine from such a vat. ||1||Pause||
Manmohan SinghI shall surrender my soul and body to him, who gives me as much as a drop me as much as a drop of wine from such a vat. Pause.
Manmohan Singh (Punjabi)ਮੈਂ ਆਪਣੀ ਜਿੰਦੜੀ ਤੇ ਦੇਹ ਉਸ ਨੂੰ ਸਮਰਪਨ ਕਰ ਦਿਆਂਗਾ ਜਿਹੜਾ ਮੈਨੂੰ ਐਸੇ ਮੱਟ ਵਿਚੋਂ ਇਕ ਕਤਰੇ ਜਿੰਨੀ ਸ਼ਰਾਬ ਪੀ ਦੇਵੇ। ਠਹਿਰਾਉ।
Fareedkot Teekaਜੋ ਮੇਰੇ ਕਉ ਤਿਸ ਆਤਮ ਆਨੰਦ ਰੂਪ ਮਦਰਾ ਕੀ ਏਕ ਬੂੰਦ ਭਰ ਦੇਹ ਰੂਪ (ਕਲਾਲੀ) ਮਟੀ ਕੇ ਬੀਚ ਸੇ ਦੇਵੇ ਤੌ ਮੈਂ ਮਨ ਤਿਸ ਕੋ ਬਖਸੀਸ ਕਰ ਦੇਵੋਂ॥੧॥ ਰਹਾਉ ॥
Prof. Sahib Singhਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ॥੧॥ ਰਹਾਉ ॥ਪਦ ਅਰਥ ਭਰਿ = ਦੇ ਬਰਾਬਰ। ਜੋ ਕਲਾਲੀ = ਜੋ ਸਾਕੀ, ਜੋ ਸ਼ਰਾਬ ਪਿਲਾਉਣ ਵਾਲਾ ॥੧॥ ਰਹਾਉ ॥
SikhNet (Spanish)Oh Dios, ¿habrá algún Santo sentado en Paz y Tranquilidad a quien pueda ofrecer mi servicio? Ante él postraría mi ser si me bendijera con una gota de ese vino.(1-Pausa)
ਭਵਨ ਚਤੁਰ ਦਸ ਭਾਠੀ ਕੀਨੑੀ; ਬ੍ਰਹਮ ਅਗਨਿ ਤਨਿ ਜਾਰੀ ਰੇ ॥
bhavan chatur das bhaatthee keenaee; braham agan tan jaaree re | Ang 969
Sant Singh KhalsaI have made the fourteen worlds the furnace, and I have burnt my body with the fire of God.
Manmohan SinghThe fourteen worlds, I have made my furnace. The realisation of the Lord within my body is fire that I have burnt in the furnace.
Manmohan Singh (Punjabi)ਚੌਦਾਂ ਜਹਾਨਾਂ ਨੂੰ ਮੈਂ ਆਪਣੀ ਭੱਠੀ ਬਣਾਇਆ ਹੈ ਆਪਣੇ ਸਰੀਰ ਅੰਦਰ ਪ੍ਰਭੂ ਦੀ ਅਨੁਭਵਤਾ ਦੀ ਅੱਗ ਮੈਂ ਭੱਠੀ ਵਿੱਚ ਬਾਲੀ ਹੈ।
Fareedkot Teekaਚੌਦਾਂ ਭਵਨ ਜੋ ਨਾਸ ਰੂਪ ਜਾਣਿਆ ਹੈ ਵਾ ਚੌਦਾਂ ਇੰਦ੍ਰੇ ਵਾਲਾ ਤਨੁ ਇਹ ਭਠੀ ਬਨਾਈ ਹੈ ਔਰ ਤਿਸੁ ਮੇਂ ਬ੍ਰਹਮ ਗਿਆਨ ਕਾ ਜੋ ਪ੍ਰਕਾਸ਼ ਹੂਆ ਹੈ ਏਹੀ ਅਗਨੀ ਜਲਾਈ ਹੈ॥
Prof. Sahib Singhਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ)।ਪਦ ਅਰਥ ਭਵਨ ਚਤੁਰ ਦਸ = ਚੌਦਾਂ ਭਵਨਾਂ (ਦਾ ਮੋਹ), ਜਗਤ ਦਾ ਮੋਹ। ਤਨਿ = ਸਰੀਰ ਵਿਚ।
SikhNet (Spanish)De las catorce regiones del Universo haría un horno y lo calentaría con el fuego de Dios,
ਮੁਦ੍ਰਾ ਮਦਕ ਸਹਜ ਧੁਨਿ ਲਾਗੀ; ਸੁਖਮਨ ਪੋਚਨਹਾਰੀ ਰੇ ॥੨॥
mudraa madak sehaj dhun laagee; sukhaman pochanahaaree re |2| Ang 969
Sant Singh KhalsaMy mudra - my hand-gesture, is the pipe; tuning into the celestial sound current within, the Shushmanaa - the central spinal channel, is my cooling pad. ||2||
Manmohan SinghTo enshrine love for the Lord is my sealing the pitcher to drive the wine into the pot and mental peace is my cooling-pad.
Manmohan Singh (Punjabi)ਮੱਟ ਵਿੱਚ ਸ਼ਰਾਬ ਪੁਚਾਉਣ ਲਈ ਪ੍ਰਭੂ ਨਾਲ ਪ੍ਰੀਤ ਪਾਉਣਾ ਹੀ ਮੇਰਾ ਘੜੇ ਨੂੰ ਮੁੰਦਣਾ ਹੈ ਅਤੇ ਚਿੱਤ ਦੀ ਠੰਡ ਚੈਨ ਮੇਰੀ ਠੰਡਾ ਕਰਨ ਵਾਲੀ ਲੀਰ ਹੈ।
Fareedkot Teekaਊਪਰ ਤੇ ਮਦ ਕਾ ਮੂੰਦਣਾ ਏਹ ਕੀਆ ਹੈ, ਜੋ ਸ਼ਾਂਤਿ ਰੂਪ ਹੋ ਕਰ (ਧੁਨਿ) ਓਅੰ ਮੰਤ੍ਰ ਮੇਂ ਬ੍ਰਿਤੀ ਲਗੀ ਹੈ ਔ (ਸੁਖਮਨ) ਜੋ ਮਨ ਕੋ ਸੁਖ ਦੇਵੈ ਭਗਤੀ ਏਹ ਪੋਚਨ ਹਾਰੀ ਹੈ॥ ਚੋਇਕੇ ਜਿਸ ਘੜੀ ਮੇਂ ਮਦ ਪੜਤਾ ਹੈ, ਉਸ ਊਪਰ ਪੋਚਾ ਫੇਰੀਤਾ ਹੈ, ਈਹਾਂ ਉਸ ਘੜੀ ਦਾ ਨਾਮ ਪੋਚਨਹਾਰੀ ਹੈ॥੨॥
Prof. Sahib Singhਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ॥੨॥ਪਦ ਅਰਥ ਮੁਦ੍ਰਾ = ਢੱਕਣ, ਡੱਟ। ਮਦਕ = ਸ਼ਰਾਬ ਜਾਂ ਅਰਕ ਕੱਢਣ ਵਾਲੀ ਨਾਲ। ਮੁਦ੍ਰਾ ਮਦਕ = ਮਦਕ ਦੀ ਮੁਦ੍ਰਾ, ਨਾਲ ਦਾ ਢੱਕਣ। ਧੁਨਿ = ਲਿਵ। ਸੁਖਮਨ = ਮਨ ਦੀ ਸੁਖ ਵਾਲੀ ਅਵਸਥਾ। ਪੋਚਨਹਾਰੀ = ਨਾਲ ਉੱਤੇ ਪੋਚਾ ਦੇਣ ਵਾਲੀ (ਨਾਲ ਉੱਤੇ ਪੋਚਾ ਦੇਈਦਾ ਹੈ ਤਾਂ ਜੋ ਭਾਪ ਠੰਢੀ ਹੋ ਹੋ ਕੇ ਅਰਕ ਜਾਂ ਸ਼ਰਾਬ ਬਣ ਕੇ ਭਾਂਡੇ ਵਿਚ ਪੈਂਦਾ ਜਾਏ) ॥੨॥
SikhNet (Spanish)y entonado en un Estado de Equilibrio, taparía todas las salidas dejando el único Sendero para enfriar el Shushmana. (2)
ਤੀਰਥ ਬਰਤ ਨੇਮ ਸੁਚਿ ਸੰਜਮ; ਰਵਿ ਸਸਿ ਗਹਨੈ ਦੇਉ ਰੇ ॥
teerath barat nem such sanjam; rav sas gahanai deo re | Ang 969
Sant Singh KhalsaPilgrimages, fasting, vows, purifications, self-discipline, austerities and breath control through the sun and moon channels - all these I pledge.
Manmohan SinghPilgrimage, fasting, vow purification, self-discipline and austerities at eclipses of the sun and the moon, I would pledge for that wine.
Manmohan Singh (Punjabi)ਉਸ ਸ਼ਰਾਬ ਦੇ ਵਾਸਤੇ ਮੈਂ ਯਾਤ੍ਰਾ, ਉਪਹਾਸ, ਪ੍ਰਤਿੱਗਿਆ, ਪਵਿੱਤਰਤਾ, ਸਵੈ ਜ਼ਬਤ ਤੇ ਸੂਰਜ ਤੇ ਚੰਦ ਤੇ ਗ੍ਰਹਿਣ ਵੇਲੇ ਦੀਆਂ ਤਪਸਿਆਵਾਂ ਗਿਰਵੀ ਕਰ ਦਿਆਂਗਾ।
Fareedkot Teekaਜੋ ਤੀਰਥ ਕੀਏ ਹੈਂ ਔਰ ਸੂਰਜ ਕੇ ਔ ਕ੍ਰਿਸ ਚੰਦ੍ਰਾਇਣ ਆਦੀ ਬਰਤ ਰਾਖੇ ਹੈਂ, ਔ ਨੇਮ ਧਾਰੇ ਹੈਂ, ਪਵਿਤ੍ਰਤਾ ਕਰੀ ਹੈ, ਪੁਨਾ ਜੋ ਇੰਦ੍ਰੇ ਰੋਕੇ ਹੈਂ, ਇਹੁ ਸਭ ਸਾਧਨ ਤਿਸ ਕੇ ਆਗੇ ਗਹਣੇ ਧਰ ਦੇਵੋ। ਵਾ ਏਹ ਭੂਛਣ ਬਖਸ਼ਸ਼ ਮੇਂ ਦੇ ਦੇਵਾਂ, ਭਾਵ ਏਹ ਸਾਧਨ ਕਰ ਕੇ ਉਨ ਕੋ ਅਰਪਣ ਕਰ ਦੇਵੋਂ॥
Prof. Sahib Singhਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।ਪਦ ਅਰਥ ਰਵਿ = ਸੂਰਜ, ਸੱਜੀ ਨਾਸ ਦੀ ਨਾੜੀ, ਪਿੰਗਲਾ ਸੁਰ। ਸਸਿ = ਚੰਦ੍ਰਮਾ, ਖੱਬੀ ਨਾਸ ਦੀ ਨਾੜੀ, ਇੜਾ ਸੁਰ। ਗਹਨੈ = ਗਿਰਵੀ।
SikhNet (Spanish)Me comprometería a los peregrinajes, ayunos, rutinas religiosas, disciplinas, actos piadosos de autocontrol y del control de la respiración.
ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ; ਏਹੁ ਮਹਾ ਰਸੁ ਪੇਉ ਰੇ ॥੩॥
surat piaal sudhaa ras amrit; ehu mahaa ras peo re |3| Ang 969
Sant Singh KhalsaMy focused consciousness is the cup, and the Ambrosial Nectar is the pure juice. I drink in the supreme, sublime essence of this juice. ||3||
Manmohan SinghMeditation make I the cup and God's ambrosial Name the pure juice, This supreme quintessence do quaff I.
Manmohan Singh (Punjabi)ਸਿਮਰਨ ਨੂੰ ਮੈਂ ਪਿਆਲਾ ਅਤੇ ਰੱਬ ਦੇ ਅੰਮ੍ਰਿਤ ਨਾਮ ਨੂੰ ਪਵਿੱਤਰ ਰਹੁ (ਰਸ) ਬਣਾਉਂਦਾ ਹਾਂ। ਇਸ ਪਰਮ ਰਸ ਨੂੰ ਮੈਂ ਪੀਂਦਾ ਹਾਂ।
Fareedkot Teekaਹੇ ਭਾਈ! ਉਤਮ ਪ੍ਰੀਤੀ ਰੂਪ ਪਿਆਲਾ ਹੈ, (ਸੁਧਾ ਰਸੁ ਅੰਮ੍ਰਿਤੁ) ਅੰਮ੍ਰਤ ਕਾ ਭੀ ਅੰਮ੍ਰਿਤ ਰਸ ਜੋ ਹੈ, ਆਤਮ ਸੁਖ ਸੋ ਏਹ ਮਹਾਂਰਸ ਮਦ ਤਿਸ ਸੇ ਪਾਨ ਕਰ ਲੇਵੋ॥੩॥
Prof. Sahib Singhਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ ॥੩॥ਪਦ ਅਰਥ ਪਿਆਲ = ਪਿਆਲਾ। ਸੁਧਾ = ਅੰਮ੍ਰਿਤ। ਮਹਾ ਰਸੁ = ਸਭ ਤੋਂ ਸ੍ਰੇਸ਼ਟ ਅੰਮ੍ਰਿਤ। ਪੇਉ = ਮੈਂ ਪੀਂਦਾ ਹਾਂ ॥੩॥
SikhNet (Spanish)Todo para poder beber del Néctar del Señor; sí, de la Quintaesencia de la Realidad. (3)
ਨਿਝਰ ਧਾਰ ਚੁਐ ਅਤਿ ਨਿਰਮਲ; ਇਹ ਰਸ ਮਨੂਆ ਰਾਤੋ ਰੇ ॥
nijhar dhaar chuai at niramal; ih ras manooaa raato re | Ang 969
Sant Singh KhalsaThe pure stream constantly trickles forth, and my mind is intoxicated by this sublime essence.
Manmohan SinghFrom such a still, a very pure stream continually issues and with this elixir my soul is inebriated.
Manmohan Singh (Punjabi)ਇਸ ਭੱਠੀ ਤੋਂ ਇਕ ਪਰਮ ਪਵਿੱਤਰ ਨਦੀ ਲਗਾਤਾਰ ਜਾਰੀ ਹੁੰਦੀ ਹੈ ਅਤੇ ਇਸ ਅਮ੍ਰਿਤ ਨਾਲ ਮੇਰੀ ਆਤਮਾ ਮਤਵਾਲੀ ਹੋਈ ਹੋਈ ਹੈ।
Fareedkot Teekaਹੇ ਭਾਈ! ਇਕ ਰਸ ਧਾਰ ਅਤਿ ਨਿਰਮਲ (ਚੁਐ) ਪ੍ਰਾਪਤਿ ਹੈ ਪੁਨਾ ਇਸ ਰਸ ਮੇਂ ਜਿਸ ਕਾ ਮਨ ਰਾਤਾ ਹੋ॥
Prof. Sahib Singh(ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਦੇ ਸੁਆਦ ਵਿਚ ਰਤਾ ਹੋਇਆ ਹੈ।ਪਦ ਅਰਥ ਨਿਝਰ = (Skt. निभर्त्र्र) ਚਸ਼ਮਾ। ਮਨੂਆ = ਸੁਹਣਾ ਮਨ।
SikhNet (Spanish)El flujo de este Néctar Inmaculado es constante y la mente se embebe de él.
ਕਹਿ ਕਬੀਰ. ਸਗਲੇ ਮਦ ਛੂਛੇ; ਇਹੈ ਮਹਾ ਰਸੁ ਸਾਚੋ ਰੇ ॥੪॥੧॥
keh kabeer. sagale mad chhoochhe; ihai mahaa ras saacho re |4|1| Ang 969
Sant Singh KhalsaSays Kabeer, all other wines are trivial and tasteless; this is the only true, sublime essence. ||4||1||
Manmohan SinghSays Kabir, all other wines are trifling. This alone is the True great elixir.
Manmohan Singh (Punjabi)ਕਬੀਰ ਜੀ ਆਖਦੇ ਹਨ, ਹੋਰ ਸਾਰੀਆਂ ਸ਼ਰਾਬਾਂ ਤੁੱਛ ਹਨ। ਕੇਵਲ ਇਹ ਹੀ ਸੱਚਾ ਪਰਮ ਅਮ੍ਰਿਤ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਇਸ ਮਨ ਕੇ ਆਗੇ ਸਾਰੇ ਹੀ ਮਦ (ਛੂਛੇ) ਤੁਛ ਹੈਂ। ਇਹ ਜੋ ਮਹਾਰਸ ਹੈ, ਸੋ ਸਾਚੇ ਹੈਂ। ਹਮ ਇਸ ਕੋ ਪਾਨ ਕਰਤੇ ਹੈਂ॥੪॥੧॥☬ਤਬ ਜੋਗੀ ਨੇ ਕਹਾ ਕਿ ਮਹੂਏ ਕਾ ਮਦ ਨਹੀਂ ਪੀਆ ਹੋਗਾ ਆਪਨੇ, ਵਹੁ ਅਤੀ ਸ੍ਰੇਸਟ ਸਮਾਧੀ ਮੇਂ ਬ੍ਰਿਤੀ ਜੋੜਤਾ ਹੈ। ਅਰ ਕਾਮ ਕੇ ਸੁਖ ਮੇਂ ਭੀ ਸਹਾਇਕ ਹੈ। ਤਿਸ ਪਰ ਕਹਿਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥ਪਦ ਅਰਥ ਛੂਛੇ = ਥੋਥੇ, ਫੋਕੇ। ਸਾਚੋ = ਸਦਾ ਟਿਕੇ ਰਹਿਣ ਵਾਲਾ ॥੪॥੧॥
* ਸ਼ਬਦ ਦਾ ਭਾਵ: ਸਮਾਧੀਆਂ ਨਾਲੋਂ ਸ੍ਰੇਸ਼ਟ ਚੀਜ਼ ਹੈ ਪਰਮਾਤਮਾ ਦੀ ਯਾਦ ਤੇ ਸਿਮਰਨ, ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੋ ਸਕਦਾ ਹੈ। ਸੁਰਤਿ-ਸ਼ਬਦ ਦੀ ਬਰਕਤਿ ਨਾਲ ਤ੍ਰਿਸ਼ਨਾ, ਕਾਮ ਆਦਿਕ ਵਿਕਾਰ ਕੱਟੇ ਜਾਂਦੇ ਹਨ, ਮਨ ਵਿਚ ਸੁਖ-ਅਵਸਥਾ ਬਣਦੀ ਜਾਂਦੀ ਹੈ ਤੇ ਸੁਰਤਿ ਹੋਰ ਹੋਰ 'ਨਾਮ' ਵਿਚ ਜੁੜਦੀ ਹੈ। ਇਸ ਨਾਮ-ਰਸ ਦੇ ਟਾਕਰੇ ਤੇ ਜਪ, ਸਮਾਧੀਆਂ, ਤੀਰਥ ਇਸ਼ਨਾਨ, ਸੁੱਚ ਅਤੇ ਪ੍ਰਾਣਾਯਾਮ ਆਦਿਕ ਦਾ ਕੌਡੀ ਭੀ ਮੁੱਲ ਨਹੀਂ ਹੈ। * ਨੋਟ: ਜੋਗੀ ਲੋਕ ਸ਼ਰਾਬ ਪੀਆ ਕਰਦੇ ਸਨ, ਉਹਨਾਂ ਦਾ ਖ਼ਿਆਲ ਸੀ ਕਿ ਸ਼ਰਾਬ ਪੀ ਕੇ ਸਮਾਧੀ ਲਾਇਆਂ ਸੁਰਤਿ ਚੰਗੀ ਜੁੜਦੀ ਹੈ। ਸ਼ਰਾਬ ਤਿਆਰ ਕਰਨ ਲਈ ਗੁੜ ਤੇ ਸੱਕ ਆਦਿਕ ਇਕ ਮੱਟੀ ਵਿਚ ਚੋਖਾ ਚਿਰ ਪਾ ਕੇ ਤ੍ਰਕਾਈਦਾ ਹੈ, ਤੇ ਫਿਰ ਉਸ ਤ੍ਰਕੇ ਹੋਏ ਖ਼ਮੀਰ ਦਾ ਅਰਕ ਕੱਢ ਲੈਂਦੇ ਹਨ। ਇਕ ਭੱਠੀ ਵਿਚ ਅੱਗ ਬਾਲ ਕੇ ਉਸ ਉੱਤੇ ਮੱਟੀ ਰੱਖ ਦੇਂਦੇ ਹਨ, ਮੱਟੀ ਦੇ ਮੂੰਹ ਉੱਤੇ 'ਨਾਲ' ਰੱਖ ਕੇ ਭਾਂਡੇ ਦੇ ਮੂੰਹ ਨੂੰ ਆਟੇ ਆਦਿਕ ਨਾਲ ਚੰਗੀ ਤਰ੍ਹਾਂ ਬੰਦ ਕਰ ਲੈਂਦੇ ਹਨ। ਅੱਗ ਦੇ ਸੇਕ ਨਾਲ ਮੱਟੀ ਦਾ ਪਾਣੀ ਰਿੱਝ ਕੇ ਭਾਫ ਬਣ ਕੇ 'ਨਾਲ' ਵਿਚ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ 'ਨਾਲ' ਉੱਤੇ ਠੰਡੇ ਪਾਣੀ ਨਾਲ ਪੋਚਾ ਫੇਰੀ ਜਾਂਦੇ ਹਨ, ਤੇ ਇਸ ਠੰਢਕ ਕਰਕੇ ਉਹ ਭਾਫ ਅਰਕ ਬਣ ਬਣ ਕੇ 'ਨਾਲ' ਦੇ ਦੂਜੇ ਮੂੰਹ ਅੱਗੇ ਰੱਖੇ ਹੋਏ ਬਰਤਨ ਵਿਚ ਪੈਂਦਾ ਜਾਂਦਾ ਹੈ।
SikhNet (Spanish)Dice Kabir, todos los demás vinos son insípidos; sólo esta Esencia Íntegra es Verdadera y Dulce. (4-1)