ੴ

ਸਿੱਖਬਾਣੀ · SikhBani

ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥

tudh aape jagat upaae kai tudh aape dhandhai laaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 138, 139 · 9 lines
Translations

ਪਉੜੀ ॥

paurree | Ang 138

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਤੁਧੁ ਆਪੇ ਜਗਤੁ ਉਪਾਇ ਕੈ; ਤੁਧੁ ਆਪੇ ਧੰਧੈ ਲਾਇਆ ॥

tudh aape jagat upaae kai; tudh aape dhandhai laaeaa | Ang 138

Sant Singh KhalsaYou Yourself created the world, and You Yourself put it to work.
Manmohan SinghThou Thyself created the world and Thou Thyself put it to work.
Manmohan Singh (Punjabi)ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਅਤੇ ਤੂੰ ਆਪ ਹੀ ਇਸ ਨੂੰ ਕੰਮੀ ਕਾਜੀਂ ਲਾ ਦਿੱਤਾ ਹੈ।
Fareedkot Teekaਹੇ ਪਰਮੇਸ੍ਵਰ! ਤੈਂ ਆਪ ਹੀ ਜਗਤ ਉਤਪਤ ਕਰ ਕੇ ਤੈਂ ਆਪ ਹੀ ਧੰਧਿਓਂ ਮੇਂ ਲਾਇਆ ਹੈ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।
SikhNet (Spanish)Tú Mismo creaste el mundo, Tú Mismo lo haces funcionar,

ਮੋਹ ਠਗਉਲੀ ਪਾਇ ਕੈ; ਤੁਧੁ ਆਪਹੁ ਜਗਤੁ ਖੁਆਇਆ ॥

moh tthgaulee paae kai; tudh aapahu jagat khuaaeaa | Ang 138

Sant Singh KhalsaAdministering the drug of emotional attachment, You Yourself have led the world astray.
Manmohan SinghGiving to eat the intoxicating herb of worldly love, Thou Thyself hast led astray the world.
Manmohan Singh (Punjabi)ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਖਾਣ ਨੂੰ ਦੇ ਕੇ ਤੂੰ ਆਪ ਹੀ ਸੰਸਾਰ ਨੂੰ ਕੁਰਾਹੇ ਪਾ ਛਡਿਆ ਹੈ।
Fareedkot Teekaਪੁਨਾ ਮੋਹ ਰੂਪੀ ਠਗ ਬੂਟੀ ਪਾਇਕੇ ਤੈਨੇ ਅਪਨੇ ਸੇ ਜਗਤ ਕੋ (ਖੁਆਇਆ) ਭੁਲਾਇਆ ਹੈ॥
Prof. Sahib Singh(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ।

ਪਦ ਅਰਥ ਠਗਉਲੀ = ਠਗ-ਮੂਰੀ, ਠਗ-ਬੂਟੀ। ਆਪਹੁ = ਆਪਣੇ ਆਪ ਤੋਂ। ਖੁਆਇਆ = ਖੁੰਝਾ ਦਿੱਤਾ।

SikhNet (Spanish)e intoxicándolas con Maya, Tú Mismo has permitido que Tus criaturas se pierdan.

ਤਿਸਨਾ ਅੰਦਰਿ ਅਗਨਿ ਹੈ; ਨਹ ਤਿਪਤੈ ਭੁਖਾ ਤਿਹਾਇਆ ॥

tisanaa andar agan hai; neh tipatai bhukhaa tihaaeaa | Ang 138

Sant Singh KhalsaThe fire of desire is deep within; unsatisfied, people remain hungry and thirsty.
Manmohan SinghWithin the mortal is the fire of desire. He gets not satiated and remains hungry and thirsty.
Manmohan Singh (Punjabi)ਪ੍ਰਾਣੀ ਦੇ ਅੰਦਰਵਾਰ ਖਾਹਿਸ਼ ਦੀ ਅੱਗ ਹੈ। ਉਹ ਰੱਜਦਾ ਨਹੀਂ ਅਤੇ ਭੁੱਖਾ ਤੇ ਪਿਆਸਾ ਰਹਿੰਦਾ ਹੈ।
Fareedkot Teekaਮਨ ਕੇ ਬੀਚ ਤ੍ਰਿਸ਼ਨਾ ਰੂਪੀ ਅਗਨੀ ਹੈ, ਯਾਂ ਤੇ ਭੁਖਾ ਤਿਹਾਇਆ ਰਹਤਾ ਹੈ ਤ੍ਰਿਪਤ ਨਹੀਂ ਹੋਤਾ, ਭਾਵ ਏਹ ਕਿ ਖਾਨ ਪਾਨ ਮਾਤ੍ਰ ਹੋਤੇ ਭੀ ਦੀਨ ਰਹਿਤਾ ਹੈ॥
Prof. Sahib Singh(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।

ਪਦ ਅਰਥ ਨਹ ਤਿਪਤੈ = ਨਹੀਂ ਰੱਜਦਾ।

SikhNet (Spanish)El deseo es como el fuego, nadie estando en sus llamas ha llegado a satisfacerse.

ਸਹਸਾ ਇਹੁ ਸੰਸਾਰੁ ਹੈ; ਮਰਿ ਜੰਮੈ ਆਇਆ ਜਾਇਆ ॥

sahasaa ihu sansaar hai; mar jamai aaeaa jaaeaa | Ang 138

Sant Singh KhalsaThis world is an illusion; it dies and it is re-born-it comes and it goes in reincarnation.
Manmohan SinghIllusion is this world. It perishes, is reborn, comes and goes.
Manmohan Singh (Punjabi)ਦ੍ਰਿਸ਼ਿਅਕ ਗਲਤ-ਫਹਿਮੀ ਹੈ ਇਹ ਜਗਤ। ਇਹ ਮਰਦਾ, ਜੰਮਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਇਹ ਸੰਸਾਰ ਸੰਸਾ ਰੂਪ ਹੀ ਹੈ, ਜਨਮ ਕਰ ਆਇਆ ਮਰ ਕਰ ਜਾਇਆ ਕਰਤਾ ਹੈ॥
Prof. Sahib Singhਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਸਹਸਾ = ਤੌਖ਼ਲਾ।

SikhNet (Spanish)Este mundo es ilusorio; uno va y viene en vano,

ਬਿਨੁ ਸਤਿਗੁਰ. ਮੋਹੁ ਨ ਤੁਟਈ; ਸਭਿ ਥਕੇ ਕਰਮ ਕਮਾਇਆ ॥

bin satigur. mohu na tuttee; sabh thake karam kamaaeaa | Ang 138

Sant Singh KhalsaWithout the True Guru, emotional attachment is not broken. All have grown weary of performing empty rituals.
Manmohan SinghWithout the True Guru secular attachment sunders not. All have grown weary of performing rituals.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਸੰਸਾਰ ਲਗਨ ਟੁਟਦੀ ਨਹੀਂ। ਸਾਰੇ ਜਣੇ ਕਰਮ ਕਾਂਡ ਕਰ ਕੇ ਹਾਰ ਹੁਟ ਗਏ ਹਨ।
Fareedkot Teekaਕਿਉਂਕਿ ਸਤਿਗੁਰੋਂ ਕੇ ਉਪਦੇਸ਼ ਧਾਰੇ ਬਿਨਾਂ ਮੋਹ ਤੂਟਤਾ ਨਹੀਂ, ਸਭ ਪੁਰਸ਼ ਕਰਮਾਂ ਕੋ ਕਮਾਇ ਕਰ ਥਕੇ ਹੈਂ॥
Prof. Sahib Singh(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ।
SikhNet (Spanish)y sin el Verdadero Guru no nos liberamos de nuestros apegos.

ਗੁਰਮਤੀ ਨਾਮੁ ਧਿਆਈਐ; ਸੁਖਿ ਰਜਾ. ਜਾ ਤੁਧੁ ਭਾਇਆ ॥

guramatee naam dhiaaeeai; sukh rajaa. jaa tudh bhaaeaa | Ang 138

Sant Singh KhalsaThose who follow the Guru's Teachings meditate on the Naam, the Name of the Lord. Filled with a joyful peace, they surrender to Your Will.
Manmohan SinghWhen it pleases Thee, O Lord! the mortal is sated with joy by remembering the Name under the Guru's instruction.
Manmohan Singh (Punjabi)ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਪ੍ਰਾਣੀ ਗੁਰਾਂ ਦੇ ਉਪਦੇਸ਼ ਤਾਬੇ, ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਖੁਸ਼ੀ ਨਾਲ ਧ੍ਰਾਪ ਜਾਂਦਾ ਹੈ।
Fareedkot Teekaਪਰੰਤੂ ਜਬ ਤੇਰੇ ਕੋ ਭਾਇਆ ਤਬ ਗੁਰੋਂ ਕੀ ਸਿਖ੍ਯਾ ਕਰ ਨਾਮ ਧਿਆਉਣੇ ਸੇ ਆਤਮ ਸੁਖ ਸੇ ਤ੍ਰਿਪਤ ਹੂਆ ॥
Prof. Sahib Singhਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ।

ਪਦ ਅਰਥ ਸੁਖਿ = ਸੁਖ ਵਿਚ। ਰਜਾ = ਰੱਜ ਗਿਆ।

SikhNet (Spanish)Muchos se han cansado, buscando en sus acciones la satisfacción por fuera.

ਕੁਲੁ ਉਧਾਰੇ ਆਪਣਾ; ਧੰਨੁ ਜਣੇਦੀ ਮਾਇਆ ॥

kul udhaare aapanaa; dhan janedee maaeaa | Ang 138

Sant Singh KhalsaThey save their families and ancestors; blessed are the mothers who gave birth to them.
Manmohan SinghHe saves his lineage. Blest is the mother who gave birth to him.
Manmohan Singh (Punjabi)ਉਹ ਆਪਣੀ ਵੰਸ਼ ਨੂੰ ਬਚਾਅ ਲੈਂਦਾ ਹੈ। ਮੁਬਾਰਕ ਹੈ ਉਹ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ।
Fareedkot Teekaਸੋ ਪੁਰਸ ਅਪਨੇ ਕੁਲ ਕੋ ਉਧਰਤਾ ਹੈ ਤਿਸ ਕੇ ਉਤਪਤ ਕਰਨੇ ਵਾਲੀ ਮਾਤਾ ਭੀ ਧੰਨ ਹੈ॥
Prof. Sahib Singhਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਮਾਇਆ = ਮਾਂ। ਜਣੇਦੀ = ਜੰਮਣ ਵਾਲੀ।

SikhNet (Spanish)Si uno sigue la Instrucción del Guru y fluye complaciendo Su Voluntad, conocerá y habitará en el Naam, el Nombre del Señor y salvará a toda su familia.

ਸੋਭਾ ਸੁਰਤਿ ਸੁਹਾਵਣੀ; ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

sobhaa surat suhaavanee; jin har setee chit laaeaa |2| Ang 139

Sant Singh KhalsaBeautiful and sublime is the glory and the understanding of those who focus their consciousness on the Lord. ||2||
Manmohan SinghBeauteous is the magnificence and understanding of him who fixes his mind with God.
Manmohan Singh (Punjabi)ਸੁਭਾਇਮਾਨ ਹੈ ਉਸ ਦੀ ਨਾਮਵਰੀ ਅਤੇ ਸੋਚ ਸਮਝ ਜੋ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਜਿਸ ਪੁਰਸ ਨੇ ਹਰੀ ਤੇਰੇ ਮੇਂ ਚਿਤਿ ਲਾਇਆ ਹੈ ਤਿਸ ਕੀ (ਸੁਰਤਿ) ਗ੍ਯਾਤ ਔਰ ਸੋਭਾ (ਸੁਹਾਵਣੀ) ਸੋਭਨੀਕ ਹੋਤੀ ਹੈ, ਭਾਵ ਏਹਿ ਸਫਲੀ ਹੈ॥☬ਸਿਖੋਂ ਨੇ ਪ੍ਰਸ਼ਨ ਕੀਆ ਕਿ ਪਰਮੇਸ੍ਵਰ ਕੈਸਾ ਹੈ ਔਰ ਕੈਸੇ ਮਿਲਣਾ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥
SikhNet (Spanish)Bendito es el Entendimiento y magnífica la Gloria de quien ha entonado su mente en el Señor. (2)
Answers quote the Granth verbatim with Ang citations. AI commentary is not Gurbani and not a religious ruling.