ੴ

ਸਿੱਖਬਾਣੀ · SikhBani

ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥

jis bisarat tan bhasam hoe kahate sabh pret
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 706 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸੁ ਬਿਸਰਤ. ਤਨੁ ਭਸਮ ਹੋਇ; ਕਹਤੇ ਸਭਿ ਪ੍ਰੇਤੁ ॥

jis bisarat. tan bhasam hoe; kahate sabh pret |

Sant Singh KhalsaForgetting Him, one's body turns to dust, and everyone calls him a ghost.
Manmohan SinghBy His separation the body becomes dust and all call it a ghost.
Manmohan Singh (Punjabi)ਪ੍ਰਭੂ ਦੇ ਵਿਛੋੜੇ ਦੁਆਰਾ, ਸਰੀਰ ਮਿੱਟੀ ਹੋ ਜਾਂਦਾ ਹੈ ਅਤੇ ਸਾਰੇ ਇਸ ਨੂੰ ਭੂਤ ਹਨ।
Fareedkot Teekaਜਿਸ ਚੇਤਨ ਸੱਤਾ ਕੇ (ਬਿਸਰਤ) ਬਿਛੜਨੇ ਸੇ ਸਰੀਰ ਭਸਮ ਹੋਇ ਜਾਤਾ ਹੈ ਔਰ ਸਰਬ ਸਨਬੰਧੀ ਪ੍ਰੇਤ ਉਚਾਰਨ ਕਰਤੇ ਹੈਂ॥
Prof. Sahib Singhਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ;

ਪਦ ਅਰਥ ਜਿਸੁ ਬਿਸਰਤ = ਜਿਸ ਜਿੰਦ ਦੇ ਵਿਛੋੜੇ ਨਾਲ। ਭਸਮ = ਸੁਆਹ। ਪ੍ਰੇਤੁ = ਅਪਵਿਤ੍ਰ ਹਸਤੀ। ਸਭਿ = ਸਾਰੇ ਲੋਕ।

SikhNet (Spanish)Olvidando a tu Dios, tu cuerpo se vuelve polvo y todos te llaman fantasma.

ਖਿਨੁ ਗ੍ਰਿਹ ਮਹਿ. ਬਸਨ ਨ ਦੇਵਹੀ; ਜਿਨ ਸਿਉ ਸੋਈ ਹੇਤੁ ॥

khin grih meh. basan na devahee; jin siau soee het |

Sant Singh KhalsaAnd those, with whom he was so much in love - they do not let him stay in their home, even for an instant.
Manmohan SinghThey, with whom thou hast so much love, permit thee not to stay in home, even for an instant.
Manmohan Singh (Punjabi)ਜਿਨ੍ਹਾਂ ਨਾਲ ਤੇਰਾ ਐਨਾ ਬਹੁਤਾ ਪ੍ਰੇਮ ਹੈ, ਉਹ ਤੈਨੂੰ ਘਰ ਵਿੱਚ ਇਕ ਮੁਹਤ ਭਰ ਲਈ ਭੀ ਰਹਿਣ ਨਹੀਂ ਦਿੰਦੇ।
Fareedkot Teekaਜਿਨ ਸੰਬੰਧੀਓਂ ਕੇ ਸਾਥ ਇਸ ਕਾ ਪ੍ਰੇਮ ਥਾ, ਸੋ ਏਕ ਖਿਨ ਮਾਤ੍ਰ ਭੀ ਇਸ ਕੇ ਸਰੀਰ ਕੇ ਗ੍ਰਹਿ ਮੇਂ ਵਸਣੇ ਨਹੀਂ ਦੇਤੇ ਹੈਂ॥
Prof. Sahib Singhਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ।

ਪਦ ਅਰਥ ਸੋਈ ਹੇਤੁ = ਇਤਨਾ ਪਿਆਰ।

SikhNet (Spanish)Y no se te permite estar con todos aquéllos que has amado ni un momento más.

ਕਰਿ ਅਨਰਥ. ਦਰਬੁ ਸੰਚਿਆ; ਸੋ ਕਾਰਜਿ ਕੇਤੁ ॥

kar anarath. darab sanchiaa; so kaaraj ket |

Sant Singh KhalsaPracticing exploitation, he gathers wealth, but what use will it be in the end?
Manmohan SinghPractising oppression, thou hast amassed wealth, of what avail is that to thee, now?
Manmohan Singh (Punjabi)ਤੂੰ ਜੁਲਮ ਕਮਾ ਕੇ ਧਨ ਇਕੱਤਰ ਕੀਤਾ ਹੈ, ਉਹ ਹੁਣ ਤੇਰੇ ਕਿਹੜੇ ਕੰਮ ਹੈ?
Fareedkot Teekaਇਸ ਜੀਵ ਨੇ ਅਨਰਥੋਂ ਕੋ ਕਰ ਕੇ ਜੋ ਧਨ ਇਕਤ੍ਰ ਕੀਆ ਥਾ, ਸੋ ਸੁਭ ਕਰਮੋਂ ਲਗਾਏ ਬਿਨਾਂ ਇਸ ਕੇ ਕਿਆ ਕਾਰਜ ਆਯਾ, ਭਾਵ ਸੇ ਕਿਸੀ ਕੰਮ ਨਹੀਂ ਹੈ॥
Prof. Sahib Singhਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।

ਪਦ ਅਰਥ ਅਨਰਥ = ਮੰਦੇ ਕੰਮ। ਦਰਬੁ = ਧਨ। ਸੰਚਿਆ = ਇਕੱਠਾ ਕੀਤਾ। ਕਰਿ = ਕਰ ਕੇ। ਕੇਤੁ ਕਾਰਜਿ = (ਉਸ ਜਿੰਦ ਦੇ) ਕਿਸ ਕੰਮ?

SikhNet (Spanish)Uno logra riquezas bajo pretensiones falsas, pero ahora ¿de qué te sirven?

ਜੈਸਾ ਬੀਜੈ ਸੋ ਲੁਣੈ; ਕਰਮ ਇਹੁ ਖੇਤੁ ॥

jaisaa beejai so lunai; karam ihu khet |

Sant Singh KhalsaAs one plants, so does he harvest; the body is the field of actions.
Manmohan SinghAs the mortal sows so does he reap.
Manmohan Singh (Punjabi)ਜੇਹੋ ਜੇਹਾ ਪ੍ਰਾਣੀ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢ ਲੈਂਦਾ ਹੈ।
Fareedkot Teekaਇਹ ਸਰੀਰ ਕਰਮੋਂ ਕਾ ਖੇਤ ਹੈ ਇਸ ਮੇਂ ਜੈਸਾ ਇਹ ਬੀਜਤਾ ਹੈ, ਸੋਈ (ਲੁਣੈ) ਕਾਟਤਾ ਹੈ; ਭਾਵ ਸੇ ਇਸ ਮਾਨਸ ਦੇਹੀ ਕੋ ਪਾਇ ਕਰ ਜੈਸੇ ਕਰਮ ਕਰਤਾ ਹੈ, ਤੈਸੇ ਹੀ ਫਲ ਪਾਵਤਾ ਹੈ॥
Prof. Sahib Singhਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ।

ਪਦ ਅਰਥ ਲੁਣੈ = ਵੱਢਦਾ ਹੈ। ਇਹੁ = ਇਹ ਸਰੀਰ। ਕਰਮ ਖੇਤੁ = ਕਰਮਾਂ ਦਾ ਖੇਤ।

SikhNet (Spanish)Uno cosecha lo que sembró; así es el Karma.

ਅਕਿਰਤਘਣਾ ਹਰਿ ਵਿਸਰਿਆ; ਜੋਨੀ ਭਰਮੇਤੁ ॥੪॥

akirataghanaa har visariaa; jonee bharamet |4|

Sant Singh KhalsaThe ungrateful wretches forget the Lord, and wander in reincarnation. ||4||
Manmohan SinghThis body is the field of actions, The ungrateful forget God and wander in existences.
Manmohan Singh (Punjabi)ਇਹ ਸਰੀਰ ਆਮਲਾਂ ਦੀ ਧਰਤੀ ਹੈ। ਨਾਂ-ਸੁਕਰੇ ਰੱਬ ਨੂੰ ਭੁਲਾ ਕੇ, ਜੂਨੀਆਂ ਅੰਦਰ ਭਟਕਦੇ ਹਨ।
Fareedkot Teekaਜਿਨ ਵਾਹਿਗੁਰੂ ਕੇ ਉਪਕਾਰ ਨ ਜਾਨਣੇਹਾਰੇ ਕ੍ਰਿਤਘਨੋਂ ਕੋ ਹਰੀ ਬਿਸਰਿਆ ਹੈ, ਸੋ ਪੁਰਸ ਜੋਨੀਓਂ ਮੇਂ ਭਰਮਤੇ ਰਹਤੇ ਹੈਂ॥੪॥☬ਨਾਮ ਕਾ ਮਹਾਤਮ ਉਚਾਰਨ ਕਰਤੇ ਹੈਂ:
Prof. Sahib Singhਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ॥੪॥

ਪਦ ਅਰਥ ਅਕਿਰਤਘਣਾ = (ਕ੍ਰਿਤਘਨ) ਕੀਤੇ ਨੂੰ ਭੁਲਾਉਣ ਵਾਲਾ ॥੪॥

SikhNet (Spanish)Los ingratos se olvidan de su Dios y así vagan a través de millones y millones de encarnaciones. (4)
Answers quote the Granth verbatim with Ang citations. AI commentary is not Gurbani and not a religious ruling.