ੴ

ਸਿੱਖਬਾਣੀ · SikhBani

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥

maanas bhariaa aaniaa maanas bhariaa aae
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 554 · 8 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਾਣਸੁ ਭਰਿਆ ਆਣਿਆ; ਮਾਣਸੁ ਭਰਿਆ ਆਇ ॥

maanas bhariaa aaniaa; maanas bhariaa aae |

Sant Singh KhalsaOne person brings a full bottle, and another fills his cup.
Manmohan SinghOne men brings a vessel full of wine, another comes and fills a cup there from.
Manmohan Singh (Punjabi)ਇਕ ਆਦਮੀ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ, ਹੋਰ ਜਣਾ ਆ ਕੇ ਉਸ ਵਿਚੋਂ ਪਿਆਲਾ ਭਰ ਲੈਂਦਾ ਹੈ।
Fareedkot Teekaਮਦ ਕੋ ਸੁਰਾਹੀ ਮੇਂ ਭਰ ਕਰ ਕੇ ਮਾਨੁਖ ਨੇ ਲਿਆਂਦਾ ਔਰ ਫਿਰ ਆਇਕਰ ਮਾਨੁਖ ਨੇ ਹੀ ਪ੍ਯਾਲੇ ਮੇਂ ਭਰਾ॥
Prof. Sahib Singhਮਨੁੱਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਹੈ।

ਪਦ ਅਰਥ ਮਾਣਸੁ = ਮਨੁੱਖ। ਆਣਿਆ = ਲਿਆਂਦਾ ਗਿਆ (ਭਾਵ, ਜੰਮਿਆ)। ਆਇ = ਆ ਕੇ (ਭਾਵ, ਜਨਮ ਲੈ ਕੇ)। ਭਰਿਆ = ਲਿਬੜਿਆ ਹੋਇਆ; (ਸ਼ਰਾਬ ਆਦਿਕ ਦੀ ਭੈੜੀ ਵਾਦੀ ਵਿਚ) ਫਸਿਆ ਹੋਇਆ।

SikhNet (Spanish)Un hombre ofrece, y otro se sirve a sí mismo la bebida, esto lo vuelve loco,

ਜਿਤੁ ਪੀਤੈ ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥

jit peetai mat door hoe; baral pavai vich aae |

Sant Singh KhalsaDrinking the wine, his intelligence departs, and madness enters his mind;
Manmohan SinghBy drinking which intellect departs, madness, enters the brain,
Manmohan Singh (Punjabi)ਜਿਸ ਨੂੰ ਪੀਣ ਦੁਆਰਾ, ਅਕਲ ਮਾਰੀ ਜਾਂਦੀ ਹੈ, ਝੱਲਪੁਣਾ ਦਿਮਾਗ ਵਿੱਚ ਆ ਵੜਦਾ ਹੈ,
Fareedkot Teekaਵਹੁ ਮਦਿਰਾ ਕੈਸੀ ਹੈ ਕਿ ਜਿਸ ਕੋ ਪੀਤੇ ਹੂਏ ਬੁਧੀ ਦੂਰ ਹੋ ਜਾਵੇ ਅਰ ਜੀਵ ਕੇ ਬੀਚ (ਬਰਲੁ) ਬਕਵਾਦ ਆਇ ਪੜੈ॥
Prof. Sahib Singhਪਰ (ਸ਼ਰਾਬ) ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ,

ਪਦ ਅਰਥ ਬਰਲੁ = ਝੱਲਪੁਣਾ।

SikhNet (Spanish)sin sentido y privado de toda razón. Así uno no puede distinguir entre lo propio

ਆਪਣਾ ਪਰਾਇਆ. ਨ ਪਛਾਣਈ; ਖਸਮਹੁ ਧਕੇ ਖਾਇ ॥

aapanaa paraaeaa. na pachhaanee; khasamahu dhake khaae |

Sant Singh Khalsahe cannot distinguish between his own and others, and he is struck down by his Lord and Master.
Manmohan Singhman distinguishes not between mine and thine and is buffeted by his Master.
Manmohan Singh (Punjabi)ਆਦਮੀ ਆਪਣੇ ਤੇ ਓਪਰੇ ਦੀ ਸਿੰਞਾਣ ਨਹੀਂ ਕਰਦਾ ਅਤੇ ਆਪਣੇ ਮਾਲਕ ਪਾਸੋਂ ਧੌਲ-ਧੱਪਾ ਖਾਂਦਾ ਹੈ।
Fareedkot Teekaਔਰ ਅਪਨਾ ਪਰਾਇਆ ਪਹਿਚਾਨਤਾ ਨਹੀਂ ਹੈ, ਸੋ ਐਸਾ ਬਰਲੀ ਸਰਾਬੀ ਸ੍ਵਾਮੀ ਕੇ ਪਾਸੋਂ ਧਕੇ ਖਾਤਾ ਹੈ॥
Prof. Sahib Singhਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ,
SikhNet (Spanish)y lo que es de otro y entonces es maldecido por Dios. Tomándose esa bebida, uno abandona a su Maestro

ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥

jit peetai khasam visarai; daragah milai sajaae |

Sant Singh KhalsaDrinking it, he forgets his Lord and Master, and he is punished in the Court of the Lord.
Manmohan SinghBy drinking which the Lord is forgotten and the mortal receives punishment at His court.
Manmohan Singh (Punjabi)ਜਿਸ ਨੂੰ ਪੀਣ ਦੁਆਰਾ ਸੁਆਮੀ ਭੁਲ ਜਾਂਦਾ ਹੈ ਅਤੇ ਪ੍ਰਾਣੀ ਨੂੰ ਉਸ ਦੇ ਦਰਬਾਰ ਵਿੱਚ ਸਜ਼ਾ ਮਿਲਦੀ ਹੈ।
Fareedkot Teekaਅਰ ਜਿਸ ਕੇ ਪੀਨੇ ਸੇ ਸ੍ਵਾਮੀ ਬਿਸਰ ਜਾਇ ਔਰ ਰਾਜਾ ਵਾ ਹਰੀ ਕੀ ਦਰਗਹ ਮੇਂ ਸਜਾਇ ਮਿਲੈ॥
Prof. Sahib Singhਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ,
SikhNet (Spanish)y es obligado a entregar cuentas en la Corte del Señor.

ਝੂਠਾ ਮਦੁ. ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥

jhootthaa mad. mool na peechee; je kaa paar vasaae |

Sant Singh KhalsaDo not drink the false wine at all, if it is in your power.
Manmohan SinghDrink thou not, at all, the false wine, as far as it lies in thy power.
Manmohan Singh (Punjabi)ਜਿਥੇ ਤਾਂਈ ਤੇਰਾ ਵੱਸ ਚੱਲਦਾ ਹੈ, ਤੂੰ ਕੂੜੀ ਸ਼ਰਾਬ ਨੂੰ ਕਦਾਚਿਤ ਪਾਨ ਨਾਂ ਕਰ।
Fareedkot Teekaਸੋ ਹੇ ਭਾਈ ਸਿਖੋ! ਜਿਤਨਾਂ ਬਸ ਚਲੇ ਐਸਾ ਝੂਠਾ ਮਦ (ਮੂਲਿ) ਕਦਾਚਿਤ ਨ ਪੀਵੀਏ॥
Prof. Sahib Singhਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ।

ਪਦ ਅਰਥ ਪੀਚਈ = ਪੀਣਾ ਚਾਹੀਦਾ। ਜੇ ਕਾ = ਜਿਥੋਂ ਤਕ। ਪਾਰਿ ਵਸਾਇ = ਵੱਸ ਚੱਲੇ।

SikhNet (Spanish)No, uno no debe de beber ese licor vicioso, tanto como uno lo pueda evitar.

ਨਾਨਕ. ਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥

naanak. nadaree sach mad paaeeai; satigur milai jis aae |

Sant Singh KhalsaO Nanak, the True Guru comes and meets the mortal; by His Grace, one obtains the True Wine.
Manmohan SinghNanak, he, whom the True Guru comes and meets, obtains the true, wine, by God's grace.
Manmohan Singh (Punjabi)ਨਾਨਕ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਵਾਹਿਗੁਰੂ ਦੀ ਦਇਆ ਦੁਆਰਾ ਸੱਚੀ ਸ਼ਰਾਬ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਦਰੀ) ਅਕਾਲ ਪੁਰਖ ਕੀ ਕ੍ਰਿਪਾ ਦ੍ਰਿਸਟਿ ਕਰ ਸਚਾ ਮਦੁ ਪਾਈਤਾ ਹੈ, ਪਰੰਤੂ ਜਿਸ ਕੋ ਸਤਿਗੁਰ ਆਇ ਕਰ ਮਿਲਤਾ ਹੈ, ਸੋ ਪਾਵਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ 'ਨਾਮ'-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ।
SikhNet (Spanish)Si la Gracia del Señor se ha posado sobre uno, entonces será bendecido con el Verdadero Vino,

ਸਦਾ ਸਾਹਿਬ ਕੈ ਰੰਗਿ ਰਹੈ; ਮਹਲੀ ਪਾਵੈ ਥਾਉ ॥੧॥

sadaa saahib kai rang rahai; mahalee paavai thaau |1|

Sant Singh KhalsaHe shall dwell forever in the Love of the Lord Master, and obtain a seat in the Mansion of His Presence. ||1||
Manmohan SinghHe shall ever abide in Lord's love and obtain a seat in His presence.
Manmohan Singh (Punjabi)ਉਹ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਵੱਸੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਟਿਕਾਣਾ ਪਾ ਲਵੇਗਾ।
Fareedkot Teekaਅਰ ਵਹੁ ਉਸ ਮਦ ਕੋ ਪਾਨ ਕਰ ਕੇ ਨਿਤ੍ਯ ਸਾਹਿਬ ਕੇ ਪ੍ਰੇਮ ਮੇਂ ਮਗਨ ਰਹਤਾ ਹੈ ਅਰ ਤਿਸ ਸ੍ਵਾਮੀ ਕੇ (ਮਹਲੀ) ਸ੍ਵਰੂਪ ਮੇਂ ਸਥਾਨ ਪਾਵਤਾ ਹੈ॥੧॥
Prof. Sahib Singhਐਸਾ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥੧॥
SikhNet (Spanish)así uno vivirá imbuido en su Dios y llevado hasta Su Presencia. (1)
Answers quote the Granth verbatim with Ang citations. AI commentary is not Gurbani and not a religious ruling.