ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਇਹੁ ਜਗਤੁ ਜੀਵਤੁ ਮਰੈ; ਜਾ ਇਸ ਨੋ ਸੋਝੀ ਹੋਇ ॥
eihu jagat jeevat marai; jaa is no sojhee hoe |
Sant Singh KhalsaWhen this world comes to understand, it remains dead while yet alive.
Manmohan SinghWhen this man realizes Him, he remains dead in life.
Manmohan Singh (Punjabi)ਜਦ, ਇਹ ਆਦਮੀ ਨੂੰ ਸੱਚੀ ਦਰਗਾਹ ਮਿਲ ਜਾਂਦੀ ਹੈ ਤਾਂ ਇਹ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਜਬ ਇਹ ਪੁਰਸੁ ਸੰਸਾਰ ਮੇਂ ਜੀਵ ਭਾਉ ਸੇ ਮਰਤਾ ਹੈ ਤਬ ਇਸ ਕੋ ਸੂਝ ਹੋਤੀ ਹੈ॥
Prof. Sahib Singhਇਹ ਸੰਸਰ (ਮਨੁੱਖ) ਤਦੋਂ ਜੀਊਂਦਾ ਹੀ ਮਰਦਾ ਹੈ (ਭਾਵ, ਮਾਇਆ ਵਲੋਂ ਉਪਰਾਮ ਹੁੰਦਾ ਹੈ), ਜਦੋਂ ਇਸ ਨੂੰ ਸੋਝੀ ਆਉਂਦੀ ਹੈ।
SikhNet (Spanish)Cuando el mundo despierta, en realidad muere para sí mismo.
ਜਾ ਤਿਨੑਿ ਸਵਾਲਿਆ. ਤਾਂ ਸਵਿ ਰਹਿਆ; ਜਗਾਏ ਤਾਂ ਸੁਧਿ ਹੋਇ ॥
jaa tina savaaliaa. taan sav rahiaa; jagaae taan sudh hoe |
Sant Singh KhalsaWhen the Lord puts him to sleep, he remains asleep; when He wakes him up, he regains consciousness.
Manmohan SinghWhen the Lord puts man to sleep, then, he, continues to sleep and when the Lord awakes him, then, he regains consciousness (as to what his origin and purpose of life is).
Manmohan Singh (Punjabi)ਜਦ ਉਹ ਉਸ ਨੂੰ ਸੁਆਲ ਦਿੰਦਾ ਹੈ ਤਦ ਉਹ ਸੁੱਤਾ ਰਹਿੰਦਾ ਹੈ। ਜਦ ਸੁਆਮੀ ਉਸ ਜਗਾ ਦਿੰਦਾ ਹੈ, ਤਦ ਉਸ ਨੂੰ (ਆਪਣੇ ਅਸਲੇ ਤੋਂ ਜੀਵਨ-ਮੰਤਵ ਦੀ) ਹੋਸ਼ ਆ ਜਾਂਦੀ ਹੈ।
Fareedkot Teekaਜਬ ਤਕ ਤਿਸ ਪਰਮੇਸ੍ਵਰ ਜੀ ਨੇ ਅਗ੍ਯਾਨ ਮੇਂ ਸਵਾਲਿਆ ਹੈ ਤਬ ਤਕ ਸੋ ਰਹਾ ਹੈ, ਜਬ ਗੁਰੂ ਰੂਪ ਹੋਇਕਰ ਜਗਾਵਤਾ ਹੈ ਤਬ ਅਪਨੇ ਸ੍ਵਰੂਪ ਕੀ ਸੁਧ ਹੋਤੀ ਹੈ॥
Prof. Sahib Singhਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ, ਜਦ ਤਾਈਂ ਉਸ ਨੇ (ਮਾਇਆ ਵਿਚ) ਸਵਾਲਿਆ ਹੋਇਆ ਹੈ, ਤਦ ਤਾਈਂ ਮਨੁੱਖ ਸੁੱਤਾ ਰਹਿੰਦਾ ਹੈ।
ਪਦ ਅਰਥ ਤਿਨ੍ਹ੍ਹਿ = ਉਸ ਪ੍ਰਭੂ ਨੇ। ਸਵਿ ਰਹਿਆ = ਸੁੱਤਾ ਰਹਿੰਦਾ ਹੈ। ਸੁਧਿ = ਸਮਝ, ਸੂਝ।
SikhNet (Spanish)Cuando el Señor lo pone a dormir, entonces duerme, pero despierto, es todo sabio. Cuando el Señor bendice,
ਨਾਨਕ. ਨਦਰਿ ਕਰੇ ਜੇ ਆਪਣੀ; ਸਤਿਗੁਰੁ ਮੇਲੈ ਸੋਇ ॥
naanak. nadar kare je aapanee; satigur melai soe |
Sant Singh KhalsaO Nanak, when the Lord casts His Glance of Grace, He causes him to meet the True Guru.
Manmohan SinghNanak, if God casts His merciful glance, He makes man meet the true Guru.
Manmohan Singh (Punjabi)ਨਾਨਕ ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਉਹ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੋਇ ਪਰਮੇਸ੍ਵਰ ਅਪਨੀ ਕ੍ਰਿਪਾ ਦ੍ਰਿਸਟ ਕਰੈ ਤਬ ਸਤਿਗੁਰੂ ਕੋ ਮਿਲਾਇ ਦੇਤਾ ਹੈ॥
Prof. Sahib Singhਹੇ ਨਾਨਕ! ਜਿਸ ਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰੇ ਤਾਂ ਓਸੇ ਨੂੰ ਸਤਿਗੁਰੂ ਮੇਲਦਾ ਹੈ।
SikhNet (Spanish)Él lo lleva a uno hasta el Verdadero Guru,
ਗੁਰ ਪ੍ਰਸਾਦਿ ਜੀਵਤੁ ਮਰੈ; ਤਾ ਫਿਰਿ. ਮਰਣੁ ਨ ਹੋਇ ॥੨॥
gur prasaad jeevat marai; taa fir. maran na hoe |2|
Sant Singh KhalsaBy Guru's Grace, remain dead while yet alive, and you shall not have to die again. ||2||
Manmohan SinghIf by Guru's grace, the mortal remains dead in life, then, he dies not again.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਜੀਉਂਦੇ ਜੀ ਮਾਰਿਆ ਰਹੇ, ਤਦ ਉਹ ਮੁੜ ਕੇ ਨਹੀਂ ਮਰਦਾ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਬ ਜੀਵ ਭਾਉ ਸੇ ਮਰ ਜਾਇ ਫਿਰ ਉਸ ਕਾ ਮਰਣਾ ਕਬੀ ਨਾ ਹੋਵੇ॥੨॥
Prof. Sahib Singhਜੇ ਸਤਿਗੁਰੂ ਦੀ ਕਿਰਪਾ ਨਾਲ (ਮਨੁੱਖ) ਜੀਊਂਦਾ ਹੋਇਆ ਹੀ ਮਰਦਾ (ਭਾਵ, ਹਉਮੇ ਛਡ ਦੇਂਦਾ) ਹੈ ਤਾਂ ਫੇਰ ਮੁੜ ਕੇ ਮਰਨਾ ਨਹੀਂ ਹੁੰਦਾ (ਭਾਵ, ਜਨਮ ਮਰਨ ਤੋਂ ਬਚ ਜਾਂਦਾ ਹੈ) ॥੨॥
SikhNet (Spanish)y entonces, por la Gracia del Guru, muere para su propio ser para no morir otra vez. (2)