ੴ

ਸਿੱਖਬਾਣੀ · SikhBani

ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥

har naam dhan niramal at apaaraa
Guru Amardas Ji ਗੁਰੂ ਅਮਰਦਾਸ ਜੀ · Raag Dhanaasree · Ang 664 · 19 lines
Translations

ਧਨਾਸਰੀ ਮਹਲਾ ੩ ॥

dhanaasaree mahalaa 3 |

Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.

ਹਰਿ ਨਾਮੁ ਧਨੁ ਨਿਰਮਲੁ; ਅਤਿ ਅਪਾਰਾ ॥

har naam dhan niramal; at apaaraa |

Sant Singh KhalsaThe wealth of the Lord's Name is immaculate, and absolutely infinite.
Manmohan SinghExceedingly infinite and Immaculate is the wealth of God's Name.
Manmohan Singh (Punjabi)ਪਰਮ ਬੇਅੰਤ ਅਤੇ ਪਵਿੱਤ੍ਰ ਹੇ ਵਾਹਿਗੁਰੂ ਦੇ ਨਾਮ ਦੀ ਦੌਲਤ।
Fareedkot Teekaਸੋ ਹਰਿ ਨਾਮ ਧਨ ਨਿਰਮਲ ਅਤੀ ਅਪਾਰ ਅਰਥਾਤ ਬਿਅੰਤ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ।

ਪਦ ਅਰਥ ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ।

SikhNet (Spanish)Infinitas e Inmaculadas son las Riquezas del Nombre del Señor;

ਗੁਰ ਕੈ ਸਬਦਿ; ਭਰੇ ਭੰਡਾਰਾ ॥

gur kai sabad; bhare bhanddaaraa |

Sant Singh KhalsaThe Word of the Guru's Shabad is over-flowing with treasure.
Manmohan SinghThrough the Guru's word, one attains the brimful treasures of it.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਬੰਦੇ ਇਸ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
Fareedkot Teekaਗੁਰ ਉਪਦੇਸ਼ ਵਾਲਿਓਂ ਕੇ ਅੰਤਸਕਰਣ ਭੰਡਾਰੇ ਸਦਾ ਭਰੇ ਹੂਏ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ।

SikhNet (Spanish)es a través de la Gracia del Guru que uno las atesora.

ਨਾਮ ਧਨ ਬਿਨੁ; ਹੋਰ ਸਭ ਬਿਖੁ ਜਾਣੁ ॥

naam dhan bin; hor sabh bikh jaan |

Sant Singh KhalsaKnow that, except for the wealth of the Name, all other wealth is poison.
Manmohan SinghWithout the Name, deem all other riches as poison.
Manmohan Singh (Punjabi)ਨਾਮ ਦੇ ਬਗੈਰ ਹੋਰ ਸਾਰਿਆਂ ਧਨ-ਪਦਾਰਥਾਂ ਨੂੰ ਜ਼ਹਿਰ ਸਮਝ।
Fareedkot Teekaਤਿਸ ਨਾਮ ਧਨ ਤੇ ਬਿਨਾ ਔਰ ਸਭ ਵਿਸ ਰੂਪ ਜਾਣ॥
Prof. Sahib Singhਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।

ਪਦ ਅਰਥ ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ)। ਜਾਣੁ = ਸਮਝ।

SikhNet (Spanish)Sin el Nombre del Señor todas las demás riquezas son como veneno,

ਮਾਇਆ ਮੋਹਿ ਜਲੈ ਅਭਿਮਾਨੁ ॥੧॥

maaeaa mohi jalai abhimaan |1|

Sant Singh KhalsaThe egotistical people are burning in their attachment to Maya. ||1||
Manmohan SinghThe egoist burns in the fire of worldly love.
Manmohan Singh (Punjabi)ਅਭਿਮਾਨੀ ਪੁਰਸ਼ ਸੰਸਾਰੀ ਮਮਤਾ ਦੀ ਅੱਗ ਵਿੱਚ ਸੜਦਾ ਹੈ।
Fareedkot Teekaਮਾਯਾ ਕੇ ਮੋਹਿ ਔਰ ਅਭਿਮਾਨ ਸੇ ਜੀਵ ਜਲਤੇ ਹੈਂ॥੧॥
Prof. Sahib Singh(ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ ॥੧॥

ਪਦ ਅਰਥ ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ ॥੧॥

SikhNet (Spanish)y el egoísta se consume en el fuego de Maya. (1)

ਗੁਰਮੁਖਿ; ਹਰਿ ਰਸੁ ਚਾਖੈ ਕੋਇ ॥

guramukh; har ras chaakhai koe |

Sant Singh KhalsaHow rare is that Gurmukh who tastes the sublime essence of the Lord.
Manmohan SinghRare is the one, who, through the grace of the Guru, enjoys God's elixir.
Manmohan Singh (Punjabi)ਗੁਰਾਂ ਦੇ ਰਾਹੀਂ, ਕੋਈ ਵਿਰਲਾ ਹੀ ਹਰੀ ਦੇ ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਕੋਈ ਗੁਰਮੁਖ ਹੀ ਹਰੀ ਰਸ ਕੋ ਚਾਖਤਾ ਹੈ॥
Prof. Sahib Singhਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ।

SikhNet (Spanish)Extraordinario es aquél que, por la Gracia del Guru, prueba la Esencia del Señor y está siempre en Éxtasis.

ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ; ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥

tis sadaa anand hovai din raatee; poorai bhaag paraapat hoe | rahaau |

Sant Singh KhalsaHe is always in bliss, day and night; through perfect good destiny, he obtains the Name. ||Pause||
Manmohan SinghDay and night he ever remains in bliss; through perfect good fortune, the Name is obtained. Pause.
Manmohan Singh (Punjabi)ਦਿਨ ਰਾਤ ਉਹ ਹਮੇਸ਼ਾਂ ਖੁਸ਼ੀ ਵਿੱਚ ਰਹਿੰਦਾ ਹੈ। ਪੂਰਨ ਚੰਗੇ ਕਰਮਾਂ ਰਾਹੀਂ ਹੀ ਨਾਮ ਪਾਇਆ ਜਾਂਦਾ ਹੈ। ਠਹਿਰਾਉ।
Fareedkot Teekaਜੋ ਚਾਖਤਾ ਹੈ ਤਿਸ ਕੋ ਦਿਨੇ ਰਾਤ੍ਰੀ ਸਦਾ ਅਨੰਦ ਹੋਤਾ ਹੈ, ਪਰੰਤੂ ਸੋ ਹਰਿ ਰਸ ਪੂਰੇ ਭਾਗੋਂ ਕਰ ਕੇ ਪ੍ਰਾਪਤਿ ਹੋਤਾ ਹੈ॥ ਰਹਾਉ ॥
Prof. Sahib Singhਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ਰਹਾਉ॥

ਪਦ ਅਰਥ ਭਾਗਿ = ਕਿਸਮਤ ਨਾਲ ॥ਰਹਾਉ॥

SikhNet (Spanish)Pero es por un Destino Perfecto que uno obtiene el Nombre. (Pausa)

ਸਬਦੁ ਦੀਪਕੁ ਵਰਤੈ. ਤਿਹੁ ਲੋਇ ॥

sabad deepak varatai. tihu loe |

Sant Singh KhalsaThe Word of the Shabad is a lamp, illuminating the three worlds.
Manmohan SinghThe light of the Name lamp is pervading the three worlds.
Manmohan Singh (Punjabi)ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਹੈ।
Fareedkot Teekaਜੋ (ਦੀਪਕੁ) ਪਰਕਾਸ ਰੂਪ (ਸਬਦੁ) ਬ੍ਰਹਮ ਤ੍ਰਿਲੋਕੀ ਮੇਂ ਵਰਤ ਰਹਾ ਹੈ, ਭਾਵ ਸੇ ਸਰਬ ਬਿਆਪੀ ਹੈ॥
Prof. Sahib Singhਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ।

ਪਦ ਅਰਥ ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ।

SikhNet (Spanish)La Luz de la Palabra del Shabd compenetra las tres Gunas,

ਜੋ ਚਾਖੈ; ਸੋ ਨਿਰਮਲੁ ਹੋਇ ॥

jo chaakhai; so niramal hoe |

Sant Singh KhalsaOne who tastes it, becomes immaculate.
Manmohan SinghHe, who tastes the Name, becomes immaculate.
Manmohan Singh (Punjabi)ਜਿਹੜਾ ਨਾਮ ਨੂੰ ਚੱਖਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ।
Fareedkot Teekaਜੋ ਤਿਸ ਕੇ ਪ੍ਰੇਮ ਰਸ ਕੋ ਚਾਖਤਾ ਹੈ, ਸੋ ਨਿਰਮਲ ਹੋਇ ਜਾਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।
SikhNet (Spanish)y quien sea que recibe esa Luz se vuelve inmaculado.

ਨਿਰਮਲ ਨਾਮਿ; ਹਉਮੈ ਮਲੁ ਧੋਇ ॥

niramal naam; haumai mal dhoe |

Sant Singh KhalsaThe immaculate Naam, the Name of the Lord, washes off the filth of ego.
Manmohan SinghThe Immaculate Name washes off the filth of ego.
Manmohan Singh (Punjabi)ਪਵਿੱਤਰ ਨਾਮ ਹੰਕਾਰ ਦੀ ਗੰਦਗੀ ਨੂੰ ਧੋ ਸੁੱਟਤਾ ਹੈ।
Fareedkot Teekaਜੋ (ਨਾਮਿ) ਨਾਮੀ ਹਰੀ ਆਪ ਨਿਰਮਲ ਹੈ, ਸੋ ਔਰੋਂ ਕੀ ਹੰਤਾ ਮਮਤਾ ਮੈਲ ਧੋਇ ਦੇਤਾ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ।

SikhNet (Spanish)El Nombre Divino lava la impureza del ego y con una Devoción Verdadera a Dios,

ਸਾਚੀ ਭਗਤਿ; ਸਦਾ ਸੁਖੁ ਹੋਇ ॥੨॥

saachee bhagat; sadaa sukh hoe |2|

Sant Singh KhalsaTrue devotional worship brings lasting peace. ||2||
Manmohan SinghThrough true devotion, man ever abides in peace.
Manmohan Singh (Punjabi)ਸੱਚੇ ਪ੍ਰੇਮ ਰਾਹੀਂ, ਬੰਦਾ ਸਦੀਵ ਹੀ ਆਰਾਮ ਵਿੱਚ ਵਸਦਾ ਹੈ।
Fareedkot Teekaਤਿਨ ਕੀ ਸਚੀ ਭਗਤੀ ਕਰਨੇ ਤੇ ਸਦਾ ਸੁਖ ਪ੍ਰਾਪਤ ਹੋਇ ਜਾਤਾ ਹੈ॥੨॥
Prof. Sahib Singhਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ ॥੨॥

SikhNet (Spanish)uno se encuentra siempre en Éxtasis. (2)

ਜਿਨਿ ਹਰਿ ਰਸੁ ਚਾਖਿਆ; ਸੋ ਹਰਿ ਜਨੁ ਲੋਗੁ ॥

jin har ras chaakhiaa; so har jan log |

Sant Singh KhalsaOne who tastes the sublime essence of the Lord is the Lord's humble servant.
Manmohan SinghHe alone is the God's man and slave, who enjoys the Lord's ambrosia.
Manmohan Singh (Punjabi)ਕੇਵਲ ਓਹੀ ਰੱਬ ਦਾ ਬੰਦਾ ਅਤੇ ਗੋਲਾ ਹੈ, ਜੋ ਪ੍ਰਭੂ-ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਜਿਸ ਨੇ ਹਰਿ ਰਸ ਕੋ ਚਾਖ੍ਯਾ ਹੈ, ਸੋਈ ਸਰਬ ਲੋਕ ਮੇਂ ਹਰੀ ਕਾ ਦਾਸ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ।

SikhNet (Spanish)Aquél que prueba la Esencia del Señor pertenece al Señor;

ਤਿਸੁ ਸਦਾ ਹਰਖੁ; ਨਾਹੀ ਕਦੇ ਸੋਗੁ ॥

tis sadaa harakh; naahee kade sog |

Sant Singh KhalsaHe is forever happy; he is never sad.
Manmohan SinghHe is ever in bliss and never in grief.
Manmohan Singh (Punjabi)ਉਹ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਅਤੇ ਕਦਾਚਿਤ ਭੀ ਰੰਜ-ਗਮ ਵਿੱਚ ਨਹੀਂ ਹੁੰਦਾ।
Fareedkot Teekaਤਿਸ ਕੋ ਸਦਾ ਅਨੰਦ ਰਹਤਾ ਹੈ ਕਬੀ ਸ਼ੋਕ ਨਹੀਂ ਹੋਤਾ ਹੈ॥
Prof. Sahib Singhਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ।

ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਗ਼ਮ।

SikhNet (Spanish)está siempre en Éxtasis y nunca triste.

ਆਪਿ ਮੁਕਤੁ; ਅਵਰਾ ਮੁਕਤੁ ਕਰਾਵੈ ॥

aap mukat; avaraa mukat karaavai |

Sant Singh KhalsaHe himself is liberated, and he liberates others as well.
Manmohan SinghHe Himself is emancipated and he emancipates others too.
Manmohan Singh (Punjabi)ਉਹ ਖੁਦ ਬੰਦ-ਖਲਾਸ ਹੈ ਤੇ ਹੋਰਨਾਂ ਨੂੰ ਬੰਦ-ਖਲਾਸ ਕਰਾਉਂਦਾ ਹੈ।
Fareedkot Teekaਵਹੁ ਆਪ ਮੁਕਤ ਰੂਪ ਹੈ ਪੁਨਾ ਔਰੋਂ ਕੋ ਨਾਮ ਦ੍ਵਾਰਾ ਮੁਕਤ ਕਰਾਵਤਾ ਹੈ॥
Prof. Sahib Singhਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ।

ਪਦ ਅਰਥ ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ।

SikhNet (Spanish)Él mismo es emancipado y emancipa a otros también,

ਹਰਿ ਨਾਮੁ ਜਪੈ; ਹਰਿ ਤੇ ਸੁਖੁ ਪਾਵੈ ॥੩॥

har naam japai; har te sukh paavai |3|

Sant Singh KhalsaHe chants the Lord's Name, and through the Lord, he finds peace. ||3||
Manmohan SinghHe utters the God's Name and attains peace from the Lord.
Manmohan Singh (Punjabi)ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੁਆਮੀ ਪਾਸੋਂ ਆਰਾਮ ਚੈਨ ਪ੍ਰਾਪਤ ਕਰਦਾ ਹੈ।
Fareedkot Teekaਕਿਉਂਕਿ ਸੋ ਹਰੀ ਨਾਮ ਕੋ ਜਪਤਾ ਹੈ, ਤਿਸੀ ਕਰ ਹਰੀ ਤੇ ਸੁਖ ਪਾਵਤਾ ਹੈ॥੩॥
Prof. Sahib Singhਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ ॥੩॥

ਪਦ ਅਰਥ ਤੇ = ਤੋਂ, ਪਾਸੋਂ ॥੩॥

SikhNet (Spanish)meditando en el Nombre del Señor, Dios lo hace feliz. (3)

ਬਿਨੁ ਸਤਿਗੁਰ; ਸਭ ਮੁਈ ਬਿਲਲਾਇ ॥

bin satigur; sabh muee bilalaae |

Sant Singh KhalsaWithout the True Guru, everyone dies, crying out in pain.
Manmohan SinghWithout the True Guru, the whole world perishes bewailing.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਸਾਰਾ ਸੰਚਾਰ ਵਿਲਕਦਾ ਮਰ ਜਾਂਦਾ ਹੈ।
Fareedkot Teekaਤਾਂ ਤੇ ਸਤਿਗੁਰੋਂ ਤੇ ਬਿਨ ਔਰ ਸੰਪੂਰਨ ਸ੍ਰਿਸਟੀ ਬ੍ਰਿਲਾਪ ਕਰ ਮਰੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ।

ਪਦ ਅਰਥ ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ।

SikhNet (Spanish)Sin la Gracia del Guru todos son destruidos por el sufrimiento,

ਅਨਦਿਨੁ ਦਾਝਹਿ; ਸਾਤਿ. ਨ ਪਾਇ ॥

anadin daajheh; saat. na paae |

Sant Singh KhalsaNight and day, they burn, and find no peace.
Manmohan SinghNight and day, it continues burning and attains not peace.
Manmohan Singh (Punjabi)ਰਾਤ ਦਿਨ ਉਹ ਸੜਦਾ ਬਲਦਾ ਰਹਿੰਦਾ ਹੈ ਅਤੇ ਠੰਢ-ਚੈਨ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਕਿਉਂਕਿ ਦਿਨੇ ਰਾਤ੍ਰ ਤ੍ਰਿਸ਼ਨਾ ਅਗਨੀ ਕਰ ਜੀਵ ਜਲਤੇ ਹੈਂ ਅਰ ਸਾਂਤੀ ਕੋ ਨਹੀਂ ਪਾਵਤੇ॥
Prof. Sahib Singh(ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ।

SikhNet (Spanish)viven en el fuego y nunca están en Paz. Encontrando al Verdadero Guru,

ਸਤਿਗੁਰੁ ਮਿਲੈ; ਸਭੁ ਤ੍ਰਿਸਨ ਬੁਝਾਏ ॥

satigur milai; sabh trisan bujhaae |

Sant Singh KhalsaBut meeting the True Guru, all thirst is quenched.
Manmohan SinghMeeting with the True Guru, all the cravings are extinguished.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਸਾਰੀਆਂ ਖਾਹਿਸ਼ਾਂ ਮਿੱਟ ਜਾਂਦੀਆਂ ਹਨ।
Fareedkot Teekaਜਬ ਸਤਿਗੁਰੋਂ ਕੋ ਮਿਲੇ ਤਬ ਵਹੁ ਤ੍ਰਿਸਨਾ ਅਗਨੀ ਬੁਝਾਇ ਦੇਤੇ ਹੈਂ ਅਰਥਾਤ ਸੀਤਲ ਕਰਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ।

ਪਦ ਅਰਥ ਸਭ = ਸਾਰੀ।

SikhNet (Spanish)todas sus inseguridades terminan

ਨਾਨਕ ਨਾਮਿ; ਸਾਂਤਿ ਸੁਖੁ ਪਾਏ ॥੪॥੨॥

naanak naam; saant sukh paae |4|2|

Sant Singh KhalsaO Nanak, through the Naam, one finds peace and tranquility. ||4||2||
Manmohan SinghNanak, through the Name, one is blessed with peace and pleasure.
Manmohan Singh (Punjabi)ਨਾਨਕ, ਨਾਮ ਦੇ ਰਾਹੀਂ, ਇਨਸਾਨ ਨੂੰ ਠੰਢ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮੀ ਕੌ ਜਾਣ ਕਰ ਤਬ ਸਾਂਤੀ ਸੁਖ ਪਾਵਤਾ ਹੈ॥੪॥੨॥☬ਪ੍ਰਸ਼ਨ: ਸੋ ਨਾਮ ਧਨ ਕੈਸੇ ਪਾਈਤਾ ਹੈ? ਤਿਸ ਪਰ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ॥੪॥੨॥

ਪਦ ਅਰਥ ਨਾਮਿ = ਨਾਮ ਵਿਚ (ਜੁੜ ਕੇ) ॥੪॥੨॥

SikhNet (Spanish)y son bendecidos, oh dice Nanak, con Paz y Éxtasis. (4‑2)
Answers quote the Granth verbatim with Ang citations. AI commentary is not Gurbani and not a religious ruling.