ੴ

ਸਿੱਖਬਾਣੀ · SikhBani

ਸਦਾ ਧਨੁ ਅੰਤਰਿ ਨਾਮੁ ਸਮਾਲੇ ॥

sadaa dhan antar naam samaale
Guru Amardas Ji ਗੁਰੂ ਅਮਰਦਾਸ ਜੀ · Raag Dhanaasree · Ang 664 · 19 lines
Translations

ਧਨਾਸਰੀ ਮਹਲਾ ੩ ॥

dhanaasaree mahalaa 3 |

Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino

ਸਦਾ ਧਨੁ; ਅੰਤਰਿ ਨਾਮੁ ਸਮਾਲੇ ॥

sadaa dhan; antar naam samaale |

Sant Singh KhalsaGather in and cherish forever the wealth of the Lord's Name, deep within;
Manmohan SinghEver preserve thou in thy mind, the wealth of the Name of God,
Manmohan Singh (Punjabi)ਆਪਣੇ ਚਿੱਤ ਵਿੱਚ ਤੂੰ ਹਮੇਸ਼ਾਂ ਰੱਬ ਦੇ ਨਾਮ ਦੀ ਦੌਲਤ ਨੂੰ ਸੰਭਾਲ ਕਰ,
Fareedkot Teekaਤਿਸ ਕੇ ਨਾਮ ਧਨ ਕੋ ਜੋ ਗੁਰਮੁਖਿ ਅੰਤਰਿ ਸਮਾਲਤੇ ਹੈਂ॥
Prof. Sahib Singhਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ,

ਪਦ ਅਰਥ ਸਦਾ ਧਨੁ = ਸਦਾ ਸਾਥ ਨਿਬਾਹੁਣ ਵਾਲਾ ਧਨ। ਅੰਤਰਿ = ਅੰਦਰ। ਸਮਾਲੇ = ਸਮਾਲਿ, ਸਾਂਭ ਕੇ ਰੱਖ।

SikhNet (Spanish)Uno debería de alabar en su interior el Nombre del Señor;

ਜੀਅ ਜੰਤ. ਜਿਨਹਿ ਪ੍ਰਤਿਪਾਲੇ ॥

jeea jant. jineh pratipaale |

Sant Singh KhalsaHe cherishes and nurtures all beings and creatures.
Manmohan Singhwho cherishes all the living beings.
Manmohan Singh (Punjabi)ਜੋ ਸਾਰੇ ਪ੍ਰਾਣੀਆਂ ਨੂੰ ਪਾਲਦਾ-ਪੋਸਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਸੂਖਮ ਅਸਥੂਲ ਜੀਵ ਜੰਤ ਸਭ ਪ੍ਰਤਿਪਾਲੇ ਹੈਂ॥
Prof. Sahib Singhਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ।

ਪਦ ਅਰਥ ਜਿਨਹਿ = ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।

SikhNet (Spanish)sí, ese Señor Quien sostiene toda la vida y a sus criaturas.

ਮੁਕਤਿ ਪਦਾਰਥੁ; ਤਿਨ ਕਉ ਪਾਏ ॥

mukat padaarath; tin kau paae |

Sant Singh KhalsaThey alone obtain the treasure of Liberation,
Manmohan SinghThey alone attain the wealth of salvation,
Manmohan Singh (Punjabi)ਕੇਵਲ ਓਹੀ ਮੋਖਸ਼ ਦੀ ਦੌਲਤ ਨੂੰ ਪਾਉਂਦੇ ਹਨ,
Fareedkot Teekaਤਿਨ ਕਉ ਹੀ ਗੁਰੋਂ ਨੇ ਮੁਕਤੀ ਆਦਿ ਪਦਾਰਥ ਪ੍ਰਾਪਤਿ ਕੀਏ ਹੈਂ॥
Prof. Sahib Singhਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ,

ਪਦ ਅਰਥ ਮੁਕਤਿ ਪਦਾਰਥੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲੀ ਕੀਮਤੀ ਚੀਜ਼। ਪਾਏ = ਪ੍ਰਾਪਤ ਹੁੰਦੀ ਹੈ।

SikhNet (Spanish)Sólo son bendecidos con la Bienaventuranza de la Liberación quienes,

ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥

har kai naam rate liv laae |1|

Sant Singh Khalsawho are lovingly imbued with, and focused on the Lord's Name. ||1||
Manmohan Singhwho are imbued with and bear love to the Lord's Name.
Manmohan Singh (Punjabi)ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਅਤੇ ਉਸ ਨੂੰ ਪਿਆਰ ਕਰਦੇ ਹਨ।
Fareedkot Teekaਔਰ ਸੋਈ ਹਰਿ ਕੇ ਨਾਮ ਸੇਂ ਬ੍ਰਿਤੀ ਲਗਾਇ ਰਹਤੇ ਹੈਂ॥੧॥
Prof. Sahib Singhਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥

ਪਦ ਅਰਥ ਲਾਏ = ਲਾਇ, ਲਾ ਕੇ ॥੧॥

SikhNet (Spanish)imbuidos en el Nombre del Señor, están entonados en Él. (1)

ਗੁਰ ਸੇਵਾ ਤੇ; ਹਰਿ ਨਾਮੁ ਧਨੁ ਪਾਵੈ ॥

gur sevaa te; har naam dhan paavai |

Sant Singh KhalsaServing the Guru, one obtains the wealth of the Lord's Name.
Manmohan SinghBy the Guru's service man obtains the riches of the Lord's Name.
Manmohan Singh (Punjabi)ਗੁਰਾਂ ਦੀ ਘਾਲ ਦੁਆਰਾ ਆਦਮੀ ਪ੍ਰਭੂ ਦੇ ਨਾਮ ਦੇ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਹੇ ਭਾਈ! ਗੁਰੋਂ ਕੀ ਸੇਵਾ ਕਰ ਕੇ ਇਹ ਜੀਵ ਜਬ ਹਰਿ ਨਾਮ ਧਨ ਕੋ ਪਾਵੈ॥
Prof. Sahib Singhਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ।

ਪਦ ਅਰਥ ਤੇ = ਤੋਂ।

SikhNet (Spanish)Es a través del Servicio del Guru que el hombre es bendecido con el Tesoro del Nombre del Señor;

ਅੰਤਰਿ ਪਰਗਾਸੁ; ਹਰਿ ਨਾਮੁ ਧਿਆਵੈ ॥ ਰਹਾਉ ॥

antar paragaas; har naam dhiaavai | rahaau |

Sant Singh KhalsaHe is illumined and enlightened within, and he meditates on the Lord's Name. ||Pause||
Manmohan SinghHis inner self is illumined and he meditates on the God's Name.
Manmohan Singh (Punjabi)ਉਸ ਦਾ ਅੰਦਰ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ।
Fareedkot Teekaਤਬ ਹਰਿ ਨਾਮ ਕੇ ਧਿਆਵਣੇ ਸੇ ਇਸ ਕੇ ਹਿਰਦੇ ਅੰਦਰ ਗਿਆਨ ਰੂਪ ਪ੍ਰਕਾਸ ਹੋ ਜਾਤਾ ਹੈ॥ ਰਹਾਉ ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ਰਹਾਉ॥

ਪਦ ਅਰਥ ਪ੍ਰਗਾਸੁ = ਚਾਨਣ, ਸੂਝ ॥ਰਹਾਉ॥

SikhNet (Spanish)su interior es iluminado y habita en Dios. (Pausa)

ਇਹੁ ਹਰਿ ਰੰਗੁ ਗੂੜਾ; ਧਨ ਪਿਰ ਹੋਇ ॥

eihu har rang goorraa; dhan pir hoe |

Sant Singh KhalsaThis love for the Lord is like the love of the bride for her husband.
Manmohan SinghThis deep love of God is like the bride's love for her groom.
Manmohan Singh (Punjabi)ਇਹ ਵਾਹਿਗੁਰੂ ਦਾ ਡੂੰਘਾ ਪ੍ਰੇਮ ਪਤਨੀ ਦੇ ਆਪਣੇ ਪਤੀ ਵਾਸਤੇ ਪ੍ਰੇਮ ਵਰਗਾ ਹੁੰਦਾ ਹੈ।
Fareedkot Teekaਇਹ ਹਰੀ ਪਿਰ ਕਾ ਸਘਨ ਅਨੰਦ ਤਿਸ ਇਸਤ੍ਰੀ ਕੋ ਹੋਤਾ ਹੈ॥
Prof. Sahib Singhਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ,

ਪਦ ਅਰਥ ਹਰਿ ਪਿਰ ਰੰਗੁ = ਪ੍ਰਭੂ-ਪਤੀ ਦਾ ਪ੍ਰੇਮ-ਰੰਗ। ਧਨ = (ਉਸ ਜੀਵ-) ਇਸਤ੍ਰੀ (ਨੂੰ)।

SikhNet (Spanish)El Amor del Señor es tan intenso como el de la esposa por su esposo;

ਸਾਂਤਿ ਸੀਗਾਰੁ; ਰਾਵੇ ਪ੍ਰਭੁ ਸੋਇ ॥

saant seegaar; raave prabh soe |

Sant Singh KhalsaGod ravishes and enjoys the soul-bride who is adorned with peace and tranquility.
Manmohan SinghHe, the Lord, enjoys the bride who bedecks herself with of equipoise.
Manmohan Singh (Punjabi)ਉਹ ਸੁਆਮੀ ਉਸ ਪਤਨੀ ਨੂੰ ਮਾਣਦੀ ਹੈ, ਜੋ ਅਡੋਲਤਾ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।
Fareedkot Teekaਜੋ ਸਾਂਤੀ ਕਾ ਸੀਗਾਰ ਕਰ ਕੇ ਸੋ ਤਿਸ ਪ੍ਰਭੂ ਕੌ (ਰਾਵੇ) ਭੋਗਤੀ ਹੈ॥
Prof. Sahib Singhਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ।

ਪਦ ਅਰਥ ਸੀਗਾਰੁ = ਗਹਣਾ। ਮੂਲਹੁ = ਮੂਲ ਤੋਂ, ਆਪਣੇ ਜਿੰਦ-ਦਾਤੇ ਤੋਂ। ਰਾਵੇ = ਮਾਣਦੀ ਹੈ, ਹਿਰਦੇ ਵਿਚ ਹਰ ਵੇਲੇ ਵਸਾਂਦੀ ਹੈ।

SikhNet (Spanish)sí, la esposa quien se adorna con una Conciencia elevada,

ਹਉਮੈ ਵਿਚਿ; ਪ੍ਰਭੁ. ਕੋਇ ਨ ਪਾਏ ॥

haumai vich; prabh. koe na paae |

Sant Singh KhalsaNo one finds God through egotism.
Manmohan SinghIn pride, no one finds one's Lord.
Manmohan Singh (Punjabi)ਹੰਕਾਰ ਅੰਦਰ ਕੋਈ ਬੰਦਾ ਭੀ ਆਪਣੇ ਸਾਹਿਬ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਅਹੰਮਮ ਕੇ ਬੀਚ ਪ੍ਰਭੂ ਕੋ ਕੋਈ ਨਹੀਂ ਪਾਵਤਾ ਹੈ॥
Prof. Sahib Singhਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ।
SikhNet (Spanish)goza del Amor de su Señor.

ਮੂਲਹੁ ਭੁਲਾ; ਜਨਮੁ ਗਵਾਏ ॥੨॥

moolahu bhulaa; janam gavaae |2|

Sant Singh KhalsaWandering away from the Primal Lord, the root of all, one wastes his life in vain. ||2||
Manmohan SinghStraying away from the Primal Being, the mortal wastes away his life. Being, the mortal wastes away his life.
Manmohan Singh (Punjabi)ਆਦੀ ਨਿਰੰਕਾਰ ਤੋਂ ਗੁੰਮਰਾਹ ਹੋ ਪ੍ਰਾਣੀ ਆਪਣਾ ਜੀਵਨ ਵੰਞਾ ਲੈਂਦਾ ਹੈ।
Fareedkot Teekaਮੂਲ ਤੇ ਭੂਲਾ ਹੂਆ ਜੀਵ ਜਨਮ ਕੌ ਵਿਅਰਥ ਗਵਾਵਤਾ ਹੈ॥੨॥
Prof. Sahib Singhਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥
SikhNet (Spanish)En el ego uno no encuentra al Señor, desperdicia su vida y se desvía del Camino. (2)

ਗੁਰ ਤੇ; ਸਾਤਿ ਸਹਜ ਸੁਖੁ ਬਾਣੀ ॥

gur te; saat sehaj sukh baanee |

Sant Singh KhalsaTranquility, celestial peace, pleasure and the Word of His Bani come from the Guru.
Manmohan SinghFrom, the Guru, are obtained, peace, poise, pleasure and the Divine Gurbani.
Manmohan Singh (Punjabi)ਗੁਰਾਂ ਪਾਸੋਂ ਆਰਾਮ, ਅਡੋਲਤਾ, ਅਨੰਦ ਅਤੇ ਰੱਬੀ ਗੁਰਬਾਣੀ ਪ੍ਰਾਪਤ ਹੁੰਦੇ ਹਨ।
Fareedkot Teekaਗੁਰੋਂ ਕੀ ਬਾਣੀ ਤੇ ਸਹਜੇ ਹੀ ਸਾਂਤਿ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ।

ਪਦ ਅਰਥ ਤੇ = ਤੋਂ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।

SikhNet (Spanish)A través del Guru uno obtiene el Nombre del Señor. Su interior es iluminado y así medita en el Nombre de Dios. (Pausa)

ਸੇਵਾ ਸਾਚੀ. ਨਾਮਿ ਸਮਾਣੀ ॥

sevaa saachee. naam samaanee |

Sant Singh KhalsaTrue is that service, which leads one to merge in the Naam.
Manmohan SinghTrue is the Guru's service by which the mortal merges in the Name.
Manmohan Singh (Punjabi)ਸੱਚੀ ਹੈ ਗੁਰਾਂ ਦੀ ਘਾਲ, ਜਿਸ ਦੁਆਰਾ ਜੀਵ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਨੋਂ ਕੀ ਸਚੀ ਸੇਵਾ ਹੈ, ਤਿਨੋਂ ਕੀ ਬੁਧੀ ਨਾਮੀ ਮੇਂ ਸਮਾਣੀ ਹੈ॥
Prof. Sahib Singh(ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ।

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਮਿ = ਨਾਮ ਵਿਚ।

SikhNet (Spanish)Este profundo Amor por Dios es como el amor de la novia por su esposo. Él, el Señor goza de aquella novia que decora todo su ser con el Equilibrio. Con orgullo, uno no encuentra a su Señor.

ਸਬਦਿ ਮਿਲੈ. ਪ੍ਰੀਤਮੁ ਸਦਾ ਧਿਆਏ ॥

sabad milai. preetam sadaa dhiaae |

Sant Singh KhalsaBlessed with the Word of the Shabad, he meditates forever on the Lord, the Beloved.
Manmohan SinghBlessed with the Name, the man ever remembers his Beloved Lord.
Manmohan Singh (Punjabi)ਨਾਮ ਦੀ ਦਾਤ ਪਾ, ਇਨਸਾਨ ਹਮੇਸ਼ਾਂ ਹੀ ਆਪਣੇ ਪਿਆਰੇ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਜੋ ਗੁਰ ਉਪਦੇਸ਼ ਮੇਂ ਮਿਲੇ ਹੈਂ, ਸੋ ਸਦਾ ਅਪਨੇ ਪ੍ਰੀਤਮ ਕੋ ਧਿਆਵਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ।

SikhNet (Spanish)Desviándose del Sendero de su Ser Primordial, el mortal desperdicia su ser en vano. Del Guru uno obtiene la Paz, el Equilibrio, el Placer y el Divino Gurbani.

ਸਾਚ ਨਾਮਿ. ਵਡਿਆਈ ਪਾਏ ॥੩॥

saach naam. vaddiaaee paae |3|

Sant Singh KhalsaThrough the True Name, glorious greatness is obtained. ||3||
Manmohan SinghThrough the true Name, he attains greatness.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਉਹ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਅਰ ਸੇਈ ਸਚੇ ਨਾਮੀ ਕੋ ਮਿਲ ਕਰ ਵਡਿਆਈ ਪਾਵਤੇ ਹੈਂ॥੩॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੩॥

SikhNet (Spanish)Bendecido con el Nombre, el hombre recuerda siempre a su Bienamado Señor, y a través del Nombre logra la Magnificencia. (3)

ਆਪੇ ਕਰਤਾ; ਜੁਗਿ ਜੁਗਿ ਸੋਇ ॥

aape karataa; jug jug soe |

Sant Singh KhalsaThe Creator Himself abides throughout the ages.
Manmohan SinghHe, the Creator-Lord, Himself abides in all the ages.
Manmohan Singh (Punjabi)ਉਹ ਸਿਰਜਣਹਾਰ ਸੁਆਮੀ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਵਸਦਾ ਹੈ।
Fareedkot Teekaਸੋ ਆਪੇ ਹੀ ਜੁਗ ਜੁਗ ਮੇਂ ਜਗਤ ਕਾ ਕਰਤਾ ਹੈ॥
Prof. Sahib Singhਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ।

ਪਦ ਅਰਥ ਆਪੇ = ਆਪ ਹੀ। ਜੁਗਿ ਜੁਗਿ = ਹਰੇਕ ਜੁਗ ਵਿਚ।

SikhNet (Spanish)Él, el Creador Mismo habita a través de todas las épocas.

ਨਦਰਿ ਕਰੇ; ਮੇਲਾਵਾ ਹੋਇ ॥

nadar kare; melaavaa hoe |

Sant Singh KhalsaIf He casts His Glance of Grace, then we meet Him.
Manmohan SinghIf the Master casts His gracious glance, then alone, one meets with Him.
Manmohan Singh (Punjabi)ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਾਂ ਹੀ, ਜੀਵ ਉਸ ਨਾਲ ਮਿਲਦਾ ਹੈ।
Fareedkot Teekaਜਿਸ ਪਰ ਵਹੁ ਕ੍ਰਿਪਾ ਦ੍ਰਿਸ਼ਟੀ ਕਰਤਾ ਹੈ, ਤਿਸੀ ਕੋ ਗੁਰੋਂ ਕਾ ਮਿਲਾਪ ਹੋਤਾ ਹੈ॥
Prof. Sahib Singhਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ।

ਪਦ ਅਰਥ ਮੇਲਾਵਾ = ਮਿਲਾਪ।

SikhNet (Spanish)Sólo si el Maestro posa Su Mirada de Gracia sobre uno, puede uno encontrarse con Él.

ਗੁਰਬਾਣੀ ਤੇ; ਹਰਿ ਮੰਨਿ ਵਸਾਏ ॥

gurabaanee te; har man vasaae |

Sant Singh KhalsaThrough the Word of Gurbani, the Lord comes to dwell in the mind.
Manmohan SinghThrough the Guru's hymns, the Lord is enshrined in the mind.
Manmohan Singh (Punjabi)ਗੁਰਾਂ ਦੀ ਬਾਣੀ ਦੇ ਰਾਹੀਂ ਪ੍ਰਭੂ ਅੰਤਰ ਆਤਮੇ ਨਿਵਾਸ ਕਰ ਲੈਂਦਾ ਹੈ।
Fareedkot Teekaਤਿਨ ਗੁਰੋਂ ਕੀ ਉਪਦੇਸ ਰੂਪ ਬਾਣੀ ਕਰ ਜੋ ਹਰੀ ਮਨ ਮੇਂ ਬਸਾਵਤੇ ਹੈਂ॥
Prof. Sahib Singhਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ। ਤੇ = ਦੀ ਰਾਹੀਂ।

SikhNet (Spanish)A través de los Himnos del Guru, el Señor es enaltecido en la mente.

ਨਾਨਕ. ਸਾਚਿ ਰਤੇ ਪ੍ਰਭਿ; ਆਪਿ ਮਿਲਾਏ ॥੪॥੩॥

naanak. saach rate prabh; aap milaae |4|3|

Sant Singh KhalsaO Nanak, God unites with Himself those who are imbued with Truth. ||4||3||
Manmohan SinghNanak, they, who are imbued with truth, they, who are imbued with truth, them, the Lord unites with Himself.
Manmohan Singh (Punjabi)ਨਾਨਕ, ਜੋ ਸੱਚ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਜੋ ਸਚ ਮੇਂ ਰਤੇ ਹੈਂ, ਸੋ ਪ੍ਰਭੂ ਨੇ ਅਪਨੇ ਮੇਂ ਮਿਲਾਇ ਲੀਏ ਹੈਂ ਅਰਥਾਤ ਅਭੇਦ ਹੈਂ॥੪॥੩॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥

ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਪ੍ਰਭਿ = ਪ੍ਰਭੂ ਨੇ ॥੪॥੩॥

SikhNet (Spanish)Dice Nanak, los que están imbuidos en la Verdad, a ellos el Señor los une en Su Ser. (4-3)
Answers quote the Granth verbatim with Ang citations. AI commentary is not Gurbani and not a religious ruling.