ਨਾਨਕ. ਨਾਮੁ ਮਿਲੈ; ਮਨੁ ਮਾਨਿਆ ॥੪॥੧॥
naanak. naam milai; man maaniaa |4|1|
ਪਦ ਅਰਥ ਮਾਨਿਆ = ਪਤੀਜ ਜਾਂਦਾ ਹੈ ॥੪॥੧॥
ਨਾਨਕ. ਨਾਮੁ ਮਿਲੈ; ਮਨੁ ਮਾਨਿਆ ॥੪॥੧॥
naanak. naam milai; man maaniaa |4|1|
ਪਦ ਅਰਥ ਮਾਨਿਆ = ਪਤੀਜ ਜਾਂਦਾ ਹੈ ॥੪॥੧॥
ਧਨਾਸਰੀ ਮਹਲਾ ੩ ॥
dhanaasaree mahalaa 3 |
ਹਰਿ ਨਾਮੁ ਧਨੁ ਨਿਰਮਲੁ; ਅਤਿ ਅਪਾਰਾ ॥
har naam dhan niramal; at apaaraa |
ਪਦ ਅਰਥ ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ।
ਗੁਰ ਕੈ ਸਬਦਿ; ਭਰੇ ਭੰਡਾਰਾ ॥
gur kai sabad; bhare bhanddaaraa |
ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ।
ਨਾਮ ਧਨ ਬਿਨੁ; ਹੋਰ ਸਭ ਬਿਖੁ ਜਾਣੁ ॥
naam dhan bin; hor sabh bikh jaan |
ਪਦ ਅਰਥ ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ)। ਜਾਣੁ = ਸਮਝ।
ਮਾਇਆ ਮੋਹਿ ਜਲੈ ਅਭਿਮਾਨੁ ॥੧॥
maaeaa mohi jalai abhimaan |1|
ਪਦ ਅਰਥ ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ ॥੧॥
ਗੁਰਮੁਖਿ; ਹਰਿ ਰਸੁ ਚਾਖੈ ਕੋਇ ॥
guramukh; har ras chaakhai koe |
ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ।
ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ; ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥
tis sadaa anand hovai din raatee; poorai bhaag paraapat hoe | rahaau |
ਪਦ ਅਰਥ ਭਾਗਿ = ਕਿਸਮਤ ਨਾਲ ॥ਰਹਾਉ॥
ਸਬਦੁ ਦੀਪਕੁ ਵਰਤੈ. ਤਿਹੁ ਲੋਇ ॥
sabad deepak varatai. tihu loe |
ਪਦ ਅਰਥ ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ।
ਜੋ ਚਾਖੈ; ਸੋ ਨਿਰਮਲੁ ਹੋਇ ॥
jo chaakhai; so niramal hoe |
ਨਿਰਮਲ ਨਾਮਿ; ਹਉਮੈ ਮਲੁ ਧੋਇ ॥
niramal naam; haumai mal dhoe |
ਪਦ ਅਰਥ ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ।
ਸਾਚੀ ਭਗਤਿ; ਸਦਾ ਸੁਖੁ ਹੋਇ ॥੨॥
saachee bhagat; sadaa sukh hoe |2|
ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ ॥੨॥
ਜਿਨਿ ਹਰਿ ਰਸੁ ਚਾਖਿਆ; ਸੋ ਹਰਿ ਜਨੁ ਲੋਗੁ ॥
jin har ras chaakhiaa; so har jan log |
ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ।
ਤਿਸੁ ਸਦਾ ਹਰਖੁ; ਨਾਹੀ ਕਦੇ ਸੋਗੁ ॥
tis sadaa harakh; naahee kade sog |
ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਗ਼ਮ।
ਆਪਿ ਮੁਕਤੁ; ਅਵਰਾ ਮੁਕਤੁ ਕਰਾਵੈ ॥
aap mukat; avaraa mukat karaavai |
ਪਦ ਅਰਥ ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ।
ਹਰਿ ਨਾਮੁ ਜਪੈ; ਹਰਿ ਤੇ ਸੁਖੁ ਪਾਵੈ ॥੩॥
har naam japai; har te sukh paavai |3|
ਪਦ ਅਰਥ ਤੇ = ਤੋਂ, ਪਾਸੋਂ ॥੩॥
ਬਿਨੁ ਸਤਿਗੁਰ; ਸਭ ਮੁਈ ਬਿਲਲਾਇ ॥
bin satigur; sabh muee bilalaae |
ਪਦ ਅਰਥ ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ।
ਅਨਦਿਨੁ ਦਾਝਹਿ; ਸਾਤਿ. ਨ ਪਾਇ ॥
anadin daajheh; saat. na paae |
ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ।
ਸਤਿਗੁਰੁ ਮਿਲੈ; ਸਭੁ ਤ੍ਰਿਸਨ ਬੁਝਾਏ ॥
satigur milai; sabh trisan bujhaae |
ਪਦ ਅਰਥ ਸਭ = ਸਾਰੀ।
ਨਾਨਕ ਨਾਮਿ; ਸਾਂਤਿ ਸੁਖੁ ਪਾਏ ॥੪॥੨॥
naanak naam; saant sukh paae |4|2|
ਪਦ ਅਰਥ ਨਾਮਿ = ਨਾਮ ਵਿਚ (ਜੁੜ ਕੇ) ॥੪॥੨॥
ਧਨਾਸਰੀ ਮਹਲਾ ੩ ॥
dhanaasaree mahalaa 3 |
ਸਦਾ ਧਨੁ; ਅੰਤਰਿ ਨਾਮੁ ਸਮਾਲੇ ॥
sadaa dhan; antar naam samaale |
ਪਦ ਅਰਥ ਸਦਾ ਧਨੁ = ਸਦਾ ਸਾਥ ਨਿਬਾਹੁਣ ਵਾਲਾ ਧਨ। ਅੰਤਰਿ = ਅੰਦਰ। ਸਮਾਲੇ = ਸਮਾਲਿ, ਸਾਂਭ ਕੇ ਰੱਖ।
ਜੀਅ ਜੰਤ. ਜਿਨਹਿ ਪ੍ਰਤਿਪਾਲੇ ॥
jeea jant. jineh pratipaale |
ਪਦ ਅਰਥ ਜਿਨਹਿ = ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।
ਮੁਕਤਿ ਪਦਾਰਥੁ; ਤਿਨ ਕਉ ਪਾਏ ॥
mukat padaarath; tin kau paae |
ਪਦ ਅਰਥ ਮੁਕਤਿ ਪਦਾਰਥੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲੀ ਕੀਮਤੀ ਚੀਜ਼। ਪਾਏ = ਪ੍ਰਾਪਤ ਹੁੰਦੀ ਹੈ।
ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥
har kai naam rate liv laae |1|
ਪਦ ਅਰਥ ਲਾਏ = ਲਾਇ, ਲਾ ਕੇ ॥੧॥
ਗੁਰ ਸੇਵਾ ਤੇ; ਹਰਿ ਨਾਮੁ ਧਨੁ ਪਾਵੈ ॥
gur sevaa te; har naam dhan paavai |
ਪਦ ਅਰਥ ਤੇ = ਤੋਂ।
ਅੰਤਰਿ ਪਰਗਾਸੁ; ਹਰਿ ਨਾਮੁ ਧਿਆਵੈ ॥ ਰਹਾਉ ॥
antar paragaas; har naam dhiaavai | rahaau |
ਪਦ ਅਰਥ ਪ੍ਰਗਾਸੁ = ਚਾਨਣ, ਸੂਝ ॥ਰਹਾਉ॥
ਇਹੁ ਹਰਿ ਰੰਗੁ ਗੂੜਾ; ਧਨ ਪਿਰ ਹੋਇ ॥
eihu har rang goorraa; dhan pir hoe |
ਪਦ ਅਰਥ ਹਰਿ ਪਿਰ ਰੰਗੁ = ਪ੍ਰਭੂ-ਪਤੀ ਦਾ ਪ੍ਰੇਮ-ਰੰਗ। ਧਨ = (ਉਸ ਜੀਵ-) ਇਸਤ੍ਰੀ (ਨੂੰ)।
ਸਾਂਤਿ ਸੀਗਾਰੁ; ਰਾਵੇ ਪ੍ਰਭੁ ਸੋਇ ॥
saant seegaar; raave prabh soe |
ਪਦ ਅਰਥ ਸੀਗਾਰੁ = ਗਹਣਾ। ਮੂਲਹੁ = ਮੂਲ ਤੋਂ, ਆਪਣੇ ਜਿੰਦ-ਦਾਤੇ ਤੋਂ। ਰਾਵੇ = ਮਾਣਦੀ ਹੈ, ਹਿਰਦੇ ਵਿਚ ਹਰ ਵੇਲੇ ਵਸਾਂਦੀ ਹੈ।
ਹਉਮੈ ਵਿਚਿ; ਪ੍ਰਭੁ. ਕੋਇ ਨ ਪਾਏ ॥
haumai vich; prabh. koe na paae |
ਮੂਲਹੁ ਭੁਲਾ; ਜਨਮੁ ਗਵਾਏ ॥੨॥
moolahu bhulaa; janam gavaae |2|
ਗੁਰ ਤੇ; ਸਾਤਿ ਸਹਜ ਸੁਖੁ ਬਾਣੀ ॥
gur te; saat sehaj sukh baanee |
ਪਦ ਅਰਥ ਤੇ = ਤੋਂ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।
ਸੇਵਾ ਸਾਚੀ. ਨਾਮਿ ਸਮਾਣੀ ॥
sevaa saachee. naam samaanee |
ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਮਿ = ਨਾਮ ਵਿਚ।
ਸਬਦਿ ਮਿਲੈ. ਪ੍ਰੀਤਮੁ ਸਦਾ ਧਿਆਏ ॥
sabad milai. preetam sadaa dhiaae |
ਪਦ ਅਰਥ ਸਬਦਿ = ਸ਼ਬਦ ਵਿਚ।
ਸਾਚ ਨਾਮਿ. ਵਡਿਆਈ ਪਾਏ ॥੩॥
saach naam. vaddiaaee paae |3|
ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੩॥
ਆਪੇ ਕਰਤਾ; ਜੁਗਿ ਜੁਗਿ ਸੋਇ ॥
aape karataa; jug jug soe |
ਪਦ ਅਰਥ ਆਪੇ = ਆਪ ਹੀ। ਜੁਗਿ ਜੁਗਿ = ਹਰੇਕ ਜੁਗ ਵਿਚ।
ਨਦਰਿ ਕਰੇ; ਮੇਲਾਵਾ ਹੋਇ ॥
nadar kare; melaavaa hoe |
ਪਦ ਅਰਥ ਮੇਲਾਵਾ = ਮਿਲਾਪ।
ਗੁਰਬਾਣੀ ਤੇ; ਹਰਿ ਮੰਨਿ ਵਸਾਏ ॥
gurabaanee te; har man vasaae |
ਪਦ ਅਰਥ ਮੰਨਿ = ਮਨਿ, ਮਨ ਵਿਚ। ਤੇ = ਦੀ ਰਾਹੀਂ।
ਨਾਨਕ. ਸਾਚਿ ਰਤੇ ਪ੍ਰਭਿ; ਆਪਿ ਮਿਲਾਏ ॥੪॥੩॥
naanak. saach rate prabh; aap milaae |4|3|
ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਪ੍ਰਭਿ = ਪ੍ਰਭੂ ਨੇ ॥੪॥੩॥
ਧਨਾਸਰੀ ਮਹਲਾ ੩ ਤੀਜਾ ॥
dhanaasaree mahalaa 3 teejaa |
ਜਗੁ ਮੈਲਾ; ਮੈਲੋ ਹੋਇ ਜਾਇ ॥
jag mailaa; mailo hoe jaae |
ਪਦ ਅਰਥ ਮੈਲੋ = ਮੈਲਾ ਹੀ, ਹੋਰ ਹੋਰ ਮੈਲਾ। ਹੋਇ ਜਾਇ = ਹੁੰਦਾ ਜਾਂਦਾ ਹੈ।
ਆਵੈ ਜਾਇ; ਦੂਜੈ ਲੋਭਾਇ ॥
aavai jaae; doojai lobhaae |
ਪਦ ਅਰਥ ਆਵੈ ਜਾਇ = ਜੰਮਦਾ ਹੈ ਮਰਦਾ ਹੈ। ਦੂਜੈ = ਪਰਮਾਤਮਾ ਤੋਂ ਬਿਨਾ ਹੋਰ ਵਿਚ, ਮਾਇਆ ਦੇ ਮੋਹ ਵਿਚ। ਲੋਭਾਇ = ਲੋਭ ਕਰ ਕੇ, ਫਸ ਕੇ।
ਦੂਜੈ ਭਾਇ; ਸਭ ਪਰਜ ਵਿਗੋਈ ॥
doojai bhaae; sabh paraj vigoee |
ਪਦ ਅਰਥ ਦੂਜੈ ਭਾਇ = ਮਾਇਆ ਦੇ ਮੋਹ ਵਿਚ। ਪਰਜ = ਪਰਜਾ, ਲੁਕਾਈ। ਵਿਗੋਈ = ਖ਼ੁਆਰ ਹੋ ਰਹੀ ਹੈ।
ਮਨਮੁਖਿ ਚੋਟਾ ਖਾਇ; ਅਪੁਨੀ ਪਤਿ ਖੋਈ ॥੧॥
manamukh chottaa khaae; apunee pat khoee |1|
ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ॥੧॥
ਗੁਰ ਸੇਵਾ ਤੇ; ਜਨੁ ਨਿਰਮਲੁ ਹੋਇ ॥
gur sevaa te; jan niramal hoe |
ਪਦ ਅਰਥ ਤੇ = ਤੋਂ, ਦੀ ਰਾਹੀਂ। ਜਨੁ = ਸੇਵਕ।
ਅੰਤਰਿ ਨਾਮੁ ਵਸੈ; ਪਤਿ ਊਤਮ ਹੋਇ ॥ ਰਹਾਉ ॥
antar naam vasai; pat aootam hoe | rahaau |
ਪਦ ਅਰਥ ਪਤਿ = ਇੱਜ਼ਤ ॥ਰਹਾਉ॥
ਗੁਰਮੁਖਿ ਉਬਰੇ; ਹਰਿ ਸਰਣਾਈ ॥
guramukh ubare; har saranaaee |
ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਉਬਰੇ = ਬਚ ਗਏ।
ਰਾਮ ਨਾਮਿ ਰਾਤੇ; ਭਗਤਿ ਦ੍ਰਿੜਾਈ ॥
raam naam raate; bhagat drirraaee |
ਪਦ ਅਰਥ ਨਾਮਿ = ਨਾਮ ਵਿਚ। ਰਾਤੇ = ਮਗਨ। ਦ੍ਰਿੜਾਈ = ਹਿਰਦੇ ਵਿਚ ਪੱਕੀ ਟਿਕਾ ਲਈ।
ਭਗਤਿ ਕਰੇ ਜਨੁ; ਵਡਿਆਈ ਪਾਏ ॥
bhagat kare jan; vaddiaaee paae |
ਸਾਚਿ ਰਤੇ; ਸੁਖ ਸਹਜਿ ਸਮਾਏ ॥੨॥
saach rate; sukh sehaj samaae |2|
ਪਦ ਅਰਥ ਸਾਚੀ = ਸਦਾ-ਥਿਰ ਪ੍ਰਭੂ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥
ਸਾਚੇ ਕਾ ਗਾਹਕੁ; ਵਿਰਲਾ ਕੋ ਜਾਣੁ ॥
saache kaa gaahak; viralaa ko jaan |
ਪਦ ਅਰਥ ਗਾਹਕੁ = ਮਿਲਣ ਦਾ ਚਾਹਵਾਨ। ਜਾਣੁ = ਸਮਝੋ।
ਗੁਰ ਕੈ ਸਬਦਿ; ਆਪੁ ਪਛਾਣੁ ॥
gur kai sabad; aap pachhaan |
ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੁ = ਪਛਾਣੂ, ਪਛਾਣਨ ਵਾਲਾ।
ਸਾਚੀ ਰਾਸਿ. ਸਾਚਾ ਵਾਪਾਰੁ ॥
saachee raas. saachaa vaapaar |
ਪਦ ਅਰਥ ਰਾਸਿ = ਸਰਮਾਇਆ।
ਸੋ ਧੰਨੁ ਪੁਰਖੁ; ਜਿਸੁ ਨਾਮਿ ਪਿਆਰੁ ॥੩॥
so dhan purakh; jis naam piaar |3|
ਪਦ ਅਰਥ ਧੰਨੁ = ਭਾਗਾਂ ਵਾਲਾ। ਜਿਸੁ ਪਿਆਰੁ = ਜਿਸ ਦਾ ਪਿਆਰ ॥੩॥
ਤਿਨਿ ਪ੍ਰਭਿ ਸਾਚੈ; ਇਕਿ ਸਚਿ ਲਾਏ ॥
tin prabh saachai; ik sach laae |
ਪਦ ਅਰਥ ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈਆਂ ਨੂੰ। ਸਚਿ = ਸਦਾ-ਥਿਰ ਨਾਮ ਵਿਚ।
ਊਤਮ ਬਾਣੀ, ਸਬਦੁ ਸੁਣਾਏ ॥
aootam baanee, sabad sunaae |
ਪਦ ਅਰਥ ਊਤਮ = ਸ੍ਰੇਸ਼ਟ (ਜੀਵਨ ਵਾਲੇ)।