ੴ

ਸਿੱਖਬਾਣੀ · SikhBani

ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥

eihu dhan akhutt na nikhuttai na jaae
Guru Amardas Ji ਗੁਰੂ ਅਮਰਦਾਸ ਜੀ · Raag Dhanaasree · Ang 663, 664 · 20 lines
Translations

ਧਨਾਸਰੀ ਮਹਲਾ ੩ ਘਰੁ ੨ ਚਉਪਦੇ ॥

dhanaasaree mahalaa 3 ghar 2 chaupade | Ang 663

Sant Singh KhalsaDhanaasaree, Third Mehl, Second House, Chau-Padhay:
Manmohan SinghDhanasri 3rd Guru. Chaupadas.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ। ਚਉਪਜੇ।
Prof. Sahib Singhਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Amar Das, Tercer Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 663

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, H e is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਇਹੁ ਧਨੁ ਅਖੁਟੁ; ਨ ਨਿਖੁਟੈ. ਨ ਜਾਇ ॥

eihu dhan akhutt; na nikhuttai. na jaae | Ang 663

Sant Singh KhalsaThis wealth is inexhaustible. It shall never be exhausted, and it shall never be lost.
Manmohan SinghThis wealth of the Lord's Name is inexhaustible. It runs not short, nor goes it anywhere.
Manmohan Singh (Punjabi)ਸੁਆਮੀ ਦੇ ਨਾਮ ਦੀ ਇਹ ਦੌਲਤ ਅਮੁਕ ਹੈ। ਨਾਂ ਇਕ ਮੁਕਦੀ ਹੈ, ਨਾਂ ਹੀ ਕਿਧਰੇ ਜਾਂਦੀ ਹੈ।
Fareedkot Teekaਹੇ ਭਾਈ! ਇਹ ਹਰਿ ਨਾਮ ਧਨ ਅਖੁਟ ਹੈ, ਨਾ ਨਿਖੁਟਤਾ ਹੈ ਔਰ ਨ ਕਹੀ ਜਾਤਾ ਹੈ ਅਰਥਾਤ ਦੂਰ ਨਹੀਂ ਹੋਤਾ ਹੈ॥
Prof. Sahib Singhਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹੈ।

ਪਦ ਅਰਥ ਅਖੁਟੁ = ਕਦੇ ਨਾਹ ਮੁੱਕਣ ਵਾਲਾ। ਨ ਨਿਖੁਟੈ = ਮੁੱਕਦਾ ਨਹੀਂ। ਨ ਜਾਇ = ਨਾਹ ਨਾਸ ਹੁੰਦਾ ਹੈ।

SikhNet (Spanish)El Tesoro del Nombre del Señor es Ilimitado; al tomarlo, se incrementa más y más.

ਪੂਰੈ ਸਤਿਗੁਰਿ. ਦੀਆ ਦਿਖਾਇ ॥

poorai satigur. deea dikhaae | Ang 663

Sant Singh KhalsaThe Perfect True Guru has revealed it to me.
Manmohan SinghThe Perfect Guru has shown it to me.
Manmohan Singh (Punjabi)ਪੂਰਨ ਗੁਰਾਂ ਨੇ ਇਹ ਮੈਨੂੰ ਵਿਖਾਲ ਦਿੱਤੀ ਹੈ।
Fareedkot Teekaਪੂਰੇ ਸਤਿਗੁਰੋਂ ਨੇ ਗੁਰਮੁਖੋਂ ਕੋ ਵਾ ਹਮ ਕੋ ਸੋ ਨਾਮ ਧਨ ਦਿਖਾਇ ਦੀਆ ਹੈ॥
Prof. Sahib Singh(ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ।

SikhNet (Spanish)Es por la Gracia el Guru Perfecto que he podido ver este Tesoro.

ਅਪੁਨੇ ਸਤਿਗੁਰ ਕਉ; ਸਦ ਬਲਿ ਜਾਈ ॥

apune satigur kau; sad bal jaaee | Ang 663

Sant Singh KhalsaI am forever a sacrifice to my True Guru.
Manmohan SinghUnto my True Guru, I am ever a sacrifice.
Manmohan Singh (Punjabi)ਆਪਣੇ ਸੱਚੇ ਗੁਰਦੇਵ ਜੀ ਉਤੋਂ ਮੈਂ ਹਮੇਸ਼ਾਂ ਹੀ ਵਾਰਨੇ ਵੰਞਦਾ ਹੈ।
Fareedkot Teekaਤਿਸੀ ਤੇ ਹਮ ਅਪਨੇ ਸਤਿਗੁਰੋਂ ਕਉ ਸਦਾ ਬਲਿਹਾਰ ਜਾਤੇ ਹੈਂ॥
Prof. Sahib Singh(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ,

ਪਦ ਅਰਥ ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਸਦਕੇ ਜਾਂਦਾ ਹਾਂ।

SikhNet (Spanish)Ofrezco para siempre mi ser en sacrificio al Verdadero Guru;

ਗੁਰ ਕਿਰਪਾ ਤੇ; ਹਰਿ ਮੰਨਿ ਵਸਾਈ ॥੧॥

gur kirapaa te; har man vasaaee |1| Ang 663

Sant Singh KhalsaBy Guru's Grace, I have enshrined the Lord within my mind. ||1||
Manmohan SinghBy Guru's grace, I have enshrined the Lord within my mind.
Manmohan Singh (Punjabi)ਗੁਰਾਂ ਦੀ ਰਹਿਮਤ ਦੁਆਰਾ, ਮੈਂ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਟਿਕ ਲਿਆ ਹੈ।
Fareedkot Teekaਜਿਨ ਸਤਗੁਰੋਂ ਕੀ ਕ੍ਰਿਪਾ ਤੇ ਹਰੀ ਕੀ ਪ੍ਰੀਤ ਮਨ ਮੇਂ ਵਸਾਈ ਹੈ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ ॥੧॥

ਪਦ ਅਰਥ ਤੇ = ਨਾਲ, ਤੋਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ ॥੧॥

SikhNet (Spanish)es por la Gracia del Guru que he enaltecido a mi Dios en la mente. (1)

ਸੇ ਧਨਵੰਤ; ਹਰਿ ਨਾਮਿ ਲਿਵ ਲਾਇ ॥

se dhanavant; har naam liv laae | Ang 663

Sant Singh KhalsaThey alone are wealthy, who lovingly attune themselves to the Lord's Name.
Manmohan SinghThey alone are wealthy, who cultivate love for the God's Name.
Manmohan Singh (Punjabi)ਕੇਵਲ ਓਹੀ ਧਨਾਡ ਹਨ ਜੋ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਸੋਈ ਪੁਰਸ ਧਨ ਵਾਲੇ ਹੈਂ, ਜਿਨੋਂ ਨੇ ਹਰੀ ਨਾਮੀ ਕੇ ਬੀਚ ਅਪਨੀ (ਲਿਵ) ਬ੍ਰਿਤੀ ਲਗਾਈ ਹੈ॥
Prof. Sahib Singh(ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ,

ਪਦ ਅਰਥ ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਲਿਵ = ਲਗਨ। ਲਾਇ = ਲਾ ਕੇ।

SikhNet (Spanish)Es por el Guru Perfecto que uno se vuelve Consciente del Tesoro del Señor

ਗੁਰਿ ਪੂਰੈ. ਹਰਿ ਧਨੁ ਪਰਗਾਸਿਆ; ਹਰਿ ਕਿਰਪਾ ਤੇ. ਵਸੈ ਮਨਿ ਆਇ ॥ ਰਹਾਉ ॥

gur poorai. har dhan paragaasiaa; har kirapaa te. vasai man aae | rahaau | Ang 663

Sant Singh KhalsaThe Perfect Guru has revealed to me the Lord's treasure; by the Lord's Grace, it has come to abide in my mind. ||Pause||
Manmohan SinghThe Perfect Guru has shown me the Lord's treasure and by God's grace it has come to abide in my mind. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਦਾ ਖਜਾਨਾ ਵਿਖਾਲ ਦਿੱਤਾ ਹੈ। ਵਾਹਿਗੁਰੂ ਦੀ ਮਿਹਰ ਸਦਕਾ ਇਹ ਤੇਰੇ ਚਿੱਤ ਵਿੱਚ ਆ ਕੇ ਟਿੱਕ ਗਿਆ ਹੈ। ਠਹਿਰਾਉ।
Fareedkot Teekaਤਿਨੋਂ ਕੋ ਪੂਰੇ ਸਤਿਗੁਰੋਂ ਨੇ ਹਰਿ ਨਾਮ ਧਨ (ਪਰਗਾਸਿਆ) ਪ੍ਰਗਟ ਕੀਆ ਹੈ। ਹੇ ਭਾਈ! ਹਰੀ ਕੀ ਕ੍ਰਿਪਾ ਤੇ ਹੀ ਨਾਮ ਮਨ ਮੇਂ ਆਇ ਕਰ ਵਸਤਾ ਹੈ॥ ਰਹਾਉ ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ ਰਹਾਉ॥

ਪਦ ਅਰਥ ਗੁਰਿ = ਗੁਰੂ ਨੇ। ਪਰਗਾਸਿਆ = ਵਿਖਾ ਦਿੱਤਾ। ਕਿਰਪਾ ਤੇ = ਕਿਰਪਾ ਨਾਲ। ਮਨਿ = ਮਨ ਵਿਚ ॥ਰਹਾਉ॥

SikhNet (Spanish)y por la Gracia de Dios Lo enaltece en su mente. (Pausa)

ਅਵਗੁਣ ਕਾਟਿ; ਗੁਣ ਰਿਦੈ ਸਮਾਇ ॥

avagun kaatt; gun ridai samaae | Ang 663

Sant Singh KhalsaHe is rid of his demerits, and his heart is permeated with merit and virtue.
Manmohan SinghThe mortal is automatically rid of demerits and enshrines merits in his mind,
Manmohan Singh (Punjabi)ਬਦੀਆਂ ਤੋਂ ਖਲਾਸੀ ਪਾ ਜਾਂਦਾ ਹੈ ਤੇ ਨੇਕੀਆਂ ਉਸ ਦੇ ਮਨ ਵਿੱਚ ਵੱਸ ਜਾਂਦੀਆਂ ਹਨ,
Fareedkot Teekaਅਵਗੁਣੋਂ ਕੋ ਕਾਟ ਕੈ ਹਿਰਦੇ ਮੇਂ ਗੁਣ ਸਮਾਏ ਹੈਂ॥
Prof. Sahib Singh(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ।

ਪਦ ਅਰਥ ਕਾਟਿ = ਕੱਟ ਕੇ, ਦੂਰ ਕਰ ਕੇ। ਰਿਦੈ = ਹਿਰਦੇ ਵਿਚ। ਸਮਾਇ = ਟਿਕਾ ਦੇਂਦਾ ਹੈ।

SikhNet (Spanish)Uno busca los méritos y se deshace

ਪੂਰੇ ਗੁਰ ਕੈ ਸਹਜਿ ਸੁਭਾਇ ॥

poore gur kai sehaj subhaae | Ang 663

Sant Singh KhalsaBy Guru's Grace, he naturally dwells in celestial peace.
Manmohan Singhthrough the Perfect Guru.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਪ੍ਰਾਣੀ ਸੁੱਤੇ ਸਿੱਧ ਹੀ।
Fareedkot Teekaਪੂਰੇ ਸਤਿਗੁਰੋਂ ਕੇ ਉਪਦੇਸ਼ ਕਰ ਕੇ (ਸਹਜਿ ਸੁਭਾਇ) ਨਿਰਯਤਨ ਹੀ॥
Prof. Sahib Singh(ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।

ਪਦ ਅਰਥ ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)de los deméritos obteniendo la Paz del Guru Perfecto.

ਪੂਰੇ ਗੁਰ ਕੀ; ਸਾਚੀ ਬਾਣੀ ॥

poore gur kee; saachee baanee | Ang 663

Sant Singh KhalsaTrue is the Word of the Perfect Guru's Bani.
Manmohan SinghTrue are the hymns of the Perfect Guru,
Manmohan Singh (Punjabi)ਸੱਚੀ ਹੈ ਬਾਣੀ ਗੁਰਾਂ ਦੀ,
Fareedkot Teekaਪੂਰੇ ਗੁਰੋਂ ਕੀ ਜੋ ਉਪਦੇਸ਼ ਰੂਪ ਸਾਚੀ ਬਾਣੀ ਹੈ॥
Prof. Sahib Singh(ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ-

ਪਦ ਅਰਥ ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ।

SikhNet (Spanish)La Palabra del Shabd del Guru Perfecto es Verdad,

ਸੁਖ ਮਨ ਅੰਤਰਿ; ਸਹਜਿ ਸਮਾਣੀ ॥੨॥

sukh man antar; sehaj samaanee |2| Ang 663

Sant Singh KhalsaThey bring peace to the mind, and celestial peace is absorbed within. ||2||
Manmohan Singhby which the soul is easily absorbed in peace.
Manmohan Singh (Punjabi)ਜਿਸ ਦੁਆਰਾ ਆਤਮਾ ਸੁਖੈਨ ਹੀ ਅਨੰਦ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਤਿਸੀ ਕਰ ਕੇ ਹਮਾਰੇ ਮਨ ਅੰਤਰ ਸੁਖ ਹੂਆ ਹੈ ਔਰ ਬ੍ਰਿਤੀ (ਸਹਜਿ) ਸਾਂਤੀ ਮੇਂ ਸਮਾਈ ਹੈ॥੨॥
Prof. Sahib Singh(ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ ॥੨॥

ਪਦ ਅਰਥ ਸੁਖ = ਆਤਮਕ ਆਨੰਦ {ਬਹੁ-ਵਚਨ}। ਮਨ ਅੰਤਰਿ = ਮਨ ਵਿਚ ॥੨॥

SikhNet (Spanish)a través de ella el Shushmana llega al Estado de Equilibrio. (2)

ਏਕੁ ਅਚਰਜੁ; ਜਨ ਦੇਖਹੁ ਭਾਈ ॥

ek acharaj; jan dekhahu bhaaee | Ang 663

Sant Singh KhalsaO my humble Siblings of Destiny, behold this strange and wonderful thing:
Manmohan SinghO people, my brethren, see a strange thing,
Manmohan Singh (Punjabi)ਹੇ ਲੋਕੋ! ਮੇਰੇ ਭਰਾਓ! ਇਕ ਅਸਚਰਨ ਗੱਲ ਵੇਲੋ,
Fareedkot Teekaਹੇ ਭਾਈ ਜਨੋਂ! ਏਕ ਅਸਚਰਜ ਦੇਖੋ॥
Prof. Sahib Singhਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ।

ਪਦ ਅਰਥ ਅਚਰਜੁ = ਹੈਰਾਨ ਕਰਨ ਵਾਲਾ ਤਮਾਸ਼ਾ। ਜਨ = ਹੇ ਜਨੋ! ਭਾਈ = ਹੇ ਭਾਈ!

SikhNet (Spanish)Sientan la maravilla de todo esto, oh amigos,

ਦੁਬਿਧਾ ਮਾਰਿ; ਹਰਿ ਮੰਨਿ ਵਸਾਈ ॥

dubidhaa maar; har man vasaaee | Ang 663

Sant Singh Khalsaduality is overcome, and the Lord dwells within his mind.
Manmohan Singhby slaying duality, the Lord is enshrined in the mind.
Manmohan Singh (Punjabi)ਦਵੈਤ-ਭਾਵ ਨੂੰ ਮਾਰਨ ਨਾਲ ਹਰੀ ਰਿਦੇ ਵਿੱਚ ਟਿਕ ਜਾਂਦਾ ਹੈ।
Fareedkot Teekaਤਿਸ ਗੁਰਬਾਣੀ ਸੇ ਦੁਬਿਧਾ ਕੌ ਮਾਰ ਕਰ ਹਰੀ ਕੀ ਪ੍ਰੀਤੀ ਹਮ ਨੇ ਮਨ ਮੇਂ ਵਸਾਈ ਹੈ॥
Prof. Sahib Singh(ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ।

ਪਦ ਅਰਥ ਦੁਬਿਧਾ = ਮਨ ਦੀ ਡਾਂਵਾਂ-ਡੋਲ ਹਾਲਤ, ਮੇਰ-ਤੇਰ। ਮੰਨਿ = ਮਨਿ, ਮਨ ਵਿਚ।

SikhNet (Spanish)que uno puede destruir su dualidad y elevar al Señor en la mente.

ਨਾਮੁ ਅਮੋਲਕੁ. ਨ ਪਾਇਆ ਜਾਇ ॥

naam amolak. na paaeaa jaae | Ang 663

Sant Singh KhalsaThe Naam, the Name of the Lord, is priceless; it cannot be taken.
Manmohan SinghThe priceless Name is obtained not in any other way.
Manmohan Singh (Punjabi)ਅਣਮੁੱਲਾ ਨਾਮ ਕਿਸੇ ਹੋਰਸ ਤਰੀਕੇ ਨਾਲ ਪ੍ਰਾਪਤ ਨਹੀਂ ਹੁੰਦਾ।
Fareedkot Teekaਗੁਰੋਂ ਸੇ ਬਿਨਾਂ ਅਮੋਲਕ ਨਾਮ ਪਾਇਆ ਨਹੀਂ ਜਾਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ।

ਪਦ ਅਰਥ ਅਮੋਲਕੁ = ਜੇ ਕਿਸੇ ਭੀ ਕੀਮਤ ਤੋਂ ਨਹੀਂ ਮਿਲ ਸਕਦਾ।

SikhNet (Spanish)No hay otra forma de obtener el Nombre Invaluable

ਗੁਰ ਪਰਸਾਦਿ; ਵਸੈ ਮਨਿ ਆਇ ॥੩॥

gur parasaad; vasai man aae |3| Ang 663

Sant Singh KhalsaBy Guru's Grace, it comes to abide in the mind. ||3||
Manmohan SinghBy Guru's grace, It comes to abide within man's mind.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਇਹ ਆ ਕੇ ਮਨੁੱਖ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਹਰੀ ਕਾ ਨਾਮ ਮਨ ਮੇਂ ਆਇ ਵਸਤਾ ਹੈ॥੩॥
Prof. Sahib Singh(ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਆਇ = ਆ ਕੇ ॥੩॥

SikhNet (Spanish)que no sea la que otorga la Gracia del Guru. (3)

ਸਭ ਮਹਿ ਵਸੈ; ਪ੍ਰਭੁ ਏਕੋ ਸੋਇ ॥

sabh meh vasai; prabh eko soe | Ang 663

Sant Singh KhalsaHe is the One God, abiding within all.
Manmohan SinghHe, the unique Lord, abides within all.
Manmohan Singh (Punjabi)ਉਹ ਅਦੁੱਤੀ ਸਾਹਿਬ ਸਾਰਿਆਂ ਅੰਦਰ ਨਿਵਾਸ ਰੱਖਦਾ ਹੈ।
Fareedkot Teekaਸਰਬ ਕੇ ਬੀਚ ਸੋ ਏਕ ਪ੍ਰਭੂ ਜੋ ਵਸ ਰਹਾ ਅਰਥਾਤ ਵਿਆਪਕ ਹੈ॥
Prof. Sahib Singh(ਹੇ ਭਾਈ! ਭਾਵੇਂ) ਉਹ ਇੱਕ ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ,

ਪਦ ਅਰਥ ਸਭ ਮਹਿ = ਸਭ ਜੀਵਾਂ ਵਿਚ। ਸੋਇ = ਉਹੀ।

SikhNet (Spanish)Él es el Dios, Quien habita en todo. Mediante las Enseñanzas del Guru,

ਗੁਰਮਤੀ; ਘਟਿ ਪਰਗਟੁ ਹੋਇ ॥

guramatee; ghatt paragatt hoe | Ang 663

Sant Singh KhalsaThrough the Guru's Teachings, He is revealed in the heart.
Manmohan SinghBy Guru's instruction, He becomes manifest into the mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹਿਰਦੇ ਅੰਦਰ ਪ੍ਰਤੱਖ ਹੋ ਜਾਂਦਾ ਹੈ।
Fareedkot Teekaਸੋ ਗੁਰੋਂ ਕੀ ਸਿਖ੍ਯਾ ਦ੍ਵਾਰੇ ਹ੍ਰਿਦੇ ਅੰਤਰ ਹੀ ਪ੍ਰਗਟ ਹੋਇ ਜਾਤਾ ਹੈ॥
Prof. Sahib Singh(ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ।

ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਉਤੇ ਤੁਰਿਆਂ। ਘਟਿ = ਹਿਰਦੇ ਵਿਚ।

SikhNet (Spanish)uno puede ver al Señor en su corazón.

ਸਹਜੇ; ਜਿਨਿ ਪ੍ਰਭੁ ਜਾਣਿ ਪਛਾਣਿਆ ॥

sahaje; jin prabh jaan pachhaaniaa | Ang 663

Sant Singh KhalsaOne who intuitively knows and realizes God,
Manmohan SinghHe, who spontaneously knows and recognises the Lord,
Manmohan Singh (Punjabi)ਜੋ ਵਾਸਤਵ ਵਿੱਚ ਪ੍ਰਭੂ ਨੂੰ ਸਮਝਦਾ ਹੈ ਅਤੇ ਸਿੰਞਾਣਦਾ ਹੈ,
Fareedkot Teekaਜਿਸ ਨੇ ਗੁਰੋਂਦ੍ਵਾਰੇ ਸੁਭਾਵਕ ਹੀ ਪ੍ਰਭੂ ਕੋ ਜਾਣ ਕਰ ਸਰਬ ਮੇਂ ਅਪਨਾ ਆਪ ਪਛਾਣਿਆ ਹੈ॥
Prof. Sahib Singhਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ,

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਜਿਨਿ = ਜਿਸ (ਮਨੁੱਖ) ਨੇ। ਜਾਣਿ = ਸਾਂਝ ਪਾ ਕੇ।

SikhNet (Spanish)Aquél que conoce al Señor en forma intuitiva, conoce a Dios

ਨਾਨਕ. ਨਾਮੁ ਮਿਲੈ; ਮਨੁ ਮਾਨਿਆ ॥੪॥੧॥

naanak. naam milai; man maaniaa |4|1| Ang 664

Sant Singh KhalsaO Nanak, obtains the Naam; his mind is pleased and appeased. ||4||1||
Manmohan SinghO Nanak, he obtains the Name and his mind is appeased.
Manmohan Singh (Punjabi)ਉਹ ਨਾਮ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਉਪਦੇਸ਼ ਮੇਂ ਮਨ ਮਾਨਿਆਂ ਹੈ ਤਬ ਸੋ ਵਾਹਿਗੁਰੂ ਮੇਂ (ਨਾਮੁ) ਪ੍ਰਸਿਧ ਹੀ ਮਿਲੇ ਹੈਂ॥੪॥੧॥☬ਕਿਸੀ ਨੇ ਪ੍ਰਸ਼ਨ ਕੀਆ ਸਭ ਜੀਵ ਹਰੀ ਰਸ ਕੋ ਕ੍ਯੋਂ ਨਹੀਂ ਲੇਤੇ? ਤਿਸ ਕੇ ਪ੍ਰਥਾਇ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥

ਪਦ ਅਰਥ ਮਾਨਿਆ = ਪਤੀਜ ਜਾਂਦਾ ਹੈ ॥੪॥੧॥

SikhNet (Spanish)Oh, dice Nanak, obtiene el Naam y su mente está en Paz y Tranquilidad. (4‑1)
Answers quote the Granth verbatim with Ang citations. AI commentary is not Gurbani and not a religious ruling.