ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਥਥਾ. ਥਿਰੁ ਕੋਊ ਨਹੀ; ਕਾਇ ਪਸਾਰਹੁ ਪਾਵ ॥
thathaa. thir koaoo nahee; kaae pasaarahu paav |
Sant Singh KhalsaT'HAT'HA: Nothing is permanent - why do you stretch out your feet?
Manmohan SinghTh: None is stable why stretchest thou thy feet?
Manmohan Singh (Punjabi)ਥ-ਕੋਈ ਭੀ ਅਸਥਿਰ ਨਹੀਂ, ਤੂੰ ਕਿਉਂ ਆਪਣੇ ਪੈਰ ਖਿਲਾਰਦਾ ਹੈ?
Fareedkot Teekaਥਥੇ ਦੁਆਰੇ ਕਹਤੇ ਹੈਂ: ਸੰਸਾਰ ਮੇਂ ਕੋਈ ਇਸਥਿਤ ਨਹੀਂ ਰਹਿਤਾ, ਹੇ ਭਾਈ! ਕਿਸ ਵਾਸਤੇ ਪੈਰੋਂ ਕੋ ਪਸਾਰਤੇ ਹੋ॥
Prof. Sahib Singhਹੇ ਮੂਰਖ! ਕਿਸੇ ਨੇ ਭੀ ਇਥੇ ਸਦਾ ਬੈਠ ਨਹੀਂ ਰਹਿਣਾ, ਕਿਉਂ ਪੈਰ ਪਸਾਰ ਰਿਹਾ ਹੈਂ? (ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈਂ?)
SikhNet (Spanish)THATHA: Nada se queda, ¿por qué entonces te vas a buscar a otra parte?,
ਅਨਿਕ ਬੰਚ. ਬਲ ਛਲ ਕਰਹੁ; ਮਾਇਆ ਏਕ ਉਪਾਵ ॥
anik banch. bal chhal karahu; maaeaa ek upaav |
Sant Singh KhalsaYou commit so many fraudulent and deceitful actions as you chase after Maya.
Manmohan SinghIn thine efforts after wealth alone, thou practisest great fraud and deceit.
Manmohan Singh (Punjabi)ਕੇਵਲ ਦੌਲਤ ਦੇ ਉਪਰਾਲੇ ਦੀ ਖਾਤਰ ਤੂੰ ਬੜੇ ਧੋਖੇ ਅਤੇ ਠੱਗੀਆਂ-ਬੱਗੀਆਂ ਕਰਦਾ ਹੈ।
Fareedkot Teekaਏਕ ਮਾਯਾ ਕੇ ਵਾਸਤੇ (ਬੰਚ) ਠਗੀਆਂ ਅਰੁ ਛਲ ਬਲੁ ਆਦਿ ਅਨੇਕ ਉਪਾਇ ਕਰਤੇ ਹੋ॥
Prof. Sahib Singhਤੂੰ ਸਿਰਫ਼ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈਂ, ਅਨੇਕਾਂ ਠੱਗੀਆਂ-ਫ਼ਰੇਬ ਕਰ ਰਿਹਾ ਹੈਂ।ਪਦ ਅਰਥ ਬੰਚ = ਠੱਗੀ। ਬਲ ਛਲ = ਵਲ-ਛਲ, ਫ਼ਰੇਬ।
SikhNet (Spanish)estando lejos engañas a otros de mil formas, y sólo para que, al final, logres puras ilusiones.
ਥੈਲੀ ਸੰਚਹੁ. ਸ੍ਰਮੁ ਕਰਹੁ; ਥਾਕਿ ਪਰਹੁ ਗਾਵਾਰ ॥
thailee sanchahu. sram karahu; thaak parahu gaavaar |
Sant Singh KhalsaYou work to fill up your bag, you fool, and then you fall down exhausted.
Manmohan SinghThou toilest to fill thy bag, O fool and then fallest down weary.
Manmohan Singh (Punjabi)ਤੂੰ ਗੁਥਲੀ ਭਰਨ ਲਈ ਮੁਸ਼ੱਕਤ ਕਰਦਾ ਹੈ ਹੇ ਮੂਰਖ ਅਤੇ ਫਿਰ ਹਾਰ ਹੁਟ ਕੇ ਡਿਗ ਪੈਦਾ ਹੈ।
Fareedkot Teekaਮਾਯਾ ਕੀ ਥੈਲੀਆਂ ਇਕੱਤ੍ਰਤਾ ਹੇਤ ਕਸਟ ਕੋ ਕਰਤੇ ਹੋ, ਯਾਂ ਤੇ ਹੇ ਮੂਰਖੋ! ਇਸੀ ਮੇਂ ਥਕਤ ਹੋ ਕਰ ਪੜੇ ਰਹ ਜਾਓਗੇ॥
Prof. Sahib Singhਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ,ਪਦ ਅਰਥ ਸ੍ਰਮੁ = ਮਿਹਨਤ। ਗਾਵਾਰ = ਹੇ ਮੂਰਖ!
SikhNet (Spanish)Te exhaustas, oh tonto, acumulando monedas en una simple bolsa,
ਮਨ ਕੈ ਕਾਮਿ. ਨ ਆਵਈ; ਅੰਤੇ ਅਉਸਰ ਬਾਰ ॥
man kai kaam. na aavee; ante aausar baar |
Sant Singh KhalsaBut this shall be of no use to you at all at that very last instant.
Manmohan SinghThat shall not be of any avail to thy soul at the last moment and time.
Manmohan Singh (Punjabi)ਉਹ ਅਖੀਰ ਦੇ ਮੂਹਤ ਵੇਲੇ ਤੇਰੀ ਆਤਮਾ ਦੇ ਕਿਸੇ ਕੰਮ ਨਹੀਂ ਆਉਣੀ।
Fareedkot Teekaਹੇ (ਬਾਰ) ਬਾਲਕੋ ਭਾਵ ਮੂਰਖੋ! ਵਾ ਸੋ ਮਾਯਾ (ਅੰਤੇ ਅਉਸਰ ਬਾਰ) ਅੰਤ ਸਮੇਂ ਕੇ ਦਿਨ ਮੇਂ ਮਨ ਕੇ ਕਾਮ ਨਹੀਂ ਆਵੇਗੀ॥
Prof. Sahib Singhਪਰ ਅੰਤ ਸਮੇ ਇਹ ਧਨ ਤੇਰੀ ਜਿੰਦ ਦੇ ਕੰਮ ਤਾਂ ਨਹੀਂ ਆਵੇਗਾ।ਪਦ ਅਰਥ ਅਉਸਰ = ਸਮਾ।
SikhNet (Spanish)que no te servirán para nada cuando el fin llegue.
ਥਿਤਿ ਪਾਵਹੁ ਗੋਬਿਦ ਭਜਹੁ; ਸੰਤਹ ਕੀ ਸਿਖ ਲੇਹੁ ॥
thit paavahu gobid bhajahu; santah kee sikh lehu |
Sant Singh KhalsaYou shall find stability only by vibrating upon the Lord of the Universe, and accepting the Teachings of the Saints.
Manmohan SinghThou shalt obtain stability by remembering the World-Lord and accepting Saints' teaching.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਅਤੇ ਸਾਧੂਆਂ ਦੇ ਉਪਦੇਸ਼ ਨੂੰ ਮੰਨਣ ਦੁਆਰਾ ਤੂੰ ਅਸਥਿਰਤਾ ਨੂੰ ਪ੍ਰਾਪਤ ਹੋ ਜਾਵੇਗਾ।
Fareedkot Teekaਤਾਂ ਤੇ ਹੇ ਭਾਈ! ਸੰਤ ਜਨੋਂ ਕੀ ਸਿਖ੍ਯਾ ਕੋ ਲੇਵਹੁ ਔਰ ਗੋਬਿੰਦ ਕੋ ਭਜੋ, ਪੁਨਾ ਸ੍ਵਰੂਪ ਮੇਂ ਇਸਥਿਤੀ ਪਾਵਹੁਗੇ॥
Prof. Sahib Singh(ਹੇ ਭਾਈ!) ਗੁਰਮੁਖਾਂ ਦੀ ਸਿੱਖਿਆ ਧਿਆਨ ਨਾਲ ਸੁਣ, ਪਰਮਾਤਮਾ ਦਾ ਭਜਨ ਕਰ ਆਤਮਕ ਸ਼ਾਂਤੀ (ਤਦੋਂ ਹੀ) ਮਿਲੇਗੀ।ਪਦ ਅਰਥ ਥਿਤਿ = ਸ਼ਾਂਤੀ, ਟਿਕਾਉ। ਸਿਖ = ਸਿੱਖਿਆ।
SikhNet (Spanish)Lograrás la Paz sólo habitando en Gobind, recibiendo instrucción de los Santos y amando al Único Señor,
ਪ੍ਰੀਤਿ ਕਰਹੁ ਸਦ ਏਕ ਸਿਉ; ਇਆ ਸਾਚਾ ਅਸਨੇਹੁ ॥
preet karahu sad ek siau; eaa saachaa asanehu |
Sant Singh KhalsaEmbrace love for the One Lord forever - this is true love!
Manmohan SinghEver embrace affection for the One Lord. This is the true love.
Manmohan Singh (Punjabi)ਹਮੇਸ਼ਾਂ ਇਕ ਸੁਆਮੀ ਨਾਲ ਪਿਰਹੜੀ ਪਾ! ਏਹੀ ਸੱਚਾ ਪ੍ਰੇਮ ਹੈ।
Fareedkot Teekaਸਦੀਵ ਏਕ ਪਰਮੇਸ੍ਵਰ ਕੇ ਸਾਥ ਪ੍ਰੀਤੀ ਕਰੋ ਯਹੀ ਸਚਾ (ਅਸਨੇਹੁ) ਪ੍ਰੇਮ ਹੈ॥
Prof. Sahib Singhਸਦਾ ਸਿਰਫ਼ ਪਰਮਾਤਮਾ ਨਾਲ (ਦਿਲੀ) ਪ੍ਰੀਤਿ ਬਣਾ। ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਅਸਨੇਹੁ = ਨੇਹੁ, ਪਿਆਰ {स्नेह ਦੇ ਦੋ ਪੰਜਾਬੀ ਰੂਪ: ਨੇਹੁ, ਅਸਨੇਹੁ। ਵੇਖੋ 'ਗੁਰਬਾਣੀ ਵਿਆਕਰਣ'}।
SikhNet (Spanish)pues sólo eso es el Amor Verdadero.
ਕਾਰਨ ਕਰਨ ਕਰਾਵਨੋ; ਸਭ ਬਿਧਿ ਏਕੈ ਹਾਥ ॥
kaaran karan karaavano; sabh bidh ekai haath |
Sant Singh KhalsaHe is the Doer, the Cause of causes. All ways and means are in His Hands alone.
Manmohan SinghGod is the Doer and Prompter of actions. All the device are in His hand alone.
Manmohan Singh (Punjabi)ਵਾਹਿਗੁਰੂ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ, ਸਾਰੀਆਂ ਯੁਕਤੀਆਂ ਕੇਵਲ ਉਸੇ ਦੇ ਹੱਥ ਵਿੱਚ ਹਨ।
Fareedkot Teeka(ਕਾਰਨ) ਬ੍ਰਹਮਾਦਿਕੋਂ ਕੋ (ਕਰਨੇ) ਰੂਪ ਵਾਲਾ ਹੈ, ਪੁਨਾ ਤਿਨਾਂ ਦੁਆਰਾ ਕਾਰਜ ਕੋ ਕਰਾਵਨੇ ਯੋਗ ਹੈ ਔਰ ਸਭ ਬਿਧੀ ਤਿਸ ਏਕ ਵਾਹਗੁਰੂ ਕੇ ਹਾਥ ਮੇਂ ਹੈ॥
Prof. Sahib Singh(ਪਰ) (ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ।
SikhNet (Spanish)Él, el Señor es el Único Creador y la Causa, todos los hilos están en Su Mano.
ਜਿਤੁ ਜਿਤੁ ਲਾਵਹੁ, ਤਿਤੁ ਤਿਤੁ ਲਗਹਿ; ਨਾਨਕ. ਜੰਤ ਅਨਾਥ ॥੩੩॥
jit jit laavahu, tith tit lageh; naanak. jant anaath |33|
Sant Singh KhalsaWhatever You attach me to, to that I am attached; O Nanak, I am just a helpless creature. ||33||
Manmohan SinghTo what-so-ever thou attachest Him to that he attaches, O Lord. The creature. O Nanak, is helpless.
Manmohan Singh (Punjabi)ਜਿਥੇ ਜਿਥੇ ਤੂੰ ਉਸ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲਗ ਜਾਂਦਾ ਹੈ, ਹੇ ਸੁਆਮੀ! ਜੀਵ, ਹੇ ਨਾਨਕ! ਨਿਹੱਥਲ ਹੈ।
Fareedkot Teekaਤਾਂ ਤੇ ਐਸੇ ਬੇਨਤੀ ਕਰੋ: ਹੇ ਪਰਮੇਸ੍ਵਰ! ਜਿਸ ਜਿਸ ਕਾਮੁ ਮੇਂ ਤੂੰ ਲਗਾਵਤਾ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤਿਸ ਮੇਂ ਜੀਵ ਲਗਤੇ ਹੈਂ ਯਿਹ (ਜੰਤ) ਜੀਵ (ਅਨਾਥ) ਗਰੀਬ ਹੈਂ॥੩੩॥
Prof. Sahib Singhਹੇ ਨਾਨਕ! (ਆਖ-) ਜਿੱਧਰ ਤੂੰ ਇਹਨਾਂ ਨੂੰ ਲਾਉਂਦਾ ਹੈਂ, ਉਧਰ ਹੀ ਲੱਗਦੇ ਹਨ, ਹਰੇਕ ਸਬਬ ਸਿਰਫ਼ ਤੇਰੇ ਹੱਥ ਵਿਚ ਹੈ, ਤੂੰ ਹੀ ਸਭ ਕੁਝ ਕਰ ਸਕਦਾ ਹੈਂ, ਤੇ ਜੀਵਾਂ ਪਾਸੋਂ) ਕਰਾ ਸਕਦਾ ਹੈਂ ॥੩੩॥
SikhNet (Spanish)Haz de mí lo que quieras, oh mi Maestro, pues Tus Criaturas no tienen otro refugio más que el Tuyo.(33)