ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru,
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਅਨਿਕ ਰਸਾ ਖਾਏ; ਜੈਸੇ ਢੋਰ ॥
anik rasaa khaae; jaise dtor |
Sant Singh KhalsaLike beasts, they consume all sorts of tasty treats.
Manmohan SinghMany dainties, the mortal eats like a beast.
Manmohan Singh (Punjabi)ਘਣੀਆ ਨਿਆਮਤਾ ਪ੍ਰਾਣੀ ਡੰਗਰ ਦੀ ਤਰ੍ਹਾਂ ਖਾਂਦਾ ਹੈ।
Fareedkot Teekaਅਨੇਕ ਰਸੋਂ ਕਾ ਖਾਣਾ ਸਤਿਸੰਗਹੀਨ ਪੁਰਸ਼ ਕਾ ਐਸੇ ਹੈ ਜੈਸੇ (ਢੋਰ) ਪਸੂ ਖਾਤਾ ਹੈ॥
Prof. Sahib Singhਜਿਵੇਂ ਪਸ਼ੂ (ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ,ਪਦ ਅਰਥ ਰਸਾ = ਸੁਆਦਲੇ ਪਦਾਰਥ। ਢੋਰ = ਪਸ਼ੂ।
SikhNet (Spanish)Como un animal, uno come todo tipo de alimento,
ਮੋਹ ਕੀ ਜੇਵਰੀ; ਬਾਧਿਓ ਚੋਰ ॥੧॥
moh kee jevaree; baadhio chor |1|
Sant Singh KhalsaWith the rope of emotional attachment, they are bound and gagged like thieves. ||1||
Manmohan SinghWith the rope of worldly love, he is bound down like a thief,
Manmohan Singh (Punjabi)ਸੰਸਾਰੀ ਮਮਤਾ ਦੇ ਰਸੇ ਨਾਲ ਉਹ ਚੌਰ ਦੀ ਤਰ੍ਹਾ ਨਰੜਿਆ ਹੋਇਆ ਹੈ।
Fareedkot Teekaਕਦਾਚਿਤ ਐਸੀ ਅਸੰਕਾ ਹੋ ਕਿ ਪਸੂਓਂ ਕੋ ਤੋ ਬੰਧਨ ਹੋਤਾ ਹੈ? ਤਿਸ ਕਾ ਸਮਾਧਾਨ:☬ਸੋ ਵਹੁ ਭੀ ਪ੍ਰਮੇਸ੍ਵਰ ਕੇ ਦ੍ਵਾਰੇ ਕਾ ਚੋਰ ਮੋਹ ਕੀ ਜੇਵੜੀ ਸੇ ਬੰਧਾ ਹੂਆ ਹੈ॥੧॥
Prof. Sahib Singhਤਿਵੇਂ ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਆਤਮਕ ਮੌਤ ਮਰਿਆ ਹੋਇਆ ਮਨੁੱਖ) ਅਨੇਕਾਂ ਸੁਆਦਲੇ ਪਦਾਰਥ ਖਾਂਦਾ ਰਹਿੰਦਾ ਹੈ ਤੇ (ਸੰਨ੍ਹ ਤੋਂ ਫੜੇ ਹੋਏ) ਚੋਰਾਂ ਵਾਂਗ (ਮਾਇਆ) ਦੇ ਮੋਹ ਦੀ ਰੱਸੀ ਨਾਲ (ਹੋਰ ਹੋਰ ਵਧੀਕ) ਜਕੜਿਆ ਜਾਂਦਾ ਹੈ ॥੧॥ਪਦ ਅਰਥ ਜੇਵਰੀ = ਰੱਸੀ ਨਾਲ ॥੧॥
SikhNet (Spanish)y con el cordón del apego, está encadenado como un criminal.(1)
ਮਿਰਤਕ ਦੇਹ; ਸਾਧਸੰਗ ਬਿਹੂਨਾ ॥
miratak deh; saadhasang bihoonaa |
Sant Singh KhalsaTheir bodies are corpses, without the Saadh Sangat, the Company of the Holy.
Manmohan SinghWithout the Society of Saints, the body is a corpse.
Manmohan Singh (Punjabi)ਸਤ ਸੰਗਤ ਦੇ ਬਗ਼ੈਰ, ਸ੍ਰੀਰ ਇਕ ਲੌਥ ਹੈ।
Fareedkot Teekaਸਾਧ ਸੰਗ ਬਿਨਾ ਸਰੀਰ ਮ੍ਰਿਤਕ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ)।ਪਦ ਅਰਥ ਮਿਰਤਕ = ਮੁਰਦਾ। ਦੇਹ = ਸਰੀਰ। ਮਿਰਤਕ ਦੇਹ = ਆਤਮਕ ਮੌਤੇ ਮਰੇ ਹੋਏ ਦਾ ਸਰੀਰ। ਬਿਹੂਨਾ = ਸੱਖਣਾ।
SikhNet (Spanish)Privado de la Saad Sangat, la Compañía de los Santos, el
ਆਵਤ ਜਾਤ; ਜੋਨੀ ਦੁਖ ਖੀਨਾ ॥੧॥ ਰਹਾਉ ॥
aavat jaat; jonee dukh kheenaa |1| rahaau |
Sant Singh KhalsaThey come and go in reincarnation, and are destroyed by pain. ||1||Pause||
Manmohan SinghOne comes and goes in various live and is destroyed by pain. Pause.
Manmohan Singh (Punjabi)ਬੰਦਾ ਜੂਨੀਆਂ ਅੰਦਰ ਆਉਂਦਾ ਤੇ ਜਾਂਦਾ ਹੈ ਅਤੇ ਦਰਦ ਨਾਲ ਤਬਾਹ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋਨੀਓਂ ਕੇ ਦੁਖੋਂ ਮੇਂ ਪੜਾ ਆਵਤਾ ਜਾਤਾ ਹੈ, ਭਾਵ ਏਹਿ ਕਿ ਜਨਮਤਾ ਮਰਤਾ ਹੈ ਔਰ (ਖੀਨਾ) ਖੈ ਹੋਤਾ ਹੈ, ਵਾ ਖਿਨ ਚਿਤ ਰਹਤਾ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਖੀਨਾ = ਕਮਜ਼ੋਰ ॥੧॥ ਰਹਾਉ ॥
SikhNet (Spanish)el cuerpo se vuelve insensible, y uno va y viene y es destruido por el dolor.(1-Pausa)
ਅਨਿਕ ਬਸਤ੍ਰ; ਸੁੰਦਰ ਪਹਿਰਾਇਆ ॥
anik basatr; sundar pahiraaeaa |
Sant Singh KhalsaThey wear all sorts of beautiful robes,
Manmohan SinghMan wears beautiful robes of various Kinds,
Manmohan Singh (Punjabi)ਆਦਮੀ ਅਨੇਕਾਂ ਕਿਸਮਾਂ ਦੇ ਸੁਹਣੇ ਪੁਸ਼ਾਕੇ ਪਾਉਂਦਾ ਹੈ,
Fareedkot Teekaਸੁੰਦ੍ਰ ਅਨੇਕ ਬਸਤ੍ਰੋਂ ਕੋ ਪਹਨਾਇਆ ਹੂਆ ਹੈ॥
Prof. Sahib Singh(ਆਤਮਕ ਮੌਤੇ ਮਰਿਆ ਮਨੁੱਖ) ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ (ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਪਰੇ ਰਹਿੰਦੇ ਹਨ।ਪਦ ਅਰਥ ਬਸਤ੍ਰ = ਬਸਤ੍ਰ, ਕੱਪੜੇ।
SikhNet (Spanish)Uno se pone todo tipo de atuendos,
ਜਿਉ ਡਰਨਾ; ਖੇਤ ਮਾਹਿ ਡਰਾਇਆ ॥੨॥
jiau ddaranaa; khet maeh ddaraaeaa |2|
Sant Singh Khalsabut they are still just scarecrows in the field, frightening away the birds. ||2||
Manmohan Singhbut he is like a scare-crow in the field to frighten away the creatures.
Manmohan Singh (Punjabi)ਪ੍ਰੰਤੂ ਇਹ ਪੈਲੀ ਵਿੱਚ ਦੇ ਪਸ਼ੂ-ਪੰਛੀਆਂ ਨੂੰ ਡਰਾਉਣ ਵਾਲੇ ਮੂਰੇ ਦੀ ਤਰ੍ਹਾਂ ਹੈ।
Fareedkot Teekaਪਰੰਤੂ ਨਾਮ ਬਿਨਾ ਐਸੇ ਹੈ ਜੈਸੇ ਖੇਤ ਮੇਂ ਮ੍ਰਿਗੋਂ ਕੋ ਡਰਨਾ ਡਰਾਯਾ ਕਰਤਾ ਹੈ॥੨॥
Prof. Sahib Singhਸੋ, ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ) ਜਿਵੇਂ ਪੈਲੀ ਵਿਚ (ਜਾਨਵਰਾਂ ਨੂੰ) ਡਰਾਣ ਲਈ ਬਨਾਉਟੀ ਰਾਖਾ ਖੜਾ ਕੀਤਾ ਹੁੰਦਾ ਹੈ ॥੨॥ਪਦ ਅਰਥ ਡਰਨਾ = ਜਾਨਵਰਾਂ ਨੂੰ ਡਰਾਉਣ ਲਈ ਪੈਲੀ ਵਿਚ ਖੜਾ ਕੀਤਾ ਹੋਇਆ ਬਨਾਉਟੀ ਰਾਖਾ ॥੨॥
SikhNet (Spanish)pero se ve como si fuera el espantapájaros de la granja. (2)
ਸਗਲ ਸਰੀਰ; ਆਵਤ ਸਭ ਕਾਮ ॥
sagal sareer; aavat sabh kaam |
Sant Singh KhalsaAll bodies are of some use,
Manmohan SinghAll other bodies serve good many purposes,
Manmohan Singh (Punjabi)ਹੋਰ ਸਾਰੇ ਜਿਸਮ ਘਨੇਰੇ ਕੰਮੀ ਆਉਂਦੇ ਹਨ।
Fareedkot Teekaਸਗਲ ਸਰੀਰ ਸਰਬ ਕਾਮੋਂ ਮੇਂ ਲਾਗਤੇ ਹੈਂ, ਭਾਵ ਏਹ ਕਿ ਸਫਲੇ ਹੈਂ॥
Prof. Sahib Singh(ਹੋਰ ਪਸ਼ੂ ਆਦਿਕਾਂ ਦੇ) ਸਾਰੇ ਸਰੀਰ (ਕਿਸੇ ਨ ਕਿਸੇ) ਕੰਮ ਆ ਜਾਂਦੇ ਹਨ।
SikhNet (Spanish)Todos los cuerpos son provechosos de una manera u otra,
ਨਿਹਫਲ ਮਾਨੁਖੁ; ਜਪੈ ਨਹੀ ਨਾਮ ॥੩॥
nihafal maanukh; japai nahee naam |3|
Sant Singh Khalsabut those who do not meditate on the Naam, the Name of the Lord, are totally useless. ||3||
Manmohan SinghUseless is man's who repeats mot Lord Name.
Manmohan Singh (Punjabi)ਬੇਫ਼ਾਇਦਾ ਹੈ ਆਦਮੀ ਦਾ, ਜੋ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
Fareedkot Teekaਔਰ ਨਾਮ ਕੇ ਨਾ ਜਪਨੇ ਕਰ ਮਾਨੁਖ ਸਰੀਰ ਨਿਸਫਲ ਹੈ॥੩॥
Prof. Sahib Singhਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਤਾਂ ਇਸ ਦਾ ਜਗਤ ਵਿਚ ਆਉਣਾ ਵਿਅਰਥ ਹੀ ਜਾਂਦਾ ਹੈ ॥੩॥ਪਦ ਅਰਥ ਨਿਹਫਲ = ਵਿਅਰਥ ॥੩॥
SikhNet (Spanish)excepto el del hombre que no medita en el Naam, el Nombre. (3)
ਕਹੁ ਨਾਨਕ; ਜਾ ਕਉ ਭਏ ਦਇਆਲਾ ॥
kahu naanak; jaa kau bhe deaalaa |
Sant Singh KhalsaSays Nanak, those unto whom the Lord becomes Merciful,
Manmohan SinghSays Nanak they, unto whom the Lord becomes merciful,
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਹਰੀ ਦਯਾਲ ਭਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,ਪਦ ਅਰਥ ਜਾ ਕਉ = ਜਿਨ੍ਹਾਂ ਮਨੁੱਖਾਂ ਉਤੇ।
SikhNet (Spanish)Oh, dice Nanak, aquél sobre quien se posa la Gracia del Señor,
ਸਾਧਸੰਗਿ ਮਿਲਿ; ਭਜਹਿ ਗੋੁਪਾਲਾ ॥੪॥੫੫॥੧੨੪॥
saadhasang mil; bhajeh guopaalaa |4|55|124|
Sant Singh Khalsajoin the Saadh Sangat, and meditate on the Lord of the Universe. ||4||55||124||
Manmohan Singhmeditate on the world cherisher, by meeting the Saints guild.
Manmohan Singh (Punjabi)ਉਹ ਸਤਿ ਸੰਗਤ ਨਾਲ ਜੁੜ ਕੇ ਸ਼੍ਰਿਸ਼ਟ ਦੇ ਪਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਜਨ ਸਾਧ ਸੰਗਤ ਮੇਂ ਮਿਲ ਕਰ ਗੋਪਾਲ ਕੋ ਭਜਤੇ ਹੈਂ॥੪॥੫੫॥੧੨੪॥
Prof. Sahib Singhਉਹ ਸਾਧ ਸੰਗਤਿ ਵਿਚ (ਸਤ ਸੰਗੀਆਂ ਨਾਲ) ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਦੇ ਹਨ ॥੪॥੫੫॥੧੨੪॥ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਗਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ} ॥੪॥
SikhNet (Spanish)se encuentra con los Santos y habita en el Naam, el Nombre del Señor. (4-55-124)