ਕਾਨੜਾ ਮਹਲਾ ੫ ॥
kaanarraa mahalaa 5 | Ang 1302
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਸਾਜਨ ਮੀਤ ਸੁਆਮੀ ਨੇਰੋ ॥
saajan meet suaamee nero | Ang 1302
Sant Singh KhalsaMy Friend, my Best Friend, my Lord and Master, is near.
Manmohan SinghMy friend and Intimate Lord is near, very near.
Manmohan Singh (Punjabi)ਮੇਰਾ ਮਿੱਤ੍ਰ ਅਤੇ ਸਜਨ ਪ੍ਰਭੂ ਨੇੜੇ, ਐਨ ਨੇੜੇ ਹੀ ਹੈ।
Fareedkot Teekaਹੇ ਜੀਵ! ਜੋ ਸ੍ਵਾਮੀ ਮਨ ਤਨ ਕਾ ਮਿਤ੍ਰ ਹੈ, ਸੋ ਸਾਮੀਪ ਹੀ ਹੈ॥
Prof. Sahib Singh(ਸਭਨਾਂ ਦਾ) ਸੱਜਣ ਮਿੱਤਰ ਮਾਲਕ ਪ੍ਰਭੂ (ਹਰ ਵੇਲੇ ਤੇਰੇ) ਨੇੜੇ (ਵੱਸ ਰਿਹਾ ਹੈ)।ਪਦ ਅਰਥ ਨੇਰੋ = (ਹਰੇਕ ਜੀਵ ਦੇ) ਨੇੜੇ।
SikhNet (Spanish)Mi Amigo, mi Mejor Amigo, mi Señor y Maestro está cerca. Él ve y escucha todo, Él está con todos.
ਪੇਖਤ ਸੁਨਤ ਸਭਨ ਕੈ ਸੰਗੇ; ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥
pekhat sunat sabhan kai sange; thorai kaaj buro keh fero |1| rahaau | Ang 1302
Sant Singh KhalsaHe sees and hears everything; He is with everyone. You are here for such short time - why do you do evil? ||1||Pause||
Manmohan SinghBeing ever with all, He seems and heart everything. For a brief span of life, why thou commit evil O man? Pause.
Manmohan Singh (Punjabi)ਸਾਰਿਆਂ ਦੇ ਸਦਾ ਅੰਗ ਸੰਗ ਹੋਣ ਕਰਕੇ, ਉਹ ਸਭ ਕੁਛ ਹੀ ਵੇਖਦਾ ਅਤੇ ਸੁਣਦਾ ਹੈ। ਜਿੰਦਗੀ ਦੇ ਥੋੜੇ ਜੇਹੇ ਸਮੇ ਦੀ ਖਾਤਰ ਤੂੰ ਕਿਉਂ ਪਾਪ ਕਮਾਉਂਦਾ ਹੈ, ਹੇ ਇਨਸਾਨ! ਠਹਿਰਾਉ।
Fareedkot Teekaਸਭ ਕੇ ਸੰਗ ਹੋ ਕਰ ਕਰਮ ਦੇਖਤਾ ਹੈ ਔਰ ਬਾਤਾਂ ਸੁਨਤਾ ਹੈ, ਸੋ ਤੂੰ ਥੋਰੇ ਜੀਵਨ ਵਾਸਤੇ ਬੁਰਾ ਕਰਮੁ ਕਿਸ ਵਾਸਤੇ (ਫੇਰੋ) ਫੇੜਦਾ ਅਰਥਾਤ ਕਰਤਾ ਹੈਂ॥੧॥ ਰਹਾਉ ॥
Prof. Sahib Singhਉਹ ਸਭ ਜੀਵਾਂ ਦੇ ਨਾਲ ਵੱਸਦਾ ਹੈ (ਸਭਨਾਂ ਦੇ ਕਰਮ) ਵੇਖਦਾ ਹੈ (ਸਭਨਾਂ ਦੀਆਂ) ਸੁਣਦਾ ਹੈ ਥੋੜੀ ਜਿਹੀ ਜ਼ਿੰਦਗੀ ਦੇ ਮਨੋਰਥਾਂ ਦੀ ਖ਼ਾਤਰ ਮੰਦੇ ਕੰਮ ਕਿਉਂ ਕੀਤੇ ਜਾਣ? ॥੧॥ ਰਹਾਉ ॥ਪਦ ਅਰਥ ਪੇਖਤ = ਵੇਖਦਾ ਹੈ। ਕੈ ਸੰਗੇ = ਦੇ ਨਾਲ ਹੀ। ਥੋਰੈ ਕਾਜ = ਥੋੜੀ ਜਿਹੀ ਜ਼ਿੰਦਗੀ ਦੇ ਮਨੋਰਥਾਂ ਦੀ ਖ਼ਾਤਰ। ਬੁਰੋ ਫੇਰੋ = ਬੁਰੇ ਫੇੜ, ਮੰਦੇ ਕੰਮ। ਕਾਹ = ਕਿਉਂ? ॥੧॥ ਰਹਾਉ ॥
SikhNet (Spanish)Si estás aquí por tan corto tiempo, ¿por qué actúas mal? (1-Pausa)
ਨਾਮ ਬਿਨਾ ਜੇਤੋ ਲਪਟਾਇਓ; ਕਛੂ ਨਹੀ. ਨਾਹੀ ਕਛੁ ਤੇਰੋ ॥
naam binaa jeto lapattaaeo; kachhoo nahee. naahee kachh tero | Ang 1302
Sant Singh KhalsaExcept for the Naam, whatever you are involved with is nothing - nothing is yours.
Manmohan SinghSave the Lord's name, with whatsoever thou are attached, that is nothing and from that naught belongs to Thee.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ, ਜਿਸ ਕਿਸੇ ਨਾਲ ਭੀ ਤੂੰ ਜੁੜਿਆ ਹੋਇਆ ਹੈ, ਉਹ ਕੁਝ ਭੀ ਨਹੀਂ ਅਤੇ ਉਸ ਵਿਚੋਂ ਕੁਝ ਭੀ ਤੇਰਾ ਨਹੀਂ।
Fareedkot Teekaਨਾਮ ਸੇ ਬਿਨਾਂ ਜਿਤਨਾ ਤੂੰ ਲਪਟਾ ਹੂਆ ਹੈਂ ਵਾਸਤਵ ਤੇ ਵੀਚਾਰੀਏ ਤੌ ਕੁਛ ਸਤ ਨਹੀਂ ਹੈ, ਔਰ ਜੋ ਕੁਛ ਬਿਵਹਾਰ ਮਾਤ੍ਰ ਦਿਖਾਈ ਦੇਤਾ ਹੈ ਤੇ ਇਸ ਮੇਂ ਤੇਰਾ ਕੁਛ ਨਹੀਂ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਜਿਤਨੇ ਭੀ ਪਦਾਰਥਾਂ ਨਾਲ ਤੂੰ ਚੰਬੜ ਰਿਹਾ ਹੈਂ ਉਹਨਾਂ ਵਿਚੋਂ ਤੇਰਾ (ਆਖ਼ਰ) ਕੁਝ ਭੀ ਨਹੀਂ ਬਣਨਾ।ਪਦ ਅਰਥ ਜੇਤੋ = ਜਿਤਨਾ ਭੀ। ਲਪਟਾਇਓ = ਤੂੰ ਚੰਬੜ ਰਿਹਾ ਹੈਂ।
SikhNet (Spanish)Eso en lo que estás involucrado es nimio, nada podría ser tuyo, excepto el Naam.
ਆਗੈ ਦ੍ਰਿਸਟਿ ਆਵਤ ਸਭ ਪਰਗਟ; ਈਹਾ ਮੋਹਿਓ ਭਰਮ ਅੰਧੇਰੋ ॥੧॥
aagai drisatt aavat sabh paragatt; eehaa mohio bharam andhero |1| Ang 1302
Sant Singh KhalsaHereafter, everything is revealed to your gaze; but in this world, all are enticed by the darkness of doubt. ||1||
Manmohan SinghIn the yond, everything obviously comes to view but here, the mortal is beguiled by the darkness of doubt.
Manmohan Singh (Punjabi)ਪ੍ਰਲੋਕ ਵਿੱਚ, ਹਰ ਸ਼ੈ ਸਪੱਸ਼ਟ ਤੌਰ ਤੇ ਦਿਸ ਪੈਦੀ ਹੈ ਪ੍ਰੰਤੂ ਏਥੇ ਸੰਦੇਹ ਅਨ੍ਹੇਰਾ ਪ੍ਰਾਣੀ ਨੂੰ ਛਲ ਲੈਂਦਾ ਹੈ।
Fareedkot Teeka(ਆਗੈ) ਪਰਲੋਕ ਮੇਂ ਕਰਮੋਂ ਕਾ ਫਲੁ ਸਭ ਪ੍ਰਗਟ ਦਿਖਾਈ ਦੇਤਾ ਹੈ, ਭਰਮ ਰੂਪੀ ਜੋ ਅੰਧੇਰੋ ਹੈ ਈਹਾਂ ਤੂੰ ਤਿਸ ਕਰ ਮੋਹਤ ਹੋ ਰਹਾ ਹੈਂ॥੧॥
Prof. Sahib Singhਇਥੇ ਤੂੰ ਮਾਇਆ ਦੇ ਮੋਹ ਵਿਚ ਫਸ ਰਿਹਾ ਹੈਂ, ਭਰਮਾਂ ਦੇ ਹਨੇਰੇ ਵਿਚ (ਠੇਢੇ ਖਾ ਰਿਹਾ ਹੈਂ) ਪਰ ਪਰਲੋਕ ਵਿਚ (ਇਥੋਂ ਦਾ ਕੀਤਾ ਹੋਇਆ) ਸਭ ਕੁਝ ਪ੍ਰਤੱਖ ਤੌਰ ਤੇ ਦਿੱਸ ਪੈਂਦਾ ਹੈ ॥੧॥ਪਦ ਅਰਥ ਦ੍ਰਿਸਟਿ ਆਵਤ = ਦਿੱਸ ਪੈਂਦਾ ਹੈ। ਆਗੈ = ਪਰਲੋਕ ਵਿਚ। ਪ੍ਰਗਟ = ਪ੍ਰਤੱਖ ਤੌਰ ਤੇ। ਈਹਾ = ਇੱਥੇ, ਇਸ ਲੋਕ ਵਿਚ। ਮੋਹਿਓ = ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ ॥੧॥
SikhNet (Spanish)En este mundo todo permanece envuelto en la oscuridad de la duda, hasta que le sea revelado a tu Conciencia. (1)
ਅਟਕਿਓ ਸੁਤ ਬਨਿਤਾ ਸੰਗ ਮਾਇਆ; ਦੇਵਨਹਾਰੁ ਦਾਤਾਰੁ ਬਿਸੇਰੋ ॥
attakio sut banitaa sang maaeaa; devanahaar daataar bisero | Ang 1302
Sant Singh KhalsaPeople are caught in Maya, attached to their children and spouses. They have forgotten the Great and Generous Giver.
Manmohan SinghMan is entangled with his sons, wife and wealth and he has forgotten the Bounteous and Beneficent Lord.
Manmohan Singh (Punjabi)ਇਨਸਾਨ ਆਪਣੇ ਪੁਤ੍ਰਾਂ, ਵਹੁਟੀ ਅਤੇ ਧਨ-ਦੌਲਤ ਨਾਲ ਉਲਝਿਆ ਹੋਇਆ ਹੈ ਅਤੇ ਉਸ ਨੇ ਦਰਿਆ ਦਿਲ ਤੇ ਉਦਾਰਚਿਤ ਪ੍ਰਭੂ ਨੂੰ ਭੁਲਾ ਛੱਡਿਆ ਹੈ।
Fareedkot Teekaਇਸਤ੍ਰੀ, ਪੁਤ੍ਰ ਅਰ ਮਾਯਾ ਕੇ ਸੰਗ ਫਸ ਰਹਾ ਹੈਂ, ਦੇਵਣੇ ਵਾਲਾ (ਦਾਤਾਰੁ) ਵਾਹਿਗੁਰੂ ਬਿਸਾਰ ਛੋਡਾ ਹੈ॥
Prof. Sahib Singhਤੂੰ ਪੁੱਤਰ ਇਸਤ੍ਰੀ ਅਤੇ ਮਾਇਆ ਦੇ ਮੋਹ ਵਿਚ (ਆਤਮਕ ਜੀਵਨ ਦੇ ਪੰਧ ਵਲੋਂ) ਰੁਕਿਆ ਪਿਆ ਹੈਂ, ਸਭ ਕੁਝ ਦੇ ਸਕਣ ਵਾਲੇ ਦਾਤਾਰ ਪ੍ਰਭੂ ਨੂੰ ਭੁਲਾ ਰਿਹਾ ਹੈਂ।ਪਦ ਅਰਥ ਸੁਤ = ਪੁੱਤਰ। ਬਨਿਤਾ = ਇਸਤ੍ਰੀ। ਦੇਵਨਹਾਰੁ = ਸਭ ਕੁਝ ਦੇਣ ਦੀ ਸਮਰੱਥਾ ਵਾਲਾ। ਬਿਸੇਰੋ = ਭੁਲਾ ਦਿੱਤਾ ਹੈ।
SikhNet (Spanish)La gente vive atrapada en Maya, apegada emocionalmente a sus hijos y parejas, y se han olvidado del Gran y Generoso Dador.
ਕਹੁ ਨਾਨਕ. ਏਕੈ ਭਾਰੋਸਉ; ਬੰਧਨ ਕਾਟਨਹਾਰੁ. ਗੁਰੁ ਮੇਰੋ ॥੨॥੬॥੨੫॥
kahu naanak. ekai bhaarosau; bandhan kaattanahaar. gur mero |2|6|25| Ang 1303
Sant Singh KhalsaSays Nanak, I have one article of faith; my Guru is the One who releases me from bondage. ||2||6||25||
Manmohan SinghSays Nanak I have but one faith, that my Guru is the snapper of my bounds.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਕ ਹੀ ਯਕੀਨ ਹੈ ਕਿ ਮੇਰੇ ਗੁਰੁਦੇਵ ਜੀ ਮੇਰੇ ਜੂੜ ਵੱਢਣਹਾਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਤੋ ਏਕ ਹੀ ਕਾ ਭਰੋਸਾ ਹੈ, ਕਿਉਂਕਿ ਬੰਧਨ ਕੇ ਕਾਟਨੇ ਵਾਲਾ ਮੇਰਾ ਗੁਰੂ ਹੀ ਹੈ॥੨॥੬॥੨੫॥
Prof. Sahib Singhਨਾਨਕ ਆਖਦਾ ਹੈ ਕਿ ਸਿਰਫ਼ ਇੱਕ (ਗੁਰੂ ਪਰਮੇਸਰ ਦਾ) ਭਰੋਸਾ (ਰੱਖ)। ਪਿਆਰਾ ਗੁਰੂ (ਮਾਇਆ ਦੇ ਸਾਰੇ) ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ (ਉਸ ਦੀ ਸਰਨ ਪਿਆ ਰਹੁ) ॥੨॥੬॥੨੫॥ਪਦ ਅਰਥ ਏਕੈ ਭਾਰੋਸਉ = ਇਕੋ ਦਾ ਭਰੋਸਾ। ਕਾਟਨਹਾਰੁ = ਕੱਟਣ ਦੀ ਸਮਰੱਥਾ ਵਾਲਾ ॥੨॥੬॥੨੫॥
SikhNet (Spanish)Dice Nanak, tengo mis esperanzas puestas en que mi Guru me va a liberar de mis amarras. (2-6-25)