ਆਸਾਵਰੀ ਮਹਲਾ ੪ ॥
aasaavaree mahalaa 4 | Ang 369
Sant Singh KhalsaAasaavaree, Fourth Mehl:
Manmohan SinghAsawari 4th Guru.
Manmohan Singh (Punjabi)ਆਸਾਵਰੀ ਚੌਥੀ ਪਾਤਸ਼ਾਹੀ।
SikhNet (Spanish)Asa vari, Mejl Guru Ram Das, Cuarto Canal Divino.
ਮਾਈ. ਮੋਰੋ ਪ੍ਰੀਤਮੁ ਰਾਮੁ; ਬਤਾਵਹੁ. ਰੀ ਮਾਈ ॥
maaee. moro preetam raam; bataavahu. ree maaee | Ang 369
Sant Singh KhalsaO mother, my mother, tell me about my Beloved Lord.
Manmohan SinghMother, O my Mother, tell me of my Beloved Lord.
Manmohan Singh (Punjabi)ਮਾਤਾ, ਹੇ ਮੇਰੀ ਮਾਤਾ! ਮੈਨੂੰ ਮੇਰੇ ਪਿਆਰੇ ਸੁਆਮੀ ਦੀ ਗੱਲਬਾਤ (ਦਾ ਥਹੁ ਪਤਾ) ਦੱਸ।
Fareedkot Teekaਹੇ (ਮਾਈ) ਸੰਤ ਜਨੋਂ ਮੇਰੇ ਪ੍ਯਾਰੇ! (ਮਾਈ) ਮਾ ਪ੍ਰਾਪਤੀ ਜੋ ਰਾਮੁ ਹੈ ਤਿਸ ਕੋ ਬਤਾਵਹੁ॥
Prof. Sahib Singhਹੇ ਮਾਂ! ਮੈਨੂੰ ਦੱਸ ਪਿਆਰਾ ਰਾਮ (ਕਿਥੇ ਹੈ?ਪਦ ਅਰਥ ਮਾਈ = ਹੇ ਮਾਂ। ਰੀ ਮਾਈ = ਹੇ ਮਾਂ!
SikhNet (Spanish)Oh madre, guíame hasta mi Amor, porque me fascina Su Amor
ਹਉ. ਹਰਿ ਬਿਨੁ ਖਿਨੁ ਪਲੁ, ਰਹਿ ਨ ਸਕਉ; ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥
hau. har bin khin pal, reh na skau; jaise karahal bel reejhaaee |1| rahaau | Ang 369
Sant Singh KhalsaWithout the Lord, I cannot live for a moment, even an instant; I love Him, like the camel loves the vine. ||1||Pause||
Manmohan SinghWithout God, I cannot live even for a moment and trice for I love Him as the camel does the creeper. Pause.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੈਂ ਇੱਕ ਛਿਨ ਭਰ ਲਈ ਭੀ ਰਹਿ ਨਹੀਂ ਸਕਦੀ, ਕਿਉਂਕਿ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ ਕਰਦੀ ਹਾਂ, ਜਿਸ ਤਰ੍ਹਾਂ ਊਠ ਇਕ ਵੇਲ ਨੂੰ ਕਰਦਾ ਹੈ। ਠਹਿਰਾਉ।
Fareedkot Teekaਮੈਂ ਤਿਸ ਪ੍ਯਾਰੇ ਬਿਨਾਂ ਖਿਨ ਪਲ ਮਾਤ੍ਰ ਭੀ ਰਹਿ ਨਹੀਂ ਸਕਤਾ, ਜੈਸੇ (ਕਰਹਲੁ) ਊਂਟ ਕੀ ਬੇਲੋਂ ਪਰ (ਰੀਝੀ) ਪ੍ਰੀਤੀ ਆਈ ਹੈ॥੧॥ ਰਹਾਉ ॥
Prof. Sahib Singhਮੈਂ ਉਸ ਹਰੀ (ਦੇ ਦਰਸਨ) ਤੋਂ ਬਿਨਾ ਇਕ ਖਿਨ ਭੀ, ਇਕ ਪਲ ਭੀ (ਸੁਖੀ) ਨਹੀਂ ਰਹਿ ਸਕਦਾ। ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖ਼ੁਸ਼ ਹੁੰਦਾ ਹੈ) ਜਿਵੇਂ ਊਂਠ ਦਾ ਬੱਚਾ ਵੇਲਾਂ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਕਰਹਲੁ = ਊਂਠ, ਊਂਠ ਦਾ ਬੱਚਾ। ਰੀਝਾਈ = ਰੀਝਦਾ ਹੈ, ਖ਼ੁਸ਼ ਹੁੰਦਾ ਹੈ ॥੧॥ ਰਹਾਉ ॥
SikhNet (Spanish)así como el camello ama su planta trepadora. (1‑Pausa)
ਹਮਰਾ ਮਨੁ. ਬੈਰਾਗ ਬਿਰਕਤੁ ਭਇਓ; ਹਰਿ ਦਰਸਨ ਮੀਤ ਕੈ ਤਾਈ ॥
hamaraa man. bairaag birakat bheo; har darasan meet kai taaee | Ang 369
Sant Singh KhalsaMy mind has become sad and distant, longing for the Blessed Vision of the Lord's Darshan, my Friend.
Manmohan SinghFor the sake of the sight of God, the Friend, my soul has become sad and unattached.
Manmohan Singh (Punjabi)ਵਾਹਿਗੁਰੂ ਮਿੱਤ੍ਰ ਦੇ ਦੀਦਾਰ ਦੀ ਖ਼ਾਤਰ ਮੇਰੀ ਆਤਮਾ ਉਦਾਸ ਅਤੇ ਅਤੀਤ ਹੋ ਗਈ ਹੈ।
Fareedkot Teekaਹਮਾਰਾ ਮਨ ਹਰਿ ਮਿਤ੍ਰ ਕੇ ਰਮਨ ਕੇ ਹੇਤ ਬੈਰਾਗ ਕਰ ਸੰਸਾਰ ਸੇ ਬਿਰਕਤ ਹੋ ਰਹਾ ਹੈ॥
Prof. Sahib Singh(ਹੇ ਮਾਂ!) ਮਿੱਤਰ ਪ੍ਰਭੂ ਦੇ ਦਰਸਨ ਦੀ ਖ਼ਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ (ਦੁਨੀਆ ਵਲੋਂ) ਉਪਰਾਮ ਹੋਇਆ ਪਿਆ ਹੈ।ਪਦ ਅਰਥ ਬੈਰਾਗ = ਵੈਰਾਗਵਾਨ। ਬਿਰਕਤੁ = ਉਦਾਸ, ਉਪਰਾਮ। ਕੈ ਤਾਈ = ਦੀ ਖ਼ਾਤਰ।
SikhNet (Spanish)Ahora mi mente permanece sólo consigo misma añorando la Visión del Señor,
ਜੈਸੇ ਅਲਿ. ਕਮਲਾ ਬਿਨੁ ਰਹਿ ਨ ਸਕੈ; ਤੈਸੇ. ਮੋਹਿ ਹਰਿ ਬਿਨੁ. ਰਹਨੁ ਨ ਜਾਈ ॥੧॥
jaise al. kamalaa bin reh na sakai; taise. mohi har bin. rehan na jaaee |1| Ang 369
Sant Singh KhalsaAs the bumblebee cannot live without the lotus, I cannot live without the Lord. ||1||
Manmohan SinghAs the black-face-bee cannot live without lotus, so I cannot live without God.
Manmohan Singh (Punjabi)ਜਿਸ ਤਰ੍ਹਾਂ ਭੌਰਾ ਕੰਵਲ ਦੇ ਬਾਝੋਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਹੀ ਹਰੀ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
Fareedkot Teekaਜੈਸੇ (ਅਲਿ) ਭ੍ਰਮਰ ਕਮਲ ਸੇ ਬਿਨਾਂ ਪ੍ਰਸਿੰਨ ਨਹੀਂ ਰਹਿਤਾ, ਤੈਸੇ ਹਰਿ ਸੇ ਬਿਨਾਂ ਮੁਝ ਸੇ ਰਹਾ ਨਹੀਂ ਜਾਤਾ॥੧॥
Prof. Sahib Singhਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ॥੧॥ਪਦ ਅਰਥ ਅਲਿ = ਭੌਰਾ। ਕਮਲਾ = ਕਮਲ, ਕੌਲ-ਫੁੱਲ। ਮੋਹਿ = ਮੈਥੋਂ ॥੧॥
SikhNet (Spanish)y así como la abeja negra no puede estar sin el loto, así yo no puedo vivir sin mi Dios. (1) P. 370.
ਰਾਖੁ ਸਰਣਿ ਜਗਦੀਸੁਰ ਪਿਆਰੇ; ਮੋਹਿ ਸਰਧਾ ਪੂਰਿ, ਹਰਿ ਗੁਸਾਈ ॥
raakh saran jagadeesur piaare; mohi saradhaa poor, har gusaaee | Ang 370
Sant Singh KhalsaKeep me under Your Protection, O Beloved Master of the Universe; fulfill my faith, O Lord of the World.
Manmohan SinghKeep me under Thine protection O Beloved Master of the Universe and fulfil my faith, O God the World-Lord.
Manmohan Singh (Punjabi)ਮੈਨੂੰ ਆਪਣੀ ਪਨਾਹ ਹੇਠਾਂ ਰੱਖ, ਹੇ ਪ੍ਰੀਤਮ, ਕੁਲ ਆਲਮ ਦੇ ਮਾਲਕ, ਅਤੇ ਮੇਰਾ ਸਿਦਕ ਪੁਰਾ ਕਰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ!
Fareedkot Teekaਹੇ ਜਗਦੀਸ੍ਵਰ ਪ੍ਯਾਰੇ! ਮੁਝ ਦਾਸ ਕੋ ਅਪਨੀ ਸਰਣ ਮੇਂ ਰਖ ਔਰੁ ਹੇ ਗੁਸਾਈਂ! ਮੇਰੀ ਸ੍ਰਧਾ ਕੋ ਪੂਰਨ ਕਰੋ॥
Prof. Sahib Singhਹੇ ਜਗਤ ਦੇ ਮਾਲਕ! ਹੇ ਪਿਆਰੇ! ਹੇ ਹਰੀ! ਹੇ ਧਰਤੀ ਦੇ ਖਸਮ! ਮੈਨੂੰ ਆਪਣੀ ਸਰਨ ਵਿਚ ਰੱਖ, ਮੇਰੀ ਇਹ ਤਾਂਘ ਪੂਰੀ ਕਰ।ਪਦ ਅਰਥ ਜਗਦੀਸੁਰ = ਹੇ ਜਗਤ ਦੇ ਈਸ਼੍ਵਰ! ਮੋਹਿ ਸਰਧਾ = ਮੇਰੀ ਸਰਧਾ, ਮੇਰੀ ਕਾਮਨਾ। ਪੂਰਿ = ਪੂਰੀ ਕਰ। ਗੁਸਾਈ = ਹੇ ਗੁਸਾਈਂ! ਹੇ ਧਰਤੀ ਦੇ ਖਸਮ!
SikhNet (Spanish)Consérvame en Tu Refugio, oh Bienamado Maestro del Universo,
ਜਨ ਨਾਨਕ ਕੈ ਮਨਿ. ਅਨਦੁ ਹੋਤ ਹੈ; ਹਰਿ ਦਰਸਨੁ. ਨਿਮਖ ਦਿਖਾਈ ॥੨॥੩੯॥੧੩॥੧੫॥੬੭॥
jan naanak kai man. anad hot hai; har darasan. nimakh dikhaaee |2|39|13|15|67| Ang 370
Sant Singh KhalsaServant Nanak's mind is filled with bliss, when he beholds the Blessed Vision of the Lord's Darshan, even for an instant. ||2||39||13||15||67||
Manmohan SinghSlave Nanak's mind is filled with bliss, when he sees God's sight even for an instant.
Manmohan Singh (Punjabi)ਗੋਲੇ ਨਾਨਕ ਦਾ ਚਿੱਤ ਖੁਸ਼ੀ ਨਾਲ ਪਰੀਪੂਰਨ ਹੋ ਹੋ ਜਾਂਦਾ ਹੈ, ਜਦ ਉਹ ਵਾਹਿਗੁਰੂ ਦਾ ਦੀਦਾਰ ਇੱਕ ਮੁਹਤ ਭਰ ਲਈ ਭੀ ਵੇਖ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਤਬ ਆਨੰਦ ਹੋਤਾ ਹੈ, ਜਬ ਏਕ ਨਿਮਖ ਮਾਤ੍ਰ ਭੀ, ਹੇ ਹਰਿ! ਆਪ ਕਾ ਦਰਸਨ ਪੜ ਜਾਇ॥੨॥੩੯॥੧੩॥੧੫॥੬੭॥☬ਅਪਨੀ ਦਸ਼ਾ ਔਰ ਮਾਯਾ ਕਾ ਛਲ ਪ੍ਰਗਟ ਕਰਤੇ ਹੈਂ:
Prof. Sahib Singh(ਜਦੋਂ ਤੇਰਾ ਦਰਸਨ ਹੁੰਦਾ ਹੈ ਜਦੋਂ ਤੇਰੇ) ਦਾਸ ਨਾਨਕ ਦੇ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ, ਹੇ ਹਰੀ! (ਮੈਨੂੰ ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਆਪਣਾ ਦਰਸਨ ਦੇਹ ॥੨॥੩੯॥੧੩॥੧੫॥੬੭॥ਪਦ ਅਰਥ ਕੈ ਮਨਿ = ਦੇ ਮਨ ਵਿਚ। ਨਿਮਖ = ਅੱਖ ਝਮਕਣ ਜਿਤਨਾ ਸਮਾ। ਦਿਖਾਈ = ਵਿਖਾਲ ॥੨॥੩੯॥੧੩॥੧੫॥੬੭॥
* ਵੇਰਵਾ: ਸ਼ਬਦ ਮਹਲਾ ੧ = ੩੯। ਸ਼ਬਦ ਮਹਲਾ ੩ = ੧੩। ਸ਼ਬਦ ਮਹਲਾ ੪ = ੧੫। ਜੋੜ = ੬੭। ਆਸਾ ਰਾਗ ਦੇ ਸ਼ੁਰੂ ਵਿਚ ਲਿਖੇ ਹੋਏ 'ਸੋ ਦਰੁ' ਅਤੇ 'ਸੋ ਪੁਰਖੁ' ਇਸ ਗਿਣਤੀ ਵਿਚ ਸ਼ਾਮਲ ਨਹੀਂ ਹਨ।
SikhNet (Spanish)y otórgame la Fe, porque logro entrar en Éxtasis cuando tengo Tu Visión, aunque sea por un instante. (2‑39‑13‑15‑67)