ੴ

ਸਿੱਖਬਾਣੀ · SikhBani

ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥

baabeehaa benatee kare kar kirapaa dehu jeea daan
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1284 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਬਾਬੀਹਾ ਬੇਨਤੀ ਕਰੇ; ਕਰਿ ਕਿਰਪਾ ਦੇਹੁ ਜੀਅ ਦਾਨ ॥

baabeehaa benatee kare; kar kirapaa dehu jeea daan |

Sant Singh KhalsaThe rainbird prays: O Lord, grant Your Grace, and bless me with the gift of the life of the soul.
Manmohan SinghThe pied-cuckoo prays, "O Lord, mercifully bless Thou me with the gift of spiritual life".
Manmohan Singh (Punjabi)ਪਪੀਹਾ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੈਨੂੰ ਰੂਹਾਨੀ ਜਿੰਦਗੀ ਦੀ ਦਾਤ ਬਖਸ਼।
Fareedkot Teekaਚਾਤ੍ਰਿਕ, ਭਾਵ ਮੈਂ ਬੇਨਤੀ ਕਰਤਾ ਹੂੰ, ਜੋ ਕਿਰਪਾ ਕਰ ਕੇ ਮੇਰੇ ਕੋ ਜੀਵ ਦਾਨੁ ਅਰਥਾਤ ਨਾਮ ਜਲ ਕਾ ਦਾਨੁ ਕਰੀਏ॥
Prof. Sahib Singh(ਜਦੋਂ) (ਜੀਵ-) ਪਪੀਹਾ (ਪ੍ਰਭੂ ਅੱਗੇ) ਬੇਨਤੀ ਕਰਦਾ ਹੈ ਕਿ-(ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ ਜੀਵਨ- ਦਾਤ ਬਖ਼ਸ਼;

ਪਦ ਅਰਥ ਜੀਅ ਦਾਨ = ਆਤਮਕ ਜੀਵਨ ਦੀ ਦਾਤਿ।

SikhNet (Spanish)El Chatvik reza, oh, Señor dame Tu Gracia y bendíceme con el Regalo de la Vida del Alma.

ਜਲ ਬਿਨੁ ਪਿਆਸ. ਨ ਊਤਰੈ; ਛੁਟਕਿ ਜਾਂਹਿ ਮੇਰੇ ਪ੍ਰਾਨ ॥

jal bin piaas. na aootarai; chhuttak jaanhi mere praan |

Sant Singh KhalsaWithout the water, my thirst is not quenched, and my breath of life is ended and gone.
Manmohan SinghWithout Thy Name-water, my thirst is quenched not and my life comes to an end.
Manmohan Singh (Punjabi)ਤੇਰੇ ਨਾਮ ਦੇ ਪਾਣੀ ਦੇ ਬਗੈਰ, ਮੇਰੀ ਤਰੇਹ ਨਹੀਂ ਬੁਝਦੀ ਅਤੇ ਮੇਰੀ ਜਿੰਦਗੀ ਮੁਕ ਜਾਂਦੀ ਹੈ।
Fareedkot Teekaਨਾਮ ਜਲ ਬਿਨਾਂ ਮੇਰੀ ਪਿਆਸ ਨਿਬ੍ਰਿਤਿ ਨਹੀਂ ਹੋਤੀ, ਤਿਸ ਬਿਨਾਂ ਮੇਰੇ ਪ੍ਰਾਨ ਛੂਟ ਜਾਵੇਂਗੇ॥
Prof. Sahib Singhਤੇਰੇ ਨਾਮ-ਅੰਮ੍ਰਿਤ ਤੋਂ ਬਿਨਾ (ਮੇਰੀ) ਤ੍ਰਿਸ਼ਨਾ ਨਹੀਂ ਮੁੱਕਦੀ, (ਤੇਰੇ ਨਾਮ ਤੋਂ ਬਿਨਾ) ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ।

ਪਦ ਅਰਥ ਜਲ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਅੰਮ੍ਰਿਤ। ਪਿਆਸ = ਤ੍ਰਿਸ਼ਨਾ। ਛੁਟਕਿ ਜਾਂਹਿ = ਘਾਬਰ ਜਾਂਦੇ ਹਨ। ਪ੍ਰਾਨ = ਜਿੰਦ

SikhNet (Spanish)Sin agua, mi sed no es calmada y la respiración de mi vida termina y se va;

ਤੂ ਸੁਖਦਾਤਾ ਬੇਅੰਤੁ ਹੈ; ਗੁਣਦਾਤਾ ਨੇਧਾਨੁ ॥

too sukhadaataa beant hai; gunadaataa nedhaan |

Sant Singh KhalsaYou are the Giver of peace, O Infinite Lord God; You are the Giver of the treasure of virtue.
Manmohan SinghThou, O Bliss-Bestowing infinite Lord, are the Giver of the treasure of virtues
Manmohan Singh (Punjabi)ਤੂੰ ਹੇ ਪ੍ਰਸੰਨਤਾ ਪਰਦਾਨ ਕਰਨਹਾਰ ਅਨੰਤ ਸਾਈਂ ਨੇਕੀਆਂ ਦਾ ਖਜਾਨਾ ਦੇਣਹਾਰ ਹੈ।
Fareedkot Teekaਤੂੰ ਬੇਅੰਤੁ ਸੁਖੋਂ ਕਾ ਦਾਤਾ ਹੈਂ॥☬ਪੁਨਹ ਕੈਸਾ ਦਾਤਾ ਹੈਂ? ਗੁਣੋਂ ਕਾ ਸਮੁੰਦ੍ਰ ਹੈਂ॥
Prof. Sahib Singhਤੂੰ ਸੁਖ ਦੇਣ ਵਾਲਾ ਹੈਂ, ਤੂੰ ਬੇਅੰਤ ਹੈਂ, ਤੂੰ ਗੁਣ ਬਖ਼ਸ਼ਣ ਵਾਲਾ ਹੈ; ਤੇ ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ-

ਪਦ ਅਰਥ ਨੇਧਾਨੁ = ਨਿਧਾਨ, ਖ਼ਜ਼ਾਨਾ।

SikhNet (Spanish)Eres el Dador de Paz. Oh, Infinito Dios Nuestro Señor, eres el Dador de lo Tesoros de Virtud.

ਨਾਨਕ. ਗੁਰਮੁਖਿ ਬਖਸਿ ਲਏ; ਅੰਤਿ ਬੇਲੀ ਹੋਇ ਭਗਵਾਨੁ ॥੨॥

naanak. guramukh bakhas le; ant belee hoe bhagavaan |2|

Sant Singh KhalsaO Nanak, the Gurmukh is forgiven; in the end, the Lord God shall be your only friend. ||2||
Manmohan SinghNanak, the Illustrious Lord pardons the pious person and becomes his friend in the end.
Manmohan Singh (Punjabi)ਨਾਨਕ ਕੀਰਤੀਮਾਨ ਪ੍ਰਭੂ ਪਵਿੱਤਰ ਪੁਰਸ਼ ਨੂੰ ਮੁਆਫ ਕਰ ਦਿੰਦਾ ਹੈ ਅਤੇ ਅਖੀਰ ਦੇ ਵੇਲੇ ਉਸ ਦਾ ਮਿਤ੍ਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੋਂ ਦੁਆਰੇ ਬਖਸ ਲੇਤਾ ਹੈਂ, ਹੇ ਭਗਵਨ! ਤਿਸ ਕਾ ਤੂੰ ਅੰਤ ਕੋ ਮਿਤ੍ਰ ਹੋਤਾ ਹੈਂ, ਭਾਵ ਮੇਰੇ ਕੋ ਭੀ ਬਖਸੀਏ॥੨॥
Prof. Sahib Singhਹੇ ਨਾਨਕ! (ਇਹ ਬੇਨਤੀ ਸੁਣ ਕੇ) ਭਗਵਾਨ ਗੁਰੂ ਦੇ ਸਨਮੁਖ ਹੋਏ ਮਨੁੱਖ ਉਤੇ ਮਿਹਰ ਕਰਦਾ ਹੈ ਤੇ ਅੰਤ ਸਮੇ ਉਸ ਦਾ ਸਹਾਈ ਬਣਦਾ ਹੈ ॥੨॥
SikhNet (Spanish)Dice Nanak, el Gurmukj es perdonado; al final el Señor será tu Único Amigo. (2)
Answers quote the Granth verbatim with Ang citations. AI commentary is not Gurbani and not a religious ruling.