ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਆਪੇ ਜਗਤੁ ਉਪਾਇ ਕੈ; ਗੁਣ ਅਉਗਣ ਕਰੇ ਬੀਚਾਰੁ ॥
aape jagat upaae kai; gun aaugan kare beechaar |
Sant Singh KhalsaHe created the world; He considers the merits and demerits of the mortals.
Manmohan SinghCreating the World of Himself, the Lord gives thought to the virtues and sins of the mortals.
Manmohan Singh (Punjabi)ਖੁਦ ਸੰਸਾਰ ਨੂੰ ਰਚ ਕੇ ਸੁਆਮੀ ਪ੍ਰਾਣੀਆਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਧਿਆਨ ਦਿੰਦਾ ਹੈ।
Fareedkot Teekaਵਾਹਿਗੁਰੂ ਆਪੇ ਹੀ ਜਗਤ ਕੋ ਉਤਪਤ ਕਰ ਕੇ ਆਪੇ ਜੀਵੋਂ ਕੇ ਗੁਣ ਔਗੁਣੋਂ ਕਾ ਬੀਚਾਰ ਕਰਤਾ ਹੈ॥
Prof. Sahib Singh(ਪ੍ਰਭੂ) ਆਪ ਹੀ ਜਗਤ ਬਣਾ ਕੇ (ਜੀਵਾਂ ਦੇ) ਗੁਣਾਂ ਤੇ ਔਗੁਣਾਂ ਦਾ ਲੇਖਾ ਕਰਦਾ ਹੈ।ਪਦ ਅਰਥ ਉਪਾਇ ਕੈ = ਪੈਦਾ ਕਰ ਕੇ।
SikhNet (Spanish)Él creó al mundo y toma en cuenta los méritos y deméritos de los mortales.
ਤ੍ਰੈ ਗੁਣ ਸਰਬ ਜੰਜਾਲੁ ਹੈ; ਨਾਮਿ. ਨ ਧਰੇ ਪਿਆਰੁ ॥
trai gun sarab janjaal hai; naam. na dhare piaar |
Sant Singh KhalsaThose who are entangled in the three gunas - the three dispositions - do not love the Naam, the Name of the Lord.
Manmohan SinghWhosoever loves not the Name; he is wholly involved in the entanglements of the world of three qualities.
Manmohan Singh (Punjabi)ਜੋ ਕੋਈ ਭੀ ਨਾਮ ਨਾਲ ਪ੍ਰੇਮ ਨਹੀਂ ਕਰਦਾ, ਉਹ ਤਿੰਨਾਂ ਲੱਛਣਾ ਵਾਲੇ ਸੰਸਾਰ ਦੇ ਅਲਸੇਟਿਆਂ ਵਿੱਚ ਪੂਰੀ ਤਰ੍ਹਾਂ ਫਸ ਜਾਂਦਾ ਹੈ।
Fareedkot Teekaਤੀਨੋਂ ਗੁਣੋਂ ਕੇ (ਜੰਜਾਲੁ) ਧੰਧੇ ਮੇਂ ਸਭੀ ਪ੍ਰਵਿਰਤਿ ਹੋ ਰਹੇ ਹੈਂ, ਮਨਮੁਖ ਨਾਮੀ ਮੇਂ ਪਿਆਰ ਨਹੀਂ ਧਰਤੇ ਹੈਂ॥
Prof. Sahib Singh(ਮਾਇਆ ਦੇ) ਤਿੰਨ ਗੁਣ (ਭੀ ਜੋ) ਨਿਰਾ ਜੰਜਾਲ (ਭਾਵ, ਵਿਕਾਰਾਂ ਵਿਚ ਫਸਾਣ ਵਾਲਾ) ਹੀ ਹੈ (ਇਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ, ਇਸ ਵਿਚ ਫਸ ਕੇ ਜਗਤ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਪਾਂਦਾ;ਪਦ ਅਰਥ ਸਰਬ ਜੰਜਾਲੁ = ਨਿਰਾ ਜੰਜਾਲ, ਨਿਰਾ ਵਿਕਾਰਾਂ ਵਿਚ ਫਸਾਣ ਦਾ ਮੂਲ। ਨਾਮਿ = ਨਾਮ ਵਿਚ।
SikhNet (Spanish)Quiénes se dejan enredar en las tres Gunas, terminan no amando el Nombre del Señor.
ਗੁਣ ਛੋਡਿ. ਅਉਗਣ ਕਮਾਵਦੇ; ਦਰਗਹ ਹੋਹਿ ਖੁਆਰੁ ॥
gun chhodd. aaugan kamaavade; daragah hohi khuaar |
Sant Singh KhalsaForsaking virtue, they practice evil; they shall be miserable in the Court of the Lord.
Manmohan SinghForsaking virtue, they who practise sin, become miserable in the Lord's Court.
Manmohan Singh (Punjabi)ਨੇਕੀ ਨੂੰ ਤਿਆਗ ਜੋ ਪਾਪ ਕਰਦੇ ਹਨ, ਉਹ ਪ੍ਰਭੂ ਦੇ ਦਰਬਾਰ ਅੰਦਰ ਅਵਾਜਾਰ ਹੁੰਦੇ ਹਨ।
Fareedkot Teekaਜੋ ਗੁਣੋਂ ਕੋ ਛੋਡ ਕਰ ਅਵਗੁਣੋਂ ਕੋ ਕਮਾਵਤੇ ਹੈਂ, ਸੋ ਦਰਗਹ ਮੇਂ ਖ੍ਵਾਰ ਹੋਤੇ ਹੈਂ॥
Prof. Sahib Singh(ਇਸ ਵਾਸਤੇ ਜੀਵ) ਗੁਣ ਛੱਡ ਕੇ ਅਉਗਣ ਕਮਾਂਦੇ ਹਨ ਤੇ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿਚ ਸ਼ਰਮਿੰਦੇ ਹੁੰਦੇ ਹਨ।ਪਦ ਅਰਥ ਛੋਡਿ = ਛੱਡ ਕੇ। ਹੋਹਿ = ਹੁੰਦੇ ਹਨ।
SikhNet (Spanish)Haciendo a un lado la Virtud, viven en la maldad, y sólo encontrarán miseria en la Corte del Señor.
ਜੂਐ ਜਨਮੁ ਤਿਨੀ ਹਾਰਿਆ; ਕਿਤੁ ਆਏ ਸੰਸਾਰਿ ॥
jooai janam tinee haariaa; kit aae sansaar |
Sant Singh KhalsaThey lose their life in the gamble; why did they even come into the world?
Manmohan SinghThey lose their life in the game of chance, What did they come in this world for?
Manmohan Singh (Punjabi)ਉਹ ਆਪਣਾ ਜੀਵਨ ਜੂਲੇ (ਜੂਏ) ਵਿੱਚ ਗੁਆ ਲੈਂਦੇ ਹਨ। ਉਹ ਕਾਹਦੇ ਲਈ ਜਗਤ ਵਿੱਚ ਆਏ ਸਨ?
Fareedkot Teekaਸੰਸਾਰ ਜੂਏ ਮੇਂ ਤਿਨ ਮਨਮੁਖੋਂ ਨੇ ਜਨਮੁ ਹਾਰ ਦੀਆ ਹੈ, ਵਹੁ ਸੰਸਾਰ ਮੇਂ ਕਿਸ ਵਾਸਤੇ ਆਏ, ਭਾਵ ਤਿਨਾਂ ਕਾ ਆਵਣਾ ਬ੍ਯਰਥ ਹੈ॥
Prof. Sahib Singhਅਜੇਹੇ ਜੀਵ (ਮਾਨੋ) ਜੂਏ ਵਿਚ ਮਨੁੱਖਾ-ਜਨਮ ਹਾਰ ਜਾਂਦੇ ਹਨ, ਉਹਨਾਂ ਦਾ ਜਗਤ ਵਿਚ ਆਉਣਾ ਕਿਸੇ ਅਰਥ ਨਹੀਂ ਹੁੰਦਾ ਹੈ।ਪਦ ਅਰਥ ਤਿਨੀ = ਉਹਨਾਂ ਨੇ। ਕਿਤੁ = ਕਾਹਦੇ ਲਈ? ਸੰਸਾਰਿ = ਸੰਸਾਰ ਵਿਚ।
SikhNet (Spanish)Ellos pierden la apuesta de su vida. ¿Por qué llegaron a este mundo?
ਸਚੈ ਸਬਦਿ ਮਨੁ ਮਾਰਿਆ; ਅਹਿਨਿਸਿ ਨਾਮਿ ਪਿਆਰਿ ॥
sachai sabad man maariaa; ahinis naam piaar |
Sant Singh KhalsaBut those who conquer and subdue their minds, through the True Word of the Shabad - night and day, they love the Naam.
Manmohan SinghThey come to still their mind through the True Name and day and night love the Lord's Name,
Manmohan Singh (Punjabi)ਉਹ ਸੱਚੇ ਨਾਮ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰ ਲੈਂਦੇ ਹਨ ਅਤੇ ਦਿਨ ਤੇ ਰੈਣ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰਦੇ ਹਨ,
Fareedkot Teekaਸਚੇ ਗੁਰ ਉਪਦੇਸ ਕਰ ਜਿਨੋਂ ਨੇ ਮਨ ਕੋ ਮਾਰਾ ਹੈ, ਸੋ ਗੁਰਮੁਖ ਰਾਤ੍ਰਿ ਦਿਨ ਨਾਮੀ ਮੇਂ ਪ੍ਯਾਰੁ ਕਰਤੇ ਹੈਂ॥
Prof. Sahib Singh(ਪਰ) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੇ) ਸੱਚੇ ਸ਼ਬਦ ਦੀ ਰਾਹੀਂ ਆਪਣਾ ਮਨ ਵੱਸ ਵਿਚ ਲਿਆਂਦਾ ਹੈ, ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ ਪਿਆਰ ਪਾਂਦੇ ਹਨ,ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਾਰਿਆ = ਵੱਸ ਵਿਚ ਲਿਆਂਦਾ। ਅਹਿ = ਦਿਨ। ਨਿਸਿ = ਰਾਤ। ਪਿਆਰਿ = ਪਿਆਰ ਦੀ ਰਾਹੀਂ (ਗੁਜ਼ਾਰਦੇ ਹਨ)।
SikhNet (Spanish)Sin embargo, quiénes conquistan y controlan su mente, mediante la Palabra del Shabd, día y noche aman el Naam
ਜਿਨੀ ਪੁਰਖੀ ਉਰਿ ਧਾਰਿਆ; ਸਚਾ ਅਲਖ ਅਪਾਰੁ ॥
jinee purakhee ur dhaariaa; sachaa alakh apaar |
Sant Singh KhalsaThose people enshrine the True, Invisible and Infinite Lord in their hearts.
Manmohan Singhthe persons, who enshrine the True, Unseeable and infinite Lord in their mind.
Manmohan Singh (Punjabi)ਜਿਹੜੇ ਪੁਰਸ਼ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਅਮੀ ਨੂੰ ਆਪਣੇ ਅੰਤਰ-ਆਤਮੇ ਟਿਕਾ ਲੈਂਦੇ ਹਨ।
Fareedkot Teekaਜਿਨ ਪੁਰਸੋਂ ਨੇ ਸਚਾ ਅਲਖੁ ਅਪਾਰੁ ਹਿਰਦੇ ਮੇਂ ਧਾਰਨ ਕੀਆ ਹੈ॥☬ਸੋ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਨ੍ਹਾਂ ਨੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਵਸਾਇਆ ਹੈ,ਪਦ ਅਰਥ ਪੁਰਖੀ = ਪੁਰਖੀਂ, ਪੁਰਖਾਂ ਨੇ। ਉਰਿ = ਹਿਰਦੇ ਵਿਚ।
SikhNet (Spanish)y enaltecen al Verdadero, Invisible e Infinito Señor en sus corazones.
ਤੂ ਗੁਣਦਾਤਾ ਨਿਧਾਨੁ ਹਹਿ; ਅਸੀ ਅਵਗਣਿਆਰ ॥
too gunadaataa nidhaan heh; asee avaganiaar |
Sant Singh KhalsaYou, O Lord, are the Giver, the Treasure of virtue; I am unvirtuous and unworthy.
Manmohan SinghThou, O Lord, are the Giver and Treasure of virtues, and I am but a sinner.
Manmohan Singh (Punjabi)ਤੂੰ ਹੇ ਸੁਆਮੀ। ਨੇਕੀਆਂ ਦਾ ਦਾਤਾਰ ਅਤੇ ਖਜਾਨਾ ਹੈ, ਅਤੇ ਮੈਂ ਨਿਰਾਪੁਰਾ ਪਾਪੀ ਹੀ ਹਾਂ।
Fareedkot Teekaਤੂੰ ਗੁਣੋਂ ਕਾ ਦਾਤਾ ਨਿਧੀ ਕਾ ਘਰੁ ਹੈਂ ਔਰ ਅਸੀਂ ਅਵਗੁਣੋਂ ਵਾਲੇ ਹਾਂ॥
Prof. Sahib Singh(ਉਹ ਇਉਂ ਬੇਨਤੀ ਕਰਦੇ ਹਨ)-"ਹੇ ਪ੍ਰਭੂ! ਤੂੰ ਗੁਣਾਂ ਦਾ ਦਾਤਾ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈ, ਅਸੀਂ ਜੀਵ ਅਉਗਣੀ ਹਾਂ।"ਪਦ ਅਰਥ ਨਿਧਾਨੁ = (ਸਾਰੇ ਗੁਣਾਂ ਦਾ) ਖ਼ਜ਼ਾਨਾ। ਹਹਿ = ਤੂੰ ਹੈਂ।
SikhNet (Spanish)Tú, oh Señor, eres el Dador, el Tesoro de Virtud, y yo nada merezco, pues vivo en el vicio.
ਜਿਸੁ ਬਖਸੇ. ਸੋ ਪਾਇਸੀ; ਗੁਰਸਬਦੀ ਵੀਚਾਰੁ ॥੧੩॥
jis bakhase. so paaeisee; gurasabadee veechaar |13|
Sant Singh KhalsaHe alone finds You, whom You bless and forgive, and inspire to contemplate the Word of the Guru's Shabad. ||13||
Manmohan SinghHe alone attains unto Thee, O Lord, whom Thou pardon and he alone reflects on the Guru's word.
Manmohan Singh (Punjabi)ਕੇਵਲ ਉਹ ਹੀ ਤੈਨੂੰ ਪਰਾਪਤ ਹੁੰਦਾ ਹੈ, ਹੈ ਸਾਈਂ! ਜਿਸ ਨੂੰ ਤੂੰ ਮੁਆਫ ਕਰ ਦਿੰਦਾ ਹੈ ਤੇ ਕੇਵਲ ਉਹ ਹੀ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।
Fareedkot Teekaਜਿਸ ਕੋ ਤੂੰ ਬਖਸੇਂਗਾ ਸੋ ਗੁਰ ਸਬਦੀ ਵੀਚਾਰ ਕਰ ਤੇਰੇ ਕੋ ਪਾਇ ਲੇਵੇਗਾ॥੧੩॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਅਜੇਹੀ ਸੁਅੱਛ) ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ (ਪਰਮਾਤਮਾ ਆਪ) ਮਿਹਰ ਕਰਦਾ ਹੈ ॥੧੩॥ਪਦ ਅਰਥ ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ ॥੧੩॥
SikhNet (Spanish)Sólo te encuentra ese a quién perdonas y das Tu Bendición, pues lo inspiras a meditar en la Palabra del Shabd del Guru. (13)