ੴ

ਸਿੱਖਬਾਣੀ · SikhBani

ਮਿਰਤ ਮੋਹੰ ਅਲਪ ਬੁਧੵੰ ਰਚੰਤਿ ਬਨਿਤਾ ਬਿਨੋਦ ਸਾਹੰ ॥

mirat mohan alap budhayan rachant banitaa binod saahan
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1354 · 4 lines
Translations

ਮਿਰਤ ਮੋਹੰ. ਅਲਪ ਬੁਧੵੰ; ਰਚੰਤਿ ਬਨਿਤਾ ਬਿਨੋਦ. ਸਾਹੰ ॥

mirat mohan. alap budhayan; rachant banitaa binod. saahan |

Sant Singh KhalsaThe person of shallow understanding is dying in emotional attachment; he is engrossed in pursuits of pleasure with his wife.
Manmohan SinghThe man of paltry intelligence is perishing in worldly love and is engrossed in pleasure with his wife.
Manmohan Singh (Punjabi)ਥੋੜ੍ਹੀ ਅਕਲ ਵਾਲਾ ਇਨਸਾਨ ਸੰਸਾਰੀ ਮਮਤਾ ਅੰਦਰ ਮਰ ਰਿਹਾ ਹੈ ਅਤੇ ਆਪਣੀ ਪਤਨੀ ਨਾਲ ਰੰਗ ਰਲੀਆਂ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teeka(ਮ੍ਰਿਤ) ਕਰ ਕੇ ਮੋਹਤ ਹੂਆ (ਅਲਪ) ਤੁਛ ਬੁਧੀ ਵਾਲਾ ਜੀਵ (ਬਨਿਤਾ) ਇਸਤ੍ਰੀ ਆਦਿਕੋਂ ਕੇ (ਬਿਨੋਦ) ਬਿਲਾਸੋਂ ਮੇਂ (ਸਾਹੰ) ਸਹਿਤ ਹੰਕਾਰ ਕੇ ਰਚ ਰਹਿਆ ਹੈ॥
Prof. Sahib Singhਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ।

ਪਦ ਅਰਥ ਮਿਰਤ = ਨਾਸਵੰਤ ਪਦਾਰਥ। ਅਲਪ = ਥੋੜੀ (अल्प)। ਅਲਪ ਬੁਧ੍ਯ੍ਯੰ = ਹੋਛੀ ਮੱਤ ਵਾਲਾ ਮਨੁੱਖ। ਰਚੰਤਿ = ਰਚਿਆ ਰਹਿੰਦਾ ਹੈ, ਮਸਤ ਰਹਿੰਦਾ ਹੈ। ਬਿਨੋਦ = ਕਲੋਲ (विनोद = amusement)। ਸਾਹੰ = ਉਤਸ਼ਾਹ, ਚਾਉ।

SikhNet (Spanish)La persona de corto entendimiento, se muere en su apego emocional, vive involucrado en obtener los placeres mundanos con su pareja.

ਜੌਬਨ ਬਹਿਕ੍ਰਮ; ਕਨਿਕ ਕੁੰਡਲਹ ॥

jauaban bahikram; kanik kunddalah |

Sant Singh KhalsaWith youthful beauty and golden earrings,
Manmohan Singh(Worldliness has so much clung to him, that) he looks adorned with young age, gold earnings,
Manmohan Singh (Punjabi)(ਦੁਨੀਆਦਾਰੀ ਉਸ ਨੂੰ ਐਨੀ ਚਿਮੜੀ ਹੈ ਕਿ) ਉਹ ਯੁਵਾ ਅਵਸਥਾ, ਸੋਲੇ ਦੀਆਂ ਨੱਤੀਆਂ,
Fareedkot Teekaਜੋਬਨ ਅਵਸਥਾ ਔਰ (ਬਹਿਕ੍ਰਮ) ਬਲ ਅਰ ਸ੍ਵਰਨ ਕੇ ਤੁੰਗਲ॥
Prof. Sahib Singhਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ),

ਪਦ ਅਰਥ ਜੌਬਨ = ਜੁਆਨੀ (यौवनं)। ਬਹਿਕ੍ਰਮ = ਬਲ (बहिष्त्रत्र्म)।

SikhNet (Spanish)Con belleza juvenil y aretes de oro, fabulosas mansiones,

ਬਚਿਤ੍ਰ ਮੰਦਿਰ, ਸੋਭੰਤਿ ਬਸਤ੍ਰਾ; ਇਤੵੰਤ ਮਾਇਆ ਬੵਾਪਿਤੰ ॥

bachitr mandir, sobhant basatraa; itayant maaeaa bayaapitan |

Sant Singh Khalsawondrous mansions, decorations and clothes - this is how Maya clings to him.
Manmohan Singhand beauteous mansion and dresses.
Manmohan Singh (Punjabi)ਅਤੇ ਸੁੰਦਰ ਮਹਿਲਾਂ ਤੇ ਪੁਸ਼ਾਕਾ ਨਾਲ ਸੁਭਾਇਮਾਨ ਹੋ ਰਿਹਾ ਹੈ।
Fareedkot Teekaਵਿਸੇਸ ਕਰ ਨਾਨਾ ਪਰਕਾਰ ਕੇ ਮੰਦਰ ਔ ਬਸਤ੍ਰੋਂ ਕਰ ਸੋਭਤਾ ਹੈ। ਇਸ ਪਰਕਾਰ ਅਤ੍ਯੰਤ ਕਰ ਕੇ ਜੀਵ ਮਾਇਆ ਮੇਂ ਬਿਆਪਤ ਹੋ ਕਰ ਜਨਮ ਮਰਨ ਆਦੀ ਦੁਖੋਂ ਕੋ ਪਾਵਤਾ ਹੈ॥
Prof. Sahib Singhਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ-ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)।

ਪਦ ਅਰਥ ਬਚਿਤ੍ਰ = ਕਿਸਮ ਕਿਸਮ ਦੇ। ਬਸਤ੍ਰਾ = ਕਪੜੇ। ਇਤ੍ਯ੍ਯੰਤ = ਇਸ ਤਰ੍ਹਾਂ। ਬ੍ਯ੍ਯਾਪਿਤੰ = ਪ੍ਰਭਾਵ ਪਾਂਦੀ ਹੈ।

SikhNet (Spanish)adornos y ropa fina, es como Maya se aferra. Oh Eterno, Inmutable

ਹੇ ਅਚੁਤ. ਸਰਣਿ ਸੰਤ ਨਾਨਕ; ਭੋ ਭਗਵਾਨਏ. ਨਮਹ ॥੧੧॥

he achut. saran sant naanak; bho bhagavaane. namah |11|

Sant Singh KhalsaO Eternal, Unchanging, Benevolent Lord God, O Sanctuary of the Saints, Nanak humbly bows to You. ||11||
Manmohan SinghO Eternal Master, O Auspicious Lord and the protection of the saints, Nana pays homage unto Thee.
Manmohan Singh (Punjabi)ਹੇ ਅਮਰ ਮਾਲਕ! ਹੇ ਸੁਲਖਣੇ ਸੁਆਮੀ ਅਤੇ ਸਾਧੂਆਂ ਦੀ ਪਨਾਹ! ਨਾਨਕ ਤੈਨੂੰ ਪ੍ਰਨਾਮ ਕਰਦਾ ਹੈ।
Fareedkot Teekaਤਾਂ ਤੇ ਹੇ ਅਚੁਤ (ਸਰਣਿ ਸੰਤ) ਸੰਤੋਂ ਕੇ ਆਸਰਾ ਰੂਪ! ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਗਵਾਨ! ਤੁਝ ਕੋ ਮੇਰੀ ਨਮਸਕਾਰ ਹੈ; ਭਾਵ ਯੇਹ ਵਾਹਿਗੁਰੂ ਕੇ ਆਗੇ ਜੀਵ ਐਸੇ ਬੇਨਤੀ ਕਰੇ, ਵਾ ਆਪ ਬੇਨਤੀ ਕਰਤੇ ਹੈਂ: ਹੇ ਹਰੀ! ਇਸ ਜੀਵ ਕੀ ਮਾਯਾ ਤੇ ਰਖ੍ਯਾ ਕਰੋ॥੧੧॥☬ਜੀਵੋਂ ਕੋ ਦੁੰਦੋਂ ਕੋ ਪ੍ਰਾਪਤੀ ਕਹਤੇ ਹੈਂ:
Prof. Sahib Singhਨਾਨਕ (ਆਖਦਾ ਹੈ) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ) ॥੧੧॥

ਪਦ ਅਰਥ ਭੋ = ਹੇ! ਭਗਵਾਨਏ = ਭਗਵਾਨ ਨੂੰ। ਨਮਹ = ਨਮਸਕਾਰ ॥੧੧॥

* ਭਾਵ: ਮਾਇਆ ਕਈ ਰੰਗਾਂ ਰੂਪਾਂ ਵਿਚ ਮਨੁੱਖ ਉਤੇ ਆਪਣਾ ਪ੍ਰਭਾਵ ਪਾਂਦੀ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆਉਂਦਾ ਹੈ ਉਸ ਉਤੇ ਮਾਇਆ ਦਾ ਜ਼ੋਰ ਨਹੀਂ ਪੈ ਸਕਦਾ।

SikhNet (Spanish)y Bondadoso Dios nuestro Señor, oh Refugio de los Santos, Nanak se postra ante Ti, con total Humildad. (11)
Answers quote the Granth verbatim with Ang citations. AI commentary is not Gurbani and not a religious ruling.