ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਜੀਉ ਪਾਇ. ਤਨੁ ਸਾਜਿਆ; ਰਖਿਆ ਬਣਤ ਬਣਾਇ ॥
jeeo paae. tan saajiaa; rakhiaa banat banaae |
Sant Singh KhalsaHe placed the soul in the body which He had fashioned. He protects the Creation which He has created.
Manmohan SinghHaving created the body the Creator infused Life therein and made arrangements to protect it.
Manmohan Singh (Punjabi)ਦੇਹਿ ਨੂੰ ਰਚ ਕੇ ਕਰਤਾਰ ਨੇ ਉਸ ਅੰਦਰ ਜਿੰਦ ਜਾਨ ਪਾਈ ਅਤੇ ਇਸ ਨੂੰ ਬਚਾਉਣ ਦਾ ਪ੍ਰਬੰਧ ਕੀਤਾ।
Fareedkot Teekaਵਾਹਿਗੁਰੂ ਨੇ ਪੰਚ ਤਤ ਕੇ ਸਰੀਰ ਰਚ ਕਰ (ਜੀਉ ਪਾਇ) ਪ੍ਰਾਣ ਕਲਾ ਕੋ ਧਾਰਣ ਕੀਆ, ਪੁਨਾ ਐਸੀ ਬਨਤ ਬਣਾਇਕੇ ਰਖ੍ਯਾ ਹੈ॥
Prof. Sahib Singh(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ।ਪਦ ਅਰਥ ਜੀਉ = ਜਿੰਦ। ਤਨੁ = ਸਰੀਰ। ਬਣਤ = ਘਾੜਤ।
SikhNet (Spanish)Aquél que dio vida a tu cuerpo, y quien te transformó en una belleza,
ਅਖੀ ਦੇਖੈ. ਜਿਹਵਾ ਬੋਲੈ; ਕੰਨੀ ਸੁਰਤਿ ਸਮਾਇ ॥
akhee dekhai. jihavaa bolai; kanee surat samaae |
Sant Singh KhalsaWith their eyes, they see, and with their tongues, they speak; with their ears, they bring the mind to awareness.
Manmohan SinghMan sees with his eyes speaks with his tongue and fixes his attention by gearing with his ears.
Manmohan Singh (Punjabi)ਆਦਮੀ ਆਪਣਿਆਂ ਨੇਤ੍ਰਾ ਨਾਲ ਵੇਖਦਾ ਹੈ, ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਆਪਣੇ ਕੰਨਾਂ ਦੁਆਰਾ ਸੁਣ ਕੇ ਆਪਣੀ ਬਿਰਤੀ ਜੋੜਦਾ ਹੈ।
Fareedkot Teekaਤਿਸ ਕੀ ਸਤਾ ਕਰ ਆਖੋਂ ਸੇ ਦੇਖਤਾ ਹੈ ਔਰ ਜਿਹਬਾ ਕਰ ਬੋਲਤਾ ਹੈ, ਪੁਨਾ ਕਾਨੋਂ ਮੇਂ ਸੁਨਣੇ ਕੀ ਗ੍ਯਾਤ ਸਮਾਈ ਹੈ॥
Prof. Sahib Singhਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ,ਪਦ ਅਰਥ ਅਖੀ = ਅੱਖੀਂ, ਅੱਖਾਂ ਨਾਲ। ਕੰਨੀ = ਕੰਨੀਂ, ਕੰਨਾਂ ਵਿਚ। ਸੁਰਤਿ = ਸੁਣਨ ਦੀ ਸੱਤਿਆ। ਸਮਾਇ = ਟਿਕੀ ਹੋਈ ਹੈ, ਮੌਜੂਦ ਹੈ।
SikhNet (Spanish)te dio ojos para ver, y boca para hablar, oídos para fijar en tu mente lo que escuchas.
ਪੈਰੀ ਚਲੈ. ਹਥੀ ਕਰਣਾ; ਦਿਤਾ ਪੈਨੈ ਖਾਇ ॥
pairee chalai. hathee karanaa; ditaa painai khaae |
Sant Singh KhalsaWith their feet, they walk, and with their hands, they work; they wear and eat whatever is given.
Manmohan SinghHe walks with feet, works with hands and wears and eats what is given to him.
Manmohan Singh (Punjabi)ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ ਤੇ ਜੋ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਪਹਿਨਦਾ ਤੇ ਖਾਂਦਾ ਹੈ।
Fareedkot Teekaਔਰ ਚਰਨੋਂ ਕਰ ਚੱਲਦਾ ਹੈ ਹਾਥੋਂ ਕਰ ਕਰਮ ਕਾ ਕਰਣਾ ਹੋਤਾ ਹੈ, ਉਸੀ ਕਾ ਦੀਆ ਪਹਰਤਾ ਖਾਤਾ ਹੈ॥
Prof. Sahib Singhਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ।
SikhNet (Spanish)Quien te dio pies para caminar, manos para hacer, y te bendijo con comida y ropaje;
ਜਿਨਿ ਰਚਿ ਰਚਿਆ. ਤਿਸਹਿ. ਨ ਜਾਣੈ; ਅੰਧਾ. ਅੰਧੁ ਕਮਾਇ ॥
jin rach rachiaa. tiseh. na jaanai; andhaa. andh kamaae |
Sant Singh KhalsaThey do not know the One who created the Creation. The blind fools do their dark deeds.
Manmohan SinghHe knows not Him who made the make. The blind man does dark deeds.
Manmohan Singh (Punjabi)ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਬਨਾਵਟ ਬਣਾਈ ਹੈ! ਮੁਨਾਖਾ ਮਨੁੱਖ ਕਾਲੇ ਕਰਮ ਕਮਾਉਂਦਾ ਹੈ।
Fareedkot Teekaਜਿਸ ਨੈ ਤੱਤੋਂ ਕੋ ਰਚ ਕਰ ਤੱਤੋਂ ਦੁਆਰਾ ਸਰੀਰ ਕੋ (ਰਚਿਆ) ਬਨਾਇਆ ਹੈ ਤਿਸ ਕੋ ਨਹੀਂ ਜਾਨਤਾ ਹੈ, ਯਾਂ ਤੇ (ਅੰਧਾ) ਅਗ੍ਯਾਨੀ ਜੀਵ (ਅੰਧੁ) ਮੰਦ ਕਰਮ ਕਮਾਵਤਾ ਹੈ॥☬ਜਿਸ ਦੇਹ ਮੇਂ ਹੰ ਅਭਿਮਾਨ ਕਰ ਕੇ ਵਾਹਿਗੁਰੂ ਕੋ ਵਿਸਾਰਿਆ ਹੈ ਤਿਸ ਕੀ ਦਸਾ ਕਹਤੇ ਹੈਂ:
Prof. Sahib Singhਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ)।ਪਦ ਅਰਥ ਅੰਧੁ = ਅੰਨ੍ਹਿਆਂ ਵਾਲਾ ਕੰਮ।
SikhNet (Spanish)a Él no Lo conoces, oh ciego, y además haces acciones oscuras.
ਜਾ ਭਜੈ ਤਾ ਠੀਕਰੁ ਹੋਵੈ; ਘਾੜਤ. ਘੜੀ ਨ ਜਾਇ ॥
jaa bhajai taa ttheekar hovai; ghaarrat. gharree na jaae |
Sant Singh KhalsaWhen the pitcher of the body breaks and shatters into pieces, it cannot be re-created again.
Manmohan SinghWhen the pitcher breaks it crumbles into pot-pieces then and its mould cannot be remoulded.
Manmohan Singh (Punjabi)ਜਦ ਘੜਾ ਟੁਟਦਾ ਹੈ, ਤਦ ਇਹ ਠੀਕਰੀਆਂ ਹੋ ਜਾਂਦਾ ਹੈ, ਅਤੇ ਇਸ ਦੀ ਡੌਲ ਮੁੜ ਡੌਲੀ ਨਹੀਂ ਜਾ ਸਕਦੀ।
Fareedkot Teekaਜਬ (ਭਜੈ) ਪ੍ਰਾਣਾਂ ਕਾ ਵਿਜੋਗ ਹੋਤਾ ਹੈ ਤਬ ਠੀਕਰ ਹੋਵੈ, ਅਰਥਾਤ ਫੂਟੇ ਪਾਤ੍ਰ ਕੇ ਟੁਕੜੇ ਵਤ ਨਿਕੰਮੀ ਹੋ ਜਾਤੀ ਹੈ, ਪੁਨਾ ਇਸ ਕੀ ਬਨਾਵਟ ਨਹੀਂ ਬਨਤੀ ਹੈ॥
Prof. Sahib Singhਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ।
SikhNet (Spanish)Cuando tu cuerpo se haya hecho pedazos, nadie te va a rehacer.
ਨਾਨਕ. ਗੁਰ ਬਿਨੁ ਨਾਹਿ ਪਤਿ; ਪਤਿ ਵਿਣੁ ਪਾਰਿ ਨ ਪਾਇ ॥੧॥
naanak. gur bin naeh pat; pat vin paar na paae |1|
Sant Singh KhalsaO Nanak, without the Guru, there is no honor; without honor, no one is carried across. ||1||
Manmohan SinghNanak, without the Guru there is no honour and without this honour one cannot ferry across.
Manmohan Singh (Punjabi)ਨਾਨਕ ਗੁਰਾਂ ਦੇ ਬਾਝੋਂ, ਇੱਜ਼ਤ ਆਬਰੂ ਨਹੀਂ ਹੁੰਦੀ, ਅਤੇ ਇਸ ਇੱਜ਼ਤ ਆਬਰੁ ਦੇ ਬਗੈਰ ਇਨਸਾਨ ਪਾਰ ਨਹੀਂ ਹੋ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਸੇ ਬਿਨਾ ਪਤਿ ਨਹੀਂ, ਇੱਜਤ ਸੇ ਬਿਨਾ ਪਾਰ ਰੂਪ ਪਰਮੇਸ੍ਵਰ ਕੋ ਨਹੀਂ ਪਾਈਤਾ, ਇੱਜਤ ਕਾ ਭਾਵ ਆਤਮਗ੍ਯਾਨ ਹੈ॥੧॥☬ਗੁਰੂ ਅੰਦਦ ਜੀ ਸੇ ਸਿਖੋਂ ਨੇ ਮਨਮੁਖ ਕਾ ਲਖਣ ਪੂਛਾ ਤਿਸ ਕਾ ਉੱਤਰ ਕਹਤੇ ਹੈਂ:
Prof. Sahib Singhਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥ਪਦ ਅਰਥ ਪਾਰਿ ਨਾ ਪਾਇ = ਪਾਰ ਨਹੀਂ ਲੰਘਦਾ। ਪਤਿ = ਇੱਜ਼ਤ, ਪ੍ਰਭੂ ਦੀ ਮਿਹਰ ॥੧॥
SikhNet (Spanish)Dice Nanak, uno no es honrado en la Corte del Señor sin el Guru; y sin este Honor, uno no es salvado. (1)