ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੌਥੀ।
SikhNet (Spanish)Gauri Purbi, Mejl Guru Ram Das, Cuarto Canal Divino.
ਕਰਹੁ ਕ੍ਰਿਪਾ ਜਗਜੀਵਨ ਦਾਤੇ; ਮੇਰਾ ਮਨੁ. ਹਰਿ ਸੇਤੀ ਰਾਚੇ ॥
karahu kripaa jagajeevan daate; meraa man. har setee raache |
Sant Singh KhalsaShow Mercy to me, O Life of the World, O Great Giver, so that my mind may merge with the Lord.
Manmohan SinghShow mercy unto me, O the Giver of life to the world, that my soul may remain merged with God.
Manmohan Singh (Punjabi)ਮੇਰੇ ਉਤੇ ਤਰਸ ਕਰ ਹੇ ਜਹਾਨ ਨੂੰ ਜਿੰਦ ਜਾਨ ਦੇਣ ਵਾਲੇ! ਤਾਂ ਜੋ ਮੇਰੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹੇ।
Fareedkot Teekaਹੇ ਜਗੁ ਜੀਵਨ ਦਾਤੇ ਹਰੀ! ਆਪ ਐਸੀ ਕ੍ਰਿਪਾ ਕਰੋ, ਜੋ ਮੇਰਾ ਮਨੁ ਤੇਰੇ ਸਾਥ ਰਚਿਆ ਰਹੈ ਅਰਥਾਤ ਤਦਾਕਾਰ ਰਹੇ॥
Prof. Sahib Singhਹੇ ਜਗਤ ਦੇ ਜੀਵਨ! ਹੇ ਦਾਤਾਰ! ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ।ਪਦ ਅਰਥ ਰਾਚੇ = ਰਚਿਆ ਰਹੇ, ਮਸਤ ਰਹੇ।
SikhNet (Spanish)Ten piedad de mí, oh Vida de vidas, Señor Benévolo, para que mi vida se llene de Ti.
ਸਤਿਗੁਰਿ ਬਚਨੁ ਦੀਓ. ਅਤਿ ਨਿਰਮਲੁ; ਜਪਿ ਹਰਿ ਹਰਿ. ਹਰਿ ਮਨੁ ਮਾਚੇ ॥੧॥
satigur bachan deeo. at niramal; jap har har. har man maache |1|
Sant Singh KhalsaThe True Guru has bestowed His most pure and sacred Teachings. Chanting the Name of the Lord, Har, Har, Har, my mind is transfixed and enraptured. ||1||
Manmohan Singhthe true Guru has imparted to me, an exceedingly immaculate instruction, and by uttering the Lord Master's Name, my Mind is transported.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪਰਮ ਪਵਿੱਤਰ ਸਿਖਿਆ ਦਿੱਤੀ ਹੈ ਅਤੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰਾ ਚਿੱਤ ਪਰਮ ਪਰਸੰਨ ਹੋ ਗਿਆ ਹੈ।
Fareedkot Teekaਹੇ ਹਰੀ! ਜਬ ਮੇਰੇ ਮਨ ਮੇਂ ਸਤਗੁਰੋਂ ਨੇ ਅਤੀ ਨਿਰਮਲ ਬਚਨੁ ਦੀਆ ਤਬ ਤੇਰੇ ਹਰੇਕ ਨਾਮ ਜੋ ਜੀਵੋਂ ਕੋ ਹਰੇ ਕਰਨੇ ਵਾਲੇ ਹੈਂ, ਸੋ ਨਾਮ ਕਾ ਜਾਪ ਕਰ ਕੇ ਮਨ ਮਾਚੇ, ਭਾਵ ਅੰਤਹਕਰਣ ਪ੍ਰਫੁਲਤ ਹੂਏ ਹੈਂ॥੧॥
Prof. Sahib Singh(ਤੇਰੀ ਕਿਰਪਾ ਨਾਲ) ਸਤਿਗੁਰੂ ਨੇ ਮੈਨੂੰ ਬਹੁਤ ਪਵਿਤ੍ਰ ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖ਼ੁਸ਼ ਹੋ ਰਿਹਾ ਹੈ ॥੧॥ਪਦ ਅਰਥ ਸਤਿਗੁਰਿ = ਗੁਰੂ ਨੇ। ਬਚਨੁ = ਉਪਦੇਸ਼। ਮਾਚੇ = ਮੱਚਦਾ ਹੈ, ਖ਼ੁਸ਼ ਹੁੰਦਾ ਹੈ ॥੧॥
SikhNet (Spanish)La Palabra del Shabd del Guru es tan Pura, que mi mente entra en Éxtasis, meditando en el Señor. (1)
ਰਾਮ. ਮੇਰਾ ਮਨੁ ਤਨੁ; ਬੇਧਿ ਲੀਓ ਹਰਿ ਸਾਚੇ ॥
raam. meraa man tan; bedh leeo har saache |
Sant Singh KhalsaO Lord, my mind and body have been pierced through by the True Lord.
Manmohan SinghO omnipresent Lord, my mind and body the True God, has perforated.
Manmohan Singh (Punjabi)ਹੇ ਸਰਬ-ਵਿਆਪਕ ਸੁਆਮੀ! ਮੇਰਾ ਮਨ ਤੇ ਦੇਹਿ, ਸੱਚੇ ਵਾਹਿਗੁਰੂ ਨੇ ਵਿੱਨ੍ਹ ਸੁਟੇ ਹਨ।
Fareedkot Teekaਹੇ ਹਰੀ ਸਚੇ ਰਾਮ! ਮੇਰਾ ਮਨ ਪੁਨਾ ਤਨ ਤੈਂ ਬੇਧ ਲੀਆ ਹੈ॥
Prof. Sahib Singhਹੇ ਰਾਮ! ਹੇ ਸਦਾ ਕਾਇਮ ਰਹਿਣ ਵਾਲੇ ਹਰੀ! ਤੂੰ (ਮਿਹਰ ਕਰ ਕੇ) ਮੇਰੇ ਮਨ ਨੂੰ ਮੇਰੇ ਤਨ ਨੂੰ (ਆਪਣੇ ਚਰਨਾਂ ਵਿਚ) ਵਿੰਨ੍ਹ ਲਿਆ ਹੈ।ਪਦ ਅਰਥ ਬੇਧਿ ਲੀਓ = ਵਿੰਨ੍ਹ ਲਿਆ। ਸਾਚੇ = ਸਦਾ ਕਾਇਮ ਰਹਿਣ ਵਾਲੇ ਨੇ।
SikhNet (Spanish)Mi mente y mi cuerpo están atravesados por la Flecha del Amor del Señor.
ਜਿਹ ਕਾਲ ਕੈ ਮੁਖਿ, ਜਗਤੁ ਸਭੁ ਗ੍ਰਸਿਆ; ਗੁਰ ਸਤਿਗੁਰ ਕੈ ਬਚਨਿ, ਹਰਿ ਹਮ ਬਾਚੇ ॥੧॥ ਰਹਾਉ ॥
jih kaal kai mukh, jagat sabh grasiaa; gur satigur kai bachan, har ham baache |1| rahaau |
Sant Singh KhalsaThe whole world is caught and held in the mouth of Death. Through the Teachings of the Guru, the True Guru, O Lord, I am saved. ||1||Pause||
Manmohan SinghMy God, by the instruction of the great True Guru, I am saved from the death, in whose mouth (clutches) the entire world is entangled. Pause.
Manmohan Singh (Punjabi)ਮੇਰੇ ਵਾਹਿਗੁਰੂ, ਵਿਸ਼ਾਲ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਉਸ ਮੌਤ ਤੋਂ ਬਚ ਗਿਆ ਹਾਂ, ਜਿਸ ਦੇ ਮੂੰਹ (ਪੰਜੇ) ਵਿੱਚ ਸਾਰਾ ਜਹਾਨ ਫਸਿਆ ਹੋਇਆ ਹੈ। ਠਹਿਰਾਉ।
Fareedkot Teekaਜਿਸ ਕਾਲ ਕੇ ਮੁਖ ਮੇਂ ਸੰਪੂਰਨ ਜਗਤ ਗ੍ਰਸਿਆ ਹੂਆ ਹੈ ਤਿਸ ਕਾਲ ਸੇ ਹੇ ਹਰੀ! ਬਡੇ ਜੋ ਸਤਿਗੁਰ ਹੈਂ ਤਿਨੋਂ ਕੇ ਬਚਨ ਸੇ ਹਮ ਬਚ ਗਏ ਹੈਂ॥੧॥ ਰਹਾਉ ॥
Prof. Sahib Singhਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, (ਉਸ ਆਤਮਕ ਮੌਤ ਤੋਂ) ਮੈਂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਬਚ ਗਿਆ ਹਾਂ ॥੧॥ ਰਹਾਉ ॥ਪਦ ਅਰਥ ਕਾਲ = ਆਤਮਕ ਮੌਤ। ਮੁਖਿ = ਮੂੰਹ ਵਿਚ। ਗ੍ਰਸਿਆ = ਨਿਗਲਿਆ ਹੋਇਆ। ਬਾਚੇ = ਬਚ ਗਏ ਹਾਂ ॥੧॥ ਰਹਾਉ ॥
SikhNet (Spanish)Soy salvado de la muerte que lo consume todo, a través de la Palabra del Shabd del Guru. (1-Pausa)
ਜਿਨ ਕਉ ਪ੍ਰੀਤਿ. ਨਾਹੀ ਹਰਿ ਸੇਤੀ; ਤੇ ਸਾਕਤ ਮੂੜ ਨਰ ਕਾਚੇ ॥
jin kau preet. naahee har setee; te saakat moorr nar kaache |
Sant Singh KhalsaThose who are not in love with the Lord are foolish and false - they are faithless cynics.
Manmohan SinghThey are the irreligious, foolish and false persons, who have no love with God.
Manmohan Singh (Punjabi)ਜਿਨ੍ਹਾਂ ਦੀ ਪਿਰਹੜੀ ਵਾਹਿਗੁਰੂ ਨਾਲ ਨਹੀਂ, ਉਹ ਅਧਰਮੀ, ਮੂਰਖ ਅਤੇ ਕੂੜੇ ਪੁਰਸ਼ ਹਨ।
Fareedkot Teekaਹੇ ਹਰੀ! ਜਿਨ ਕੋ ਪ੍ਰੀਤ ਤੇਰੇ ਸਾਥ ਨਹੀਂ ਤੇ ਪੁਰਸ਼ ਸਾਕਤ ਮੂਰਖ ਕਚੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤਿ ਪ੍ਰਾਪਤ ਨਹੀਂ ਹੋਈ, ਉਹ ਮਾਇਆ-ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ।ਪਦ ਅਰਥ ਸੇਤੀ = ਨਾਲ। ਸਾਕਤ = ਰੱਬ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਕਾਚੇ = ਕਮਜ਼ੋਰ ਜੀਵਨ ਵਾਲੇ।
SikhNet (Spanish)Los que no aman al Señor son los soberbios Manmukjs.
ਤਿਨ ਕਉ ਜਨਮੁ ਮਰਣੁ ਅਤਿ ਭਾਰੀ; ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥
tin kau janam maran at bhaaree; vich visattaa mar mar paache |2|
Sant Singh KhalsaThey suffer the most extreme agonies of birth and death; they die over and over again, and they rot away in manure. ||2||
Manmohan SinghThey suffer an exceedingly extreme agony of birth and death, and repeatedly die and putrefy is ordure.
Manmohan Singh (Punjabi)ਉਹ ਜੰਮਣ ਤੇ ਮਰਣ ਦਾ ਮਹਾਨ ਜਿਆਦਾ ਦੁਖ ਉਠਾਉਂਦੇ ਹਨ ਅਤੇ ਬਾਰੰਬਾਰ ਮਰਦੇ ਅਤੇ ਗੰਦਗੀ ਅੰਦਰ ਗਲਦੇ ਸੜਦੇ ਹਨ।
Fareedkot Teekaਪੁਨਾਂ ਤਿਨ ਪੁਰਸੋਂ ਕੋ ਜਨਮ ਮਰਨ ਕਾ ਬਹੁਤੁ ਭਾਰੀ ਕਸ਼੍ਟ ਹੂਆ ਹੈ ਵਾ ਹੋਵੇਗਾ, ਔਰ ਗਰਭ ਵਿਸ਼੍ਟਾ ਮੇਂ ਮਰਿ ਮਰਿ ਕੇ (ਪਾਚੇ) ਸੜੇ ਹੈਂ ਵਾ ਸੜੇਂਗੇ॥੨॥
Prof. Sahib Singhਉਹਨਾਂ ਵਾਸਤੇ ਜਨਮ ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ। ਉਹ (ਵਿਕਾਰਾਂ ਦੇ) ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ ॥੨॥ਪਦ ਅਰਥ ਵਿਸਟਾ = ਵਿਕਾਰਾਂ ਦਾ ਗੰਦ। ਮਰਿ = ਆਤਮਕ ਮੌਤ ਸਹੇੜ ਕੇ। ਪਾਚੇ = ਦੁਖੀ ਹੁੰਦੇ ਹਨ ॥੨॥
SikhNet (Spanish)Ellos nacen para morir una y otra vez, pues viven en la mugre de su conciencia y así su vida es desperdiciada.(2)
ਤੁਮ ਦਇਆਲ. ਸਰਣਿ ਪ੍ਰਤਿਪਾਲਕ; ਮੋ ਕਉ ਦੀਜੈ ਦਾਨੁ. ਹਰਿ ਹਮ ਜਾਚੇ ॥
tum deaal. saran pratipaalak; mo kau deejai daan. har ham jaache |
Sant Singh KhalsaYou are the Merciful Cherisher of those who seek Your Sanctuary. I beg of You: please grant me Your gift, Lord.
Manmohan SinghThou art Kind, and the Cherisher of refugees. I beg of Thee to grant me the gift of Thy love, O God.
Manmohan Singh (Punjabi)ਤੂੰ ਮਿਹਰਬਾਨ ਅਤੇ ਸ਼ਰਨਾਰਥੀਆਂ ਦਾ ਪਾਲਣ-ਪੋਸ਼ਣਹਾਰ ਹੈ। ਮੈਂ ਯਾਚਨਾ ਕਰਦਾ ਹਾਂ ਕਿ ਮੈਨੂ ਆਪਣੀ ਪ੍ਰੀਤ ਦੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ!
Fareedkot Teekaਹੇ ਹਰੀ ਦਯਾਲੁ! ਤੂੰ ਸਰਨਾਗਤੋਂ ਕੀ ਪਾਲਨਾ ਕਰਨੇ ਵਾਲਾ ਹੈਂ ਮੇਰੇ ਕੋ ਦਾਨ ਦੀਜੀਏ, ਹੇ ਹਰੀ! ਹਮ ਮਾਂਗਤੇ ਹੈਂ॥
Prof. Sahib Singhਹੇ ਦਇਆਲ ਪ੍ਰਭੂ! ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤ ਬਖ਼ਸ਼।ਪਦ ਅਰਥ ਸਰਣਿ ਪ੍ਰਤਿਪਾਲਕ = ਸਰਨ ਆਏ ਦੀ ਰੱਖਿਆ ਕਰਨ ਵਾਲਾ। ਕਉ = ਨੂੰ। ਮੋ ਕਉ = ਮੈਨੂੰ। ਜਾਚੇ = ਮੰਗਦਾ ਹਾਂ।
SikhNet (Spanish)Oh Señor Benévolo, busco Tu Refugio, oh mi Sostenedor, por favor, bendíceme para que no busque nada más que Tu Nombre,
ਹਰਿ ਕੇ ਦਾਸ. ਦਾਸ ਹਮ ਕੀਜੈ; ਮਨੁ ਨਿਰਤਿ ਕਰੇ ਕਰਿ ਨਾਚੇ ॥੩॥
har ke daas. daas ham keejai; man nirat kare kar naache |3|
Sant Singh KhalsaMake me the slave of the Lord's slaves, so that my mind might dance in Your Love. ||3||
Manmohan SinghMake me the slave of the Lord's slave, that my soul may embrace extreme affection and take to dancing.
Manmohan Singh (Punjabi)ਮੈਨੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੇਰੀ ਆਤਮਾ ਪਰਮ ਪ੍ਰੀਤ ਧਾਰਨ ਕਰ ਕੇ ਨਿਰਤਕਾਰੀ ਕਰੇ।
Fareedkot Teekaਹੇ ਹਰੀ! ਅਪਨੇ ਦਾਸੋਂ ਕੇ ਦਾਸ ਹਮਾਰੇ ਕੋ ਕਰੀਏ, ਪੁਨਾ ਮਨ ਭਗਤੀ ਮੇਂ (ਨਿਰਤਿ) ਨਿਰਨਾ ਕਰ ਕੇ ਪ੍ਰੀਤੀ ਪੂਰਬਕ ਨਾਚਨਾ ਕਰੇ ਅਰਥਾਤ ਪਵਿਤ੍ਰ ਹੋਵੇ॥੩॥
Prof. Sahib Singhਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤਾਂ ਜੁ ਮੇਰਾ ਮਨ (ਤੇਰੇ ਨਾਮ ਵਿਚ ਜੁੜ ਕੇ) ਸਦਾ ਨਾਚ ਕਰਦਾ ਰਹੇ (ਸਦਾ ਆਤਮਕ ਆਨੰਦ ਮਾਣਦਾ ਰਹੇ) ॥੩॥ਪਦ ਅਰਥ ਨਿਰਤਿ = ਨਾਚ ॥੩॥
SikhNet (Spanish)y vuélveme Tu Esclavo para que dance sólo a Tu Son. (3)
ਆਪੇ ਸਾਹ ਵਡੇ. ਪ੍ਰਭ ਸੁਆਮੀ; ਹਮ ਵਣਜਾਰੇ ਹਹਿ ਤਾ ਚੇ ॥
aape saah vadde. prabh suaamee; ham vanajaare heh taa che |
Sant Singh KhalsaHe Himself is the Great Banker; God is our Lord and Master. I am His petty merchant.
Manmohan SinghHimself the Lord Master is the great Banker. I am a retail dealer of Him.
Manmohan Singh (Punjabi)ਆਪ ਹੀ ਸਾਹਿਬ ਮਾਲਕ ਭਾਰਾ ਸ਼ਾਹੂਕਾਰ ਹੈ। ਮੈਂ ਉਸ ਦਾ ਪਰਚੂਨ ਵਪਾਰੀ ਹਾਂ।
Fareedkot Teekaਹੇ ਸ੍ਵਾਮੀ ਪ੍ਰਭ! ਆਪ ਹੀ ਵੱਡੇ ਸਾਹ ਹੈਂ ਔਰ ਹਮ (ਤਾਚੇ) ਤੇਰੇ ਹਰਿਨਾਮ ਕੇ ਵਣਜਾਰੇ ਹੈਂ॥
Prof. Sahib Singhਪ੍ਰਭੂ ਜੀ ਆਪ ਹੀ (ਨਾਮ ਦੀ ਰਾਸਿ-ਪੂੰਜੀ ਦੇਣ ਵਾਲੇ ਸਭ ਜੀਵਾਂ ਦੇ) ਵੱਡੇ ਸ਼ਾਹ ਹਨ ਮਾਲਕ ਹਨ। ਅਸੀਂ ਸਾਰੇ ਜੀਵ ਉਸ (ਸ਼ਾਹ) ਦੇ (ਭੇਜੇ ਹੋਏ) ਵਣਜਾਰੇ ਹਾਂ (ਵਪਾਰੀ ਹਾਂ)।ਪਦ ਅਰਥ ਤਾ ਚੇ = ਉਸ ਦੇ। ਚੇ = ਦੇ।
SikhNet (Spanish)Tú eres el Maestro, el Rey Mercader, yo soy Tu vendedor.
ਮੇਰਾ ਮਨੁ ਤਨੁ ਜੀਉ ਰਾਸਿ, ਸਭ ਤੇਰੀ; ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥
meraa man tan jeeo raas, sabh teree; jan naanak ke saah prabh saache |4|3|17|55|
Sant Singh KhalsaMy mind, body and soul are all Your capital assets. You, O God, are the True Banker of servant Nanak. ||4||3||17||55||
Manmohan SinghMy soul, Body and life are all capital of Thine. thou O True Lord, art the Banker of Servant Nanak.
Manmohan Singh (Punjabi)ਮੇਰੀ ਆਤਮਾ ਦੇਹਿ ਤੇ ਜਿੰਦਗੀ ਸਮੂਹ ਤੇਰੀ ਪੂੰਜੀ ਹੈ। ਤੂੰ ਹੇ ਸੱਚੇ ਸਾਹਿਬ! ਨੌਕਰ ਨਾਨਕ ਦਾ ਸ਼ਾਹੂਕਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੁਝ ਦਾਸ ਕੇ ਸਚੇ ਸਾਹ ਮੇਰਾ ਮਨ ਪੁਨਾ ਤਨ ਤਥਾ ਜੀਉ ਸਭ ਤੇਰੀ ਦਈ ਹੂਈ (ਰਾਸਿ) ਪੂੰਜੀ ਹੈ॥੪॥੩॥੧੭॥੫੫॥
Prof. Sahib Singhਹੇ ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ! ਮੇਰਾ ਮਨ ਮੇਰਾ ਤਨ ਮੇਰੀ ਜਿੰਦ-ਇਹ ਸਭ ਕੁਝ ਤੇਰੀ ਬਖ਼ਸ਼ੀ ਹੋਈ ਰਾਸਿ-ਪੂੰਜੀ ਹੈ (ਮੈਨੂੰ ਆਪਣੇ ਨਾਮ ਦੀ ਦਾਤ ਭੀ ਬਖ਼ਸ਼) ॥੪॥੩॥੧੭॥੫੫॥ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੪॥
SikhNet (Spanish)Mi vida, mi mente y todo lo que tengo, son Tuyos, oh mi Señor Verdadero. (4-3-13-57)