ੴ

ਸਿੱਖਬਾਣੀ · SikhBani

Ang 169

Sri Guru Granth Sahib · Raag Gauree · 4 shabads, 32 lines
Translations
Shabad Guru Ramdas Ji Raag Gauree continued from Ang 168

ਹਰਿ ਹਰਿ ਨਿਕਟਿ ਵਸੈ, ਸਭ ਜਗ ਕੈ; ਅਪਰੰਪਰ ਪੁਰਖੁ ਅਤੋਲੀ ॥

har har nikatt vasai, sabh jag kai; aparanpar purakh atolee |

Sant Singh KhalsaThe Lord, Har, Har, dwells close by, all over the world. He is Infinite, All-powerful and Immeasurable.
Manmohan Singhthe Countless, omnipotent and Immeasurable Lord Master dwells close to the entire world.
Manmohan Singh (Punjabi)ਬੇ-ਹਦ ਸਰਬ ਸ਼ਕਤੀਵਾਨ ਅਤੇ ਅਮਾਪ ਸੁਆਮੀ ਮਾਲਕ ਸਾਰੀ ਦੁਨੀਆਂ ਦੇ ਲਾਗੇ ਰਹਿੰਦਾ ਹੈ।
Fareedkot Teekaਹਰੀ ਜੋ ਹਰੇ ਕਰਨੇ ਵਾਲਾ ਅਪਰੰਪਰ ਅਤੋਲ ਪੁਰਖ ਹੈ, ਸੋ ਸਭ ਜਗਤ ਕੇ ਨਿਕਟ ਵਸਤਾ ਹੈ॥
Prof. Sahib Singhਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ।

ਪਦ ਅਰਥ ਅਪਰੰਪਰ = ਪਰੇ ਤੋਂ ਪਰੇ।

SikhNet (Spanish)El Señor, Jar, Jar, está muy cerca, en todo el mundo. Él es Infinito, Omnipotente e Inconmensurable.

ਹਰਿ ਹਰਿ ਪ੍ਰਗਟੁ ਕੀਓ, ਗੁਰਿ ਪੂਰੈ; ਸਿਰੁ ਵੇਚਿਓ. ਗੁਰ ਪਹਿ ਮੋਲੀ ॥੩॥

har har pragatt keeo, gur poorai; sir vechio. gur peh molee |3|

Sant Singh KhalsaThe Perfect Guru has revealed the Lord, Har, Har, to me. I have sold my head to the Guru. ||3||
Manmohan SinghThe Perfect Guru, to whom I have sold my head for consideration has made the Lord master manifest unto me.
Manmohan Singh (Punjabi)ਪੂਰਨ ਗੁਰੂ ਨੇ ਜਿਸ ਕੋਲ ਮੈਂ ਆਪਣਾ ਸੀਸ ਮੁੱਲ ਵੇਚ ਦਿਤਾ ਹੈ, ਸੁਆਮੀ ਮਾਲਕ ਮੈਨੂੰ ਪਰਤੱਖ ਵਿਖਾਲ ਦਿਤਾ ਹੈ।
Fareedkot Teekaਜਬ ਗੁਰੂ ਪੂਰਿਓਂ ਕੇ ਪਾਸ ਹਮ ਸੀਸ ਮੋਲ ਬੇਚ ਦੀਆ ਅਰਥਾਤ ਆਪਾ ਭਾਵ ਤਿਆਗ ਦੀਆ ਤਬ ਹਰਿ ਹਰਿ ਪ੍ਰਗਟ ਕੀਓ॥੩॥☬ਜੇ ਕਹੇ ਐਸੇ ਨਿਸਚੇ ਕਾ ਕਾਰਣ ਭਗਤੀ ਹੈ, ਸੋ ਮੈਂ ਕੈਸੇ ਕਰੋਂ? ਤਿਸ ਪਰ ਕਹਤੇ ਹੈਂ:
Prof. Sahib Singhਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ॥੩॥

ਪਦ ਅਰਥ ਗੁਰਿ = ਗੁਰੂ ਨੇ। ਮੋਲੀ = ਮੁੱਲ ਤੋਂ ॥੩॥

SikhNet (Spanish)El Señor Jar, Jar, me fue revelado por el Guru, a Quien yo Le he entregado mi cabeza. (3)

ਹਰਿ ਜੀ ਅੰਤਰਿ ਬਾਹਰਿ, ਤੁਮ ਸਰਣਾਗਤਿ; ਤੁਮ ਵਡ ਪੁਰਖ ਵਡੋਲੀ ॥

har jee antar baahar, tum saranaagat; tum vadd purakh vaddolee |

Sant Singh KhalsaO Dear Lord, inside and outside, I am in the protection of Your Sanctuary; You are the Greatest of the Great, All-powerful Lord.
Manmohan SinghO Venerable God, within and without, I am under Thine protection. Of the great Thou art the greatest Lord.
Manmohan Singh (Punjabi)ਹੇ ਪੂਜਨੀਯ ਵਾਹਿਗੁਰੂ ਅੰਦਰਿ ਤੇ ਬਾਹਿਰ ਮੈਂ ਤੇਰੀ ਪਨਾਹ ਤਾਬੇ ਹਾਂ, ਤੂੰ ਵਿਸ਼ਾਲਾ ਦਾ ਪ੍ਰੇਮ ਵਿਸ਼ਾਲ ਸੁਆਮੀ ਹੈ।
Fareedkot Teekaਜੋ ਹਰਿ ਜੀ (ਅੰਤਰਿ) ਸਰੀਰ ਮੇਂ (ਬਾਹਰਿ) ਬ੍ਰਹਮੰਡ ਮੇਂ ਬਿਆਪਕ ਹੈ ਤੁਮ ਉਸ ਕੀ ਸਰਣ ਮੇਂ ਆਓ, ਪੁਨਾ ਤੁਮ ਐਸੇ ਜਾਣੋ ਕਿ ਬ੍ਰਹਮਾਦਿਕ ਜੋ ਬਡੇ ਪੁਰਖ ਹੈਂ ਤਿਨ ਸੇ ਭੀ (ਵਡੋਲੀ) ਵੱਡਾ ਹੈ॥
Prof. Sahib Singhਹੇ ਹਰੀ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ।

ਪਦ ਅਰਥ ਤੁਮ ਸਰਣਾਗਤਿ = ਤੇਰੀ ਸਰਨ ਆਇਆ ਹਾਂ। ਵਡੋਲੀ = ਵੱਡਾ।

SikhNet (Spanish)Oh Tú, lo más Alto de lo alto, por dentro y por fuera de mi ser, busco Tu Refugio.

ਜਨੁ ਨਾਨਕੁ. ਅਨਦਿਨੁ ਹਰਿ ਗੁਣ ਗਾਵੈ; ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥

jan naanak. anadin har gun gaavai; mil satigur gur vecholee |4|1|15|53|

Sant Singh KhalsaServant Nanak sings the Glorious Praises of the Lord, night and day, meeting the Guru, the True Guru, the Divine Intermediary. ||4||1||15||53||
Manmohan SinghMeeting the Exalted true Guru, the mediator, serf Nanak, night and day chants, the glories of God.
Manmohan Singh (Punjabi)ਵਿਚੌਲੇ ਉਤਕ੍ਰਿਸਟਤ ਸੱਚੇ ਗੁਰਾਂ ਨੂੰ ਭੇਟ ਕੇ ਨਫਰ ਨਾਨਕ ਰੋਣ ਦਿਹੁੰ ਵਾਹਿਗੁਰੂ ਦੇ ਗੁਣਾ ਦਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕੇ ਸਾਥ ਮਿਲ ਕਰ ਦਾਸ ਨਿਰੰਤਰ ਹਰੀ ਕੇ ਗੁਣ ਗਾਵਤੇ ਹੈਂ। ਕੈਸੇ ਹੈਂ? ਗੁਰੂ ਜੋ ਵਿਚੋਲੀ ਅਰਥਾਤ ਪਰਮੇਸ੍ਵਰ ਕੇ ਮਿਲਾਵਣੇ ਵਾਲੇ ਬਡੇ ਬਕੀਲੀ ਕਰਨੇ ਵਾਲੇ ਹੈਂ॥੪॥੧॥੧੫॥੫੩॥
Prof. Sahib Singhਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ॥੪॥੧॥੧੫॥੫੩॥

ਪਦ ਅਰਥ ਅਨਦਿਨੁ = ਹਰ ਰੋਜ਼। ਵੇਚੋਲੀ = ਵਕੀਲ, ਵਿਛੋਲਾ ॥੪॥

SikhNet (Spanish)Nanak vive siempre en Tu Alabanza, al encontrar a Tu Emisario, el Guru.(4-1-15-53)

Open this shabad (11 lines, Angs 168-169) →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਜਗਜੀਵਨ ਅਪਰੰਪਰ ਸੁਆਮੀ; ਜਗਦੀਸੁਰ ਪੁਰਖ ਬਿਧਾਤੇ ॥

jagajeevan aparanpar suaamee; jagadeesur purakh bidhaate |

Sant Singh KhalsaLife of the World, Infinite Lord and Master, Master of the Universe, All-powerful Architect of Destiny.
Manmohan SinghThou O Lord, art the life of the world, the remotest of the remote, the Master of the universe, Omnipotent, and the Destiny scribe.
Manmohan Singh (Punjabi)ਤੂੰ ਹੈ ਸਾਹਿਬ, ਜਗਤ ਦੀ ਜਿੰਦ ਜਾਨ, ਪਰੇਡੇ ਤੋਂ ਪਰਮ ਪਰੇਡੇ, ਆਲਮ ਦਾ ਮਾਲਕ, ਸ੍ਰਬ ਸ਼ਕਤੀਵਾਨ ਅਤੇ ਕਿਸਮਤ ਦਾ ਲਿਖਾਰੀ ਹੈ।
Fareedkot Teekaਹੇ ਜਗ ਜੀਵਨ ਅਪਰੰਪਰ ਸੁਆਮੀ! ਹੇ ਜਗਤ ਕੇ ਈਸ੍ਵਰ ਫਲ ਪਰਦਾਤੇ!॥
Prof. Sahib Singhਹੇ ਜਗਤ ਦੇ ਜੀਵਨ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੁਆਮੀ! ਹੇ ਜਗਤ ਦੇ ਈਸ਼ਵਰ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!

ਪਦ ਅਰਥ ਜਗਜੀਵਨ = ਹੇ ਜਗਤ ਦੇ ਜੀਵਨ! ਅਪਰੰਪਰ = ਪਰੇ ਤੋਂ ਪਰੇ। ਜਗਦੀਸੁਰ = (जगत् ईश्वर) ਹੇ ਜਗਤ ਦੇ ਈਸ਼ਵਰ! ਬਿਧਾਤੇ = ਹੇ ਸਿਰਜਣਹਾਰ!

SikhNet (Spanish)Oh Vida de la vida, más Allá del más allá, Maestro del Universo, Hacedor del destino.

ਜਿਤੁ ਮਾਰਗਿ. ਤੁਮ ਪ੍ਰੇਰਹੁ ਸੁਆਮੀ; ਤਿਤੁ ਮਾਰਗਿ ਹਮ ਜਾਤੇ ॥੧॥

jit maarag. tum prerahu suaamee; tith maarag ham jaate |1|

Sant Singh KhalsaWhichever way You turn me, O my Lord and Master, that is the way I shall go. ||1||
Manmohan SinghWhich ever way Thou incitest me, That way do I go O my Master.
Manmohan Singh (Punjabi)ਜਿਹੜੇ ਭੀ ਰਸਤੇ ਦੀ ਤੂੰ ਮੇਨੂੰ ਪ੍ਰੇਰਣਾ ਕਰਦਾ ਹੈ, ਉਸੇ ਹੀ ਰਸਤੇ ਮੈਂ ਜਾਂਦਾ ਹਾਂ, ਹੈ ਮੇਰੇ ਮਾਲਕ।
Fareedkot Teekaਹੇ ਸ੍ਵਾਮੀ! ਜਿਸ ਮਾਰਗ ਮੇਂ ਆਪ ਪਰੇਰਤੇ ਹੋ, ਤਿਸੀ ਰਸਤੇ ਹਮ ਜਾਤੇ ਹੈਂ॥੧॥
Prof. Sahib Singhਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉਤੇ (ਤੁਰਨ ਲਈ) ਪ੍ਰੇਰਦਾ ਹੈਂ, ਅਸੀਂ ਉਸ ਰਸਤੇ ਉਤੇ ਹੀ ਤੁਰਦੇ ਹਾਂ ॥੧॥

ਪਦ ਅਰਥ ਜਿਤੁ = ਜਿਸ ਵਿਚ। ਮਾਰਗਿ = ਰਸਤੇ ਵਿਚ। ਜਿਤੁ ਮਾਰਗਿ = ਜਿਸ ਰਾਹ ਉੱਤੇ ॥੧॥

SikhNet (Spanish)De cualquier forma en que me guíes, de esa forma voy. (1)

ਰਾਮ. ਮੇਰਾ ਮਨੁ; ਹਰਿ ਸੇਤੀ ਰਾਤੇ ॥

raam. meraa man; har setee raate |

Sant Singh KhalsaO Lord, my mind is attuned to the Lord's Love.
Manmohan SinghO Pervading God, my Mind is imbued with Lord's love.
Manmohan Singh (Punjabi)ਹੈ ਵਿਆਪਕ ਵਾਹਿਗੁਰੂ ਮੇਰਾ ਹਿਰਦਾ, ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ।
Fareedkot Teekaਹੇ ਰਮਣ ਰੂਪ ਮੇਰਾ ਸ੍ਵਾਮੀ! ਪੁਨਾ ਹੇ (ਮਨੁ) ਸਿਰੋਮਣੀ ਹਰੀ! ਜੋ ਤੁਮਾਰੇ ਸਾਥ ਰਤੇ ਹੈਂ॥
Prof. Sahib Singhਹੇ ਰਾਮ (ਮਿਹਰ ਕਰ) ਮੇਰਾ ਮਨ ਤੇਰੇ (ਨਾਮ) ਵਿਚ ਰੰਗਿਆ ਰਹੇ।

ਪਦ ਅਰਥ ਸੇਤੀ = ਨਾਲ। ਰਾਤੇ = ਰੰਗਿਆ ਹੋਇਆ।

SikhNet (Spanish)Mi mente está imbuida en el Amor del Señor.

ਸਤਸੰਗਤਿ ਮਿਲਿ ਰਾਮ ਰਸੁ ਪਾਇਆ; ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥

satasangat mil raam ras paaeaa; har raamai naam samaate |1| rahaau |

Sant Singh KhalsaJoining the Sat Sangat, the True Congregation, I have obtained the sublime essence of the Lord. I am absorbed in the Name of the Lord. ||1||Pause||
Manmohan SinghAssociating with the society of saints, I have obtained Lord's elixir, and am absorbed in Lord God's Name. Pause.
Manmohan Singh (Punjabi)ਸਾਧ ਸੰਗਤ ਅੰਦਰ ਜੁੜ ਕੇ ਮੈਂ ਸਾਹਿਬ ਦਾ ਅੰਮ੍ਰਿਤ ਪ੍ਰਾਪਤ ਕੀਤਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।
Fareedkot Teekaਪੁਨਾ ਸਤਸੰਗ ਸਾਥ ਮਿਲ ਕਰ (ਰਾਮ) ਬਿਆਪਕ ਰੂਪ ਜਾਣ ਕੇ (ਰਸੁ) ਅਨੰਦ ਪਾਇਆ ਹੈ, ਸੋ ਪੁਰਸ, ਹੇ ਹਰੀ ਰਮਣ ਰੂਪ ਨਾਮੀ! ਤੇਰੇ ਮੇਂ ਮਿਲੇ ਹੈਂ॥੧॥ ਰਹਾਉ ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ) ਸਾਧ ਸੰਗਤਿ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਨਾਮਿ = ਨਾਮ ਵਿਚ ॥੧॥ ਰਹਾਉ ॥

SikhNet (Spanish)Recibí el Sabor de Dios en la Sociedad de los Santos y me inmergí en el Naam, el Nombre del Señor (1-Pausa).

ਹਰਿ ਹਰਿ ਨਾਮੁ. ਹਰਿ ਹਰਿ ਜਗਿ ਅਵਖਧੁ; ਹਰਿ ਹਰਿ ਨਾਮੁ ਹਰਿ ਸਾਤੇ ॥

har har naam. har har jag avakhadh; har har naam har saate |

Sant Singh KhalsaThe Lord, Har, Har, and the Name of the Lord, Har, Har, is the panacea, the medicine for the world. The Lord, and the Name of the Lord, Har, Har, bring peace and tranquility.
Manmohan SinghThe Lord God's Name and the Lord God are medicine for the ailing world. God and the Lord God's Name are ever True,
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਸੁਆਮੀ ਬੀਮਾਰ ਦੁਨੀਆਂ ਲਈ ਦਵਾਈ ਹਨ। ਵਾਹਿਗੁਰੂ ਤੇ ਵਾਹਿਗੁਰੂ ਸੁਆਮੀ ਦਾ ਨਾਮ ਸਦਾ ਸੱਚੇ ਹਨ।
Fareedkot Teekaਹੇ ਹਰੀ! ਤੇਰਾ ਜੋ ਹਰਿ ਹਰਿ ਨਾਮ ਹੈ, ਸੋ ਜਗਤ ਕੋ (ਹਰਿ) ਹਰੇਕ ਦੁਖੋਂ ਕਾ (ਹਰਿ) ਨਾਸਕ ਅਵਖਧ ਰੂਪ ਹੈ, ਪੁਨਾ ਹੇ ਹਰੀ! ਤੇਰਾ ਹਰੀ ਹਰ ਨਾਮ ਸਤ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ।

ਪਦ ਅਰਥ ਜਗਿ = ਜਗਤ ਵਿਚ। ਅਵਖਧੁ = ਦਵਾਈ। ਸਾਤਿ = ਸ਼ਾਂਤਿ (ਦੇਣ ਵਾਲਾ)।

SikhNet (Spanish)El Nombre del Señor es la cura para todo, es el Tejedor de la Paz,

ਤਿਨ ਕੇ ਪਾਪ ਦੋਖ ਸਭਿ ਬਿਨਸੇ; ਜੋ ਗੁਰਮਤਿ ਰਾਮ ਰਸੁ ਖਾਤੇ ॥੨॥

tin ke paap dokh sabh binase; jo guramat raam ras khaate |2|

Sant Singh KhalsaThose who partake of the Lord's sublime essence, through the Guru's Teachings - their sins and sufferings are all eliminated. ||2||
Manmohan SinghThe sins and demerits of those who, under guru's instruction, partake of Lord's essence, are all destroyed.
Manmohan Singh (Punjabi)ਉਨ੍ਹਾਂ ਦੇ ਗੁਨਾਹ ਅਤੇ ਅਉਗਣ ਸਮੂਹ ਨਾਸ ਹੋ ਜਾਂਦੇ ਹਨ, ਜਿਹੜੇ, ਗੁਰਾਂ ਦੇ ਉਪਦੇਸ਼ ਤਾਂਬੇ ਪ੍ਰਭੂ ਦੇ ਜੋਹਰ ਨੂੰ ਭੁੰਚਦੇ ਹਨ।
Fareedkot Teekaਜੋ ਪੁਰਸ ਗੁਰੋਂ ਕੀ ਸਿਖ੍ਯਾ ਲੇ ਕਰ ਤੇਰੇ ਰਾਮ ਨਾਮ ਰੂਪ ਰਸ ਕੋ ਖਾਤੇ ਹੈਂ ਤਿਨ ਕੇ ਪਾਪ ਪੁਨਾਂ ਦੋਖ ਸਭ ਨਸ਼ਟ ਹੋ ਜਾਤੇ ਹੈਂ। (ਰਸੁ) ਔਖਧੀ ਉਪਧਾਤੂ ਕੇ ਯੋਗ ਸੇ ਬਨੇ ਹੈ ਔਰ ਅਨੇਕ ਰੋਗੋਂ ਪਰ ਚਲਤੀ ਹੈ, ਸੋਈ ਰਾਮ ਨਾਮ ਖਾਤੇ ਹੈਂ॥੨॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਰਸ ਚੱਖਦੇ ਹਨ, ਉਹਨਾਂ ਦੇ ਸਾਰੇ ਪਾਪ ਸਾਰੇ ਐਬ ਨਾਸ ਹੋ ਜਾਂਦੇ ਹਨ ॥੨॥

ਪਦ ਅਰਥ ਦੋਖ = ਐਬ ॥੨॥

SikhNet (Spanish)y aquél que prueba de la Esencia de Dios, todas sus penas se desvanecen. (2)

ਜਿਨ ਕਉ. ਲਿਖਤੁ ਲਿਖੇ ਧੁਰਿ ਮਸਤਕਿ; ਤੇ. ਗੁਰ ਸੰਤੋਖ ਸਰਿ ਨਾਤੇ ॥

jin kau. likhat likhe dhur masatak; te. gur santokh sar naate |

Sant Singh KhalsaThose who have such pre-ordained destiny inscribed on their foreheads, bathe in the pool of contentment of the Guru.
Manmohan SinghThey, who have such a pre-ordained writ on their forehead bathe in the Guru's tank of contentment.
Manmohan Singh (Punjabi)ਜਿਨ੍ਹਾਂ ਦੇ ਮਥੇ ਉਤੇ ਮੁਢ ਦੀ-ਲਿਖੀ ਹੋਈ ਐਸੀ ਲਿਖਤਾਕਾਰ ਹੈ, ਉਹ ਗੁਰੂ ਜੀ ਦੇ ਸੰਤੁਸ਼ਟਤਾ ਦੇ ਤਾਲਾਬ ਅੰਦਰ ਨ੍ਹਾਉਂਦੇ ਹਨ।
Fareedkot Teekaਜਿਨ ਕੇ ਮਸਤਕ ਮੇਂ ਧੁਰੋਂ ਹੀ ਲੇਖ ਸੁਭ ਲਿਖੇ ਹੈਂ, ਸੋ ਪੁਰਸੁ ਗੁਰੂ ਜੋ ਹੈ ਸੰਤੋਖਾਦਿ ਗੁਨ ਰੂਪੀ ਜਲ ਕਾ ਸਰੋਵਰ ਤਿਸ ਮੇਂ ਅਸਨਾਨ ਕਰਤੇ ਹੈਂ, ਅਰਥਾਤ ਉਨ ਕੇ ਉਪਦੇਸ ਕੋ ਧਾਰਨ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਭਗਤੀ ਦਾ) ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖਸਰ ਵਿਚ ਇਸ਼ਨਾਨ ਕਰਦੇ ਹਨ (ਭਾਵ, ਉਹ ਮਨੁੱਖ ਗੁਰੂ ਵਿਚ ਆਪਣਾ ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਊਂਦੇ ਹਨ)।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਸਰਿ = ਸਰ ਵਿਚ। ਸੰਤੋਖ ਸਰਿ = ਸੰਤੋਖ ਦੇ ਸਰ ਵਿਚ।

SikhNet (Spanish)Aquéllos que así lo tenían escrito en su Destino, se bañaron en el Lago del Contentamiento del Guru.

ਦੁਰਮਤਿ ਮੈਲੁ. ਗਈ ਸਭ ਤਿਨ ਕੀ; ਜੋ ਰਾਮ ਨਾਮ ਰੰਗਿ ਰਾਤੇ ॥੩॥

duramat mail. gee sabh tin kee; jo raam naam rang raate |3|

Sant Singh KhalsaThe filth of evil-mindedness is totally washed away, from those who are imbued with the Love of the Lord's Name. ||3||
Manmohan SinghThe entire filth of evil -intellect of those, who are imbued with love of the Lord Name is washed off.
Manmohan Singh (Punjabi)ਜਿਹੜੇ ਸਾਹਿਬ ਦੇ ਨਾਮ ਦੇ ਪ੍ਰੇਮ ਨਾਲ ਰੰਗੀਜੇ ਹਨ ਉਹਨਾਂ ਦੀ ਮੰਦੀ ਅਕਲ ਦੀ ਸਾਰੀ ਮਲੀਨਤਾ ਧੌਤੀ ਜਾਂਦੀ ਹੈ।
Fareedkot Teekaਜੋ ਹੇ ਰਾਮ! ਤੇਰੇ ਨਾਮ ਕੇ ਪ੍ਰੇਮ ਮੇਂ ਰੰਗੇ ਅਰਥਾਤ ਤਦਾਕਾਰ ਹੂਏ ਹੈਂ ਤਿਨੋਂ ਕੀ ਦੁਰਮਤਿ ਰੂਪੀ ਮੈਲ ਸਭ ਨਵਿਰਤ ਹੋ ਗਈ ਹੈ॥੩॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ॥੩॥
SikhNet (Spanish)Y así toda la maldad de la mente, de aquéllos que se inmergieron en el Amor del Señor, fue borrada. (3)

ਰਾਮ ਤੁਮ ਆਪੇ ਆਪਿ. ਆਪਿ ਪ੍ਰਭੁ ਠਾਕੁਰ; ਤੁਮ ਜੇਵਡ. ਅਵਰੁ ਨ ਦਾਤੇ ॥

raam tum aape aap. aap prabh tthaakur; tum jevadd. avar na daate |

Sant Singh KhalsaO Lord, You Yourself are Your Own Master, O God. There is no other Giver as Great as You.
Manmohan SinghO God my Lord Master, Thou Thyself art all by Thyself. As great a Giver as Thou, there is no other.
Manmohan Singh (Punjabi)ਹੇ ਵਾਹਿਗੁਰੂ! ਮੇਰੇ ਸੁਆਮੀ ਮਾਲਕ ਤੂੰ ਆਪ ਹੀ ਸਾਰਾ ਕੁਛ ਖੁਦ-ਬ-ਖੁਦ ਹੈ। ਤੇਰੇ ਜਿੱਡਾ ਵਡਾ ਦਾਤਾਰ ਹੋਰ ਕੋਈ ਨਹੀਂ।
Fareedkot Teekaਹੇ ਰਾਮ ਦਾਤੇ! ਤੁਮ ਆਪ ਹੀ ਤੀਨੋਂ ਕਾਲ ਮੇਂ ਦਾਨ ਦੇਤੇ ਹੋ, ਯਾਂ ਤੇ ਹੇ ਠਾਕਰ! ਤੇਰੇ ਜੈਸਾ ਵੱਡਾ ਸਾਮਰਥ ਔਰ ਕੋਈ ਨਹੀਂ ਹੈ॥
Prof. Sahib Singhਹੇ ਰਾਮ! ਹੇ ਠਾਕੁਰ! ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ।

ਪਦ ਅਰਥ ਠਾਕੁਰ = ਹੇ ਠਾਕੁਰ!

SikhNet (Spanish)Oh Señor, Maestro mío, lo eres todo por Ti Mismo, no hay nadie tan Benévolo como Tú.

ਜਨੁ ਨਾਨਕੁ. ਨਾਮੁ ਲਏ ਤਾਂ ਜੀਵੈ; ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥

jan naanak. naam le taan jeevai; har japeeai har kirapaa te |4|2|16|54|

Sant Singh KhalsaServant Nanak lives by the Naam, the Name of the Lord; by the Lord's Mercy, he chants the Lord's Name. ||4||2||16||54||
Manmohan SinghSlave Nanak sustains life only by taking the Lord's Name. By God's grace alone, God is remembered.
Manmohan Singh (Punjabi)ਗੋਲਾ ਨਾਨਕ ਕੇਵਲ ਸਾਈਂ ਦਾ ਨਾਮ ਲੈਣ ਨਾਲ ਹੀ ਜੀਊਂਦਾ ਹੈ। ਵਾਹਿਗੁਰੂ ਦੀ ਦਇਆ ਦੁਆਰਾ ਹੀ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਤੇਰੇ ਦਾਸ ਹੈਂ, ਸੋ ਤੇਰਾ ਹਰੀ ਨਾਮ ਜਪ ਕਰ ਜੀਵਤੇ ਹੈਂ, ਪਰੰਤੂ ਤੇਰੀ ਕ੍ਰਿਪਾ ਸੇ ਹਰਿ ਹਰਿ ਨਾਮੁ ਜਪਿਆ ਜਾਤਾ ਹੈ॥੪॥੨॥੧੬॥੫੪॥
Prof. Sahib Singhਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। (ਪਰ) ਪਰਮਾਤਮਾ ਦਾ ਨਾਮ ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ ॥੪॥੨॥੧੬॥੫੪॥

ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਤੇ = ਤੋਂ, ਨਾਲ ॥੪॥

SikhNet (Spanish)Nanak vive por Tu Nombre, y a través de Él, es bendecido por Ti. (4-2-16-54)

Open this shabad →

Shabad Guru Ramdas Ji Raag Gauree

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੌਥੀ।
SikhNet (Spanish)Gauri Purbi, Mejl Guru Ram Das, Cuarto Canal Divino.

ਕਰਹੁ ਕ੍ਰਿਪਾ ਜਗਜੀਵਨ ਦਾਤੇ; ਮੇਰਾ ਮਨੁ. ਹਰਿ ਸੇਤੀ ਰਾਚੇ ॥

karahu kripaa jagajeevan daate; meraa man. har setee raache |

Sant Singh KhalsaShow Mercy to me, O Life of the World, O Great Giver, so that my mind may merge with the Lord.
Manmohan SinghShow mercy unto me, O the Giver of life to the world, that my soul may remain merged with God.
Manmohan Singh (Punjabi)ਮੇਰੇ ਉਤੇ ਤਰਸ ਕਰ ਹੇ ਜਹਾਨ ਨੂੰ ਜਿੰਦ ਜਾਨ ਦੇਣ ਵਾਲੇ! ਤਾਂ ਜੋ ਮੇਰੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹੇ।
Fareedkot Teekaਹੇ ਜਗੁ ਜੀਵਨ ਦਾਤੇ ਹਰੀ! ਆਪ ਐਸੀ ਕ੍ਰਿਪਾ ਕਰੋ, ਜੋ ਮੇਰਾ ਮਨੁ ਤੇਰੇ ਸਾਥ ਰਚਿਆ ਰਹੈ ਅਰਥਾਤ ਤਦਾਕਾਰ ਰਹੇ॥
Prof. Sahib Singhਹੇ ਜਗਤ ਦੇ ਜੀਵਨ! ਹੇ ਦਾਤਾਰ! ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ।

ਪਦ ਅਰਥ ਰਾਚੇ = ਰਚਿਆ ਰਹੇ, ਮਸਤ ਰਹੇ।

SikhNet (Spanish)Ten piedad de mí, oh Vida de vidas, Señor Benévolo, para que mi vida se llene de Ti.

ਸਤਿਗੁਰਿ ਬਚਨੁ ਦੀਓ. ਅਤਿ ਨਿਰਮਲੁ; ਜਪਿ ਹਰਿ ਹਰਿ. ਹਰਿ ਮਨੁ ਮਾਚੇ ॥੧॥

satigur bachan deeo. at niramal; jap har har. har man maache |1|

Sant Singh KhalsaThe True Guru has bestowed His most pure and sacred Teachings. Chanting the Name of the Lord, Har, Har, Har, my mind is transfixed and enraptured. ||1||
Manmohan Singhthe true Guru has imparted to me, an exceedingly immaculate instruction, and by uttering the Lord Master's Name, my Mind is transported.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪਰਮ ਪਵਿੱਤਰ ਸਿਖਿਆ ਦਿੱਤੀ ਹੈ ਅਤੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰਾ ਚਿੱਤ ਪਰਮ ਪਰਸੰਨ ਹੋ ਗਿਆ ਹੈ।
Fareedkot Teekaਹੇ ਹਰੀ! ਜਬ ਮੇਰੇ ਮਨ ਮੇਂ ਸਤਗੁਰੋਂ ਨੇ ਅਤੀ ਨਿਰਮਲ ਬਚਨੁ ਦੀਆ ਤਬ ਤੇਰੇ ਹਰੇਕ ਨਾਮ ਜੋ ਜੀਵੋਂ ਕੋ ਹਰੇ ਕਰਨੇ ਵਾਲੇ ਹੈਂ, ਸੋ ਨਾਮ ਕਾ ਜਾਪ ਕਰ ਕੇ ਮਨ ਮਾਚੇ, ਭਾਵ ਅੰਤਹਕਰਣ ਪ੍ਰਫੁਲਤ ਹੂਏ ਹੈਂ॥੧॥
Prof. Sahib Singh(ਤੇਰੀ ਕਿਰਪਾ ਨਾਲ) ਸਤਿਗੁਰੂ ਨੇ ਮੈਨੂੰ ਬਹੁਤ ਪਵਿਤ੍ਰ ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖ਼ੁਸ਼ ਹੋ ਰਿਹਾ ਹੈ ॥੧॥

ਪਦ ਅਰਥ ਸਤਿਗੁਰਿ = ਗੁਰੂ ਨੇ। ਬਚਨੁ = ਉਪਦੇਸ਼। ਮਾਚੇ = ਮੱਚਦਾ ਹੈ, ਖ਼ੁਸ਼ ਹੁੰਦਾ ਹੈ ॥੧॥

SikhNet (Spanish)La Palabra del Shabd del Guru es tan Pura, que mi mente entra en Éxtasis, meditando en el Señor. (1)

ਰਾਮ. ਮੇਰਾ ਮਨੁ ਤਨੁ; ਬੇਧਿ ਲੀਓ ਹਰਿ ਸਾਚੇ ॥

raam. meraa man tan; bedh leeo har saache |

Sant Singh KhalsaO Lord, my mind and body have been pierced through by the True Lord.
Manmohan SinghO omnipresent Lord, my mind and body the True God, has perforated.
Manmohan Singh (Punjabi)ਹੇ ਸਰਬ-ਵਿਆਪਕ ਸੁਆਮੀ! ਮੇਰਾ ਮਨ ਤੇ ਦੇਹਿ, ਸੱਚੇ ਵਾਹਿਗੁਰੂ ਨੇ ਵਿੱਨ੍ਹ ਸੁਟੇ ਹਨ।
Fareedkot Teekaਹੇ ਹਰੀ ਸਚੇ ਰਾਮ! ਮੇਰਾ ਮਨ ਪੁਨਾ ਤਨ ਤੈਂ ਬੇਧ ਲੀਆ ਹੈ॥
Prof. Sahib Singhਹੇ ਰਾਮ! ਹੇ ਸਦਾ ਕਾਇਮ ਰਹਿਣ ਵਾਲੇ ਹਰੀ! ਤੂੰ (ਮਿਹਰ ਕਰ ਕੇ) ਮੇਰੇ ਮਨ ਨੂੰ ਮੇਰੇ ਤਨ ਨੂੰ (ਆਪਣੇ ਚਰਨਾਂ ਵਿਚ) ਵਿੰਨ੍ਹ ਲਿਆ ਹੈ।

ਪਦ ਅਰਥ ਬੇਧਿ ਲੀਓ = ਵਿੰਨ੍ਹ ਲਿਆ। ਸਾਚੇ = ਸਦਾ ਕਾਇਮ ਰਹਿਣ ਵਾਲੇ ਨੇ।

SikhNet (Spanish)Mi mente y mi cuerpo están atravesados por la Flecha del Amor del Señor.

ਜਿਹ ਕਾਲ ਕੈ ਮੁਖਿ, ਜਗਤੁ ਸਭੁ ਗ੍ਰਸਿਆ; ਗੁਰ ਸਤਿਗੁਰ ਕੈ ਬਚਨਿ, ਹਰਿ ਹਮ ਬਾਚੇ ॥੧॥ ਰਹਾਉ ॥

jih kaal kai mukh, jagat sabh grasiaa; gur satigur kai bachan, har ham baache |1| rahaau |

Sant Singh KhalsaThe whole world is caught and held in the mouth of Death. Through the Teachings of the Guru, the True Guru, O Lord, I am saved. ||1||Pause||
Manmohan SinghMy God, by the instruction of the great True Guru, I am saved from the death, in whose mouth (clutches) the entire world is entangled. Pause.
Manmohan Singh (Punjabi)ਮੇਰੇ ਵਾਹਿਗੁਰੂ, ਵਿਸ਼ਾਲ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਉਸ ਮੌਤ ਤੋਂ ਬਚ ਗਿਆ ਹਾਂ, ਜਿਸ ਦੇ ਮੂੰਹ (ਪੰਜੇ) ਵਿੱਚ ਸਾਰਾ ਜਹਾਨ ਫਸਿਆ ਹੋਇਆ ਹੈ। ਠਹਿਰਾਉ।
Fareedkot Teekaਜਿਸ ਕਾਲ ਕੇ ਮੁਖ ਮੇਂ ਸੰਪੂਰਨ ਜਗਤ ਗ੍ਰਸਿਆ ਹੂਆ ਹੈ ਤਿਸ ਕਾਲ ਸੇ ਹੇ ਹਰੀ! ਬਡੇ ਜੋ ਸਤਿਗੁਰ ਹੈਂ ਤਿਨੋਂ ਕੇ ਬਚਨ ਸੇ ਹਮ ਬਚ ਗਏ ਹੈਂ॥੧॥ ਰਹਾਉ ॥
Prof. Sahib Singhਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, (ਉਸ ਆਤਮਕ ਮੌਤ ਤੋਂ) ਮੈਂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਬਚ ਗਿਆ ਹਾਂ ॥੧॥ ਰਹਾਉ ॥

ਪਦ ਅਰਥ ਕਾਲ = ਆਤਮਕ ਮੌਤ। ਮੁਖਿ = ਮੂੰਹ ਵਿਚ। ਗ੍ਰਸਿਆ = ਨਿਗਲਿਆ ਹੋਇਆ। ਬਾਚੇ = ਬਚ ਗਏ ਹਾਂ ॥੧॥ ਰਹਾਉ ॥

SikhNet (Spanish)Soy salvado de la muerte que lo consume todo, a través de la Palabra del Shabd del Guru. (1-Pausa)

ਜਿਨ ਕਉ ਪ੍ਰੀਤਿ. ਨਾਹੀ ਹਰਿ ਸੇਤੀ; ਤੇ ਸਾਕਤ ਮੂੜ ਨਰ ਕਾਚੇ ॥

jin kau preet. naahee har setee; te saakat moorr nar kaache |

Sant Singh KhalsaThose who are not in love with the Lord are foolish and false - they are faithless cynics.
Manmohan SinghThey are the irreligious, foolish and false persons, who have no love with God.
Manmohan Singh (Punjabi)ਜਿਨ੍ਹਾਂ ਦੀ ਪਿਰਹੜੀ ਵਾਹਿਗੁਰੂ ਨਾਲ ਨਹੀਂ, ਉਹ ਅਧਰਮੀ, ਮੂਰਖ ਅਤੇ ਕੂੜੇ ਪੁਰਸ਼ ਹਨ।
Fareedkot Teekaਹੇ ਹਰੀ! ਜਿਨ ਕੋ ਪ੍ਰੀਤ ਤੇਰੇ ਸਾਥ ਨਹੀਂ ਤੇ ਪੁਰਸ਼ ਸਾਕਤ ਮੂਰਖ ਕਚੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤਿ ਪ੍ਰਾਪਤ ਨਹੀਂ ਹੋਈ, ਉਹ ਮਾਇਆ-ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ।

ਪਦ ਅਰਥ ਸੇਤੀ = ਨਾਲ। ਸਾਕਤ = ਰੱਬ ਨਾਲੋਂ ਟੁੱਟੇ ਹੋਏ, ਮਾਇਆ-ਵੇੜ੍ਹੇ। ਕਾਚੇ = ਕਮਜ਼ੋਰ ਜੀਵਨ ਵਾਲੇ।

SikhNet (Spanish)Los que no aman al Señor son los soberbios Manmukjs.

ਤਿਨ ਕਉ ਜਨਮੁ ਮਰਣੁ ਅਤਿ ਭਾਰੀ; ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥

tin kau janam maran at bhaaree; vich visattaa mar mar paache |2|

Sant Singh KhalsaThey suffer the most extreme agonies of birth and death; they die over and over again, and they rot away in manure. ||2||
Manmohan SinghThey suffer an exceedingly extreme agony of birth and death, and repeatedly die and putrefy is ordure.
Manmohan Singh (Punjabi)ਉਹ ਜੰਮਣ ਤੇ ਮਰਣ ਦਾ ਮਹਾਨ ਜਿਆਦਾ ਦੁਖ ਉਠਾਉਂਦੇ ਹਨ ਅਤੇ ਬਾਰੰਬਾਰ ਮਰਦੇ ਅਤੇ ਗੰਦਗੀ ਅੰਦਰ ਗਲਦੇ ਸੜਦੇ ਹਨ।
Fareedkot Teekaਪੁਨਾਂ ਤਿਨ ਪੁਰਸੋਂ ਕੋ ਜਨਮ ਮਰਨ ਕਾ ਬਹੁਤੁ ਭਾਰੀ ਕਸ਼੍ਟ ਹੂਆ ਹੈ ਵਾ ਹੋਵੇਗਾ, ਔਰ ਗਰਭ ਵਿਸ਼੍ਟਾ ਮੇਂ ਮਰਿ ਮਰਿ ਕੇ (ਪਾਚੇ) ਸੜੇ ਹੈਂ ਵਾ ਸੜੇਂਗੇ॥੨॥
Prof. Sahib Singhਉਹਨਾਂ ਵਾਸਤੇ ਜਨਮ ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ। ਉਹ (ਵਿਕਾਰਾਂ ਦੇ) ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ ॥੨॥

ਪਦ ਅਰਥ ਵਿਸਟਾ = ਵਿਕਾਰਾਂ ਦਾ ਗੰਦ। ਮਰਿ = ਆਤਮਕ ਮੌਤ ਸਹੇੜ ਕੇ। ਪਾਚੇ = ਦੁਖੀ ਹੁੰਦੇ ਹਨ ॥੨॥

SikhNet (Spanish)Ellos nacen para morir una y otra vez, pues viven en la mugre de su conciencia y así su vida es desperdiciada.(2)

ਤੁਮ ਦਇਆਲ. ਸਰਣਿ ਪ੍ਰਤਿਪਾਲਕ; ਮੋ ਕਉ ਦੀਜੈ ਦਾਨੁ. ਹਰਿ ਹਮ ਜਾਚੇ ॥

tum deaal. saran pratipaalak; mo kau deejai daan. har ham jaache |

Sant Singh KhalsaYou are the Merciful Cherisher of those who seek Your Sanctuary. I beg of You: please grant me Your gift, Lord.
Manmohan SinghThou art Kind, and the Cherisher of refugees. I beg of Thee to grant me the gift of Thy love, O God.
Manmohan Singh (Punjabi)ਤੂੰ ਮਿਹਰਬਾਨ ਅਤੇ ਸ਼ਰਨਾਰਥੀਆਂ ਦਾ ਪਾਲਣ-ਪੋਸ਼ਣਹਾਰ ਹੈ। ਮੈਂ ਯਾਚਨਾ ਕਰਦਾ ਹਾਂ ਕਿ ਮੈਨੂ ਆਪਣੀ ਪ੍ਰੀਤ ਦੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ!
Fareedkot Teekaਹੇ ਹਰੀ ਦਯਾਲੁ! ਤੂੰ ਸਰਨਾਗਤੋਂ ਕੀ ਪਾਲਨਾ ਕਰਨੇ ਵਾਲਾ ਹੈਂ ਮੇਰੇ ਕੋ ਦਾਨ ਦੀਜੀਏ, ਹੇ ਹਰੀ! ਹਮ ਮਾਂਗਤੇ ਹੈਂ॥
Prof. Sahib Singhਹੇ ਦਇਆਲ ਪ੍ਰਭੂ! ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤ ਬਖ਼ਸ਼।

ਪਦ ਅਰਥ ਸਰਣਿ ਪ੍ਰਤਿਪਾਲਕ = ਸਰਨ ਆਏ ਦੀ ਰੱਖਿਆ ਕਰਨ ਵਾਲਾ। ਕਉ = ਨੂੰ। ਮੋ ਕਉ = ਮੈਨੂੰ। ਜਾਚੇ = ਮੰਗਦਾ ਹਾਂ।

SikhNet (Spanish)Oh Señor Benévolo, busco Tu Refugio, oh mi Sostenedor, por favor, bendíceme para que no busque nada más que Tu Nombre,

ਹਰਿ ਕੇ ਦਾਸ. ਦਾਸ ਹਮ ਕੀਜੈ; ਮਨੁ ਨਿਰਤਿ ਕਰੇ ਕਰਿ ਨਾਚੇ ॥੩॥

har ke daas. daas ham keejai; man nirat kare kar naache |3|

Sant Singh KhalsaMake me the slave of the Lord's slaves, so that my mind might dance in Your Love. ||3||
Manmohan SinghMake me the slave of the Lord's slave, that my soul may embrace extreme affection and take to dancing.
Manmohan Singh (Punjabi)ਮੈਨੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੇਰੀ ਆਤਮਾ ਪਰਮ ਪ੍ਰੀਤ ਧਾਰਨ ਕਰ ਕੇ ਨਿਰਤਕਾਰੀ ਕਰੇ।
Fareedkot Teekaਹੇ ਹਰੀ! ਅਪਨੇ ਦਾਸੋਂ ਕੇ ਦਾਸ ਹਮਾਰੇ ਕੋ ਕਰੀਏ, ਪੁਨਾ ਮਨ ਭਗਤੀ ਮੇਂ (ਨਿਰਤਿ) ਨਿਰਨਾ ਕਰ ਕੇ ਪ੍ਰੀਤੀ ਪੂਰਬਕ ਨਾਚਨਾ ਕਰੇ ਅਰਥਾਤ ਪਵਿਤ੍ਰ ਹੋਵੇ॥੩॥
Prof. Sahib Singhਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤਾਂ ਜੁ ਮੇਰਾ ਮਨ (ਤੇਰੇ ਨਾਮ ਵਿਚ ਜੁੜ ਕੇ) ਸਦਾ ਨਾਚ ਕਰਦਾ ਰਹੇ (ਸਦਾ ਆਤਮਕ ਆਨੰਦ ਮਾਣਦਾ ਰਹੇ) ॥੩॥

ਪਦ ਅਰਥ ਨਿਰਤਿ = ਨਾਚ ॥੩॥

SikhNet (Spanish)y vuélveme Tu Esclavo para que dance sólo a Tu Son. (3)

ਆਪੇ ਸਾਹ ਵਡੇ. ਪ੍ਰਭ ਸੁਆਮੀ; ਹਮ ਵਣਜਾਰੇ ਹਹਿ ਤਾ ਚੇ ॥

aape saah vadde. prabh suaamee; ham vanajaare heh taa che |

Sant Singh KhalsaHe Himself is the Great Banker; God is our Lord and Master. I am His petty merchant.
Manmohan SinghHimself the Lord Master is the great Banker. I am a retail dealer of Him.
Manmohan Singh (Punjabi)ਆਪ ਹੀ ਸਾਹਿਬ ਮਾਲਕ ਭਾਰਾ ਸ਼ਾਹੂਕਾਰ ਹੈ। ਮੈਂ ਉਸ ਦਾ ਪਰਚੂਨ ਵਪਾਰੀ ਹਾਂ।
Fareedkot Teekaਹੇ ਸ੍ਵਾਮੀ ਪ੍ਰਭ! ਆਪ ਹੀ ਵੱਡੇ ਸਾਹ ਹੈਂ ਔਰ ਹਮ (ਤਾਚੇ) ਤੇਰੇ ਹਰਿਨਾਮ ਕੇ ਵਣਜਾਰੇ ਹੈਂ॥
Prof. Sahib Singhਪ੍ਰਭੂ ਜੀ ਆਪ ਹੀ (ਨਾਮ ਦੀ ਰਾਸਿ-ਪੂੰਜੀ ਦੇਣ ਵਾਲੇ ਸਭ ਜੀਵਾਂ ਦੇ) ਵੱਡੇ ਸ਼ਾਹ ਹਨ ਮਾਲਕ ਹਨ। ਅਸੀਂ ਸਾਰੇ ਜੀਵ ਉਸ (ਸ਼ਾਹ) ਦੇ (ਭੇਜੇ ਹੋਏ) ਵਣਜਾਰੇ ਹਾਂ (ਵਪਾਰੀ ਹਾਂ)।

ਪਦ ਅਰਥ ਤਾ ਚੇ = ਉਸ ਦੇ। ਚੇ = ਦੇ।

SikhNet (Spanish)Tú eres el Maestro, el Rey Mercader, yo soy Tu vendedor.

ਮੇਰਾ ਮਨੁ ਤਨੁ ਜੀਉ ਰਾਸਿ, ਸਭ ਤੇਰੀ; ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥

meraa man tan jeeo raas, sabh teree; jan naanak ke saah prabh saache |4|3|17|55|

Sant Singh KhalsaMy mind, body and soul are all Your capital assets. You, O God, are the True Banker of servant Nanak. ||4||3||17||55||
Manmohan SinghMy soul, Body and life are all capital of Thine. thou O True Lord, art the Banker of Servant Nanak.
Manmohan Singh (Punjabi)ਮੇਰੀ ਆਤਮਾ ਦੇਹਿ ਤੇ ਜਿੰਦਗੀ ਸਮੂਹ ਤੇਰੀ ਪੂੰਜੀ ਹੈ। ਤੂੰ ਹੇ ਸੱਚੇ ਸਾਹਿਬ! ਨੌਕਰ ਨਾਨਕ ਦਾ ਸ਼ਾਹੂਕਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੁਝ ਦਾਸ ਕੇ ਸਚੇ ਸਾਹ ਮੇਰਾ ਮਨ ਪੁਨਾ ਤਨ ਤਥਾ ਜੀਉ ਸਭ ਤੇਰੀ ਦਈ ਹੂਈ (ਰਾਸਿ) ਪੂੰਜੀ ਹੈ॥੪॥੩॥੧੭॥੫੫॥
Prof. Sahib Singhਹੇ ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ! ਮੇਰਾ ਮਨ ਮੇਰਾ ਤਨ ਮੇਰੀ ਜਿੰਦ-ਇਹ ਸਭ ਕੁਝ ਤੇਰੀ ਬਖ਼ਸ਼ੀ ਹੋਈ ਰਾਸਿ-ਪੂੰਜੀ ਹੈ (ਮੈਨੂੰ ਆਪਣੇ ਨਾਮ ਦੀ ਦਾਤ ਭੀ ਬਖ਼ਸ਼) ॥੪॥੩॥੧੭॥੫੫॥

ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੪॥

SikhNet (Spanish)Mi vida, mi mente y todo lo que tengo, son Tuyos, oh mi Señor Verdadero. (4-3-13-57)

Open this shabad →

Shabad Guru Ramdas Ji Raag Gauree continues on Ang 170

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

Sant Singh KhalsaGauree Poorbee, Fourth Mehl:
Manmohan SinghGauri Purbi, 4th Guru.
Manmohan Singh (Punjabi)ਗਊੜੀ ਪੂਰਬੀ, ਪਾਤਸ਼ਾਹੀ ਚੌਥੀ।
SikhNet (Spanish)Gauri, Purbi, Mejl Guru Ram Das, Cuarto Canal Divino.

ਤੁਮ ਦਇਆਲ ਸਰਬ ਦੁਖ ਭੰਜਨ; ਇਕ ਬਿਨਉ ਸੁਨਹੁ ਦੇ ਕਾਨੇ ॥

tum deaal sarab dukh bhanjan; ik binau sunahu de kaane |

Sant Singh KhalsaYou are Merciful, the Destroyer of all pain. Please give me Your Ear and listen to my prayer.
Manmohan SinghThou art Merciful and the Destroyer of the calamities. Give ear and hear a supplication of mine.
Manmohan Singh (Punjabi)ਤੂੰ ਦਇਆਵਾਨ ਅਤੇ ਸਮੂਹ ਮੁਸੀਬਤਾ ਨੂੰ ਨਾਸ ਕਰਨ ਵਾਲਾ ਹੈ। ਮੇਰੀ ਇਕ ਬੇਨਤੀ ਨੂੰ ਕੰਨ ਦੇ ਕੇ ਸੁਣ।
Fareedkot Teekaਹੇ ਮਹਾਰਾਜ! ਤੁਮ ਦ੍ਯਾਲ ਸਰਬ ਦੁਖੋਂ ਕੇ ਭੰਜਨ ਵਾਲੇ ਹੈਂ, ਏਕ ਮੇਰੀ ਬੇਨਤੀ ਕਾਨ ਦੇ ਕਰ ਸੁਨੀਏ॥
Prof. Sahib Singhਹੇ (ਜੀਵਾਂ ਦੇ) ਸਾਰੇ ਦੁਖ ਨਾਸ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ।

ਪਦ ਅਰਥ ਦਇਆਲ = (ਦਇਆ-ਆਲਯ) ਦਇਆ ਦਾ ਘਰ। ਸਰਬ = ਸਾਰੇ। ਭੰਜਨ = ਨਾਸ ਕਰਨਾ। ਬਿਨਉ = ਬੇਨਤੀ (विनय)। ਦੇ ਕਾਨੇ = ਕੰਨ ਦੇ ਕੇ, ਧਿਆਨ ਨਾਲ।

SikhNet (Spanish)Oh Señor Benévolo, Disipador del dolor, escucha mi plegaria:

ਜਿਸ ਤੇ ਤੁਮ ਹਰਿ ਜਾਨੇ ਸੁਆਮੀ; ਸੋ ਸਤਿਗੁਰੁ ਮੇਲਿ. ਮੇਰਾ ਪ੍ਰਾਨੇ ॥੧॥

jis te tum har jaane suaamee; so satigur mel. meraa praane |1|

Sant Singh KhalsaPlease unite me with the True Guru, my breath of life; through Him, O my Lord and Master, You are known. ||1||
Manmohan SinghUnite me with the True Guru, my very Life, Through whom thou art known, O Lord God.
Manmohan Singh (Punjabi)ਮੈਨੂੰ ਉਸ ਸੱਚੇ ਗੁਰੂ ਮੇਰੀ ਜਿੰਦ ਜਾਨ ਨਾਲ ਮਿਲਾ ਹੇ ਵਾਹਿਗੁਰੂ ਸੁਆਮੀ! ਜਿਸ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।
Fareedkot Teekaਹੇ (ਹਰੀ) ਸ੍ਵਾਮੀ! ਜਿਸ ਦ੍ਵਾਰੇ ਤੁਮ ਜਾਨੇ ਜਾਹੋ, ਸੋ ਸਤਿਗੁਰੂ ਮੇਰਾ ਪ੍ਰਾਨ ਰੂਪ ਮਿਲਾਓ॥੧॥
Prof. Sahib Singhਮੈਨੂੰ ਉਹ ਸਤਿਗੁਰੂ ਮਿਲਾ ਜੋ ਮੇਰੀ ਜਿੰਦ (ਦਾ ਸਹਾਰਾ) ਹੈ, ਜਿਸ ਦੀ ਕਿਰਪਾ ਤੋਂ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ ॥੧॥

ਪਦ ਅਰਥ ਜਿਸ ਤੇ = ਜਿਸ (ਗੁਰੂ) ਪਾਸੋਂ। ਜਾਨੇ = ਜਾਣ-ਪਛਾਣ ਹੁੰਦੀ ਹੈ। ਪ੍ਰਾਨੇ = ਪ੍ਰਾਣ, ਜਿੰਦ ॥੧॥

SikhNet (Spanish)Úneme al Guru Verdadero, que es mi vida, a través de Él Te puedo conocer. (1)

ਰਾਮ; ਹਮ. ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥

raam; ham. satigur paarabraham kar maane |

Sant Singh KhalsaO Lord, I acknowledge the True Guru as the Supreme Lord God.
Manmohan SinghO Pervading God, I acknowledge the True Guru as the Exalted Lord Himself.
Manmohan Singh (Punjabi)ਹੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਨੂੰ ਉੱਚਾ ਸੁਆਮੀ ਕਹਿ ਕੇ ਤਸਲੀਮ ਕਰਦਾ ਹਾਂ।
Fareedkot Teekaਹੇ ਰਾਮ! ਹਮਨੈ ਸਤਿਗੁਰੂ ਪਾਰਬ੍ਰਹਮ ਰੂਪ ਕਰ ਕੇ ਮਾਨੇ ਹੈਂ॥
Prof. Sahib Singh(ਹੇ ਭਾਈ!) ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ।

ਪਦ ਅਰਥ ਕਰਿ = ਕਰ ਕੇ, (ਬਰਾਬਰ ਦਾ) ਕਰ ਕੇ। ਮਾਨੇ = ਮੰਨਿਆ ਹੈ।

SikhNet (Spanish)Oh Señor, el Guru Verdadero y Tú son Uno, nosotros sólo somos ignorantes y ciegos.

ਹਮ ਮੂੜ ਮੁਗਧ. ਅਸੁਧ ਮਤਿ ਹੋਤੇ; ਗੁਰ ਸਤਿਗੁਰ ਕੈ ਬਚਨਿ. ਹਰਿ ਹਮ ਜਾਨੇ ॥੧॥ ਰਹਾਉ ॥

ham moorr mugadh. asudh mat hote; gur satigur kai bachan. har ham jaane |1| rahaau |

Sant Singh KhalsaI am foolish and ignorant, and my intellect is impure. Through the Teachings of the Guru, the True Guru, O Lord, I come to know You. ||1||Pause||
Manmohan SinghI am silly, stupid and of impure understanding. By means of Gurbani of the great True Guru I have known Thee, O God. Pause.
Manmohan Singh (Punjabi)ਮੈਂ ਮੂਰਖ ਜੜ੍ਹ ਅਤੇ ਅਪਵਿਤ੍ਰ ਸਮਝ ਵਾਲਾ ਹਾਂ। ਮੈਂ ਤੈਨੂੰ ਜਾਣਿਆ ਹੈ, ਹੇ ਵਾਹਿਗੁਰੂ! ਠਹਿਰਾਉ।
Fareedkot Teekaਕਿਉਂਕਿ ਹਮ ਮੂਰਖ ਅਸੁਧ ਬੁਧੀ ਵਾਲੇ ਹੋਤੇ ਥੇ, ਬਡੇ ਜੋ ਸਤਿਗੁਰੂ ਹੈਂ ਤਿਨੋਂ ਕੇ ਬਚਨੋਂ ਕਰ ਕੇ ਹੇ ਹਰੀ! ਆਪ ਕੋ ਹਮ ਜਾਨੇ ਹੈਂ॥੧॥ ਰਹਾਉ ॥
Prof. Sahib Singhਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ॥੧॥ ਰਹਾਉ ॥

ਪਦ ਅਰਥ ਅਸੁਧ = ਮੈਲੀ। ਮੁਗਧ = ਮੂਰਖ ॥੧॥ ਰਹਾਉ ॥

SikhNet (Spanish)Es a través de la Palabra del Shabd del Guru como Te revelas. (1-Pausa)

ਜਿਤਨੇ ਰਸ ਅਨ ਰਸ. ਹਮ ਦੇਖੇ; ਸਭ ਤਿਤਨੇ ਫੀਕ ਫੀਕਾਨੇ ॥

jitane ras an ras. ham dekhe; sabh titane feek feekaane |

Sant Singh KhalsaAll the pleasures and enjoyments which I have seen - I have found them all to be bland and insipid.
Manmohan SinghAs many pleasures, and other relishes which I have seen, all of them, without exception, I have found thoroughly insipid.
Manmohan Singh (Punjabi)ਜਿੰਨੇ ਅਨੰਦ ਅਤੇ ਹੋਰ ਸੁਆਦ ਜੋ ਮੈਂ ਵੇਖੇ ਹਨ, ਸਾਰੇ ਦੇ ਸਾਰੇ ਹੀ ਮੈਂ ਬਿਲਕੁਲ ਫਿਕਲੇ ਪਾਏ ਹਨ।
Fareedkot Teekaਜਿਤਨੇ ਸੰਸਾਰ ਮੇਂ ਖਟ ਰਸ (ਅਨ) ਹੋਰ ਰਸ ਹਮਨੇ ਦੇਖੇ ਹੈਂ ਤਿਤਨੇ ਹੀ ਸੰਪੂਰਨ ਫੀਕਿਯੋਂ ਸੇ ਫੀਕੇ ਹੈਂ, ਅਰਥਾਤ ਤੁਛ ਔਰ ਛਿਨ ਭੰਗਰ ਹੈਂ॥
Prof. Sahib Singhਜਗਤ ਦੇ ਜਿਤਨੇ ਭੀ ਹੋਰ ਹੋਰ (ਕਿਸਮ ਦੇ) ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ ਫਿੱਕੇ ਹਨ।

ਪਦ ਅਰਥ ਅਨ = (अन्य) ਹੋਰ ਹੋਰ।

SikhNet (Spanish)Todos los demás sabores que he probado son insípidos para mí.

Open this shabad (11 lines, Angs 169-170) →

Ang 169 of 1430