ਜਗਤ ਉਧਾਰਣੁ ਨਵ ਨਿਧਾਨੁ; ਭਗਤਹ ਭਵ ਤਾਰਣੁ ॥
jagat udhaaran nav nidhaan; bhagatah bhav taaran |
Sant Singh KhalsaThe Saving Grace of the world, the nine treasures, carries the devotees across the world-ocean.
Manmohan SinghGod's Name is the Deliverer of the universe, the Giver of nine treasures and ferries the saints across the world ocean.
Manmohan Singh (Punjabi)ਹਰੀ ਦਾ ਨਾਮ ਆਲਮ ਦਾ ਨਿਸਤਾਰਾ ਕਰਨ ਵਾਲਾ ਅਤੇ ਨੌ ਖਜਾਨੇ ਦੇਣਹਾਰ ਹੈ ਅਤੇ ਸਾਧੂਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜੋ ਵਾਹਿਗੁਰੂ ਕਾ ਨਾਮ ਜਗਤ ਕੇ ਉਧਾਰਨੇਹਾਰਾ, ਨਵਨਿਧੀਓਂ ਕਾ ਘਰ, ਭਗਤੋਂ ਕੋ ਸੰਸਾਰ ਸਮੁੰਦਰ ਸੇ ਤਾਰਨੇਹਾਰਾ ਹੈ॥
Prof. Sahib Singhਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ, ਨਿਧਿਆਂ ਦਾ ਭੰਡਾਰ ਹੈ, ਸੰਸਾਰ ਨੂੰ ਤਾਰਨ ਵਾਸਤੇ ਸਮ੍ਰਥ-ਪਦ ਅਰਥ ਨਵ ਨਿਧਾਨੁ = ਨੌ (ਨਿਧੀਆਂ) ਦਾ ਖ਼ਜ਼ਾਨਾ। ਭਗਤਹ = ਭਗਤਾਂ ਨੂੰ। ਭਵ = ਸੰਸਾਰ-ਸਾਗਰ। ਤਾਰਣੁ = ਤਾਰਨ-ਯੋਗ।
SikhNet (Spanish)La Gracia Salvadora del mundo, los Nueve Tesoros, llevan al Devoto a través del océano del mundo.
ਅੰਮ੍ਰਿਤ ਬੂੰਦ. ਹਰਿ ਨਾਮੁ; ਬਿਸੁ ਕੀ ਬਿਖੈ ਨਿਵਾਰਣੁ ॥
amrit boond. har naam; bis kee bikhai nivaaran |
Sant Singh KhalsaThe Drop of Ambrosial Nectar, the Lord's Name, is the antidote to the poison of sin.
Manmohan SinghThe ambrosial drop of the Lord's Name is an antidote to the poison of sins.
Manmohan Singh (Punjabi)ਸੁਆਮੀ ਦੇ ਨਾਮ ਦੀ ਅੰਮ੍ਰਿਤਮਈ ਕਣੀ ਪਾਪਾਂ ਦੀ ਜ਼ਹਿਰ ਲਈ ਜ਼ਹਿਰ-ਮੁਹਰਾ ਹੈ।
Fareedkot Teekaਸਰਬ ਵਿਸਾ ਸੰਸਾਰ ਕੀ ਵਾਸਨਾ ਜਹਿਰ ਕੌ ਨਿਵਾਰਨੇਹਾਰਾ ਜੋ ਹਰੀ ਕਾ ਨਾਮ ਅੰਮ੍ਰਿਤ ਕੀ ਬੂੰਦ ਵਤ ਹੈ॥
Prof. Sahib Singh(ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ (ਮਾਨੋ) ਅੰਮ੍ਰਿਤ ਦੀ ਬੂੰਦ ਹੈ, ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ।ਪਦ ਅਰਥ ਹਰਿ ਨਾਮੁ = ਹਰੀ ਦਾ ਨਾਮ। ਬਿਸੁ = ਸਾਰਾ ਸੰਸਾਰ (विश्व)। ਬਿਖੈ = ਵਿਹੁ, ਜ਼ਹਿਰ। ਨਿਵਾਰਣੁ = ਦੂਰ ਕਰਨ ਦੇ ਸਮਰੱਥ।
SikhNet (Spanish)La Gota del Néctar Ambrosial, el Nombre del Señor, es el Antídoto del veneno de la maldad.
ਸਹਜ ਤਰੋਵਰ ਫਲਿਓ; ਗਿਆਨ ਅੰਮ੍ਰਿਤ ਫਲ ਲਾਗੇ ॥
sehaj tarovar falio; giaan amrit fal laage |
Sant Singh KhalsaThe tree of intuitive peace and poise blossoms and bears the ambrosial fruit of spiritual wisdom.
Manmohan SinghThe tree of equipoise blossoms and bears the ambrosial fruit of Divine knowledge.
Manmohan Singh (Punjabi)ਅਡੋਲਤਾ ਦਾ ਬਿਰਛ ਮੌਲਦਾ ਹੈ ਅਤੇ ਉਸ ਨੂੰ ਬ੍ਰਹਿਮ-ਬੋਧ ਦਾ ਅੰਮ੍ਰਿਤਮਈ ਮੇਵਾ ਲਗਦਾ ਹੈ।
Fareedkot Teekaਜਿਸ ਨਾਮ ਕਰ ਕੇ (ਸਹਜ) ਸਾਂਤੀ ਰੂਪੀ ਬ੍ਰਿਛ ਫਲਿਆ ਔ ਤਿਸ ਕੋ ਗਿਆਨ ਆਦੀ ਗੁਣੋਂ ਰੂਪ ਅੰਮ੍ਰਿਤ ਫਲ ਲਾਗੇ ਹੈਂ॥
Prof. Sahib Singhਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ।ਪਦ ਅਰਥ ਤਰੋਵਰ = ਸ੍ਰੇਸ਼ਟ ਰੁੱਖ।
SikhNet (Spanish)El Árbol de la Paz y de la Tranquilidad Intuitiva florece y da el Fruto Ambrosial de la Sabiduría Espiritual.
ਗੁਰ ਪ੍ਰਸਾਦਿ ਪਾਈਅਹਿ; ਧੰਨਿ ਤੇ ਜਨ ਬਡਭਾਗੇ ॥
gur prasaad paaeeeh; dhan te jan baddabhaage |
Sant Singh KhalsaBlessed are those fortunate people who receive it, by Guru's Grace.
Manmohan SinghBlessed and very fortunate are those persons, who receive it by the Guru's grace.
Manmohan Singh (Punjabi)ਸੁਲੱਖਣੇ ਅਤੇ ਪਰਮ ਨਸੀਬਾਂ ਵਾਲੇ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦੇ ਹਨ।
Fareedkot Teekaਹੇ ਸਤਿਗੁਰ ਜੀ! ਸੋ ਪੂਰਬੋਕਤ ਨਾਮ ਆਪ ਕੀ ਕ੍ਰਿਪਾ ਤੇ ਪਾਈਤਾ ਹੈ ਔਰ ਜਿਨੋਂ ਨੇ ਪਾਯਾ ਹੈ ਤੇ ਬਡੇ ਭਾਗੋਂ ਵਾਲੇ ਪੁਰਸ ਧੰਨ੍ਯ ਹੈਂ॥
Prof. Sahib Singh(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ)।ਪਦ ਅਰਥ ਪਾਈਅਹਿ = ਮਿਲਦੇ ਹਨ। ਧੰਨਿ = ਭਾਗਾਂ ਵਾਲੇ। ਤੇ ਜਨ = ਉਹ ਬੰਦੇ।
SikhNet (Spanish)Benditos son aquellos afortunados que Lo reciben, por la Gracia del Guru.
ਤੇ ਮੁਕਤੇ ਭਏ, ਸਤਿਗੁਰ ਸਬਦਿ; ਮਨਿ. ਗੁਰ ਪਰਚਾ ਪਾਇਅਉ ॥
te mukate bhe, satigur sabad; man. gur parachaa paaeaau |
Sant Singh KhalsaThey are liberated through the Shabad, the Word of the True Guru; their minds are filled with the Guru's Wisdom.
Manmohan SinghThey are emancipated through the word of the True Guru and their mind receives wisdom from the Guru's.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਦੁਆਰਾ, ਉਹ ਮੋਖਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਚਿੱਤ ਅੰਦਰ ਗੁਰਾਂ ਦੀ ਸਿਆਣਪ ਆ ਜਾਂਦੀ ਹੈ।
Fareedkot Teekaਹੇ ਸਤਿਗੁਰ ਜੀ! ਜਿਨੋਂ ਨੇ ਆਪ ਕੇ ਸਬਦ ਮੇਂ ਅਪਨੇ ਮਨ ਕਾ ਪਰਚਾ ਪਾਯਾ ਹੈ ਤੇ ਜਨ ਸੰਸਾਰ ਤੇ ਮੁਕਤਿ ਭਏ ਹੈਂ॥
Prof. Sahib Singhਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ।ਪਦ ਅਰਥ ਤੇ ਮੁਕਤੇ = ਉਹ ਮਨੁੱਖ ਤਰ ਗਏ ਹਨ। ਸਬਦਿ = ਸ਼ਬਦ ਦੀ ਬਰਕਤਿ ਨਾਲ। ਮਨਿ = ਮਨ ਵਿਚ। ਗੁਰ ਪਰਚਾ = ਗੁਰੂ ਨਾਲ ਪਿਆਰ।
SikhNet (Spanish)Son liberados mediante el Shabd, la Palabra del Verdadero Guru y las mentes se llenan de la Sabiduría del Guru.
ਗੁਰ ਰਾਮਦਾਸ ਕਲੵੁਚਰੈ; ਤੈ ਸਬਦ ਨੀਸਾਨੁ ਬਜਾਇਅਉ ॥੯॥
gur raamadaas kalayucharai; tai sabad neesaan bajaaeaau |9|
Sant Singh KhalsaSo speaks KALL: O Guru Raam Daas, You beat the drum of the Shabad. ||9||
Manmohan SinghSays Kall, O Guru Ram Dass, thou have struck the drum of the Lord's Name.
Manmohan Singh (Punjabi)ਕਲ ਕਹਿੰਦਾ ਹੈ, ਹੇ ਗੁਰੂ ਰਾਮਦਾਸ! ਤੂੰ ਸੁਆਮੀ ਦੇ ਨਾਮ ਦਾ ਨਗਾਰਾ ਵਜਾਇਆ ਹੈ।
Fareedkot Teekaਸ੍ਰੀ 'ਕਲ' ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਜੀਵੋਂ ਕੇ ਤਾਰਨੇ ਹੇਤ (ਸਬਦ) ਉਪਦੇਸ ਰੂਪੀ (ਨੀਸਾਨੁ) ਨਗਾਰਾ ਬਜਾਇ ਦੀਆ ਹੈ॥੯॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ' ॥੯॥ਪਦ ਅਰਥ ਸਬਦ ਨੀਸਾਨੁ = ਸ਼ਬਦ ਦਾ ਨਗਾਰਾ ॥੯॥
SikhNet (Spanish)Así dice Kal, oh Guru Ram Das, Tú tocas el Tambor del Shabd. (9)