ਆਸਾ ਮਹਲਾ ੪ ॥
aasaa mahalaa 4 |
Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.
ਹਰਿ ਹਰਿ ਨਾਮ ਕੀ; ਮਨਿ ਭੂਖ ਲਗਾਈ ॥
har har naam kee; man bhookh lagaaee |
Sant Singh KhalsaMy mind suffers hunger for the Name of the Lord, Har, Har.
Manmohan SinghMy mind hungers for Lord God's Name.
Manmohan Singh (Punjabi)ਮੇਰੇ ਚਿੱਤ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ।
Fareedkot Teekaਮੇਰੇ ਕੋ ਹਰਿ ਨਾਮ ਕੀ (ਭੂਖ) ਚਾਹ ਗੁਰੋਂ ਨੇ ਲਗਾਈ ਹੈ॥
Prof. Sahib Singhਹੇ ਮੇਰੇ ਵੀਰ! (ਮੇਰੇ) ਮਨ ਵਿਚ ਸਦਾ ਪਰਮਾਤਮਾ ਦੀ ਭੁੱਖ ਲੱਗੀ ਰਹਿੰਦੀ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)Mi mente añora el Naam, el Nombre del Señor,
ਨਾਮਿ ਸੁਨਿਐ. ਮਨੁ ਤ੍ਰਿਪਤੈ; ਮੇਰੇ ਭਾਈ ॥੧॥
naam suniai. man tripatai; mere bhaaee |1|
Sant Singh KhalsaHearing the Naam, my mind is satisfied, O my Siblings of Destiny. ||1||
Manmohan SinghHearing the Name, my mind is satiated, O brother.
Manmohan Singh (Punjabi)ਨਾਮ ਨੂੰ ਸ੍ਰਵਣ ਕਰ ਕੇ ਮੇਰਾ ਮਨੂਆਂ ਰੱਜ ਜਾਂਦਾ ਹੈ, ਹੇ ਵੀਰ।
Fareedkot Teekaਹੇ ਮੇਰੇ ਭਾਈ! ਨਾਮ ਹੀ ਸੁਨਿ ਕਰ ਮਨ ਤਿਪਤਿ ਹੋਤਾ ਹੈ॥੧॥
Prof. Sahib Singh(ਇਸ ਭੁੱਖ ਦੀ ਬਰਕਤਿ ਨਾਲ ਮਾਇਆ ਦੀ ਭੁੱਖ ਨਹੀਂ ਲੱਗਦੀ, ਕਿਉਂਕਿ) ਜੇ ਪਰਮਾਤਮਾ ਦਾ ਨਾਮ ਸੁਣਦੇ ਰਹੀਏ ਤਾਂ ਮਨ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੧॥ਪਦ ਅਰਥ ਨਾਮਿ ਸੁਨਿਐ = ਜੇ ਹਰਿ-ਨਾਮ ਸੁਣਦੇ ਰਹੀਏ। ਤ੍ਰਿਪਤੈ = ਰਜ ਜਾਂਦਾ ਹੈ। ਭਾਈ = ਹੇ ਵੀਰ! ॥੧॥
SikhNet (Spanish)y escuchándolo se calma. (1)
ਨਾਮੁ ਜਪਹੁ; ਮੇਰੇ ਗੁਰਸਿਖ ਮੀਤਾ ॥
naam japahu; mere gurasikh meetaa |
Sant Singh KhalsaChant the Naam, O my friends, O GurSikhs.
Manmohan SinghRemember the Name, O my Gursikh friends.
Manmohan Singh (Punjabi)ਨਾਮ ਦਾ ਅਰਾਧਨ ਕਰੋ, ਹੇ ਮੈਡੇਂ ਗੁਰ-ਸਿੱਖ ਮਿੱਤਰੋ!
Fareedkot Teekaਹੇ ਮੇਰੇ ਗੁਰਸਿਖੋ ਮਿਤ੍ਰੋ! ਨਾਮ ਜਪਹੁ॥
Prof. Sahib Singhਹੇ ਮੇਰੇ ਗੁਰੂ ਦੇ ਸਿੱਖੋ! ਹੇ ਮੇਰੇ ਮਿੱਤਰੋ! (ਸਦਾ ਪਰਮਾਤਮਾ ਦਾ) ਨਾਮ ਜਪਦੇ ਰਹੋ, ਨਾਮ ਜਪਦੇ ਰਹੋ।
SikhNet (Spanish)Oh mis devotos amigos, contemplen el Naam, el Nombre del Señor,
ਨਾਮੁ ਜਪਹੁ. ਨਾਮੇ ਸੁਖੁ ਪਾਵਹੁ; ਨਾਮੁ ਰਖਹੁ, ਗੁਰਮਤਿ ਮਨਿ ਚੀਤਾ ॥੧॥ ਰਹਾਉ ॥
naam japahu. naame sukh paavahu; naam rakhahu, guramat man cheetaa |1| rahaau |
Sant Singh KhalsaChant the Naam, and through the Naam, obtain peace; through the Guru's Teachings, enshrine the Naam in your heart and mind. ||1||Pause||
Manmohan SinghUtter the Name, through God's Name attain peace and by Guru's instruction, enshrine the Name in thy mind and heart. Pause.
Manmohan Singh (Punjabi)ਨਾਮ ਦਾ ਉਚਾਰਨ ਕਰੋ, ਰੱਬ ਦੇ ਨਾਮ ਰਾਹੀਂ ਠੰਢ-ਚੈਨ ਪਰਾਪਤ ਕਰੋ ਅਤੇ ਗੁਰਾਂ ਦੀ ਸਿਖਿਆ ਦੁਆਰਾ ਨਾਮ ਨੂੰ ਆਪਣੇ ਹਿਰਦੇ ਤੇ ਦਿਲ ਅੰਦਰ ਟਿਕਾਓ। ਠਹਿਰਾਉ।
Fareedkot Teekaਗੁਰਮਤਿ ਸੇ ਜੋ ਨਾਮੁ ਮਿਲਾ ਹੈ ਤਿਸ ਕੋ ਮਨ ਮੇਂ (ਚੀਤਾ) ਸਿਮਰਣ ਰਖੋ, ਤਿਸੀ ਨਾਮ ਕੋ ਜਪਹੁ, ਤਿਸੀ ਨਾਮ ਕਰ ਕੇ ਸੁਖੁ ਪਾਵਹੁਗੇ॥੧॥ ਰਹਾਉ ॥
Prof. Sahib Singhਨਾਮ ਵਿਚ ਜੁੜ ਕੇ ਆਤਮਕ ਆਨੰਦ ਮਾਣੋ, ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ ॥੧॥ ਰਹਾਉ ॥ਪਦ ਅਰਥ ਨਾਮੇ = ਨਾਮ ਵਿਚ ਹੀ। ਮਨਿ = ਮਨ ਵਿਚ ॥੧॥ ਰਹਾਉ ॥
SikhNet (Spanish)y obtengan la Paz enalteciendo el Nombre en su mente a través del Shabd de la Palabra del Guru. (1‑Pausa)
ਨਾਮੋ ਨਾਮੁ ਸੁਣੀ; ਮਨੁ ਸਰਸਾ ॥
naamo naam sunee; man sarasaa |
Sant Singh KhalsaHearing the Naam, the Name of the Lord, the mind is in bliss.
Manmohan SinghBy hearing the Name of the Name incarnate Lord, my mind is gladdened.
Manmohan Singh (Punjabi)ਨਾਮ-ਸਰੂਪ ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਨਾਮ ਹੀ ਨਾਮ ਸੁਨੀਏ ਤੋ ਮਨ (ਸਰਸਾ) ਪ੍ਰਸੰਨ ਹੋਤਾ ਹੈ॥
Prof. Sahib Singh(ਹੇ ਮੇਰੇ ਵੀਰ!) ਸਦਾ ਪਰਮਾਤਮਾ ਦਾ ਨਾਮ ਹੀ ਨਾਮ ਸੁਣ ਕੇ ਮਨ (ਪ੍ਰੇਮ ਦਇਆ ਆਦਿਕ ਗੁਣਾਂ ਨਾਲ) ਹਰਾ ਹੋਇਆ ਰਹਿੰਦਾ ਹੈ।ਪਦ ਅਰਥ ਨਾਮੋ ਨਾਮੁ = ਨਾਮ ਹੀ ਨਾਮ। ਸੁਣੀ = ਸੁਣ ਸੁਣ ਕੇ। ਸਰਸਾ = {ਸ-ਰਸ} ਹਰਾ, ਜੀਵਨ-ਰਸ ਵਾਲਾ।
SikhNet (Spanish)Cuando escuché el Naam, el Nombre del Señor, mi mente se iluminó.
ਨਾਮੁ ਲਾਹਾ ਲੈ; ਗੁਰਮਤਿ ਬਿਗਸਾ ॥੨॥
naam laahaa lai; guramat bigasaa |2|
Sant Singh KhalsaReaping the profit of the Naam, through the Guru's Teachings, my soul has blossomed forth. ||2||
Manmohan SinghBy reaping the Name's profit, under Guru's instruction, my soul has blossomed.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਲਾਭ ਕਮਾ ਕੇ ਮੇਰੀ ਆਤਮਾ ਪ੍ਰਫੁੱਲਤ ਹੋ ਗਈ ਹੈ।
Fareedkot Teekaਨਾਮ ਕਾ ਲਾਹਾ ਲੈਨੇ ਕਰ ਗੁਰਮੁਖੋਂ ਕਾ ਹ੍ਰਿਦ੍ਯ ਕਮਲ ਬਿਗਸਾ ਹੈ॥੨॥
Prof. Sahib Singhਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਖੱਟ ਖੱਟ ਕੇ ਮਨ ਖੁਸ਼ ਟਿਕਿਆ ਰਹਿੰਦਾ ਹੈ ॥੨॥ਪਦ ਅਰਥ ਲਾਹਾ = ਲਾਭ। ਬਿਗਸਾ = ਖਿੜ ਪੈਂਦਾ ਹੈ ॥੨॥
SikhNet (Spanish)Sí, cuando coseché el Fruto del Nombre a través del Shabd de la Palabra del Guru, me puse en Éxtasis. (2)
ਨਾਮ ਬਿਨਾ; ਕੁਸਟੀ ਮੋਹ ਅੰਧਾ ॥
naam binaa; kusattee moh andhaa |
Sant Singh KhalsaWithout the Naam, the mortal is a leper, blinded by emotional attachment.
Manmohan SinghWithout the Name, one goes leprous and blind through worldly love.
Manmohan Singh (Punjabi)ਨਾਮ ਦੇ ਬਗੈਰ, ਆਦਮੀ ਸੰਸਾਰੀ ਮਮਤਾ ਦੇ ਜਰੀਏ ਕੌੜ੍ਹੀ ਅਤੇ ਅੰਨ੍ਹਾਂ ਹੋ ਜਾਂਦਾ ਹੈ।
Fareedkot Teekaਜੋ ਨਾਮ ਸੇ ਰਹਤ ਹੈ ਅਰੁ ਮੋਹ ਕਰ ਅੰਧਾ ਹੋ ਰਹਾ ਹੈ, ਸੋ ਅਗਿਆਨੀ ਮਾਨੋ ਕੁਸ੍ਟੀ ਹੈ॥
Prof. Sahib Singh(ਜਿਵੇਂ ਕੋਈ ਕੋਹੜਾ, ਕੋਹੜ ਦੇ ਦਰਦਾਂ ਨਾਲ ਵਿਲਕਦਾ ਹੈ, ਤਿਵੇਂ) ਪਰਮਾਤਮਾ ਦੇ ਨਾਮ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ (ਸਹੀ ਜੀਵਨ-ਜੁਗਤ ਵਲੋਂ) ਅੰਨ੍ਹਾ ਕਰੀ ਰੱਖਦਾ ਹੈ।ਪਦ ਅਰਥ ਕੁਸਟੀ = ਕੋਹੜਾ।
SikhNet (Spanish)Sin el Naam, el Nombre del Señor, uno es maldecido y cegado por el apego,
ਸਭ ਨਿਹਫਲ ਕਰਮ ਕੀਏ; ਦੁਖੁ ਧੰਧਾ ॥੩॥
sabh nihafal karam kee; dukh dhandhaa |3|
Sant Singh KhalsaAll his actions are fruitless; they lead only to painful entanglements. ||3||
Manmohan SinghHis doing of all the deeds is unfruitful and distressful engagement.
Manmohan Singh (Punjabi)ਉਸ ਦਾ ਸਾਰੇ ਕੰਮਾਂ ਦਾ ਕਾਰਨ ਨਿਸਫਲ ਅਤੇ ਦੁਖਦਾਇਕ ਵਿਹਾਰ ਹੈ।
Fareedkot Teekaਜਿਤ ਨੇ ਕਰਮ ਕੀਤੇ ਹੈਂ, ਸੋ ਸਭ ਨਿਸਫਲ ਹੈਂ ਔਰ ਦੁਖੁ ਰੂਪ ਧੰਧਾ ਹੈ॥੩॥
Prof. Sahib Singhਹੋਰ ਜਿਤਨੇ ਭੀ ਕੰਮ ਉਹ ਕਰਦਾ ਹੈ, ਸਭ ਵਿਅਰਥ ਜਾਂਦੇ ਹਨ, ਉਹ ਕੰਮ ਉਸ ਨੂੰ (ਆਤਮਕ) ਦੁੱਖ ਹੀ ਦੇਂਦੇ ਹਨ, ਉਸ ਲਈ ਮਾਇਆ ਦਾ ਜਾਲ ਹੀ ਬਣੇ ਰਹਿੰਦੇ ਹਨ ॥੩॥ਪਦ ਅਰਥ ਨਿਹਫਲ = ਵਿਅਰਥ। ਧੰਧਾ = ਮਾਇਆ ਦਾ ਜੰਜਾਲ ॥੩॥
SikhNet (Spanish)y todas sus acciones son vanas y lo conducen a la insatisfacción y al dolor. (3)
ਹਰਿ ਹਰਿ ਹਰਿ ਜਸੁ; ਜਪੈ ਵਡਭਾਗੀ ॥
har har har jas; japai vaddabhaagee |
Sant Singh KhalsaThe very fortunate ones chant the Praises of the Lord, Har, Har, Har.
Manmohan SinghThe very fortunate ones utter the praise of Lord God, the Master.
Manmohan Singh (Punjabi)ਬਹੁਤ ਚੰਗੇ ਕਰਮਾਂ ਵਾਲੇ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਉਚਾਰਨ ਕਰਦੇ ਹਨ।
Fareedkot Teekaਮਨ ਬਾਣੀ ਸਰੀਰ ਕਰ ਕੇ ਬਡਭਾਗੀ ਗੁਰਮੁਖ ਹਰਿ ਜਸ ਕਾ ਜਾਪ ਕਰਤੇ ਹੈਂ॥
Prof. Sahib Singhਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜੇਹੜਾ (ਗੁਰੂ ਦੀ ਮਤਿ ਲੈ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ।ਪਦ ਅਰਥ ਜਸੁ = ਸਿਫ਼ਤਿ-ਸਾਲਾਹ।
SikhNet (Spanish)Él, el ser afortunado que habita en las Excelencias del Señor,
ਨਾਨਕ ਗੁਰਮਤਿ; ਨਾਮਿ ਲਿਵ ਲਾਗੀ ॥੪॥੮॥੬੦॥
naanak guramat; naam liv laagee |4|8|60|
Sant Singh KhalsaO Nanak, through the Guru's Teachings, one embraces love for the Naam. ||4||8||60||
Manmohan SinghO Nanak, under Guru's instruction, the love for God's Name is embraced.
Manmohan Singh (Punjabi)ਹੇ ਨਾਨਕ! ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਲੱਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਮਤ ਸੇ ਤਿਨ ਕੀ ਬ੍ਰਿਤੀ ਨਾਮੁ ਮੇਂ ਲਗੀ ਰਹਤੀ ਹੈ॥੪॥੮॥੬੦॥☬ਕੋਈ ਭੇਖਾਭਿਮਾਨੀ ਜੋਗੀ ਆਯਾ ਔਰ ਜੋਗ ਮਾਰਗ ਕਾ ਉਪਦੇਸ ਕਰਨੇ ਲਗਾ। ਤਿਸ ਪ੍ਰਤਿ ਉਪਦੇਸ ਹੈ:
Prof. Sahib Singhਹੇ ਨਾਨਕ! ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ ॥੪॥੮॥੬੦॥ਪਦ ਅਰਥ ਨਾਮਿ = ਨਾਮ ਵਿਚ। ਲਿਵ = ਲਗਨ ॥੪॥੮॥੬੦॥
SikhNet (Spanish)dice Nanak, está entonado en el Señor a través del Shabd de la Palabra del Guru. (4‑8‑60)