ੴ

ਸਿੱਖਬਾਣੀ · SikhBani

ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥

jis andar taat paraaee hovai tis daa kade na hovee bhalaa
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 308 · 9 lines
Translations

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਜਿਸੁ ਅੰਦਰਿ. ਤਾਤਿ ਪਰਾਈ ਹੋਵੈ; ਤਿਸ ਦਾ. ਕਦੇ ਨ ਹੋਵੀ ਭਲਾ ॥

jis andar. taat paraaee hovai; tis daa. kade na hovee bhalaa |

Sant Singh KhalsaOne whose heart is filled with jealousy of others, never comes to any good.
Manmohan SinghHe in whose heart there is jealousy, for others never gathers any good.
Manmohan Singh (Punjabi)ਜਿਸ ਦਿਲ ਅੰਦਰ ਹੋਰਨਾ ਲਈ ਈਰਖਾ ਹੈ, ਉਸ ਦਾ ਕਦਾਚਿੱਤ ਚੰਗਾ ਨਹੀਂ ਹੁੰਦਾ।
Fareedkot Teekaਜਿਸ ਕੇ ਰਿਦੇ ਮੇਂ ਪਰਾਈ ਨਿੰਦਾ ਹੋਤੀ ਹੈ, ਤਿਸ ਕਾ ਭਲਾ ਕਭੀ ਨਹੀਂ ਹੋਤਾ ॥
Prof. Sahib Singhਜਿਸ ਦੇ ਹਿਰਦੇ ਵਿਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ।
SikhNet (Spanish)Si alguien le guarda envidia a otro, nunca le irá bien;

ਓਸ ਦੈ ਆਖਿਐ. ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ਖਲਾ ॥

os dai aakhiai. koee na lagai; nit ojaarree pookaare khalaa |

Sant Singh KhalsaNo one pays any attention to what he says; he is just a fool, crying out endlessly in the wilderness.
Manmohan SinghNone heeds what he says. He is a fool, ever crying in wilderness.
Manmohan Singh (Punjabi)ਉਸ ਦੇ ਕਹੇ ਕੋਈ ਕੁਛ ਨਹੀਂ ਕਰਦਾ। ਉਹ ਮੂਰਖ ਹਮੇਸ਼ਾਂ ਹੀ ਬੀਆਬਾਨ ਵਿੱਚ ਚੀਕ-ਚਿਹਾੜਾ ਪਾਉਂਦਾ ਹੈ।
Fareedkot Teekaਉਸ ਕੇ ਕਹਣੇ ਮੇਂ ਕੋਈ ਨਹੀਂ ਲਾਗਦਾ, ਨਿਤ ਹੀ ਉਜਾੜੋਂ ਮੇਂ ਖਲਾ ਪੁਕਾਰਤਾ ਹੈ॥
Prof. Sahib Singhਉਸ ਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ, ਉਹ ਸਦਾ (ਮਾਨੋ) ਉਜਾੜ ਵਿਚ ਖਲੋਤਾ ਕੂਕਦਾ ਹੈ।
SikhNet (Spanish)nadie le hará caso y se lamentará en vano.

ਜਿਸੁ ਅੰਦਰਿ ਚੁਗਲੀ. ਚੁਗਲੋ ਵਜੈ; ਕੀਤਾ ਕਰਤਿਆ ਓਸ ਦਾ ਸਭੁ ਗਇਆ ॥

jis andar chugalee. chugalo vajai; keetaa karatiaa os daa sabh geaa |

Sant Singh KhalsaOne whose heart is filled with malicious gossip, is known as a malicious gossip; everything he does is in vain.
Manmohan SinghHe in whose heart is back-biting is known as a back-biter, Everything he has done or he does goes in vain.
Manmohan Singh (Punjabi)ਜਿਸ ਦੇ ਦਿਲ ਅੰਦਰ ਲਾਇਤਬਾਰੀ ਹੈ, ਉਹ ਲਾਇਤਬਾਰ ਕਰਕੇ ਜਾਣਿਆ ਜਾਂਦਾ ਹੈ। ਸਾਰਾ ਕੁਛ ਜੋ ਉਸ ਨੇ ਕੀਤਾ ਹੈ, ਜਾ ਉਹ ਕਰਦਾ ਹੈ, ਬੇਫਾਇਦਾ ਜਾਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਚੁਗਲੀ ਹੋਤੀ ਹੈ, ਸੋ ਚੁਗਲ (ਵਜੈ) ਕਹੀਤਾ ਹੈ, ਇਸੀ ਸੇ ਉਸ ਕਾ ਸੁਭ (ਕਰਤਿਆ) ਕਰਤਬ ਕੀਆ ਹੂਆ ਸਭ ਚਲਾ ਗਿਆ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਚੁਗ਼ਲੀ ਹੁੰਦੀ ਹੈ ਉਹ ਚੁਗ਼ਲ (ਦੇ ਨਾਮ ਨਾਲ) ਹੀ ਮਸ਼ਹੂਰ ਹੋ ਜਾਂਦਾ ਹੈ, ਉਸ ਦੀ (ਪਿਛਲੀ) ਸਾਰੀ ਕੀਤੀ ਹੋਈ ਕਮਾਈ ਵਿਅਰਥ ਜਾਂਦੀ ਹੈ।

ਪਦ ਅਰਥ ਵਜੈ = ਵੱਜੈ, ਮਸ਼ਹੂਰ ਹੋ ਜਾਂਦਾ ਹੈ।

SikhNet (Spanish)Si alguien calumnia a otro, será conocido como un calumniador, y nada de lo que intente hacer llegará a florecer.

ਨਿਤ ਚੁਗਲੀ ਕਰੇ. ਅਣਹੋਦੀ ਪਰਾਈ; ਮੁਹੁ ਕਢਿ ਨ ਸਕੈ, ਓਸ ਦਾ ਕਾਲਾ ਭਇਆ ॥

nit chugalee kare. anahodee paraaee; muhu kadt na sakai, os daa kaalaa bheaa |

Sant Singh KhalsaNight and day, he continually gossips about others; his face has been blackened, and he cannot show it to anyone.
Manmohan SinghHe ever back-bites others, he cannot show his face to any one as it has become black.
Manmohan Singh (Punjabi)ਉਹ ਸਦਾ ਬਿਲਾ-ਵਜਾ ਹੋਰਨਾ ਦੀ ਪਿੱਠ ਪਿਛੇ ਬਦਖੋਈ ਕਰਦਾ ਹੈ। ਉਹ ਆਪਣਾ ਮੂੰਹ ਕਿਸੇ ਨੂੰ ਵਿਖਾਲ ਨਹੀਂ ਸਕਦਾ, ਇਹ ਸਿਆਹ ਹੋ ਗਿਆ ਹੈ।
Fareedkot Teekaਨਿਤਾਪ੍ਰਤੀ ਅਣਹੋਦੀ ਪਰਾਈ ਚੁਗਲੀ ਕਰਤਾ ਹੈ, ਯਾਂ ਤੇ ਉਸ ਕਾ ਮੂੰਹ ਕਾਲਾ ਹੋਇਆ ਹੈ, ਕਢ ਨਹੀਂ ਸਕਤਾ, ਭਾਵ ਮੁਖੀਆ ਨਹੀਂ ਹੋਤਾ॥
Prof. Sahib Singhਉਹ ਸਦਾ ਪਰਾਈ ਝੂਠੀ ਚੁਗ਼ਲੀ ਕਰਦਾ ਹੈ, ਇਸ ਮੁਕਾਲਖ ਕਰਕੇ ਉਹ ਕਿਸੇ ਦੇ ਮੱਥੇ ਭੀ ਨਹੀਂ ਲੱਗ ਸਕਦਾ (ਉਸ ਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਵਿਖਾ ਨਹੀਂ ਸਕਦਾ)।

ਪਦ ਅਰਥ ਅਣਹੋਦੀ = ਝੂਠੀ, ਜਿਸ ਦੀ ਅਸਲੀਅਤ ਨਹੀਂ ਹੈ।

SikhNet (Spanish)Si alguien habla mal de otro sin causa, su rostro ennegrecerá

ਕਰਮ ਧਰਤੀ ਸਰੀਰੁ, ਕਲਿਜੁਗ ਵਿਚਿ; ਜੇਹਾ ਕੋ ਬੀਜੇ. ਤੇਹਾ ਕੋ ਖਾਏ ॥

karam dharatee sareer, kalijug vich; jehaa ko beeje. tehaa ko khaae |

Sant Singh KhalsaThe body is the field of action, in this Dark Age of Kali Yuga; as you plant, so shall you harvest.
Manmohan SinghIn the dark age the body is the field of actions. As one sows there in so does he eat.
Manmohan Singh (Punjabi)ਕਲਯੁਗ ਅੰਦਰ ਦੇਹਿ ਅਮਲਾ ਦਾ ਖੇਤ ਹੈ। ਉਸ ਵਿੱਚ ਜਿਹੋ ਜਿਹਾ ਕੋਈ ਬੋਦਾ ਹੈ, ਉਹੋ ਜਿਹਾ ਉਹ ਖਾ ਲੈਦਾ ਹੈ।
Fareedkot Teekaਕਲਜੁਗ ਕੇ ਬੀਚ ਏਹੁ ਸਰੀਰ ਕਰਮ ਕਰਨੇ ਕੀ ਧਰਤੀ ਹੈ, ਜੈਸਾ ਕਰਮ ਕੋਈ ਬੀਜਤਾ ਹੈ ਤੈਸਾ ਕੋਈ ਫਲ ਖਾਤਾ ਹੈ॥
Prof. Sahib Singhਇਸ ਮਨੁੱਖਾ ਜਨਮ ਵਿਚ ਸਰੀਰ ਕਰਮ-(ਰੂਪ ਬੀਜ ਬੀਜਣ ਲਈ) ਭੁੰਏਂ ਹੈ, ਇਸ ਵਿਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਖਾਂਦਾ ਹੈ।
SikhNet (Spanish)y será sometido a cosechar lo que sembró en el campo del Karma.

ਗਲਾ ਉਪਰਿ. ਤਪਾਵਸੁ ਨ ਹੋਈ; ਵਿਸੁ ਖਾਧੀ ਤਤਕਾਲ ਮਰਿ ਜਾਏ ॥

galaa upar. tapaavas na hoee; vis khaadhee tatakaal mar jaae |

Sant Singh KhalsaJustice is not passed on mere words; if someone eats poison, he dies.
Manmohan SinghJustice is not administered on mere talk. By eating poison one dies forthwith.
Manmohan Singh (Punjabi)ਮੂੰਹ-ਜ਼ਬਾਨੀ ਗੱਲਾਂ ਉਤੇ ਨਿਆਂ ਨਹੀਂ ਹੁੰਦਾ। ਜ਼ਹਿਰ ਖਾ ਕੇ ਆਦਮੀ ਇਕ ਦਮ ਮਰ ਜਾਂਦਾ ਹੈ।
Fareedkot Teekaਗਲਾ ਕੇ ਊਪਰ (ਤਪਾਵਸੁ) ਨਿਯਾਉਂ ਨਹੀਂ ਹੋਤਾ, ਬਿਖ ਕੇ ਖਾਏ ਸੇ ਤਾਤਕਾਲ ਹੀ ਮਰ ਜਾਤਾ ਹੈ, ਭਾਵ ਯੇਹ ਕਿ ਅੰਮ੍ਰਿਤ ਕੀ ਬਾਤਾਂ ਕਰਨੇ ਸੇ ਅਮਰ ਨਹੀਂ ਹੋਤਾ। ਅਰਥਾਤ ਖੋਟੇ ਕਰਮ ਕਰਨੇ ਕਰ ਸੁਖ ਕੋ ਪ੍ਰਾਪਤ ਨਹੀਂ ਹੋਤਾ ਅਵਸ ਹੀ ਦੁਖ ਭੋਗੇਗਾ॥
Prof. Sahib Singhਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉਤੇ ਨਹੀਂ ਹੁੰਦਾ, ਜੇ ਵਿਹੁ ਖਾਧੀ ਜਾਏ ਤਾਂ (ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਭੀ ਮਨੁੱਖ ਬਚ ਨਹੀਂ ਸਕਦਾ) ਤੁਰੰਤ ਮਰ ਜਾਂਦਾ ਹੈ।

ਪਦ ਅਰਥ ਤਪਾਵਸੁ = ਨਿਆਂ, ਨਿਬੇੜਾ। ਵਿਸੁ = ਜ਼ਹਿਰ।

SikhNet (Spanish)La Justicia del Señor no es parloteo vano; si uno toma veneno, morirá de seguro.

ਭਾਈ ਵੇਖਹੁ ਨਿਆਉ ਸਚੁ ਕਰਤੇ ਕਾ; ਜੇਹਾ ਕੋਈ ਕਰੇ. ਤੇਹਾ ਕੋਈ ਪਾਏ ॥

bhaaee vekhahu niaau sach karate kaa; jehaa koee kare. tehaa koee paae |

Sant Singh KhalsaO Siblings of Destiny, behold the justice of the True Creator; as people act, so they are rewarded.
Manmohan SinghMy brethren behold the justice of the True Creator, As any one acts so is his reward.
Manmohan Singh (Punjabi)ਮੇਰੇ ਭਰਾਓ! ਵੇਖੋ ਸੱਚੇ ਸਿਰਜਣਹਾਰ ਦਾ ਇਨਸਾਫ। ਜਿਹੋ ਜਿਹਾ ਕੋਈ ਕਰਦਾ ਹੈ, ਉਹੋ ਜਿਹਾ ਹੀ ਉਹ ਫਲ ਪਾਉਂਦਾ ਹੈ।
Fareedkot Teekaਹੇ ਭਾਈ! ਸਚ ਕਰਤੇ ਕਾ ਨਿਆਉਂ ਦੇਖੋ, ਜੈਸਾ ਕੋਈ ਕਰਮ ਕਰਤਾ ਹੈ ਤੈਸਾ ਫਲ ਪਾਵਤਾ ਹੈ॥
Prof. Sahib Singhਹੇ ਭਾਈ! ਸੱਚੇ ਪ੍ਰਭੂ ਦਾ ਨਿਆਉਂ ਵੇਖੋ, ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ, ਓਹੋ ਜਿਹਾ ਉਸ ਦਾ ਫਲ ਪਾ ਲੈਂਦਾ ਹੈ।
SikhNet (Spanish)Ve, oh amigo, la Justicia del Régimen de mi Señor, pues uno recibirá la recompensa justa de sus acciones.

ਜਨ ਨਾਨਕ ਕਉ. ਸਭ ਸੋਝੀ ਪਾਈ; ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥

jan naanak kau. sabh sojhee paaee; har dar keea baataa aakh sunaae |1|

Sant Singh KhalsaThe Lord has bestowed total understanding upon servant Nanak; he speaks and proclaims the words of the Lord's Court. ||1||
Manmohan SinghGod as imparted all understanding to serf Nanak and he explain the words of His court.
Manmohan Singh (Punjabi)ਗੋਲੇ ਨਾਨਕ ਨੂੰ ਵਾਹਿਗੁਰੂ ਨੇ ਸਾਰੀ ਸਮਝ ਪਰਦਾਨ ਕੀਤੀ ਹੈ ਅਤੇ ਉਸ ਦੇ ਦਰਬਾਰ ਦੀਆਂ ਗੱਲਾਂ ਕਹਿ ਕੇ ਸੁਣਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੋ ਹਰੀ ਨੇ ਸੰਪੂਰਨ ਸਮਝ ਦੀ ਹੈ, ਯਾਂ ਤੇ ਹਰੀ ਕੀ ਦਰਗਹ ਕੀਆਂ ਬਾਤਾਂ ਕਹ ਕਰ ਸੁਣਾਈਆਂ ਹੈਂ॥੧॥
Prof. Sahib Singhਹੇ ਨਾਨਕ! ਜਿਸ ਦਾਸ ਨੂੰ ਪ੍ਰਭੂ ਇਹ ਸਮਝਣ ਦੀ ਸਾਰੀ ਬੁਧਿ ਬਖ਼ਸ਼ਦਾ ਹੈ, ਉਹ ਪ੍ਰਭੂ ਦੇ ਦਰ ਦੀਆਂ ਇਹ ਗੱਲਾਂ ਕਰ ਕੇ ਸੁਣਾਉਂਦਾ ਹੈ ॥੧॥
SikhNet (Spanish)El Señor reveló la Verdad a Nanak, y por eso él habla de los Misterios de la Casa del Señor. (1)
Answers quote the Granth verbatim with Ang citations. AI commentary is not Gurbani and not a religious ruling.