ੴ

ਸਿੱਖਬਾਣੀ · SikhBani

ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥

hodai paratakh guroo jo vichhurre tin kau dar dtoee naahee
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 308, 309 · 14 lines
Translations

ਮਃ ੪ ॥

mahalaa 4 | Ang 308

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹੋਦੈ ਪਰਤਖਿ ਗੁਰੂ. ਜੋ ਵਿਛੁੜੇ; ਤਿਨ ਕਉ. ਦਰਿ ਢੋਈ ਨਾਹੀ ॥

hodai paratakh guroo. jo vichhurre; tin kau. dar dtoee naahee | Ang 308

Sant Singh KhalsaThose who separate themselves from the Guru, in spite of His Constant Presence - they find no place of rest in the Court of the Lord.
Manmohan SinghThey who are separated from the Guru who is present with them find no refuge in God's court.
Manmohan Singh (Punjabi)ਜਿਹੜੇ ਗੁਰੂ ਦੇ ਸਾਮਰਤਖ ਹੁਦਿਆਂ ਉਸ ਨਾਲੋਂ ਵੱਖਰੇ ਹੋਏ ਹਨ, ਉਨ੍ਹਾਂ ਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ।
Fareedkot Teekaਜੋ ਪਰਤਖ ਗੁਰੂ ਕੇ ਹੋਤੇ ਵਿਛੜ ਗਏ ਹੈਂ ਅਰਥਾਤ ਤਿਨ ਸੇ ਬੇਮੁਖ ਹੂਏ ਹੈਂ ਤਿਨ ਕੋ ਦਰਗਾਹ ਮੇਂ ਢੋਈ ਨਹੀਂ ਮਿਲਤੀ ਹੈ॥
Prof. Sahib Singhਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿਚ ਢੋਈ ਨਹੀਂ ਮਿਲਦੀ।

ਪਦ ਅਰਥ ਹੋਦੈ = ਹੁੰਦਿਆਂ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਆਸਰਾ।

SikhNet (Spanish)No hay ningún Refugio para la persona que no percibe la Presencia del Guru Viviente

ਕੋਈ ਜਾਇ ਮਿਲੈ ਤਿਨ ਨਿੰਦਕਾ; ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥

koee jaae milai tin nindakaa; muh fike thuk thuk muhi paahee | Ang 308

Sant Singh KhalsaIf someone goes to meet with those dull-faced slanderers, he will find their faces covered with spit.
Manmohan SinghIf some one goes and meets those slanderers with insipid faces. He will find all spume on their mouth.
Manmohan Singh (Punjabi)ਜੇਕਰ ਕੋਈ ਜਾ ਕੇ ਉਨ੍ਹਾਂ ਫਿਕਲੇ ਚਿਹਰੇ ਵਾਲਿਆਂ ਨਿੰਦਕਾਂ ਨੂੰ ਮਿਲੇ ਤਾਂ ਉਹ ਉਨ੍ਹਾਂ ਦੇ ਮੂੰਹ ਨਿਰੀਆਂ ਥੁੱਕਾ ਹੀ ਪਾਏਗਾ।
Fareedkot Teekaਜੋ ਕੋਈ ਤਿਨ ਨਿੰਦਕੋਂ ਕੋ ਜਾਇ ਕਰ ਮਿਲਤਾ ਹੈ, ਤਿਨ ਕੇ ਮੁਹ ਫਿਕੇ ਮੇਂ ਥੁਕ ਹੀ ਥੁਕ ਪੜਤਾ ਹੈ, ਭਾਵ ਤਿਨ ਕੋ ਧ੍ਰਿਕਾਰ ਹੀ ਹੋਤਾ ਹੈ॥
Prof. Sahib Singhਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ ਦਾ ਭੀ ਮੂੰਹ ਫਿੱਕਾ ਤੇ ਮੂੰਹ ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ ਮੂੰਹ ਤੇ ਫਿਟਕਾਂ ਪਾਂਦੇ ਹਨ)

ਪਦ ਅਰਥ ਫਿਕੇ = ਭਰਿਸ਼ਟੇ ਹੋਏ।

SikhNet (Spanish)y rehuye de Él, ni tampoco lo hay para ninguno de sus seguidores.

ਜੋ ਸਤਿਗੁਰਿ ਫਿਟਕੇ, ਸੇ ਸਭ ਜਗਤਿ ਫਿਟਕੇ; ਨਿਤ ਭੰਭਲ ਭੂਸੇ ਖਾਹੀ ॥

jo satigur fittake, se sabh jagat fittake; nit bhanbhal bhoose khaahee | Ang 308

Sant Singh KhalsaThose who are cursed by the True Guru, are cursed by all the world. They wander around endlessly.
Manmohan SinghThey who are cursed by the True Guru are accursed of the whole world and ever remain
Manmohan Singh (Punjabi)ਜੋ ਸੱਚੇ ਗੁਰਾਂ ਦੇ ਫਿਟਕਾਰੇ ਹੋਏ ਹਨ, ਉਹ ਸਾਰੇ ਜਹਾਨ ਦੇ ਫਿਟਕਾਰੇ ਹੋਏ ਹਨ ਅਤੇ ਉਹ ਸਦੀਵ ਹੀ ਭਟਕਦੇ ਰਹਿੰਦੇ ਹਨ।
Fareedkot Teekaਜੋ ਸਤਿਗੁਰੋਂ ਨੇ ਫਿਟਕਾਰੇ ਹੈਂ, ਸੋ ਸਭ ਜਗਤ ਨੇ ਫਿਟਕਾਰੇ ਹੈਂ, ਨਿਤੰਪ੍ਰਤੀ (ਭੰਭਲ ਭੂਸੇ) ਇਧਰ ਉਧਰ ਭਟਕਤੇ ਹੈਂ॥
Prof. Sahib Singh(ਕਿਉਂਕਿ) ਜੋ ਮਨੁੱਖ ਗੁਰੂ ਵਲੋਂ ਵਿੱਛੜੇ ਹੋਏ ਹਨ, ਉਹ ਸੰਸਾਰ ਵਿਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ ਹਨ।

ਪਦ ਅਰਥ ਸਤਿਗੁਰਿ = ਗੁਰੂ ਵਲੋਂ। ਫਿਟਕੇ = ਫਿਟਕਾਰੇ ਹੋਏ, ਵਿਛੜੇ ਹੋਏ। ਭੰਭਲਭੂਸੇ = ਡੱਕੋ-ਡੋਲੇ।

SikhNet (Spanish)Porque a quien sea que el Guru desaprueba, el mundo entero lo maldice y sus divagaciones no cesan.

ਜਿਨ ਗੁਰੁ ਗੋਪਿਆ ਆਪਣਾ; ਸੇ ਲੈਦੇ ਢਹਾ ਫਿਰਾਹੀ ॥

jin gur gopiaa aapanaa; se laide dtahaa firaahee | Ang 308

Sant Singh KhalsaThose who do not publicly affirm their Guru wander around, moaning and groaning.
Manmohan SinghThey who publicly own not their Guru, wander about loudly groaning.
Manmohan Singh (Punjabi)ਜੋ ਪ੍ਰਤੱਖ ਤੌਰ ਤੇ ਆਪਣੇ ਗੁਰੂ ਨੂੰ ਤਸਲੀਮ ਨਹੀਂ ਕਰਦੇ, ਉਹ ਧਾਹਾਂ ਮਾਰਦੇ ਭਟਕਦੇ ਫਿਰਦੇ ਹਨ।
Fareedkot Teekaਜਿਨੋਂ ਨੇ ਆਪਣਾ ਗੁਰੂ (ਗੋਪਿਆ) ਛਪਾਇਆ ਹੈ, ਸੋ (ਢਹਾ) ਆਸਰਾ ਲੇਤੇ ਫਿਰਤੇ ਹੈਂ, ਪਰੰਤੂ ਆਸਰਾ ਨਹੀਂ ਮਿਲਤਾ ਵਾ ਧਾਹਾਂ ਮਾਰਤੇ ਫਿਰਤੇ ਹੈਂ॥
Prof. Sahib Singhਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ (ਮਾਨੋ) ਢਾਹਾਂ ਮਾਰਦੇ ਫਿਰਦੇ ਹਨ।

ਪਦ ਅਰਥ ਗੋਪਿਆ = ਨਿੰਦਾ ਕੀਤੀ ਹੈ। ਢਹਾ = ਢਾਹਾਂ।

SikhNet (Spanish)Aquéllos que no se identifican con su Guru, buscan refugio en vano.

ਤਿਨ ਕੀ ਭੁਖ. ਕਦੇ ਨ ਉਤਰੈ; ਨਿਤ ਭੁਖਾ ਭੁਖ ਕੂਕਾਹੀ ॥

tin kee bhukh. kade na utarai; nit bhukhaa bhukh kookaahee | Ang 308

Sant Singh KhalsaTheir hunger shall never depart; afflicted by constant hunger, they cry out in pain.
Manmohan SinghTheir hunger never departs and stricken with hunger and want they ever, shriek aloud.
Manmohan Singh (Punjabi)ਉਨ੍ਹਾਂ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ ਅਤੇ ਭੁੱਖ ਤੇ ਥੁੜੇਵੇ ਦੇ ਮਾਰੇ ਹੋਏ ਉਹ ਹਮੇਸ਼ਾਂ ਚੀਕ ਚਿਹਾੜਾ ਪਾਉਂਦੇ ਹਨ।
Fareedkot Teekaਤਿਨ ਕੀ ਭੁਖ ਕਬੀ ਨਹੀਂ ਉਤਰਤੀ, ਨਿਤ ਭੂਖਾ ਭੂਖਾ ਕੂਕਤੇ ਹੈਂ॥
Prof. Sahib Singhਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ, ਤੇ ਸਦਾ ਭੁੱਖ ਭੁੱਖ ਕੂਕਦੇ ਹਨ।

ਪਦ ਅਰਥ ਭੁਖ = ਤ੍ਰਿਸ਼ਨਾ।

SikhNet (Spanish)Sus añoranzas no se satisfacen nunca y se retuercen del hambre que los consume para siempre.

ਓਨਾ ਦਾ ਆਖਿਆ. ਕੋ ਨਾ ਸੁਣੈ; ਨਿਤ ਹਉਲੇ ਹਉਲਿ ਮਰਾਹੀ ॥

onaa daa aakhiaa. ko naa sunai; nit haule haul maraahee | Ang 308

Sant Singh KhalsaNo one hears what they have to say; they live in constant fear and terror, until they finally die.
Manmohan SinghNone hears what they say. They are ever dying in dire dread.
Manmohan Singh (Punjabi)ਕੋਈ ਭੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਉਹ ਹਮੇਸ਼ਾਂ ਭਿਆਨਕ ਡਰ ਨਾਲ ਮਰਦੇ ਰਹਿੰਦੇ ਹਨ।
Fareedkot Teekaਉਨ ਕਾ ਕਹਿਣਾ ਕੋਈ ਨਹੀਂ ਸੁਨਤਾ, ਨਿਤ ਹਉਲ ਹਉਲ ਹੀ ਮੇਂ ਮਰਤੇ ਹੈਂ ਅਰਥਾਤ ਚਿਤ ਮੇਂ ਅਧੀਰਜਤਾ ਰਹਿਤੀ ਹੈ॥
Prof. Sahib Singhਕੋਈ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ (ਇਸ ਕਰਕੇ) ਉਹ ਸਦਾ ਚਿੰਤਾ ਫ਼ਿਕਰ ਵਿਚ ਹੀ ਖਪਦੇ ਹਨ।

ਪਦ ਅਰਥ ਹਉਲਿ = ਹਉਲ ਵਿਚ, ਧੁੜਕੂ ਵਿਚ। ਹਉਲੇ = ਹਉਲ ਵਿਚ ਹੀ।

SikhNet (Spanish)Nadie escucha lo que dicen, y vagan de miedo en miedo.

ਸਤਿਗੁਰ ਕੀ ਵਡਿਆਈ. ਵੇਖਿ ਨ ਸਕਨੀ; ਓਨਾ ਅਗੈ ਪਿਛੈ. ਥਾਉ ਨਾਹੀ ॥

satigur kee vaddiaaee. vekh na sakanee; onaa agai pichhai. thaau naahee | Ang 308

Sant Singh KhalsaThey cannot bear the glorious greatness of the True Guru, and they find no place of rest, here or hereafter.
Manmohan SinghThey cannot bear the True Guru's greatness. They find no shelter here and here-after.
Manmohan Singh (Punjabi)ਉਹ ਸੱਚੇ ਗੁਰਾਂ ਦੀ ਮਹਾਨਤਾ ਨੂੰ ਸਹਾਰ ਨਹੀਂ ਸਕਦੇ। ਏਥੇ ਅਤੇ ਓਥੇ ਉਹ ਕੋਈ ਆਰਾਮ ਦਾ ਟਿਕਾਣਾ ਨਹੀਂ ਪਾਉਂਦੇ।
Fareedkot Teekaਜੋ ਸਤਿਗੁਰੋਂ ਕੀ ਵਡਿਆਈ ਦੇਖ ਨਹੀਂ ਸਕਤੇ, ਉਨ ਕੋ ਲੋਕ ਪਰਲੋਕ ਮੇਂ ਸੁਖ ਕਾ ਅਸਥਾਨ ਨਹੀਂ ਮਿਲਤਾ॥
Prof. Sahib Singhਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿਚ ਟਿਕਾਣਾ ਨਹੀਂ ਮਿਲਦਾ।

ਪਦ ਅਰਥ ਅਗੈ = ਅੱਗੇ, ਪਰਲੋਕ ਵਿਚ।

SikhNet (Spanish)Los que no les gusta la Gloria del Guru, no encuentran Refugio aquí ni aquí después.

ਜੋ ਸਤਿਗੁਰਿ ਮਾਰੇ. ਤਿਨ ਜਾਇ ਮਿਲਹਿ; ਰਹਦੀ ਖੁਹਦੀ ਸਭ ਪਤਿ ਗਵਾਹੀ ॥

jo satigur maare. tin jaae mileh; rahadee khuhadee sabh pat gavaahee | Ang 308

Sant Singh KhalsaThose who go out to meet with those who have been cursed by the True Guru, lose all remnants of their honor.
Manmohan SinghWhosoever goes to meet those blighted by the True loses all the remnant of his honour.
Manmohan Singh (Punjabi)ਜਿਹੜੇ ਗੁਰਾਂ ਦੇ ਫਿਟਕਾਰੇ ਹੋਏ ਹਨ, ਜੋ ਕੋਈ ਭੀ ਉਨ੍ਹਾਂ ਨੂੰ ਜਾ ਕੇ ਮਿਲਦਾ ਹੈ, ਉਹ ਆਪਣੀ ਬਚੀ ਖੁਚੀ ਇੱਜ਼ਤ ਸਾਰੀ ਵੰਞਾ ਲੈਦਾ ਹੈ।
Fareedkot Teekaਜੋ ਸਤਿਗੁਰੋਂ ਨੇ ਮਾਰੇ ਹੈਂ, ਜੋ ਤਿਨ ਕੋ ਜਾਇ ਕਰ ਮਿਲਤੇ ਹੈਂ ਤਿਨੋਂ ਨੇ ਭੀ ਰਹਿੰਦੀ ਖੂੰਹਦੀ ਪਤ ਗਵਾਈ ਹੈ॥
Prof. Sahib Singhਗੁਰੂ ਤੋਂ ਜੋ ਵਿੱਛੜੇ ਹਨ, ਉਹਨਾਂ ਨੂੰ ਜੋ ਮਨੁੱਖ ਜਾ ਮਿਲਦੇ ਹਨ, ਉਹ ਭੀ ਆਪਣੀ ਮਾੜੀ ਮੋਟੀ ਸਾਰੀ ਇੱਜ਼ਤ ਗਵਾ ਲੈਂਦੇ ਹਨ,

ਪਦ ਅਰਥ ਸਤਿਗੁਰਿ = ਗੁਰੂ ਵਲੋਂ। ਪਤਿ = ਇੱਜ਼ਤ। ਫਿਟਕੇ = ਫਿਟਕਾਰੇ ਹੋਏ।

SikhNet (Spanish)Los que se unen con aquellos malditos por el Guru, pierden el honor que les quedaba,

ਓਇ ਅਗੈ ਕੁਸਟੀ. ਗੁਰ ਕੇ ਫਿਟਕੇ; ਜਿ ਓਸੁ ਮਿਲੈ. ਤਿਸੁ ਕੁਸਟੁ ਉਠਾਹੀ ॥

oe agai kusattee. gur ke fittake; ji os milai. tis kusatt utthaahee | Ang 309

Sant Singh KhalsaThey have already become like lepers; cursed by the Guru, whoever meets them is also afflicted with leprosy.
Manmohan SinghCursed by the Guru they, they have already become lepers whosoever meets them is afflicted with leprosy.
Manmohan Singh (Punjabi)ਗੁਰਾਂ ਦੇ ਧਿਰਕਾਰੇ ਹੋਏ ਉਹ ਅੱਗੇ ਹੀ ਕੋੜ੍ਹੀ ਹੋ ਗਏ ਹਨ। ਜਿਹੜਾ ਕੋਈ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਭੀ ਕੋੜ੍ਹ ਲੱਗ ਜਾਂਦਾ ਹੈ।
Fareedkot Teekaਵੁਹ ਗੁਰੂ ਕੇ ਫਿਟਕੇ ਹੂਏ ਅਗੇ ਹੀ ਕੁਸ਼ਟੀ ਥੇ, ਜੇ ਕੋਈ ਉਨ ਕੋ ਮਿਲੇ ਸੋ ਉਸ ਕੋ ਭੀ ਕੁਸ਼ਟ ਹੀ ਉਠਤਾ ਉਤਪੰਨ ਹੋਤਾ ਹੈ ਅਰਥਾਤ ਅਤੀ ਦੁਖ ਪਾਵਤਾ ਹੈ॥
Prof. Sahib Singh(ਕਿਉਂਕਿ) ਗੁਰੂ ਤੋਂ ਖੁੰਝੇ ਹੋਏ ਉਹ ਤਾਂ ਅੱਗੇ ਹੀ ਕੋਹੜੇ ਹਨ, ਜੋ ਕੋਈ ਅਜੇਹੇ ਮਨੁੱਖ ਦਾ ਸੰਗ ਕਰਦਾ ਹੈ ਉਸ ਨੂੰ ਭੀ ਕੋਹੜ ਚਮੋੜ ਦੇਂਦੇ ਹਨ।

ਪਦ ਅਰਥ ਜਿ = ਜੇਹੜਾ ਮਨੁੱਖ। ਉਠਾਹੀ = ਚਮੋੜ ਦੇਂਦੇ ਹਨ।

SikhNet (Spanish)Como leprosos se han vuelto los desaprobados por el Guru y quien se acerca a ellos la lepra se les contagia.

ਹਰਿ. ਤਿਨ ਕਾ ਦਰਸਨੁ ਨਾ ਕਰਹੁ; ਜੋ ਦੂਜੈ ਭਾਇ ਚਿਤੁ ਲਾਹੀ ॥

har. tin kaa darasan naa karahu; jo doojai bhaae chit laahee | Ang 309

Sant Singh KhalsaO Lord, I pray that I may not even catch sight of those, who focus their consciousness on the love of duality.
Manmohan SinghMy God! I see not the sight of those who fix their mind on another's love.
Manmohan Singh (Punjabi)ਮੇਰੇ ਵਾਹਿਗੁਰੂ! ਮੈਂ ਉਨ੍ਹਾਂ ਦਾ ਦੀਦਾਰ ਨਹੀਂ ਕਰਦਾ ਜਿਹੜੇ ਆਪਣਾ ਮਨ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ।
Fareedkot Teekaਜੋ ਹਰੀ ਕੋ ਛੋਡ ਕਰ ਦ੍ਵੈਤ ਭਾਵ ਮੇਂ ਚਿਤ ਲਗਾਵਤੇ ਹੈਂ ਤਿਨ ਕਾ ਦਰਸਨ ਭੀ ਨਾ ਕਰੋ। ਵਾ ਇਸ ਪ੍ਰਕਾਰ ਬੇਨਤੀ ਕਰੇ: ਹੇ ਹਰੀ! ਮੈਨੂੰ ਤਿਨ ਕੇ ਦਰਸ਼ਨ ਪ੍ਰਾਪਤ ਨਾ ਕਰੋ॥
Prof. Sahib Singh(ਹੇ ਸਿੱਖੋ!) ਰੱਬ ਕਰਕੇ ਉਹਨਾਂ ਦਾ ਦਰਸ਼ਨ ਭੀ ਨਾ ਕਰੋ ਜੋ (ਸਤਿਗੁਰੂ ਨੂੰ ਛੱਡ ਕੇ) ਮਾਇਆ ਦੇ ਪਿਆਰ ਵਿਚ ਚਿਤ ਜੋੜਦੇ ਹਨ।
SikhNet (Spanish)No veas el semblante de los que ven al otro;

ਧੁਰਿ ਕਰਤੈ ਆਪਿ ਲਿਖਿ ਪਾਇਆ; ਤਿਸੁ ਨਾਲਿ ਕਿਹੁ ਚਾਰਾ ਨਾਹੀ ॥

dhur karatai aap likh paaeaa; tis naal kihu chaaraa naahee | Ang 309

Sant Singh KhalsaThat which the Creator pre-ordained from the very beginning - there can be no escape from that.
Manmohan SinghThere is no escape from that what the Creator Himself wrote in the beginning.
Manmohan Singh (Punjabi)ਉਸ ਤੋਂ ਬਚਣ ਦਾ ਕੋਈ ਹੀਲਾ ਨਹੀਂ, ਜੋ ਮੁੱਢ ਤੋਂ ਖੁਦ ਸਿਰਜਣਹਾਰ ਨੇ ਲਿਖ ਛੱਡਿਆ ਹੈ।
Fareedkot Teekaਜੋ ਧੁਰੋਂ ਹੀ ਕਰਤੇ ਨੇ ਲੇਖ ਲਿਖ ਪਾਇਆ ਹੈ ਤਿਸ ਕੇ ਸਾਥ ਕੁਛ (ਚਾਰਾ) ਬਲ ਨਹੀਂ ਚਲਤਾ ਹੈ॥
Prof. Sahib Singhਉਹਨਾਂ ਨਾਲ (ਭਾਵ, ਉਹਨਾਂ ਨੂੰ ਸੁਧਾਰਨ ਲਈ) ਕੋਈ ਉਪਾਵ ਕਾਰਗਰ ਨਹੀਂ ਹੋ ਸਕਦਾ, ਕਿਉਂਕਿ ਕਰਤਾਰ ਨੇ ਮੁੱਢ ਤੋਂ ਹੀ (ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਇਹੋ ਜਿਹੇ ਦੂਜੇ ਭਾਵ ਦੇ ਸੰਸਕਾਰ ਹੀ ਉਹਨਾਂ ਦੇ ਮਨ ਵਿਚ) ਲਿਖ ਕੇ ਪਾ ਦਿੱਤੇ ਹਨ।
SikhNet (Spanish)el Decreto de Dios siempre se cumple y desafiar Su Voluntad es una tarea imposible.

ਜਨ ਨਾਨਕ. ਨਾਮੁ ਅਰਾਧਿ ਤੂ; ਤਿਸੁ. ਅਪੜਿ ਕੋ ਨ ਸਕਾਹੀ ॥

jan naanak. naam araadh too; tis. aparr ko na sakaahee | Ang 309

Sant Singh KhalsaO servant Nanak, worship and adore the Naam, the Name of the Lord; no one can equal it.
Manmohan SinghO servant Nanak meditate thou on God's Name whom none can equal.
Manmohan Singh (Punjabi)ਹੇ ਨੋਕਰ ਨਾਨਕ, ਤੂੰ ਵਾਹਿਗੁਰੂ ਦੇ ਨਾਮ ਦਾ ਭਜਨ ਕਰ। ਜਿਸ ਨੂੰ ਕੋਈ ਚੀਜ਼ ਪਹੁੰਚ ਨਹੀਂ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪੁਰਸ਼! ਤੂੰ ਨਾਮ ਕੋ ਅਰਾਧ ਕਿਉਂਕਿ ਤਿਸ ਕੋ ਨਹੀਂ ਪਹੁੰਚ ਸਕਤਾ ॥
Prof. Sahib Singhਹੇ ਦਾਸ ਨਾਨਕ! ਤੂੰ ਨਾਮ ਜਪ, ਨਾਮ ਜਪਣ ਵਾਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
SikhNet (Spanish)Habita entonces en el Naam, el Nombre del Señor, oh dice Nanak, porque nada iguala al Nombre.

ਨਾਵੈ ਕੀ ਵਡਿਆਈ ਵਡੀ ਹੈ; ਨਿਤ ਸਵਾਈ ਚੜੈ ਚੜਾਹੀ ॥੨॥

naavai kee vaddiaaee vaddee hai; nit savaaee charrai charraahee |2| Ang 309

Sant Singh KhalsaGreat is the greatness of His Name; it increases, day by day. ||2||
Manmohan SinghGreat is the greatness of Lord's Name and day by day, it goes on increasing.
Manmohan Singh (Punjabi)ਮਹਾਨ ਹੈ ਮਹਾਨਤਾ ਮਾਲਕ ਦੇ ਨਾਮ ਦੀ ਅਤੇ ਰੋਜ਼-ਬ-ਰੋਜ਼ ਇਹ ਵਧੇਰੇ ਹੁੰਦੀ ਜਾਂਦੀ ਹੈ।
Fareedkot Teekaਵਾਹਿਗੁਰੂ ਕੇ ਨਾਮ ਕੀ ਵਡਿਆਈ ਵੱਡੀ ਹੈ, ਨਿਤੰਪ੍ਰਤੀ ਚੜਾਈ ਹੂਈ ਸਵਾਈ ਹੀ ਚੜਤੀ ਹੈ॥੨॥
Prof. Sahib Singhਨਾਮ ਦੀ ਮਹਿਮਾ ਬਹੁਤ ਵੱਡੀ ਹੈ, ਦਿਨੋ ਦਿਨ ਵਧਦੀ ਜਾਂਦੀ ਹੈ ॥੨॥
SikhNet (Spanish)La Gloria de Su Nombre es Grande, cada día más Grande. (2)
Answers quote the Granth verbatim with Ang citations. AI commentary is not Gurbani and not a religious ruling.