ੴ

ਸਿੱਖਬਾਣੀ · SikhBani

Ang 308

Sri Guru Granth Sahib · Raag Gauree · 4 shabads, 34 lines
Translations
Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਜਿਨ ਕਉ. ਆਪਿ ਦੇਇ ਵਡਿਆਈ; ਜਗਤੁ ਭੀ ਆਪੇ ਆਣਿ, ਤਿਨ ਕਉ ਪੈਰੀ ਪਾਏ ॥

jin kau. aap dee vaddiaaee; jagat bhee aape aan, tin kau pairee paae |

Sant Singh KhalsaThe Lord Himself bestows glorious greatness; He Himself causes the world to come and fall at their feet.
Manmohan SinghThey whom the Lord Himself gives greatness He Himself brings the world as well to fall at their feet.
Manmohan Singh (Punjabi)ਜਿਨ੍ਹਾਂ ਨੂੰ ਪ੍ਰਭੂ ਖੁਦ ਬਜ਼ੁਰਗੀ ਬਖਸ਼ਦਾ ਹੈ, ਉਹ ਖੁਦ ਹੀ ਜਹਾਨ ਨੂੰ ਭੀ ਲਿਆ ਕੇ ਉਨ੍ਹਾਂ ਦੇ ਪੈਰੀ ਪਾਉਂਦਾ ਹੈ।
Fareedkot Teekaਜਿਨ ਕੋ ਆਪ ਵਾਹਿਗਰੂ ਵਡਿਆਈ ਦੇਤਾ ਹੈ, ਤਿਨ ਕੇ ਚਰਨੋਂ ਮੇਂ ਜਗਤ ਕੋ ਭੀ ਆਪ ਲਿਆ ਕਰ ਪਾਵਤਾ ਹੈ॥
Prof. Sahib Singhਜਿਨ੍ਹਾਂ ਨੂੰ ਪ੍ਰਭੂ ਆਪ ਵਡਿਆਈ ਬਖ਼ਸ਼ਦਾ ਹੈ, ਉਹਨਾਂ ਦੀ ਚਰਨੀਂ ਸਾਰੇ ਸੰਸਾਰ ਨੂੰ ਭੀ ਲਿਆ ਕੇ ਪਾਂਦਾ ਹੈ।
SikhNet (Spanish)Si el Señor bendice a alguien con Su Grandeza, Él hace que también el mundo entero caiga a Sus Pies.

ਡਰੀਐ ਤਾਂ. ਜੇ ਕਿਛੁ ਆਪ ਦੂ ਕੀਚੈ; ਸਭੁ ਕਰਤਾ ਆਪਣੀ ਕਲਾ ਵਧਾਏ ॥

ddareeai taan. je kichh aap doo keechai; sabh karataa aapanee kalaa vadhaae |

Sant Singh KhalsaWe should only be afraid, if we try to do things by ourselves; the Creator is increasing His Power in every way.
Manmohan SinghThen alone we may fear if we do anything ourselves. The Creator is in every way magnifying His might.
Manmohan Singh (Punjabi)ਕੇਵਲ ਤਦ ਹੀ ਸਾਨੂੰ ਡਰਨਾ ਚਾਹੀਦਾ ਹੈ, ਜੇਕਰ ਅਸੀਂ ਖੁਦ ਕੁਛ ਕਰੀਏ। ਸਿਰਜਣਹਾਰ ਹਰ ਤਰ੍ਹਾਂ ਆਪਣੀ ਸੱਤਿਆ ਨੂੰ ਵਧਾ ਰਿਹਾ ਹੈ।
Fareedkot Teekaਜੋ ਕਿਛ ਆਪ ਸੇ ਕਰੀਐ ਤੌ ਡਰੀਐ, ਕਰਤਾ ਏਹ ਸਭ ਆਪਨੀ ਕਲਾ ਵਧਾਵਤਾ ਹੈ॥
Prof. Sahib Singh(ਇਸ ਵਡਿਆਈ ਨੂੰ ਆਉਂਦਾ ਵੇਖ ਕੇ) ਤਦ ਡਰੀਏ, ਜੇ ਅਸੀਂ ਕੁਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ।
SikhNet (Spanish)Solamente debemos de temer si tratamos de hacer algo por nosotros mismos; el Creador en cada momento está magnificando Su Poder.

ਦੇਖਹੁ ਭਾਈ. ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ; ਜਿਨਿ ਆਪਣੈ ਜੋਰਿ, ਸਭਿ ਆਣਿ ਨਿਵਾਏ ॥

dekhahu bhaaee. ehu akhaarraa har preetam sache kaa; jin aapanai jor, sabh aan nivaae |

Sant Singh KhalsaBehold, O Siblings of Destiny: this is the Arena of the Beloved True Lord; His power brings everyone to bow in humility.
Manmohan SinghLook, brethren, this is the arena of the beloved True God who by His power has brought all to bow.
Manmohan Singh (Punjabi)ਵੇਖੋ ਭਰਾਓ! ਇਹ ਜੋਰ-ਅਜ਼ਮਾਈ ਦਾ ਮੈਦਾਨ ਪਿਆਰੇ ਸੱਚੇ ਵਾਹਿਗੁਰੂ ਦਾ ਹੈ, ਜਿਸ ਨੇ ਆਪਣੀ ਤਾਕਤ ਦੁਆਰਾ ਸਾਰੇ ਆ ਝੁਕਾਏ ਹਨ।
Fareedkot Teekaਹੇ ਭਾਈ! ਦੇਖਹੁ ਏਹ ਜਗਤ ਰੂਪ ਅਖਾੜਾ ਹਰੀ ਪ੍ਰੀਤਮ ਸਚੇ ਕਾ ਹੈ। ਜਿਸ ਨੇ ਆਪਨੇ ਬਲ ਕਰ ਕੇ ਸਭ ਲੋਕ ਆਨ ਕਰ ਗੁਰਾਂ ਕੇ ਆਗੇ ਨਿਵਾਏ ਹੈਂ॥
Prof. Sahib Singhਹੇ ਭਾਈ! ਚੇਤਾ ਰੱਖੋ, ਜਿਸ ਪ੍ਰਭੂ ਨੇ ਆਪਣੇ ਬਲ ਨਾਲ ਸਭ ਜੀਵਾਂ ਨੂੰ ਲਿਆ ਕੇ (ਸਤਿਗੁਰੂ ਦੇ ਅੱਗੇ) ਨਿਵਾਇਆ ਹੈ, ਉਸ ਸੱਚੇ ਪ੍ਰੀਤਮ ਦਾ ਇਹ ਸੰਸਾਰ (ਇਕ) ਅਖਾੜਾ ਹੈ,

ਪਦ ਅਰਥ ਆਪਣੈ ਜੋਰਿ = ਆਪਣੇ ਬਲ ਨਾਲ।

SikhNet (Spanish)Miren hermanos, esta es la arena en donde se desenvuelven las fuerzas del Bienamado y Verdadero Señor, Quien por Su Poder demuestra Su Fuerza y humilla a los altaneros.

ਆਪਣਿਆ ਭਗਤਾ ਕੀ. ਰਖ ਕਰੇ ਹਰਿ ਸੁਆਮੀ; ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥

aapaniaa bhagataa kee. rakh kare har suaamee; nindakaa dusattaa ke muh kaale karaae |

Sant Singh KhalsaThe Lord, our Lord and Master, preserves and protects His devotees; He blackens the faces of the slanderers and evil-doers.
Manmohan SinghThe Lord God preserves His saints and gets blackened the countenances of the slanderers and the villains.
Manmohan Singh (Punjabi)ਵਾਹਿਗੁਰੂ ਸੁਆਮੀ ਆਪਣੇ ਸੰਤਾਂ ਦੀ ਰਖਿਆ ਕਰਦਾ ਅਤੇ ਕਲੰਕ ਲਾਉਣੇ ਵਾਲਿਆਂ ਤੇ ਲੁੱਚਿਆਂ ਲੰਡਿਆਂ ਦੇ ਚਿਹਰੇ ਕਾਲੇ ਕਰਵਾਉਂਦਾ ਹੈ।
Fareedkot Teekaਹਰੀ ਜੋ ਸ੍ਵਾਮੀ ਹੈ, ਸੋ ਆਪਨੇ ਭਗਤੋਂ ਕੀ ਰਖ੍ਯਾ ਕਰਤਾ ਹੈ ਔਰ ਨਿੰਦਕ ਦੁਸਟੋਂ ਕੋ ਮੁਖ ਕਾਲੇ ਕਰਾਵਤਾ ਹੈ॥
Prof. Sahib Singh(ਜਿਸ ਵਿਚ) ਉਹ ਸੁਆਮੀ ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਨਿੰਦਕਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਾਉਂਦਾ ਹੈ।

ਪਦ ਅਰਥ ਮੁਹ ਕਾਲੇ ਕਰਾਏ = ਸ਼ਰਮਿੰਦਗੀ ਦੇਂਦਾ ਹੈ।

SikhNet (Spanish)El Señor protege a Sus propios Devotos y obscurece los semblantes de sus calumniadores.

ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ; ਹਰਿ ਕੀਰਤਿ ਭਗਤਿ. ਨਿਤ ਆਪਿ ਕਰਾਏ ॥

satigur kee vaddiaaee nit charrai savaaee; har keerat bhagat. nit aap karaae |

Sant Singh KhalsaThe glorious greatness of the True Guru increases day by day; the Lord inspires His devotees to continually sing the Kirtan of His Praises.
Manmohan SinghThe greatness of the True Guru increases day by day. The Lord ever Himself causes His saints to celebrate His praise.
Manmohan Singh (Punjabi)ਸੱਚੇ ਗੁਰਾਂ ਦੀ ਮਹਾਨਤਾ ਦਿਨ-ਬ-ਦਿਨ ਵਧਦੀ ਜਾਂਦੀ ਹੈ। ਪ੍ਰੰਭੂ ਆਪਣੇ ਸਾਧੂਆਂ ਨੂੰ ਹਮੇਸ਼ਾਂ ਆਪਣਾ ਜੱਸ ਖੁਦ ਹੀ ਕਰਾਉਂਦਾ ਹੈ।
Fareedkot Teekaਸਤਿਗੁਰੋਂ ਕੀ ਵਡਿਆਈ ਨਿਤੰਪ੍ਰਤੀ ਸਵਾਈ ਚੜਤੀ ਹੈ, ਕਿਉਂਕਿ ਹਰੀ ਕਾ ਕੀਰਤਨ ਰੂਪ ਭਗਤੀ ਆਪ ਕਰਤੇ ਹੈਂ ਔਰੋਂ ਸੇ ਕਰਾਵਤੇ ਹੈਂ॥
Prof. Sahib Singhਸਤਿਗੁਰੂ ਦੀ ਮਹਿਮਾ ਸਦਾ ਵਧਦੀ ਹੈ ਕਿਉਂਕਿ ਹਰੀ ਆਪਣੀ ਕੀਰਤੀ ਤੇ ਭਗਤੀ ਸਦਾ ਆਪ ਸਤਿਗੁਰੂ ਪਾਸੋਂ ਕਰਾਉਂਦਾ ਹੈ।

ਪਦ ਅਰਥ ਚੜੈ ਸਵਾਈ = ਵਧਦੀ ਹੈ। ਕੀਰਤਿ = ਸੋਭਾ, ਵਡਿਆਈ। ਭਗਤਿ = ਬੰਦਗੀ।

SikhNet (Spanish)La Gloria del Verdadero Guru se incrementa cada día; Dios Mismo inspira al Guru en Su Alabanza.

ਅਨਦਿਨੁ ਨਾਮੁ ਜਪਹੁ ਗੁਰਸਿਖਹੁ; ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥

anadin naam japahu gurasikhahu; har karataa satigur gharee vasaae |

Sant Singh KhalsaO GurSikhs, chant the Naam, the Name of the Lord, night and day; through the True Guru, the Creator Lord will come to dwell within the home of your inner being.
Manmohan SinghNight and day repeat the Name, O ye Sikhs, of the Guru and through the True Guru, implant God the Creator in your hearts.
Manmohan Singh (Punjabi)ਤੁਸੀਂ ਹੋ ਗੁਰੂ ਦੇ ਸਿਖੋ ਰਾਤ ਦਿਨ ਨਾਮ ਦਾ ਉਚਾਰਨ ਕਰੋ ਅਤੇ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸਿਰਜਣਹਾਰ ਨੂੰ ਆਪਣੇ ਦਿਲਾਂ ਅੰਦਰ ਅਸਥਾਪਨ ਕਰੋ।
Fareedkot Teekaਤਾਂ ਤੇ ਹੇ ਗੁਰੂ ਕੇ ਸਿਖੋ! ਰਾਤ੍ਰ ਦਿਨ ਨਾਮ ਕੋ ਜਪੋ ਤੁਮਾਰੇ ਕੋ ਹਰੀ ਕਰਤਾ ਰੂਪ ਸਤਿਗੁਰੂ (ਘਰੀ ਵਸਾਏ) ਸ੍ਵੈ ਸਰੂਪ ਮੇਂ ਇਸਥਿਤ ਕਰੇਗਾ॥
Prof. Sahib Singhਹੇ ਗੁਰ-ਸਿਖੋ! ਹਰ ਰੋਜ਼ (ਭਾਵ, ਹਰ ਵੇਲੇ) ਨਾਮ ਜਪੋ (ਤਾ ਕਿ) ਸਿਰਜਨਹਾਰ ਹਰੀ (ਇਹੋ ਜਿਹਾ) ਸਤਿਗੁਰੂ (ਤੁਹਾਡੇ) ਹਿਰਦੇ ਵਿਚ ਵਸਾ ਦੇਵੇ।
SikhNet (Spanish)Oh Devotos del Guru, habiten en el Naam, el Nombre del Señor, y el Señor Creador habitará en la casa de su mente.

ਸਤਿਗੁਰ ਕੀ ਬਾਣੀ, ਸਤਿ ਸਤਿ ਕਰਿ ਜਾਣਹੁ ਗੁਰਸਿਖਹੁ; ਹਰਿ ਕਰਤਾ ਆਪਿ ਮੁਹਹੁ ਕਢਾਏ ॥

satigur kee baanee, sat sat kar jaanahu gurasikhahu; har karataa aap muhahu kadtaae |

Sant Singh KhalsaO GurSikhs, know that the Bani, the Word of the True Guru, is true, absolutely true. The Creator Lord Himself causes the Guru to chant it.
Manmohan SinghO the disciples of the Guru know that the Satguru's hymns are perfectly true. God the Creator Himself causes the Guru to utter them with his mouth.
Manmohan Singh (Punjabi)ਹੇ ਗੁਰੂ ਦਿਓ ਮੁਰੀਦੋ! ਜਾਣ ਲਓ ਕਿ ਸਤਿਗੁਰਾਂ ਦੀ ਗੁਰਬਾਣੀ ਮੁਕੰਮਲ ਸੱਚ ਹੈ। ਵਾਹਿਗੁਰੂ ਸਿਰਜਣਹਾਰ ਖੁਦ ਇਸ ਨੂੰ ਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕਰਵਾਉਂਦਾ ਹੈ।
Fareedkot Teekaਹੇ ਗੁਰੂ ਕੇ ਸਿਖੋ! ਸਤਿਗੁਰੋਂ ਕੀ ਬਾਣੀ ਤਨ ਮਨ ਕਰ ਸਤਿ ਕਰਿ ਕੇ ਜਾਣੋ, ਕਿਯੋਂਕਿ ਹਰੀ ਕਰਤਾ ਆਪ ਗੁਰੋਂ ਕੇ ਮੁਖ ਸੇ ਕਢਾਵਤਾ ਹੈ॥
Prof. Sahib Singhਹੇ ਗੁਰ-ਸਿਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਨਹਾਰ ਪ੍ਰਭੂ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਂਦਾ ਹੈ।
SikhNet (Spanish)Y sepan que solamente la Palabra del Guru es Verdad, porque el Señor Mismo habla a través de Él.

ਗੁਰਸਿਖਾ ਕੇ ਮੁਹ ਉਜਲੇ ਕਰੇ, ਹਰਿ ਪਿਆਰਾ; ਗੁਰ ਕਾ ਜੈਕਾਰੁ. ਸੰਸਾਰਿ ਸਭਤੁ ਕਰਾਏ ॥

gurasikhaa ke muh ujale kare, har piaaraa; gur kaa jaikaar. sansaar sabhat karaae |

Sant Singh KhalsaThe Beloved Lord makes the faces of His GurSikhs radiant; He makes the whole world applaud and acclaim the Guru.
Manmohan SinghThe beloved God makes bright the faces of the disciples of the Guru and causes the whole world to pay homage to the Guru.
Manmohan Singh (Punjabi)ਪ੍ਰੀਤਮ ਵਾਹਿਗੁਰੂ ਗੁਰੂ ਦੇ ਸਿੱਖਾਂ ਦੇ ਚਿਹਰੇ ਰੋਸ਼ਨ ਕਰਦਾ ਹੈ ਅਤੇ ਸਾਰੇ ਜਹਾਨ ਪਾਸੋਂ ਗੁਰਾਂ ਨੂੰ ਪ੍ਰਣਾਮ ਕਰਵਾਉਂਦਾ ਹੈ।
Fareedkot Teekaਜੋ ਗੁਰੂ ਕੇ ਸਿਖ ਹੈਂ ਤਿਨ ਕੇ ਮੁਖ ਹਰੀ ਪਿਆਰਾ ਉਜਲੇ ਕਰਤਾ ਹੈ ਔਰ ਸੰਪੂਰਨ ਸੰਸਾਰ ਮੇਂ ਗੁਰੋਂ ਕਾ ਜੈਕਾਰ ਕਰਾਵਤਾ ਹੈ॥
Prof. Sahib Singhਪਿਆਰਾ ਹਰੀ ਗੁਰ-ਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿਚ ਸਭਨੀਂ ਪਾਸੀਂ ਸਤਿਗੁਰੂ ਦੀ ਜਿੱਤ ਕਰਾਉਂਦਾ ਹੈ।

ਪਦ ਅਰਥ ਸੰਸਾਰਿ = ਸੰਸਾਰ ਵਿਚ। ਸਭਤੁ = ਹਰ ਥਾਂ।

SikhNet (Spanish)El Señor embellece los semblantes de los Gurmukjs del Guru y hace que el mundo entero resuene con su Victoria.

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਦਾਸਨ ਕੀ, ਹਰਿ ਪੈਜ ਰਖਾਏ ॥੨॥

jan naanak. har kaa daas hai; har daasan kee, har paij rakhaae |2|

Sant Singh KhalsaServant Nanak is the slave of the Lord; the Lord Himself preserves the honor of His slave. ||2||
Manmohan SinghSerf Nanak is the servant of God. Of the God's servants God Himself preserves the honour.
Manmohan Singh (Punjabi)ਨਫਰ ਨਾਨਕ ਵਾਹਿਗੁਰੂ ਦਾ ਸੇਵਕ ਹੈ। ਵਾਹਿਗੁਰੂ ਦੇ ਸੇਵਕਾਂ ਦੀ ਵਾਹਿਗੁਰੂ ਆਪ ਹੀ ਇੱਜ਼ਤ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਹਰੀ ਕਾ ਦਾਸ ਹਾਂ, ਹਰੀ ਅਪਨੇ ਦਾਸੋਂ ਕੀ (ਪੈਜ) ਪ੍ਰਤਗ੍ਯਾ ਰਖਾਵਤਾ ਹੈ॥੨॥
Prof. Sahib Singhਦਾਸ ਨਾਨਕ ਭੀ ਪ੍ਰਭੂ ਦਾ ਸੇਵਕ ਹੈ; ਪ੍ਰਭੂ ਆਪਣੇ ਦਾਸਾਂ ਦੀ ਲਾਜ ਆਪ ਰੱਖਦਾ ਹੈ ॥੨॥

ਪਦ ਅਰਥ ਪੈਜ = ਲਾਜ ॥੨॥

SikhNet (Spanish)Nanak es el Esclavo vendido al Señor, porque el Señor protege siempre el Honor de Sus Esclavos.(2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਸਚਾ ਸਾਹਿਬੁ ਆਪਿ ਹੈ; ਸਚੁ ਸਾਹ ਹਮਾਰੇ ॥

too sachaa saahib aap hai; sach saah hamaare |

Sant Singh KhalsaO My True Lord and Master, You Yourself are my True Lord King.
Manmohan SinghO my true King, Thou Thyself are my True Lord.
Manmohan Singh (Punjabi)ਹੇ ਮੇਰੇ ਸੱਚੇ ਪਾਤਸ਼ਾਹ! ਤੂੰ ਆਪੇ ਹੀ ਮੇਰਾ ਸੱਚਾ ਸੁਆਮੀ ਹੈ।
Fareedkot Teekaਹੇ ਮਹਾਰਾਜ! ਹਮਾਰੇ (ਸਚੁ) ਨਿਸਚੇ ਮੇਂ ਤੋ ਸਚਾ ਸਾਹਿਬੁ ਪੁਨਾ ਸਾਹਿ ਤੂੰ ਆਪ ਹੀ ਹੈਂ॥
Prof. Sahib Singhਹੇ ਸਾਡੇ ਸਦਾ-ਥਿਰ ਰਹਿਣ ਵਾਲੇ ਸ਼ਾਹ! ਤੂੰ ਆਪ ਹੀ ਸੱਚਾ ਮਾਲਕ ਹੈਂ।
SikhNet (Spanish)Tú eres mi Verdadero Rey y Maestro;

ਸਚੁ ਪੂਜੀ. ਨਾਮੁ ਦ੍ਰਿੜਾਇ ਪ੍ਰਭ; ਵਣਜਾਰੇ ਥਾਰੇ ॥

sach poojee. naam drirraae prabh; vanajaare thaare |

Sant Singh KhalsaPlease, implant within me the true treasure of Your Name; O God, I am Your merchant.
Manmohan SinghMy Master I am a merchant of Thine. Implant in me the genuine capital of Thine Name.
Manmohan Singh (Punjabi)ਮੇਰੇ ਮਾਲਕ! ਮੈਂ ਤੇਰਾ ਵਾਪਾਰੀ ਹਾਂ। ਮੇਰੇ ਅੰਦਰ ਆਪਣੇ ਨਾਮ ਦੀ ਅਸਲੀ ਰਾਸ ਪੱਕੀ ਕਰ ਦੇ।
Fareedkot Teekaਹੇ ਪ੍ਰਭੂ! ਹਮਾਰੇ ਕੋ ਸਚੀ ਪੂੰਜੀ ਆਪਣਾ ਨਾਮ ਦ੍ਰਿੜ ਕਰਾਇ, ਹਮ ਤੇਰੇ ਵਣਜਾਰੇ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਤੇਰੇ ਵਣਜਾਰੇ ਹਾਂ, ਸਾਨੂੰ ਇਹ ਨਿਸਚੇ ਕਰਾ ਕਿ ਨਾਮ ਦੀ ਪੂੰਜੀ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਦ੍ਰਿੜਾਇ = ਦ੍ਰਿੜ ਕਰਾ, ਨਿਸਚੇ ਕਰਾ।

SikhNet (Spanish)bendíceme con el Verdadero Tesoro de Tu Nombre, oh Señor, porque yo dependo absolutamente de Ti.

ਸਚੁ ਸੇਵਹਿ ਸਚੁ ਵਣੰਜਿ ਲੈਹਿ; ਗੁਣ ਕਥਹ ਨਿਰਾਰੇ ॥

sach seveh sach vananj laihi; gun kathah niraare |

Sant Singh KhalsaI serve the True One, and deal in the True One; I chant Your Wondrous Praises.
Manmohan SinghI serve the True One, deal in truth and utter the praise of the wonderous Lord.
Manmohan Singh (Punjabi)ਮੈਂ ਸਤਿਪੁਰਖ ਦੀ ਘਾਲ ਕਮਾਉਂਦਾ, ਸੱਚ ਦਾ ਵਾਪਾਰ ਕਰਦਾ ਹਾਂ ਅਤੇ ਅਦਭੁਤ ਸੁਆਮੀ ਦਾ ਜੱਸ ਉਚਾਰਦਾ ਹਾਂ।
Fareedkot Teekaਹੇ ਸਚ ਰੂਪ! ਤੇਰੇ ਕੋ ਹਮ ਸੇਵਤੇ ਹੈਂ ਔਰ ਤੁਝ ਸਚ ਰੂਪ ਕੇ ਨਾਮ ਕੋ ਵਣਜ ਲੇਤੇ ਹੈਂ, ਪੁਨਾ ਤੇਰੇ ਗੁਣੋਂ ਕੋ (ਨਿਰਾਰੇ) ਨ੍ਯਾਰੇ ਕਥਨ ਕਰਤੇ ਹੈਂ॥
Prof. Sahib Singhਜੋ ਮਨੁੱਖ ਸਦਾ-ਥਿਰ ਨਾਮ ਸਿਮਰਦੇ ਹਨ, ਸੱਚੇ ਨਾਮ ਦਾ ਸਉਦਾ ਖ਼ਰੀਦਦੇ ਹਨ ਤੇ ਨਿਰਾਲੇ ਪ੍ਰਭੂ ਦੇ ਗੁਣ ਉਚਾਰਦੇ ਹਨ,
SikhNet (Spanish)Busco Servirte, oh Uno Verdadero, y tratar Contigo, y cantar Tu Maravillosa Alabanza.

ਸੇਵਕ ਭਾਇ. ਸੇ ਜਨ ਮਿਲੇ; ਗੁਰ ਸਬਦਿ ਸਵਾਰੇ ॥

sevak bhaae. se jan mile; gur sabad savaare |

Sant Singh KhalsaThose humble beings who serve the Lord with love meet Him; they are adorned with the Word of the Guru's Shabad.
Manmohan SinghThe persons who are adorned with the Guru-given Name, meet the Master by imbibing the sentiments of a slave.
Manmohan Singh (Punjabi)ਜਿਹੜੇ ਪੁਰਸ਼ ਗੁਰਾਂ ਦੇ ਦਿਤੇ ਹੋਏ ਨਾਮ ਨਾਲ ਸ਼ਿੰਗਾਰੇ ਹਨ, ਉਹ ਗੋਲਿਆਂ ਦੇ ਜਜਬੇ ਧਾਰਨ ਕਰਨਾ ਦੁਆਰਾ ਮਾਲਕ ਨੂੰ ਮਿਲ ਪੈਦੇ ਹਨ।
Fareedkot Teekaਜਿਨ ਗੁਰ ਸਬਦੀਓਂ ਨੇ ਸੇਵਕ ਭਾਇ ਕਰ ਅੰਤਸਕਰਨ ਸਵਾਰੇ ਹੈਂ, ਸੋ ਪੁਰਸ ਤੇਰੇ ਸਾਥ ਮਿਲੇ ਹੈਂ॥
Prof. Sahib Singhਉਹ ਸਤਿਗੁਰੂ ਦੇ ਸ਼ਬਦ ਦੁਆਰਾ ਸੁਧਰ ਕੇ ਸੇਵਕ ਸੁਭਾਉ ਵਾਲੇ ਹੋ ਕੇ ਉਸ ਪ੍ਰਭੂ ਨੂੰ ਮਿਲਦੇ ਹਨ।

ਪਦ ਅਰਥ ਸੇਵਕ ਭਾਇ = ਦਾਸ-ਭਾਵਨਾ ਨਾਲ।

SikhNet (Spanish)Aquéllos que sirven a su Señor con el Amor de un verdadero Devoto, encuentran a su Señor y son adornados con la Palabra del Guru.

ਤੂ ਸਚਾ ਸਾਹਿਬੁ ਅਲਖੁ ਹੈ; ਗੁਰ ਸਬਦਿ ਲਖਾਰੇ ॥੧੪॥

too sachaa saahib alakh hai; gur sabad lakhaare |14|

Sant Singh KhalsaO my True Lord and Master, You are unknowable; through the Word of the Guru's Shabad, You are known. ||14||
Manmohan SinghThou O True Lord, art Incomprehensible. Through Guru's Word alone Thou art comprehended.
Manmohan Singh (Punjabi)ਤੂੰ ਹੇ ਸੱਚੇ ਸੁਆਮੀ! ਸੋਚ-ਵਿਚਾਰ ਤੋਂ ਪਰੇਡੇ ਹੈ। ਕੇਵਲ ਗੁਰਾਂ ਦੇ ਨਾਮ ਰਾਹੀਂ ਹੀ ਤੂੰ ਜਾਣਿਆ ਜਾਂਦਾ ਹੈ।
Fareedkot Teekaਤੂੰ ਸਚਾ ਸਾਹਿਬੁ ਲਖਣੇ ਸੇ ਰਹਿਤ ਹੈਂ, ਪਰੰਤੂ ਗੁਰ ਸਬਦੀਓਂ ਨੇ ਲਖਾ ਹੈ॥੧੪॥
Prof. Sahib Singhਹੇ ਹਰੀ! ਤੂੰ ਸੱਚਾ ਮਾਲਕ ਹੈਂ, ਤੈਨੂੰ ਕੋਈ ਸਮਝ ਨਹੀਂ ਸਕਦਾ (ਪਰ) ਸਤਿਗੁਰੂ ਦੇ ਸ਼ਬਦ ਦੁਆਰਾ ਤੇਰੀ ਸੂਝ ਪੈਂਦੀ ਹੈ ॥੧੪॥
SikhNet (Spanish)Oh Verdadero Rey y Maestro, Tú eres Insondable y Misterioso, y eres conocido solamente a través de la Palabra del Guru. (14)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਜਿਸੁ ਅੰਦਰਿ. ਤਾਤਿ ਪਰਾਈ ਹੋਵੈ; ਤਿਸ ਦਾ. ਕਦੇ ਨ ਹੋਵੀ ਭਲਾ ॥

jis andar. taat paraaee hovai; tis daa. kade na hovee bhalaa |

Sant Singh KhalsaOne whose heart is filled with jealousy of others, never comes to any good.
Manmohan SinghHe in whose heart there is jealousy, for others never gathers any good.
Manmohan Singh (Punjabi)ਜਿਸ ਦਿਲ ਅੰਦਰ ਹੋਰਨਾ ਲਈ ਈਰਖਾ ਹੈ, ਉਸ ਦਾ ਕਦਾਚਿੱਤ ਚੰਗਾ ਨਹੀਂ ਹੁੰਦਾ।
Fareedkot Teekaਜਿਸ ਕੇ ਰਿਦੇ ਮੇਂ ਪਰਾਈ ਨਿੰਦਾ ਹੋਤੀ ਹੈ, ਤਿਸ ਕਾ ਭਲਾ ਕਭੀ ਨਹੀਂ ਹੋਤਾ ॥
Prof. Sahib Singhਜਿਸ ਦੇ ਹਿਰਦੇ ਵਿਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ।
SikhNet (Spanish)Si alguien le guarda envidia a otro, nunca le irá bien;

ਓਸ ਦੈ ਆਖਿਐ. ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ਖਲਾ ॥

os dai aakhiai. koee na lagai; nit ojaarree pookaare khalaa |

Sant Singh KhalsaNo one pays any attention to what he says; he is just a fool, crying out endlessly in the wilderness.
Manmohan SinghNone heeds what he says. He is a fool, ever crying in wilderness.
Manmohan Singh (Punjabi)ਉਸ ਦੇ ਕਹੇ ਕੋਈ ਕੁਛ ਨਹੀਂ ਕਰਦਾ। ਉਹ ਮੂਰਖ ਹਮੇਸ਼ਾਂ ਹੀ ਬੀਆਬਾਨ ਵਿੱਚ ਚੀਕ-ਚਿਹਾੜਾ ਪਾਉਂਦਾ ਹੈ।
Fareedkot Teekaਉਸ ਕੇ ਕਹਣੇ ਮੇਂ ਕੋਈ ਨਹੀਂ ਲਾਗਦਾ, ਨਿਤ ਹੀ ਉਜਾੜੋਂ ਮੇਂ ਖਲਾ ਪੁਕਾਰਤਾ ਹੈ॥
Prof. Sahib Singhਉਸ ਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ, ਉਹ ਸਦਾ (ਮਾਨੋ) ਉਜਾੜ ਵਿਚ ਖਲੋਤਾ ਕੂਕਦਾ ਹੈ।
SikhNet (Spanish)nadie le hará caso y se lamentará en vano.

ਜਿਸੁ ਅੰਦਰਿ ਚੁਗਲੀ. ਚੁਗਲੋ ਵਜੈ; ਕੀਤਾ ਕਰਤਿਆ ਓਸ ਦਾ ਸਭੁ ਗਇਆ ॥

jis andar chugalee. chugalo vajai; keetaa karatiaa os daa sabh geaa |

Sant Singh KhalsaOne whose heart is filled with malicious gossip, is known as a malicious gossip; everything he does is in vain.
Manmohan SinghHe in whose heart is back-biting is known as a back-biter, Everything he has done or he does goes in vain.
Manmohan Singh (Punjabi)ਜਿਸ ਦੇ ਦਿਲ ਅੰਦਰ ਲਾਇਤਬਾਰੀ ਹੈ, ਉਹ ਲਾਇਤਬਾਰ ਕਰਕੇ ਜਾਣਿਆ ਜਾਂਦਾ ਹੈ। ਸਾਰਾ ਕੁਛ ਜੋ ਉਸ ਨੇ ਕੀਤਾ ਹੈ, ਜਾ ਉਹ ਕਰਦਾ ਹੈ, ਬੇਫਾਇਦਾ ਜਾਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਚੁਗਲੀ ਹੋਤੀ ਹੈ, ਸੋ ਚੁਗਲ (ਵਜੈ) ਕਹੀਤਾ ਹੈ, ਇਸੀ ਸੇ ਉਸ ਕਾ ਸੁਭ (ਕਰਤਿਆ) ਕਰਤਬ ਕੀਆ ਹੂਆ ਸਭ ਚਲਾ ਗਿਆ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਚੁਗ਼ਲੀ ਹੁੰਦੀ ਹੈ ਉਹ ਚੁਗ਼ਲ (ਦੇ ਨਾਮ ਨਾਲ) ਹੀ ਮਸ਼ਹੂਰ ਹੋ ਜਾਂਦਾ ਹੈ, ਉਸ ਦੀ (ਪਿਛਲੀ) ਸਾਰੀ ਕੀਤੀ ਹੋਈ ਕਮਾਈ ਵਿਅਰਥ ਜਾਂਦੀ ਹੈ।

ਪਦ ਅਰਥ ਵਜੈ = ਵੱਜੈ, ਮਸ਼ਹੂਰ ਹੋ ਜਾਂਦਾ ਹੈ।

SikhNet (Spanish)Si alguien calumnia a otro, será conocido como un calumniador, y nada de lo que intente hacer llegará a florecer.

ਨਿਤ ਚੁਗਲੀ ਕਰੇ. ਅਣਹੋਦੀ ਪਰਾਈ; ਮੁਹੁ ਕਢਿ ਨ ਸਕੈ, ਓਸ ਦਾ ਕਾਲਾ ਭਇਆ ॥

nit chugalee kare. anahodee paraaee; muhu kadt na sakai, os daa kaalaa bheaa |

Sant Singh KhalsaNight and day, he continually gossips about others; his face has been blackened, and he cannot show it to anyone.
Manmohan SinghHe ever back-bites others, he cannot show his face to any one as it has become black.
Manmohan Singh (Punjabi)ਉਹ ਸਦਾ ਬਿਲਾ-ਵਜਾ ਹੋਰਨਾ ਦੀ ਪਿੱਠ ਪਿਛੇ ਬਦਖੋਈ ਕਰਦਾ ਹੈ। ਉਹ ਆਪਣਾ ਮੂੰਹ ਕਿਸੇ ਨੂੰ ਵਿਖਾਲ ਨਹੀਂ ਸਕਦਾ, ਇਹ ਸਿਆਹ ਹੋ ਗਿਆ ਹੈ।
Fareedkot Teekaਨਿਤਾਪ੍ਰਤੀ ਅਣਹੋਦੀ ਪਰਾਈ ਚੁਗਲੀ ਕਰਤਾ ਹੈ, ਯਾਂ ਤੇ ਉਸ ਕਾ ਮੂੰਹ ਕਾਲਾ ਹੋਇਆ ਹੈ, ਕਢ ਨਹੀਂ ਸਕਤਾ, ਭਾਵ ਮੁਖੀਆ ਨਹੀਂ ਹੋਤਾ॥
Prof. Sahib Singhਉਹ ਸਦਾ ਪਰਾਈ ਝੂਠੀ ਚੁਗ਼ਲੀ ਕਰਦਾ ਹੈ, ਇਸ ਮੁਕਾਲਖ ਕਰਕੇ ਉਹ ਕਿਸੇ ਦੇ ਮੱਥੇ ਭੀ ਨਹੀਂ ਲੱਗ ਸਕਦਾ (ਉਸ ਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਵਿਖਾ ਨਹੀਂ ਸਕਦਾ)।

ਪਦ ਅਰਥ ਅਣਹੋਦੀ = ਝੂਠੀ, ਜਿਸ ਦੀ ਅਸਲੀਅਤ ਨਹੀਂ ਹੈ।

SikhNet (Spanish)Si alguien habla mal de otro sin causa, su rostro ennegrecerá

ਕਰਮ ਧਰਤੀ ਸਰੀਰੁ, ਕਲਿਜੁਗ ਵਿਚਿ; ਜੇਹਾ ਕੋ ਬੀਜੇ. ਤੇਹਾ ਕੋ ਖਾਏ ॥

karam dharatee sareer, kalijug vich; jehaa ko beeje. tehaa ko khaae |

Sant Singh KhalsaThe body is the field of action, in this Dark Age of Kali Yuga; as you plant, so shall you harvest.
Manmohan SinghIn the dark age the body is the field of actions. As one sows there in so does he eat.
Manmohan Singh (Punjabi)ਕਲਯੁਗ ਅੰਦਰ ਦੇਹਿ ਅਮਲਾ ਦਾ ਖੇਤ ਹੈ। ਉਸ ਵਿੱਚ ਜਿਹੋ ਜਿਹਾ ਕੋਈ ਬੋਦਾ ਹੈ, ਉਹੋ ਜਿਹਾ ਉਹ ਖਾ ਲੈਦਾ ਹੈ।
Fareedkot Teekaਕਲਜੁਗ ਕੇ ਬੀਚ ਏਹੁ ਸਰੀਰ ਕਰਮ ਕਰਨੇ ਕੀ ਧਰਤੀ ਹੈ, ਜੈਸਾ ਕਰਮ ਕੋਈ ਬੀਜਤਾ ਹੈ ਤੈਸਾ ਕੋਈ ਫਲ ਖਾਤਾ ਹੈ॥
Prof. Sahib Singhਇਸ ਮਨੁੱਖਾ ਜਨਮ ਵਿਚ ਸਰੀਰ ਕਰਮ-(ਰੂਪ ਬੀਜ ਬੀਜਣ ਲਈ) ਭੁੰਏਂ ਹੈ, ਇਸ ਵਿਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਖਾਂਦਾ ਹੈ।
SikhNet (Spanish)y será sometido a cosechar lo que sembró en el campo del Karma.

ਗਲਾ ਉਪਰਿ. ਤਪਾਵਸੁ ਨ ਹੋਈ; ਵਿਸੁ ਖਾਧੀ ਤਤਕਾਲ ਮਰਿ ਜਾਏ ॥

galaa upar. tapaavas na hoee; vis khaadhee tatakaal mar jaae |

Sant Singh KhalsaJustice is not passed on mere words; if someone eats poison, he dies.
Manmohan SinghJustice is not administered on mere talk. By eating poison one dies forthwith.
Manmohan Singh (Punjabi)ਮੂੰਹ-ਜ਼ਬਾਨੀ ਗੱਲਾਂ ਉਤੇ ਨਿਆਂ ਨਹੀਂ ਹੁੰਦਾ। ਜ਼ਹਿਰ ਖਾ ਕੇ ਆਦਮੀ ਇਕ ਦਮ ਮਰ ਜਾਂਦਾ ਹੈ।
Fareedkot Teekaਗਲਾ ਕੇ ਊਪਰ (ਤਪਾਵਸੁ) ਨਿਯਾਉਂ ਨਹੀਂ ਹੋਤਾ, ਬਿਖ ਕੇ ਖਾਏ ਸੇ ਤਾਤਕਾਲ ਹੀ ਮਰ ਜਾਤਾ ਹੈ, ਭਾਵ ਯੇਹ ਕਿ ਅੰਮ੍ਰਿਤ ਕੀ ਬਾਤਾਂ ਕਰਨੇ ਸੇ ਅਮਰ ਨਹੀਂ ਹੋਤਾ। ਅਰਥਾਤ ਖੋਟੇ ਕਰਮ ਕਰਨੇ ਕਰ ਸੁਖ ਕੋ ਪ੍ਰਾਪਤ ਨਹੀਂ ਹੋਤਾ ਅਵਸ ਹੀ ਦੁਖ ਭੋਗੇਗਾ॥
Prof. Sahib Singhਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉਤੇ ਨਹੀਂ ਹੁੰਦਾ, ਜੇ ਵਿਹੁ ਖਾਧੀ ਜਾਏ ਤਾਂ (ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਭੀ ਮਨੁੱਖ ਬਚ ਨਹੀਂ ਸਕਦਾ) ਤੁਰੰਤ ਮਰ ਜਾਂਦਾ ਹੈ।

ਪਦ ਅਰਥ ਤਪਾਵਸੁ = ਨਿਆਂ, ਨਿਬੇੜਾ। ਵਿਸੁ = ਜ਼ਹਿਰ।

SikhNet (Spanish)La Justicia del Señor no es parloteo vano; si uno toma veneno, morirá de seguro.

ਭਾਈ ਵੇਖਹੁ ਨਿਆਉ ਸਚੁ ਕਰਤੇ ਕਾ; ਜੇਹਾ ਕੋਈ ਕਰੇ. ਤੇਹਾ ਕੋਈ ਪਾਏ ॥

bhaaee vekhahu niaau sach karate kaa; jehaa koee kare. tehaa koee paae |

Sant Singh KhalsaO Siblings of Destiny, behold the justice of the True Creator; as people act, so they are rewarded.
Manmohan SinghMy brethren behold the justice of the True Creator, As any one acts so is his reward.
Manmohan Singh (Punjabi)ਮੇਰੇ ਭਰਾਓ! ਵੇਖੋ ਸੱਚੇ ਸਿਰਜਣਹਾਰ ਦਾ ਇਨਸਾਫ। ਜਿਹੋ ਜਿਹਾ ਕੋਈ ਕਰਦਾ ਹੈ, ਉਹੋ ਜਿਹਾ ਹੀ ਉਹ ਫਲ ਪਾਉਂਦਾ ਹੈ।
Fareedkot Teekaਹੇ ਭਾਈ! ਸਚ ਕਰਤੇ ਕਾ ਨਿਆਉਂ ਦੇਖੋ, ਜੈਸਾ ਕੋਈ ਕਰਮ ਕਰਤਾ ਹੈ ਤੈਸਾ ਫਲ ਪਾਵਤਾ ਹੈ॥
Prof. Sahib Singhਹੇ ਭਾਈ! ਸੱਚੇ ਪ੍ਰਭੂ ਦਾ ਨਿਆਉਂ ਵੇਖੋ, ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ, ਓਹੋ ਜਿਹਾ ਉਸ ਦਾ ਫਲ ਪਾ ਲੈਂਦਾ ਹੈ।
SikhNet (Spanish)Ve, oh amigo, la Justicia del Régimen de mi Señor, pues uno recibirá la recompensa justa de sus acciones.

ਜਨ ਨਾਨਕ ਕਉ. ਸਭ ਸੋਝੀ ਪਾਈ; ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥

jan naanak kau. sabh sojhee paaee; har dar keea baataa aakh sunaae |1|

Sant Singh KhalsaThe Lord has bestowed total understanding upon servant Nanak; he speaks and proclaims the words of the Lord's Court. ||1||
Manmohan SinghGod as imparted all understanding to serf Nanak and he explain the words of His court.
Manmohan Singh (Punjabi)ਗੋਲੇ ਨਾਨਕ ਨੂੰ ਵਾਹਿਗੁਰੂ ਨੇ ਸਾਰੀ ਸਮਝ ਪਰਦਾਨ ਕੀਤੀ ਹੈ ਅਤੇ ਉਸ ਦੇ ਦਰਬਾਰ ਦੀਆਂ ਗੱਲਾਂ ਕਹਿ ਕੇ ਸੁਣਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੋ ਹਰੀ ਨੇ ਸੰਪੂਰਨ ਸਮਝ ਦੀ ਹੈ, ਯਾਂ ਤੇ ਹਰੀ ਕੀ ਦਰਗਹ ਕੀਆਂ ਬਾਤਾਂ ਕਹ ਕਰ ਸੁਣਾਈਆਂ ਹੈਂ॥੧॥
Prof. Sahib Singhਹੇ ਨਾਨਕ! ਜਿਸ ਦਾਸ ਨੂੰ ਪ੍ਰਭੂ ਇਹ ਸਮਝਣ ਦੀ ਸਾਰੀ ਬੁਧਿ ਬਖ਼ਸ਼ਦਾ ਹੈ, ਉਹ ਪ੍ਰਭੂ ਦੇ ਦਰ ਦੀਆਂ ਇਹ ਗੱਲਾਂ ਕਰ ਕੇ ਸੁਣਾਉਂਦਾ ਹੈ ॥੧॥
SikhNet (Spanish)El Señor reveló la Verdad a Nanak, y por eso él habla de los Misterios de la Casa del Señor. (1)

Open this shabad →

Shabad Guru Ramdas Ji Raag Gauree continues on Ang 309

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹੋਦੈ ਪਰਤਖਿ ਗੁਰੂ. ਜੋ ਵਿਛੁੜੇ; ਤਿਨ ਕਉ. ਦਰਿ ਢੋਈ ਨਾਹੀ ॥

hodai paratakh guroo. jo vichhurre; tin kau. dar dtoee naahee |

Sant Singh KhalsaThose who separate themselves from the Guru, in spite of His Constant Presence - they find no place of rest in the Court of the Lord.
Manmohan SinghThey who are separated from the Guru who is present with them find no refuge in God's court.
Manmohan Singh (Punjabi)ਜਿਹੜੇ ਗੁਰੂ ਦੇ ਸਾਮਰਤਖ ਹੁਦਿਆਂ ਉਸ ਨਾਲੋਂ ਵੱਖਰੇ ਹੋਏ ਹਨ, ਉਨ੍ਹਾਂ ਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ।
Fareedkot Teekaਜੋ ਪਰਤਖ ਗੁਰੂ ਕੇ ਹੋਤੇ ਵਿਛੜ ਗਏ ਹੈਂ ਅਰਥਾਤ ਤਿਨ ਸੇ ਬੇਮੁਖ ਹੂਏ ਹੈਂ ਤਿਨ ਕੋ ਦਰਗਾਹ ਮੇਂ ਢੋਈ ਨਹੀਂ ਮਿਲਤੀ ਹੈ॥
Prof. Sahib Singhਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿਚ ਢੋਈ ਨਹੀਂ ਮਿਲਦੀ।

ਪਦ ਅਰਥ ਹੋਦੈ = ਹੁੰਦਿਆਂ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਆਸਰਾ।

SikhNet (Spanish)No hay ningún Refugio para la persona que no percibe la Presencia del Guru Viviente

ਕੋਈ ਜਾਇ ਮਿਲੈ ਤਿਨ ਨਿੰਦਕਾ; ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥

koee jaae milai tin nindakaa; muh fike thuk thuk muhi paahee |

Sant Singh KhalsaIf someone goes to meet with those dull-faced slanderers, he will find their faces covered with spit.
Manmohan SinghIf some one goes and meets those slanderers with insipid faces. He will find all spume on their mouth.
Manmohan Singh (Punjabi)ਜੇਕਰ ਕੋਈ ਜਾ ਕੇ ਉਨ੍ਹਾਂ ਫਿਕਲੇ ਚਿਹਰੇ ਵਾਲਿਆਂ ਨਿੰਦਕਾਂ ਨੂੰ ਮਿਲੇ ਤਾਂ ਉਹ ਉਨ੍ਹਾਂ ਦੇ ਮੂੰਹ ਨਿਰੀਆਂ ਥੁੱਕਾ ਹੀ ਪਾਏਗਾ।
Fareedkot Teekaਜੋ ਕੋਈ ਤਿਨ ਨਿੰਦਕੋਂ ਕੋ ਜਾਇ ਕਰ ਮਿਲਤਾ ਹੈ, ਤਿਨ ਕੇ ਮੁਹ ਫਿਕੇ ਮੇਂ ਥੁਕ ਹੀ ਥੁਕ ਪੜਤਾ ਹੈ, ਭਾਵ ਤਿਨ ਕੋ ਧ੍ਰਿਕਾਰ ਹੀ ਹੋਤਾ ਹੈ॥
Prof. Sahib Singhਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ ਦਾ ਭੀ ਮੂੰਹ ਫਿੱਕਾ ਤੇ ਮੂੰਹ ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ ਮੂੰਹ ਤੇ ਫਿਟਕਾਂ ਪਾਂਦੇ ਹਨ)

ਪਦ ਅਰਥ ਫਿਕੇ = ਭਰਿਸ਼ਟੇ ਹੋਏ।

SikhNet (Spanish)y rehuye de Él, ni tampoco lo hay para ninguno de sus seguidores.

ਜੋ ਸਤਿਗੁਰਿ ਫਿਟਕੇ, ਸੇ ਸਭ ਜਗਤਿ ਫਿਟਕੇ; ਨਿਤ ਭੰਭਲ ਭੂਸੇ ਖਾਹੀ ॥

jo satigur fittake, se sabh jagat fittake; nit bhanbhal bhoose khaahee |

Sant Singh KhalsaThose who are cursed by the True Guru, are cursed by all the world. They wander around endlessly.
Manmohan SinghThey who are cursed by the True Guru are accursed of the whole world and ever remain
Manmohan Singh (Punjabi)ਜੋ ਸੱਚੇ ਗੁਰਾਂ ਦੇ ਫਿਟਕਾਰੇ ਹੋਏ ਹਨ, ਉਹ ਸਾਰੇ ਜਹਾਨ ਦੇ ਫਿਟਕਾਰੇ ਹੋਏ ਹਨ ਅਤੇ ਉਹ ਸਦੀਵ ਹੀ ਭਟਕਦੇ ਰਹਿੰਦੇ ਹਨ।
Fareedkot Teekaਜੋ ਸਤਿਗੁਰੋਂ ਨੇ ਫਿਟਕਾਰੇ ਹੈਂ, ਸੋ ਸਭ ਜਗਤ ਨੇ ਫਿਟਕਾਰੇ ਹੈਂ, ਨਿਤੰਪ੍ਰਤੀ (ਭੰਭਲ ਭੂਸੇ) ਇਧਰ ਉਧਰ ਭਟਕਤੇ ਹੈਂ॥
Prof. Sahib Singh(ਕਿਉਂਕਿ) ਜੋ ਮਨੁੱਖ ਗੁਰੂ ਵਲੋਂ ਵਿੱਛੜੇ ਹੋਏ ਹਨ, ਉਹ ਸੰਸਾਰ ਵਿਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ ਹਨ।

ਪਦ ਅਰਥ ਸਤਿਗੁਰਿ = ਗੁਰੂ ਵਲੋਂ। ਫਿਟਕੇ = ਫਿਟਕਾਰੇ ਹੋਏ, ਵਿਛੜੇ ਹੋਏ। ਭੰਭਲਭੂਸੇ = ਡੱਕੋ-ਡੋਲੇ।

SikhNet (Spanish)Porque a quien sea que el Guru desaprueba, el mundo entero lo maldice y sus divagaciones no cesan.

ਜਿਨ ਗੁਰੁ ਗੋਪਿਆ ਆਪਣਾ; ਸੇ ਲੈਦੇ ਢਹਾ ਫਿਰਾਹੀ ॥

jin gur gopiaa aapanaa; se laide dtahaa firaahee |

Sant Singh KhalsaThose who do not publicly affirm their Guru wander around, moaning and groaning.
Manmohan SinghThey who publicly own not their Guru, wander about loudly groaning.
Manmohan Singh (Punjabi)ਜੋ ਪ੍ਰਤੱਖ ਤੌਰ ਤੇ ਆਪਣੇ ਗੁਰੂ ਨੂੰ ਤਸਲੀਮ ਨਹੀਂ ਕਰਦੇ, ਉਹ ਧਾਹਾਂ ਮਾਰਦੇ ਭਟਕਦੇ ਫਿਰਦੇ ਹਨ।
Fareedkot Teekaਜਿਨੋਂ ਨੇ ਆਪਣਾ ਗੁਰੂ (ਗੋਪਿਆ) ਛਪਾਇਆ ਹੈ, ਸੋ (ਢਹਾ) ਆਸਰਾ ਲੇਤੇ ਫਿਰਤੇ ਹੈਂ, ਪਰੰਤੂ ਆਸਰਾ ਨਹੀਂ ਮਿਲਤਾ ਵਾ ਧਾਹਾਂ ਮਾਰਤੇ ਫਿਰਤੇ ਹੈਂ॥
Prof. Sahib Singhਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ (ਮਾਨੋ) ਢਾਹਾਂ ਮਾਰਦੇ ਫਿਰਦੇ ਹਨ।

ਪਦ ਅਰਥ ਗੋਪਿਆ = ਨਿੰਦਾ ਕੀਤੀ ਹੈ। ਢਹਾ = ਢਾਹਾਂ।

SikhNet (Spanish)Aquéllos que no se identifican con su Guru, buscan refugio en vano.

ਤਿਨ ਕੀ ਭੁਖ. ਕਦੇ ਨ ਉਤਰੈ; ਨਿਤ ਭੁਖਾ ਭੁਖ ਕੂਕਾਹੀ ॥

tin kee bhukh. kade na utarai; nit bhukhaa bhukh kookaahee |

Sant Singh KhalsaTheir hunger shall never depart; afflicted by constant hunger, they cry out in pain.
Manmohan SinghTheir hunger never departs and stricken with hunger and want they ever, shriek aloud.
Manmohan Singh (Punjabi)ਉਨ੍ਹਾਂ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ ਅਤੇ ਭੁੱਖ ਤੇ ਥੁੜੇਵੇ ਦੇ ਮਾਰੇ ਹੋਏ ਉਹ ਹਮੇਸ਼ਾਂ ਚੀਕ ਚਿਹਾੜਾ ਪਾਉਂਦੇ ਹਨ।
Fareedkot Teekaਤਿਨ ਕੀ ਭੁਖ ਕਬੀ ਨਹੀਂ ਉਤਰਤੀ, ਨਿਤ ਭੂਖਾ ਭੂਖਾ ਕੂਕਤੇ ਹੈਂ॥
Prof. Sahib Singhਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ, ਤੇ ਸਦਾ ਭੁੱਖ ਭੁੱਖ ਕੂਕਦੇ ਹਨ।

ਪਦ ਅਰਥ ਭੁਖ = ਤ੍ਰਿਸ਼ਨਾ।

SikhNet (Spanish)Sus añoranzas no se satisfacen nunca y se retuercen del hambre que los consume para siempre.

ਓਨਾ ਦਾ ਆਖਿਆ. ਕੋ ਨਾ ਸੁਣੈ; ਨਿਤ ਹਉਲੇ ਹਉਲਿ ਮਰਾਹੀ ॥

onaa daa aakhiaa. ko naa sunai; nit haule haul maraahee |

Sant Singh KhalsaNo one hears what they have to say; they live in constant fear and terror, until they finally die.
Manmohan SinghNone hears what they say. They are ever dying in dire dread.
Manmohan Singh (Punjabi)ਕੋਈ ਭੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਉਹ ਹਮੇਸ਼ਾਂ ਭਿਆਨਕ ਡਰ ਨਾਲ ਮਰਦੇ ਰਹਿੰਦੇ ਹਨ।
Fareedkot Teekaਉਨ ਕਾ ਕਹਿਣਾ ਕੋਈ ਨਹੀਂ ਸੁਨਤਾ, ਨਿਤ ਹਉਲ ਹਉਲ ਹੀ ਮੇਂ ਮਰਤੇ ਹੈਂ ਅਰਥਾਤ ਚਿਤ ਮੇਂ ਅਧੀਰਜਤਾ ਰਹਿਤੀ ਹੈ॥
Prof. Sahib Singhਕੋਈ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ (ਇਸ ਕਰਕੇ) ਉਹ ਸਦਾ ਚਿੰਤਾ ਫ਼ਿਕਰ ਵਿਚ ਹੀ ਖਪਦੇ ਹਨ।

ਪਦ ਅਰਥ ਹਉਲਿ = ਹਉਲ ਵਿਚ, ਧੁੜਕੂ ਵਿਚ। ਹਉਲੇ = ਹਉਲ ਵਿਚ ਹੀ।

SikhNet (Spanish)Nadie escucha lo que dicen, y vagan de miedo en miedo.

ਸਤਿਗੁਰ ਕੀ ਵਡਿਆਈ. ਵੇਖਿ ਨ ਸਕਨੀ; ਓਨਾ ਅਗੈ ਪਿਛੈ. ਥਾਉ ਨਾਹੀ ॥

satigur kee vaddiaaee. vekh na sakanee; onaa agai pichhai. thaau naahee |

Sant Singh KhalsaThey cannot bear the glorious greatness of the True Guru, and they find no place of rest, here or hereafter.
Manmohan SinghThey cannot bear the True Guru's greatness. They find no shelter here and here-after.
Manmohan Singh (Punjabi)ਉਹ ਸੱਚੇ ਗੁਰਾਂ ਦੀ ਮਹਾਨਤਾ ਨੂੰ ਸਹਾਰ ਨਹੀਂ ਸਕਦੇ। ਏਥੇ ਅਤੇ ਓਥੇ ਉਹ ਕੋਈ ਆਰਾਮ ਦਾ ਟਿਕਾਣਾ ਨਹੀਂ ਪਾਉਂਦੇ।
Fareedkot Teekaਜੋ ਸਤਿਗੁਰੋਂ ਕੀ ਵਡਿਆਈ ਦੇਖ ਨਹੀਂ ਸਕਤੇ, ਉਨ ਕੋ ਲੋਕ ਪਰਲੋਕ ਮੇਂ ਸੁਖ ਕਾ ਅਸਥਾਨ ਨਹੀਂ ਮਿਲਤਾ॥
Prof. Sahib Singhਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿਚ ਟਿਕਾਣਾ ਨਹੀਂ ਮਿਲਦਾ।

ਪਦ ਅਰਥ ਅਗੈ = ਅੱਗੇ, ਪਰਲੋਕ ਵਿਚ।

SikhNet (Spanish)Los que no les gusta la Gloria del Guru, no encuentran Refugio aquí ni aquí después.

ਜੋ ਸਤਿਗੁਰਿ ਮਾਰੇ. ਤਿਨ ਜਾਇ ਮਿਲਹਿ; ਰਹਦੀ ਖੁਹਦੀ ਸਭ ਪਤਿ ਗਵਾਹੀ ॥

jo satigur maare. tin jaae mileh; rahadee khuhadee sabh pat gavaahee |

Sant Singh KhalsaThose who go out to meet with those who have been cursed by the True Guru, lose all remnants of their honor.
Manmohan SinghWhosoever goes to meet those blighted by the True loses all the remnant of his honour.
Manmohan Singh (Punjabi)ਜਿਹੜੇ ਗੁਰਾਂ ਦੇ ਫਿਟਕਾਰੇ ਹੋਏ ਹਨ, ਜੋ ਕੋਈ ਭੀ ਉਨ੍ਹਾਂ ਨੂੰ ਜਾ ਕੇ ਮਿਲਦਾ ਹੈ, ਉਹ ਆਪਣੀ ਬਚੀ ਖੁਚੀ ਇੱਜ਼ਤ ਸਾਰੀ ਵੰਞਾ ਲੈਦਾ ਹੈ।
Fareedkot Teekaਜੋ ਸਤਿਗੁਰੋਂ ਨੇ ਮਾਰੇ ਹੈਂ, ਜੋ ਤਿਨ ਕੋ ਜਾਇ ਕਰ ਮਿਲਤੇ ਹੈਂ ਤਿਨੋਂ ਨੇ ਭੀ ਰਹਿੰਦੀ ਖੂੰਹਦੀ ਪਤ ਗਵਾਈ ਹੈ॥
Prof. Sahib Singhਗੁਰੂ ਤੋਂ ਜੋ ਵਿੱਛੜੇ ਹਨ, ਉਹਨਾਂ ਨੂੰ ਜੋ ਮਨੁੱਖ ਜਾ ਮਿਲਦੇ ਹਨ, ਉਹ ਭੀ ਆਪਣੀ ਮਾੜੀ ਮੋਟੀ ਸਾਰੀ ਇੱਜ਼ਤ ਗਵਾ ਲੈਂਦੇ ਹਨ,

ਪਦ ਅਰਥ ਸਤਿਗੁਰਿ = ਗੁਰੂ ਵਲੋਂ। ਪਤਿ = ਇੱਜ਼ਤ। ਫਿਟਕੇ = ਫਿਟਕਾਰੇ ਹੋਏ।

SikhNet (Spanish)Los que se unen con aquellos malditos por el Guru, pierden el honor que les quedaba,

Open this shabad (14 lines, Angs 308-309) →

Ang 308 of 1430