ੴ

ਸਿੱਖਬਾਣੀ · SikhBani

ਗੋਵਿੰਦੁ ਊਜਲੁ ਊਜਲ ਹੰਸਾ ॥

govind aoojal aoojal hansaa
Guru Amardas Ji ਗੁਰੂ ਅਮਰਦਾਸ ਜੀ · Raag Maajh · Ang 121, 122 · 27 lines
Translations

ਮਾਝ ਮਹਲਾ ੩ ॥

maajh mahalaa 3 | Ang 121

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਗੋਵਿੰਦੁ ਊਜਲੁ; ਊਜਲ ਹੰਸਾ ॥

govind aoojal; aoojal hansaa | Ang 121

Sant Singh KhalsaThe Lord of the Universe is radiant, and radiant are His soul-swans.
Manmohan SinghLord of the world is bright and bright are His saint-swans.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਉੱਜਲ ਹੈ ਅਤੇ ਉੱਜਲ ਹਨ ਉਸ ਦੇ ਸੰਤ ਰਾਜ-ਹੰਸ।
Fareedkot Teekaਗੋਬਿੰਦ ਊਜਲ ਮਾਨ ਸਰੋਵਰ ਹੈ ਔਰ ਹੰਸ, ਭਾਵ ਸੰਤੋਂ ਕਾ ਸਮੁਦਾਇ ਭੀ ਉਜਲ ਹੈ॥
Prof. Sahib Singh(ਪਰਮਾਤਮਾ ਦਾ ਪਵਿੱਤ੍ਰ ਨਾਮ ਜਪਣ ਵਾਲੇ) ਮਨੁੱਖ ਪਵਿਤ੍ਰ ਗੋਬਿੰਦ ਦਾ ਰੂਪ ਹੋ ਜਾਂਦੇ ਹਨ, ਪਰਮਾਤਮਾ-ਸਰੋਵਰ ਦੇ ਉਹ, (ਮਾਨੋ) ਸੋਹਣੇ ਹੰਸ ਬਣ ਜਾਂਦੇ ਹਨ।
SikhNet (Spanish)Mi Señor es la Laguna de Pureza; las Almas despiertas viven en ella como cisnes blancos,

ਮਨੁ ਬਾਣੀ; ਨਿਰਮਲ ਮੇਰੀ ਮਨਸਾ ॥

man baanee; niramal meree manasaa | Ang 121

Sant Singh KhalsaTheir minds and their speech are immaculate; they are my hope and ideal.
Manmohan SinghThrough them my soul, speech and desire are rendered elegant.
Manmohan Singh (Punjabi)ਉਨ੍ਹਾਂ ਦੇ ਰਾਹੀਂ ਮੇਰੀ ਆਤਮਾ, ਬੋਲ-ਬਾਣੀ ਤੇ ਖ਼ਾਹਿਸ਼ ਸਵੱਛ ਹੋ ਗਈਆਂ ਹਨ।
Fareedkot Teekaਜੋ ਮੇਰੀ ਤੇਰੀ ਭਾਵਨਾ ਸੇ ਰਹਤ ਹੂਏ ਹੈਂ ਮਨ ਬਾਣੀ ਤਿਨ ਕੀ ਉਜਲ ਹੈ ਪੁਨਾ (ਮਨਸਾ) ਬੁਧੀ ਭੀ ਨਿਰਮਲ ਹੂਈ ਹੈ, ਵਾ ਤਿਨ ਹੰਸੋਂ ਦੁਆਰੇ ਮੇਰਾ ਮਨ ਬਾਣੀ ਮਨਸਾ ਭੀ ਉਜਲ ਹੋਈ ਹੈ॥
Prof. Sahib Singhਉਹ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਵਿਚ ਬੋਲੀ ਪਵਿੱਤ੍ਰ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਮਨ ਵਿੱਚ (ਭੀ) ਸੁੱਧ (ਫੁਰਨੇ) ਉਠਦੇ ਹਨ।

ਪਦ ਅਰਥ ਮੇਰੀ ਮਨਸਾ = ਅਪਣੱਤ ਦਾ ਫੁਰਨਾ।

SikhNet (Spanish)en ellos, sus pensamientos, sus deseos y también sus palabras son todos puros.

ਮਨਿ ਊਜਲ ਸਦਾ ਮੁਖ ਸੋਹਹਿ; ਅਤਿ ਊਜਲ ਨਾਮੁ ਧਿਆਵਣਿਆ ॥੧॥

man aoojal sadaa mukh soheh; at aoojal naam dhiaavaniaa |1| Ang 121

Sant Singh KhalsaTheir minds are radiant, and their faces are always beautiful; they meditate on the most radiant Naam, the Name of the Lord. ||1||
Manmohan SinghThe saints minds are pure their faces are ever beautiful and the very pure name they meditate upon.
Manmohan Singh (Punjabi)ਸਾਧੂਆਂ ਦੇ ਹਿਰਦੇ ਪਵਿੱਤਰ ਹਨ, ਉਨ੍ਹਾਂ ਦੇ ਚਿਹਰੇ ਸਦੀਵ ਹੀ ਸੁੰਦਰ ਹਨ ਅਤੇ ਉਹ ਪਰਮ ਪਵਿੱਤ੍ਰ ਨਾਮ ਦਾ ਅਰਾਧਨ ਕਰਦੇ ਹਨ।
Fareedkot Teekaਔਰ ਮਨ ਨਿਰਮਲ ਹੈ ਪੁਨਾ ਤਿਨ ਕੇ ਸਦਾ ਮੁਖ ਸੋਭ ਰਹੇ ਹੈਂ, ਕਿਉਂਕਿ ਅਤੀ ਊਜਲ ਨਾਮ ਕੋ ਸਿਮਰਤੇ ਹੈਂ ॥੧॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਬਹੁਤ ਪਵਿਤ੍ਰ-ਆਤਮਾ ਹੋ ਜਾਂਦੇ ਹਨ, ਉਹਨਾਂ ਦੇ ਮੂੰਹ (ਭੀ) ਸੋਹਣੇ ਦਿੱਸਦੇ ਹਨ ॥੧॥

ਪਦ ਅਰਥ ਮਨਿ = ਮਨ ਵਿਚ, ਅੰਦਰੋਂ। ਸੋਹਹਿ = ਸੋਹਣੇ ਲੱਗਦੇ ਹਨ ॥੧॥

SikhNet (Spanish)Viven sólo en el Nombre Inmaculado, y así sus mentes son puras y también sus semblantes. (1)

ਹਉ ਵਾਰੀ ਜੀਉ ਵਾਰੀ; ਗੋਬਿੰਦ ਗੁਣ ਗਾਵਣਿਆ ॥

hau vaaree jeeo vaaree; gobind gun gaavaniaa | Ang 121

Sant Singh KhalsaI am a sacrifice, my soul is a sacrifice, to those who sing the Glorious Praises of the Lord of the Universe.
Manmohan SinghI am a sacrifice and my soul is a sacrifice unto those who sing the praises of the Master of the universe.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਆਲਮ ਦੇ ਮਾਲਕ ਦਾ ਜੱਸ ਗਾਹਿਨ ਕਰਦੇ ਹਨ।
Fareedkot Teekaਗੋਬਿੰਦ ਕੇ ਗੁਣ ਗਾਇਨ ਕਰਨੇ ਵਾਲਿਓਂ ਪਰ ਮੈਂ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਸ ਮਨੁੱਖ ਤੋਂ ਸਦਾ ਸਦਕੇ ਵਾਰਨੇ ਜਾਂਦਾ ਹਾਂ, ਜੇਹੜਾ ਗੋਬਿੰਦ ਦੇ ਗੁਣ ਸਦਾ ਗਾਂਦਾ ਹੈ,
SikhNet (Spanish)Ofrezco mi ser en sacrificio a aquél que canta las Alabanzas del Señor,

ਗੋਬਿਦੁ ਗੋਬਿਦੁ ਕਹੈ ਦਿਨ ਰਾਤੀ; ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥

gobid gobid kahai din raatee; gobid gun sabad sunaavaniaa |1| rahaau | Ang 121

Sant Singh KhalsaSo chant Gobind, Gobind, the Lord of the Universe, day and night; sing the Glorious Praises of the Lord Gobind, through the Word of His Shabad. ||1||Pause||
Manmohan SinghO mortal repeat thou the Master's Name day and night and preach the Lord's excellences and Gurbani. Pause.
Manmohan Singh (Punjabi)ਹੈ ਪ੍ਰਾਣੀ! ਤੂੰ ਮਾਲਕ ਦੇ ਨਾਮ ਦਾ ਦਿਹੁੰ ਰੈਣ ਉਚਾਰਣ ਕਰ ਅਤੇ ਸੁਆਮੀ ਦੀਆਂ ਉਤਕ੍ਰਿਸ਼ਟਤਾਈਆਂ ਤੇ ਗੁਰਬਾਣੀ ਦਾ ਪਰਚਾਰ ਕਰ। ਠਹਿਰਾਉ।
Fareedkot Teekaਜੋ ਦਿਨ ਰਾਤ ਮਨ ਬਾਣੀ ਕਰ ਗੋਬਿੰਦ ਕਾ ਨਾਮ ਕਹਤੇ ਹੈਂ ਔਰੋਂ ਕੋ ਉਪਦੇਸ ਭੀ ਗੋਬਿੰਦ ਕੇ ਗੁਣੋਂ ਕਾ ਸੁਣਾਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਦਿਨ ਰਾਤ ਗੋਬਿੰਦ ਦਾ ਨਾਮ ਉਚਾਰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਦੀ ਰਾਹੀਂ (ਹੋਰਨਾਂ ਨੂੰ ਭੀ) ਗੋਬਿੰਦ ਦੇ ਗੁਣ ਸੁਣਾਂਦਾ ਹੈ ॥੧॥ ਰਹਾਉ ॥

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ ॥੧॥ ਰਹਾਉ ॥

SikhNet (Spanish)recita nada más que el Nombre de Gobind, Dios sostenedor y canta y entona las Alabanzas del Señor a través de la Palabra. (1-Pausa)

ਗੋਬਿਦੁ ਗਾਵਹਿ; ਸਹਜਿ ਸੁਭਾਏ ॥

gobid gaaveh; sehaj subhaae | Ang 121

Sant Singh KhalsaSing of the Lord Gobind with intuitive ease,
Manmohan SinghHe, who sings of God with natural ease,
Manmohan Singh (Punjabi)ਜੋ ਕੁਦਰਤੀ ਟਿਕਾਉ ਨਾਲ ਹਰੀ ਨੂੰ ਗਾਇਨ ਕਰਦਾ ਹੈ,
Fareedkot Teekaਗੋਿੰਬਦ ਕੋ ਸਹਜ ਸੁਭਾਵ ਹੀ ਗਾਵਤੇ ਹੈਂ॥
Prof. Sahib Singhਜੇਹੜੇ ਮਨੁੱਖ ਗੋਬਿੰਦ (ਦੇ ਗੁਣ) ਆਤਮਕ ਅਡੋਲਤਾ ਵਿਚ (ਪ੍ਰਭੂ ਚਰਨਾਂ ਦੇ) ਪ੍ਰੇਮ ਵਿਚ (ਟਿਕ ਕੇ) ਗਾਂਦੇ ਹਨ,

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੁੱਚੇ ਪਿਆਰ ਵਿਚ।

SikhNet (Spanish)Aquél que recita los Cantos de Gobind, en forma espontánea,

ਗੁਰ ਕੈ ਭੈ ਊਜਲ; ਹਉਮੈ ਮਲੁ ਜਾਏ ॥

gur kai bhai aoojal; haumai mal jaae | Ang 121

Sant Singh Khalsain the Fear of the Guru; you shall become radiant, and the filth of egotism shall depart.
Manmohan Singhbecomes bright through the Guru's fear and his dirt of ego departs.
Manmohan Singh (Punjabi)ਗੁਰਾਂ ਦੇ ਡਰ ਰਾਹੀਂ ਉੱਜਲ ਹੋ ਜਾਂਦਾ ਹੈ ਤੇ ਉਸ ਦੀ ਹੰਕਾਰ ਦੀ ਗੰਦਗੀ ਲਹਿ ਜਾਂਦੀ ਹੈ।
Fareedkot Teekaਗੁਰੋਂ ਕੇ ਭੈ ਕਰ ਊਜਲ ਹੂਏ ਹੈਂ ਔਰ ਹੰਕਾਰ ਕੀ ਮਲ ਜਾਤੀ ਰਹੀ ਹੈ॥
Prof. Sahib Singhਗੁਰੂ ਦੇ ਡਰ-ਅਦਬ ਵਿਚ ਰਹਿ ਕੇ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।

ਪਦ ਅਰਥ ਭੈ = ਡਰ-ਅਦਬ ਵਿਚ (ਰਹਿ ਕੇ)। ਜਾਏ = ਦੂਰ ਹੋ ਜਾਂਦੀ ਹੈ।

SikhNet (Spanish)él, en su Asombro del Señor, se vuelve puro. La suciedad de su ego desaparece y él permanece para siempre en Éxtasis,

ਸਦਾ ਅਨੰਦਿ ਰਹਹਿ. ਭਗਤਿ ਕਰਹਿ ਦਿਨੁ ਰਾਤੀ; ਸੁਣਿ ਗੋਬਿਦ ਗੁਣ ਗਾਵਣਿਆ ॥੨॥

sadaa anand raheh. bhagat kareh din raatee; sun gobid gun gaavaniaa |2| Ang 121

Sant Singh KhalsaRemain in bliss forever, and perform devotional worship, day and night. Hear and sing the Glorious Praises of the Lord Gobind. ||2||
Manmohan SinghHe ever abides in bliss performs the Lord's service day and night and hears and sings God's praises.
Manmohan Singh (Punjabi)ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦਾ ਹੈ, ਦਿਹੁੰ ਰੈਣ ਸਾਹਿਬ ਦੀ ਚਾਕਰੀ ਕਮਾਉਂਦਾ ਹੈ ਅਤੇ ਵਾਹਿਗੁਰੂ ਦਾ ਜੱਸ ਸਰਵਣ ਕਰਦਾ ਤੇ ਅਲਾਪਦਾ ਹੈ।
Fareedkot Teekaਜੋ ਪੁਰਸ ਦਿਨ ਰਾਤ ਭਗਤੀ ਕਰਤੇ ਹੈਂ ਪੁਨਾ ਗੋਬਿੰਦ ਕੇ ਗੁਣ ਗਾਵਤੇ ਹੈਂ, ਸੋ ਸਦਾ ਅਨੰਦ ਰਹਤੇ ਹੈਂ॥੨॥☬ਪ੍ਰਸ਼ਨ: ਭਗਤ ਤੋ ਨਿਹਤ ਭੀ ਕਰਤੇ ਹੈਂ ਤਿਨ ਕਾ ਨਾਚਨਾ ਕੌਣ ਹੈ? ਤਿਸ ਪਰ ਕਹਤੇ ਹੈ:
Prof. Sahib Singhਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ ਆਤਮਕ ਆਨੰਦ ਵਿਚ ਮਗਨ ਰਹਿੰਦੇ ਹਨ, ਉਹ (ਹੋਰਨਾਂ ਪਾਸੋਂ) ਸੁਣ ਕੇ (ਭਾਵ, ਉਹ ਗੋਬਿੰਦ ਦੇ ਗੁਣ ਸੁਣਦੇ ਭੀ ਹਨ, ਤੇ) ਗੋਬਿੰਦ ਦੇ ਗੁਣ ਗਾਂਦੇ (ਭੀ) ਹਨ ॥੨॥

ਪਦ ਅਰਥ ਅਨੰਦਿ = ਆਨੰਦ ਵਿਚ। ਸੁਣਿ = ਸੁਣ ਕੇ ॥੨॥

SikhNet (Spanish)alabando al Señor día y noche, cantando y escuchando solamente Su Oración. (2)

ਮਨੂਆ ਨਾਚੈ; ਭਗਤਿ ਦ੍ਰਿੜਾਏ ॥

manooaa naachai; bhagat drirraae | Ang 121

Sant Singh KhalsaChannel your dancing mind in devotional worship,
Manmohan SinghFix thy dancing mind in the Lord's service,
Manmohan Singh (Punjabi)ਆਪਣੇ ਨਚਾਰ ਮਨ ਨੂੰ ਸੁਆਮੀ ਦੀ ਸੇਵਾ ਵਿੱਚ ਪੱਕਾ ਕਰ,
Fareedkot Teekaਤਿਨ ਕਾ ਮਨ ਸਤ ਅਸਤ ਕੇ ਵੀਚਾਰ ਮੇਂ (ਆ) ਸਰਬ ਓਂਰ ਸੇ ਸਾਵਧਾਨ ਰਹਤਾ ਹੈ ਏਹੀ ਨਾਚਨਾ ਹੈ, ਆਪ ਭਗਤੀ ਕਰਤੇ ਹੈਂ ਔਰੋਂ ਕੋ ਦ੍ਰਿੜਾਵਤੇ ਹੈਂ॥
Prof. Sahib Singhਜਿਉਂ ਜਿਉਂ ਮਨੁੱਖ ਭਗਤੀ ਦ੍ਰਿੜ੍ਹ ਕਰਦਾ ਹੈ ਉਸ ਦਾ ਮਨ ਹੁਲਾਰੇ ਵਿਚ ਆਉਂਦਾ ਹੈ।

ਪਦ ਅਰਥ ਮਨੂਆ = ਮਨ। ਨਾਚੈ = ਨੱਚਦਾ ਹੈ, ਹੁਲਾਰੇ ਵਿਚ ਆਉਂਦਾ ਹੈ।

SikhNet (Spanish)Deja a la mente bailar en la Verdadera Alabanza,

ਗੁਰ ਕੈ ਸਬਦਿ; ਮਨੈ ਮਨੁ ਮਿਲਾਏ ॥

gur kai sabad; manai man milaae | Ang 121

Sant Singh Khalsaand through the Word of the Guru's Shabad, merge your mind with the Supreme Mind.
Manmohan Singhand by the Guru's instruction, attune thy mind with the Supreme mind.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਦੇ ਚਿੱਤ ਨੂੰ ਪਰਮ ਚਿੱਤ ਨਾਲ ਇਕਸੁਰ ਕਰ।
Fareedkot Teekaਗੁਰੋਂ ਕੇ ਉਪਦੇਸ ਕਰ ਭਾਗ ਤ੍ਯਾਗ ਲੱਖਣਾਂ ਸੇ (ਮਨੈ) ਈਸ੍ਵਰ ਮੇਂ (ਮਨੁ) ਜੀਵ ਕੋ ਅਭੇਦ ਕਹਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਪਣੇ ਮਨ ਨੂੰ ਉਧਰ ਹੀ ਟਿਕਾਈ ਰੱਖਦਾ ਹੈ (ਬਾਹਰ ਭਟਕਣ ਤੋਂ ਬਚਾਈ ਰੱਖਦਾ ਹੈ)।

ਪਦ ਅਰਥ ਮਨੈ ਮਨੁ ਮਿਲਾਏ = ਮਨ ਵਿਚ ਹੀ ਮਨ ਨੂੰ ਮਿਲਾਈ ਰੱਖਦਾ ਹੈ, ਮਨ ਨੂੰ ਰੋਕੀ ਰੱਖਦਾ ਹੈ।

SikhNet (Spanish)y conserva el compás así como la Palabra lo exige.

ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ; ਸਬਦੇ ਨਿਰਤਿ ਕਰਾਵਣਿਆ ॥੩॥

sachaa taal poore maaeaa mohu chukaae; sabade nirat karaavaniaa |3| Ang 121

Sant Singh KhalsaLet your true and perfect tune be the subjugation of your love of Maya, and let yourself dance to the Shabad. ||3||
Manmohan SinghMake the stilling of love of mammon thy true and perfect tune and set thyself advancing to Gurbani.
Manmohan Singh (Punjabi)ਧਨ ਦੌਲਤ ਦੀ ਮਮਤਾ ਦੇ ਨਾਸ ਕਰਨ ਨੂੰ ਆਪਦੀ ਸੱਚੀ ਤੇ ਪੂਰਨ ਸੁਰ ਤਾਲ ਬਣਾ ਅਤੇ ਗੁਰਬਾਣੀ ਦੁਆਰਾ ਤੂੰ ਨਾਚ ਕਰ।
Fareedkot Teeka(ਸਚਾ) ਸਤ ਸਰੂਪ ਹੋ ਕਰ ਮਾਇਆ ਕਾ ਮੋਹ ਜੋ ਚੁਕਾਇਆ ਹੈ ਏਹੀ ਤਾਲ ਪੂਰਨ ਕਰਤੇ ਹੈਂ, ਪੁਨਾ ਉਪਦੇਸ ਕਰ ਔਰੋਂ ਸੇ ਭੀ ਐਸੀ ਨਿਰਤ ਕਰਾਵਤੇ ਹੈਂ॥੩॥
Prof. Sahib Singh(ਜਿਵੇਂ ਕੋਈ ਰਾਸਧਾਰੀਆ ਰਾਸ ਪਾਣ ਵੇਲੇ ਰਾਗ ਦੇ ਸ਼ਾਜ਼ਾਂ ਦੇ ਨਾਲ ਨਾਲ ਮਿਲ ਕੇ ਨਾਚ ਕਰਦਾ ਹੈ, ਤਿਵੇਂ) ਉਹ ਮਨੁੱਖ (ਮਾਨੋ) ਸੱਚਾ ਨਾਚ ਕਰਦਾ ਹੈ (ਜਦੋਂ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਤਮਕ) ਨਾਚ ਕਰਦਾ ਹੈ ॥੩॥

ਪਦ ਅਰਥ ਤਾਲੁ ਪੂਰੇ = ਰਾਗ ਤੇ ਜੋੜੀ ਦੇ ਵਜ਼ਨ ਦੇ ਨਾਲ ਰਲਾ ਕੇ ਹੱਥਾਂ ਦੀ ਤਾਲੀ ਮਾਰਦਾ ਹੈ ਜਾਂ ਪੈਰਾਂ ਦਾ ਨਾਚ ਕਰਦਾ ਹੈ। ਨਿਰਤਿ = ਨਾਚ। ਸਬਦੇ = ਸ਼ਬਦ ਵਿਚ ਹੀ ॥੩॥

SikhNet (Spanish)Este es el verdadero momento en que uno pierde el amor a Maya, y así como la Palabra dicta, así la mente baila. (3)

ਊਚਾ ਕੂਕੇ; ਤਨਹਿ ਪਛਾੜੇ ॥

aoochaa kooke; taneh pachhaarre | Ang 121

Sant Singh KhalsaPeople shout out loud and move their bodies,
Manmohan SinghEven if one shouts aloud and shakes his body,
Manmohan Singh (Punjabi)ਭਾਂਵੇਂ ਕੋਈ ਉੱਚੀ ਉੱਚੀ ਬੋਲੇ ਅਤੇ ਆਪਣੀ ਦੇਹਿ ਨੂੰ ਨਚਾਏ,
Fareedkot Teekaਜੋ ਕਪਟ ਸੇ ਨਾਚ ਕਰ ਭਗਤ ਕਹਾਵਤਾ ਹੈ, ਸੋ ਊਚਾ ਪੁਕਾਰਤਾ ਹੈ, ਅਰ ਤਨ ਕੋ ਹਥੋਂ ਸੇ ਵਾ ਤਨ ਕੋ ਧਰਤੀ ਪਰ ਗਿਰਾਵਤਾ ਹੈ॥
Prof. Sahib Singhਪਰ ਜੇਹੜਾ ਮਨੁੱਖ (ਰਾਸ ਆਦਿਕ ਪਾਣ ਵੇਲੇ) ਉੱਚੀ ਉੱਚੀ ਸੁਰ ਵਿਚ ਬੋਲਦਾ ਹੈ ਤੇ ਆਪਣੇ ਸਰੀਰ ਨੂੰ (ਕਿਸੇ ਸ਼ੈ ਨਾਲ) ਪਟਕਾਂਦਾ ਹੈ,

ਪਦ ਅਰਥ ਤਨਹਿ = ਸਰੀਰ ਨੂੰ। ਪਛਾੜੇ = (ਕਿਸੇ ਸ਼ੈ ਨਾਲ) ਪਟਕਾਂਦਾ ਹੈ।

SikhNet (Spanish)Uno podrá hablar con voz estruendosa y moverse con grandes gestos,

ਮਾਇਆ ਮੋਹਿ; ਜੋਹਿਆ ਜਮਕਾਲੇ ॥

maaeaa mohi; johiaa jamakaale | Ang 121

Sant Singh Khalsabut if they are emotionally attached to Maya, then the Messenger of Death shall hunt them down.
Manmohan Singhthe death's myrmidon spies anyone who is attached to wealth.
Manmohan Singh (Punjabi)ਮੌਤ ਦਾ ਦੂਤ ਉਸ ਨੂੰ ਤਕਾਉਂਦਾ ਹੈ ਜਿਹੜਾ ਧਨ ਦੌਲਤ ਦੀ ਲਗਨ ਖੁਭਿਆ ਰਹਿੰਦਾ।
Fareedkot Teekaਜੋ ਮਾਇਆ ਕੇ ਮੋਹਿ ਕਰ ਕੇ ਕਰਤਾ ਹੈ, ਸੋ ਜਮ ਕਾਲ ਕਾ (ਜੋਹਿਆ) ਤਕਿਆ ਹੂਆ ਹੈ॥
Prof. Sahib Singh(ਉਂਞ ਉਹ) ਮਾਇਆ ਦੇ ਮੋਹ ਵਿਚ (ਫਸਿਆ ਹੋਇਆ) ਹੈ, ਉਸ ਨੂੰ ਆਤਮਕ ਮੌਤ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਪਦ ਅਰਥ ਮੋਹਿ = ਮੋਹ ਵਿਚ। ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ। ਜਮਕਾਲੇ = ਜਮਕਾਲਿ, ਜਮਕਾਲ ਨੇ, ਆਤਮਕ ਮੌਤ ਨੇ।

SikhNet (Spanish)pero si está apegado a Maya, tal ser estará siempre en la mira de la muerte

ਮਾਇਆ ਮੋਹੁ ਇਸੁ ਮਨਹਿ ਨਚਾਏ; ਅੰਤਰਿ ਕਪਟੁ ਦੁਖੁ ਪਾਵਣਿਆ ॥੪॥

maaeaa mohu is maneh nachaae; antar kapatt dukh paavaniaa |4| Ang 122

Sant Singh KhalsaThe love of Maya makes this mind dance, and the deceit within makes people suffer in pain. ||4||
Manmohan SinghThe love of valuables makes this mind dance and the deceit of heart causes man to suffer agony.
Manmohan Singh (Punjabi)ਪਦਾਰਥਾਂ ਦੀ ਪ੍ਰੀਤ ਇਸ ਮਨੂਏ ਨੂੰ ਨਚਾਉਂਦੀ ਹੈ ਤੇ ਦਿਲ ਦੀ ਮੱਕਾਰੀ ਦੇ ਕਾਰਨ ਬੰਦਾ ਤਕਲੀਫ ਉਠਾਉਂਦਾ ਹੈ।
Fareedkot Teekaਜੋ ਇਸ ਮਨ ਕੋ ਮਾਇਆ ਕੇ ਮੋਹਿ ਕਰ ਨਚਾਵਤਾ ਹੈ ਔਰ ਰਿਦੇ ਮੇਂ ਕਪਟ ਹੈ, ਸੋ ਦੁਖ ਪਾਵਤਾ ਹੈ॥੪॥
Prof. Sahib Singhਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ। (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੁੱਖ ਪਾਂਦਾ ਹੈ ॥੪॥

ਪਦ ਅਰਥ ਮਨਹਿ = ਮਨ ਨੂੰ। ਕਪਟੁ = ਛਲ, ਠੱਗੀ ॥੪॥

SikhNet (Spanish)Bailará al son de la lujuria y de la Maya; y en su propio engaño sufrirá dolor.(4)

ਗੁਰਮੁਖਿ ਭਗਤਿ; ਜਾ ਆਪਿ ਕਰਾਏ ॥

guramukh bhagat; jaa aap karaae | Ang 122

Sant Singh KhalsaWhen the Lord inspires one to become Gurmukh, and perform devotional worship,
Manmohan SinghWhen through the Guru, God Himself causes the man to perform His service,
Manmohan Singh (Punjabi)ਜਦ ਗੁਰਾਂ ਦੇ ਰਾਹੀਂ, ਵਾਹਿਗੁਰੂ ਖੁਦ ਆਪਣੀ ਸੇਵਾ ਬੰਦੇ ਪਾਸੋਂ ਕਰਵਾਉਂਦਾ ਹੈ,
Fareedkot Teekaਗੁਰੋਂ ਦੁਆਰਾ ਭਗਤੀ ਤਬ ਹੋਤੀ ਹੈ, ਜਬ ਆਪ ਪਰਮੇਸ੍ਵਰ ਕਰਾਵਤਾ ਹੈ॥
Prof. Sahib Singhਜਦੋਂ ਪਰਮਾਤਮਾ ਆਪ ਕਿਸੇ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਉਸ ਪਾਸੋਂ ਆਪਣੀ ਭਗਤੀ ਕਰਾਂਦਾ ਹੈ,

ਪਦ ਅਰਥ ਜਾ = ਜਦੋਂ। ਗੁਰਮੁਖਿ = ਗੁਰੂ ਦੇ ਸਨਮੁੱਖ ਰੱਖ ਕੇ।

SikhNet (Spanish)Alabanza es esa que el Devoto hace según sea la Voluntad del Señor,

ਤਨੁ ਮਨੁ ਰਾਤਾ; ਸਹਜਿ ਸੁਭਾਏ ॥

tan man raataa; sehaj subhaae | Ang 122

Sant Singh Khalsathen his body and mind are attuned to His Love with intuitive ease.
Manmohan Singhhis body and soul are naturally imbued with the love of Him.
Manmohan Singh (Punjabi)ਤਾਂ ਉਸ ਦੀ ਦੇਹਿ ਤੇ ਆਤਮਾ ਨਿਰਯਤਨ ਹੀ ਉਸ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ।
Fareedkot Teekaਤਿਨ ਕਾ ਤਨ ਮਨ ਨਿਰਜਤਨ ਹੀ ਰਾਤਾ ਹੈ॥
Prof. Sahib Singhਤਾਂ ਉਸ ਦਾ ਮਨ ਉਸ ਦਾ ਤਨ (ਭਾਵ, ਹਰੇਕ ਗਿਆਨ-ਇ੍ਰੰਦਾ) ਆਤਮਕ ਅਡੋਲਤਾ ਵਿਚ ਪ੍ਰਭੂ-ਚਰਨਾਂ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਰਾਤਾ = ਰੰਗਿਆ ਹੋਇਆ, ਮਸਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੁੱਚੇ ਪ੍ਰੇਮ ਵਿਚ।

SikhNet (Spanish)esa, en donde su cuerpo y mente se funden intuitivamente en Su Amor.

ਬਾਣੀ ਵਜੈ. ਸਬਦਿ ਵਜਾਏ; ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥

baanee vajai. sabad vajaae; guramukh bhagat thaae paavaniaa |5| Ang 122

Sant Singh KhalsaThe Word of His Bani vibrates, and the Word of His Shabad resounds, for the Gurmukh whose devotional worship is accepted. ||5||
Manmohan SinghThe service of the pious person within whom the Gurbani resounds and celestial strain plays gains acceptance.
Manmohan Singh (Punjabi)ਪਵਿੱਤ੍ਰ ਪੁਰਸ਼, ਜਿਸ ਦੇ ਅੰਦਰ ਗੁਰਬਾਣੀ ਗੂੰਜਦੀ ਤੇ ਬੈਕੁੰਠੀ ਕੀਰਤਨ ਹੁੰਦਾ ਹੈ, ਦੀ ਸੇਵਾ ਕਬੂਲ ਹੋ ਜਾਂਦੀ ਹੈ।
Fareedkot Teekaਜੋ ਸਬਦ ਕੋ (ਵਜਾਏ) ਜਪਤੇ ਹੈਂ ਤਿਨ ਕੇ ਜਸ ਕੀ ਬਾਣੀ (ਵਜੈ) ਪ੍ਰਗਟ ਹੋਤੀ ਹੈ, ਪੁਨਾ ਤਿਨ ਗੁਰਮੁਖੋਂ ਕੀ ਭਗਤੀ ਥਾਇ ਪੜੀ ਹੈ ਅਰਥਾਤ ਸਫਲ ਹੋਤੀ ਹੈ॥੫॥
Prof. Sahib Singhਉਸ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ ਵਜਾਂਦਾ ਹੈ। ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪਰਵਾਨ ਕਰਦਾ ਹੈ ॥੫॥

ਪਦ ਅਰਥ ਵਜੈ = ਪ੍ਰਭਾਵ ਪਾਂਦੀ ਹੈ। ਵਜਾਏ = (ਸਿਫ਼ਤਿ-ਸਾਲਾਹ ਦਾ ਵਾਜਾ) ਵਜਾਂਦਾ ਹੈ। ਥਾਇ ਪਾਵਣਿਆ = ਕਬੂਲ ਕਰਦਾ ਹੈ ॥੫॥

SikhNet (Spanish)En él resuena la Palabra del Shabd y canta nada más que la Palabra; tal Alabanza es aprobada por el Señor. (5)

ਬਹੁ ਤਾਲ ਪੂਰੇ; ਵਾਜੇ ਵਜਾਏ ॥

bahu taal poore; vaaje vajaae | Ang 122

Sant Singh KhalsaOne may beat upon and play all sorts of instruments,
Manmohan SinghAn apostate beats time and plays upon many musical instruments,
Manmohan Singh (Punjabi)ਅਧਰਮੀ ਸੁਰਤਾਲ ਮਿਲਾਉਂਦਾ ਹੈ ਅਤੇ ਘਣੇ ਸੰਗੀਤਕ ਸਾਜ਼ ਵਜਾਉਂਦਾ ਹੈ,
Fareedkot Teekaਮਨਮੁਖ ਬਹੁਤ ਤਾਲ ਪੂਰਤੇ ਹੈਂ ਔਰ ਵਾਜੇ ਵਜਾਵਤੇ ਹੈਂ॥
Prof. Sahib Singhਪਰ ਜੇਹੜਾ ਭੀ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ,

ਪਦ ਅਰਥ ਬਹੁ = ਬਹੁਤੇ।

SikhNet (Spanish)Nadie escucha tal mezcolanza

ਨਾ ਕੋ ਸੁਣੇ; ਨ ਮੰਨਿ ਵਸਾਏ ॥

naa ko sune; na man vasaae | Ang 122

Sant Singh Khalsabut no one will listen, and no one will enshrine it in the mind.
Manmohan Singhbut none hears of enshrines them in mind.
Manmohan Singh (Punjabi)ਪ੍ਰੰਤੂ ਨਾਂ ਕੋਈ ਉਨ੍ਹਾਂ ਨੂੰ ਸਰਵਣ ਕਰਦਾ ਤੇ ਨਾਂ ਹੀ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਨਾ ਕੋਈ ਮਹਾਤਮਾ ਜਨ ਵਿਖੇ ਵਾਜਿਓਂ ਕੋ ਸੁਨਤਾ ਹੈ ਅਰ ਨਾ ਮਨ ਮੇਂ ਵਸਾਵਤਾ ਹੈ॥
Prof. Sahib Singhਉਹ (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਨਾਹ ਹੀ ਸੁਣਦਾ ਹੈ ਤੇ ਨਾਹ ਹੀ ਆਪਣੇ ਮਨ ਵਿਚ ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)y nadie la puede elevar en su mente

ਮਾਇਆ ਕਾਰਣਿ ਪਿੜ ਬੰਧਿ ਨਾਚੈ; ਦੂਜੈ ਭਾਇ ਦੁਖੁ ਪਾਵਣਿਆ ॥੬॥

maaeaa kaaran pirr bandh naachai; doojai bhaae dukh paavaniaa |6| Ang 122

Sant Singh KhalsaFor the sake of Maya, they set the stage and dance, but they are in love with duality, and they obtain only sorrow. ||6||
Manmohan SinghFor the sake of mammon he sets a stage and dances. Through duality he suffers agony.
Manmohan Singh (Punjabi)ਪੈਸੇ ਟੁੱਕਰ ਦੀ ਖਾਤਰ ਅਖਾੜਾ ਬਣਾ ਕੇ ਉਹ ਲਿਰਤਕਾਰੀ ਕਰਦਾ ਹੈ। ਦਵੈਤ-ਭਾਵ ਦੇ ਰਾਹੀਂ ਉਹ ਤਕਲੀਫ ਉਠਾਉਂਦਾ ਹੈ।
Fareedkot Teekaਜੋ ਮਾਇਆ ਕੇ ਵਾਸਤੇ ਅਖਾੜਾ ਬਾਂਧ ਕਰ ਨਾਚਤੇ ਹੈਂ, ਸੋ ਦ੍ਵੈਤ ਭਾਵ ਕਰ ਦੁਖ ਹੀ ਪਾਵਤੇ ਹੈਂ॥੬॥
Prof. Sahib Singhਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ। ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ॥੬॥

ਪਦ ਅਰਥ ਬੰਧਿ = ਬੰਨ੍ਹ ਕੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ ॥੬॥

SikhNet (Spanish)si uno trata de bailar al son de la Maya; entonces la dualidad lo conduce a la tristeza. (6)

ਜਿਸੁ ਅੰਤਰਿ ਪ੍ਰੀਤਿ ਲਗੈ; ਸੋ ਮੁਕਤਾ ॥

jis antar preet lagai; so mukataa | Ang 122

Sant Singh KhalsaThose whose inner beings are attached to the Lord's Love are liberated.
Manmohan SinghHe whose heart is imbued with the Lord's love, is emancipated.
Manmohan Singh (Punjabi)ਜਿਸ ਦਾ ਦਿਲ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆਂ ਹੈ ਉਹ ਬੰਦ ਖਲਾਸ ਹੈ।
Fareedkot Teekaਜਿਸ ਕੇ ਰਿਦੇ ਮੇਂ ਪ੍ਰੀਤੀ ਲਾਗਤੀ ਹੈ, ਸੋ ਮੁਕਤ ਸ੍ਵਰੂਪ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ।

ਪਦ ਅਰਥ ਮੁਕਤਾ = ਮਾਇਆ ਦੇ ਬੰਧਨਾਂ ਤੋਂ ਸੁਤੰਤਰ।

SikhNet (Spanish)Aquél que goza del Amor del Señor es redimido;

ਇੰਦ੍ਰੀ ਵਸਿ; ਸਚ ਸੰਜਮਿ ਜੁਗਤਾ ॥

eindree vas; sach sanjam jugataa | Ang 122

Sant Singh KhalsaThey control their sexual desires, and their lifestyle is the self-discipline of Truth.
Manmohan SinghBy controlling his sex-organ the mortal finds the way to truth and self0restraint.
Manmohan Singh (Punjabi)ਆਪਣੇ ਭੋਗ-ਅੰਗ ਨੂੰ ਕਾਬੂ ਕਰਕੇ ਪ੍ਰਾਣੀ ਸੱਚ ਤੇ ਸਵੈ-ਕਾਬੂ ਦੇ ਰਸਤੇ ਨੂੰ ਪਾ ਲੈਂਦਾ ਹੈ।
Fareedkot Teekaਇੰਦ੍ਰੀਓਂ ਕੋ ਅਧੀਨ ਕਰ ਸਚ ਸੰਜਮ ਸੰਜੁਗਤ ਹੂਆ ਹੈ॥
Prof. Sahib Singhਉਹ ਆਪਣੀਆਂ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੇ ਸੰਜਮ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਵਸਿ = ਵੱਸ ਵਿਚ। ਸੰਜਮਿ = ਸੰਜਮ ਵਿਚ। ਜੁਗਤਾ = ਜੁੜਿਆ ਹੋਇਆ; ਟਿਕਿਆ ਹੋਇਆ।

SikhNet (Spanish)él conquista su ego y la Disciplina de la Verdad se vuelve el Sendero de su vida.

ਗੁਰ ਕੈ ਸਬਦਿ ਸਦਾ ਹਰਿ ਧਿਆਏ; ਏਹਾ ਭਗਤਿ ਹਰਿ ਭਾਵਣਿਆ ॥੭॥

gur kai sabad sadaa har dhiaae; ehaa bhagat har bhaavaniaa |7| Ang 122

Sant Singh KhalsaThrough the Word of the Guru's Shabad, they meditate forever on the Lord. This devotional worship is pleasing to the Lord. ||7||
Manmohan SinghUnder the Guru's instruction he ever meditates on God. This devotion is pleasing to Him.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਉਹ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਇਹ ਅਨੁਰਾਗ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।
Fareedkot Teekaਗੁਰੋਂ ਕੇ ਉਪਦੇਸ ਸੇ ਸਦਾ ਹਰੀ ਕੋ ਧਿਆਵਤਾ ਹੈ, ਏਹੀ ਭਗਤੀ ਹਰੀ ਕੋ ਭਾਵਤੀ ਹੈ॥੭॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ ਜੇਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ ॥੭॥
SikhNet (Spanish)A través del Guru, él vive siempre en Dios; ésta es la Alabanza que le place a mi Señor. (7)

ਗੁਰਮੁਖਿ ਭਗਤਿ; ਜੁਗ ਚਾਰੇ ਹੋਈ ॥

guramukh bhagat; jug chaare hoee | Ang 122

Sant Singh KhalsaTo live as Gurmukh is devotional worship, throughout the four ages.
Manmohan SinghIt is by the Guru's instruction that the Lord's devotional service is obtained in the four ages.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਹੀ ਚੌਹਾਂ ਯੁਗਾਂ ਅੰਦਰ ਸਾਹਿਬ ਦੀ ਪ੍ਰੇਮ-ਮਈ ਸੇਵਾ ਪਰਾਪਤ ਹੁੰਦੀ ਹੈ।
Fareedkot Teekaਚਾਰੋਂ ਜੁਗੁ ਮੇਂ ਗੁਰੋਂ ਦੁਆਰੇ ਹੀ ਭਗਤੀ ਹੋਤੀ ਹੈ॥
Prof. Sahib Singhਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ-ਇਹ ਨਿਯਮ ਸਦਾ ਲਈ ਹੀ ਅਟੱਲ ਹੈ।

ਪਦ ਅਰਥ ਜੁਗ ਚਾਰੇ = ਸਦਾ ਹੀ। ਗੁਰਮੁਖਿ = ਗੁਰੂ ਦੇ ਸਨਮੁੱਖ ਰਹਿ ਕੇ ਹੀ।

SikhNet (Spanish)Esta Alabanza del Señor dada por el Guru es Verdadera a través de las cuatro épocas;

ਹੋਰਤੁ ਭਗਤਿ; ਨ ਪਾਏ ਕੋਈ ॥

horat bhagat; na paae koee | Ang 122

Sant Singh KhalsaThis devotional worship is not obtained by any other means.
Manmohan SinghBy no others means the Lord's devotional service can any one obtain.
Manmohan Singh (Punjabi)ਕਿਸੇ ਹੋਰਸ ਜਰੀਏ ਨਾਲ ਸਾਹਿਬ ਦੀ ਪ੍ਰੇਮ-ਮਈ ਸੇਵਾ ਕੋਈ ਜਣਾ ਪਰਾਪਤ ਨਹੀਂ ਕਰ ਸਕਦਾ।
Fareedkot Teekaਔਰ ਉਪਾਇ ਕਰ ਭਗਤੀ ਕੋਈ ਨਹੀਂ ਪਾਵਤਾ ਹੈ॥
Prof. Sahib Singh(ਇਸ ਤੋਂ ਬਿਨਾਂ) ਕਿਸੇ ਭੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ।

ਪਦ ਅਰਥ ਹੋਰਤੁ = ਕਿਸੇ ਹੋਰ ਤਰੀਕੇ ਨਾਲ।

SikhNet (Spanish)a través de ninguna otra Alabanza, el Señor puede ser obtenido.

ਨਾਨਕ. ਨਾਮੁ ਗੁਰ ਭਗਤੀ ਪਾਈਐ; ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥

naanak. naam gur bhagatee paaeeai; gur charanee chit laavaniaa |8|20|21| Ang 122

Sant Singh KhalsaO Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||
Manmohan SinghNanak the Lord's Name is attained to by the Guru's service and by fixing one's mind on the Guru's feet.
Manmohan Singh (Punjabi)ਨਾਨਕ, ਮਾਲਕ ਦਾ ਨਾਮ ਗੁਰਾਂ ਦੀ ਟਹਿਲ ਸੇਵਾ ਅਤੇ ਗੁਰਾਂ ਦੇ ਪੈਰਾਂ ਨਾਲ ਮਨ ਜੋੜਣ ਦੁਆਰਾ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਚਰਣੋਂ ਮੇਂ ਚਿਤ ਲਗਾਵਣ ਵਾਲਿਆਂ ਕੋ ਗੁਰੋਂ ਕੀ ਸੇਵਾ ਸੇ ਨਾਮ ਪਾਈਤਾ, ਭਾਵ ਪ੍ਰਾਪਤਿ ਹੋਤਾ ਹੈ॥੮॥੨੦॥☬ਅਪਨਾ ਪ੍ਰੇਮ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਗੁਰੂ ਵਿਚ ਸਰਦਾ ਰੱਖਿਆਂ ਹੀ ਮਿਲ ਸਕਦੀ ਹੈ। ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿਤ ਜੋੜਦਾ ਹੈ ॥੮॥੨੦॥੨੧॥
SikhNet (Spanish)Dice Nanak, uno logra el Nombre del Señor a través de la Devoción al Guru, y de fijar la mente en los Pies del Guru. (8-20-21)
Answers quote the Granth verbatim with Ang citations. AI commentary is not Gurbani and not a religious ruling.