ਬਿਲਾਵਲੁ ਮਹਲਾ ੩ ॥
bilaaval mahalaa 3 |
Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.
ਗੁਰਮੁਖਿ ਪ੍ਰੀਤਿ; ਜਿਸ ਨੋ ਆਪੇ ਲਾਏ ॥
guramukh preet; jis no aape laae |
Sant Singh KhalsaThe Lord Himself attaches the Gurmukh to His Love;
Manmohan SinghHe, whom the Supreme Guru himself imbues with the Lord's Love;
Manmohan Singh (Punjabi)ਜਿਸ ਨੂੰ ਮੁਖੀ-ਗੁਰੂ ਜੀ ਖੁਦ ਪ੍ਰਭੂ ਦੇ ਪ੍ਰੇਮ ਨਾਲ ਰੰਗਦੇ ਹਨ;
Fareedkot Teekaਸਤਗੁਰਾਂ ਦ੍ਵਾਰੇ ਆਪੇ ਹੀ ਵਾਹਿਗੁਰੂ ਜਿਸ ਕੇ ਮਨ ਮੇਂ ਹਰੀ ਨਾਮ ਕੀ ਪ੍ਰੀਤ ਲਗਾਵੇ॥
Prof. Sahib Singh(ਹੇ ਭਾਈ!) ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਿਆਰ ਪੈਦਾ ਕਰਦਾ ਹੈ,ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ} ਜਿਸ ਨੂੰ, ਜਿਸ ਮਨੁੱਖ ਦੇ ਹਿਰਦੇ ਵਿਚ। ਆਪੇ = (ਪ੍ਰਭੂ) ਆਪ ਹੀ।
SikhNet (Spanish)El que por la Gracia del Guru ama a su Señor,
ਤਿਤੁ ਘਰਿ ਬਿਲਾਵਲੁ; ਗੁਰ ਸਬਦਿ ਸੁਹਾਏ ॥
tit ghar bilaaval; gur sabad suhaae |
Sant Singh Khalsajoyful melodies permeate his home, and he is embellished with the Word of the Guru's Shabad.
Manmohan Singhin his home is all joy and he is embellished with the Guru's Word.
Manmohan Singh (Punjabi)ਉਸ ਦੇ ਧਾਮ ਅੰਦਰ ਸਮੂਹ ਖੁਸ਼ੀ ਹੈ ਅਤੇ ਉਹ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਤਿਸਹੀ ਕੇ (ਘਰਿ), ਭਾਵ ਰਿਦੇ ਮੇਂ (ਬਿਲਾਵਲੁ) ਆਨੰਦ ਹੋ ਜਾਤਾ ਹੈ, ਔ ਸੋਈ ਗੁਰ ਉਪਦੇਸ ਸੇ ਸੁਭਾਇਵਾਨ ਹੋਤਾ ਹੈ॥
Prof. Sahib Singhਉਸ ਹਿਰਦੇ-ਘਰ ਵਿਚ (ਸਦਾ) ਖਿੜਾਉ (ਬਣਿਆ ਰਹਿੰਦਾ) ਹੈ, ਗੁਰੂ ਦੀ ਬਰਕਤਿ ਨਾਲ ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ।ਪਦ ਅਰਥ ਤਿਤੁ = {ਲਫ਼ਜ਼ 'ਤਿਸੁ' ਤੋਂ ਅਧਿਕਰਣ ਕਾਰਕ} ਉਸ ਵਿਚ। ਘਰਿ = ਘਰ ਵਿਚ। ਤਿਤੁ ਘਰਿ = ਉਸ ਹਿਰਦੇ-ਘਰ ਵਿਚ {ਤਿਸੁ ਘਰਿ = ਉਸ ਦੇ ਘਰ ਵਿਚ}। ਬਿਲਾਵਲੁ = ਖ਼ੁਸ਼ੀ, ਆਨੰਦ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = (ਉਹ ਮਨੁੱਖ) ਸੋਹਣਾ ਬਣ ਜਾਂਦਾ ਹੈ।
SikhNet (Spanish)tiene Dicha en su hogar, porque está bendecido con la Palabra del Guru.
ਮੰਗਲੁ ਨਾਰੀ ਗਾਵਹਿ ਆਏ ॥
mangal naaree gaaveh aae |
Sant Singh KhalsaThe women come and sing the songs of joy.
Manmohan SinghThe women come and sing the Lord's praise.
Manmohan Singh (Punjabi)ਇਸਤ੍ਰੀਆਂ ਆ ਕੇ ਸੁਆਮੀ ਦੀ ਉਸਤਤੀ ਗਾਇਨ ਕਰਦੀਆਂ ਹਨ।
Fareedkot Teekaਸੰਤ ਜਨ ਰੂਪੀ ਇਸਤ੍ਰੀਆਂ ਵਾਹਗੁਰੂ ਕਾ ਜਸ ਰੂਪੀ ਮੰਗਲ ਗੁਰਾਂ ਪਾਸ ਆਇਕਰ ਗਾਇਨ ਕਰਤੀਆਂ ਹੈਂ॥
Prof. Sahib Singhਉਸ ਦੇ ਸਾਰੇ ਗਿਆਨ-ਇੰਦ੍ਰੇ ਰਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।ਪਦ ਅਰਥ ਨਾਰੀ ਗਾਵਹਿ = ਨਾਰੀਆਂ ਗਾਂਦੀਆਂ ਹਨ, ਇੰਦ੍ਰੇ ਗਾਂਦੇ ਹਨ। ਮੰਗਲੁ = (ਪ੍ਰਭੂ ਦੀ) ਸਿਫ਼ਤਿ-ਸਾਲਾਹ ਦਾ ਗੀਤ। ਆਇ = ਆਇ; ਆ ਕੇ, ਰਲ ਕੇ।
SikhNet (Spanish)En su hogar es cantada la Canción de Éxtasis y,
ਮਿਲਿ ਪ੍ਰੀਤਮ; ਸਦਾ ਸੁਖੁ ਪਾਏ ॥੧॥
mil preetam; sadaa sukh paae |1|
Sant Singh KhalsaMeeting with their Beloved, lasting peace is obtained. ||1||
Manmohan SinghMeeting with the Beloved, eternal peace is obtained.
Manmohan Singh (Punjabi)ਪਿਆਰੇ ਨਾਲ ਮਿਲਣ ਦੁਆਰਾ ਸਦੀਵੀ ਸ਼ਾਂਤੀ ਪਰਾਪਤ ਹੁੰਦੀ ਹੈ।
Fareedkot Teekaਓਹ ਗੁਰਮੁਖਿ ਸਖੀਆਂ ਤਿਸ ਸਚ ਸ੍ਵਰੂਪ ਪ੍ਰੀਤਮ ਕੋ ਮਿਲ ਕਰ ਸਦਾ ਸੁਖ ਕੌ ਪਾਵਤੀਆਂ ਹੈਂ॥੧॥
Prof. Sahib Singhਪ੍ਰਭੂ-ਪ੍ਰੀਤਮ ਨੂੰ ਮਿਲ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੧॥ਪਦ ਅਰਥ ਮਿਲਿ = ਮਿਲ ਕੇ ॥੧॥
SikhNet (Spanish)encontrando a su Amor, vive para siempre en Paz.(1)
ਹਉ ਤਿਨ ਬਲਿਹਾਰੈ; ਜਿਨੑ ਹਰਿ ਮੰਨਿ ਵਸਾਏ ॥
hau tin balihaarai; jina har man vasaae |
Sant Singh KhalsaI am a sacrifice to those, whose minds are filled with the Lord.
Manmohan SinghI am a sacrifice unto those, who enshrine the Lord in their mind.
Manmohan Singh (Punjabi)ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਜਿਨੋਂ ਨੇ ਹਰੀ ਕੇ ਨਾਮ ਮਨ ਵਿਖੇ ਬਸਾਏ ਹੈਂ, ਤਿਨ ਸੰਤ ਜਨਾ ਪਰ ਮੈਂ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਹੈ।ਪਦ ਅਰਥ ਹਉ = ਮੈਂ। ਬਲਿਹਾਰੈ = ਕੁਰਬਾਨ। ਮੰਨਿ = ਮਨਿ, ਮਨ ਵਿਚ। ਵਸਾਏ = ਵਸਾਇਆ ਹੈ।
SikhNet (Spanish)Ofrezco mi ser en sacrificio a aquél que enaltece al Señor en su mente.
ਹਰਿ ਜਨ ਕਉ ਮਿਲਿਆ. ਸੁਖੁ ਪਾਈਐ; ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥
har jan kau miliaa. sukh paaeeai; har gun gaavai sehaj subhaae |1| rahaau |
Sant Singh KhalsaMeeting with the humble servant of the Lord, peace is obtained, and one intuitively sings the Glorious Praises of the Lord. ||1||Pause||
Manmohan SinghMeeting with the Lord's slave, peace is attained and the mortal automatically sings God's praise. Pause.
Manmohan Singh (Punjabi)ਸਾਈਂ ਦੇ ਗੋਲੋ ਨੂੰ ਮਿਲ ਕੇ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਪ੍ਰਾਣੀ ਸੁਤੇਸਿਧ ਹੀ ਹਰੀ ਦਾ ਜੱਸ ਗਾਇਨ ਕਰਦਾ ਹੈ। ਠਹਿਰਾਉ।
Fareedkot Teekaਤਿਨ ਹਰਿ ਜਨੋਂ ਕੇ ਮਿਲਾਪ ਸੇ ਅਨੰਦ ਕੀ ਪ੍ਰਾਪਤੀ ਹੋਤੀ ਹੈ, ਕਯੋਂਕਿ ਓਹ ਹਰਿ ਜਨ ਹਰੀ ਕੋ ਸਹਿਜ ਸੁਭਾਵਕ ਹੀ ਸਦਾ ਗਾਵਤੇ ਰਹਿਤੇ ਹੈਂ॥੧॥ ਰਹਾਉ ॥
Prof. Sahib Singh(ਹੇ ਭਾਈ!) ਪਰਮਾਤਮਾ ਦੇ (ਇਹੋ ਜਿਹੇ) ਸੇਵਕਾਂ ਦੀ ਸੰਗਤਿ ਕੀਤਿਆਂ ਆਤਮਕ ਆਨੰਦ ਮਿਲਦਾ ਹੈ। (ਜੇਹੜਾ ਮਨੁੱਖ ਹਰਿ-ਜਨਾਂ ਨੂੰ ਮਿਲਦਾ ਹੈ, ਉਹ ਭੀ) ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ ॥੧॥ ਰਹਾਉ ॥ਪਦ ਅਰਥ ਮਿਲਿਆ = ਮਿਲਿਆਂ। ਕਉ = ਨੂੰ। ਪਾਈਐ = ਪ੍ਰਾਪਤ ਕਰੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ ॥੧॥ ਰਹਾਉ ॥
SikhNet (Spanish)Encontrando a tal ser uno logra entrar en el Estado de Paz y canta la Alabanza del Señor espontáneamente. (1-Pausa)
ਸਦਾ ਰੰਗਿ ਰਾਤੇ; ਤੇਰੈ ਚਾਏ ॥
sadaa rang raate; terai chaae |
Sant Singh KhalsaThey are always imbued with Your Joyful Love;
Manmohan SinghThey, who ever remain imbued in Thine love and Joy,
Manmohan Singh (Punjabi)ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ,
Fareedkot Teekaਤੇ ਪੁਰਸ਼ ਸਦਾ ਤਿਸੀ ਕੇ (ਰੰਗਿ) ਪ੍ਰੇਮ ਮੇਂ (ਰਾਤੇ) ਮਸਤ ਹੂਏ ਹੈਂ, ਤਾਂ ਤੇ (ਰੇ) ਹੇ ਜੀਵ! ਤੂੰ ਭੀ ਅਪਨੇ ਮਨ ਮੇਂ ਤਿਸ ਕੇ ਨਾਮ ਕੋ ਜਪਨੇ ਕਾ ਚਾਉ ਧਾਰਨ ਕਰੁ॥
Prof. Sahib Singh(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ) ਸਦਾ ਤੇਰੇ ਪ੍ਰੇਮ ਵਿਚ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਰੰਗਿ = ਰੰਗ ਵਿਚ, ਪ੍ਰੇਮ ਵਿਚ। ਤੇਰੈ ਚਾਏ = ਤੇਰੈ ਚਾਇ, ਤੇਰੇ ਚਾਉ ਵਿਚ।
SikhNet (Spanish)Los que se refrescan en Tu Placer, oh Señor, están siempre imbuidos en Tu Amor
ਹਰਿ ਜੀਉ; ਆਪਿ ਵਸੈ ਮਨਿ ਆਏ ॥
har jeeo; aap vasai man aae |
Sant Singh KhalsaO Dear Lord, You Yourself come to dwell in their minds.
Manmohan SinghO Reverend Lord; Thou Thyself comest to abide in their mind.
Manmohan Singh (Punjabi)ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ।
Fareedkot Teekaਤਬ ਹਰਿ ਜੀ ਨਾਮ ਕੇ ਪ੍ਰਤਾਪ ਕਰ ਤੇਰੇ ਮਨ ਮੇਂ ਆਇ ਕਰ ਨਿਵਾਸ ਕਰੇਗਾ॥
Prof. Sahib Singh(ਹੇ ਭਾਈ!) ਪ੍ਰਭੂ ਆਪ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ।ਪਦ ਅਰਥ ਮਨਿ = ਮਨ ਵਿਚ। ਆਏ = ਆਇ, ਆ ਕੇ।
SikhNet (Spanish)y Tú vienes a habitar en sus mentes.
ਆਪੇ ਸੋਭਾ; ਸਦ ਹੀ ਪਾਏ ॥
aape sobhaa; sad hee paae |
Sant Singh KhalsaThey obtain eternal glory.
Manmohan SinghThey, of themselves attain eternal glory.
Manmohan Singh (Punjabi)ਉਹ ਖੁਦ ਹੀ ਸਦੀਵੀ ਕੀਰਤੀ ਨੂੰ ਪਰਾਪਤ ਹੋ ਜਾਂਦੇ ਹਨ।
Fareedkot Teekaਤਬ ਤੂੰ ਆਪ ਤੇ ਹੀ ਸਦਾ ਸੋਭਾ ਕੋ ਪ੍ਰਾਪਤਿ ਹੋਵੇਂਗਾ॥
Prof. Sahib Singhਪ੍ਰਭੂ ਆਪ ਹੀ ਉਹਨਾਂ ਨੂੰ ਸਦਾ ਲਈ ਵਡਿਆਈ ਬਖ਼ਸ਼ਦਾ ਹੈ,ਪਦ ਅਰਥ ਆਪੇ = (ਪ੍ਰਭੂ) ਆਪ ਹੀ। ਸਦ = ਸਦਾ।
SikhNet (Spanish)Son bendecidos con la Gloria para todos los tiempos.
ਗੁਰਮੁਖਿ ਮੇਲੈ; ਮੇਲਿ ਮਿਲਾਏ ॥੨॥
guramukh melai; mel milaae |2|
Sant Singh KhalsaThe Gurmukhs are united in the Lord's Union. ||2||
Manmohan SinghThe exalted Guru makes them meet with the Master and unites them in His union.
Manmohan Singh (Punjabi)ਮੁੱਖੀ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਜੋੜ ਅਤੇ ਉਸ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਐਸੇ ਗੁਰਮੁਖਾਂ ਕੇ (ਮੇਲਿ) ਸਤਸੰਗ ਮੇਂ ਜੋ ਜਨ ਤਿਸ ਸੁਆਮੀ ਨੇ ਮੇਲੇ ਹੈਂ, ਤਿਨਾਂ ਕੋ ਅਪਨੇ ਸਾਥ ਹੀ ਮਿਲਾਇ ਲੀਆ ਹੈ॥੨॥
Prof. Sahib Singhਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੨॥ਪਦ ਅਰਥ ਮੇਲਿ = ਮੇਲ ਵਿਚ, ਆਪਣੇ ਚਰਨਾਂ ਵਿਚ ॥੨॥
SikhNet (Spanish)A través del Guru ellos conocen a su Dios, sí, es Dios Quien los guía hasta el Guru. (2)
ਗੁਰਮੁਖਿ ਰਾਤੇ; ਸਬਦਿ ਰੰਗਾਏ ॥
guramukh raate; sabad rangaae |
Sant Singh KhalsaThe Gurmukhs are imbued with the love of the Word of the Shabad.
Manmohan SinghBy Guru's grace, they are imbued, imbued with the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਸਾਹਿਬ ਦੇ ਨਾਮ ਨਾਲ ਰੰਗੀਜ, ਰੰਗੀਜ ਜਾਂਦੇ ਹਨ।
Fareedkot Teekaਜੋ ਗੁਰਮੁਖਿ ਤਿਸ ਵਾਹਿਗੁਰੂ ਮੇਂ ਰਾਤੇ ਹੈਂ ਤਿਨੋਂ ਨੇ ਔਰ ਜੀਵ ਭੀ ਗੁਰ ਉਪਦੇਸ ਮੇਂ ਰੰਗਾਇ ਦੀਏ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ (ਜੇਹੜੇ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗੇ ਜਾਂਦੇ ਹਨ,ਪਦ ਅਰਥ ਰੰਗਾਏ = ਰੰਗ ਚਾੜ੍ਹਦਾ ਹੈ।
SikhNet (Spanish)Por medio de la Palabra y la Gracia del Guru son teñidos del Color del Señor.
ਨਿਜ ਘਰਿ ਵਾਸਾ; ਹਰਿ ਗੁਣ ਗਾਏ ॥
nij ghar vaasaa; har gun gaae |
Sant Singh KhalsaThey abide in the home of their own being, singing the Glorious Praises of the Lord.
Manmohan SinghThey dwell in their own Home and sing God's praise.
Manmohan Singh (Punjabi)ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦੇ ਹਨ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।
Fareedkot Teekaਤਿਨ ਕੋ ਮਿਲ ਕਰ ਜਿਨੋਂ ਨੇ ਹਰੀ ਕੇ ਗੁਣ ਗਾਏ ਹੈਂ ਤਿਨ ਕਾ (ਨਿਜ ਘਰਿ) ਸ੍ਵੈ ਸ੍ਵਰੂਪ ਮੇਂ ਨਿਵਾਸ ਭਇਆ ਹੈ॥
Prof. Sahib Singh(ਪ੍ਰਭੂ ਉਹਨਾਂ ਨੂੰ ਆਪਣੇ ਨਾਮ ਦਾ) ਰੰਗ ਚਾੜ੍ਹਦਾ ਹੈ, ਪ੍ਰਭੂ ਦੇ ਗੁਣ ਗਾ ਗਾ ਕੇ ਉਹਨਾਂ ਦਾ ਆਪਣੇ ਹਿਰਦੇ-ਘਰ ਵਿਚ ਟਿਕਾਣਾ ਬਣਿਆ ਰਹਿੰਦਾ ਹੈ।ਪਦ ਅਰਥ ਨਿਜ ਘਰਿ = ਆਪਣੇ (ਹਿਰਦੇ-) ਘਰ ਵਿਚ। ਗਾਏ = ਗਾ ਕੇ।
SikhNet (Spanish)Ellos habitan en su Ser y cantan la Alabanza de su Señor.
ਰੰਗਿ ਚਲੂਲੈ; ਹਰਿ ਰਸਿ ਭਾਏ ॥
rang chaloolai; har ras bhaae |
Sant Singh KhalsaThey are dyed in the deep crimson color of the Lord's Love; they look so beautiful.
Manmohan SinghWith the deep red dye of the Lord's Love they look beauteous.
Manmohan Singh (Punjabi)ਪ੍ਰਭੂ ਦੇ ਪ੍ਰੇਮ ਦੇ ਗੂੜ੍ਹੀ ਗੁਲਾਨਾਰੀ ਰੰਗਤ ਨਾਲ ਉਹ ਸੁਹਣੇ ਲੱਗਦੇ ਹਨ।
Fareedkot Teekaਜੋ ਪੁਰਸ ਹਰਿ ਰਸ ਕੋ ਪ੍ਰਾਪਤਿ ਭਏ ਹੈ ਅਰ (ਚਲੂਲੈ) ਸੰਘਨੇ ਰੰਗ ਵਾਲੇ, ਭਾਵ ਆਤਮ ਅਨੰਦੀ ਹੋਤੇ ਭਏ ਹੈਂ॥
Prof. Sahib Singh(ਉਹ ਕਦੇ ਭਟਕਦੇ ਨਹੀਂ) ਪ੍ਰਭੂ ਦੇ ਨਾਮ-ਰਸ ਵਿਚ ਪ੍ਰੇਮ ਵਿਚ (ਟਿਕੇ ਰਹਿਣ ਕਰ ਕੇ) ਉਹ ਗੂੜ੍ਹੇ ਰੰਗ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਭਾਏ = ਭਾਇ, ਪ੍ਰੇਮ ਵਿਚ।
SikhNet (Spanish)Son teñidos con el color de la flor de Lala; el Amor del Señor los complace.
ਇਹੁ ਰੰਗੁ ਕਦੇ. ਨ ਉਤਰੈ; ਸਾਚਿ ਸਮਾਏ ॥੩॥
eihu rang kade. na utarai; saach samaae |3|
Sant Singh KhalsaThis dye never fades away; they are absorbed in the True Lord. ||3||
Manmohan SinghThis day wears not off ever and they are absorbed in the True Lord.
Manmohan Singh (Punjabi)ਇਹ ਰੰਗਤ ਕਦਚਿਤ ਲਹਿੰਦੀ ਨਹੀਂ ਅਤੇ ਉਹ ਸੱਚੇ ਸੁਆਮੀ ਅੰਰਦ ਲੀਨ ਹੋ ਜਾਂਦੇ ਹਨ।
Fareedkot Teekaਐਸੇ ਜੋ ਸਚ ਸ੍ਵਰੂਪ ਮੇਂ ਸਮਾਏ ਹੈਂ ਤਿਨ ਕੇ ਰਿਦੇ ਤੇ ਇਹੁ ਰੰਗੁ ਕਬੀ ਨਹੀਂ ਉਤਰਤਾ ਹੈ॥੩॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਇਹ ਨਾਮ-ਰੰਗ ਕਦੇ ਨਹੀਂ ਉਤਰਦਾ ॥੩॥ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਏ = ਸਮਾਇ, ਲੀਨ ਹੋ ਕੇ ॥੩॥
SikhNet (Spanish)Ese color no se desvanece y ellos se inmergen en la Verdad de Dios. (3)
ਅੰਤਰਿ ਸਬਦੁ; ਮਿਟਿਆ ਅਗਿਆਨੁ ਅੰਧੇਰਾ ॥
antar sabad; mittiaa agiaan andheraa |
Sant Singh KhalsaThe Shabad deep within the nucleus of the self dispels the darkness of ignorance.
Manmohan SinghWhen the Lord's Name abides in The mind, the darkness of ignorance is dispelled.
Manmohan Singh (Punjabi)ਜਦ ਪ੍ਰਭੂ ਦਾ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ, ਤਾਂ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਤਿਨਾਂ ਕੇ ਰਿਦੇ ਬੀਚ ਗੁਰੋਂ ਕਾ (ਸਬਦੁ) ਉਪਦੇਸ ਹੈ, ਤਿਸ ਕਰ ਤਿਨ ਕਾ ਅਗ੍ਯਾਨ ਰੂਪੀ ਅੰਧੇਰਾ ਦੂਰ ਹੋ ਗਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਹਨਾਂ ਦੇ ਅੰਦਰੋਂ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।ਪਦ ਅਰਥ ਅੰਤਰਿ = ਅੰਦਰ। ਅਗਿਆਨੁ = (ਜੀਵਨ-ਰਾਹ ਵਲੋਂ) ਬੇ-ਸਮਝੀ।
SikhNet (Spanish)Cuando la Palabra, el Shabd, habita en la mente la oscuridad de la ignorancia es disipada.
ਸਤਿਗੁਰ ਗਿਆਨੁ; ਮਿਲਿਆ ਪ੍ਰੀਤਮੁ ਮੇਰਾ ॥
satigur giaan; miliaa preetam meraa |
Sant Singh KhalsaMeeting with my Friend, the True Guru, I have obtained spiritual wisdom.
Manmohan SinghMeeting with my friend the True Guru, I have obtained the Divine knowledge.
Manmohan Singh (Punjabi)ਆਪਣੇ ਮਿੱਤ੍ਰ, ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਬ੍ਰਹਿਮ ਬੋਧ ਪਰਾਪਤ ਹੋ ਗਿਆ ਹੈ।
Fareedkot Teekaਜਬ ਸਤਿਗੁਰਾਂ ਨੇ ਗ੍ਯਾਨੁ ਦੀਆ ਤਬ ਮੇਰਾ (ਪ੍ਰੀਤਮ) ਹਰੀ ਮਿਲਾ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਦਾ ਬਖ਼ਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ।
SikhNet (Spanish)Cuando uno obtiene la Sabiduría del Guru, uno obtiene al Señor.
ਜੋ ਸਚਿ ਰਾਤੇ; ਤਿਨ ਬਹੁੜਿ. ਨ ਫੇਰਾ ॥
jo sach raate; tin bahurr. na feraa |
Sant Singh KhalsaThose who are attuned to the True Lord, do not have to enter the cycle of reincarnation again.
Manmohan SinghThey who are imbued with the True Name, go not in the circuit of transmigration, again.
Manmohan Singh (Punjabi)ਜੋ ਸੱਚੇ ਨਾਮ ਨਾਲ ਰੰਗੇ ਹਨ, ਉਹ ਮੁੜ ਕੇ ਆਵਾਗਉਣ ਦੇ ਚੱਕਰ ਵਿੱਚ ਨਹੀਂ ਪੈਂਦੇ।
Fareedkot Teekaਜੋ ਸੱਚ ਸ੍ਵਰੂਪ ਮੇਂ ਰਾਤੇ ਹੈਂ ਤਿਨ ਕੋ ਜਨਮੋਂ ਮੇਂ ਪੁਨਾ ਫੇਰਾ ਨਹੀਂ ਹੋਤਾ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਜਨਮ-ਮਰਨ ਦਾ ਗੇੜ ਨਹੀਂ ਪੈਂਦਾ।ਪਦ ਅਰਥ ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਬਹੁੜਿ = ਮੁੜ, ਫਿਰ।
SikhNet (Spanish)Los que están imbuidos en la Verdad de Dios, no regresan a este mundo de las formas otra vez.
ਨਾਨਕ ਨਾਮੁ ਦ੍ਰਿੜਾਏ; ਪੂਰਾ ਗੁਰੁ ਮੇਰਾ ॥੪॥੫॥
naanak naam drirraae; pooraa gur meraa |4|5|
Sant Singh KhalsaO Nanak, my Perfect Guru implants the Naam, the Name of the Lord, deep within. ||4||5||
Manmohan SinghNanak, my Perfect Guru implants the Name within the mortal.
Manmohan Singh (Punjabi)ਨਾਨਕ, ਮੇਰੇ ਪੂਰਨ ਗੁਰਦੇਵ ਜੀ ਪ੍ਰਾਣੀ ਦੇ ਅੰਦਰ ਨਾਮ ਨੂੰ ਪੱਕਾ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਨਾਮ ਕੇ ਦ੍ਰਿੜਾਵਨੇ ਵਾਲਾ ਮੇਰਾ ਸਤਿਗੁਰੂ ਹੀ ਹੈ॥੪॥੫॥☬ਨਾਂਮ ਦਾਨ ਮਾਂਗਤੇ ਹੂਏ ਸ੍ਰੀ ਅਕਾਲ ਪੁਰਖ ਜੀ ਪੈ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ! ਪੂਰਾ ਗੁਰੂ ਹੀ (ਮਨੁੱਖ ਦੇ ਅੰਦਰ) ਨਾਮ ਜਪਣ ਦਾ ਸੁਭਾਉ ਪੱਕਾ ਕਰ ਸਕਦਾ ਹੈ ॥੪॥੫॥ਪਦ ਅਰਥ ਦ੍ਰਿੜਾਏ = ਪੱਕਾ ਕਰ ਦੇਂਦਾ ਹੈ ॥੪॥੫॥
SikhNet (Spanish)Dice Nanak, es el Guru Perfecto Quien nos bendice con el Nombre del Señor. (4-5)