ੴ

ਸਿੱਖਬਾਣੀ · SikhBani

ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥

pooraa thaatt banaaeaa poorai vekhahu ek samaanaa
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 797, 798 · 11 lines
Translations

ਬਿਲਾਵਲੁ ਮਹਲਾ ੩ ॥

bilaaval mahalaa 3 | Ang 797

Sant Singh KhalsaBilaaval, Third Mehl:
Manmohan SinghBilawal 3rd Guru.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ।
SikhNet (Spanish)Bilawal, Mejl Guru Amar Das, Tercer Canal Divino.

ਪੂਰਾ ਥਾਟੁ ਬਣਾਇਆ ਪੂਰੈ; ਵੇਖਹੁ ਏਕ ਸਮਾਨਾ ॥

pooraa thaatt banaaeaa poorai; vekhahu ek samaanaa | Ang 797

Sant Singh KhalsaThe perfect Lord has fashioned the Perfect Creation. Behold the Lord pervading everywhere.
Manmohan SinghThe Perfect Lord has made the Perfect make See Thou the One Lord contained all over.
Manmohan Singh (Punjabi)ਪੂਰਨ ਪ੍ਰਭੂ ਨੇ ਪੂਰੀ ਬਣਾਵਟ ਬਣਾਈ ਹੈ। ਤੂੰ ਇਕ ਪ੍ਰਭੂ ਨੂੰ ਹੀ ਸਾਰੇ ਰਮਿਆ ਹੋਟਿਆ ਦੇਖ।
Fareedkot Teekaਹੇ ਭਾਈ! ਪੂਰੇ ਵਾਹਿਗੁਰੂ ਨੇ ਜੋ ਇਸ ਪ੍ਰਪੰਚ ਕਾ ਪੂਰਨ (ਥਾਟੁ) ਬਣਾਉ ਬਨਾਇਆ ਹੈ, ਤਿਸ ਵਿਖੇ ਹੇ ਗੁਰਮੁਖ ਜਨੋਂ! ਜੋ ਏਕ ਸ੍ਵਾਮੀ ਵ੍ਯਾਪਕ ਹੋ ਰਹਾ ਹੈ, ਤਿਸ ਕੋ ਹੀ ਸਦਾ ਦੇਖੋ॥
Prof. Sahib Singhਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ।

ਪਦ ਅਰਥ ਪੂਰਾ ਥਾਟੁ = ਉੱਤਮ ਜੁਗਤੀ, ਗੁਰੂ ਦੀ ਸਰਨ ਆ ਕੇ ਹਰਿ-ਨਾਮ ਜਪਣ ਦੀ ਉੱਤਮ ਜੁਗਤੀ। ਪੂਰੈ = ਪੂਰੇ (ਪ੍ਰਭੂ) ਨੇ, ਉਸ ਪ੍ਰਭੂ ਨੇ ਜਿਸ ਦੇ ਕੰਮਾਂ ਵਿਚ ਕੋਈ ਉਕਾਈ ਨਹੀਂ। ਏਕ ਸਮਾਨਾ = ਇਕੋ ਜਿਹੀ, ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ।

SikhNet (Spanish)Perfecta es la Creación del Señor Perfecto; obsérvalo de igual forma en todas partes.

ਇਸੁ ਪਰਪੰਚ ਮਹਿ. ਸਾਚੇ ਨਾਮ ਕੀ ਵਡਿਆਈ; ਮਤੁ ਕੋ ਧਰਹੁ ਗੁਮਾਨਾ ॥੧॥

eis parapanch meh. saache naam kee vaddiaaee; mat ko dharahu gumaanaa |1| Ang 797

Sant Singh KhalsaIn this play of the world, is the glorious greatness of the True Name. No one should take pride in himself. ||1||
Manmohan SinghIn this play (world), the glory is of the True Name, So no one should take pride on himself.
Manmohan Singh (Punjabi)ਇਹ ਖੇਡ (ਜਹਾਨ ਅੰਦਰ ਪ੍ਰਭਤਾ ਸੱਚੇ ਨਾਮ ਦੀ ਹੈ। ਇਸ ਲਈ ਕੋਈ ਜਣਾ ਆਪਣੇ ਆਪ ਤੇ ਹੰਕਾਰ ਨਾਂ ਕਰੇ।
Fareedkot Teekaਇਸ ਸੰਸਾਰ ਮੇਂ ਸਾਚੇ ਨਾਮ ਕੀ ਹੀ ਵਡਿਆਈ ਹੈ, ਤਾਂ ਤੇ ਮਤ ਕੋਈ ਧਨ ਰੂਪਾਦੀ ਕਾ ਹੰਕਾਰ ਕਰੋ॥੧॥
Prof. Sahib Singhਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ॥੧॥

ਪਦ ਅਰਥ ਪਰਪੰਚ = ਸੰਸਾਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਤੁ ਕੋ ਧਰਹੁ = ਕੋਈ ਨਾਹ ਧਰੇ। ਗੁਮਾਨਾ = ਅਹੰਕਾਰ ॥੧॥

SikhNet (Spanish)En este teatro del mundo la Gloria pertenece sólo al Nombre Verdadero; no sientas orgullo de ti mismo.(1)

ਸਤਿਗੁਰ ਕੀ ਜਿਸ ਨੋ ਮਤਿ ਆਵੈ; ਸੋ ਸਤਿਗੁਰ ਮਾਹਿ ਸਮਾਨਾ ॥

satigur kee jis no mat aavai; so satigur maeh samaanaa | Ang 797

Sant Singh KhalsaOne who accepts the wisdom of the True Guru's Teachings, is absorbed into the True Guru.
Manmohan SinghHe, who imbibes the wisdom of the Guru, he merges in the True Guru.
Manmohan Singh (Punjabi)ਜੋ ਸੱਚੇ ਗੁਰਾਂ ਦੀ ਸਿਆਣਪ ਨੂੰ ਧਾਰਨ ਕਰ ਲੈਂਦਾ ਹੈ, ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੂੰ ਸਤਿਗੁਰਾਂ ਕੀ ਮਤ ਆਇ ਪ੍ਰਾਪਤਿ ਭਈ ਹੈ, ਤਿਨ ਕਾ ਚਿਤੁ ਸਤਿਗੁਰਾਂ ਕੇ ਉਪਦੇਸ ਮੇਂ ਸਮਾਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ।

ਪਦ ਅਰਥ ਮਾਹਿ = ਵਿਚ। ਮਤਿ = ਅਕਲ, ਸਿੱਖਿਆ।

SikhNet (Spanish)Aquél que es bendecido con la Sabiduría del Verdadero Guru se inmerge en Él.

ਇਹ ਬਾਣੀ ਜੋ ਜੀਅਹੁ ਜਾਣੈ; ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥

eih baanee jo jeeahu jaanai; tis antar ravai har naamaa |1| rahaau | Ang 797

Sant Singh KhalsaThe Lord's Name abides deep within the nucleus of one who realizes the Bani of the Guru's Word within his soul. ||1||Pause||
Manmohan SinghHe who heartily realises this Gurbani, within his mind abides the Lord's Name. Pause.
Manmohan Singh (Punjabi)ਜੋ ਇਸ ਗੁਰਬਾਣੀ ਨੂੰ ਦਿਲੋਂ ਅਨੁਭਵ ਕਰਦਾ ਹੈ ਉਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸ ਜਾਂਦਾ ਹੈ। ਠਹਿਰਾਉ।
Fareedkot Teekaਇਸ ਉਪਦੇਸ ਰੂਪ ਬਾਣੀ ਕੋ ਜੋ ਰਿਦੇ ਕਰ ਕੇ ਜਾਣ ਲੇਵੇ, ਤਿਸ ਕੇ ਅੰਤਰਿ ਹਰਿ ਨਾਮ (ਰਵੈ) ਰਮਨ ਕਰਤਾ ਹੈ, ਭਾਵ ਯਹਿ ਕਿ ਸੋ ਸਦਾ ਹਰਿ ਨਾਮ ਕੋ ਜਪਤੇ ਰਹਿਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜੀਅਹੁ = ਦਿਲੋਂ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ। ਅੰਤਰਿ = ਅੰਦਰ। ਰਵੈ = ਹਰ ਵੇਲੇ ਮੌਜੂਦ ਰਹਿੰਦਾ ਹੈ ॥੧॥ ਰਹਾਉ ॥

SikhNet (Spanish)Aquél que conoce la Palabra del Guru en su corazón, en él habita el Nombre del Señor. (1-Pausa)

ਚਹੁ ਜੁਗਾ ਕਾ ਹੁਣਿ ਨਿਬੇੜਾ; ਨਰ ਮਨੁਖਾ ਨੋ ਏਕੁ ਨਿਧਾਨਾ ॥

chahu jugaa kaa hun niberraa; nar manukhaa no ek nidhaanaa | Ang 797

Sant Singh KhalsaNow, this is the essence of the teachings of the four ages: for the human race, the Name of the One Lord is the greatest treasure.
Manmohan SinghNow the quintessence of the experience of the four ages is this; that for the human race, the one Lord's Name alone is the treasure of blessings.
Manmohan Singh (Punjabi)ਹੁਣ ਚਾਰਾਂ ਹੀ ਯੁੱਗਾਂ ਦੇ ਤਜਰਬੇ ਦਾ ਸਾਰ ਤੱਤ ਇਹ ਹੈ ਕਿ ਇਨਸਾਨ ਜਾਤੀ ਲਈ ਕੇਵਲ ਇਕ ਪ੍ਰਭੂ ਦਾ ਨਾਮ ਹੀ ਬਰਕਤਾਂ ਦਾ ਖਜਾਨਾ ਹੈ।
Fareedkot Teekaਚਾਰੋਂ ਜੁਗਾਂ ਕਾ (ਹੁਣ) ਅਬ (ਨਿਬੇੜਾ) ਮੁਕਾਉ ਵਾ ਅੰਤੁ ਹੈ, ਭਾਵ ਯਹਿ ਕਿ ਔਰ ਜੁਗੋਂ ਮੇਂ ਜਨਮ ਧਾਰਤੇ ਰਹੇ ਅਬ ਇਸ ਕਲਿਜੁਗ ਮੇਂ ਨਾਮ ਕੇ ਜਪਨੇ ਸੇ ਜਨਮੋਂ ਕਾ ਅਭਾਵ ਹੋ ਜਾਏਗਾ। ਕਿਉਂਕਿ (ਨਰ ਮਨੁਖਾ) ਮਰਦ ਮਨੁਖੋਂ, ਭਾਵ ਉੱਤਮ ਪ੍ਰੇਮੀ ਜਨੋਂ ਕੋ ਏਕ ਨਾਮ ਨਿਧਾਨ ਹੀ ਸੰਸਾਰ ਤੇ ਤਾਰਨੇਹਾਰਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਹੁਣਿ = ਇਸ ਵੇਲੇ, ਗੁਰੂ ਦੀ ਮਤਿ ਲੈ ਕੇ {ਨੋਟ: ਵੇਖੋ 'ਰਹਾਉ' ਵਾਲਾ ਬੰਦ। ਉਸੇ ਵਿਚ ਹੀ ਕੇਂਦਰੀ ਖ਼ਿਆਲ ਹੈ}। ਨਿਬੇੜਾ = ਨਿਰਨਾ। ਨੋ = ਨੂੰ। ਨਰ ਮਨੁਖ = ਸ੍ਰੇਸ਼ਟ ਮਨੁੱਖ, ਗੁਰਮੁਖ, ਗੁਰੂ ਦੀ ਮਤਿ ਉਤੇ ਤੁਰਨ ਵਾਲੇ ਮਨੁੱਖ। ਏਕੁ ਨਿਧਾਨਾ = ਇਕ ਪ੍ਰਭੂ ਦਾ ਨਾਮ-ਖ਼ਜ਼ਾਨਾ।

SikhNet (Spanish)Esta es la esencia de la Sabiduría en las cuatro épocas, en ésta y en todas las épocas: el Nombre del Señor es el Único Tesoro Verdadero.

ਜਤੁ ਸੰਜਮ ਤੀਰਥ. ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥੨॥

jat sanjam teerath. onaa jugaa kaa dharam hai; kal meh keerat har naamaa |2| Ang 797

Sant Singh KhalsaCelibacy, self-discipline and pilgrimages were the essence of Dharma in those past ages; but in this Dark Age of Kali Yuga, the Praise of the Lord's Name is the essence of Dharma. ||2||
Manmohan SinghCelibacy, self-discipline and pilgrimages are the faith of those ages. In the Darkage the glorification of Lord's Name is the only righteous deed.
Manmohan Singh (Punjabi)ਪਾਕ ਦਾਮਨੀ, ਸਵੈ-ਜ਼ਬਤ ਅਤੇ ਧਰਮ-ਅਸਥਾਨਾਂ ਦੀ ਯਾਤ੍ਰਾ ਉਨ੍ਹਾਂ ਯੁੱਗਾਂ ਦਾ ਈਮਾਨ ਹੈ। ਕਲਯੁਗ ਅੰਦਰ ਕੇਵਲ ਇਕ ਪ੍ਰਭੂ ਦੇ ਨਾਮ ਦੀ ਮਹਿਮਾ ਹੀ ਸੱਚਾ ਸੁੱਚਾ ਕਰਮ ਹੈ।
Fareedkot Teekaਜਤ ਧਾਰਨਾ ਔਰ ਸਤ ਬੋਲਨਾ (ਸੰਜਮੁ), ਬਹੁਤ ਤੀਰਥਾਦਿ, ਸਤਿਜੁਗ, ਤ੍ਰੇਤਾ, ਦ੍ਵਾਪੁਰ, ਆਦੀ ਜੁਗਾਂ ਕਾ ਧਰਮ ਥਾ। ਕਲਜੁਗ ਮੇਂ ਹਰੀ ਨਾਮ ਕੋ ਜਪਨਾ ਔ ਕੀਰਤੀ ਕਰਨੀ ਵਾ ਹਰੀ ਨਾਮ ਕਾ ਕੀਰਤਨ ਹੀ ਮੁਖ੍ਯ ਧਰਮ ਹੈ ਯਥਾ-☬"ਸਤਿਜਗਿ ਸੁਤ ਤੇਤਾ ਜਗੀ ਦ੍ਵਾਪੁਰਿ ਪੂਜਾ ਚਾਰ॥☬ਤੀਨੌ ਜੁਗ ਤੀਨੌ ਦ੍ਰਿੜੇ ਕਲਿਕੇਵਲ ਨਾਮ ਅਧਾਰ॥"☬ਪੁਨਾ-☬"ਅਬ ਕਲੂ ਆਇਓ ਰੇ॥☬ਇਕੁ ਨਾਮੁ ਬੋਵਹੁ ਬੋਵਹੁ॥☬ਅਨ ਰੂਤਿ ਨਾਹੀ ਨਾਹੀ॥☬ਮਤੁ ਭਰਮਿ ਭੂਲਹੁ ਭੂਲਹੁ॥"॥੨॥
Prof. Sahib Singh(ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ ॥੨॥

ਪਦ ਅਰਥ ਜਤੁ = ਕਾਮ-ਵਾਸਨਾ ਨੂੰ ਰੋਕਣ ਵਾਲਾ ਜਤਨ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ। ਮਹਿ = ਵਿਚ। ਕਲਿ = ਕਲਿਜੁਗ। ਕੀਰਤਿ = ਸਿਫ਼ਤਿ-ਸਾਲਾਹ ॥੨॥

SikhNet (Spanish)La castidad, el autocontrol y los peregrinajes eran el Dharma de las Eras pasadas. En la Era de Kali Yug la Alabanza del Señor, sí, del Nombre del Señor, es la única acción verdadera. (2)

ਜੁਗਿ ਜੁਗਿ ਆਪੋ ਆਪਣਾ ਧਰਮੁ ਹੈ; ਸੋਧਿ ਦੇਖਹੁ ਬੇਦ ਪੁਰਾਨਾ ॥

jug jug aapo aapanaa dharam hai; sodh dekhahu bed puraanaa | Ang 797

Sant Singh KhalsaEach and every age has its own essence of Dharma; study the Vedas and the Puraanas, and see this as true.
Manmohan SinghEvery age has its own faith. Examine and see thou the Vedas and Puranas.
Manmohan Singh (Punjabi)ਹਰ ਇਕ ਯੁੱਗ ਦਾ ਆਪਣਾ ਨਿੱਜ ਦਾ ਈਮਾਨ ਹੈ। ਤੂੰ ਵੇਦਾਂ ਅਤੇ ਪੁਰਾਣਾਂ ਨੂੰ ਨਿਰਣਯ ਕਰ ਕੇ ਵੇਖ ਲੈ।
Fareedkot Teekaਤਾਂ ਤੇ ਜੁਗਾਂ ਜੁਗਾਂ ਵਿਖੇ ਪੂਰਬੋਕਤ ਆਪੋ ਆਪਣਾ ਧਰਮ ਕਲ੍ਯਾਣ ਕਰਤਾ ਹੈ। ਬੇਦੋਂ ਔਰ ਪੁਰਾਨੋਂ ਕੋ ਭੀ ਵੀਚਾਰ ਕਰ ਕੇ ਦੇਖ ਲੇਵਹੁ, ਭਾਵ ਯਹਿ ਕਿ ਵਹੁ ਸਭੀ ਨਾਮ ਕਾ ਹੀ ਮਹਾਤਮ ਉਚਾਰਨ ਕਰਤੇ ਹੈਂ॥
Prof. Sahib Singhਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ।

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਸੋਧਿ = ਸੋਧ ਕੇ, ਗਹੁ ਨਾਲ ਪੜ੍ਹ ਕੇ।

SikhNet (Spanish)Cada época tiene su Dharma; examina los Vedas y los Puranas; los Gurmukjs,

ਗੁਰਮੁਖਿ ਜਿਨੀ ਧਿਆਇਆ ਹਰਿ; ਹਰਿ; ਜਗਿ ਤੇ. ਪੂਰੇ ਪਰਵਾਨਾ ॥੩॥

guramukh jinee dhiaaeaa har; har; jag te. poore paravaanaa |3| Ang 797

Sant Singh KhalsaThey are Gurmukh, who meditate on the Lord, Har, Har; in this world, they are perfect and approved. ||3||
Manmohan SinghIn this world, perfect and approved are they alone, who through the Guru, meditate on the Lord God.
Manmohan Singh (Punjabi)ਇਸ ਸੰਸਾਰ ਦੇ ਵਿੱਚ ਪੂਰਨ ਅਤੇ ਪਰਵਾਣਿਤ ਕੇਵਲ ਉਹ ਹਨ, ਜੋ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
Fareedkot Teekaਤਾਂ ਤੇ ਜਿਨਾਂ ਨੇ ਗੁਰਾਂ ਕੇ ਮੁਖ ਦ੍ਵਾਰਾ ਉਪਦੇਸ ਸ੍ਰਵਣ ਕਰ ਹਰਿ ਹਰਿ ਨਾਮ ਕੋ ਧਿਆਵਨਾ ਕੀਆ ਹੈ, ਓਹੀ ਪੂਰੇ ਸੰਤ ਜਗਤ ਮੇਂ ਸਚੇ ਵਾਹਿਗੁਰੂ ਕੇ ਪ੍ਰਵਾਨ ਕੀਏ ਹੈਂ॥੩॥
Prof. Sahib Singh(ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਜਗਿ = ਜਗਤ ਵਿਚ। ਤੇ = ਉਹ ਬੰਦੇ। ਪਰਵਾਨਾ = ਕਬੂਲ ॥੩॥

SikhNet (Spanish)que meditan en Su Señor, Jar, Jar, son los únicos aprobados por Él (3)

ਕਹਤ ਨਾਨਕੁ. ਸਚੇ ਸਿਉ ਪ੍ਰੀਤਿ ਲਾਏ; ਚੂਕੈ ਮਨਿ ਅਭਿਮਾਨਾ ॥

kehat naanak. sache siau preet laae; chookai man abhimaanaa | Ang 798

Sant Singh KhalsaSays Nanak, loving the True Lord, the mind's egotism and self-conceit is eradicated.
Manmohan SinghSays Nanak, by embracing affection for the True Lord, mind's ego is stilled.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਸੁਆਮੀ ਨਾਲ ਪ੍ਰੇਮ ਪਾਉਣ ਦੁਆਰਾ ਚਿੱਤ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪੁਰਸ ਸਚੇ ਨਾਮ ਸੇ ਪ੍ਰੀਤ ਲਗਾਵੈ ਤਬ ਮਨ ਸੇ ਦੇਹ ਆਦਕੋਂ ਕਾ ਅਭਿਮਾਨ ਦੂਰ ਹੋਤਾ ਹੈ॥
Prof. Sahib Singhਹੇ ਭਾਈ! ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ।

ਪਦ ਅਰਥ ਸਿਉ = ਨਾਲ। ਚੂਕੈ = ਮੁੱਕ ਜਾਂਦਾ ਹੈ। ਮਨਿ = ਮਨ ਵਿਚ।

SikhNet (Spanish)Dice Nanak, amando al Señor Verdadero, la actitud voluntariosa y el egoísmo desaparecen.

ਕਹਤ ਸੁਣਤ. ਸਭੇ ਸੁਖ ਪਾਵਹਿ; ਮਾਨਤ ਪਾਹਿ ਨਿਧਾਨਾ ॥੪॥੪॥

kehat sunat. sabhe sukh paaveh; maanat paeh nidhaanaa |4|4| Ang 798

Sant Singh KhalsaThose who speak and listen to the Lord's Name, all find peace. Those who believe in it, obtain the supreme treasure. ||4||4||
Manmohan SinghAll they who utter and hear the Name obtain peace and they who believe in it, attain the whole treasure.
Manmohan Singh (Punjabi)ਜੋ ਨਾਮ ਨੂੰ ਉਚਾਰਦੇ ਅਤੇ ਸੁਣਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਜੋ ਇਸ ਵਿੱਚ ਨਿਸਚਾ ਧਾਰਨ ਕਰਦੇ ਹਨ ਉਹ ਸਮੂਹ ਖਜਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ।
Fareedkot Teekaਤਾਂ ਤੇ ਤਿਸ ਵਾਹਿਗੁਰੂ ਕੇ ਨਾਮ ਕੋ ਕਹਤੇ ਸੁਣਤੇ ਸੰਪੂਰਣ (ਸੁਖ) ਆਨੰਦ ਕੋ ਪਾਵਤੇ ਹੈਂ, ਔ ਤਿਸ ਨਾਮ ਕੇ ਮਨਨ ਕਰਨਹਾਰੇ ਸਰਬ ਨਿਧੋਂ ਕੇ ਘਰ ਮੋਖ ਪਦ ਕੋ ਪ੍ਰਾਪਤ ਹੋ ਜਾਤੇ ਹੈਂ॥੪॥੪॥☬ਪੁਨਾ ਹਰੀ ਨਾਮ ਮਨਨ ਕਰਨੇਹਾਰੇ ਹਰਿਜਨੋਂ ਕੀ ਉਸਤਤੀ ਉਚਾਰਨ ਕਰਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ ॥੪॥੪॥

ਪਦ ਅਰਥ ਸਭੇ = ਸਾਰੇ। ਪਾਹਿ = ਪਾਂਦੇ ਹਨ, ਪ੍ਰਾਪਤ ਕਰਦੇ ਹਨ। ਨਿਧਾਨਾ = ਨਾਮ-ਖ਼ਜ਼ਾਨਾ ॥੪॥੪॥

* ਨੋਟ: ਇਸ ਸ਼ਬਦ ਵਿਚ ਵੇਦ ਪੁਰਾਨਾਂ ਦੇ ਧਰਮ ਅਤੇ ਗੁਰ ਧਰਮ ਵਿਚ ਫ਼ਰਕ ਦੱਸਿਆ ਗਿਆ ਹੈ।

SikhNet (Spanish)Los que recitan y escuchan el Nombre del Señor, encuentran la Paz, quienes creen, obtienen el Tesoro Supremo. (4-4)
Answers quote the Granth verbatim with Ang citations. AI commentary is not Gurbani and not a religious ruling.