ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਪਵਨੈ ਮਹਿ; ਪਵਨੁ ਸਮਾਇਆ ॥
pavanai meh; pavan samaaeaa |
Sant Singh KhalsaThe wind merges into the wind.
Manmohan SinghThe breath merges in the air.
Manmohan Singh (Punjabi)ਸੁਆਸ ਹਵਾ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪਵਨ ਮੇਂ ਤੋ ਪਵਨ ਸਮਾਇ ਗਿਆ ਹੈ॥
Prof. Sahib Singh(ਹੇ ਭਾਈ! ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ,ਪਦ ਅਰਥ ਪਵਨੈ ਮਹਿ = ਹਵਾ ਵਿਚ ਹੀ। ਪਵਨੁ = ਹਵਾ, ਸੁਆਸ। ਸਮਾਇਆ = ਮਿਲ ਜਾਂਦਾ ਹੈ।
SikhNet (Spanish)La respiración se mezcla con el aire,
ਜੋਤੀ ਮਹਿ; ਜੋਤਿ ਰਲਿ ਜਾਇਆ ॥
jotee meh; jot ral jaaeaa |
Sant Singh KhalsaThe light blends into the light.
Manmohan SinghIn fire, the fire is mingled.
Manmohan Singh (Punjabi)ਅੱਗ ਵਿੱਚ ਅੱਗ ਮਿਲ ਜਾਂਦੀ ਹੈ।
Fareedkot Teeka(ਜੋਤੀ) ਅਗਨੀ ਮੇਂ ਅਗਨ ਤਤ ਮਿਲਾ ਹੈ॥
Prof. Sahib Singhਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ।
SikhNet (Spanish)la Luz del Alma se inmerge en el Alma Universal,
ਮਾਟੀ ਮਾਟੀ ਹੋਈ ਏਕ ॥
maattee maattee hoee ek |
Sant Singh KhalsaThe dust becomes one with the dust.
Manmohan SinghThe dust becomes one with dust.
Manmohan Singh (Punjabi)ਮਿੱਟੀ ਨਾਲ ਇਕ-ਮਿਕ ਹੋ ਜਾਂਦੀ ਹੈ।
Fareedkot Teekaਪ੍ਰਿਥਵੀ ਤਤ ਕੀ ਪ੍ਰਿਥਵੀ ਸੇ ਮਿਲ ਏਕਤਾ ਹੂਈ ਹੈ॥
Prof. Sahib Singh(ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ,
SikhNet (Spanish)el polvo regresa al polvo.
ਰੋਵਨਹਾਰੇ ਕੀ; ਕਵਨ ਟੇਕ ॥੧॥
rovanahaare kee; kavan ttek |1|
Sant Singh KhalsaWhat support is there for the one who is lamenting? ||1||
Manmohan SinghWhat support the bewailer has to stay stable here?
Manmohan Singh (Punjabi)ਵਿਰਲਾਪ ਕਰਨ ਵਾਲੇ ਦਾ ਏਥੇ ਸਥਿਰ ਟਿਕੇ ਰਹਿਣ ਦਾ ਕਿਹੜਾ ਆਸਰਾ ਹੈ?
Fareedkot Teekaਰੋਵਨਹਾਰੇ ਕੌ ਕਿਸ ਕੀ ਟੇਕ ਹੈ, ਭਾਵ ਮੂਆ ਤੋ ਕੋਈ ਨਾ ਜੀਵ ਚੇਤਨ ਹੈ, ਤੱਤ ਭੀ ਤਤੋਂ ਸੇ ਮਿਲ ਕੇ ਇਸਥਿਤ ਹੈ॥੧॥
Prof. Sahib Singh(ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ ॥੧॥ਪਦ ਅਰਥ ਕਵਨ ਟੇਕ = ਕੇਹੜਾ ਆਸਰਾ? ਭੁਲੇਖੇ ਦੇ ਕਾਰਨ ਹੀ ॥੧॥
SikhNet (Spanish)¿Por qué entonces se lamenta el hombre? (1)
ਕਉਨੁ ਮੂਆ ਰੇ; ਕਉਨੁ ਮੂਆ ॥
kaun mooaa re; kaun mooaa |
Sant Singh KhalsaWho has died? O, who has died?
Manmohan SinghOh, who has died, who has died?
Manmohan Singh (Punjabi)ਹੇ! ਕੌਣ ਮਰ ਗਿਆ ਹੈ, ਕੌਣ ਮਰ ਗਿਆ ਹੈ?
Fareedkot Teekaਹੇ ਭਾਈ! ਕੌਨ ਮੂਆ ਹੈ? ਦ੍ਰਿੜਤਾ ਕੇ ਲੀਏ ਦੂਸਰੀ ਬੇਰ ਕਹਿਤੇ ਹੈਂ ਨਹੀਂ ਮੂਆ ਹੈ, ਭਾਵ ਦੇਹ ਮਰੀ ਹੈ ਵਾ ਆਤਮਾ ਮਰਾ ਹੈ॥
Prof. Sahib Singhਹੇ ਭਾਈ! (ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ।ਪਦ ਅਰਥ ਰੇ = ਹੇ ਭਾਈ! ਕਉਨੁ ਮੂਆ = (ਅਸਲ ਵਿਚ) ਕੋਈ ਭੀ ਨਹੀਂ ਮਰਦਾ।
SikhNet (Spanish)¿Quién ha muerto, dime, quién ha muerto?
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ॥੧॥ ਰਹਾਉ ॥
braham giaanee mil karahu beechaaraa; ihu tau chalat bheaa |1| rahaau |
Sant Singh KhalsaO God-realized beings, meet together and consider this. What a wondrous thing has happened! ||1||Pause||
Manmohan SinghMeeting together, reflect over this, O the discerner of God. This is the wonderous thing that has is the wondrous things that has happened. Pause.
Manmohan Singh (Punjabi)ਇਕੱਤਰ ਹੋ ਕੇ, ਇਸ ਨੂੰ ਸੋਚੋ, ਵੀਚਾਰੋ! ਹੇ ਵਾਹਿਗੁਰੂ ਦੇ ਗਿਆਤਿਓ! ਇਹ ਤਾਂ ਅਸਚਰਜ ਗੱਲ ਹੋ ਗਈ ਹੈ। ਠਹਿਰਾਓ।
Fareedkot Teekaਗੁਰੂ ਜੋ ਬ੍ਰਹਮ ਕੇ ਜਾਨਨੇਹਾਰੇ ਹੈਂ ਤਿਨ ਕੇ ਸਾਥ ਮਿਲ ਕੇ ਬੀਚਾਰ ਕਰੋ, ਸੋ ਤੋ ਏਹ ਕਹੇਂਗੇ, ਏਹ ਤੌ ਏਕ ਚਲਿਤ੍ਰ ਹੂਆ ਹੈ॥੧॥ ਰਹਾਉ ॥
Prof. Sahib Singhਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ ॥੧॥ ਰਹਾਉ ॥ਪਦ ਅਰਥ ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਮਨੁੱਖ, ਗੁਰਮੁਖ, ਗੁਰੂ। ਮਿਲਿ = ਮਿਲ ਕੇ। ਤਉ = ਤਾਂ। ਚਲਤੁ = ਖੇਡ, ਤਮਾਸ਼ਾ ॥੧॥ ਰਹਾਉ ॥
SikhNet (Spanish)Oh Sabios, mediten en esto y vean que esto no es más que el Teatro de Dios. (1-Pausa)
ਅਗਲੀ ਕਿਛੁ ਖਬਰਿ. ਨ ਪਾਈ ॥
agalee kichh khabar. na paaee |
Sant Singh KhalsaNo one knows what happens after death.
Manmohan SinghNone knows what is to happen to him, hereafter.
Manmohan Singh (Punjabi)ਕੋਈ ਨਹੀਂ ਜਾਣਦਾ ਕਿ ਅੱਗੇ ਨੂੰ ਉਸ ਨਾਲ ਕੀ ਵਾਪਰਨਾ ਹੈ।
Fareedkot Teekaਜਹਾਂ ਜਾਤਾ ਹੈ, ਉਸ ਅਗਲੀ ਠੌਰ ਕੀ ਕਿਸੇ ਖਬਰ ਨਹੀਂ ਪਾਈ ਹੈ, ਵਾ ਅਪਨੀ ਕੇ ਆਗੇ ਕੋ ਮੇਰਾ ਕੀ ਹਾਲ ਹੋਨਾ ਹੈ॥
Prof. Sahib Singh(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ,ਪਦ ਅਰਥ ਅਗਲੀ = ਅਗਾਂਹ ਵਰਤਣ ਵਾਲੀ।
SikhNet (Spanish)Quién sabe lo que le espera a uno en el más allá, y no por lamentarse ahora uno evitará la muerte.
ਰੋਵਨਹਾਰੁ ਭਿ ਊਠਿ ਸਿਧਾਈ ॥
rovanahaar bhi aootth sidhaaee |
Sant Singh KhalsaThe one who is lamenting will also arise and depart.
Manmohan SinghThe bewailer, too, rises up and departs.
Manmohan Singh (Punjabi)ਵਿਰਲਾਪ ਕਰਨ ਵਾਲਾ ਭੀ ਉਠ ਕੇ ਟੁਰ ਜਾਂਦਾ ਹੈ।
Fareedkot Teekaਇਸੀ ਪ੍ਰਕਾਰ ਰੋਵਨਹਾਰ ਭੀ ਉਠ ਕੇ ਸਿਧਾਇ ਜਾਏਗਾ।
Prof. Sahib Singhਕਿ ਜੇਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਭੀ ਇਥੋਂ ਕੂਚ ਕਰ ਜਾਣਾ ਹੈ।ਪਦ ਅਰਥ ਊਠਿ = ਉੱਠ ਕੇ। ਸਿਧਾਈ = ਚਲਾ ਜਾਂਦਾ ਹੈ।
SikhNet (Spanish)Estamos todos amarrados a la duda y al apego;
ਭਰਮ ਮੋਹ ਕੇ ਬਾਂਧੇ ਬੰਧ ॥
bharam moh ke baandhe bandh |
Sant Singh KhalsaMortal beings are bound by the bonds of doubt and attachment.
Manmohan SinghWith the chains of doubt and worldly love, the mortals are bound.
Manmohan Singh (Punjabi)ਸੰਦੇਹ ਅਤੇ ਸੰਸਾਰੀ ਮਮਤਾ ਦੀਆਂ ਜੰਜੀਰਾਂ ਨਾਲ ਪ੍ਰਾਣੀ ਜਕੜੇ ਜਾਂਦੇ ਹਨ।
Fareedkot Teekaਭਰਮ ਔ ਮੋਹ ਕੇ ਬੰਧਨ ਮੇਂ ਜੀਵ ਬਾਂਧੇ ਹੂਏ ਹੈਂ॥
Prof. Sahib Singh(ਹੇ ਭਾਈ! ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ,ਪਦ ਅਰਥ ਬੰਧ = ਬੰਧਨ।
SikhNet (Spanish)Mortales están siendo sujetados con las ataduras de las dudas y las posesiones.
ਸੁਪਨੁ ਭਇਆ; ਭਖਲਾਏ ਅੰਧ ॥੨॥
supan bheaa; bhakhalaae andh |2|
Sant Singh KhalsaWhen life becomes a dream, the blind man babbles and grieves in vain. ||2||
Manmohan SinghWhen the life becomes a dream, the blind man grieves in vain.
Manmohan Singh (Punjabi)ਜਦ ਜੀਵਨ ਸੁਪਨਾ ਹੋ ਜਾਂਦਾ ਹੈ, ਅੰਨ੍ਹਾ ਆਦਮੀ ਬੇਫਾਇਦਾ ਅਫਸੋਸ ਕਰਦਾ ਹੈ।
Fareedkot Teekaਇਹ ਏਕ ਅਵਿਦਿਆ ਨਿੰਦ੍ਰਾ ਕਰ ਕੇ ਸੁਪਨਾ ਆਵਤਾ ਭਯਾ ਹੈ। ਤਿਸ ਸੁਪਨੇ ਕੇ ਪਦਾਰਥੋਂ ਕੋ ਦੇਖ ਕੇ ਅੰਧੇ ਜੀਵ (ਭਖਲਾਏ) ਭ੍ਰਮਤੇ ਵਾ ਬ੍ਰਿੜਾਵਤੇ ਵਾ ਤਪਤੇ ਹੈਂ॥੨॥
Prof. Sahib Singh(ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ ॥੨॥ਪਦ ਅਰਥ ਭਖਲਾਏ = ਬਰੜਾਉਂਦਾ ਹੈ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ॥੨॥
SikhNet (Spanish)El sueño termina como un sueño y el ciego se lamenta en vano.(2)
ਇਹੁ ਤਉ ਰਚਨੁ ਰਚਿਆ ਕਰਤਾਰਿ ॥
eihu tau rachan rachiaa karataar |
Sant Singh KhalsaThe Creator Lord created this creation.
Manmohan SinghThis creation, the Creator has created.
Manmohan Singh (Punjabi)ਇਹ ਖਲਕਤ, ਸਿਰਜਣਹਾਰ ਨੇ ਸਾਜੀ ਹੈ।
Fareedkot Teekaਇਹ ਸੰਸਾਰ ਤੋ ਕਰਤਾਰ ਨੇ ਏਕ (ਰਚਨੁ) ਤਮਾਸ਼ਾ ਰਚਿਆ ਹੈ॥
Prof. Sahib Singhਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇਕ ਖੇਡ ਰਚੀ ਹੋਈ ਹੈ।ਪਦ ਅਰਥ ਕਰਤਾਰਿ = ਕਰਤਾਰ ਨੇ।
SikhNet (Spanish)Todo lo que se ve y aparece es la Creación del Señor;
ਆਵਤ ਜਾਵਤ ਹੁਕਮਿ ਅਪਾਰਿ ॥
aavat jaavat hukam apaar |
Sant Singh KhalsaIt comes and goes, subject to the Will of the Infinite Lord.
Manmohan SinghIt comes and goes subject to the will of the Infinite Lord.
Manmohan Singh (Punjabi)ਬੇਅੰਤ ਸਾਹਿਬ ਦੀ ਰਜਾ ਤਾਬੇ ਇਹ ਆਉਂਦੀ ਤੇ ਜਾਂਦੀ ਹੈ।
Fareedkot Teekaਏਹ ਸਭ (ਅਪਾਰਿ) ਪਰਮੇਸਰ ਕੇ ਹੁਕਮ ਸੇ ਆਵਤੇ ਜਾਤੇ ਹੈਂ॥
Prof. Sahib Singhਉਸ ਕਰਤਾਰ ਦੇ ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਵਿਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ।ਪਦ ਅਰਥ ਹੁਕਮਿ = (ਪ੍ਰਭੂ ਦੇ) ਹੁਕਮ ਵਿਚ ਹੀ। ਅਪਾਰਿ ਹੁਕਮਿ = ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਦੀ ਰਾਹੀਂ {ਲਫ਼ਜ਼ 'ਅਪਾਰਿ' ਅਤੇ 'ਹੁਕਮਿ' ਇਕੋ ਹੀ 'ਕਾਰਕ' (Case) ਵਿਚ ਹਨ}।
SikhNet (Spanish)uno va y viene por la Voluntad Insondable de Dios.
ਨਹ ਕੋ ਮੂਆ; ਨ ਮਰਣੈ ਜੋਗੁ ॥
neh ko mooaa; na maranai jog |
Sant Singh KhalsaNo one dies; no one is capable of dying.
Manmohan SinghNo one dies, nor is one capable of dying.
Manmohan Singh (Punjabi)ਨਾਂ ਕੋਈ ਮਰਦਾ ਹੈ, ਨਾਂ ਕੋਈ ਮਰਣ ਨੂੰ ਸਮਰਥ ਹੈ।
Fareedkot Teekaਕੋਈ ਪੀਛੇ ਭੀ ਮੂਆ ਨਹੀਂ ਕੌਈ ਆਗੇ ਮਰਨੇ (ਜੋਗੁ) ਲਾਇਕ ਨਹੀਂ॥
Prof. Sahib Singhਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ।
SikhNet (Spanish)Ni uno muere, ni uno es capaz de morir;
ਨਹ ਬਿਨਸੈ; ਅਬਿਨਾਸੀ ਹੋਗੁ ॥੩॥
neh binasai; abinaasee hog |3|
Sant Singh KhalsaThe soul does not perish; it is imperishable. ||3||
Manmohan SinghThe soul perishes not. It is imperishable.
Manmohan Singh (Punjabi)ਆਤਮਾਂ ਨਾਸ ਨਹੀਂ ਹੁੰਦੀ। ਇਹ ਨਾਸ-ਰਹਿਤ ਹੈ।
Fareedkot Teekaਅਬ ਭੀ ਕੋਈ ਨਹੀਂ (ਬਿਨਸੈ) ਮਰਤਾ, ਤੀਨ ਕਾਲ ਮੇਂ ਅਬਨਾਸੀ ਪਰਮੇਸਰ ਹੀ ਹੈ॥੩॥
Prof. Sahib Singhਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ ॥੩॥
SikhNet (Spanish)tampoco perece, pues el Alma es eterna y siempre viva. (3)
ਜੋ ਇਹੁ ਜਾਣਹੁ; ਸੋ ਇਹੁ ਨਾਹਿ ॥
jo ihu jaanahu; so ihu naeh |
Sant Singh KhalsaThat which is known, does not exist.
Manmohan SinghWhat it is thought to be, that it is not.
Manmohan Singh (Punjabi)ਜੋ ਇਹ ਖਿਆਲ ਕੀਤੀ ਜਾਂਦੀ ਹੈ, ਉਹ ਇਹ ਨਹੀਂ ਹੈ।
Fareedkot Teekaਜੋ ਇਹ ਸੰਸਾਰ ਇਸ ਜੀਵ ਮੇਂ ਜਾਨਤੇ ਹੌ ਸੋ ਏਹ ਨਹੀਂ ਹੈ, ਭਾਵ ਏਹੁ ਆਤਮਾ ਕਾ ਸਰੂਪ ਹੈ॥
Prof. Sahib Singhਹੇ ਭਾਈ! ਤੁਸੀ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ।ਪਦ ਅਰਥ ਜੋ = ਜਿਹੋ ਜਿਹਾ। ਜਾਣਹੁ = ਤੁਸੀ ਸਮਝਦੇ ਹੋ। ਇਹੁ = ਇਹ ਜੀਵਾਤਮਾ ਨੂੰ। ਸੋ = ਉਹੋ ਜਿਹਾ।
SikhNet (Spanish)Lo que uno piensa que el hombre es, eso es lo que no es y aquél que conoce eso,
ਜਾਨਣਹਾਰੇ ਕਉ ਬਲਿ ਜਾਉ ॥
jaananahaare kau bal jaau |
Sant Singh KhalsaI am a sacrifice to the one who knows this.
Manmohan SinghHe who knows this, unto Him I am a sacrifice.
Manmohan Singh (Punjabi)ਜੋ ਇਸ ਨੂੰ ਜਾਣਦਾ ਹੈ, ਉਸ ਉਤੋਂ ਮੈਂ ਵਾਰਣੇ ਜਾਂਦਾ ਹਾਂ।
Fareedkot Teekaਜਿਸ ਨੇ ਐਸੇ ਜਥਾਰਥ ਸਰੂਪ ਕੋ ਜਾਣਿਆ ਹੈ ਤਿਸ ਕੇ ਹਮ ਬਲਿਹਾਰ ਜਾਤੇ ਹੈਂ॥
Prof. Sahib Singhਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ।ਪਦ ਅਰਥ ਕਉ = ਨੂੰ, ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।
SikhNet (Spanish)a él le ofrezco mi vida en sacrificio
ਕਹੁ ਨਾਨਕ ਗੁਰਿ; ਭਰਮੁ ਚੁਕਾਇਆ ॥
kahu naanak gur; bharam chukaaeaa |
Sant Singh KhalsaSays Nanak, the Guru has dispelled my doubt.
Manmohan SinghSays Nanak, the Guru has dispelled my doubt.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਗੁਰਦੇਵ ਜੀ ਨੇ ਮੇਰਾ ਸ਼ੱਕ ਸ਼ੁਬ੍ਹਾ ਨਵਿਰਤ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਗੁਰੋਂ ਨੇ ਭਰਮੁ (ਚੁਕਾਇਆ) ਦੂਰ ਕੀਆ ਹੈ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ,ਪਦ ਅਰਥ ਗੁਰਿ = ਗੁਰੂ ਨੇ। ਭਰਮੁ = ਭੁਲੇਖਾ।
SikhNet (Spanish)Dice Nanak, me he desecho de todas mis dudas por la Gracia del Guru,
ਨਾ ਕੋਈ ਮਰੈ; ਨ ਆਵੈ ਜਾਇਆ ॥੪॥੧੦॥
naa koee marai; na aavai jaaeaa |4|10|
Sant Singh KhalsaNo one dies; no one comes or goes. ||4||10||
Manmohan SinghNo one dies, nor any one comes or goes.
Manmohan Singh (Punjabi)ਨਾਂ ਕੋਈ ਮਰਦਾ ਹੈ, ਨਾਂ ਕੋਈ ਆਉਂਦਾ ਜਾਂਦਾ ਹੈ।
Fareedkot Teekaਤਿਸ ਕੇ ਨਿਸਚੇ ਮੇਂ ਨਾ ਕੋਈ ਆਵਤਾ ਅਰਥਾਤ ਜਨਮਤਾ ਹੈ ਔਰੁ ਨ ਕੋਈ ਮਰ ਕੇ ਕਹੀਂ ਜਾਤਾ ਹੈ, ਭਾਵ ਸੇ ਏਕ ਰਸ ਹੀ ਪ੍ਰਮਾਤਮਾ ਹੈ॥੪॥੧੦॥☬ਗੁਰੂ ਜੀ ਉਪਾਸਨਾ ਕਾ ਉਪਦੇਸ਼ ਕਰਤੇ ਹੈਂ:
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ॥੪॥੧੦॥ਪਦ ਅਰਥ ਆਵੈ = ਜੰਮਦਾ ਹੈ। ਜਾਇਆ = ਮਰਦਾ ਹੈ ॥੪॥੧੦॥
SikhNet (Spanish)y ahora nadie muere por mí, ni va ni viene. (4-10)