ੴ

ਸਿੱਖਬਾਣੀ · SikhBani

Ang 885

Sri Guru Granth Sahib · Raag Raamkalee · 4 shabads, 54 lines
Translations
Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਓਅੰਕਾਰਿ ਏਕ ਧੁਨਿ ਏਕੈ; ਏਕੈ ਰਾਗੁ ਅਲਾਪੈ ॥

oankaar ek dhun ekai; ekai raag alaapai |

Sant Singh KhalsaHe sings the song of the One Universal Creator; he sings the tune of the One Lord.
Manmohan SinghThe Lord's eulogist imbibes love for the one and sings the melody of but one God.
Manmohan Singh (Punjabi)ਸਾਹਿਬ ਦਾ ਕੀਰਤਨੀਆਂ ਇੱਕ ਨਾਲ ਹੀ ਲਗਨ ਲਾਉਂਦਾ ਹੈ ਅਤੇ ਕੇਵਲ ਇੱਕ ਵਾਹਿਗੁਰੂ ਦਾ ਹੀ ਤਰਾਨਾ ਗਾਉਂਦਾ ਹੈ।
Fareedkot Teekaਏਕੋ ਏਕ ਜੋ ਓਅੰਕਾਰ ਨਾਮ ਕੀ ਧੁਨੀ ਮੁਖ ਤੇ ਨਿਕਾਸਤੇ ਹੈਂ, ਏਹੀ ਏਕ ਰਾਗ ਅਲਾਪਤੇ ਹੈਂ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ) ਸਿਰਫ਼ ਇਕ ਪਰਮਾਤਮਾ (ਦੇ ਚਰਨਾਂ) ਵਿਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,

ਪਦ ਅਰਥ ਏਕੈ ਓਅੰਕਾਰਿ = (ਕੇਵਲ) ਇਕ ਪਰਮਾਤਮਾ ਵਿਚ। ਏਕ ਧੁਨਿ = ਇਕੋ ਲਗਨ, ਹਰ ਵੇਲੇ ਦੀ ਸੁਰਤਿ। ਏਕੈ ਰਾਗੁ = ਇਕ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਦਾ ਰਾਗੁ। ਅਲਾਪੈ = ਉਚਾਰਦਾ ਹੈ।

SikhNet (Spanish)Aquél que canta la Melodía del Creador Universal, que se entona en el Señor,

ਏਕਾ ਦੇਸੀ. ਏਕੁ ਦਿਖਾਵੈ; ਏਕੋ ਰਹਿਆ ਬਿਆਪੈ ॥

ekaa desee. ek dikhaavai; eko rahiaa biaapai |

Sant Singh KhalsaHe lives in the land of the One Lord, shows the way to the One Lord, and remains attuned to the One Lord.
Manmohan SinghHe abides in the country of One God, shows the way to One God and sees the One Lord pervading all.
Manmohan Singh (Punjabi)ਉਹ ਇੱਕ ਵਾਹਿਗੁਰੂ ਦੇ ਦੇਸ਼ ਅੰਦਰ ਵੱਸਦਾ ਹੈ, ਇਕ ਵਾਹਿਗੁਰੂ ਦਾ ਮਾਰਗ ਵਿਖਾਲਦਾ ਹੈ ਅਤੇ ਇਕ ਸੁਆਮੀ ਨੂੰ ਹੀ ਸਾਰੇ ਵਿਆਪਕ ਦੇਖਦਾ ਹੈ।
Fareedkot Teekaਜੋ ਗੁਰਮੁਖਿ ਏਕ ਬ੍ਰਹਮ ਕੇ ਦੇਸੀ ਹੈਂ ਵਹੁ ਜਗ੍ਯਾਸੂਓਂ ਕੋ ਭੀ ਏਕ ਬ੍ਰਹਮ ਹੀ ਦਿਖਾਵਤੇ ਹੈਂ॥☬ਪ੍ਰਸ਼ਨ ਵਹੁ ਬ੍ਰਹਮ ਕਹਾਂ ਹੈ?☬ਉਤਰ: ਵਹੁ ਬ੍ਰਹਮ ਸਰਬ ਮੈਂ ਵਿਆਪ ਰਹਿਆ ਹੈ॥
Prof. Sahib Singhਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ।

ਪਦ ਅਰਥ ਏਕਾ ਦੇਸੀ = (ਸਿਰਫ਼) ਇਕ ਪ੍ਰਭੂ ਦੇ ਦੇਸ ਦਾ ਵਾਸੀ। ਏਕੁ ਦਿਖਾਵੈ = (ਹੋਰਨਾਂ ਨੂੰ ਭੀ) ਇਕ ਪ੍ਰਭੂ ਦਾ ਹੀ ਦਰਸ਼ਨ ਕਰਾਂਦਾ ਹੈ। ਏਕੋ = ਇਕ ਪਰਮਾਤਮਾ ਹੀ।

SikhNet (Spanish)quien vive en Su Tierra, refleja Su Gloria, permanece por siempre entonado en el Único Señor

ਏਕਾ ਸੁਰਤਿ. ਏਕਾ ਹੀ ਸੇਵਾ; ਏਕੋ ਗੁਰ ਤੇ ਜਾਪੈ ॥੧॥

ekaa surat. ekaa hee sevaa; eko gur te jaapai |1|

Sant Singh KhalsaHe centers his consciousness on the One Lord, and serves only the One Lord, who is known through the Guru. ||1||
Manmohan SinghHe visualises One God, serves only the One Lord, who is known through the Guru.
Manmohan Singh (Punjabi)ਉਹ ਇਕ ਹਰੀ ਦਾ ਦਧਿਆਨ ਧਾਰਦਾ ਹੈ, ਕੇਵਲ ਇਕ ਪ੍ਰਭੂ ਦੀ ਹੀ ਘਾਲ ਕਮਾਉਂਦਾ ਹੈ ਜੋ ਗੁਰਾਂ ਦੇ ਰਾਹੀਂ ਜਾਣਿਆਂ ਜਾਂਦਾ ਹੈ।
Fareedkot Teekaਜਿਸ ਏਕ ਕੀ ਹੀ (ਸੁਰਤਿ) ਸੁਸਟੂ ਪ੍ਰੀਤੀ ਹੈ ਤਿਸ ਏਕ ਕੀ ਵੀ ਵਹੁ ਸੇਵਾ ਕਰਤੇ ਹੈਂ॥☬ਪ੍ਰਸ਼ਨ: ਵਹੁ ਏਕ ਕਿਸ ਤੇ ਜਾਣੀਤਾ ਹੈ?☬ਉਤਰ: ਵਹੁ ਏਕ ਬ੍ਰਹਮ ਗੁਰੋਂ ਤੇ ਜਾਣੀਤਾ ਹੈ॥੧॥
Prof. Sahib Singhਉਸ ਦੀ ਸੁਰਤ ਸਿਰਫ਼ ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ ॥੧॥

ਪਦ ਅਰਥ ਏਕਿ ਸੁਰਤਿ = ਇਕ ਪ੍ਰਭੂ ਦਾ ਹੀ ਧਿਆਨ। ਸੇਵਾ = ਭਗਤੀ। ਗੁਰ ਤੇ = ਗੁਰੂ ਤੋਂ। ਜਾਪੈ = ਜਪਦਾ ਹੈ ॥੧॥

SikhNet (Spanish)Centra su Conciencia en el Señor, sirve a ese Señor, quien es conocido a través del Guru. (1)

ਭਲੋ ਭਲੋ; ਰੇ ਕੀਰਤਨੀਆ ॥

bhalo bhalo; re keerataneea |

Sant Singh KhalsaBlessed and good is such a kirtanee, who sings such Praises.
Manmohan SinghO praise-worthy, praise, praise-worthy is such an eulogist.
Manmohan Singh (Punjabi)ਓ ਸ਼ਲਾਘਾ-ਯੋਗ, ਸ਼ਲਾਘਾ ਯੋਗ ਹੈ ਐਹੋ ਜਿਹਾ ਜੱਸ ਗਾਉਣ ਵਾਲਾ।
Fareedkot Teekaਵਹੁ ਕੀਰਤਨੀਆਂ ਅਰਥਾਤ ਕੀਰਤਨ ਕਰਨੇਹਾਰਾ ਮਨ ਬਾਣੀ ਕਰ ਕੇ ਭਲਾ ਹੈ॥
Prof. Sahib Singhਹੇ ਭਾਈ! ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ,

ਪਦ ਅਰਥ ਰੇ = ਹੇ ਭਾਈ! ਭਲੋ ਕੀਰਤਨੀਆ = ਚੰਗਾ ਕੀਰਤਨੀ। ਕੀਰਤਨੀਆ = ਕੀਰਤਨ ਕਰਨ ਵਾਲਾ ਰਾਸਧਾਰੀਆ।

SikhNet (Spanish)Oh Bendito sea tal ser embebido en su Kirtan que entona tal Alabanza,

ਰਾਮ ਰਮਾ; ਰਾਮਾ ਗੁਨ ਗਾਉ ॥

raam ramaa; raamaa gun gaau |

Sant Singh KhalsaHe sings the Glorious Praises of the Lord,
Manmohan SinghHe sings the praise of the Omnipresent Lord Master,
Manmohan Singh (Punjabi)ਉਹ ਸਰਬ ਵਿਆਪਕ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ,
Fareedkot Teeka(ਰਾਮਾ) ਹੇ ਭਾਈ ਜੋ (ਰਾਮ) ਲਛਮੀ ਪਤੀ ਰਾਮ ਕੇ ਗੁਨ ਗਾਵਤਾ ਹੈ; ਹੇ ਜੀਵ! ਰਾਮ ਮੇਂ (ਰਮਾ) ਰਮ ਕਰ ਕੇ ਰਾਮ ਕੇ ਗੁਨ ਗਾਉ॥
Prof. Sahib Singhਜੇਹੜਾ ਮਨੁੱਖ ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ,

ਪਦ ਅਰਥ ਰਮਾ = ਸਰਬ-ਵਿਆਪਕ। ਗਾਉ = ਗਾਂਦਾ ਹੈ।

SikhNet (Spanish)él canta las Alabanzas del Señor

ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥

chhodd maaeaa ke dhandh suaau |1| rahaau |

Sant Singh Khalsaand renounces the entanglements and pursuits of Maya. ||1||Pause||
Manmohan Singh, shedding all the relishes of the worldly pursuits. Pause.
Manmohan Singh (Punjabi)ਸੰਸਾਰੀ ਪੁਆੜਿਆਂ ਦੇ ਸਾਰੇ ਸੁਆਦਾਂ ਨੂੰ ਤਿਆਗ ਕੇ। ਠਹਿਰਾਓ।
Fareedkot Teekaਔਰ ਮਾਇਆ ਕੇ ਧੰਧਿਆਂ ਕਾ (ਸੁਆਉ) ਸੁਆਦ ਵਾ ਲਾਭ ਛੋਡ ਦੀਆ ਹੈ॥੧॥ ਰਹਾਉ ॥
Prof. Sahib Singhਅਤੇ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ) ॥੧॥ ਰਹਾਉ ॥

ਪਦ ਅਰਥ ਸੁਆਉ = ਸੁਆਰਥ, ਖ਼ੁਦ-ਗ਼ਰਜ਼ੀ ॥੧॥ ਰਹਾਉ ॥

SikhNet (Spanish)y renuncia a los enredos de Maya. (1-Pausa)

ਪੰਚ ਬਜਿਤ੍ਰ ਕਰੇ ਸੰਤੋਖਾ; ਸਾਤ ਸੁਰਾ ਲੈ ਚਾਲੈ ॥

panch bajitr kare santokhaa; saat suraa lai chaalai |

Sant Singh KhalsaHe makes the five virtues, like contentment, his musical instruments, and plays the seven notes of the love of the Lord.
Manmohan SinghThe five virtues, like contentment, he makes his musical instruments and walking in the Lord's Love his seven notes.
Manmohan Singh (Punjabi)ਸੰਤੁਸ਼ਟਤਾ ਜੈਸੀਆਂ ਪੰਜ ਨੇਕੀਆਂ ਨੂੰ, ਉਹ ਆਪਣੇ ਸੰਗੀਤਕ ਸਾਜ਼ ਬਣਾਉਂਦਾ ਹੈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਟੁਰਨ ਨੂੰ ਆਪਣੀਆਂ ਸਤ ਸੁਰਾਂ।
Fareedkot Teekaਪੁਨਹ ਪੰਚ ਸੰਤੋਖਾਦਿ ਗੁਣ ਏਹ ਪੰਚ ਵਾਜੇ ਕਰੇ ਹੈਂ ਔ ਸਾਤ ਸੁਰ ਅਰਥਾਤ ਕਰਣਾ, ਮੈਤ੍ਰੀ, ਮੁਦਤਾ, ਅਪੇਖਿਆ, ਸ਼ਾਂਤੀ, ਸ੍ਰਧਾ, ਖਿਮਾ, ਇਨ ਕੀ (ਲੈ) ਪ੍ਰੀਤੀ ਮੇਂ ਚਲਤੇ ਹੈਂ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ ਸਤ) ਸੰਤੋਖ (ਆਦਿਕ ਗੁਣਾਂ) ਨੂੰ ਪੰਜ (ਕਿਸਮ ਦੇ) ਸਾਜ ਬਣਾਂਦਾ ਹੈ, ਪ੍ਰਭੂ-ਚਰਨਾਂ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੈ-ਇਹੀ ਉਸ ਵਾਸਤੇ (ਸਾ, ਰੇ ਆਦਿਕ) ਸੱਤ ਸੁਰਾਂ (ਦਾ ਆਲਾਪ ਹੈ)।

ਪਦ ਅਰਥ ਬਜਿਤ੍ਰ = ਵਾਜੇ, ਸਾਜ। ਸੰਤੋਖਾ = ਸਤ ਸੰਤੋਖ ਦਇਆ ਆਦਿਕ ਨੂੰ। ਸਾਤ ਸੁਰਾ = ਸੱਤ (ਸਾ, ਰੇ, ਗਾ, ਮਾ, ਪਾ, ਧਾ, ਨੀ,) ਸੁਰਾਂ। ਲੈ = ਲੀਨਤਾ ਵਿਚ, ਪ੍ਰਭੂ-ਚਰਨਾਂ ਵਿਚ ਮਗਨ ਰਹਿ ਕੇ। ਚਾਲੈ = ਤੁਰਦਾ ਹੈ, ਕਿਰਤ = ਕਾਰ ਕਰਦਾ ਹੈ।

SikhNet (Spanish)Los Méritos como la paciencia son sus instrumentos musicales y las notas son el sumergir su ser en Dios.

ਬਾਜਾ ਮਾਣੁ ਤਾਣੁ ਤਜਿ ਤਾਨਾ; ਪਾਉ. ਨ ਬੀਗਾ ਘਾਲੈ ॥

baajaa maan taan taj taanaa; paau. na beegaa ghaalai |

Sant Singh KhalsaThe notes he plays are the renunciation of pride and power; his feet keep the beat on the straight path.
Manmohan SinghThe forsaking of pride of his power, makes the note of his musical instrument and places not his foot in the crooked path.
Manmohan Singh (Punjabi)ਆਪਣੇ ਬਲ ਦੇ ਹੰਕਾਰ ਤਿਆਗਣ ਨੂੰ ਉਹ ਆਪਣੇ ਸੰਗੀਤਕ ਯੰਤਰ ਦੀ ਲੈਅ ਸੁਰ ਬਣਾਉਂਦਾ ਹੈ ਅਤੇ ਆਪਣਾ ਪੈਰ ਟੇਢੇ ਮਾਰਗ ਅੰਦਰ ਨਹੀਂ ਰੱਖਦਾ।
Fareedkot Teekaਬਾਜਾ ਇਹ ਹੈ, ਜੋ ਮਾਣ ਤ੍ਯਾਗ੍ਯਾ ਹੈ ਔ ਸੰਸਾਰ ਕਾ ਬਲੁ ਤਿਆਗਿਆ ਹੈ, ਏਹੀ ਤਾਨਾ ਕਾ ਲ੍ਯਾਉਣਾ ਹੈ। ਪੁਨਹ ਜੋ (ਪਾਉ) ਬੁਧੀ ਕੋ ਕੁਮਾਰਗ ਮੇਂ ਨਹੀਂ ਪਾਉਤੇ, ਏਹ ਨਿਰਾਕਾਰੀ ਹੈ॥
Prof. Sahib Singhਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ-ਇਹੀ ਉਸ ਦਾ ਵਾਜਾ (ਵਜਾਣਾ) ਹੈ। ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ-ਇਹੀ ਉਸ ਵਾਸਤੇ ਤਾਨ-ਪਲਟਾ (ਆਲਾਪ) ਹੈ।

ਪਦ ਅਰਥ ਮਾਣੁ ਤਾਣੁ = ਅਹੰਕਾਰ, ਆਪਣੀ ਤਾਕਤ ਦਾ ਭਰੋਸਾ। ਤਜਿ = ਤਜੇ, ਤਿਆਗਦਾ ਹੈ। ਤਾਨਾ = ਤਾਨ-ਪਲਟਾ। ਬੀਗਾ = ਵਿੰਗਾ। ਪਾਉ ਨ ਬੀਗਾ ਘਾਲੈ = ਵਿੰਗਾ ਪੈਰ ਨਹੀਂ ਧਰਦਾ, ਮੰਦੇ ਪਾਸੇ ਨਹੀਂ ਜਾਂਦਾ।

SikhNet (Spanish)El controlar su ego es su flauta, el hacer a un lado su vanagloria son sus notas y dirigir sus pasos hacia la Verdad de Dios.

ਫੇਰੀ ਫੇਰੁ. ਨ ਹੋਵੈ ਕਬ ਹੀ; ਏਕੁ ਸਬਦੁ ਬੰਧਿ ਪਾਲੈ ॥੨॥

feree fer. na hovai kab hee; ek sabad bandh paalai |2|

Sant Singh KhalsaHe does not enter the cycle of reincarnation ever again; he keeps the One Word of the Shabad tied to the hem of his robe. ||2||
Manmohan SinghHe ties the One. Name to his skirt and enters not the circuit of coming and going ever again.
Manmohan Singh (Punjabi)ਉਹ ਇਕ ਨਾਮ ਨੂੰ ਆਪਦੇ ਪੱਲੇ ਨਾਲ ਬੰਨ੍ਹ ਲੈਂਦਾ ਹੈ ਅਤੇ ਕਦਾਚਿੱਤ ਮੁੜ ਕੇ ਆਉਣ ਤੇ ਜਾਣ ਦੇ ਗੇੜੇ ਵਿੱਚ ਨਹੀਂ ਪੈਂਦਾ।
Fareedkot Teekaਫੇਰੀ ਏਹੀ ਲੇਤੇ ਹੈਂ, ਜੋ ਚੌਰਾਸੀ ਮੇਂ ਤਿਨ ਕਾ ਕਬੀ ਫੇਰਾ ਨਹੀਂ ਹੋਤਾ, ਭਾਵ ਚੁਰਾਸੀ ਤੇ ਰਹਤ ਹੋ ਜਾਤਾ ਹੈ, ਪੁਨਹ ਗੁਰ ਉਪਦੇਸ਼ ਰੂਪ ਹੀ ਖਰਚ ਪਲੇ ਮੇਂ ਬਾਂਧਿਆ ਹੈ॥੨॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ੍ਹੀ ਰੱਖਦਾ ਹੈ (ਹਿਰਦੇ ਵਿਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ) ਕਦੇ ਜਨਮ-ਮਰਨ ਦਾ ਗੇੜ ਨਹੀਂ ਹੁੰਦਾ-ਇਹੀ (ਰਾਸ ਪਾਣ ਵੇਲੇ) ਉਸ ਦੀ ਨਾਚ-ਭੁਆਂਟਣੀ ਹੈ ॥੨॥

ਪਦ ਅਰਥ ਫੇਰੀ = ਨਿਰਤਕਾਰੀ ਵੇਲੇ ਭੁਆਂਟਣੀ। ਫੇਰੁ = ਜਨਮ ਮਰਨ ਦਾ ਗੇੜ। ਬੰਧਿ = ਬੰਧੇ, ਬੰਨ੍ਹਦਾ ਹੈ। ਪਾਲੈ = ਪੱਲੇ ॥੨॥

SikhNet (Spanish)Y ese baile que realiza lo hace trascender los planos materiales y así amarra la Palabra Divina del Shabd a su propio ser. (2)

ਨਾਰਦੀ; ਨਰਹਰ ਜਾਣਿ ਹਦੂਰੇ ॥

naaradee; narahar jaan hadoore |

Sant Singh KhalsaTo play like Naarad, is to know that the Lord is ever-present.
Manmohan SinghTo shed his sorrows is for him the tinkling of anklets.
Manmohan Singh (Punjabi)ਨਾਰਦ ਦੀ ਤਰ੍ਹਾਂ ਖੇਲਣਾ, ਉਸ ਲਈ ਪ੍ਰਭੂ ਨੂੰ ਐਨ ਹਾਜ਼ਰ ਨਾਜ਼ਰ ਅਨੁਭਵ ਕਰਨਾ ਹੈ।
Fareedkot Teekaਨਾਰਦ ਕੀ ਨਿਰਤ ਏਹ ਹੈ, ਜੋ ਪਰਮੇਸ੍ਵਰ ਕੋ ਹਜੂਰ ਅਰਥਾਤ ਪਾਸ ਹੀ ਜਾਣਿਆ ਹੈ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ) ਪਰਮਾਤਮਾ ਨੂੰ (ਸਦਾ ਆਪਣੇ) ਅੰਗ-ਸੰਗ ਜਾਣਦਾ ਹੈ-ਇਹ ਹੈ ਉਸ ਦੇ ਵਾਸਤੇ ਨਾਰਦ-ਭਗਤੀ ਵਾਲਾ ਨਾਚ।

ਪਦ ਅਰਥ ਨਾਰਦੀ = ਨਾਰਦ ਵਾਲੀ ਨਿਰਤਕਾਰੀ। ਨਰਹਰ = ਪਰਮਾਤਮਾ। ਹਦੂਰੇ = ਹਾਜ਼ਰ ਨਾਜ਼ਰ, ਅੰਗ-ਸੰਗ।

SikhNet (Spanish)Jugar como Narad, el Sabio cantor, es para él el ver la Presencia del Señor por todas partes.

ਘੂੰਘਰ ਖੜਕੁ; ਤਿਆਗਿ ਵਿਸੂਰੇ ॥

ghoonghar kharrak; tiaag visoore |

Sant Singh KhalsaThe tinkling of the ankle bells is the shedding of sorrows and worries.
Manmohan SinghTo shed his sorrows is for him the tinkling of anklets.
Manmohan Singh (Punjabi)ਆਪਣਿਆਂ ਗਮਾਂ ਨੂੰ ਛੱਡਣਾਂ ਉਸ ਲਈ ਘੁੰਗਰੂਆਂ ਦੀ ਛਣਛਣਾਹਟ ਹੈ।
Fareedkot Teekaਘੁੰਘਰੂਆਂ ਕਾ (ਖੜਕੁ) ਸਬਦ ਏਹੀ ਹੈ, ਜੋ ਝੋਰਿਆਂ ਕੋ ਤਿਆਗਿਆ ਹੈ॥
Prof. Sahib Singh(ਇਸ ਤਰ੍ਹਾਂ) ਉਹ (ਦੁਨੀਆ ਦੇ ਸਾਰੇ) ਚਿੰਤਾ-ਝੋਰੇ ਤਿਆਗ ਦੇਂਦਾ ਹੈ-ਇਹ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ।

ਪਦ ਅਰਥ ਘੂੰਘਰ ਖੜਕੁ = ਘੁੰਘਰੂਆਂ ਦਾ ਖੜਾਕ। ਵਿਸੂਰ = ਚਿੰਤਾ-ਝੋਰੇ।

SikhNet (Spanish)El quitarse de las aflicciones terrenas es para él el colgarse las campanitas de los tobillos;

ਸਹਜ ਅਨੰਦ ਦਿਖਾਵੈ ਭਾਵੈ ॥

sehaj anand dikhaavai bhaavai |

Sant Singh KhalsaThe dramatic gestures of acting are celestial bliss.
Manmohan SinghTo abide in celestial beatitude is exhibiting his dalliance.
Manmohan Singh (Punjabi)ਬੈਕੁੰਠੀ ਪ੍ਰਸੰਨਤਾ ਅੰਦਰ ਵੱਸਣਾ ਉਸ ਦਾ ਆਪਣਾ ਹਾਵ-ਭਾਵ ਵਿਖਾਲਣਾ ਹੈ।
Fareedkot Teekaਜੋ ਆਤਮਾਨੰਦ ਪ੍ਰਾਪਤਿ ਹੈ ਤਿਸ ਕਾ ਨਿਰੂਪਨ ਇਹ ਭਾਵ ਦਿਖਾਵਤੇ ਹੈਂ॥
Prof. Sahib Singh(ਪ੍ਰਭੂ ਦੇ ਦਰ ਦਾ ਰਾਸਧਾਰੀਆ) ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ (ਮਾਨੋ, ਉਹ) ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ।

ਪਦ ਅਰਥ ਸਹਜ ਅਨੰਦ = ਆਤਮਕ ਅਡੋਲਤਾ ਦਾ ਅਨੰਦ। ਭਾਵੈ = ਹਾਵ-ਭਾਵ, ਕਲੋਲ।

SikhNet (Spanish)sus gestos amorosos son el habitar siempre en la Paz del Equilibrio.

ਏਹੁ ਨਿਰਤਿਕਾਰੀ; ਜਨਮਿ. ਨ ਆਵੈ ॥੩॥

ehu niratikaaree; janam. na aavai |3|

Sant Singh KhalsaSuch a dancer is not reincarnated again. ||3||
Manmohan SinghSuch a dancer is born not again.
Manmohan Singh (Punjabi)ਐਹੋ ਜਿਹਾ ਨਚਾਰ ਮੁੜ ਕੇ ਜਨਮ ਨਹੀਂ ਧਾਰਦਾ।
Fareedkot Teekaਇਸ ਨਿਰਤ ਕੇ ਕਰਨੇ ਵਾਲੇ ਜਨਮ ਮੇਂ ਨਹੀਂ ਆਵਤੇ ਹੈਂ॥੩॥
Prof. Sahib Singhਹੇ ਭਾਈ! ਜੇਹੜਾ ਭੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੩॥

ਪਦ ਅਰਥ ਨਿਰਤਿਕਾਰੀ = ਨਾਚ, ਮੂਰਤੀ ਦੀ ਪੂਜਾ ਵੇਲੇ ਨਾਚ। ਜਨਮਿ = ਜਨਮ ਵਿਚ ॥੩॥

SikhNet (Spanish)Este tipo de bailarín no regresa más al mundo de las formas. (3)

ਜੇ ਕੋ ਅਪਨੇ ਠਾਕੁਰ ਭਾਵੈ ॥

je ko apane tthaakur bhaavai |

Sant Singh KhalsaIf anyone, out of millions of people, becomes pleasing to his Lord and Master,
Manmohan SinghIf any one becomes pleasing to his Lord,
Manmohan Singh (Punjabi)ਜੇਕਰ ਕੋਈ ਜਣਾ ਆਪਣੇ ਸਾਈਂ ਨੂੰ ਚੰਗਾ ਲੱਗਣ ਲੱਗ ਜਾਵੇ,
Fareedkot Teeka(ਜੇ) ਜੋ ਕੋਈ ਪੁਰਸ਼ ਅਪਨੇ ਠਾਕੁਰ ਕੋ ਭਾਇ ਜਾਵੇ॥
Prof. Sahib Singhਹੇ ਭਾਈ! ਜੇ ਕ੍ਰੋੜਾਂ ਵਿਚੋਂ ਕੋਈ ਮਨੁੱਖ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,

ਪਦ ਅਰਥ ਕੋ = ਕੋਈ ਮਨੁੱਖ। ਠਾਕੁਰ ਭਾਵੈ = ਪਰਮਾਤਮਾ ਨੂੰ ਪਿਆਰਾ ਲੱਗਦਾ ਹੈ।

SikhNet (Spanish)Aquél con quien Dios está complacido,

ਕੋਟਿ ਮਧਿ; ਏਹੁ ਕੀਰਤਨੁ ਗਾਵੈ ॥

kott madh; ehu keeratan gaavai |

Sant Singh KhalsaHe sings the Lord's Praises in this way.
Manmohan Singhout of millions that mortal alone thus sings the Lord's praise.
Manmohan Singh (Punjabi)ਕ੍ਰੋੜਾਂ ਵਿਚੋਂ ਉਹ ਪ੍ਰਾਣੀ ਹੀ ਇਸ ਤਰ੍ਹਾਂ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸੋ ਕੋਈ ਕ੍ਰੋੜੋਂ ਮੇਂ ਸੇ ਏਕ ਇਸ ਕੀਰਤਨ ਕੋ ਗਾਵਤਾ ਹੈ॥
Prof. Sahib Singhਤਾਂ ਉਹ (ਪ੍ਰਭੂ ਦਾ) ਇਹ ਕੀਰਤਨ ਗਾਂਦਾ ਹੈ।

ਪਦ ਅਰਥ ਕੋਟਿ ਮਧਿ = ਕ੍ਰੋੜਾਂ ਵਿਚੋਂ।

SikhNet (Spanish)ese ser extraordinario canta en realidad la Alabanza del Señor

ਸਾਧਸੰਗਤਿ ਕੀ ਜਾਵਉ ਟੇਕ ॥

saadhasangat kee jaavau ttek |

Sant Singh KhalsaI have taken the Support of the Saadh Sangat, the Company of the Holy.
Manmohan SinghSays Nanak, I repair to the support of the society of saints.
Manmohan Singh (Punjabi)ਗੁਰੂ ਜੀ ਆਖਦੇ ਹਨ ਮੈਂ, ਸਾਧ ਸੰਗਤ ਦਾ ਆਸਰਾ ਲੈਂਦਾ ਹਾਂ।
Fareedkot Teekaਐਸੇ ਜੋ (ਸਾਧ) ਸ੍ਰੇਸਟ ਹੈਂ ਤਿਨ ਕੀ ਸੰਗਤ ਕੇ (ਟੇਕ) ਆਸਰੇ ਜਾਤਾ ਹੈ॥
Prof. Sahib Singhਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ,

ਪਦ ਅਰਥ ਜਾਵਉ = ਜਾਵਉਂ, ਮੈਂ ਜਾਂਦਾ ਹਾਂ। ਟੇਕ = ਸਰਨ।

SikhNet (Spanish)y vive en la Saad Sangat, la Sociedad de los Santos,

ਕਹੁ ਨਾਨਕ; ਤਿਸੁ ਕੀਰਤਨੁ ਏਕ ॥੪॥੮॥

kahu naanak; tis keeratan ek |4|8|

Sant Singh KhalsaSays Nanak, the Kirtan of the One Lord's Praises are sung there. ||4||8||
Manmohan SinghThey sing there the praise of the one Lord alone.
Manmohan Singh (Punjabi)ਉਹ ਓਥੇ ਕੇਵਲ ਇਕ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਕੋ ਏਕ ਬ੍ਰਹਮ ਕੀ ਪ੍ਰਾਪਤੀ ਕਾ ਹੇਤੂ ਪੂਰਬਉਕਤ ਕੀਰਤਨੁ ਮਿਲਤਾ ਹੈ॥੪॥੮॥☬ਜਹਾਂਗੀਰ ਬਾਦਸ਼ਾਹ ਨੇ ਗੁਰੂ ਜੀ ਸੇ ਪੂਛਾ ਕਿ ਹਿੰਦੂਆਂ ਕਾ ਪੱਖ ਅਧਕ ਹੈ ਵਾ ਮੁਸਲਮਾਨੋਂ ਕਾ, ਤਥਾ ਪ੍ਰਭੂ ਸਾਹਿਬ ਏਕ ਵਾ ਦੋ ਹੈਂ? ਤਿਸ ਪ੍ਰਤੀ ਪਖੋਂ ਕੋ ਬਰਾਬਰ ਰਖ ਕਰ ਹੁਕਮ ਮੰਨਣੇ ਵਾਲੇ ਕੀ ਅਧਿਕਤਾ ਦਿਖਾਵਤੇ ਹੈਂ:
Prof. Sahib Singhਕਿਉਂਕਿ ਨਾਨਕ ਆਖਦਾ ਹੈ- (ਸਾਧ ਸੰਗਤਿ ਨੂੰ ਕੀਰਤਨ ਹੀ ਜ਼ਿੰਦਗੀ ਦਾ) ਇਕੋ ਇਕ ਸਹਾਰਾ ਹੈ ॥੪॥੮॥

ਪਦ ਅਰਥ ਤਿਸੁ = ਉਸ (ਸਾਧ ਸੰਗਤਿ) ਦਾ। ਏਕ = ਇਕੋ ਟੇਕ, ਇਕੋ ਆਸਰਾ ॥੪॥੮॥

SikhNet (Spanish)pues sólo ahí se canta la Alabanza de Dios. (4-8)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕੋਈ ਬੋਲੈ ਰਾਮ ਰਾਮ; ਕੋਈ ਖੁਦਾਇ ॥

koee bolai raam raam; koee khudaae |

Sant Singh KhalsaSome call Him, 'Raam, Raam', and some call Him, 'Khudaa-i'.
Manmohan SinghSome call on the Lord, "Ram, Ram" and some "Khuda".
Manmohan Singh (Punjabi)ਕਈ ਸੁਆਮੀ ਨੂੰ ਰਾਮ, ਰਾਮ ਆਖਦੇ ਹਨ ਅਤੇ ਕਈ ਖੁਦਾ।
Fareedkot Teekaਕੋਈ ਹਿੰਦੂ ਤੋ ਰਾਮ ਰਾਮ ਬੋਲਤੇ ਹੈਂ (ਕੋਈ) ਮੁਸਲਮਾਨ ਉਸ ਕੋ ਖੁਦਾਇ ਕਹਤੇ ਹੈਂ॥
Prof. Sahib Singhਹੇ ਭਾਈ! ਕੋਈ ਮਨੁੱਖ (ਪਰਮਾਤਮਾ ਦਾ ਨਾਮ) 'ਰਾਮ ਰਾਮ' ਉਚਾਰਦਾ ਹੈ, ਕੋਈ ਉਸ ਨੂੰ 'ਖ਼ੁਦਾਇ, ਖ਼ੁਦਾਇ' ਆਖਦਾ ਹੈ।
SikhNet (Spanish)Algunos Te llaman Ram, otros Khudá,

ਕੋਈ ਸੇਵੈ ਗੁਸਈਆ; ਕੋਈ ਅਲਾਹਿ ॥੧॥

koee sevai guseea; koee alaeh |1|

Sant Singh KhalsaSome serve Him as 'Gusain', others as 'Allaah'. ||1||
Manmohan SinghSome serve Him as "Gosain"', and some as "Allah".
Manmohan Singh (Punjabi)ਕਈ ਉਸਨੂੰ ਗੁਸਾਈਂ ਜਾਣ ਸੇਵਦੇ ਹਨ ਤੇ ਕਈ ਅੱਲ੍ਹਾ ਜਾਣ।
Fareedkot Teekaਤਿਸੀ ਕੋ ਹਿੰਦੂ ਗੁਸਾਈਆਂ ਕਰ ਸੇਵਤੇ ਹੈਂ ਔਰ ਮੁਸਲਮਾਨ ਅਲਾਹਿ ਕਹਤੇ ਹੈਂ॥੧॥
Prof. Sahib Singhਕੋਈ ਮਨੁੱਖ ਉਸ ਨੂੰ 'ਗੋਸਾਈਂ' ਆਖ ਕੇ ਉਸ ਦੀ ਭਗਤੀ ਕਰਦਾ ਹੈ, ਕੋਈ 'ਅੱਲਾ' ਆਖ ਕੇ ਬੰਦਗੀ ਕਰਦਾ ਹੈ ॥੧॥

ਪਦ ਅਰਥ ਗੁਸਈਆ = ਗੋਸਾਈਂ। ਅਲਾਇ = ਅੱਲਾ ॥੧॥

SikhNet (Spanish)otros Te sirven como Gosaien, otros como Alá. (1)

ਕਾਰਣ ਕਰਣ; ਕਰੀਮ ॥

kaaran karan; kareem |

Sant Singh KhalsaHe is the Cause of causes, the Generous Lord.
Manmohan SinghHe is the cause of causes of causes and is Bountiful.
Manmohan Singh (Punjabi)ਉਹ ਸਬਬਾਂ ਦਾ ਸਬਬ ਅਤੇ ਦਾਤਾਰ ਹੈ।
Fareedkot Teekaਹਿੰਦੂ ਕਾਰਣ ਕਰਣ ਕਹਿਤੇ ਹੈਂ ਔ ਮੁਸਲਮੀਨ ਉਸੀ ਕੋ ਕਰੀਮ ਕਹਤੇ ਹੈਂ॥
Prof. Sahib Singhਹੇ ਸਾਰੇ ਜਗਤ ਦੇ ਮੂਲ! ਹੇ ਬਖ਼ਸ਼ਿੰਦ!

ਪਦ ਅਰਥ ਕਾਰਣ ਕਰਣ = ਜਗਤ ਦਾ ਕਾਰਣ, ਜਗਤ ਦਾ ਮੂਲ। ਕਰਣ = ਜਗਤ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ।

SikhNet (Spanish)Pero, oh Señor Benévolo, Tú eres el Único Hacedor y la Causa;

ਕਿਰਪਾ ਧਾਰਿ; ਰਹੀਮ ॥੧॥ ਰਹਾਉ ॥

kirapaa dhaar; raheem |1| rahaau |

Sant Singh KhalsaHe showers His Grace and Mercy upon us. ||1||Pause||
Manmohan SinghSome talk of the Extender of mercy and some of the Merciful. Pause.
Manmohan Singh (Punjabi)ਕਈ ਮਿਹਰ ਕਰਨ ਵਾਲੇ ਦਾ ਜਿਕਰ ਕਰਦੇ ਹਨ ਅਤੇ ਕਈ ਮਿਹਰਬਾਨ ਦਾ। ਠਹਿਰਾਓ।
Fareedkot Teekaਉਸੀ ਕੋ ਹਿੰਦੂ ਕ੍ਰਿਪਾ ਧਾਰ ਕਹਿਤੇ ਹੈਂ, ਤਿਸੀ ਕੋ ਮੁਸਲਮੀਨ ਰਹੀਮ ਕਹਿਤੇ ਹੈਂ॥੧॥ ਰਹਾਉ ॥
Prof. Sahib Singhਹੇ ਕਿਰਪਾਲ! ਹੇ ਰਹਿਮ ਕਰਨ ਵਾਲੇ! (ਜੀਵਾਂ ਨੇ ਆਪੋ ਆਪਣੇ ਧਰਮ-ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ, ਪਰ ਤੂੰ ਸਭ ਦਾ ਸਾਂਝਾ ਹੈਂ) ॥੧॥ ਰਹਾਉ ॥

ਪਦ ਅਰਥ ਕਿਰਪਾ ਧਾਰਿ = ਕਿਰਪਾ-ਧਾਰਿ, ਕਿਰਪਾ ਕਰਨ ਵਾਲਾ। ਰਹੀਮ = ਰਹਿਮ ਕਰਨ ਵਾਲਾ ॥੧॥ ਰਹਾਉ ॥

SikhNet (Spanish)bendíceme entonces con Tu Misericordia, oh Ser Compasivo.(1-Pausa)

ਕੋਈ ਨਾਵੈ ਤੀਰਥਿ; ਕੋਈ ਹਜ ਜਾਇ ॥

koee naavai teerath; koee haj jaae |

Sant Singh KhalsaSome bathe at sacred shrines of pilgrimage, and some make the pilgrimage to Mecca.|
Manmohan SinghSome bathe at the Hindus pilgrim pilgrimage to Mecca.
Manmohan Singh (Punjabi)ਕਈ ਹਿੰਦੂ ਯਾਤਰਾ ਅਸਥਾਨਾਂ ਤੇ ਇਸ਼ਨਾਨ ਕਰਦੇ ਹਨ ਅਤੇ ਕਈ ਮੱਕੇ ਦੀ ਯਾਤਰਾ ਕਰਦੇ ਹਨ।
Fareedkot Teekaਹਿੰਦੂ ਤੀਰਥ ਨਾਵਤੇ ਹੈਂ ਮੁਸਲਮੀਨ ਹਜ ਕਰਨੇ ਜਾਤੇ ਹੈਂ॥
Prof. Sahib Singhਹੇ ਭਾਈ! ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ (ਮੱਕੇ) ਹੱਜ ਕਰਨ ਵਾਸਤੇ ਜਾਂਦਾ ਹੈ।

ਪਦ ਅਰਥ ਨਾਵੈ = ਨ੍ਹਾਵੈ, ਇਸ਼ਨਾਨ ਕਰਦਾ ਹੈ। ਤੀਰਥਿ = ਤੀਰਥ ਉੱਤੇ। ਹਜ ਜਾਇ = ਕਾਅਬੇ ਦਾ ਦਰਸ਼ਨ ਕਰਨ ਜਾਂਦਾ ਹੈ।

SikhNet (Spanish)Algunos van a bañarse a los Santuarios, algunos van hasta la Meca,

ਕੋਈ ਕਰੈ ਪੂਜਾ; ਕੋਈ ਸਿਰੁ ਨਿਵਾਇ ॥੨॥

koee karai poojaa; koee sir nivaae |2|

Sant Singh KhalsaSome perform devotional worship services, and some bow their heads in prayer. ||2||
Manmohan SinghSome perform Hindu worship and some bow their heads in the Muslim fashion.
Manmohan Singh (Punjabi)ਕਈ ਹਿੰਦੂਆਂ ਵਾਲੀ ਉਪਾਸ਼ਨਾ ਕਰਦੇ ਹਨ ਅਤੇ ਕਈ ਮੁਸਲਮਾਨੀ ਤਰੀਕੇ ਨਾਲ ਸੀਸ ਨਿਵਾਉਂਦੇ ਹਨ।
Fareedkot Teekaਹਿੰਦੂ ਪੂਜਾ ਕਰਤੇ ਹੈਂ ਮੁਸਲਮੀਨ ਸਿਰ ਨਿਵਾਵਤੇ ਹੈਂ ਅਰਥਾਤ ਨਿਵਾਜ ਪੜਤੇ ਹੈਂ॥੨॥
Prof. Sahib Singhਕੋਈ ਮਨੁੱਖ (ਪ੍ਰਭੂ ਦੀ ਮੂਰਤੀ ਬਣਾ ਕੇ) ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ ॥੨॥

ਪਦ ਅਰਥ ਸਿਰੁ ਨਿਵਾਇ = ਨਮਾਜ਼ ਪੜ੍ਹਦਾ ਹੈ ॥੨॥

SikhNet (Spanish)otros hacen servicios de alabanzas de devoción, algunos hacen reverencia en oración. (2)

ਕੋਈ ਪੜੈ ਬੇਦ; ਕੋਈ ਕਤੇਬ ॥

koee parrai bed; koee kateb |

Sant Singh KhalsaSome read the Vedas, and some the Koran.
Manmohan SinghSome read the Vedas and some the Muslim, religious books.
Manmohan Singh (Punjabi)ਕਈ ਵੇਦਾਂ ਨੂੰ ਵਾਚਦੇ ਹਨ ਅਤੇ ਕਈ ਮੁਸਲਮਾਨੀ, ਈਸਾਈ, ਮੂਸਾਈ, ਮਜ਼ਹਬੀ ਕਿਤਾਬਾਂ ਨੂੰ।
Fareedkot Teekaਹਿੰਦੂ ਬੇਦ ਪੜਤੇ ਹੈਂ ਮੁਸਲਮੀਨ ਕਤੇਬ ਪੜਤੇ ਹੈਂ॥
Prof. Sahib Singhਹੇ ਭਾਈ! ਕੋਈ (ਹਿੰਦੂ) ਵੇਦ ਆਦਿਕ ਧਰਮ-ਪੁਸਤਕ ਪੜ੍ਹਦਾ ਹੈ, ਕੋਈ (ਮੁਸਲਮਾਨ ਆਦਿਕ) ਕੁਰਾਨ ਅੰਜੀਲ ਆਦਿਕ ਪੜ੍ਹਦਾ ਹੈ।

ਪਦ ਅਰਥ ਕਤੇਬ = ਕੁਰਾਨ, ਅੰਜੀਲ ਆਦਿਕ ਪੱਛਮੀ ਧਰਮਾਂ ਦੇ ਧਾਰਮਿਕ ਗ੍ਰੰਥ।

SikhNet (Spanish)Algunos leen los Vedas, otros el Corán;

ਕੋਈ ਓਢੈ ਨੀਲ; ਕੋਈ ਸੁਪੇਦ ॥੩॥

koee odtai neel; koee suped |3|

Sant Singh KhalsaSome wear blue robes, and some wear white. ||3||
Manmohan SinghSome wear blue robes and some white.
Manmohan Singh (Punjabi)ਕਈ ਨੀਲੇ ਕੱਪੜੇ ਪਾਉਂਦੇ ਹਨ ਅਤੇ ਕਈ ਚਿੱਟੇ।
Fareedkot Teekaਮੁਸਲਮੀਨ ਨੀਲ ਓਢਤੇ ਹੈਂ ਹਿੰਦੂ ਸੁਫੈਦ ਓਢਤੇ ਹੈਂ॥੩॥
Prof. Sahib Singhਕੋਈ (ਮੁਸਲਮਾਨ ਹੋ ਕੇ) ਨੀਲੇ ਕੱਪੜੇ ਪਹਿਨਦਾ ਹੈ, ਕੋਈ (ਹਿੰਦੂ) ਚਿੱਟੇ ਬਸਤ੍ਰ ਪਾਂਦਾ ਹੈ ॥੩॥

ਪਦ ਅਰਥ ਓਢੈ = ਪਹਿਨਦਾ ਹੈ। ਨੀਲ = ਨੀਲੇ ਕੱਪੜੇ। ਸੁਪੇਦ = ਚਿੱਟੇ ਕੱਪੜੇ ॥੩॥

SikhNet (Spanish)algunos se visten de blanco, otros de azul. (3)

ਕੋਈ ਕਹੈ ਤੁਰਕੁ; ਕੋਈ ਕਹੈ ਹਿੰਦੂ ॥

koee kahai turak; koee kahai hindoo |

Sant Singh KhalsaSome call themselves Muslim, and some call themselves Hindu.
Manmohan SinghOne calls himself Muslim and one calls himself Hindu.
Manmohan Singh (Punjabi)ਇਕ ਆਪਣੇ ਆਪ ਨੂੰ ਮੁਸਲਿਮ ਆਖਦਾ ਹੈ ਅਤੇ ਇਕ ਆਪਣੇ ਆਪ ਨੂੰ ਹਿੰਦੂ ਆਖਦਾ ਹੈ।
Fareedkot Teekaਕੋਈ ਅਪਨੇ ਆਪ ਕੋ ਤੁਰਕ ਕਹਿਤੇ ਹੈਂ ਕੋਈ ਕਹਤੇ ਹੈਂ ਹਮ ਹਿੰਦੂ ਹੈਂ॥
Prof. Sahib Singhਹੇ ਭਾਈ! ਕੋਈ ਮਨੁੱਖ ਆਖਦਾ ਹੈ 'ਮੈਂ ਮੁਸਲਮਾਨ ਹਾਂ', ਕੋਈ ਆਖਦਾ ਹੈ 'ਮੈਂ ਹਿੰਦੂ ਹਾਂ'।

ਪਦ ਅਰਥ ਤੁਰਕੁ = ਮੁਸਲਮਾਨ।

SikhNet (Spanish)Algunos se llaman Turcos, otros Hindúes;

ਕੋਈ ਬਾਛੈ ਭਿਸਤੁ; ਕੋਈ ਸੁਰਗਿੰਦੂ ॥੪॥

koee baachhai bhisat; koee suragindoo |4|

Sant Singh KhalsaSome yearn for paradise, and others long for heaven. ||4||
Manmohan SinghOne desires the paradise of the Muslims and one the heaven of Hindus.
Manmohan Singh (Punjabi)ਇਕ ਮੁਸਲਮਾਨੀ ਬਹਿਸ਼ਤ ਨੂੰ ਚਾਹੁੰਦਾ ਹੈ ਅਤੇ ਇਕ ਹਿੰਦੂਆਂ ਦੇ ਸੁਰਗ ਨੂੰ।
Fareedkot Teekaਮੁਸਲਮੀਨ ਭਿਸਤ ਚਾਹੁਤੇ ਹੈਂ ਹਿੰਦੂ ਸੁਰਗ ਚਾਹੁਤੇ ਹੈਂ ਵਾ ਸੁਰਗ ਦੇ ਪਤੀ ਹੋਣਾ ਚਾਹੁਤੇ ਹੈਂ ਅਰਥਾਤ ਇੰਦ੍ਰ ਕੀ ਪਦਵੀ ਬਾਂਛਤੇ ਹੈਂ॥੪॥
Prof. Sahib Singhਕੋਈ ਮਨੁੱਖ (ਪਰਮਾਤਮਾ ਪਾਸੋਂ) ਬਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ ॥੪॥

ਪਦ ਅਰਥ ਬਾਛੈ = ਮੰਗਦਾ ਹੈ, ਚਾਹੁੰਦਾ ਹੈ। ਭਿਸਤੁ = ਬਹਿਸ਼ਤ। ਸੁਰਗਿੰਦੂ = ਸੁਰਗ-ਇੰਦੂ, ਇੰਦਰ ਦੇਵਤੇ ਦਾ ਸੁਰਗ ॥੪॥

SikhNet (Spanish)algunos buscan el paraíso musulmán, otros el cielo hindú. (4)

ਕਹੁ ਨਾਨਕ; ਜਿਨਿ ਹੁਕਮੁ ਪਛਾਤਾ ॥

kahu naanak; jin hukam pachhaataa |

Sant Singh KhalsaSays Nanak, one who realizes the Hukam of God's Will,
Manmohan SinghSays Nanak, he who realises God's will,
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜੋ ਵਾਹਿਗੁਰੂ ਦੀ ਰਜਾ ਨੂੰ ਅਨੁਭਵ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਨ ਦੋਊ ਮੇਂ ਜਿਨੋਂ ਨੇ ਭਗਵਤ ਕਾ ਹੁਕਮ ਪਛਾਨਿਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)Dice Nanak, aquél que realiza la Voluntad del Señor,

ਪ੍ਰਭ ਸਾਹਿਬ ਕਾ; ਤਿਨਿ ਭੇਦੁ ਜਾਤਾ ॥੫॥੯॥

prabh saahib kaa; tin bhed jaataa |5|9|

Sant Singh Khalsaknows the secrets of his Lord and Master. ||5||9||
Manmohan Singhknows the secret of the Lord Master.
Manmohan Singh (Punjabi)ਉਹ ਸੁਆਮੀ ਮਾਲਕ ਦੇ ਭੇਤ ਨੂੰ ਜਾਣ ਲੈਂਦਾ ਹੈ।
Fareedkot Teekaਤਿਨੋਂ ਨੇ ਪਰਮੇਸ੍ਵਰ ਔ ਸਾਹਿਬ ਕਾ ਭੇਦ ਜਾਨਿਆ ਹੈ, ਭਾਵ ਤਿਨੋਂ ਨੇ ਏਕਤਾ ਜਾਨੀ ਹੈ॥੫॥੯॥☬ਕੋਈ ਗੁਰੂ ਜੀ ਕਾ ਗ੍ਯਾਨਵਾਨ ਪ੍ਰੇਮੀ ਸਿਖ ਥਾ। ਪਿਤਾ ਕੇ ਮਰਨੇ ਸੇ ਅਤੀ ਰੁਦਨ ਕਰਨੇ ਲਗਾ। ਤਿਸ ਪ੍ਰਤੀ ਗੁਰੂ ਜੀ ਅਦ੍ਵੈਤ ਉਪਦੇਸ ਕਰ ਸੋਕ ਨਵਿਰਤ ਕਰਤੇ ਭਏ:
Prof. Sahib Singhਉਸ ਨੇ ਮਾਲਕ-ਪ੍ਰਭੂ ਦਾ ਭੇਤ ਪਾ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ) ॥੫॥੯॥

ਪਦ ਅਰਥ ਤਿਨਿ = ਉਸ (ਮਨੁੱਖ) ਨੇ ॥੫॥੯॥

SikhNet (Spanish)sólo él conoce el Misterio del Uno, el Dios Todopoderoso. (5-9)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਪਵਨੈ ਮਹਿ; ਪਵਨੁ ਸਮਾਇਆ ॥

pavanai meh; pavan samaaeaa |

Sant Singh KhalsaThe wind merges into the wind.
Manmohan SinghThe breath merges in the air.
Manmohan Singh (Punjabi)ਸੁਆਸ ਹਵਾ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪਵਨ ਮੇਂ ਤੋ ਪਵਨ ਸਮਾਇ ਗਿਆ ਹੈ॥
Prof. Sahib Singh(ਹੇ ਭਾਈ! ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ,

ਪਦ ਅਰਥ ਪਵਨੈ ਮਹਿ = ਹਵਾ ਵਿਚ ਹੀ। ਪਵਨੁ = ਹਵਾ, ਸੁਆਸ। ਸਮਾਇਆ = ਮਿਲ ਜਾਂਦਾ ਹੈ।

SikhNet (Spanish)La respiración se mezcla con el aire,

ਜੋਤੀ ਮਹਿ; ਜੋਤਿ ਰਲਿ ਜਾਇਆ ॥

jotee meh; jot ral jaaeaa |

Sant Singh KhalsaThe light blends into the light.
Manmohan SinghIn fire, the fire is mingled.
Manmohan Singh (Punjabi)ਅੱਗ ਵਿੱਚ ਅੱਗ ਮਿਲ ਜਾਂਦੀ ਹੈ।
Fareedkot Teeka(ਜੋਤੀ) ਅਗਨੀ ਮੇਂ ਅਗਨ ਤਤ ਮਿਲਾ ਹੈ॥
Prof. Sahib Singhਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ।
SikhNet (Spanish)la Luz del Alma se inmerge en el Alma Universal,

ਮਾਟੀ ਮਾਟੀ ਹੋਈ ਏਕ ॥

maattee maattee hoee ek |

Sant Singh KhalsaThe dust becomes one with the dust.
Manmohan SinghThe dust becomes one with dust.
Manmohan Singh (Punjabi)ਮਿੱਟੀ ਨਾਲ ਇਕ-ਮਿਕ ਹੋ ਜਾਂਦੀ ਹੈ।
Fareedkot Teekaਪ੍ਰਿਥਵੀ ਤਤ ਕੀ ਪ੍ਰਿਥਵੀ ਸੇ ਮਿਲ ਏਕਤਾ ਹੂਈ ਹੈ॥
Prof. Sahib Singh(ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ,
SikhNet (Spanish)el polvo regresa al polvo.

ਰੋਵਨਹਾਰੇ ਕੀ; ਕਵਨ ਟੇਕ ॥੧॥

rovanahaare kee; kavan ttek |1|

Sant Singh KhalsaWhat support is there for the one who is lamenting? ||1||
Manmohan SinghWhat support the bewailer has to stay stable here?
Manmohan Singh (Punjabi)ਵਿਰਲਾਪ ਕਰਨ ਵਾਲੇ ਦਾ ਏਥੇ ਸਥਿਰ ਟਿਕੇ ਰਹਿਣ ਦਾ ਕਿਹੜਾ ਆਸਰਾ ਹੈ?
Fareedkot Teekaਰੋਵਨਹਾਰੇ ਕੌ ਕਿਸ ਕੀ ਟੇਕ ਹੈ, ਭਾਵ ਮੂਆ ਤੋ ਕੋਈ ਨਾ ਜੀਵ ਚੇਤਨ ਹੈ, ਤੱਤ ਭੀ ਤਤੋਂ ਸੇ ਮਿਲ ਕੇ ਇਸਥਿਤ ਹੈ॥੧॥
Prof. Sahib Singh(ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ ॥੧॥

ਪਦ ਅਰਥ ਕਵਨ ਟੇਕ = ਕੇਹੜਾ ਆਸਰਾ? ਭੁਲੇਖੇ ਦੇ ਕਾਰਨ ਹੀ ॥੧॥

SikhNet (Spanish)¿Por qué entonces se lamenta el hombre? (1)

ਕਉਨੁ ਮੂਆ ਰੇ; ਕਉਨੁ ਮੂਆ ॥

kaun mooaa re; kaun mooaa |

Sant Singh KhalsaWho has died? O, who has died?
Manmohan SinghOh, who has died, who has died?
Manmohan Singh (Punjabi)ਹੇ! ਕੌਣ ਮਰ ਗਿਆ ਹੈ, ਕੌਣ ਮਰ ਗਿਆ ਹੈ?
Fareedkot Teekaਹੇ ਭਾਈ! ਕੌਨ ਮੂਆ ਹੈ? ਦ੍ਰਿੜਤਾ ਕੇ ਲੀਏ ਦੂਸਰੀ ਬੇਰ ਕਹਿਤੇ ਹੈਂ ਨਹੀਂ ਮੂਆ ਹੈ, ਭਾਵ ਦੇਹ ਮਰੀ ਹੈ ਵਾ ਆਤਮਾ ਮਰਾ ਹੈ॥
Prof. Sahib Singhਹੇ ਭਾਈ! (ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ।

ਪਦ ਅਰਥ ਰੇ = ਹੇ ਭਾਈ! ਕਉਨੁ ਮੂਆ = (ਅਸਲ ਵਿਚ) ਕੋਈ ਭੀ ਨਹੀਂ ਮਰਦਾ।

SikhNet (Spanish)¿Quién ha muerto, dime, quién ha muerto?

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ॥੧॥ ਰਹਾਉ ॥

braham giaanee mil karahu beechaaraa; ihu tau chalat bheaa |1| rahaau |

Sant Singh KhalsaO God-realized beings, meet together and consider this. What a wondrous thing has happened! ||1||Pause||
Manmohan SinghMeeting together, reflect over this, O the discerner of God. This is the wonderous thing that has is the wondrous things that has happened. Pause.
Manmohan Singh (Punjabi)ਇਕੱਤਰ ਹੋ ਕੇ, ਇਸ ਨੂੰ ਸੋਚੋ, ਵੀਚਾਰੋ! ਹੇ ਵਾਹਿਗੁਰੂ ਦੇ ਗਿਆਤਿਓ! ਇਹ ਤਾਂ ਅਸਚਰਜ ਗੱਲ ਹੋ ਗਈ ਹੈ। ਠਹਿਰਾਓ।
Fareedkot Teekaਗੁਰੂ ਜੋ ਬ੍ਰਹਮ ਕੇ ਜਾਨਨੇਹਾਰੇ ਹੈਂ ਤਿਨ ਕੇ ਸਾਥ ਮਿਲ ਕੇ ਬੀਚਾਰ ਕਰੋ, ਸੋ ਤੋ ਏਹ ਕਹੇਂਗੇ, ਏਹ ਤੌ ਏਕ ਚਲਿਤ੍ਰ ਹੂਆ ਹੈ॥੧॥ ਰਹਾਉ ॥
Prof. Sahib Singhਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ ॥੧॥ ਰਹਾਉ ॥

ਪਦ ਅਰਥ ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਮਨੁੱਖ, ਗੁਰਮੁਖ, ਗੁਰੂ। ਮਿਲਿ = ਮਿਲ ਕੇ। ਤਉ = ਤਾਂ। ਚਲਤੁ = ਖੇਡ, ਤਮਾਸ਼ਾ ॥੧॥ ਰਹਾਉ ॥

SikhNet (Spanish)Oh Sabios, mediten en esto y vean que esto no es más que el Teatro de Dios. (1-Pausa)

ਅਗਲੀ ਕਿਛੁ ਖਬਰਿ. ਨ ਪਾਈ ॥

agalee kichh khabar. na paaee |

Sant Singh KhalsaNo one knows what happens after death.
Manmohan SinghNone knows what is to happen to him, hereafter.
Manmohan Singh (Punjabi)ਕੋਈ ਨਹੀਂ ਜਾਣਦਾ ਕਿ ਅੱਗੇ ਨੂੰ ਉਸ ਨਾਲ ਕੀ ਵਾਪਰਨਾ ਹੈ।
Fareedkot Teekaਜਹਾਂ ਜਾਤਾ ਹੈ, ਉਸ ਅਗਲੀ ਠੌਰ ਕੀ ਕਿਸੇ ਖਬਰ ਨਹੀਂ ਪਾਈ ਹੈ, ਵਾ ਅਪਨੀ ਕੇ ਆਗੇ ਕੋ ਮੇਰਾ ਕੀ ਹਾਲ ਹੋਨਾ ਹੈ॥
Prof. Sahib Singh(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ,

ਪਦ ਅਰਥ ਅਗਲੀ = ਅਗਾਂਹ ਵਰਤਣ ਵਾਲੀ।

SikhNet (Spanish)Quién sabe lo que le espera a uno en el más allá, y no por lamentarse ahora uno evitará la muerte.

ਰੋਵਨਹਾਰੁ ਭਿ ਊਠਿ ਸਿਧਾਈ ॥

rovanahaar bhi aootth sidhaaee |

Sant Singh KhalsaThe one who is lamenting will also arise and depart.
Manmohan SinghThe bewailer, too, rises up and departs.
Manmohan Singh (Punjabi)ਵਿਰਲਾਪ ਕਰਨ ਵਾਲਾ ਭੀ ਉਠ ਕੇ ਟੁਰ ਜਾਂਦਾ ਹੈ।
Fareedkot Teekaਇਸੀ ਪ੍ਰਕਾਰ ਰੋਵਨਹਾਰ ਭੀ ਉਠ ਕੇ ਸਿਧਾਇ ਜਾਏਗਾ।
Prof. Sahib Singhਕਿ ਜੇਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਭੀ ਇਥੋਂ ਕੂਚ ਕਰ ਜਾਣਾ ਹੈ।

ਪਦ ਅਰਥ ਊਠਿ = ਉੱਠ ਕੇ। ਸਿਧਾਈ = ਚਲਾ ਜਾਂਦਾ ਹੈ।

SikhNet (Spanish)Estamos todos amarrados a la duda y al apego;

ਭਰਮ ਮੋਹ ਕੇ ਬਾਂਧੇ ਬੰਧ ॥

bharam moh ke baandhe bandh |

Sant Singh KhalsaMortal beings are bound by the bonds of doubt and attachment.
Manmohan SinghWith the chains of doubt and worldly love, the mortals are bound.
Manmohan Singh (Punjabi)ਸੰਦੇਹ ਅਤੇ ਸੰਸਾਰੀ ਮਮਤਾ ਦੀਆਂ ਜੰਜੀਰਾਂ ਨਾਲ ਪ੍ਰਾਣੀ ਜਕੜੇ ਜਾਂਦੇ ਹਨ।
Fareedkot Teekaਭਰਮ ਔ ਮੋਹ ਕੇ ਬੰਧਨ ਮੇਂ ਜੀਵ ਬਾਂਧੇ ਹੂਏ ਹੈਂ॥
Prof. Sahib Singh(ਹੇ ਭਾਈ! ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ,

ਪਦ ਅਰਥ ਬੰਧ = ਬੰਧਨ।

SikhNet (Spanish)Mortales están siendo sujetados con las ataduras de las dudas y las posesiones.

ਸੁਪਨੁ ਭਇਆ; ਭਖਲਾਏ ਅੰਧ ॥੨॥

supan bheaa; bhakhalaae andh |2|

Sant Singh KhalsaWhen life becomes a dream, the blind man babbles and grieves in vain. ||2||
Manmohan SinghWhen the life becomes a dream, the blind man grieves in vain.
Manmohan Singh (Punjabi)ਜਦ ਜੀਵਨ ਸੁਪਨਾ ਹੋ ਜਾਂਦਾ ਹੈ, ਅੰਨ੍ਹਾ ਆਦਮੀ ਬੇਫਾਇਦਾ ਅਫਸੋਸ ਕਰਦਾ ਹੈ।
Fareedkot Teekaਇਹ ਏਕ ਅਵਿਦਿਆ ਨਿੰਦ੍ਰਾ ਕਰ ਕੇ ਸੁਪਨਾ ਆਵਤਾ ਭਯਾ ਹੈ। ਤਿਸ ਸੁਪਨੇ ਕੇ ਪਦਾਰਥੋਂ ਕੋ ਦੇਖ ਕੇ ਅੰਧੇ ਜੀਵ (ਭਖਲਾਏ) ਭ੍ਰਮਤੇ ਵਾ ਬ੍ਰਿੜਾਵਤੇ ਵਾ ਤਪਤੇ ਹੈਂ॥੨॥
Prof. Sahib Singh(ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ ॥੨॥

ਪਦ ਅਰਥ ਭਖਲਾਏ = ਬਰੜਾਉਂਦਾ ਹੈ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ॥੨॥

SikhNet (Spanish)El sueño termina como un sueño y el ciego se lamenta en vano.(2)

ਇਹੁ ਤਉ ਰਚਨੁ ਰਚਿਆ ਕਰਤਾਰਿ ॥

eihu tau rachan rachiaa karataar |

Sant Singh KhalsaThe Creator Lord created this creation.
Manmohan SinghThis creation, the Creator has created.
Manmohan Singh (Punjabi)ਇਹ ਖਲਕਤ, ਸਿਰਜਣਹਾਰ ਨੇ ਸਾਜੀ ਹੈ।
Fareedkot Teekaਇਹ ਸੰਸਾਰ ਤੋ ਕਰਤਾਰ ਨੇ ਏਕ (ਰਚਨੁ) ਤਮਾਸ਼ਾ ਰਚਿਆ ਹੈ॥
Prof. Sahib Singhਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇਕ ਖੇਡ ਰਚੀ ਹੋਈ ਹੈ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Todo lo que se ve y aparece es la Creación del Señor;

ਆਵਤ ਜਾਵਤ ਹੁਕਮਿ ਅਪਾਰਿ ॥

aavat jaavat hukam apaar |

Sant Singh KhalsaIt comes and goes, subject to the Will of the Infinite Lord.
Manmohan SinghIt comes and goes subject to the will of the Infinite Lord.
Manmohan Singh (Punjabi)ਬੇਅੰਤ ਸਾਹਿਬ ਦੀ ਰਜਾ ਤਾਬੇ ਇਹ ਆਉਂਦੀ ਤੇ ਜਾਂਦੀ ਹੈ।
Fareedkot Teekaਏਹ ਸਭ (ਅਪਾਰਿ) ਪਰਮੇਸਰ ਕੇ ਹੁਕਮ ਸੇ ਆਵਤੇ ਜਾਤੇ ਹੈਂ॥
Prof. Sahib Singhਉਸ ਕਰਤਾਰ ਦੇ ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਵਿਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ।

ਪਦ ਅਰਥ ਹੁਕਮਿ = (ਪ੍ਰਭੂ ਦੇ) ਹੁਕਮ ਵਿਚ ਹੀ। ਅਪਾਰਿ ਹੁਕਮਿ = ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਦੀ ਰਾਹੀਂ {ਲਫ਼ਜ਼ 'ਅਪਾਰਿ' ਅਤੇ 'ਹੁਕਮਿ' ਇਕੋ ਹੀ 'ਕਾਰਕ' (Case) ਵਿਚ ਹਨ}।

SikhNet (Spanish)uno va y viene por la Voluntad Insondable de Dios.

ਨਹ ਕੋ ਮੂਆ; ਨ ਮਰਣੈ ਜੋਗੁ ॥

neh ko mooaa; na maranai jog |

Sant Singh KhalsaNo one dies; no one is capable of dying.
Manmohan SinghNo one dies, nor is one capable of dying.
Manmohan Singh (Punjabi)ਨਾਂ ਕੋਈ ਮਰਦਾ ਹੈ, ਨਾਂ ਕੋਈ ਮਰਣ ਨੂੰ ਸਮਰਥ ਹੈ।
Fareedkot Teekaਕੋਈ ਪੀਛੇ ਭੀ ਮੂਆ ਨਹੀਂ ਕੌਈ ਆਗੇ ਮਰਨੇ (ਜੋਗੁ) ਲਾਇਕ ਨਹੀਂ॥
Prof. Sahib Singhਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ।
SikhNet (Spanish)Ni uno muere, ni uno es capaz de morir;

ਨਹ ਬਿਨਸੈ; ਅਬਿਨਾਸੀ ਹੋਗੁ ॥੩॥

neh binasai; abinaasee hog |3|

Sant Singh KhalsaThe soul does not perish; it is imperishable. ||3||
Manmohan SinghThe soul perishes not. It is imperishable.
Manmohan Singh (Punjabi)ਆਤਮਾਂ ਨਾਸ ਨਹੀਂ ਹੁੰਦੀ। ਇਹ ਨਾਸ-ਰਹਿਤ ਹੈ।
Fareedkot Teekaਅਬ ਭੀ ਕੋਈ ਨਹੀਂ (ਬਿਨਸੈ) ਮਰਤਾ, ਤੀਨ ਕਾਲ ਮੇਂ ਅਬਨਾਸੀ ਪਰਮੇਸਰ ਹੀ ਹੈ॥੩॥
Prof. Sahib Singhਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ ॥੩॥
SikhNet (Spanish)tampoco perece, pues el Alma es eterna y siempre viva. (3)

ਜੋ ਇਹੁ ਜਾਣਹੁ; ਸੋ ਇਹੁ ਨਾਹਿ ॥

jo ihu jaanahu; so ihu naeh |

Sant Singh KhalsaThat which is known, does not exist.
Manmohan SinghWhat it is thought to be, that it is not.
Manmohan Singh (Punjabi)ਜੋ ਇਹ ਖਿਆਲ ਕੀਤੀ ਜਾਂਦੀ ਹੈ, ਉਹ ਇਹ ਨਹੀਂ ਹੈ।
Fareedkot Teekaਜੋ ਇਹ ਸੰਸਾਰ ਇਸ ਜੀਵ ਮੇਂ ਜਾਨਤੇ ਹੌ ਸੋ ਏਹ ਨਹੀਂ ਹੈ, ਭਾਵ ਏਹੁ ਆਤਮਾ ਕਾ ਸਰੂਪ ਹੈ॥
Prof. Sahib Singhਹੇ ਭਾਈ! ਤੁਸੀ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ।

ਪਦ ਅਰਥ ਜੋ = ਜਿਹੋ ਜਿਹਾ। ਜਾਣਹੁ = ਤੁਸੀ ਸਮਝਦੇ ਹੋ। ਇਹੁ = ਇਹ ਜੀਵਾਤਮਾ ਨੂੰ। ਸੋ = ਉਹੋ ਜਿਹਾ।

SikhNet (Spanish)Lo que uno piensa que el hombre es, eso es lo que no es y aquél que conoce eso,

ਜਾਨਣਹਾਰੇ ਕਉ ਬਲਿ ਜਾਉ ॥

jaananahaare kau bal jaau |

Sant Singh KhalsaI am a sacrifice to the one who knows this.
Manmohan SinghHe who knows this, unto Him I am a sacrifice.
Manmohan Singh (Punjabi)ਜੋ ਇਸ ਨੂੰ ਜਾਣਦਾ ਹੈ, ਉਸ ਉਤੋਂ ਮੈਂ ਵਾਰਣੇ ਜਾਂਦਾ ਹਾਂ।
Fareedkot Teekaਜਿਸ ਨੇ ਐਸੇ ਜਥਾਰਥ ਸਰੂਪ ਕੋ ਜਾਣਿਆ ਹੈ ਤਿਸ ਕੇ ਹਮ ਬਲਿਹਾਰ ਜਾਤੇ ਹੈਂ॥
Prof. Sahib Singhਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ।

ਪਦ ਅਰਥ ਕਉ = ਨੂੰ, ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)a él le ofrezco mi vida en sacrificio

ਕਹੁ ਨਾਨਕ ਗੁਰਿ; ਭਰਮੁ ਚੁਕਾਇਆ ॥

kahu naanak gur; bharam chukaaeaa |

Sant Singh KhalsaSays Nanak, the Guru has dispelled my doubt.
Manmohan SinghSays Nanak, the Guru has dispelled my doubt.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਗੁਰਦੇਵ ਜੀ ਨੇ ਮੇਰਾ ਸ਼ੱਕ ਸ਼ੁਬ੍ਹਾ ਨਵਿਰਤ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਗੁਰੋਂ ਨੇ ਭਰਮੁ (ਚੁਕਾਇਆ) ਦੂਰ ਕੀਆ ਹੈ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ,

ਪਦ ਅਰਥ ਗੁਰਿ = ਗੁਰੂ ਨੇ। ਭਰਮੁ = ਭੁਲੇਖਾ।

SikhNet (Spanish)Dice Nanak, me he desecho de todas mis dudas por la Gracia del Guru,

ਨਾ ਕੋਈ ਮਰੈ; ਨ ਆਵੈ ਜਾਇਆ ॥੪॥੧੦॥

naa koee marai; na aavai jaaeaa |4|10|

Sant Singh KhalsaNo one dies; no one comes or goes. ||4||10||
Manmohan SinghNo one dies, nor any one comes or goes.
Manmohan Singh (Punjabi)ਨਾਂ ਕੋਈ ਮਰਦਾ ਹੈ, ਨਾਂ ਕੋਈ ਆਉਂਦਾ ਜਾਂਦਾ ਹੈ।
Fareedkot Teekaਤਿਸ ਕੇ ਨਿਸਚੇ ਮੇਂ ਨਾ ਕੋਈ ਆਵਤਾ ਅਰਥਾਤ ਜਨਮਤਾ ਹੈ ਔਰੁ ਨ ਕੋਈ ਮਰ ਕੇ ਕਹੀਂ ਜਾਤਾ ਹੈ, ਭਾਵ ਸੇ ਏਕ ਰਸ ਹੀ ਪ੍ਰਮਾਤਮਾ ਹੈ॥੪॥੧੦॥☬ਗੁਰੂ ਜੀ ਉਪਾਸਨਾ ਕਾ ਉਪਦੇਸ਼ ਕਰਤੇ ਹੈਂ:
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ॥੪॥੧੦॥

ਪਦ ਅਰਥ ਆਵੈ = ਜੰਮਦਾ ਹੈ। ਜਾਇਆ = ਮਰਦਾ ਹੈ ॥੪॥੧੦॥

SikhNet (Spanish)y ahora nadie muere por mí, ni va ni viene. (4-10)

Open this shabad →

Shabad Guru Arjan Dev Ji Raag Raamkalee continues on Ang 886

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਜਪਿ ਗੋਬਿੰਦੁ ਗੋਪਾਲ ਲਾਲੁ ॥

jap gobind gopaal laal |

Sant Singh KhalsaMeditate on the Lord of the Universe, the Beloved Lord of the World.
Manmohan SinghO Man, meditate thou on thy Beloved Lord Master.
Manmohan Singh (Punjabi)ਹੇ ਬੰਦੇ! ਤੂੰ ਆਪਣੇ ਪ੍ਰੀਤਮ ਸੁਆਮੀ ਮਾਲਕ ਦਾ ਸਿਮਰਨ ਕਰ।
Fareedkot Teekaਹੇ ਭਾਈ! ਜਪ ਗੋਬਿੰਦ ਔ ਪ੍ਰਿਥਵੀ ਕੇ ਪਾਲਨੇਹਾਰੇ (ਲਾਲੁ) ਪਿਆਰੇ ਕੋ॥
Prof. Sahib Singhਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ।
SikhNet (Spanish)Contempla a tu Señor, tu Dios;

ਰਾਮ ਨਾਮ ਸਿਮਰਿ ਤੂ ਜੀਵਹਿ; ਫਿਰਿ. ਨ ਖਾਈ ਮਹਾ ਕਾਲੁ ॥੧॥ ਰਹਾਉ ॥

raam naam simar too jeeveh; fir. na khaaee mahaa kaal |1| rahaau |

Sant Singh KhalsaMeditating in remembrance on the Lord's Name, you shall live, and the Great Death shall not consume you ever again. ||1||Pause||
Manmohan SinghContemplating the Lord's Name, thou shalt remain alive and the great death shall not again devour thee. Pause.
Manmohan Singh (Punjabi)ਸਾਹਿਬ ਦੇ ਨਾਮ ਦੇ ਆਰਾਧਨ ਕਰਨ ਦੁਆਰਾ ਤੂੰ ਜੀਉਂਦਾ ਰਹੇਗਾਂ ਅਤੇ ਵੱਡੀ ਮੌਤ ਤੈਨੂੰ ਮੁੜ ਨਹੀਂ ਖਾਊਂਗੀ। ਠਹਿਰਾਓ।
Fareedkot Teekaਰਾਮ ਨਾਮ ਕੋ ਸਿਮਰੁ ਇਸ ਤੇ ਤੂੰ ਸਦੀਵ ਜੀਵੈਗਾ, ਫੇਰ ਤੁਮ ਕੋ ਮਹਾਕਾਲ ਨਹੀਂ ਖਾਏਗਾ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ ॥੧॥ ਰਹਾਉ ॥

ਪਦ ਅਰਥ ਤੂੰ ਜੀਵਹਿ = ਤੂੰ ਜੀਊਂਦਾ ਰਹੇਂਗਾ, ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ। ਮਹਾ ਕਾਲੁ = ਭਿਆਨਕ ਆਤਮਕ ਮੌਤ ॥੧॥ ਰਹਾਉ ॥

SikhNet (Spanish)vive en el Nombre del Señor y así la muerte no te podrá devorar.(1-Pausa)

ਕੋਟਿ ਜਨਮ ਭ੍ਰਮਿ ਭ੍ਰਮਿ; ਭ੍ਰਮਿ ਆਇਓ ॥

kott janam bhram bhram; bhram aaeo |

Sant Singh KhalsaThrough millions of incarnations, you have come, wandering, wandering, wandering.
Manmohan SinghThou hast come, wandering, wandering, wandering in millions of births.
Manmohan Singh (Punjabi)ਤੂੰ ਕਰੋੜਾਂ ਹੀ ਜਨਮਾਂ ਅੰਦਰ ਭਟਕਦਾ, ਭਟਕਦਾ, ਭਟਕਦਾ ਹੋਇਆ ਆਇਆ ਹੈਂ।
Fareedkot Teekaਅਨੰਤ ਜਨਮੋਂ ਮੇਂ ਭ੍ਰਮੋਂ ਕਾ ਭਰਮਾਇਆ ਹੂਆ ਭਰਮਤਾ ਤੂੰ ਆਇਆ ਹੈਂ॥
Prof. Sahib Singhਹੇ ਭਾਈ! (ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ,

ਪਦ ਅਰਥ ਕੋਟਿ = ਕ੍ਰੋੜਾਂ। ਭ੍ਰਮਿ ਭ੍ਰਮਿ ਭ੍ਰਮਿ = ਮੁੜ ਮੁੜ ਭਟਕ ਭਟਕ ਕੇ। ਆਇਓ = ਤੂੰ (ਇਸ ਮਨੁੱਖਾ ਜਨਮ ਵਿਚ) ਆਇਆ ਹੈਂ।

SikhNet (Spanish)Por miles de encarnaciones has venido vagando, vagando y vagando.

Open this shabad (7 lines, Angs 885-886) →

Ang 885 of 1430