ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਭਿ ਨਿਧਾਨ ਘਰਿ ਜਿਸ ਦੈ; ਹਰਿ ਕਰੇ ਸੁ ਹੋਵੈ ॥
sabh nidhaan ghar jis dai; har kare su hovai |
Sant Singh KhalsaAll treasures are in His Home; whatever the Lord does, comes to pass.
Manmohan SinghAll the treasure are in his home. Whatever the Lord does that comes to pass.
Manmohan Singh (Punjabi)ਸਾਰੇ ਖ਼ਜ਼ਾਨੇ ਉਸ ਦੇ ਧਾਮ ਵਿੱਚ ਹਨ। ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਜਿਸ ਹਰੀ ਕੇ ਘਰ ਸਭ ਖਜਾਨੇ ਹੈਂ, ਸੋ ਜੋ ਕਰਤਾ ਹੈ, ਸੋ ਹੋਤਾ ਹੈ॥
Prof. Sahib Singhਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।
ਪਦ ਅਰਥ ਸਭਿ = ਸਾਰੇ। ਜਿਸ ਦੈ ਘਰਿ = ਜਿਸ ਦੇ ਘਰ ਵਿਚ {'ਦੇ' ਦੇ ਥਾਂ 'ਦੈ' ਦੀ ਵਰਤੋਂ ਚੇਤੇ ਰੱਖਣ-ਯੋਗ ਹੈ, ਵੇਖੋ ਪਉੜੀ ਨੰ: ੮}।
SikhNet (Spanish)Todos los Tesoros son del Señor; lo que sea que Le place al Señor viene a suceder.
ਜਪਿ ਜਪਿ ਜੀਵਹਿ ਸੰਤ ਜਨ; ਪਾਪਾ ਮਲੁ ਧੋਵੈ ॥
jap jap jeeveh sant jan; paapaa mal dhovai |
Sant Singh KhalsaThe Saints live by chanting and meditating on the Lord, washing off the filth of their sins.
Manmohan SinghThe holy-men live to contemplate and ponder over the Lord and so wash off their filth of sins.
Manmohan Singh (Punjabi)ਪਵਿੱਤ੍ਰ ਪੁਰਸ਼ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਲਈ ਜੀਉਂਦੇ ਹਨ ਅਤੇ ਇੰਜ ਗੁਨਾਹਾਂ ਦੀ ਆਪਣੀ ਗੰਦਗੀ ਨੂੰ ਧੋ ਸੁਟਦੇ ਹਨ।
Fareedkot Teekaਤਿਸ ਜਪਣ ਜੋਗ੍ਯ ਕੋ ਜਪ ਕਰ ਸੰਤ ਜਨ ਪਾਪ ਰੂਪ ਮੈਲ ਧੋਵਤੇ ਹੈਂ ਔਰ ਜੀਵਨ ਪਦ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singhਉਸ ਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜੀਊਂਦੇ ਹਨ (ਭਾਵ, ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੇ ਹਨ, ਕਿਉਂਕਿ ਪ੍ਰਭੂ ਉਹਨਾਂ ਦੇ) ਪਾਪਾਂ ਦੀ ਸਾਰੀ ਮੈਲ ਧੋ ਦੇਂਦਾ ਹੈ।
SikhNet (Spanish)Los Santos viven para contemplar a su Señor y poder así ser absueltos de sus faltas.
ਚਰਨ ਕਮਲ ਹਿਰਦੈ ਵਸਹਿ; ਸੰਕਟ ਸਭਿ ਖੋਵੈ ॥
charan kamal hiradai vaseh; sankatt sabh khovai |
Sant Singh KhalsaWith the Lotus Feet of the Lord dwelling within the heart, all misfortune is taken away.
Manmohan SinghBy abiding Lord's lotus feet in the mind, all the calamities are annulled.
Manmohan Singh (Punjabi)ਸੁਆਮੀ ਦੇ ਚਰਨ ਕੰਵਲ ਚਿੱਤ ਅੰਦਰ ਵਸਾਉਣ ਦੁਆਰਾ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਹਨ।
Fareedkot Teekaਤਿਨ ਪੁਰਸ਼ੋਂ ਕੇ ਹਿਰਦੇ ਮੇਂ ਚਰਨ ਕਮਲ ਬਸਤੇ ਹੈਂ ਔਰ ਸੰਪੂਰਨ ਕਸਟ ਖੋਇ ਦੇਤੇ ਹੈਂ॥
Prof. Sahib Singhਪ੍ਰਭੂ ਦੇ ਸੋਹਣੇ ਚਰਨ ਉਹਨਾਂ ਦੇ ਮਨ ਵਿਚ ਵੱਸਦੇ ਹਨ, ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ ਕਰ ਦੇਂਦਾ ਹੈ।
ਪਦ ਅਰਥ ਸੰਕਟ = ਕਲੇਸ਼।
SikhNet (Spanish)Ellos enaltecen los Pies de Loto del Señor en su corazón y se sobreponen a todas sus aflicciones.
ਗੁਰੁ ਪੂਰਾ ਜਿਸੁ ਭੇਟੀਐ; ਮਰਿ ਜਨਮਿ ਨ ਰੋਵੈ ॥
gur pooraa jis bhetteeai; mar janam na rovai |
Sant Singh KhalsaOne who meets the Perfect Guru, shall not have to suffer through birth and death.
Manmohan SinghHe who meets the Perfect Guru bewails not in birth and death.
Manmohan Singh (Punjabi)ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਨਹੀਂ ਕਰਦਾ।
Fareedkot Teekaਪਰੰਤੂ ਜਿਸ ਕੋ ਪੂਰਨ ਗੁਰੂ ਮਿਲੇ ਹੈਂ ਤਿਸ ਕੌ ਜਨਮ ਮਰਨ ਕਾ ਰੋਨਾ ਨਹੀਂ ਹੋਤਾ ਹੈ॥
Prof. Sahib Singh(ਪਰ ਇਹ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ ਤੇ ਨਾਹ ਦੁਖੀ ਹੁੰਦਾ ਹੈ।
ਪਦ ਅਰਥ ਭੇਟੀਐ = ਮਿਲੇ।
SikhNet (Spanish)Si uno encuentra a su Perfecto Guru, no se lamenta más, y sus idas y venidas cesan.
ਪ੍ਰਭ ਦਰਸ ਪਿਆਸ ਨਾਨਕ ਘਣੀ; ਕਿਰਪਾ ਕਰਿ ਦੇਵੈ ॥੧੮॥
prabh daras piaas naanak ghanee; kirapaa kar devai |18|
Sant Singh KhalsaNanak is thirsty for the Blessed Vision of God's Darshan; by His Grace, He has bestowed it. ||18||
Manmohan SinghFor Lord's sight Nanak has a great thirst. By His grace, He has blessed Nanak with it.
Manmohan Singh (Punjabi)ਸਾਹਿਬ ਦੇ ਦੀਦਾਰ ਦੀ ਨਾਨਕ ਨੂੰ ਬੜੀ ਤੇਹ ਹੈ। ਆਪਣੀ ਦਇਆ ਦੁਆਰਾ ਉਸ ਨੇ ਨਾਨਕ ਨੂੰ ਇਸ ਦੀ ਦਾਤਿ ਪਰਦਾਨ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਕੇ ਦਰਸਨ ਕੀ ਇਛਾ ਅਧਿਕ ਹੈ ਕ੍ਰਿਪਾ ਕਰ ਕੇ ਦੇਵੇਗਾ॥੧੮॥☬ਜੇ ਕਹੇ ਜਿਸ ਕੇ ਘਰ ਸਭ ਨਿਧਾਨ ਹੈ ਵਹੁ ਪਰਮੇਸ੍ਵਰ ਮੇਰੇ ਕੋ ਕੈਸਾ ਮਿਲੇਗਾ? ਤਿਸ ਪਰ ਕਹਤੇ ਹੈਂ:
Prof. Sahib Singhਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਭੀ ਬੜੀ ਤੀਬਰ ਹੈ, ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰ ਕੇ ਦੇਂਦਾ ਹੈ ॥੧੮॥
ਪਦ ਅਰਥ ਘਣੀ = ਬਹੁਤ, ਤੀਬਰ ॥੧੮॥
SikhNet (Spanish)Nanak añora inmensamente la Visión del Señor; es por Su Infinita Gracia que alguien sea tan bendecido.(18)