ੴ

ਸਿੱਖਬਾਣੀ · SikhBani

ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥

bhagat kareh marajeevarre guramukh bhagat sadaa hoe
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 589 · 5 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਭਗਤਿ ਕਰਹਿ ਮਰਜੀਵੜੇ; ਗੁਰਮੁਖਿ ਭਗਤਿ ਸਦਾ ਹੋਇ ॥

bhagat kareh marajeevarre; guramukh bhagat sadaa hoe |

Sant Singh KhalsaThey alone worship the Lord, who remain dead while yet alive; the Gurmukhs worship the Lord continually.
Manmohan SinghThey alone, who remain, dead in life, perform Lord's service. It is through the Guru, that Lord's service is ever performed.
Manmohan Singh (Punjabi)ਕੇਵਲ ਓਹੀ, ਜੋ ਜੀਉਂਦੇ ਜੀ ਮਰੇ ਰਹਿੰਦੇ ਹਨ, ਸਾਈਂ ਦੀਆਂ ਘਾਲਾਂ ਕਮਾਉਂਦੇ ਹਨ। ਹਮੇਸ਼ਾਂ ਗੁਰਾਂ ਦੇ ਰਾਹੀਂ ਹੀ ਸੁਆਮੀ ਦੀ ਸੇਵਾ ਕਮਾਈ ਜਾਂਦੀ ਹੈ।
Fareedkot Teekaਜੋ ਪੁਰਸ਼ (ਮਰਿਜੀਵੜੇ) ਅਰਥਾਤ ਅਤੀ ਤਤਿਛੂ ਹੈਂ, ਸੋ ਭਗਤੀ ਕਰਤੇ ਹੈਂ ਔਰ ਤਿਨ ਗੁਰਮੁਖੋਂ ਸੇ ਨਿਤ੍ਯ ਭਗਤੀ ਹੀ ਹੋਤੀ ਹੈ॥
Prof. Sahib Singh(ਸੰਸਾਰ ਵਲੋਂ) ਮਰ ਕੇ (ਰੱਬ ਵੱਲ) ਜੀਊਣ ਵਾਲੇ ਮਨੁੱਖ (ਹੀ ਸੱਚੀ) ਭਗਤੀ ਕਰਦੇ ਹਨ, ਅਸਲ ਭਗਤੀ ਉਹਨਾਂ ਪਾਸੋਂ ਹੀ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ।
SikhNet (Spanish)Aquéllos que mueren para el mundo, conservándose despiertos para su Señor, en verdad alaban a su Dios.

ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ; ਮੇਟਿ. ਨ ਸਕੈ ਕੋਇ ॥

onaa kau dhur bhagat khajaanaa bakhasiaa; mett. na sakai koe |

Sant Singh KhalsaThe Lord blesses them with the treasure of devotional worship, which no one can destroy.
Manmohan SinghThem the Lord blesses with the treasure of devotion, which no one can destroy.
Manmohan Singh (Punjabi)ਉਨ੍ਹਾਂ ਨੂੰ ਪ੍ਰਭੂ ਸ਼ਰਧਾ ਤੇ ਪ੍ਰੇਮ ਦਾ ਭੰਡਾਰਾ ਪ੍ਰਦਾਨ ਕਰ ਦਿੰਦਾ ਹੈ, ਜਿਸ ਨੂੰ ਕੋਈ ਭੀ ਨਾਸ ਨਹੀਂ ਕਰ ਸਕਦਾ।
Fareedkot Teekaਅਰ ਉਨ ਗੁਰਮੁਖੋਂ ਕੋ ਜੋ ਧੁਰ ਸੇ ਅਕਾਲ ਪੁਰਖ ਨੇ ਭਗਤੀ ਕਾ ਖਜਾਨਾ ਬਖਸ਼ਿਸ਼ ਕੀਆ ਹੈ, ਤਿਸ ਕੋ ਮਿਟਾਇ ਕੋਈ ਨਹੀਂ ਸਕਤਾ ਹੈ॥
Prof. Sahib Singhਐਸੇ ਬੰਦਿਆਂ ਨੂੰ ਧੁਰੋਂ ਪਰਮਾਤਮਾ ਨੇ ਭਗਤੀ ਦੇ ਖ਼ਜ਼ਾਨੇ ਦੀ ਦਾਤ ਬਖ਼ਸ਼ੀ ਹੋਈ ਹੈ, ਕੋਈ ਉਸ ਬਖ਼ਸ਼ਸ਼ ਨੂੰ ਮਿਟਾ ਨਹੀਂ ਸਕਦਾ।
SikhNet (Spanish)El Señor los bendice con el Tesoro de la Alabanza, el cual no se acaba nunca.

ਗੁਣ ਨਿਧਾਨੁ ਮਨਿ ਪਾਇਆ; ਏਕੋ ਸਚਾ ਸੋਇ ॥

gun nidhaan man paaeaa; eko sachaa soe |

Sant Singh KhalsaThey obtain the treasure of virtue, the One True Lord, within their minds.
Manmohan SinghWithin their mind, they obtain the Treasure of virtue, the unique True Lord.
Manmohan Singh (Punjabi)ਆਪਣੇ ਰਿਦੇ ਅੰਦਰ ਉਹ, ਉਸ ਅਦੁੱਤੀ ਸੱਚੇ ਸਾਈਂ ਨੇਕੀ ਦੇ ਖਜਾਨੇ ਨੂੰ ਪਰਾਪਤ ਕਰ ਲੈਂਦੇ ਹਨ।
Fareedkot Teekaਤਿਨੋਂ ਨੇ ਏਕ ਸਚਾ ਸੋਈ ਗੁਣੋਂ ਕਾ ਖਜਾਨਾ ਮਨ ਮੇਂ ਪਾਇਆ ਹੈ॥
Prof. Sahib Singhਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ ਹੈ ਜੋ ਇਕ ਆਪ ਹੀ ਆਪ ਹੈ ਤੇ ਸਦਾ-ਥਿਰ ਰਹਿਣ ਵਾਲਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਪਾਇਆ = ਲੱਭ ਪਿਆ।

SikhNet (Spanish)A su mente llega el Tesoro de Virtud; sí, el Uno Verdadero.

ਨਾਨਕ. ਗੁਰਮੁਖਿ ਮਿਲਿ ਰਹੇ; ਫਿਰਿ ਵਿਛੋੜਾ. ਕਦੇ ਨ ਹੋਇ ॥੧॥

naanak. guramukh mil rahe; fir vichhorraa. kade na hoe |1|

Sant Singh KhalsaO Nanak, the Gurmukhs remain united with the Lord; they shall never be separated again. ||1||
Manmohan SinghNanak, the Guru-wards remain united with the Lord and they separate not, ever, again.
Manmohan Singh (Punjabi)ਨਾਨਕ, ਗੁਰੂ-ਸਮਰਪਣ ਪ੍ਰਭੂ ਨਾਲ ਜੁੜੇ ਰਹਿੰਦੇ ਹਨ। ਉਹ ਮੁੜ ਕੇ ਕਦਾਚਿਤ ਵਖਰੇ ਨਹੀਂ ਹੁੰਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਐਸੇ ਮਿਲ ਰਹੇ ਹੈਂ, ਜੋ ਤਿਨ ਕੋ ਫਿਰ ਕਬੀ ਵਿਛੋੜਾ ਨਹੀਂ ਹੋਤਾ ਹੈ॥੧॥
Prof. Sahib Singhਹੇ ਨਾਨਕ! ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ, ਉਹ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਤੇ ਫਿਰ ਕਦੇ ਉਹਨਾਂ ਨੂੰ (ਪ੍ਰਭੂ-ਚਰਨਾਂ ਨਾਲੋਂ) ਵਿਛੋੜਾ ਨਹੀਂ ਹੁੰਦਾ ॥੧॥
SikhNet (Spanish)Dice Nanak, aquél que encuentra al Señor por la Gracia del Guru, nunca más se separa de Él. (1)
Answers quote the Granth verbatim with Ang citations. AI commentary is not Gurbani and not a religious ruling.