ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਰੈਣਿ ਦਿਨਸੁ ਪਰਭਾਤਿ; ਤੂਹੈ ਹੀ ਗਾਵਣਾ ॥
rain dinas parabhaat; toohai hee gaavanaa |
Sant Singh KhalsaNight and day, morning and night, I sing to You, Lord.
Manmohan SinghNight, day and morn, I sing Thine praise, O Lord.
Manmohan Singh (Punjabi)ਰਾਤੀਂ ਦਿਨੇ ਅਤੇ ਸਵੇਰੇ ਮੈਂ ਤੇਰਾ ਜੱਸ ਅਲਾਪਦਾ ਹਾਂ, ਹੇ ਪ੍ਰਭੂ!
Fareedkot Teekaਹੇ ਅਕਾਲ ਪੁਰਖ! ਅਬ ਦਿਨੇ ਰਾਤ ਸੰਧ੍ਯਾ ਔ ਪ੍ਰਾਤਹਕਾਲ ਅਰਥਾਤ ਸਰਬ ਸਮੇਂ ਮੇਂ ਮੈਨੇ ਤੁਝ ਕੋ ਹੀ ਗਾਵਣਾ ਹੈ॥
Prof. Sahib Singhਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ) ਤੂੰ ਹੀ ਗਾਵਣ-ਜੋਗ ਹੈਂ;
SikhNet (Spanish)Oh Dios, canto Tu Alabanza noche y día,
ਜੀਅ ਜੰਤ ਸਰਬਤ; ਨਾਉ ਤੇਰਾ ਧਿਆਵਣਾ ॥
jeea jant sarabat; naau teraa dhiaavanaa |
Sant Singh KhalsaAll beings and creatures meditate on Your Name.
Manmohan SinghAll the men and other creatures remember but Thy Name.
Manmohan Singh (Punjabi)ਸਾਰੇ ਬੰਦੇ ਅਤੇ ਹੋਰ ਜੀਵ ਤੇਰੇ ਨਾਮ ਦਾ ਹੀ ਆਰਾਧਨ ਕਰਦੇ ਹਨ।
Fareedkot Teekaਕਿਉਂਕਿ ਸਰਬਤ ਸੂਖਮ ਅਸਥੂਲ ਜੀਵ ਸਭੀ ਤੇਰਾ ਨਾਮੁ ਧਿਆਵਣਾ ਕਰਤੇ ਹੈਂ॥
Prof. Sahib Singhਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ;
SikhNet (Spanish)en la mañana todas Tus criaturas contemplan Tu Nombre.
ਤੂ ਦਾਤਾ ਦਾਤਾਰੁ; ਤੇਰਾ ਦਿਤਾ ਖਾਵਣਾ ॥
too daataa daataar; teraa ditaa khaavanaa |
Sant Singh KhalsaYou are the Giver, the Great Giver; we eat whatever You give us.
Manmohan SinghThou alone art the Giver and Do-nor, and we eat what Thou givest us.
Manmohan Singh (Punjabi)ਕੇਵਲ ਤੂੰ ਹੀ ਸਖੀ ਅਤੇ ਦੇਣ ਵਾਲਾ ਹੈਂ, ਅਤੇ ਜੋ ਕੁਝ ਦਿੰਦਾ ਹੈਂ ਓਹੀ ਅਸੀਂ ਖਾਂਦੇ ਹਾਂ।
Fareedkot Teekaਤੂੰ ਦਾਤਿਓਂ ਕੇ ਸਿਰੋਮਣੀ ਦਾਤਾਰੁ ਹੈਂ, ਸਭ ਨੇ ਤੇਰਾ ਦਿਤਾ ਹੂਆ ਹੀ ਖਾਵਣਾ ਹੈ॥
Prof. Sahib Singhਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ,
SikhNet (Spanish)Eres nuestro Único Dador, oh Dios, somos bendecidos con lo que nos das.
ਭਗਤ ਜਨਾ ਕੈ ਸੰਗਿ; ਪਾਪ ਗਵਾਵਣਾ ॥
bhagat janaa kai sang; paap gavaavanaa |
Sant Singh KhalsaIn the congregation of the devotees, sins are eradicated.
Manmohan SinghIn the society of the pious persons, all the sins are eradicated.
Manmohan Singh (Punjabi)ਪਵਿੱਤਰ ਪੁਰਸ਼ਾਂ ਦੀ ਸੰਗਤ ਅੰਦਰ ਸਾਰੇ ਗੁਨਾਹ ਨਸ਼ਟ ਹੋ ਜਾਂਦੇ ਹਨ।
Fareedkot Teekaਤੇਰੇ ਭਗਤ ਜਨੋਂ ਕੇ ਸੰਗ ਸੇ ਪਾਪੋਂ ਕੋ ਗਵਾਈਤਾ ਹੈ॥
Prof. Sahib Singhਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ।
SikhNet (Spanish)En la Sociedad de Tus Santos, todas nuestras faltas son borradas.
ਜਨ ਨਾਨਕ. ਸਦ ਬਲਿਹਾਰੈ; ਬਲਿ ਬਲਿ ਜਾਵਣਾ ॥੨੫॥
jan naanak. sad balihaarai; bal bal jaavanaa |25|
Sant Singh KhalsaServant Nanak is forever a sacrifice, a sacrifice, a sacrifice, O Lord. ||25||
Manmohan SinghSlave Nanak, is ever a sacrifice, sacrifice, sacrifice unto Thee, O Lord.
Manmohan Singh (Punjabi)ਗੋਲਾ ਨਾਨਕ ਤੇਰੇ ਉਤੋਂ ਹਮੇਸ਼ਾਂ ਕੁਰਬਾਨ, ਕੁਰਬਾਨ, ਕੁਰਬਾਨ ਵੰਞਦਾ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨੋਂ ਪਰ ਵਾ ਆਪ ਪਰ ਸਦਾ ਬਲਿਹਾਰ ਹੋ ਕਰ ਮਨ ਤਨ ਸੇਂ ਬਲਿਹਾਰੇ ਜਾਵਣਾ ਕਰਤੇ ਹੈਂ॥੨੫॥☬ਮਨਮੁਖੋਂ ਕੀ ਦਸਾ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ ॥੨੫॥
SikhNet (Spanish)Nanak ofrecería, un millón de veces, su vida en sacrificio a Ti, oh Señor. (25)